ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਸੂਬਾਵਾਸੀਆਂ ਨੂੰ ਦਸ਼ਹਿਰਾ ਤਿਉਹਾਰ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ .

 ਚੰਡੀਗੜ੍ਹ, 14 ਅਕਤੂਬਰ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਸੂਬਾਵਾਸੀਆਂ ਨੂੰ ਦਸ਼ਹਿਰਾ ਤਿਉਹਾਰ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦਿਨ ਭਗਵਾਨ ਸ੍ਰੀ ਰਾਮ ਨੇ ਰਾਵਣ ਨੂੰ ਮਾਰ ਕੇ ਅਹਿੰਕਾਰੀ ਤੇ ਦੂਰਾਚਾਰ ਤੋਂ ਧਰਤੀ ਨੂੰ ਮੁਕਤੀ ਦਿਵਾਈ ਸੀ। ਇਹ ਤਿਉਹਾਰ ਝੂਠ ਤੇ ਸੱਚ, ਬੁਰਾਈ ਤੇ ਚੰਗਿਆਈ, ਅਧਰਮ ‘ਤੇ ਧਰਮ ਦੀ ਜਿੱਤ ਦਾ ਤਿਉਹਾਰ ਹੈ। ਸੂਬਾਵਾਸੀ ਇਸ ਤਿਉਹਾਰ ਨੂੰ ਪੂਰੇ ਖੁਸ਼ੀ ਦੇ ਨਾਲ ਮਨਾਉਣ। ਹਿਹ ਤਿਉਹਾਰ ਸੂਬਾਵਾਸੀਆਂ ਦੇ ਲਈ ਉਤਸਾਹ ਅਤੇ ਖੁਸ਼ੀ ਲੈ ਕੇ ਆਇਆ ਹੈ।

ਰਾਜਪਾਲ ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਮਨੁੱਖ ਦੇ ਸੁਭਾਅ ਵਿਚ ਸ਼ੁਮਾਰ ਤਿੰਨਾਂ ਤਪਸ, ਰਾਜਸ ਅਤੇ ਸਾਤਵਿਕ ਗੁਣਾਂ ਨੂੰ ਗ੍ਰਹਿਣ ਕਰਨ ਦੇ ਲਈ ਅਤੇ ਸ਼ਕਤੀ, ਲਕਛਮੀ ਅਤੇ ਸਰਸਵਤੀ ਦੀ ਅਰਾਧਨਾ ਦੇ ਲਈ ਨੌ ਦਿਨ ਤਕ ਨਰਾਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਆਰਧਨਾ ਖੁਦ ਅਤੇ ਦੇਸ਼ ਦੀ ਸ਼ਕਤੀ ਵਧਾਉਣ ਦੇ ਲਈ ਕੀਤੀ ਜਾਂਦੀ ਹੈ।

 ਚੰਡੀਗੜ੍ਹ, 14 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸ਼ਹਿਰੇ ਤਿਉਹਾਰ ਦੇ ਮੌਕੇ ‘ਤੇ ਸੂਬਾਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਦਸ਼ਹਿਰਾ ਤਿਉਹਾਰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਸਾਰੀ ਬੁਰਾਈਆਂ ਦਾ ਅੰਤ ਕਰਨ ਅਤੇ ਜੀਵਨ ਵਿਚ ਨੇਕੀ ਅਤੇ ਸਦਾਚਾਰ ਨੂੰ ਗ੍ਰਹਿਣ ਕਰਨ ਦੀ ਪ੍ਰੇਰਣਾ ਦਿੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਸੂਬਾਵਾਸੀ ਇਸ ਤਿਉਹਾਰ ਨੂੰ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਪੂਰੀ ਖੁਸ਼ੀ ਦੇ ਨਾਲ ਮਨਾਉਣ। ਉਨ੍ਹਾਂ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਹਰ ਸੂਬਾਵਾਸੀ ਦੇ ਜੀਵਨ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਬਰਕਤ ਲੈ ਕੇ ਆਵੇ।

**********************

ਐਚਏਯੂ ਵਿਗਿਆਨਕਾਂ ਨੇ ਪਹਿਲੀ ਵਾਰ ਖੋਜੀ ਬਾਜਰੇ ਦੀ ਨਵੀਂ ਬੀਮਾਰੀ

ਚੰਡੀਗੜ੍ਹ, 14 ਅਕਤੂਬ( – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਟੀ, ਹਿਸਾਰ ਦੇ ਵਿਗਿਆਨਕਾਂ ਨੇ ਕੌਮਾਂਤਰੀ ਪੱਧਰ ‘ਤੇ ਬਾਜਰੇ ਦੀ ਨਵੀਂ ਬੀਮਾਰੀ ਤੇ ਇਸ ਦੇ ਕਾਰਕ ਜੀਵਾਣੂ ਕਲੇਬਸਇਏਲਾ ਏਰੋਜੇਂਸ ਦੀ ਖੋਜ ਕੀਤੀ ਹੈ। ਹੁਣ ਤਕ ਵਿਸ਼ਵ ਪੱਧਰ ‘ਤੇ ਇਸ ਤਰ੍ਹਾ ਦੀ ਬਾਜਰੇ ਦੀ ਕਿਸੇ ਬੀਮਾਰੀ ਨੂੰ ਖੋਜਿਆ ਨਹੀਂ ਗਿਆ ਹੈ। ਵਿਗਿਆਨਕਾਂ ਨੇ ਇਸ ਰੋਗ ਦੇ ਪ੍ਰਬੰਧਨ ਦੇ ਕਾਰਜ ਸ਼ੁਰੂ ਕਰ ਦਿੱਤੇ ਹਨ ਤੇ ਜਲਦੀ ਤੋਂ ਜਲਦੀ ਪ੍ਰਤੀਰੋਧ ਸਰੋਤ ਨੂੰ ਖੋਜਣ ਦੀ ਕੋਸ਼ਿਸ਼ ਕਰਣਗੇ। ਵਿਗਿਆਨਕਾਂ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਇਸ ਦਿਸ਼ਾ ਵਿਚ ਕਾਮਯਾਬ ਹੋਣਗੇ।

ਕੌਮਾਂਤਰੀ ਸੰਸਥਾ ਨੇ ਦਿੱਤੀ ਬੀਮਾਰੀ ਨੂੰ ਮਾਨਤਾ, ਐਚਏਯੂ ਦੇ ਵਿਗਿਆਨਿਕ ਹੈ ਪਹਿਲੇ ਖੋਜਕਾਰ

ਪੌਧਿਆਂ ਵਿਚ ਨਵੀਂ ਬੀਮਾਰੀ ਨੂੰ ਮਾਨਤਾ ਦੇਦ ਵਾਲੀ ਅਮੇਰਿਕਨ ਫਾਈਟੋਪੈਥੋਲੋਜਿਕਲ ਸੋਸਾਇਟੀ (ਏਪੀਐਸ) ਯੂਐਸਏ ਵੱਲੋਂ ਪ੍ਰਕਾਸ਼ਿਤ ਮੰਨੇ-ਪ੍ਰਮੰਨੇ ਜਰਨਲ ਪਲਾਂਟ ਡਿਜੀਜ ਵਿਚ ਵਿਗਿਆਨਕਾਂ ਨੂੰ ਇਸ ਨਵੀਂ ਬੀਮਾਰੀ ਦੀ ਰਿਪੋਰਟ ਨੂੰ ਪਹਿਲੀ ਖੋਜ ਰਿਪੋਰਟ ਵਜੋ ਜਰਨਲ ਵਿਚ ਮੰਜੂਰ ਕਰ ਮਾਨਤਾ ਦਿੱਤੀ ਹੈ। ਅਮੇਰਿਕਨਫਾਈਟੋਪੈਥੋਲਾਜਿਕਲ ਸੋਸਾਇਟੀ ਪੌਧਿਆਂ ਦੀ ਬੀਮਾਰੀਆਂ ਦੇ ਅਧਿਐਨ ਦੇ ਲਈ ਸੱਭ ਤੋਂ ਪੁਰਾਣੇ ਕੌਮਾਂਤਰੀ ਵਿਗਿਆਨਕ ਸੰਗਠਨਾਂ ਵਿੱਚੋਂ ਇਕ ਹੈ ਜੋ ਵਿਸ਼ੇਸ਼ ਤੌਰ ‘ਤੇ ਪੌਧਿਆਂ ਦੀ ਬੀਮਾਰੀਆਂ ‘ਤੇ ਵਿਸ਼ਵ ਪੱਧਰ ਪ੍ਰਕਾਸ਼ਨ ਕਰਦੀ ਹੈ। ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਬਾਜਰਾ ਵਿਚ ਸਟੇਮ ਰੋਟ ਬੀਮਾਰੀ ‘ਤੇ ਖੋਜ ਰਿਪੋਰਟ ਪੇਸ਼ ਕੀਤੀ ਹੈ ਜਿਸ ਨੂੰ ਕੌਮਾਂਤਰੀ ਪੱਧਰ ‘ਤੇ ਸੰਸਥਾ ਨੇ ਮਾਨਤਾ ਪ੍ਰਦਾਨ ਕਰਦੇ ਹੋਏ ਜਨਰਲ ਵਿਚ ਪ੍ਰਕਾਸ਼ਨ ਦੇ ਲਈ ਮੰਜੂਰ ਕੀਤਾ ਹੈ।

ਯੂਨੀਵਰਸਿਟੀ ਨੇ ਪਹਿਲੀ ਵਾਰ ਖਰੀਫ-2018 ਵਿਚ ਬਾਜਰੇ ਵਿਖ ਨਵੀ ਤਰ੍ਹਾ ਦੀ ਬੀਮਾਰੀ ਦਿਖਾਈ ਦੇਣ ‘ਤੇ ਵਿਗਿਆਨਕਾਂ ਨੇ ਜਲਦੀ ਤੋਂ ਜਲਦੀ ਕੰਮ ਕੀਤਾ। ਤਿੰਨ ਸਾਲ ਦੀ ਸਖਤ ਮਿਹਨਤ ਦੇ ਬਾਅਦ ਵਿਗਿਆਨਕ ਇਸ ਬੀਮਾਰੀ ਦੀ ਖੋਜ ਕੀਤੀ ਹੈ। ਮੌਜੂਦਾ ਸਮੇਂ ਵਿਚ ਰਾਜ ਦੇ ਸਾਰੇ ਬਾਜਰਾ ਉਤਪਾਦਕ ਜਿਲ੍ਹਿਆਂ ਮੁੱਖ ਰੂਪ ਨਾਲ ਹਿਸਾਰ, ਭਿਵਾਨੀ ਅਤੇ ਰਿਵਾੜੀ ਦੇ ਖੇਤਾਂ ਵਿਚ ਇਹ ਬੀਮਾਰੀ 70 ਫੀਸਦੀ ਤਕ ਦੇਖਣ ਨੂੰ ਮਿਲੀ ਹੈ।

ਚੰਡੀਗੜ੍ਹ, 14 ਅਕਤੂਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸ਼ਹਿਰਾ ਤਿਉਹਾਰ ਦੇ ਮੌਕੇ ‘ਤੇ ਸੂਬਾਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਸੁੱਖ-ਬਰਕਤ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ।

ਡਿਪਟੀ ਸੀਐਮ ਨੇ ਕਿਹਾ ਕਿ ਦਸ਼ਹਿਰਾ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਸੱਚ ਅਤੇ ਨੇਕੀ ਦੇ ਮਾਰਗ ‘ਤੇ ਚਲ ਕੇ ਬੁਰਾਈ ਨੂੰ ਹਰਾਇਆ ਜਾ ਸਕਦਾ ਹੈ, ਅੰਤ ਵਿਚ ਜਿੱਤ ਸਚਾਈ ਦੀ ਹੀ ਹੁੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਆਤਮਸਾਤ ਕਰਦੇ ਹੋਏ ਸਮਾਜ ਵਿਚ ਸਮਰਸਤਾ ਅਤੇ ਭਾਈਚਾਰਾ ਬਣਾਏ ਰੱਖਣ ਵਿਚ ਸਹਿਯੋਗ ਕਰਨ। ਉਨ੍ਹਾਂ ਨੇ ਸੂਬਾਵਾਸੀਆਂ ਨੁੰ ਇਹ ਵੀ ਅਪੀਲ ਕੀਤਾ ਹੈ ਕਿ ਕੋਰੋਨਾ ਸੰਕ੍ਰਮਣ ਨੂੰ ਦੇਖਦੇ ਹੋਏ ਹੈਲਥ ਪੋ੍ਰਟੋਕਾਲ ਦੀ ਪਾਲਣਾ ਕਰਦੇ ਹੋਏ ਦਸ਼ਹਿਰੇ ਦਾ ਤਿਉਹਾਰ ਮਨਾਉਣ।

*************************

ਗ੍ਰਹਿ ਅਤੇ ਸਿਹਤ ਮੰਤਰੀ ਨੇ ਵਿਜੈਦਸ਼ਮੀ (ਦਸ਼ਹਿਰਾ) ਦੀ ਪਹਿਲਾਂ ਸ਼ਾਮ ‘ਤੇ ਸੂਬਾਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ

ਚੰਡੀਗੜ੍ਹ, 14 ਅਕਤੂਬਰ – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਵਿਜੈਦਸ਼ਮੀ (ਦਸ਼ਹਿਰਾ) ਦੀ ਪਹਿਲਾਂ ਸ਼ਾਮ ‘ਤੇ ਸੂਬਾਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਸਾਰਿਆਂ ਦੇ ਲਈ ਮੰਗਲ ਕਾਮਨਾ ਵੀ ਕੀਤੀ ਹੈ।

ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਸ੍ਰੀ ਵਿਜ ਨੇ ਕਿਹਾ ਕਿ ਭਗਵਾਨ ਰਾਮ ਨੇ ਇਸੀ ਦਿਨ ਰਾਵਣ ਦਾ ਵੱਧ ਕੀਤਾ ਸੀ ਅਤੇ ਦੇਵੀ ਦੁਰਗਾ ਨੇ ਨੌ ਰਾਤ ਅਤੇ ਦੱਸ ਦਿਨ ਦੇ ਯੁੱਧ ਦੇ ਬਾਦਅ ਮਹਿਸ਼ਾਸੁਰ ‘ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਨੂੰ ਝੂਠ ‘ਤੇ ਸੱਚ ਦੀ ਜਿੱਤ ਵਜੋ ਮਨਾਇਆ ਜਾਂਦਾ ਹੈ। ਇਸ ਲਈ ਇਸ ਦਸ਼ਮੀ ਨੂੰ ਵਿਜੈਦਸ਼ਮੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦਸ਼ਹਿਰਾ ਉਤਸਵ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਹ ਉਤਸਵ ਸਾਨੂੰ ਸਾਰੀ ਬੁਰਾਈਆਂ ਦਾ ਅੰਤ ਕਰਨ ਅਤੇ ਜੀਵਨ ਵਿਚ ਨੇਕੀ ਅਤੇ ਸਦਾਚਾਰ ਨੂੰ ਗ੍ਰਹਿਣ ਕਰਨ ਦੀ ਪੇ੍ਰਰਣਾ ਵੀ ਦਿੰਦਾ ਹੈ।

ਉਨ੍ਹਾਂ ਨੇ ਸੂਬਾਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਬਾਵਾਸੀ ਇਸ ਤਿਉਹਾਰ ਨੂੰ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਪੂਰੀ ਖੁਸ਼ੀ ਨਾਲ ਮਨਾਉਣ।

ਚੰਡੀਗੜ੍ਹ, 14 ਅਕਤੂਬਰ – ਹਰਿਆਣਾ ਸਰਕਾਰ ਪੂਰੇ ਸੂਬੇ ਵਿਚ ਇਕ-ਸਮਾਨ ਉਸੋਗਿਕਰਣ ਕਰਨ ਦੇ ਲਈ ਨੀਤੀ ਬਨਾਉਣ ਤਹਿਤ ਗੰਭੀਰ ਯਤਨ ਕਰ ਰਹੀ ਹੈ। ਰਾਜ ਦੇ 140 ਬਲਾਕ ਵਿਚ 140 ਪ੍ਰੋਡਕਟ ਦੇਸ਼-ਵਿਦੇਸ਼ ਵਿਚ ਨਿਰਯਾਤ ਕਰਨ ਦੀ ਦਿਸ਼ਾ ਵਿਜ ਕਦਮ ਅੱਗੇ ਵਧਾ ਰਹੀ ਹੈ, ਇਸ ਦੇ ਲਈ ਸਰਕਾਰ ਨੇ ਪਦਮਾ ਪਹਿਲ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਵਨ ਬਲਾਕ ਵਨ ਪੋ੍ਰਡਕਟਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਜ ਪਦਮਾ ਪਹਿਲਾ ਨੂੰ ਲੈ ਕੇ ਉਦਯੋਗ ਅਤੇ ਵਪਾਰ, ਮਾਲ ਅਤੇ ਆਪਦਾ ਪ੍ਰਬੰਧਨ, ਐਮਐਸਐਮਈ, ਵਿਕਾਸ ਅਤੇ ਪੰਚਾਇਤ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਅਿੰਗ ਕੀਤੀ।

ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਉਦਯੋਗ ਅਤੇ ਵਪਾਰ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਦਮਾ ਪਹਿਲ ਪੋ੍ਰਗ੍ਰਾਮ ਨੂੰ ਆਖੀਰੀ ਰੂਪ ਦੇਣ ਤੋਂ ਪਹਿਲਾਂ ਹੋਰ ਸੂਬਿਆਂ ਦੀ ਗ੍ਰਾਮੀਣ ਉਦਯੋਗ ਨੂੰ ਪੋ੍ਰਤਸਾਹਨ ਦੇਣ ਵਾਲੀ ਨੀਤੀਆਂ ਦਾ ਅਧਿਐਨ ਕਰਨ ਤਾਂ ਜੋ ਹਰਿਆਣਾ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਪੋਲਿਸੀ ਸੱਭ ਤੋਂ ਵਧੀਆ ਬਣ ਸਕੇ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਕਈ ਪਿੰਡਾਂ ਵਿਚ ਹੁਨਰਮੰਦ ਲੋਕਾਂ ਵੱਲੋਂ ਅਜਿਹੇ ਗੁਣਵੱਤਾਪਰਕ ਪੋ੍ਰਡਕਟ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਚੰਗੀ ਕੀਮਤ ਮਿਲ ਸਕਦੀ ਹੈ ਪਰ ਜਾਣਕਾਰੀ ਦੇ ਅਭਾਵ ਵਿਚ ਉਨ੍ਹਾਂ ਨੂੰ ਮਜਬੂਰੀ ਵਿਚ ਲੋਕਲ ਲੇਬਲ ‘ਤੇ ਘੱਟ ਦਾਮਾਂ ‘ਤੇ ਵੇਚਣਾ ਪੈਂਦਾ ਹੈ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਰਾਜ ਸਰਕਾਰ ਦੀ ਇਰਾਦਾ ਹੈ ਕਿ ਹਰੇਕ ਬਲਾਕ ਵਿਚ ਉਸ ਬਲਾਕ ਦੇ ਲੋਕਾਂ ਵੱਲੋਂ ਉਤਪਾਦਿਤ ਬਿਹਤਰੀਨ ਪ੍ਰੋਡਕਟ ਲਈ ਇਕ ਕਲਸਟਰ ਬਣਾਇਆ ਜਾਵੇ, ਜਿੱਥੇ ਐਮਐਸਐਮਈ ਦੀ ਤਰ੍ਹਾ ਲੋਕਾਂ ਨੂੰ ਉਦਯੋਗ ਲਗਾਉਣ ਦੇ ਲਈ ਪਲਾਟ ਉਪਲਬਧ ਕਰਵਾਏ ਜਾ ਸਕਣ। ਇਸ ਕਲਸਟਰ ਵਿਚ ਬਿਜਲੀ, ਪਾਣੀ, ਸੜਕ, ਬੈਂਕ, ਕਾਮਨ ਸਰਵਿਸ ਸੈਂਟਰ ਵਰਗੀ ਸਹੂਲਤਾਂ ਮਹੁਇਆ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦਾ ਯਤਨ ਹੈ ਕਿ ਉਹ ਇੰਨ੍ਹਾਂ ਛੋਟੇ ਉਦਮੀਆਂ ਦੇ ਪੋ੍ਰਡਕਟ ਨੂੰ ਵੱਡੀ ਕੰਪਨੀਆਂ ਦੇ ਸਹਿਯੋਗ ਨਾਲ ਨਿਰਯਾਤ ਕਰਨ ਵਿਚ ਸਹਿਸੋਗ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਪੋ੍ਰਡਕਟ ਦੀ ਚੰਗੀ ਕੀਮਤ ਮਿਲ ਸਕੇ।

ਇਸ ਮੌਕੇ ‘ਤੇ ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰਧਾਨ ਸਕੱਤਰ ਡੀ.ਐਸ ਢੇਸੀ, ਮਾਲ ਅਤੇ ਆਪਦਾ ਪ੍ਰਬੰਧਨ ਵਿਪਾਗ ਦੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਅਨੁਰਾਗ ਅਗਰਵਾਲ, ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਵਿਜਯੇਂਦਰ ਕੁਮਾਰ, ਐਮਐਸਐਮਈ ਦੇ ਮਹਾਨਿਦੇਸ਼ਕ ਵਿਕਾਸ ਗੁਪਤਾ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸਾਸ਼ਕ ਅਜੀਤ ਬਾਲਾਜੀ ਜੋਸ਼ੀ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮਹਾਨਿਦੇਸ਼ਕ ਆਰਸੀ ਬਿਢਾਨ, ਟਾਉਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਨਿਦੇਸ਼ਕ ਕੇ ਮਕਰੰਦ ਪਾਂਡੂਰੰਗ, ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਯਨ।

ਚੰਡੀਗੜ੍ਹ, 14 ਅਕਤੂਬਰ – ਹਰਿਆਣਾ ਵਿਚ ਪਿਛਲੇ 3 ਅਕਤੂਬਰ ਹੈਫੇਦ ਵੱਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਹੁਣ ਤਕ ਪੂਰੇ ਰਾਜ ਵਿਚ ਹੈਫੇਦ ਨੂੰ ਅਲਾਟ 127 ਮੰਡੀਆਂ ਅਤੇ ਖਰੀਦ ਕੇਂਦਰਾਂ ਤੋਂ 6.24 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ, ਜੋ ਰਾਜ ਵਿਚ 19.83 ਲੱਖ ਮੀਟ੍ਰਿਕ ਟਨ ਝੋਨੇ ਦੀ ਕੁੱਲ ਖਰੀਦ ਦਾ ਲਗਭਗ 32 ਫੀਸਦੀ ਹੈ ਅਤੇ ਇਸ ਤੋਂ 60000 ਤੋਂ ਵੱਧ ਕਿਸਾਨਾਂ ਨੂੰ ਲਾਭ ਮਿਲਿਆ ਹੈ। ਇਹ ਖਰੀਦ 15 ਨਵੰਬਰ ਤਕ ਚੱਲੇਗੀ।

ਹੈਫੇਡ ਦੇ ਪ੍ਰਬੰਧ ਨਿਦੇਸ਼ਕ ਏ ਸ੍ਰੀਨਿਵਾਸ ਵੱਲੋਂ ਐਮਐਸਪੀ ‘ਤੇ ਝੋਨੇ ਦੀ ਖਰੀਦ ਦੀ ਸਮੀਖਿਆ ਦੇ ਲਈ ਮੰਡੀਆਂ ਦਾ ਦੌਰਾ ਕੀਤਾ ਗਿਆ ਹੈ। ਹੈਫੇਡ ਰਾਜ ਦੀ ਖਰੀਦ ਏਜੰਸੀਆਂ ਵਿੱਚੋਂ ਇਕ ਵਜੋ ਘੱਟੋ ਘੱਟ ਸਹਾਇਕ ਮੁੱਲ ‘ਤੇ ਝੋਨੇ ਖਰੀਦ ਰਿਹਾ ਹੈ। ਹੈਫੇਡ ਵੱਲੋਂ ਐਮਐਸਪੀ ‘ਤੇ ਝੋਨੇ ਦੀ ਖਰੀਦ ਦੀ ਸਮੀਖਿਆ ਦੇ ਲਈ ਉਨ੍ਹਾਂ ਨੇ ਬਰਵਾਲਾ, ਮੁਲਾਨਾ, ਮੁਸਤਫਾਬਾਦ ਅਤੇ ਜਗਾਧਰੀ ਮੰਡੀਆਂ ਦਾ ਦੌਰਾ ਕੀਤਾ।

ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਝੋਨੇ ਦੀ ਖਰੀਦ ਸੰਚਾਰੂ ਢੰਗ ਨਾਲ ਚੱਲ ਰਹੀ ਹੈ। ਮੰਡੀਆਂ ਤੋਂ ਹੁਣ ਤਕ 50 ਫੀਸਦੀ ਝੋਨਾ ਚੁੱਕ ਲਿਆ ਗਿਆ ਹੈ ਅਤੇ ਕਸਟਮ ਮਿਲਿੰਗ ਦੇ ਲਈ ਵੱਖ-ਵੱਖ ਚਾਵਲ ਮਿੱਲਾਂ ਨੂੰ ਅਲਾਟ ਵੀ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਭੁਗਤਾਨ ਵੀ 24 ਤੋਂ 48 ਘੰਟੇ ਦੇ ਅੰਦਰ ਚਾਰੀ ਕੀਤਾ ਜਾ ਰਿਹਾ ਹੈ, ਜਦੋਂ ਕਿ ਟੀਚਾ 72 ਘੰਟੇ ਦਾ ਹੈ। ਉਨ੍ਹਾਂ ਨੇ ਦਸਿਆ ਕਿ ਹੈਫੇਡ ਨੇ ਹੁਣ ਤਕ ਦਾ ਭੁਗਤਾਨ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ ਅਤੇ 439 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਵਿਚ ਪਾਏ ਗਏ ਹਨ।

 ਜਲ ਨਿਕਾਸੀ ਦਾ ਕੰਮ ਜਲਦੀ ਤੋਂ ਜਲਦੀ ਕਰਨ – ਮਨੋਹਰ ਲਾਲ

ਵੀਡੀਓ ਕਾਨਫ੍ਰੈਸਿੰਗ ਰਾਹੀਂ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼

ਨਿਰਧਾਰਿਤ ਸਮੇਂ ਵਿਚ ਜਲ ਨਿਕਾਸੀ ਦਾ ਕੰਮ ਕਰਨ ਪੂਰਾ, ਤਾਂ ਜੋ ਕਿਸਾਨਾਂ ਨੂੰ ਨਾ ਆਵੇ ਪਰੇਸ਼ਾਨੀ

ਖਾਦ ਦੀ ਕਾਫੀ ਉਪਲਬਧਤਾ ਵੀ ਯਕੀਨੀ ਕਰਨ ਦੇ ਨਿਰਦੇਸ਼

ਚੰਡੀਗੜ੍ਹ, 14 ਅਕਤੂਬਰ – ਹਰਿਆਦਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜਲ ਭਰਾਵ ਵਾਲੇ ਖੇਤਰਾਂ ਵਿੱਚੋਂ ਪਾਣੀ ਦੀ ਨਿਕਾਸੀ ਜਲਦੀ ਤੋਂ ਜਲਦੀ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸਾਨ ਸਮੇਂ ਨਾਲ ਅਗਲੀ ਫਸਲ ਦੀ ਬਿਜਾਈ ਕਰ ਸਕਣ। ਮੁੱਖ ਮੰਤਰੀ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਮੀਖਿਆ ਮੀਟਿੰਗ ਵਿਚ ਡਿਪਟੀ ਕਮਿਸ਼ਨਰਾਂ ਨੂੰ ਇਹ ਕਾਰਜ ਤੈਅ ਸਮੇਂ ਵਿਚ ਪੂਰਾ ਕਰਨ ਦੇ ਲਈ ਕਿਹਾ। ਇਸ ਦੇ ਲਾਲ-ਨਾਲ ਮੁੱਖ ਮੰਤਰੀ ਨੇ ਖਾਦ ਦੀ ]ਕਾਫੀ ਉਪਲਬਧਤਾ ਯਕੀਨੀ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ। ਇਸ ਦੌਰਾਨ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇਪੀ ਦਲਾਲ ਵੀ ਮੀਟਿੰਗ ਵਿਚ ਮੌਜੂਦ ਰਹੇ।

ਮੁੱਖ ਮੰਤਰੀ ਨੇ ਕਿਹਾ ਕਿ ਜਲ ਨਿਕਾਸੀ ਦੇ ਲਈ ਜਰੂਰਤ ਹੋਵੇ ਤਾਂ ਹੋਰ ਪੰਪਾਂ ਦੀ ਵਿਵਸਥਾ ਕਰਨ ਤਾਂ ਜੋ ਸਮੇਂ ਵਿਚ ਖੇਤਾਂ ਵਿੱਚੋਂ ਪਾਣੀ ਕੱਢਿਆ ਜਾ ਸਕੇ। ਜਲ ਨਿਕਾਸੀ ਦੇ ਬਾਅਦ ਪਾਣੀ ਡੇ੍ਰਨ ਵਿਚ ਪਾਉਣ ਦੀ ਥਾਂ ਰਿਚਾਰਜਿੰਗ ਦੇ ਲਈ ਇਸਤੇਮਾਲ ਕੀਤਾ ਜਾਵੇ।, ਇਸ ਨਾਲ ਜੱਲ ਪੱਧਰ ਵਿਚ ਵੀ ਸੁਧਾਰ ਹੋਵੇਗਾ। ਮੁੱਖ ਮੰਤਰੀ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਵਿਭਾਗਾਂ, ਨਿਗਮਾਂ, ਸੋਸਾਇਟੀ ਅਤੇ ਕਮੇਟੀਆਂ ਦੀ ਮੀਟਿੰਗ ਨਿਰਧਾਰਿਤ ਸਮੇਂ ਵਿਚ ਨਿਯਮਤ ਰੂਪ ਨਾਲ ਕਰਨ। ਨਾਲ ਹੀ ਉਨ੍ਹਾਂ ਨੇ ਪਰਾਲੀ ਜਲਾਉਣ ਦੀ ਘਟਨਾਵਾਂ ਦੀ ਫਿਜੀਕਲ ਤਸਦੀਕ ਕਰ ਕੇ ਰੋਜਾਨਾ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ।

ਜਲ ਨਿਕਾਸੀ ਦੇ ਲਈ 24 ਘੰਟੇ ਬਿਜਲੀ ਸਪਲਾਈ ਦੇ ਨਿਰਦੇਸ਼

ਮੁੱਖ ਮੰਤਰੀ ਨੇ ਕਿਹਾ ਕਿ ਜਲ ਨਿਕਾਸੀ ਦੇ ਲਈ ਇਲੈਕਟ੍ਰਿਕ ਪੰਪਾਂ ਦਾ ਇਸਤੇਮਾਲ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਦੇ ਲਈ ਬਿਜਲੀ ਵਿਭਾਗ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਕਨੈਕਸ਼ਨ ਦੇਣ ਅਤੇ 24 ਘੰਟੇ ਬਿਜਲੀ ਸਪਲਾਈ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਨਿਰਧਾਰਿਤ ਸਮੇਂ ਵਿਚ ਜਲ ਨਿਕਾਸੀ ਹੋ ਸਕੇ।

ਮੇਰੀ ਫਸਲ-ਮੇਰਾ ਬਿਊਰਾ ਪੋਰਟਲ 17 ਤਕ ਖੋਲਿਆ

ਮੀਟਿੰਗ ਵਿਚ ਦਸਿਆ ਗਿਆ ਕਿ ਕੁੱਝ ਖੇਤਰਾਂ ਵਿਚ ਕਿਸਾਨਾਂ ਨੂੰ ਆ ਰਹੀ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਮੇਰੀ ਫਸਲ ਮੇਰਾ ਬਿਊਰਾ ਪੋਰਟਲ ਨੂੰ ਖੋਲਿਆ ਗਿਆ ਹੈ। ਇਸ ਪੋਰਟਲ ‘ਤੇ ਕਿਸਾਨ 17 ਅਕਤੂਬਰ ਤਕ ਰਜਿਸਟ੍ਰੇਸ਼ਣ ਕਰਵਾ ਸਕਦੇ ਹਨ।

ਬਾਰਦਾਨਾ , ਲਿਫਟਿੰਗ ਅਤੇ ਲੇਬਰ ਦੀ ਨਾ ਆਵੇ ਕੋਈ ਸਮਸਿਆ

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਝੋਨਾ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਕੋਈ ਸਮਸਿਆ ਨਾ ਆਵੇ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਮੰਡੀਆਂ ਵਿਚ ਬਾਰਦਾਨਾ, ਲਿਫਟਿੰਗ ਅਤੇ ਲੇਬਰ ਆਦਿ ਦੀ ਕੋਈ ਸਮਸਿਆ ਨਾ ਆਉਣਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ।

ਬਾਜਰੇ ਦਾ ਭਾਵਾਂਤਰ ਭੁਗਤਾਨ ਜਲਦੀ ਮਿਲੇ

ਮੁੱਖ ਮੰਤਰੀ ਨੇ ਬਾਜਰੇ ਦੀ ਫਸਲ ‘ਤੇ ਦਿੱਤੀ ਜਾਣ ਵਾਲੀ ਭਾਵਾਂਤਰ ਯੋਜਨਾ ਦਾ ਲਾਭ ਛੋਟੀ ਜੋਤ ਦੇ ਕਿਸਾਨਾਂ ਨੂੰ ਪ੍ਰਾਥਮਿਕਤਾ ਨਾਲ ਦਿੱਤੇ ਜਾਣ ਦੇ ਲਈ ਕਿਹਾ। ਮੁੱਖ ਮੰਤਰੀ ਨੇ ਭਾਵਾਂਤਰ ਭਰਪਾਈ ਦੀ ਰਕਮ ਜਲਦੀ ਤੋਂ ਜਲਦੀ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ।

ਪਰਾਲੀ ਪ੍ਰਬੰਧਨ ਦੇ ਲਈ ਬਨਾਉਣ ਕਮੇਟੀ

ਮੌਜੂਦਾ ਸਮੇਂ ਵਿਚ ਝੋਨੇ ਦੀ ਫਸਲ ਦੇ ਅਵਸ਼ੇਸ਼ਾਂ ਦੇ ਪ੍ਰਬੰਧਨ ਦੇ ਲਈ ਮੁੱਖ ਮੰਤਰੀ ਨੇ ਸਥਾਨਕ ਪੱਧਰ ‘ਤੇ ਕਮੇਟੀਆਂ ਬਨਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਇਹ ਕਮੇਟੀਆਂ ਪਰਾਲੀ ਪ੍ਰਬੰਧਨ ਦੇ ਲਈ ਸਹੀ ਵਿਵਸਥਾ ਬਣਾ ਸਕਣ। ਮੁੱਖ ਮੰਤਰੀ ਨੇ ਅਜਿਹੀ ਯੋਜਨਾ ਬਨਾਉਣ ਦੇ ਲਈ ਕਿਹਾ ਜਿਸ ਨਾਲ ਕਿਸਾਨਾਂ ਨੂੰ ਪਰਾਲੀ ਦੀ ਏਵਜ ਵਿਚ ਆਰਥਕ ਲਾਭ ਮਿਲ ਸਕੇ।

ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਤੋਂ ਜਲਦੀ

ਮੁੱਖ ਮੰਤਰੀ ਨੇ ਕਿਹਾ ਕਿ ਬਰਸਾਤ ਦੇ ਕਾਰਨ ਟੁੱਟੀ ਸੜਕਾਂ ਦੀ ਰਿਪੇਅਰ ਜਲਦੀ ਤੋਂ ਜਲਦੀ ਕਰਨ। ਨਾਲ ਹੀ ਉਨ੍ਹਾਂ ਨੇ ਸਿੰਘੂ ਅਤੇ ਟਿਕਰੀ ਬਾਡਰ ਦੇ ਆਲੇ-ਦੁਆਲੇ ਦੀ ਲਿੰਕ ਸੜਕ ਨੂੰ ਵੀ ਜਲਦੀ ਤੋਂ ਜਲਦੀ ਰਿਪੇਅਰ ਕਰਨ ਦੇ ਲਈ ਵੀ ਕਿਹਾ।

ਮੀਟਿੰਗ ਵਿਚ ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਪੀਕੇ ਦਾਸ, ਆਲੋਕ ਨਿਗਮ, ਅਨੁਰਾਗ ਰਸਤੋਗੀ, ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਸਮੇਤ ਕਈ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।

Share