ਹਰਿਆਣਾ ਪੁਲਿਸ ਦਾ ਨਸ਼ਾ ਤਸਕਰਾਂ ‘ਤੇ ਲਗਾਤਾਰ ਕੱਸਦਾ ਸ਼ਿਕੰਜਾ 45 ਲੱਖ ਰੁਪਏ ਦੀ 26.5 ਕਿਲੋ ਅਫੀਮ ਜਬਤ, ਇਕ ਦੋਸ਼ੀ ਗਿਰਫਤਾਰ ਝਾਰਖੰਡ ਤੋਂ ਤਸਕਰੀ ਕਰ ਲਿਆਈ ਜਾ ਰਹੀ ਸੀ ਅਫੀਮ ਦੀ ਖੇਪ.

ਚੰਡੀਗੜ੍ਹ, 13 ਅਕਤੂਬਰ – ਹਰਿਆਣਾ ਪੁਲਿਸ ਵੱਲੋਂ ਨਸ਼ਾ ਤਸਕਰੀ ‘ਤੇ ਸ਼ਿਕੰਜਾ ਕਸਦੇ ਹੋਏ ਕੁਰੂਕਸ਼ੇਤਰ ਜਿਲ੍ਹੇ ਤੋਂ ਇਕ ਵਿਅਕਤੀ ਨੂੱ ਗਿਰਫਤਾਰ ਕਰ ਉਸ ਦੇ ਕਬਜੇ ਤੋਂ 45 ਲੱਖ ਰੁਪਏ ਮੁੱਲ ਦੀ 26 ਕਿਲੋ 500 ਗ੍ਰਾਮ ਅਫੀਮ ਜਬਤ ਕੀਤੀ ਗਈ ਹੈ।

ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਕ ਕਾਰ ਵੱਲੋਂ ਨਸ਼ੀਲੇ ਪਦਾਰਥ ਦੀ ਤਸਕਰੀ ਦੀ ਗੁਪਤ ਸੂਚਨਾ ਦੇ ਬਾਅਦ ਪੁਲਿਸ ਟੀਮ ਨੇ ਰਤਨਗੜ੍ਹ ਵੱਲ ਸਰਵਿਸ ਰੋਡ ‘ਤੇ ਇਕ ਨਾਕਾ ਲਗਾ ਕੇ ਦਿੱਲੀ ਨੰਬਰ ਦੀ ਇਕ ਕਾਰ ਨੂੰ ਰੋਕ ਕੇ ਵਾਹਨ ਦੀ ਤਲਾਸ਼ੀ ਲਈ ਤਾਂ ਕਾਰ ਦੀ ਸੀਟ ਤੋਂ ਪਲਾਸਟਿਕ ਕੈਨ ਵਿਚ ਰੱਖੀ 26.5 ਕਿਲੋ ਅਫੀਮ ਬਰਾਮਦ ਹੋਈ।

ਗਿਰਫਤਾਰ ਦੋਸ਼ੀ ਦੀ ਪਹਿਚਾਣ ਸ਼ਾਹਬਾਦ ਥਾਨਾ ਢਕਾਲਾ ਨਿਵਾਸੀ ਅਜੀਤ ਸਿੰਘ ਉਰਫ ਪਿੰਦਰ ਵਜੋ ਹੋਈ

ਪੁੱਛਗਿਛ ਵਿਚ ਦੋਸ਼ੀ ਨੇ ਦਸਿਆ ਕਿ ਉਹ ਇਹ ਅਫੀਮ ਝਾਰਖੰਡ ਤੋਂ ਨਸ਼ੇ ਦੇ ਧੰਧੇ ਵਿਚ ਸ਼ਾਮਿਲ ਹੋਰ ਵਿਅਕਤੀ ਨੂੰ ਸਪਲਾਈ ਕਰਨ ਦੇ ਲਈ ਲਿਆਇਆ ਸੀ। ਇਹ ਅਨੁਪ ਉਰਫ ਬਿੱਟੂ ਤੋਂ ਪੈਸੇ ਲੈ ਕੇ ਝਾਰਖੰਡ ਤੋਂ ਅਫੀਮ ਖਰੀਦ ਕੇ ੳਸ ਨੂੰ ਦੇਣ ਦੇ ਬਾਅਦ ਆਪਣਾ ਕਮੀਸ਼ਨ ਲੈਂਦਾ ਸੀ।

ਇਸ ਸਬੰਧ ਵਿਚ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਅੱਠ ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ। ਦੋਸ਼ੀ ਅਨੂਪ ਦੀ ਗਿਰਫਤਾਰੀ ਦੇ ਯਤਨ ਜਾਰੀ ਹਨ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

**********************

ਚੰਡੀਗੜ੍ਹ, 13 ਅਕਤੂਬਰ – ਹਰਿਆਣਾ ਦੇ ਇੰਦਰਾ ਗਾਂਧੀ ਯੂਨੀਵਰਸਿਟੀ, ਮੀਰਪੁਰ (ਰਿਵਾੜੀ) ਦੇ ਫਾਰਮਾਸੂਟੀਕਲ ਵਿਭਾਗ ਵੱਲੋਂ ਸੈਸ਼ਨ 2021-22 ਦੇ ਲਈ ਬੀ. ਫਾਰਮੇਸੀ ਦੇ ਪਹਿਲੇ ਸਾਲ ਵਿਚ ਾਦਖਲੇ ਤਹਿਤ ਖਾਲੀ ਸੀਟਾਂ ਦਾ ਸ਼ੈਡੀਯੂਲ ਜਾਰੀ ਕਰ ਦਿੱਤਾ ਗਿਆ ਹੈ।

ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਖਾਲੀ ਸੀਟਾਂ ਦੇ ਲਈ ਬਿਨੈ 14 ਅਕਤੂਬਰ ਤੋਂ 18 ਅਕਤੂਬਰ, 2021 ਤਕ ਕੀਤੇ ਜਾਣਗੇ, ਜਦੋਂ ਕਿ ਸਿਨਓਰਿਟੀ ਸੂਚੀ 19 ਅਕਤੂਬਰ ਨੂੰ ਐਲਾਨ ਕੀਤੀ ਜਾਵੇਗੀ। ਖਾਲੀ ਸੀਟਾਂ ਦੇ ਲਈ ਸਾਰੀ ਕੈਟੇਗਰੀ ਦੇ ਲਈ ਕਾਊਂਸਲਿੰਗ 21 ਅਕਤੂਬਰ, 2021 ਨੂੰ ਹੋਵੇਗੀ। ਬੁਲਾਰੇ ਦੇ ਅਨੁਸਾਰ ਖਾਲੀ ਸੀਟਾਂ ਤੇ ਫੀਸ ਦਾ ਵੇਰਵਾ, ਬਿਨੈ ਫਾਰਮੇਨ ਅਤੇ ਬਿਨੇ ਭਰਨ ਦੀ ਪ੍ਰਕ੍ਰਿਆ ਆਦਿ ਯੂਨੀਵਰਸਿਟੀ ਦੀ ਵੈਬਸਾਇਟ www.igu.ac.in ‘ਤੇ ਉਪਲਬਧ ਹੈ।

 ਚੰਡੀਗੜ੍ਹ, 13 ਅਕਤੂਬਰ – ਹਰਿਆਣਾ ਸਰਕਾਰ ਨੇ ਕੌਮੀ ਸਿਖਿਆ ਨੀਤੀ-2020 ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਇਕ ਹੋਰ ਕ੍ਰਾਂਤੀਕਾਰੀ ਕਦਮ ਚੁੱਕਦੇ ਹੋਏ ਕੌਮੀ ਮਹਤੱਵ ਦੇ ਦੋ ਸੂਬਾ ਪੱਧਰੀ ਸੰਸਥਾਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ਤੇ ਕੁਰੂਕਸ਼ੇਤਰ ਸਟੇਟ ਇੰਸਟੀਟਿਯੂਟ ਆਫ ਏਡਵਾਂਸਡ ਸਟਡੀਜ ਇੰਨ ਟੀਚਰ ਏਜੂਕੇਸ਼ਨ ਸ਼ੁਰੂ ਕਰਨ ਦੀ ਮੰਜੂਰੀ ਦਿੱਤੀ ਹੈ।

ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਨਵੀਂ ਕੌਮੀ ਸਿਖਿਅਆ ਨੀਤੀ ਦੀ ਇਸ ਬਹੁਤ ਮਹਤੱਵਪੂਰਣ ਸਿਫਾਰਿਸ਼ ਨੂੰ ਲਾਗੂ ਕਰਨ ਦੀ ਪਹਿਲ ਕੀਤੀ ਹੈ। ਇੰਨ੍ਹਾ ਦੋਨਾਂ ਸੰਸਥਾਨਾਂ ਵਿਚ ਚਾਰ ਸਲ ਦੀ ਬੀਏਡ ਕੋਰਸ ਵਿਚ ਇਸੀ ਸੈਂਸ਼ਨ ਨਾਲ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ। ਇੰਨ੍ਹਾਂ ਸੰਸਥਾਨਾਂ ਵਿਚ ਅਧਿਆਪਕ-ਸਿਖਿਆ ਦਾ ਕੌਮਾਂਤਰੀ ਪੱਧਰ ਦਾ ਕੋਰਸ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾ ਸੰਸਥਾਨਾਂ ਦੇ ਸ਼ੁਰੂ ਹੋਣ ਨਾਲ ਰਾਜ ਵਿਚ 21ਵੀਂ ਸਦੀ ਦੇ ਨਵੀਨਤਮ ਕੌਸ਼ਲ ਨਾਲ ਯੁਕਤ ਅਧਿਆਪਕਾਂ ਦਾ ਨਿਰਮਾਣ ਹੋਵੇਗਾ ਜੋ ਸੂਬੇ ਦੀ ਸਕੂਲੀ ਸਿਖਿਆ ਨੂੰ ਮਜਬੂਤ ਕਰਣਗੇ। ਮੁੱਖ ਮੰਤਰੀ ਨੇ ਉੱਚੇਰੀ ਸਿਖਿਆ ਵਿਭਾਗ ਨੂੰ ਇਸ ਮਹਤੱਵਪੂਰਣ ਉਪਲਬਧੀ ਦੇ ਲਈ ਵਧਾਈ ਦਿੱਤੀ।

**************************

ਚੰਡੀਗੜ੍ਹ, 13 ਅਕਤੂਬਰ – ਹਰਿਆਣਾ ਸਰਕਾਰ ਨੇ ਰਾਜ ਸਰਕਾਰ ਦੇ ਕਰਮਚਾਰੀਆਂ/ਪੈਂਸ਼ਨਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਉਪਚਾਰ ਤਹਿਤ ਨਿਜੀ ਹਸਪਤਾਲ ਦੀ ਏਮਪੈਨਲਮੈਂਟ ਸੂਚੀ ਵਿਚ ਹੁਡਾ ਹਸਪਤਾਲ 520/15 ਗੋਹਾਨਾ ਰੋਡ, ਰੋਹਤਕ-124001, ਹਰਿਆਣਾ ਨੂੰ ਵੀ ਤਿੰਨ ਸਾਲ ਮਤਲਬ 25 ਸਤੰਬਰ, 2020 ਤੋਂ 35 ਸਤੰਬਰ, 2023 ਤੱਕ ਦੇ ਸਮੇਂ ਲਈ ਸੂਚੀਬੱਧ ਕੀਤਾ ਹੈ।

ਇਹ ਜਾਣਕਾਰੀ ਸਿਹਤ ਸੇਵਾਵਾਂ ਦੇ ਇਕ ਬੁਲਾਰੇ ਨੇ ਦਿੱਤੀ।

******************************

ਚੰਡੀਗੜ੍ਹ, 13 ਅਕਤੂਬਰ – ਹਰਿਆਣਾ ਰਾਜ ਰੈਡਕ੍ਰਾਸ ਸੋਸਾਇਟੀ ਦੀ ਵਾਇਸ ਚੇਅਰਮੈਨ ਸ੍ਰੀਮਤੀ ਸੁਸ਼ਮਾ ਗੁਪਤਾ ਭਾਰਤੀ ਰੈਡਕ੍ਰਾਸ ਕਮੇਟੀ, ਕੌਮੀ ਮੁੱਖ ਦਫਤਰ ਨਵੀਂ ਦਿੱਲੀ ਵਿਚ 12 ਮੈਂਬਰਾਂ ਦੇ ਲਈ ਹੋਏ ਚੋਣਾਂ ਵਿਚ ਜੋਨ ਵਿਚ ਸੱਭ ਤੋਂ ਵੱਧ ਵੋਟ ਲੈ ਕੇ ਮੈਂਬਰ ਨਾਮਜਦ ਹੋਈ ਹੈ।

ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਹਰਿਆਣਾ ਰਾਜ ਨੇ ਇੰਨ੍ਹਾਂ ਕੌਮੀ ਪੱਧਰ ਦੀ ਕਮੇਟੀ ਦੇ ਚੋਣਾਂ ਵਿਚ ਜਿੱਤ ਹਾਸਲ ਕਰ ਹੈਟ੍ਰਿਕ ਬਣਾਈ ਹੈ।

 ਚੰਡੀਗੜ੍ਹ, 13 ਅਕਤੂਬਰ – ਗੁਰੂਗ੍ਰਾਮ ਵਿਚ ਹੈਲੀ-ਹੱਬ (ਹੈਲੀਕਾਪਟਰ ਹੱਬ) ਸਥਾਪਿਤ ਕੀਤਾ ਜਾਣ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਵੱਲੋਂ ਜਮੀਨ ਨੂੰ ਚੋਣ ਕਰ ਕੇਂਦਰ ਸਰਕਾਰ ਨੂੰ ਜਲਦੀ ਪ੍ਰਸਤਾਵ ਭੇਜਿਆ ਜਾਵੇਗਾ। ਹਰਿਆਣਾ ਸਰਕਾਰ ਵੱਲੋਂ ਏਅਰ ਟਰਵਾਇਨ ਫਿਯੂਲ ਵੈਟ ਦਰਾਂ ਦਾ 20 ਫੀਸਦੀ ਤੋਂ ਘਟਾ ਕੇ 1 ਫੀਸਦੀ ਤਕ ਘੱਟ ਕੀਤਾ ਜਾਣਾ ਯਕੀਨੀ ਕੀਤਾ ਗਿਆ ਹੈ।

ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਨਵੀਂ ਦਿੱਲੀ ਵਿਚ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਜੋਤੀਰਾਦਿਤਅ ਐਮ. ਸਿੰਧਿਆ ਨਾਲ ਮੀਟਿੰਗ ਕਰਨ ਬਾਅਦ ਦਿੱਤੀ। ਮੀਟਿੰਗ ਵਿਚ ਹਰਿਆਣਾ ਰਾਜ ਦੀ ਵੱਖ-ਵੱਖ ਮਹਤੱਵਪੂਰਨ ਸਿਵਲ ਏਵੀਏਸ਼ਨ ਪਰਿਯੋਜਨਾਵਾਂ ਦੇ ਸੰਦਰਭ ਵਿਚ ਵਿਚਾਰ-ਵਟਾਂਦਰਾਂ ਹੋਇਆ। ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਵਿਚ ਸ਼ਾਮਿਲ ਹੋਏ।

ਮੀਟਿੰਗ ਵਿਚ ਗੁਰੂਗ੍ਰਾਮ ਵਿਚ ਸਥਾਪਿਤ ਕੀਤੇ ਜਾਣ ਵਾਲੇ ਹੈਲੀ-ਹੱਬ ਅਤੇ ਰਾਜ ਵਿਚ ਸਿਵਲ ਏਵੀਏਸ਼ਨ ਯੂਨੀਵਰਸਿਟੀ, ਡਰੋਨ ਸਕੂਲ, ਸੈਟੇਲਾਇਟ ਸੈਂਟਰ ਤੋਂ ਇਲਾਵਾ ਏਅਰ ਟਰਬਾਇਨ ਫਿਯੂਲ ‘ਤੇ ਵੈਟ ਦਰਾਂ ਨੂੰ ਘੱਟ ਕੀਤਾ ਜਾਣ ਦੇ ਸੰਦਰਭ ਵਿਚ ਚਰਚਾ ਹੋਈ। ਇਸ ਤੋਂ ਇਲਾਵਾ, ਏਕੀਕ੍ਰਿਤ ਏਵੀਏਸ਼ਨ ਹੱਬ, ਹਿਸਾਰ, ਹਵਾਈ ਪੱਟੀ ਕਰਨਾਲ, ਹਵਾਈ ਪੱਟੀ, ਅਬੰਾਲਾ ਦੇ ਵਿਕਾਸ ਅਤੇ ਪਾਇਲਟ ਸਿਖਲਾਈ ਸਕੂਲ ਭਿਵਾਨੀ ਤੇ ਪਾਇਲਟ ਸਿਖਲਾਈ ਸਕੂਲ ਨਾਰਨੌਲ ਅਤੇ ਹਰਿਆਣ ਵਿਚ ਜਹਾਜ ਸੇਵਾਵਾਂ ਦੇ ਰੂਟ ‘ਤੇ ਵੀ ਚਰਚਾ ਹੋਈ।

ਮੀਟਿੰਗ ਦੇ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਦਸਿਆ ਕਿ ਗੁਰੂਗ੍ਰਾਮ ਹੈਲੀ-ਹੱਬ ਸਥਾਪਿਤ ਕੀਤੇ ਜਾਣ ਦੇ ਲਈ ਹਰਿਆਣਾ ਸਰਕਾਰ ਵੱਲੋਂ ਜਮੀਨ ਨੂੰ ਚੋਣ ਕਰ ਕੇਂਦਰ ਨੂੰ ਜਲਦੀ ਹੀ ਪ੍ਰਸਤਾਵ ਭੇਜਿਆ ਜਾਵੇਗਾ। ਗੁਰੂਗ੍ਰਾਮ ਵਿਚ ਹੈਲੀ-ਹੱਬ ਸਥਾਪਿਤ ਹੋਣ ਦੇ ਨਤੀਜੇ ਵਜੋ ਇੰਟਰਸਿਟੀ ਤੇ ਇੰਟਰਾਸਿਟੀ ਹੈਲੀਕਾਪਟਰ ਦੀ ਸਹੂਲਤ ਹੋਣ ਨਾਲ ਹਵਾਈ ਅੱਡੇ ਨੂੰ ਵੀ ਸਪੋਰਟ ਮਿਲ ਸਕੇਗਾ। ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਵਿਚ ਏਅਰ ਟਰਬਾਇਨ ਫਿਯੂਲ ‘ਤੇ ਵੈਟ ਦਰਾਂ ਨੂੰ ਘੱਟ ਕੀਤੇ ਜਾਣ ਦੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਪ੍ਰਸਤਾਵ ‘ਤੇ ਹਰਿਆਣਾ ਵਿਚ ਏਅਰ ਟਰਬਾਇਨ ਫਿਯੂਲ ‘ਤੇ ਵੈਟ ਦਰਾਂ 20 ਫੀਸਦੀ ਤੋਂ ਘਟਾ ਕੇ1 ਫੀਸਦੀ ਤਕ ਕੀਤਾ ਜਾਣਾ ਯਕੀਨੀ ਕੀਤਾ ਗਿਆ ਹੈ।

ਉਨ੍ਹਾਂ ਨੇ ਦਸਿਆ ਕਿ ਏਕੀਕ੍ਰਿਤ ਏਵੀਏਸ਼ਨ ਹੱਬ, ਹਿਸਾਰ ਨੂੰ ਸਾਲ 2023 ਤਕ ਵਿਕਸਿਤ ਕਰ ਲਿਆ ਜਾਵੇਗਾ। ਕਰਨਾਲ ਤੇ ਅੰਬਾਲਾ ਦੀਆਂ ਹਵਾਈ ਪੱਟੀਆਂ ਦਾ ਵੀ ਵਿਕਾਸ ਕਰਵਾਇਆ ਜਾਵੇਗਾ।

ਸ੍ਰੀ ਮਨੋਹਰ ਲਾਲ ਲੇ ਦਸਿਆ ਕਿ ਭਿਵਾਨੀ ਵਿਚ ਸਥਾਪਿਤ ਹੋ ਰਹੇ ਪਾਇਲਟ ਸਿਖਲਾਈ ਸਕੂਲ ਦੀ ਸ਼ੁਰੂਆਤ ਕੀਤੇ ਜਾਣ ਲਈ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਜੋਤੀਰਾਦਿਤਅ ਐਮ. ਸਿੰਧਿਆ ਨੂੰ ਸੱਦਾ ਵੀ ਦਿੱਤਾ ਗਿਆ ਹੈ।

ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਤੇ ਸਿਵਲ ਏਵੀਏਸ਼ਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਵੀ ਮੌਜੂਦ ਰਹੇ।

ਰਿਵਾੜੀ ਵਿਚ ਏਮਸ ਦੇ ਨਿਰਮਾਣ ਨਾਲ ਜੁੜੀ ਸਾਰੀ ਰਸਮਾਂ ਪੂਰੀਅ, ਕਿਸਾਨਾਂ ਨੂੰ ਵੀ ਜਮੀਨ ਦਾ ਭੁਗਤਾਨ ਜਲਦੀ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਏਮਸ ਨੂੰ ਲੈ ਕੇ ਚੰਡੀਗੜ੍ਹ ਵਿਚ ਹੋਈ ਉੱਚ ਪੱਧਰੀ ਮੀਟਿੰਗ

ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਤੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਦੀ ਮੌਜੂਦਗੀ ਵਿਚ ਕਿਸਾਨਾਂ ਦਾ ਵਫਦ ਵੀ ਹੋਇਆ ਮੀਟਿੰਗ ਵਿਚ ਸ਼ਾਮਿਲ

ਚੰਡੀਗੜ੍ਹ, 13 ਅਕਤੂਬਰ – ਹਰਿਆਣਾ ਵਿਚ ਸਿਹਤ ਸੇਵਾਵਾਂ ਦੇ ਵਿਸਤਾਰ ਦੇ ਲਈ ਰਿਵਾੜੀ ਜਿਲ੍ਹਾ ਦੇ ਪਿੰਡ ਮਾਜਰਾ ਵਿਚ ਪ੍ਰਸਤਾਵਿਤ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ (ਏਮਸ) ਪਰਿਯੋਜਨਾ ਦੇ ਨਿਰਮਾਣ ਨਾਲ ਜੁੜੀ ਸਾਰੇ ਰਸਮਾਂ ਪੂਰੀ ਹੋ ਗਈਆਂ ਹਨ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਸੂਬੇ ਦੇ ਸਹਿਕਾਰਿਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਮੰਤਰੀ ਡਾ. ਬਨਵਾਰੀ ਲਾਲ ਦੀ ਮੌਜੂਦਗੀ ਵਿਚ ਸੀਨੀਅਰ ਅਧਿਕਾਰੀਆਂ ਤੇ ਪਰਿਯੋਜਨਾ ਦੇ ਲਈ ਜਮੀਨ ਉਪਲਬਧ ਕਰਾਉਣ ਵਾਲੇ ਕਿਸਾਨਾਂ ਦੇ ਵਫਦ ਦੀ ਸੰਯੁਕਤ ਮੀਟਿੰਗ ਹੋਈ।

ਸ੍ਰੀ ਮਨੋਹਰ ਲਾਲ ਨੇ ਪਰਿਯੋਜਨਾ ਦੇ ਲਈ ਵੱਖ ਤੋਂ ਬਜਟ ਵੀ ਮੰਜੂਰ ਕਰਦੇ ਹੋਏ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਜਮੀਨ ਦੇ ਲਈ ਭੁਗਤਾਨ ਪ੍ਰਕ੍ਰਿਆ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਪਰਿਯੋਜਨਾ ਨਾਲ ਜੁੜੇ ਹੋਰ ਕੰਮਾਂ ਨੂੰ ਲੈ ਕੇ ਕਿਸਾਨਾਂ ਨੂੰ ਆਪਸ ਵਿਚ ਸਹਿਮਤੀ ਨਾਲ ਅਗਾਮੀ ਪ੍ਰਕ੍ਰਿਆ ਸ਼ੁਰੂ ਕਰਨ ਦੀ ਗਲ ਕਹੀ। ਉਨ੍ਹਾਂ ਨੇ ਪਰਿਯੋਜਨਾ ਨੂੰ ਲੈ ਕੇ ਨਗਰ ਅਤੇ ਗ੍ਰਾਮ ਆਯੋਜਨਾ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਕ ਨਿਰਧਾਰਿਤ ਸਮੇਂ ਮਿਆਦ ਦੌਰਾਨ ਸਾਰੇ ਜਰੂਰੀ ਕੰਮਾਂ ਨੂੰ ਪੂਰਾ ਕਰਨ ਅਤੇ ਕਿਸਾਨਾਂ ਨਾਲ ਜੁੜੇ ਵਿਸ਼ਾ ‘ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ।

ਮੁੱਖ ਮੰਤਰੀ ਨੇ ਮੀਟਿੰਗ ਵਿਚ ਪਹੁੰਚੇ ਕਿਸਾਨਾਂ ਦੇ ਵਫਦ ਦੀ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਪਰਿਯੋਜਨਾ ਨਾਲ ਜੁੜੇ ਸਾਰੇ ਪਹਿਲੂਆਂ ‘ਤੇ ਵਿਆਪਕ ਵਿਚਾਰ-ਵਟਾਂਦਰਾਂ ਕੀਤਾ। ਕਿਸਾਨ ਵਫਦ ਨੇ ਆਪਣੀ ਗੱਲ ਰੱਖੀ। ਵਫਦ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਤੇ ਸਹਿਕਾਰਿਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਮੰਤਰੀ ਡਾ. ਬਨਵਾਰੀ ਲਾਲ ਦਾ ਪ੍ਰਮੁੱਖਾਂ ਮੰਗਾਂ ਨੂੰ ਮੰਜੂਰੀ ਮਿਲਣ ‘ਤੇ ਧੰਨਵਾਦ ਪ੍ਰਗਟਾਇਆ। ਖੇਤਰ ਦੇ ਵਿਕਾਸ ਤੇ ਪ੍ਰਮੁੱਖ ਮੰਗਾਂ ਨੂੰ ਮੰਜੂਰੀ ਮਿਲਣ ਨਾਲ ਪਰਿਯੋਜਨਾ ਦੇ ਲਈ ਜਮੀਨ ਦੇਣ ਲਈ ਵੱਧ ਤੋਂ ਵੱਧ ਕਿਸਾਨਾਂ ਨੇ ਸਹਿਮਤੀ ਜਤਾ ਦਿੱਤੀ ਹੈ।

ਮੀਟਿੰਗ ਵਿਚ ਰਿਵਾੜੀ ਦੇ ਡਿਪਟੀ ਕਮਿਸ਼ਨਰ ਯਸ਼ੇਂਦਰ ਸਿੰਘ ਨੇ ਮੁੱਖ ਮੰਤਰੀ ਨੂੰਅਗਾਮੀ ਪ੍ਰਕ੍ਰਿਆ ਨਾਲ ਜੁੜੀ ਕਾਰਵਾਈ ਨਾਲ ਜਾਣੂੰ ਕਰਾਉਂਦੇ ਹੋਏ ਦਸਿਆ ਕਿ ਕਿਸਾਨਾਂ ਦੀ ਇਕ ਸਹਿਕਾਰੀ ਕਮੇਟੀ ਦੀ ਮਾਜਰਾ ਨੂੰ ਆਪਰੇਟਿਵ ਮਲਟੀ ਪਰਪਜ ਸੋਸਾਇਟੀ ਦੇ ਲਈ ਰਜਿਸਟ੍ਰੇਸ਼ਣ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਸਹਾਇਕ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ ਦੇ ਇਕ ਇੰਸਪੈਕਟਰ ਦੀ ਡਿਊਟੀ ਪਿੰਡ ਵਿਚ ਲਗਾ ਦਿੱਤੀ ਗਈ ਹੈ। ਪਰਿਯੋਜਨਾ ਦੇ ਲਈ ਜਮੀਨ ਦੇਣ ਵਾਲੇ ਕਿਸਾਨ ਇਸ ਸੋਸਾਇਟੀ ਦੇ ਮੈਂਬਰ ਹੌਣਗੇ।

ਇਸ ਮੌਕੇ ‘ਤੇ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਨਿਦੇਸ਼ਕ ਦੇ ਮਕਰੰਦ ਪਾਂਡੂਰੰਗ ਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨਿਦੇਸ਼ਕ ਰਮੇਸ਼ ਚੰਦਰ ਬਿਢਾਣ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੀ।

ਚੰਡੀਗੜ੍ਹ, 13 ਅਕਤੂਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਸਹਿਪਰਿਵਾਰ ਅੱਜ ਪੰਚਕੂਲਾ ਵਿਚ ਸ੍ਰੀਮਾਤਾ ਮਨਸਾ ਦੇਵੀ ਦੇ ਦਰਸ਼ਨ ਕਰ ਉਨ੍ਹਾਂ ਦੇ ਚਰਣਾਂ ਵਿਚ ਸੀਸ ਨਿਵਾਇਆ। ਉਨ੍ਹਾਂ ਨੇ ਸੂਬੇ ਦੇ ਵਿਕਾਸ, ਖੁਸ਼ਹਾਲੀ, ਸ਼ਾਂਤੀ ਅਤੇ ਭੇਦਭਾਵ ਦੇ ਲਈ ਹਵਨ-ਯੱਗ ਵਿਚ ਆਹੂਤੀ ਦਿੱਤੀ। ਇਸ ਮੌਕੇ ‘ਤੇ ਡਿਪਟੀ ਮੁੱਖ ਮੰਤਰੀ ਦੀ ਧਰਮ ਪਤਨੀ ਸ੍ਰੀਮਤੀ ਮੇਘਨਾ, ਮਾਤਾ ਵਿਧਾਇਕ ਸ੍ਰੀਮਤੀ ਨੈਨਾ ਦੇਵੀ ਚੌਟਾਲਾ, ਪਿਤਾ ਸਾਬਕਾਂ ਸਾਂਸਦ ਸ੍ਰੀ ਅਜੈ ਚੌਟਾਲਾ ਅਤੇ ਛੋਟਾ ਭਰਾ ਸ੍ਰੀ ਦਿਗਵਿਜੈ ਚੌਟਾਲਾ ਵੀ ਮੌਜੂਦ ਸਨ।


kB

Share