ਖੁਸ਼ੀ ਨਾਲ ਮਨਾਇਆ ਗਿਆ ਮਹਾਰਾਜਾ ਅਗਰਸੇਨ ਜੈਯੰਤੀ, ਵਿਧਾਨਸਭਾ ਸਪੀਕਰ ਰਹੇ ਮੁੱਖ ਮਹਿਮਾਨ..

ਚੰਡੀਗੜ੍ਹ, 10 ਅਕਤੂਬਰ – ਕੈਥਲ ਦੇ ਭਾਈ ਉਦੈ ਸਿੰਘ ਕਿਲਾ ਪਰਿਸਰ ਵਿਚ ਖੁਸ਼ੀ ਦੇ ਨਾਲ ਮਹਾਰਾਜਾ ਅਗਰਸੇਨ ਜੈਯੰਤੀ ਮਨਾਈ ਗਈ। ਸਮਾਰੋਹ ਵਿਚ ਮੁੱਖ ਮਹਿਮਾਨ ਵਜੋ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਸ਼ਿਰਕਤ ਕੀਤੀ।

ਵਿਧਾਨਸਭਾ ਸਪੀਕਰ ਨੇ ਕਵੀ ਸਮੇਲਨ ਵਿਚ ਪਹੁੰਚੇ ਵਿਸ਼ਵ ਮੰਨੇ-ਪ੍ਰਮੰਨੇ ਕਵੀਆਂ ਦਾ ਸਮਾਜ ਵੱਲੋਂ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਮੁੱਖ ਮੰਤਰੀ ਨੂੰ ਇਸ ਵਿਸ਼ੇਸ਼ ਪੋ੍ਰਗ੍ਰਾਮ ਦੇ ਲਈ ਕੈਥਲ ਆਉਣਾ ਸੀ, ਪਰ ਬਹੁਤ ਜਰੂਰੀ ਦੌਰੇ ‘ਤੇ ਦਿੱਲੀ ਜਾਣ ਦੇ ਕਾਰਨ ਉਹ ਮੁੱਖ ਮੰਤਰੀ ਦੇ ਸੰਦੇਸ਼ ਵਾਹਕ ਵਜੋ ਇੱਥੇ ਪਹੁੰਚੇ ਹਨ। ਨੌਜੁਆਨਾਂ ਵੱਲੋਂ ਮਹਾਰਾਜਾ ਅਗਰਸੇਨ ਜੈਯੰਤੀ ਨੂੰ ਮਨਾਉਣਾ ਇਸ ਗਲ ਦਾ ਪ੍ਰਤੀਕ ਹੈ ਕਿ ਮਹਾਰਾਜ ਅਗਰਸੇਨ ਦੇ ਸੰਦੇਸ਼, ਸਿਖਿਆਵਾਂ, ਪੇ੍ਰਰਣਾ ਅਤੇ ਸਿਦਾਂਤਾਂਦਾ ਪਾਲਣ ਵੀ ਅਗਰਵਾਲ ਸਮਾਜ ਵੱਲੋਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਅਗਰ ਭਰਾ ਹਰ ਖੇਤਰ ਵਿਚ ਅੱਗੇ ਵੱਧਚੜ ਕੇ ਦੇਸ਼ ਸੇਵਾ ਕਰਨ ਦਾ ਕਾਰਜ ਕਰ ਰਹੇ ਹਨ। ਦੇਸ਼ ਦੇ ਉੱਪਰ ਜਦੋਂ ਵੀ ਆਫਤ ਆਈ, ਕੋਰੋਨਾ ਮਹਾਮਾਰੀ ਵਿਚ ਵੀ ਦੇਸ਼ ਦੇ ਹਰ ਵਿਅਕਤੀ ਦੀ ਚਿੰਤਾ ਅਗਰ ਭਰਾਵਾਂ ਨੇ ਕੀਤੀ। ਸੇਵਾ ਅਤੇ ਸਮਰਪਣ ਭਾਵ ਦੇ ਨਾਲ ਸਮਾਜ ਅੱਗੇ ਵੱਧ ਰਿਹਾ ਹੈ। ਵਿਧਾਨਸਭਾ ਸਪੀਕਰ ਨੇ ਅਗਰਵਾਲ ਯੁਵਾ ਸਭਾ ਨੂੰ 5 ਲੱਖ ਰੁਪਏ ਨਿਜੀ ਕੋੋਸ਼ ਤੋਂ ਦੇਣ ਦਾ ਐਲਾਨ ਕੀਤਾ।

ਇਸ ਮੌਕੇ ‘ਤੇ ਭਿਵਾਨੀ ਤੋਂ ਵਿਧਾਇਕ ਘਨਸ਼ਾਮ ਸਰਰਾਫ, ਰਾਜੀਵ ਜੈਨ ਤੇ ਸਮਾਜ ਦੇ ਕਾਫੀ ਲੋਕ ਮੌਜੂਦ ਰਹੀ।

**************************

ਨਿਯੁਕਤੀਆਂ ਵਿਚ ਪਾਰਦਰਸ਼ਿਤਾ ਲਿਆਉਣ ਵਿਚ ਕਾਰਗਰ ਸਾਬਤ ਹੋਵੇਗਾ ਨਿਗਮ – ਰਾਜ ਮੰਤਰੀ

ਕੌਸ਼ਲ ਰੁਜਗਾਰ ਨਿਗਮ ਦਾ ਪੋਰਟਲ ਨਵੰਬਰ ਵਚ ਹਵੇਗਾ ਸ਼ੁਰੂ, ਸੱਭ ਨੂੰ ਮਿਲੇਗਾ ਬਰਾਬਰ ਮੌਕਾਂ

ਚੰਡੀਗੜ੍ਹ, 10 ਅਕਤੂਬਰ – ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਕਿਹਾ ਹੈ ਕਿ ਆਊਟਸੋਰਸਿੰਗ ਪੋਲਿਸੀ ਵਨ ਤੇ ਪੋਲਿਸੀ ਟੂ ਲਈ ਸਾਰੇ ਨਿਯੁਕਤੀ ਕੌਸ਼ਲ ਰੁਜਗਾਰ ਨਿਗਮ ਰਾਹੀਂ ਕੀਤੀ ਜਾਵੇਗੀ। ਇਸ ਨਾਲ ਜਿੱਥੇ ਠੇਕੇਦਾਰੀ ਪ੍ਰਥਾ ਦੇ ਤਹਿਤ ਕਰਮਚਾਰੀਆਂ ਦੇ ਹਿੱਤਾਂ ਨਾਲ ਹੋ ਰਹੇ ਖਿਲਵਾੜ ਨੂੰ ਬੰਦ ਕੀਤਾ ਜਾਵੇਗਾ, ਸਗੋ ਯੋਗਤਾ ਆਧਾਰ ‘ਤੇ ਨੌਜੁਆਨਾਂ ਨੂੰ ਰੁੁਜਗਾਰ ਦੇਣਾ ਯਕੀਨੀ ਕੀਤਾ ਜਾਵੇਗਾ।

ਐਤਵਾਰ ਨੂੰ ਆਪਣੇ ਕੈਥਲ ਸਥਿਤ ਨਿਵਾਸ ‘ਤੇ ਆਮਜਨਤਾ ਦੀਆਂ ਸਮਸਿਆਵਾਂ ਸੁਣਦੇ ਹੋਏ ਉਨ੍ਹਾਂ ਦਾ ਹੱਲ ਕਰਦੇ ਹੋਏ ਰਾਜਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਰੁਜਗਾਰ ਵਿਚ ਪਾਰਦਰਸ਼ਿਤਾ ਲਿਆਉਣ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਬਿਨ੍ਹਾਂ ਪਰਚੀ-ਬਿਨ੍ਹਾਂ ਖਰਚੀ ਦੀ ਜੋ ਵਿਵਸਥਾ ਬਣਾਈ ਗਈ ਹੈ, ਉਸੀ ਵਿਵਸਥਾ ਦਾ ਵਿਸਤਾਰ ਕਰਦੇ ਹੋਏ ਹੁਣ ਠੇਕਾ ਆਧਾਰ ‘ਤੇ ਨਿਯੂਕਤੀਆਂ ਵਿਚ ਵੀ ਪਾਰਦਰਸ਼ਿਤਾ ਲਿਆਉਣਾ ਯਕੀਨੀ ਕੀਤਾ ਜਾਵੇਗਾ।

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਕਿਹਾ ਕਿ ਸੂਬੇ ਵਿਚ ਠੇਕਾ ਪ੍ਰਥਾ ਨੂੰ ਬੰਦ ਕਰਦੇ ਹੋਏ ਆਊਟਸੋਰਸਿੰਗ ਦੇ ਕਰਮਚਾਰੀਆਂ ਨੂੰ ਕੌਸ਼ਲ ਰੁਜਗਾਰ ਨਿਗਮ ਰਾਹੀਂ ਲਗਾਇਆ ਜਾਵੇਗਾ। ਇਸ ਦੇ ਲਈ ਰੁਜਗਾਰ ਨਿਗਮ 1 ਨਵੰਬਰ ਤੋਂ ਆਪਣਾ ਪੋਰਟਲ ਲਾਂਓ ਕਰੇਗਾ, ਜਿਸ ਦੇ ਰਾਹੀਂ ਯੋਗ ਯੁਵਾ ਬਿਨੈ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਠੇਕੇਦਾਰ ਏਜੰਸੀਆਂ ਰਾਹੀਂ ਕੰਮ ਕਰਨ ਵਾਲੇ ਕਰਮਚਾਰੀਆਂ ਵੱਲੋਂ ਈਪੀਐਫ, ਈਐਸਆਈ ਦੀ ਸਹੂਲਤ ਨਹੀ ਦੇਣ ਦੀ ਸ਼ਿਕਾਇਤ ਕੀਤੀ ਜਾਂਦੀ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਨਿਗਮ ਰਾਹੀਂ ਯੋਗ ਨੌਜੁਆਨਾਂ ਨੂੰ ਨਾ ਸਿਰਫ ਰੁਜਗਾਰ ਦਿੱਤਾ ਜਾਵੇਗਾ, ਸਗੋ ਉਨ੍ਹਾਂ ਦੇ ਕੌਸ਼ਲ ਵਿਕਾਸ ਦੇ ਲਈ ਸਮੇਂ ਸਮੇਂ ‘ਤੇ ਸਿਖਲਾਈ ਦੀ ਵਿਵਸਥਾ ਵੀ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨੌਜੁਆਨਾਂ ਦੇ ਭਵਿੱਖ ਤੋਂ ਹੋਣ ਵਾਲੇ ਖਿਲਵਾੜ ‘ਤੇ ਰੋਕ ਲੱਗੇਗੀ ਅਤੇ ਗਲਤ ਪ੍ਰਥਾਵਾਂ ਬੰਦ ਹੋਣਗੀਆਂ।

Share