ਖੁਰਾਕ ਤੇ ਸਿਵਲ ਸਪਲਾਈ ਨੇ ਬੋਗਸ ਬਿਲਿੰਗ ਮਾਮਲੇ ਵਿਚ ਬੀਤੇ 24 ਘੰਟਿਆਂ ਵਿੱਚ ਤਿੰਨ ਐਫ਼ ਆਈ ਆਰ. ਦਰਜ ਕਰਵਾਈਆਂ : ਆਸ਼ੂ

ਚੰਡੀਗੜ, 10 ਅਕਤੂਬਰ:

ਖੁਰਾਕ ਤੇ ਸਿਵਲ ਸਪਲਾਈ ਵੱਲੋਂ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਗੈਰ-ਕਾਨੂੰਨੀ ਤਰੀਕੇ ਰੀਸਾਈਕਲਿੰਗ/ ਬੋਗਸ ਬਿਲਿੰਗ ਸਬੰਧੀ ਬੀਤੇ 24 ਘੰਟਿਆਂ ਦੋਰਾਨ ਤਿੰਨ ਐਫ਼ .ਆਈ .ਆਰ. ਦਰਜ ਕਰਵਾਈਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦੀਆਂ ਸ੍ਰੀ ਭਾਰਤ ਭੂਸ਼ਣ ਆਸ਼ੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਸੰਗਰੂਰ ਜ਼ਿਲੇ ਦੇ ਮੂਨਕ ਬਾਰਡਰ ’ਤੇ ਦੋ ਟਰੱਕ ਜ਼ਬਤ ਕੀਤੇ ਗਏ ਹਨ, ਜਦਕਿ ਤੀਸਰਾ ਟਰੱਕ ਪਟਿਆਲਾ ਜ਼ਿਲੇ ਦੇ ਸ਼ੰਭੂ ਵਿੱਚ ਜ਼ਬਤ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਇਨਾਂ ਟਰੱਕਾਂ ਰਾਹੀਂ ਬੋਗਲ ਬਿਲਿੰਗ ਲਈ ਲਿਆਂਦਾ ਜਾ ਰਿਹਾ 800 ਕੁਇੰਟਲ ਚਾਵਲ ਬਰਾਮਦ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਮੂਨਕ ਬਾਰਡਰ ’ਤੇ ਟਰੱਕ ਨੰਬਰ ਐਚ.ਆਰ. 69 ਸੀ 5323 ਜੋ ਕਿ ਯੂ.ਪੀ. ਦੇ ਸ਼ਾਹਜਹਾਂਪੁਰ ਦੇ ਬਾਂਦਾ ਸ਼ਹਿਰ ਵਿੱਚ ਸਥਿਤ ਜੇ.ਪੀ. ਦੇਵਲ ਰਾਈਸ ਮਿੱਲ ਤੋਂ 349.40 ਕੁਇੰਟਲ ਚਾਵਲ ਹਰਿਆਣਾ ਦੇ ਜਾਖਲ ਮੰਡੀ ਸਥਿਤ ਸ਼ਿਵ ਸ਼ੰਕਰ ਇੰਟਰਪ੍ਰਾਇਜਜ਼ ਦੇ ਨਾਮ ’ਤੇ ਲੈ ਕੇ ਆਇਆ ਸੀ।ਜਿਸ ’ਤੇ ਕਾਰਵਾਈ ਕਰਦਿਆਂ ਟਰੱਕ ਡਰਾਇਵਰ ਅਤੇ ਇਸ ਮਾਲ ਸਬੰਧੀ ਸ਼ਾਮਲ ਦੋਵੇਂ ਫਰਮਾਂ ਖਿਲਾਫ਼ 420, 120ਬੀ ਅਧੀਨ ਐਫ.ਆਈ.ਆਰ. ਨੰਬਰ 109 ਮਿਤੀ 9-10-2021 ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰਾਂ ਸ਼ਾਹਜਹਾਂਪੁਰ ਜ਼ਿਲੇ ਦੇ ਹੀ ਬਾਂਦਾ ਸਥਿਤ ਅਗਰਵਾਲ ਰਾਈਸ ਮਿੱਲ ਤੋਂ 298.80 ਕੁਇੰਟਲ ਪਰਮਲ ਚਾਵਲ ਦਲੀਪ ਚੰਦ ਰਾਈਸ ਐਂਡ ਜਰਨਲ ਮਿੱਲ ਪਟਿਆਲਾ ਰੋਡ ਜਾਖਲ ਦੇ ਨਾਮ ’ਤੇ ਲਿਆ ਰਹੇ ਟਰੱਕ ਨੰਬਰ ਆਰ.ਜੇ. 07 ਜੀਬੀ 7531 ਦੇ ਡਰਾਇਵਰ ਦਾਨਾ ਰਾਮ ਅਤੇ ਸਬੰਧਤ ਫਰਮਾਂ ਖਿਲਾਫ਼ ਆਈ.ਪੀ.ਸੀ. 1860 ਦੀ ਧਾਰਾ 420 ਅਤੇ 120 ਅਧੀਨ ਐਫ.ਆਈ.ਆਰ. ਨੰਬਰ 110 ਮਿਤੀ 10-10-2021 ਦਰਜ ਕਰ ਲਿਆ ਗਿਆ ਹੈ।

ਸ੍ਰੀ ਆਸ਼ੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤਿਆ ਦੀ ਚੌਕਸੀ ਸਦਕਾ ਬੋਗਸ ਬਿਲਿੰਗ ਲਈ ਪੱਛਮੀ ਬੰਗਾਲ ਦੇ ਬੁਰਦਾਵਾਨ ਸਥਿਤ ਬੀ.ਐਲ. ਟਰੇਡਰਜ਼ ਲਿਆਂਦਾ ਦਰਸਾਇਆ ਗਿਆ ਇੱਕ ਟਰੱਕ ਪਟਿਆਲਾ ਜ਼ਿਲੇ ਦੇ ਸ਼ੰਭੂ ਬਾਰਡਰ ’ਤੇ 152 ਕੁਇੰਟਲ ਪਰਮਲ ਚਾਵਲ ਬਰਾਮਦ ਕੀਤਾ ਗਿਆ ਹੈ ਜੋ ਕਿ ਫਾਜ਼ਿਲਕਾ ਸਥਿਤ ਆਰ.ਕੇ. ਇੰਡਸਟ੍ਰੀਜ਼ ਰੇਲਵੇ ਰੋਡ ਲਈ ਭਰਿਆ ਗਿਆ ਸੀ। ਇਸ ਸਬੰਧੀ ਟਰੱਕ ਨੰਬਰ ਐਨ.ਐਲ. 01 ਏਬੀ 5584 ਦੇ ਡਰਾਇਵਰ ਅਤੇ ਸਬੰਧਤ ਫਰਮਾਂ ਖਿਲਾਫ ਆਈ.ਪੀ.ਸੀ. 1860 ਦੀ ਧਾਰਾ 420,511 ਅਤੇ 120ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Share