ਮੁੱਖ ਮੰਤਰੀ ਨੇ ਬਲਾਕ ਹੋਏ ਕੌਮੀ ਰਾਜ ਮਾਰਗ ਨੂੰ ਖੁਲ੍ਹਵਾਉਣ ਦੇ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਨਾਲ ਵਿਚਾਰ੍ਰਵਟਾਂਦਰਾ ਕੀਤਾ।

ਚੰਡੀਗੜ੍ਹ, 9 ਅਕਤੂੁਬ ੍ਰ ਕਿਸਾਨ ਸੰਗਠਨਾਂ ਦੇ ਵਿਰੋਧ ਦੇ ਨਤੀਜੇ ਵੱਜੋਂ ਹਰਿਆਣਾ ਵਿਚ ਕਾਫੀ ਲੰਬੇ ਸਮੇਂ ਤੋਂ ਬਲਾਕ ਕੌਮੀ ਰਾਜ ਮਾਰਗਾਂ ਨੂੰ ਖੁਲ੍ਹਵਾਉਣ ਦੇ ਸਬੰਧ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ੪ਾਹ ਨਾਲ ਅੱਜ ਨਵੀਂ ਦਿੱਲੀ ਵਿਚ ਉਨ੍ਹਾਂ ਦੀ ਰਿਹਾਇ੪ ਤੇ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਬਲਾਕ ਹੋਏ ਕੌਮੀ ਰਾਜ ਮਾਰਗ ਨੂੰ ਖੁਲ੍ਹਵਾਉਣ ਦੇ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਨਾਲ ਵਿਚਾਰ੍ਰਵਟਾਂਦਰਾ ਕੀਤਾ। ਹਰਿਆਣਾ ਵਿਚ ਹੋਰ ਥਾਂਵਾਂ ਤੇ ਵੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨਾ੍ਰਪ੍ਰਦਰ੪ਨਾਂ ਦੀ ਸਥਿਤੀ ਬਾਰੇ ਵੀ ਕੇਂਦਰੀ ਗ੍ਰਹਿ ਮੰਤਰੀ ਨੂੰ ਜਾਣੂੰ ਕਰਵਾਇਆ।

ਵਰਣਨਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਦਾ ਵੱਖ੍ਰਵੱਖ ਕਿਸਾਨ ਸੰਗਠਨਾਂ ਵੱਲੋਂ ਵਿਰੋਧ ਕੀਤੇ ਜਾਣ ਦੇ ਨਤੀਜੇ ਵੱਜੋਂ ਕਾਫੀ ਲੰਬੇ ਸਮੇਂ ਤੋਂ ਹਰਿਆਣਾ ਵਿਚ ਦਿੱਲੀ ਨਾਲ ਲਗਦੇ ਸਿੰਧੂ ਬਾਰਡਰ ਤੇ ਟਿਕਰੀ ਬਾਰਡ ਤੇ ਕੌਮੀ ਰਾਜ ਮਾਰਗ ਰੁੱਕੇ ਹਨ। ਕੌਮੀ ਰਾਜ ਮਾਰਗ ਰੁੱਕੇ ਹੋਣ ਦੇ ਨਤੀਜੇ ਵੱਜੋਂ ਆਮ ਜਨਤਾ ਵਿ੪ੇ੪ ਕਰਕੇ ਸਿੰਧੂ ਬਾਰਡ ਤੇ ਟਿਕਰੀ ਬਾਰਡ ਦੇ ਨੇੜਲੇ ਸਨਅਤੀ ਖੇਤਰ ਤੇ ਨੇੜੇ ਦੇ ਪੇਂਡੂ ਖੇਤਰਾਂ ਲਈ ਮੁ੪ਕਲ ਬਣੀ ਹੋਈ ਹੈ। ਨੇੜਲੇ ਖੇਤਰਾਂ ਦੇ ਵਾਸੀਆਂ ਵੱਲੋਂ ਰੁੱਕੇ ਹੋਏ ਰਾਜ ਮਾਰਗਾਂ ਨੂੰ ਖੁਲ੍ਹਵਾਉਣ ਲਈ ਲਗਾਤਾਰ ਮੰਗ ਵੀ ਕੀਤੀ ਜਾ ਰਹੀ ਹੈ।

ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਮੀਡਿਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਉਪਰੋਕਤ ਮਾਮਲੇ ਤੇ ਗਲਬਾਤ ਜਾਰੀ ਹੈ ਅਤੇ 20 ਅਕਤੂਬਰ ਨੂੰ ਹਰਿਆਣਾ ਸਰਕਾਰ ਸੁਪਰੀਮ ਕੋਰਟ ਵਿਚ ਆਪਣਾ ਪੱਖ ਰੱਖੇਗੀ। ਕਿਸਾਨ ਨੇਤਾਵਾਂ ਨੂੰ ਵੀ ਪਾਰਟੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਕਿਸਾਨ ਸੰਗਠਨਾਂ ਨਾਲ ਕੋਈ ਸਹਿਮਤੀ ਬਣਦੀ ਹੈ ਤਾਂ ਸਹੀ ਹੈ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇ੪ਾਨੁਸਾਰ ਰਾਜ ਮਾਰਗ ਨੂੰ ਖੁਲ੍ਹਵਾਇਆ ਜਾਵੇਗਾ। ਕਿਸਾਨਾਂ ਨਾਲ ਉਨ੍ਹਾਂ ਦੇ ਵਿਰੋਧ ਪ੍ਰਦਰ੪ਨ ਤੇ ਅੰਦੋਲਨ ਦੌਰਾਨ ੪ਾਂਤੀ ਬਣਾਏ ਰੱਖਣ ਦੀ ਹਮੇ੪ਾ ਅਪੀਲ ਕੀਤੀ ਜਾਂਦੀ ਰਹੀ ਹੈ ਅਤੇ ਕੇਂਦਰ ਗ੍ਰਹਿ ਮੰਤਰੀ ਨੇ ਵੀ ਇਹੀ ਉਮੀਦ ਕੀਤੀ ਹੈ।

””’

ਚੰਡੀਗੜ੍ਹ, 9 ਅਕਤੂੁਬਰ ੍ਰ ਕਿਸਾਨ ਸੰਗਠਨਾਂ ਦੇ ਵਿਰੋਧ ਦੇ ਨਤੀਜੇ ਵੱਜੋਂ ਹਰਿਆਣਾ ਵਿਚ ਸਿੰਧੂ ਬਾਰਡ ਤੇ ਕੌਮੀ ਰਾਜਮਾਰਗ ਨੂੰ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਸੰਘ ਦੀ ਅਗਵਾਈ ਹੇਠ ਜਿਲਾ ਸੋਨੀਪਤ ਦੇ ਵੱਖ੍ਰਵੱਖ ਪਿੰਡਾਂ ਦੇ ਕਿਸਾਨਾਂ ਨੇ ਅੱਜ ਨਵੀਂ ਦਿੱਲੀ ਵਿਚ ਹਰਿਆਣਾ ਭਵਨ ਵਿਚ ਮੁੱਖ ਮੰਤਰੀ ਮਨੋਹਰ ਨੂੰ ਇਕ ਮੰਗ ਪੱਤਰ ਦਿੱਤਾ।

ਮੁੱਖ ਮੰਤਰੀ ਨੇ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸਬੰਧ ਵਿਚ ਸਾਰੇ ਯਤਨ ਜਾਰੀ ਹੈ, ਗਲਬਾਤ ਜਾਰੀ ਹੈ ਅਤੇ ਆ੪ ਹੈ ਕਿ ਸੂਬੇ ਵਿਚ ਬਲਾਕ ਹੋਏ ਕੌਮੀ ਰਾਜਮਾਰਗ ਛੇਤੀ ਖੁਲ੍ਹੇ ਜਾਣਗੇ।

ਗੌਰਤਲਬ ਹੈ ਕਿ ਸਿੰਧੂ ਬਾਰਡ ਤੇ ਰਸਤਾ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਅੱਜ ਤਾਹਰ ਸਿੰਘ ਚੌਹਾਨ੍ਰਕਮ੍ਰਸਰੰਖਕ ਭਾਰਤੀ ਕਿਸਾਨ ਸੰਘ ਹਰਿਆਣਾ ਦੀ ਪ੍ਰਧਾਨਗੀ ਹੇਠ ਕਿਸਾਨਾਂ ਦਾ ਵਫਤ ਮੁੱਖ ਮੰਤਰੀ ਨਾਲ ਮਿਲਣ ਲਈ ਹਰਿਆਣਾ ਭਵਨ, ਦਿੱਲੀ ਪੁੱਜਿਆ ਸੀ।

ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮੀਡਿਆ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਉਪਰੋਕ ਮਾਮਲੇ ਤੇ ਗਲਬਾਤ ਜਾਰੀ ਹੈ ਅਤੇ 20 ਅਕਤੂਬਰ ਨੂੰ ਹਰਿਆਣਾ ਸਰਕਾਰ ਸੁਪਰੀਮ ਕੋਰਟ ਵਿਚ ਆਪਣਾ ਪੱਖ ਰੱਖੇਗੀ। ਹੁਣ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਵੀ ਪਾਰਟੀ ਬਣਾਇਆ ਹੈ, ਉਹ ਵੀ ਆਪਣਾ ਪੱਖ ਸੁਪਰੀਮ ਕੋਰਟ ਵਿਚ ਰੱਖਣਗੇ।

ਉਨ੍ਹਾਂ ਕਿਹਾ ਕਿ ਕੌਮੀ ਰਾਜ ਮਾਰਗ ਬਲਾਕ ਹੋਣ ਦੀ ਸਥਿਤੀ ਵਿਚ ਦੂਜੇ ਸੜਕ ਮਾਰਗ ਤੇ ਵਾਹਨਾਂ ਦੇ ਵੱਧ ਦਬਾਅ ਦੇ ਨਤੀਜੇ ਵੱਜੋਂ ਟੁੱਟ ਚੁੱਕੇ ਸੜਕ ਮਾਰਗ ਦੀ ਇਕ ਮਹੀਨੇ ਵਿਚ ਮੁਰੰਮਤ ਕਰਵਾਉਣ ਦੇ ਆਦੇ੪ ਦਿੱਤੇ ਹਨ।

Share