ਰਿਹਾਇਸ਼ ਅਤੇ ਮਕਾਨ ਮੁਰੰਮਤ ਯੋਜਨਾ ਦੀ ਸ਼ਿਕਾਇਤ ਲਈ ਬਣੇਗਾ ਸਪੈਸ਼ਲ ਸੈਲ – ਮਨੋਹਰ ਲਾਲ.

ਚੰਡੀਗੜ੍ਹ, 6 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਅਨੁਸੂਚਿਤ ਜਾਤੀ ਵਰਗ ਦੇ ਲਈ ਪਲਾਟ, ਰਿਹਾਇਸ਼ ਯੋਜਲਾ ਅਤੇ ਮਕਾਨ ਮੁਰੰਮਤ ਯੋਜਲਾ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ ਵੱਖ ਤੋਂ ਸੈਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਇੰਨ੍ਹਾਂ ਸ਼ਿਕਾਇਤਾਂ ਦੇ ਲਈ ਵੱਖ ਤੋਂ ਪੋਰਟਲ ਬਣਾਇਆ ਜਾਵੇਗਾ ਅਤੇ ਅਧਿਕਾਰੀ ਵੀ ਨਿਯੁਕਤ ਕੀਤਾ ਜਾਵੇਗਾ। ਮੁੱਖ ਮੰਤਰੀ ਅੱਜ ਆਪਣੇ ਨਿਵਾਸ ‘ਤੇ ਹਰਿਆਣਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੀ ਸੂਬਾ ਕਾਰਜ ਕਮੇਟੀ ਦੇ ਮੈਂਬਰਾਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ।

ਇਸ ਮੌਕੇ ‘ਤੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਕ੍ਰਿਸ਼ਣਲਾਲ ਪਵਾਰ, ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਕ੍ਰਿਸ਼ਣ ਬੇਦੀ ਅਤੇ ਓਐਸਡੀ ਭੁਪੇਸ਼ਵਰ ਦਿਆਲ ਵੀ ਮੌਜੂਦ ਸਨ।

ਮੁੱਖ ਮੰਤਰੀ ਨੇ ਕਾਰਜਕਰਤਾਵਾਂ ਨਾਲ ਸਿੱਧਾ ਸੰਵਾਦ ਦੌਰਾਨ ਧਰਾਤਲ ‘ਤੇ ਆਉਣ ਵਾਲੀ ਸਮਸਿਆਵਾਂ ਦੇ ਸਬੰਧ ਵਿਚ ਫੀਡਬੈਕ ਲਿਆ। ਉਨ੍ਹਾਂ ਨੇ ਕਾਰਜਕਰਤਾਵਾਂ ਦੇ ਸੁਆਲਾਂ ਦੇ ਜਵਾਬ ਦੌਰਾਨ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਅਨੁਸੂਜਿਤ ਜਾਤੀ ਦੇ ਬੈਕਲਾਕ ਨੂੰ ਭਰਨ ਦੇ ਲਈ ਪਹਿਲਾਂ ਵੀ ਕੰਮ ਕੀਤਾ ਗਿਆ ਹੈ ਅਤੇ ਅੱਗੇ ਵੀ ਇਸ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ।

ਮਹਾਪੁਰਸ਼ਾਂ ਦੀ ਜੈਯੰਤੀ ‘ਤੇ ਹਰ ਬਲਾਕ ਵਿਚ ਕਰਨ ਵੱਡਾ ਪੋ੍ਰਗ੍ਰਾਮ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹਾਪੁਰਸ਼ਾਂ ਦੀ ਜੈਯੰਤੀ ‘ਤੇ ਬਲਾਕ ਪੱਧਰ ‘ਤੇ ਵੱਡੇ ਪੋ੍ਰਗ੍ਰਾਮਾਂ ਦਾ ਆਯੋਜਨ ਕਰਨ, ਤਾਂ ਜੋ ਮਹਾਪੁਰਸ਼ਾਂ ਦੇ ਵਿਚਾਰ ਜਨ-ਜਨ ਤਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਦੇ ਲਈ ਸੰਤ ਮਹਾਪੁਰਸ਼ ਵਿਚਾਰ ਸਨਮਾਨ ਯੋਜਨਾ ਦੇ ਤਹਿਤ 10 ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਹੈ। ਬਲਾਕ ਪੱਧਰ ‘ਤੇ ਪੋ੍ਰਗ੍ਰਾਮ ਆਯੋਜਿਤ ਕਰਨ ਦੇ ਬਾਰੇ ਵਿਚ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਇਕ ਮਹੀਨਾ ਪਹਿਲਾਂ ਸੂਚਿਤ ਕਰਨ ਤਾਂ ਜੋ ਯੋਜਨਾ ਦੇ ਤਹਿਤ ਵਿਵਸਥਾਵਾਂ ਦੇ ਲਈ ਸਮੇਂ ਨਾਲ ਰਕਮ ਮਿਲ ਸਕਣ।

ਆਪਣੇ ਅਧਿਕਾਰ ਨੂੰ ਦਮਖਮ ਨਾਲ ਲੈਣ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਪਣੇ ਅਧਿਕਾਰਾਂ ਨੂੰ ਦਮਖਮ ਨਾਲ ਲੈਣ। ਅਨਿਆਂ ਦੇ ਖਿਲਾਫ ਖੜੇ ਹੋਣਾ ਬਹੁਤ ਜਰੂਰੀ ਹੈ। ਜੇਕਰ ਕੋਈ ਅਧਿਕਾਰੀ ਯੋਜਨਾ ਦੇ ਲਾਭ ਦੀ ਏਵਜ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਕਰਨ। ਅਜਿਹੇ ਅਧਿਕਾਰੀ ਦੇ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇਗੀ।

5 ਤੋਂ 15 ਸਾਲ ਦਾ ਕੋਈ ਬੱਚਾ ਨਹੀਂ ਹੋਵੇਗਾ ਸਕੂਲ ਤੋਂ ਡ੍ਰਾਪਆਊਟ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਦਾ ਡਾਟਾ ਪੂਰੀ ਤਰ੍ਹਾ ਨਾਲ ਤਸਦੀਕ ਹੋ ਜਾਣ ਦੇ ਬਾਅਦ 5 ਸਾਲ ਤੋਂ 15 ਸਾਲ ਤਕ ਦਾ ਕੋਈ ਵੀ ਬੱਚਾ ਸਕੂਲ ਤੋਂ ਡ੍ਰਾਪਆਉਟ ਨਹੀਂ ਹੋਵੇਗਾ। ਹਰ ਬੱਚੇ ਨੂੰ ਟ੍ਰੈਕ ਕੀਤਾ ਜਾਵੇਗਾ ਤਾਂ ਜੋ ਉਹ ਸਿਖਿਆ ਦੇ ਅਧਿਕਾਰ ਨਾਲ ਵਾਂਝਾ ਨਾ ਰਹੇ।

ਕਾਰਜਕਰਤਾਵਾਂ ਨੂੰ ਯੋਜਨਾ ਦੀ ਹੋਣੀ ਚਾਹੀਦੀ ਜਾਣਕਾਰੀ

ਮੁੱਖ ਮੰਤਰੀ ਨੇ ਕਿਹਾ ਕਿ ਕਾਰਜਕਰਤਾਵਾਂ ਨੂੰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਜਿਨ੍ਹਾਂ ਲਈ ਯੋਜਨਾਵਾਂ ਬਣਾਈਆਂ ਗਈਆ ਹਨ, ਉਨ੍ਹਾਂ ਤਕ ਲਾਭ ਪਹੁੰਚ ਸਕੇ। ਉਨ੍ਹਾਂ ਨੇ ਕਾਰਜਕਰਤਾਵਾਂ ਨੂੰ ਗਰੀਬ ਪਰਿਵਾਰਾਂ ਦੀ ਸੂਚੀ ਬਣਾ ਕੇ ਦੇਣ ਦੇ ਲਈ ਕਿਹਾ, ਤਾਂ ਜੋ ਯੋਜਨਾਵਾਂ ਦੇ ਲਾਗੂ ਕਰਨ ਦੇ ਲਈ ਉਸ ਦਾ ਇਸਤੇਮਾਲ ਹੋਵੇ।

ਚੌਪਾਲਾਂ ਵਿਚ ਲਾਇਬ੍ਰੇਰੀ ਕੀਤੀ ਜਾਵੇਗੀ ਸਥਾਪਿਤ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੀ ਚੌਪਾਲਾਂ ਵਿਚ ਲਾਇਬ੍ਰੇਰੀ ਦੀ ਵਿਵਸਥਾ ਕਰਨ ਦੇ ਲਈ ਜਲਦੀ ਹੀ ਸਰਵੇ ਕਰਾ ਕੇ ਯੋਜਨਾ ਨੂੰ ਸਿਰੇ ਚੜਾਇਆ ਜਾਵੇਗਾ। ਉਨ੍ਹਾਂ ਨੇ ਮੌਕੇ ‘ਤੇ ਮੋਜੂਦ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਰਵੇ ਕਰਾਉਣ ਦੇ ਨਿਰਦੇਸ਼ ਦਿੱਤੇ।

ਆਊਟਸੋਰਸਿੰਗ ਵਿਚ ਵੀ ਮਿਲੇਗਾ ਰਾਖਵਾਂ

ਕਾਰਜਕਰਤਾਵਾਂ ਦੇ ਮਨ ਦੀ ਗਲ ਸੁਣਨ ਦੇ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਆਊਟਸੋਰਸਿੰਗ ਦੀ ਵਿਵਸਥਾ ਨੂੰ ਦਰੁਸਤ ਕਰਨ ਦੇ ਲਈ ਕੌਸ਼ਲ ਰੁਜਗਾਰ ਨਿਗਮ ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਤਹਿਤ ਹੁਣ ਜੋ ਵੀ ਨਿਯੁਕਤੀਆਂ ਹੋਣਗੀਆਂ ਉਨ੍ਹਾਂ ਵਿਚ ਰਾਖਵਾਂ ਵਿਵਸਥਾ ਨੂੰ ਲਾਗੂ ਕੀਤਾ ਜਾਵੇਗਾ।

ਲਾਲ ਡੋਰਾ ਦੇ ਬਾਹਰ ਦੇ ਲਈ ਵੀ ਬਣਾਉਣਗੇ ਸਕੀਮ

ਕਈ ਕਾਰਜਕਰਤਾਵਾਂ ਦੇ ਲਾਲ ਡੋਰਾ ਸਬੰਧੀ ਸੁਆਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਲਾਲ ਡੋਰਾ ਦੇ ਬਾਹਰ ਰਹਿ ਰਹੇ ਲੋਕਾਂ ਦੇ ਲਈ ਵੀ ਜਲਦੀ ਰਜਿਸਟਰੀ ਸਬੰਧੀ ਯੋਜਨਾ ਅਮਲ ਵਿਚ ਲਿਆਈ ਜਾਵੇਗੀ।

ਅਨੁਸੂਚਿਤ ਜਾਤੀ ਬਸਤੀਆਂ ਵਿਚ ਸਮਸਿਆ ਜਾਨਣ ਦੇ ਲਈ ਸਰਵੇ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੀ ਬਸਤੀਆਂ ਵਿਚ ਮੁੱਢਲੀ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਸਾਡੀ ਸਰਕਾਰ ਕ੍ਰਿਤ ਸੰਕਲਪ ਹੈ। ਉਨ੍ਹਾਂ ਨੇ ਇੰਨ੍ਹਾਂ ਬਸਤੀਆਂ ਵਿਚ ਸਮਸਿਆਵਾਂ ਨੂੰ ਜਾਨਣ ਦੇ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਨਾਲ ਹੀ ਕਿਹਾ ਕਿ ਵਿਵਸਥਾਵਾਂ ਨੂੰ ਦਰੁਸਤ ਕਰਾਉਣ ਦੇ ਲਈ ਜਰੂਰਤ ਪੈਣ ‘ਤੇ ਮਨਰੇਗਾ ਰਾਹੀਂ ਕੰਮ ਕਰਾਉਣ ਤਾਂ ਜੋ ਲੋਕਾਂ ਨੂੰ ਸਹੂਲਤ ਹੋਵੇ।

ਮੇਵਾਤ ਦੇ ਲਈ ਕੰਮਿਯੂਨਿਟੀ ਸਂੈਟਰ ਸਕਮੀ ਬਨਾਉਣਗੇ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਕ ਕਾਰਜਕਰਤਾ ਦੇ ਸੁਆਲ ‘ਤੇ ਕਿਹਾ ਕਿ ਮੇਵਾਤ ਖੇਤਰ ਵਿਚ ਜਰੂਰਤ ਦੇ ਹਿਸਾਬ ਨਾਲ ਅਨੁਸੂਚਿਤ ਜਾਤੀ ਬਸਤੀਆਂ ਵਿਚ ਕੰਮਿਯੂਨਿਟੀ ਸੈਂਟਰ ਬਣਾਏ ਜਾਣਗੇ। ਇਸ ਦੇ ਲਈ ਉਨ੍ਹਾਂ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਰਵੇ ਕਰਾਉਣ ਦੇ ਲਈ ਕਿਹਾ ਹੈ।

*****************************

ਚੰਡੀਗੜ੍ਹ, 6 ਅਕਤੂਬਰ – ਹਰਿਆਣਾ ਦੇ ਜੇਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਵਾਈਐਮਸੀਏ, ਫਰੀਦਾਬਾਦ ਦਾ ਤੀਜਾ ਕੰਵੋਕੇਸ਼ਨ ਸਮਾਰੋਹ 8 ਅਕਤੂਬਰ, 2021 ਨੂੰ ਕੀਤਾ ਜਾਵੇਗਾ, ਜਿਸ ਵਿਚ ਸਾਲ 2021 ਦੌਰਾਨ ਪਾਸ ਸਾਰੇ ਵਿਦਿਆਰਥੀਆਂ ਅਤੇ ਖੋਜਕਾਰਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਂਣਗੀਆਂ।

ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਕੰਨਵੋਕੇਸ਼ਨ ਸਮਾਰੋਹ ਵਿਚ ਹਰਿਆਣਾ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਬੰਡਾਰੂ ਦੱਤਾਤੇ੍ਰਅ ਅਗਵਾਈ ਕਰਣਗੇ ਜਦੋਂ ਕਿ ਕੌਮੀ ਐਕਰੀਡੇਸ਼ਨ ਬੋਰਡ (ਐਨਬੀਏ) ਦੇ ਚੇਅਰਮੈਨ ਪੋ੍ਰਫੈਸਰ ਕੇਕੇ ਅਗਰਵਾਲ ਵਿਸ਼ੇਸ਼ ਮਹਿਮਾਨ ਹੋਣਗੇ।

ਚੰਡੀਗੜ੍ਹ, 6 ਅਕਤੂਬਰ – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰ ਦੀ ਖੇਡ ਪੋਲਿਸੀ ਬਹੁਤ ਹੀ ਕਾਰਗਰ ਹੈ। ਇਸ ਦੇ ਤਹਿਤ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਜੇਤੂ ਖਿਡਾਰੀਆਂ ਨੂੰ ਗਰੁੱਪ ਏ ਤੋਂ ਸੀ ਤਕ ਨੌਕਰੀਆਂ ਦੇਣ ਦਾ ਪ੍ਰਾਵਧਾਨ ਹੈ। ਖੇਡ ਰਾਜ ਮੰਤਰੀ ਅੱਜ ਹਿੱਥੇ ਵੱਖ-ਵੱਖ ਖੇਡਾਂ ਵਿਚ ਵਧੀਆ ਪ੍ਰਦਰਸ਼ਣ ਕਰਨ ਵਾਲੇ 24 ਖਿਡਾਰੀਆਂ ਨੂੰ ਜੂਨੀਅਰ ਕੋਚ ਦੇ ਨਿਯੁਕਤੀ ਪੱਤਰ ਸੌਂਪ ਰਹੇ ਸਨ।

ਖੇਡ ਮੰਤਰੀ ਨੇ ਨਵੇਂਨਿਯੁਕਤ ਜੂਨੀਅਰ ਕੋਚ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਰਕਾਰ ਦੀ ਨਵੀਂ ਖੇਡ ਨੀਤੀ ਦੀ ਪੂਰੇ ਦੇਸ਼ ਵਿਚ ਸ਼ਲਾਘਾ ਹੋ ਰਹੀ ਹੈ ਅਤੇ ਖਿਡਾਰੀ ਓਲੰਪਿਕ ਅਤੇ ਪੈਰਾਲੰਪਿਕ ਵਿਚ ਵੀ ਭਾਰੀ ਗਿਣਤੀ ਵਿਚ ਮੈਡਲ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ‘ਤੇ ਵੀ ਸੂਬੇ ਦਾ ਮਾਣ ਵਧਾ ਰਹੇ ਹਨ।

ਖੇਡ ਮੰਤਰੀ ਨੇ ਕਿਹਾ ਕਿ ਚੰਗੇ ਖਿਡਾਰੀ ਤਿਆਰ ਕਰਨ ਵਿਚ ਕੋਚ ਦੀ ਅਹਿਮ ਭੂਮਿਕਾ ਹੁੰਦੀ ਹੈ। ਸਾਰੇ ਕੋਚ ਖਿਡਾਰੀਆਂ ਦੇ ਸਿਖਲਾਈ ਦੇ ਲਈ ਆਪਣਾ ਵਿਜਨ ਬਣਾ ਕੇ ਫੋਕਸ ਕਰਨ ਅਤੇ ਸੂਬੇ ਵਿਚ ਹੋਰ ਚੰਗੇ ਖਿਡਾਰੀ ਬਨਾਉਣ ਵਿਚ ਸਹਿਯੋਗ ਕਰਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਕੋਚ ਖਿਡਾਰੀਆਂ ਦੇ ਸੁਫਨਿਆਂ ਨੁੰ ਸਾਕਾਰ ਕਰਨ ਲਈ ਅਥੱਕ ਯਤਨ ਕਰਨਗੇ ਅਤੇ ਮਾਂਪਿਆਂ ਦੇ ਨਾਲ-ਨਾਲ ਸਰਕਾਰ ਦੀ ਉਮੀਦਾਂ ‘ਤੇ ਵੀ ਖਰਾ ਊਤਰਣਗੇ।

ਖੇਡ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਖਿਡਾਰੀਆਂ ਦੇ ਸਾਹਮਣੇ ਕਿਸੇ ਤਰ੍ਹਾ ਦੀ ਮੁਸ਼ਕਲ ਨਾ ਆਵੇ ਅਤੇ ਉਨ੍ਹਾਂ ਨੇ ਵੱਧ ਤੋਂ ਵੱਧ ਸਹੂਲਤ ਮਿਲੇ। ਖਿਡਾਰੀਆਂ ਦੇ ਲਈ ਬਲਾਕ ਅਤੇ ਜਿਲ੍ਹਾ ਪੱਧਰ ‘ਤੇ ਖੇਡ ਸੈਂਟਰ ਚਲਾਏ ਜਾ ਰਹੇ ਹਨ। ਇੰਨ੍ਹਾਂ ਵਿਚ ਖੇਡ ਗਤੀਵਿਧੀਆਂ ਨੂੰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੇ ਲਈ ਨਵੇਂ ਖੇਡ ਸਂੈਟਰ ਵੀ ਜਲਦੀ ਹੀ ਲਿਆਏ ਜਾਂਣਗੇ।

ਹਰਿਆਣਾ ਵਧੀਆ ਖਿਡਾਰੀ ਗਰੁੱਪ ਏ, ਬੀ ਅਤੇ ਸੀ ਸੇਵਾ ਨਿਯਮ-2021 ਲਾਗੂ ਹੋਣ ਨਾਲ ਰਾਜ ਵਿਚ ਖੇਡਾਂ ਨੂੰ ਪੋ੍ਰਤਸਾਹਨ ਦੇਣ ਦੇ ਲਈ ਇਕ ਵੱਖ ਕਾਡਰ ਬਣਾਇਆ ਗਿਆ ਹੈ। ਇਸ ਦੇ ਲਈ 550 ਅਹੁਦੇ ਮੰਜੂਰ ਕਰਵਾਏ ਗਏ ਹਨ। ਇਸ ਤੋਂ ਇਲਾਵਾ, ਖਿਡਾਰੀਆਂ ਦੀ ਉਪਰੀ ਉਮਰ ਸੀਮਾ ਵੀ 50 ਸਾਲ ਤੋਂ ਘਟਾ ਕੇ 42 ਸਾਲ ਕੀਤੀ ਗਈ ਹੈ। ਇੰਨ੍ਹਾਂ ਨਵੇਂ ਨਿਯਮਾਂ ਵਿਚ ਕੁੱਝ ਨਵੇਂ ਟੂਰਨਾਮੈਂਟ ਦੱਖਣ ਏਸ਼ਿਆਈ ਖੇਡ, ਕੌਮੀ ਖੇਡ ਰਣਜੀ ਟ੍ਰਾਫੀ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਸ ਮੌਕੇ ‘ਤੇ ਖੇਡ ਵਿਭਾਗ ਦੇ ਨਿਦੇਸ਼ਕ ਪੰਕਜ ਨੈਨ ਵੀ ਮੌਜੂਦ ਰਹੇ।

ਝੋਨਾ ਖਰੀਦ ਵਿਚ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਮੁਸ਼ਕਲ – ਸੁਭਾਸ਼ ਬਰਾਲਾ

ਝੋਨੇ ਦੀ ਵੱਧ ਤੋਂ ਵੱਧ ਖਰੀਦ ਯਕੀਨੀ ਕਰਨ ਹੈਫੇਡ ਅਧਿਕਾਰੀ – ਸੁਭਾਸ਼ ਬਰਾਲਾ

ਚੰਡੀਗੜ੍ਹ, 6 ਅਕਤੂਬਰ – ਹਰਿਆਣਾ ਪਬਲਿਕ ਇੰਟਰਪ੍ਰਾਈਜਿਜ ਬਿਉਰੋ ਦੇ ਚੇਅਰਮੈਨ ਸੁਭਾਸ਼ ਬਰਾਲਾ ਨੇ ਅੱਜ ਹਰਿਆਂਣ ਰਾਜ ਸਹਿਕਾਰੀ ਸਪਲਾਈ ਅਤੇ ਮਾਰਕਟਿੰਗ ਫੈਫਰੇਸ਼ਨ ਲਿਮੀਟੇਡ (ਹੈਫੇਡ) ਦੀ ਸਮੀਖਿਆ ਮੀਟਿੰਗ ਲਈ। ਮੀਟਿੰਗ ਵਿਚ ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਸਹਿਕਾਰਿਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਅਤੇ ਹੈਫੇਡ ਦੇ ਪ੍ਰਬੰਧ ਨਿਦੇਸ਼ਕ ਏ ਸ੍ਰੀਨਿਵਾਸ ਮੌਜੂਦ ਸਨ। ਬਰਾਲਾ ਨੇ ਮੀਟਿੰਗ ਵਿਚ ਨਿਰਦੇਸ਼ ਦਿੱਤੇ ਕਿ ਗੁਣਵੱਤਾ ਦੇ ਮਾਨਕਾਂ ਦੇ ਆਧਾਰ ‘ਤੇ ਝੋਨੇ ਦੀ ਵੱਧ ਤੋਂ ਵੱਧ ਖਰੀਦ ਹੈਫੇਡ ਵੱਲੋਂ ਕੀਤੇ ਜਾਣ ਅਤੇ ਯਕੀਨੀ ਕੀਤਾ ਜਾਵੇ ਕਿ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਸਮਸਿਆ ਦਾ ਸਾਹਮਣਾ ਨਾ ਕਰਨਾ ਪਵੇ। ਚਾਵਲ ਮਿੱਲ ਵਿਚ ਝੋਨੇ ਦੀ ਕਟਾਈ ਤੋਂ ਪਹਿਲਾਂ ਮਿੱਲ ਦੀ ਸਿੱਧੇ ਤਸਦੀਕ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।

ਮੀਟਿੰਗ ਵਿਚ ਸ੍ਰੀ ਬਰਾਲਾ ਨੇ ਨਿਰਦੇਸ਼ ਦਿੱਤੇ ਕਿ ਸੂ੍ਹੇ ਦੀ ਸਾਰੇ ਪ੍ਰੋਸੈਸਿੰਗ ਇਕਾਈਆਂ ਦਾ ਬਿਨ੍ਹਾਂ ਰੁਕੇ ਸੰਚਾਲਨ ਯਕੀਨੀ ਕੀਤਾ ਜਾਵੇ। ਇਸ ਦੇ ਨਾਲ ਹੀ ਚਾਵਲ ਦੀ ਜੋ ਪ੍ਰੋਸੈਂਸਿੰਗ ਇਕਾਈਆਂ ਬੰਦ ਹੈ ਉਨ੍ਹਾਂ ਦਾ ਮੁੜ ਸੰਚਾਲਨ ਯਕੀਨੀ ਕੀਤਾ ਜਾਵੇ। ਸ੍ਰੀ ਸੁਭਾਸ਼ ਬਰਾਲਾ ਨੇ ਗੁਰੂਗ੍ਰਾਮ, ਦਿੱਲੀ ਅਤੇ ਹਰ ਥਾਵਾਂ ‘ਤੇ ਸਥਿਤੀ ਕਾਰੋਬਾਰ ਗੋਦਾਮਾਂ ਦੇ ਬਿਹਤਰ ਵਰਤੋ ਕਰਨ ਦੇ ਵੀ ਨਿਰਦੇਸ਼ ਦਿੱਤੇ। ਚਰਚਾ ਵਿਚ ਅਧਿਕਾਰੀਆਂ ਨੇ ਗਨੌਰ ਸਥਿਤ ਬੀਜ ਕਾਰਖਾਨੇ ਵਿਚ ਬੀਜ ਗੁਣਵੱਤਾ ਅਤੇ ਨਿਗਰਾਨੀ ਨੂੰ ਹੋਰ ਬਿਹਤਰ ਕਰਨ ਦੇ ਬਾਰੇ ਵਿਚ ਚਰਚਾ ਕੀਤੀ। ਉੱਥੇ ਮੰਡੀਆਂ ਵਿਚ ਹੁਣ ਝੋਨਾ ਆਮਦ ਵੀ ਵੱਧਣ ਲੱਗੀ ਹੈ। ਹਰਿਆਣਾ ਦੀ ਕਈ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਹੁਣ ਤਕ 58162 ਕਿਸਾਨਾਂ ਦੇ ਗੇਅ ਪਾਸ ਕੱਟੇ ਗਏ ਹਨ। 3 ਲੱਖ 70408 ਟਨ ਝੋਨਾ ਆਇਆ ਹੈ। 15424 ਕਿਸਾਨਾਂ ਦੀ ਆਕਸ਼ਨ ਡਿਟੇਲ ਪੁਰੀ ਕਰਨ ਦੇ ਬਾਅਦ 4934 ਕਿਸਾਨਾਂ ਦੀ 30662 ਟਨ ਦੀ ਆਕਸ਼ਨ ਡਿਟੇਲ ਵੀ ਰਜਿਸਟਰਡ ਕਰ ਦਿੱਤੀ ਗਈ ਹੈ। ਹੁਣ ਮੰਡੀਆਂ ਵਿਚ ਝੋਨਾ ਦੀ ਖਰੀਦ ਸਚਾਰੂ ਢੰਗ ਨਾਲ ਚੱਲ ਰਹੀ ਹੈ।

ਮੀਟਿੰਗ ਵਿਚ ਬਰਾਲਾ ਨੇ ਸੂਬੇ ਦੇ 16 ਗੋਦਾਮ ਜਿਨ੍ਹਾਂ ਦਾ ਢਾਂਚਾ ਪੂਰਣ ਰੂਪ ਨਾਲ ਤਿਆਰ ਨਹੀਂ ਹੈ, ਉਨ੍ਹਾਂ ਦੀ ਛੱਤ ਨਹੀਂ ਬਨਣ ਦੇ ਕਾਰਣਾਂ ਦੀ ਜਾਂਚ ਦੇ ਵੀ ਆਦੇਸ਼ ਦਿੱਤੇ। ਰਾਦੌਰ ਸਥਿਤ ਹਲਦੀ ਕਾਰਖਾਨੇ ਦੀ ਸਮਰੱਥਾ ਅਤੇ ਗੁਣਵੱਤਾ ਵਧਾਉਣ ਦੀ ਗਲ ਗੀ ਕੀਤੀ ਗਈ। ਸੂਬੇ ਦੀ ਆਟਾ ਮਿੱਲਾਂ ਵਿਚ ਉੱਚ ਗੁਣਵੱਤਾ ਦੇ ਮਲਟੀਗੇ੍ਰਨ ਆਟੇ, ਦਲਿਆ ਅਤੇ ਬਿਸਕਿਟ ਦੇ ਉਤਪਾਦਨ ਦੇ ਨਿਰਦੇਸ਼ ਦਿੱਤੇ ਗਏ । ਮੀਟਿੰਗ ਵਿਚ ਹੈਫੇਡ ਦੇ ਅਨੇਕ ਉੱਚ ਅਧਿਕਾਰੀ ਮੌਜੂਦ ਸਨ।

 ਏਵੀਏਸ਼ਨ ਵਿਭਾਗ ਲੰਬੀ ਉੜਾਨ ਦੀ ਤਿਆਰੀ ਵਿਚ

ਡਿਪਟੀ ਸੀਐਮ ਨੇ ਹਿਸਾਰ ਹਵਾਈ ਅੱਡੇ ਤੇ ਹਵਾਈ ਪੱਟੀਆਂ ਦੇ ਕਾਰਜ ਦੀ ਸਮੀਖਿਆ ਕੀਤੀ

ਅਧਿਕਾਰੀਆਂ ਨੂੰ ਜਲਦੀ ਫਾਈਨਲ ਟਚ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 6 ਅਕਤੂਬਰ – ਹਰਿਆਣਾ ਸਰਕਾਰ ਸੂਬੇ ਦੇ ਮੇਗਾ ਪੋ੍ਰਜੈਕਟ ਮਹਾਰਾਜਾ ਅਗਰਸੇਨ ਕੌਮਾਂਤਰੀ ਹਵਾਈ ਅੱਡਾ, ਹਿਸਾਰ ਸਮੇਤ ਸੂਬੇ ਦੀ ਸਾਰੀ ਛੇ ਹਵਾਈ ਪੱਟੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਜਨਤਾ ਨੂੰ ਜਲਦੀ ਤੋਂ ਜਲਦੀ ਸਮਰਪਿਤ ਕਰਨ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕਰ ਰਹੀ ਹੈ।

ਇਸੀ ਕੜੀ ਵਿਚ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਚੰਡੀਗੜ੍ਹ ਵਿਚ ਏਵੀਏਸ਼ਨ ਵਿਭਾਗ, ਲੋਕ ਨਿਰਮਾਣ ਵਿਭਾਗ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ, ਪਸ਼ੂਪਾਲਨ ਵਿਭਾਗ, ਸਿੰਚਾਈ ਵਿਭਾਗ, ਜਨਸਿਹਤ ਅਤੇ ਇੰਨਜੀਨਅਰਿੰਗ ਵਿਭਾਗ, ਵਾਤਾਵਰਣ ਵਿਭਾਗ ਸਮੇਤ ਹੋਰ ਵਿਭਾਗਾਂ ਨਾਲ ਜੁੜੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੀ ਜਿਸ ਵਿਚ ਉਨ੍ਹਾਂ ਨੇ ਹਿਸਾਰ ਕੌਮਾਂਤਰੀ ਹਵਾਈ ਅੱਡੇ ਸਮੇਤ, ਪਿਜੌਰ, ਕਰਨਾਲ, ਮਹੇਂਦਰਗੜ੍ਹ, ਭਿਵਾਨੀ, ਗੁਰੂਗ੍ਰਾਮ ਦੇ ਹਵਾਈ ਪੱਟੀਆਂ ਦੇ ਨਿਰਮਾਣ ਕੰਮਾਂ ਦੀ ਪ੍ਰਗਤੀ ਰਿਪੋਰਟ ਤਲਬ ਦੇ ਵੱਲ ਪੋ੍ਰਜੈਕਟ ਨਾਲ ਜੁੜੇ ਹਰ ਕੰਮ ਦਾ ਸਮੇਂ ‘ਤੇ ਪੂਰਾ ਕਰਨ ਦੇ ਆਦੇਸ਼ ਦਿੱਤੇ।

ਹਿਸਾਰ ਕੌਮਾਂਤਰੀ ਹਵਾਈ ਅੱਡੇ ਦੇ ਰਨਵੇ ਦੇ ਕੰਮ ਵਿਚ ਹੋਈ ਦੇਰੀ ਨੂੰ ਲੈ ਕੇ ਡਿਪਟੀ ਸੀਐਮ ਨੇ ਅਧਿਕਾਰੀਆਂ ਨਾਲ ਇਸ ਦਾ ਕਾਰਨ ਜਾਣਿਆ ਜਿਸ ਦੇ ਜਵਾਬ ਵਿਚ ਅਧਿਕਾਰੀਆਂ ਨੇ ਇਸ ਦੇ ਲਈ ਹਿਸਾਰ-ਬਰਵਾਲਾ ਰੋਡ ਤੇ ਹਿਸਾਰ ਧਾਂਸੂ ਰੋਡ ‘ਤੇ ਚਲਣ ਵਾਲੇ ਆਵਾਜਾਈ ਨੂੰ ਰੁਕਾਵਟ ਦਸਿਆ। ਡਿਪਟੀ ਸੀਐਮ ਨੇ ਮੀਟਿੰਗ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਿਸਾਰ-ਬਰਵਾਲਾ ਰੋਡ ਬੰਦ ਹੋਣ ਨਾਲ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਮਿਰਜਾਪੁਰ ਰੋਡ ਤੋਂ ਤਲਵੰਡੀ ਦੇ ਕੋਲ ਨੈਸ਼ਨਲ ਹਾਈਵੇ ਨੂੰ ਜੋੜਨ ਵਾਲਾ ਵੈਕਲਪਿਕ ਰੋਡ ਦਾ ਫਾਈਨਲ-ਪਲਾਨ, ਜਲਦੀ ਤੋਂ ਜਲਦੀ ਤਿਆਰ ਕਰਨ ਤਾਂ ਜੋ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਹੋਵੇ। ਮੀਟਿੰਗ ਵਿਚ ਅਧਿਕਾਰੀਆਂ ਨੂੰ ਧਾਂਸੂ ਰੋਡ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ।

ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਹਿਸਾਰ ਦੇ ਬਾਲ-ਨਿਗਰਾਨੀ ਘਰ ਨੂੰ ਖਾਲੀ ਕਰਵਾਉਣ ਸਬੰਧੀ ਸਾਰੇ ਓਪਚਾਰਿਕਤਾਵਾਂ ਪੂਰੀਆਂ ਹੋ ਚੁੱਕੀਆਂ ਹਨ। ਡਿਪਟੀ ਸੀਐਮ ਨੇ ਜਲਦੀ ਇਸ ਨੂੰ ਖਾਲੀ ਕਰਵਾ ਕਰ ਅਗਰਿਮ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿਚ ਗਾਂਸ਼ਾਲਾ ਮਾਈਨਰ ਦੇ ਤਿੰਨ ਚੈਨਲ ਬੰਦ ਕਰਨ, ਨੰਦੀਸ਼ਾਲਾ ਨੂੰ ਹੋਰ ਥਾਂ ਸ਼ਿਫਟ ਕਰਨ, ਬੀਪੀਸੀਐਲ ਪਲਾਂਟ ਨੂੰ ਇੱਥੋਂ ਦੀ ਦੂਜੀ ਥਾਂ ਸ਼ਿਫਟ ਕਰਨ ਦੀ ਰਿਪੋਰਟ ਲਈ ਗਈ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਸਪਸ਼ਟ ਕਿਹਾ ਕਿ ਉਹ ਮਹਾਰਾਜਾ ਅਗਰਸੇਨ ਕੌਮਾਂਤਰੀ ਹਵਾਈ ਅੱਡਾ ਹਿਸਾਰ ਦੇ ਰਨ-ਵੇ ਦਾ ਨਿਰਮਾਣ ਕਾਰਜ ਨਿਰਧਾਰਿਤ ਸਮੇਂ ਸੀਮਾ ਵਿਚ ਪੂਰਾ ਕਰਨ। ਹਵਾਈ ਅੱਡਾ ਵਿਚ 24 ਬਿਜਲੀ ਸਪਲਾਈ ਦੇ ਲਈ 33 ਕੇਵੀ ਸਟੇਸ਼ਨ ਦੇ ਨਿਰਮਾਣ ਦੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਡਿਪਟੀ ਸੀਐਮ ਨੇ ਅਧਿਕਾਰੀਆਂ ਨੂੰ ਕਿਹਾ ਕਿ ਹਿਸਾਰ ਕੌਮਾਂਤਰੀ ਹਵਾਈ ਅੱਡਾ ਦਾ ਨਿਰਮਾਣ 7200 ਹੈਕਟੇਅਰ ਵਿਚ ਹੋਣ ਜਾ ਰਿਹਾ ਹੈ, ਅਜਿਹੇ ਵਿਚ ਇੰਨੇ ਵੱਡੇ ਖੇਤਰ ਤਹਿਤ ਜਲ ਨਿਕਾਸੀ ਦੇ ਲਈ ਅਧਿਕਾਰੀਅ ਹੁਣ ਤੋਂ ਮੇਗਾ ਡ੍ਰੇਨੇਜ ਪਲਾਨ ਤਿਆਰ ਕਰਨ ਜਿਸ ਨਾਲ ਆਉਣ ਵਾਲੇ 50 ਸਾਲਾਂ ਵਿਚ ਵੀ ਜਲ ਨਿਕਸਾੀ ਦੀ ਕੋਈ ਸਮਸਿਆ ਨਾ ਹੋਵੇ।

ਇਸ ਮੀਟਿੰਗ ਵਿਚ ਜਿੱਥੇ ਕਰਨਾਲ, ਪਿੰਜੌਰ, ਭਿਵਾਨੀ, ਨਾਰਨੌਲ, ਗੁਰੂਗ੍ਰਾਮ ਵਿਚ ਹੈਲੀਪੇਡ ਸਮੇਤ ਹਵਾਈ ਪੱਟੀਆਂ ਦੇ ਵਿਸਤਾਰ, ਉਨ੍ਹਾਂ ਦੇ ਆਧੁਨੀਕਰਣ, ਬਿਜਲੀ ਸਪਲਾਈ, ਜਲ ਸਪਲਾਈ, ਚਾਰਦੀਵਾਰੀ, ਰਨਵੇ ਲਾਇਟਾਂ, ਏਅਰ ਟ੍ਰੈਫਿਕ ਕੰਟਰੋਲ ਹੈਂਗਰ ਆਦਿ ‘ਤੇ ਚਰਚਾ ਕੀਤੀ ਉੱਥੇ ਡਿਪਟੀ ਸੀਐਮ ਨੇ ਹਰਿਆਣਾ ਦੇ ਵੱਧ ਨੋਜੁਆਨਾਂ ਨੂੰ ਪਾਇਲਟ ਦੀ ਟ੍ਰੇਨਿੰਗ ਦੇਣ ਦੀ ਯੋਜਨਾ ‘ਤੇ ਵੀ ਵਿਸਤਾਰ ਨਾਲ ਅਧਿਕਾਰੀਆਂ ਨੂੰ ਮਾਸਟਰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।

ਭਿਵਾਨੀ ਤੇ ਨਾਰਨੌਲ ਵਿਚ ਹਵਾਈ ਪੱਟੀ ਵਿਚ ਰਾਤ ਨੂੰ ਲੈਂਡਿੰਗ ਦੀ ਸਹੂਲਤ ਪ੍ਰਦਾਨ ਕਰਨ ਦੇ ਲਈ ਡਿਪਟੀ ਸੀਐਮ ਨੇ ਰਨ-ਵੇ ਲਾਇਟਾਂ ਲਗਾਉਣ ਦਾ ਸਟੇਟਸ ਜਾਣਿਆ। ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡੇ ਦੇ ਕੋਲ ਤੋਂ ਗੁਜਰਣ ਵਾਲੀ ਹਾਈ-ਟਂੈਸ਼ਲ ਲਾਇਨ ਨੂੰ ਸ਼ਿਫਟ ਕਰਨ ਤੋਂ ਇਲਾਵਾ ਇੰਨ੍ਹਾਂ ਹਵਾਈ ਅੱਡਿਆਂ ‘ਤੇ 24 ਘੰਟੇ ਬਿਨਾ ਰੁਕਾਵਟ ਬਿਜਲੀ ਸਪਲਾਈ ਦੀ ਵਿਵਸਥਾ ਕੀਤੀ ਜਾਵੇ। ਇਸ ਤੋਂ ਇਲਾਵਾ, ਇਹ ਪੇਯਜਲ ਸਪਲਾਈ ਕਰਨ, ਹਵਾਈ ਅੱਡੇ ਦੀ ਬਾਊਂਡਰੀ ਵਾਲ ਦਾ ਨਿਰਮਾਦ ਕਾਰਜ ਨਿਰਧਾਰਿਤ ਸਮੇਂ ਵਿਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਸੀਐਮ ਨੇ ਹੈਂਗਰ, ਟੈਕਸੀ-ਹਵਾਈ ਪੱਟੀ ਦੇ ਵਿਸਤਾਰ ਕੰਮਾਂ ਦਾ ਜਾਇਜਾ ਲੈਣ ਦੇ ਲਈ ਸਾਇਟ ਵਿਜਿਟ ਕਰ ਉਨ੍ਹਾਂ ਨੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ।

ਕਰਨਾਲ ਹਵਾਈ ਅੱਡੇ ਨੂੰ ਲੈ ਕੇ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਰਨ-ਵੇ ਦਾ ਵਿਸਤਾਰ ਪੰਜ ਹਜਾਰ ਫੁੱਟ ਤਕ ਵਧਾਉਣ ਦੇ ਮਾਮਲੇ ਬਾਰੇ ਅਧਿਕਾਰੀਆਂ ਨੂੰ ਜਮੀਨ ਰਾਖਵਾਂ ਦਾ ਸਟੇਟਸ ਜਾਣਿਆ। ਮੀਟਿੰਗ ਵਿਚ ਦਸਿਆ ਗਿਆ ਕਿ ਕਰਨਾਲ ਹਵਾਈ ਪੱਟੀ ਦੇ ਲਈ ਜਮੀਨ ਰਾਖਵਾਂ ਦਾ ਕਾਰਜ ਆਖੀਰੀ ਪੜਾਅ ਵਿਚ ਹੈ। ਉਨ੍ਹਾਂ ਨੇ ਇੱਥੇ ਟੈਕਸੀ-ਵੇ ਵੀਆਈਪੀ ਲਾਊਂਜ ਦੇ ਮੁਰੰਮਤ ਦੇ ਕੰਮ ਨੂੰ ਤੇਜੀ ਨਾਲ ਪੂਰਾ ਕਰਨ ਦੇ ਨਾਲ-ਨਾਲ ਕਰਨਾਲ ਦੇ ਡਿਪਟੀ ਕਮਿਸ਼ਨਰ ਨੂੰ ਹਵਾਈ ਅੱਡੇ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਸੜਕ ਦਾ ਨਿਰੀਖਣ ਕਰ ਰਿਪੋਰਟ ਤਿਆਰ ਕਰਨ ਨੂੰ ਕਿਹਾ।

ਡਿਪਟੀ ਸੀਐਮ ਨੇ ਪਿੰਜੌਰ ਹਵਾਈ ਪੱਟੀ ਨੂੰ ਵਿਸਤਾਰ ਦੇਣ ਦੇ ਲਈ ਇੱਥੇ ਏਟੀਸੀ ਟਾਵਰ ਲਗਾਉਣ, ਬਾਊਂਡਰੀ ਵਾਲ ਦਾ ਨਿਰਮਾਣ ਕੰਮਾਂ ਦੇ ਸਟੇਟਸ ਦੀ ਵੀ ਜਾਣਕਾਰੀ ਲਈ।

ਹਰਿਆਣਾ ਵਿਚ ਪਾਇਲਟ ਟ੍ਰੇਨਿੰਗ ਸਕੂਲ ਦੀ ਸਮਰੱਥਾ ਵਧੇਗੀ- ਦੁਸ਼ਯੰਤ ਚੌਟਾਲਾ

ਡਿਪਟੀ ਸੀਐਮ ਸ੍ਰੀ ਦੁਸ਼ਯੰਤ ਚੌਟਾਲਾ ਨੇ ਮੀਟਿੰਗ ਵਿਚ ਕਿਹਾ ਕਿ ਭਵਿੱਖ ਵਿਚ ਪੂਰੇ ਵਿਸ਼ਵ ਵਿਚ ਏਵੀਏਸ਼ਨ ਸੈਕਟਰ ਵਿਚ ਵਿਸਤਾਰ ਤੇ ਵਿਕਾਸ ਹੋਵੇਗਾ ਅਤੇ ਵੱਧ ਪਾਇਲਟ ਟ੍ਰੇਨਿੰਗ ਸਕੂਲਾਂ ਦੀ ਜਰੂਰਤ ਪਵੇਗੀ। ਇਸ ਦਾ ਲਾਭ ਹਰਿਆਂਣਾ ਦੇ ਨੌਜੁਆਨਾਂ ਨੂੰ ਮਿਲਨਾ ਚਾਹੀਦਾ ਹੈ। ਉਨ੍ਹਾਂ ਨੇ ਪਿੰਜੌਰ, ਕਰਨਾਲ ਤੇ ਭਿਵਾਨੀ ਵਿਚ ਚੱਲ ਰਹੇ ਫਲਾਇੰਗ ਸਕੂਲਾਂ ਨੂੰ ਹੋਰ ਵੱਧ ਸਹੂਲਤ ਦੇਣ ਅਤੇ ਇੱਥੇ ਪਾਇਲਟ ਟ੍ਰੇਨਿੰਗ ਦੀ ਸੀਟਾਂ ਦੀ ਗਿਣਤੀ ਵਧਾਉਣ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨਾਲ ਮੌਜੂਦਾ ਵਿਚ ਦਿੱਤੀ ਜਾ ਰਹੀ ਫਲਾਇੰਗ ਸਕੂਲਾਂ ਵਿਚ ਉਪਲਬਧ ਏਅਰਕ੍ਰਾਫਟ, ਉਨ੍ਹਾਂ ਦੀ ਕੰਡੀਸ਼ਨ ਅਤੇ ਟ੍ਰੇ੍ਰਨਿੰਗ ਦੇਣ ਦੀ ਸਮਰੱਥਾ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੁੰ ਵੱਧ ਗਿਣਤੀ ਵਿਚ ਪਾਇਲਟ ਤੇ ਹੈਲੀਕਾਪਟਰ ਦੀ ਟ੍ਰੇਨਿੰਗ ਦੇਣ ਦੇ ਲਈ ਇਕ ਮਾਸਟਰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।

****************************

ਮਹਾਰਾਜਾ ਅਗਰਸੇਨ ਨੇ ਸਮਾਜ ਨੂੰ ਏਕਤਾ ਦੇ ਸੂਤਰ ਵਿਚ ਪਿਰੋਣ ਦਾ ਕੰਮ ਕੀਤਾ – ਜੇਪੀ ਦਲਾਲ

ਕਿਸਾਨਾਂ ਨੂੰ ਖਾਦ-ਬੀਜ, ਬਿਜਲੀ ਤੇ ਪਾਣੀ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ

ਚੰਡੀਗੜ੍ਹ, 6 ਅਕਤੂਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਸੰਤ-ਮਹਾਪੁਰਸ਼ਾਂ ਨੇ ਹਮੇਸ਼ਾ ਹੀ ਸਮਾਜ ਨੂੰ ਨਹੀਂ ਦਿਸ਼ਾ ਦੇਣ ਦਾ ਕੰਮ ਕੀਤਾ ਹੈ। ਦਾਨਵੀਰ ਮਹਾਰਾਜਾ ਅਗਰਸੇਨ ਨੇ ਸਮਾਜ ਨੂੰ ਏਕਤਾ ਦੇ ਸੂਤਰ ਵਿਚ ਪਿਰੋਣ ਦਾ ਕੰਮ ਕੀਤਾ, ਜੋ ਕਿਸੇ ਵੀ ਸਮਾਜ ਦੇ ਲਈ ਜਰੂਰੀ ਹੁੰਦਾ ਹੈ।

ਸ੍ਰੀ ਦਲਾਲ ਨੇ ਇਹ ਗਲ ਅੱਜ ਲੋਹਾਰੂ ਦੇ ਢਿਵਾਵਾ ਵਿਚ ਮਹਾਰਾਜਾ ਅਗਰਸੇਨ ਭਵਨ ਵਿਚ ਅਗਰਸੇਨ ਜੈਯੰਤੀ ਤੇ ਨਵਰਾਤਿਆਂ ਦੀ ਪਹਿਲਾਂ ਸ਼ਾਮ ਨੂੰ ਆਯੋਜਿਤ ਪੋ੍ਰਗ੍ਰਾਮ ਦੌਰਾਨ ਕਹੀ।

ਉਨ੍ਹਾਂ ਨੇ ਕਿਹਾ ਕਿ ਕਿਸੇ ਵੱਡੇ ਨਿਰਮਾਣ ਕਾਰਜ ਦੇ ਲਈ ਉਨ੍ਹਾਂ ਨੇ ਇਕ ਇੱਟ ਅਤੇ ਇਕ ਰੁਪਏ ਦੇ ਨਾਲ ਸਹਿਯੋਗ ਕਰਨ ਦੇ ਸਿਦਾਂਤ ਨੂੰ ਅਪਣਾਇਆ, ਜੋ ਕਿਸੇ ਵੀ ਸਮਾਜ ਨੂੰ ਏਕਤਾ ਦੇ ਸੂਤਰ ਵਿਚ ਪਿਰੋਣ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਹਾਪੁਰਸ਼ ਕਿਸੇ ਇਕ ਸਮਾਜ ਦੇ ਨਹੀਂ ਹੁੰਦੇ ਅਤੇ ਉਹ ਸਮਾਜ ਦੇ ਹਰ ਵਰਗ ਦੇ ਲੋਕਾਂ ਦੇ ਪ੍ਰੇਰਣਾ ਸਰੋਤ ਹੁੰਦੇ ਹਨ।

ਇਸ ਮੌਕੇ ‘ਤੇ ਸ੍ਰੀ ਦਲਾਲ ਨੇ ਕਿਹਾ ਕਿ ਕਿਸਾਨਾਂ ਦਾ ਰਬੀ ਫਸਲ ਦੀ ਬਿਜਾਈ ਵਿਚ ਖਾਦ-ਬੀਜ ਆਦਿ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਨਹਿਰੀ ਪਾਣੀ ਤੇ ਬਿਜਲੀ ਕਾਫੀ ਗਿਣਤੀ ਵਿਚ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਖਰਾਬ ਫਸਲ ਦੇ ਬਾਰੇ ਵਿਚ ਚਿੰਤਾ ਨਾ ਕਰਨ। ਖਰਾਬ ਫਸਲ ਦੀ ਗਿਰਦਾਵਰੀ 15 ਅਕਤੂਬਰ ਤਕ ਕਰਵਾ ਦਿੱਤੀ ਜਾਵੇਗੀ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜਾ ਦਵਾਇਆ ਜਾਵੇਗਾ।

Share