ਸੂਬੇ ਵਿਚ ਵੱਖ-ਵੱਖ ਤਰ੍ਹਾ ਦੇ ਸਰਵੇ, ਗਿਰਦਾਵਰੀ ਅਤੇ ਇਮੇਜਿੰਗ ਦੇ ਕਾਰਜ ਨੁੰ ਜਲਦੀ ਤੋਂ ਜਲਦੀ ਨਾਲ ਨਿਪਟਾਉ.

 ਚੰਡੀਗੜ੍ਹ, 4 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ , ਸੂਬੇ ਵਿਚ ਵੱਖ-ਵੱਖ ਤਰ੍ਹਾ ਦੇ ਸਰਵੇ, ਗਿਰਦਾਵਰੀ ਅਤੇ ਇਮੇਜਿੰਗ ਦੇ ਕਾਰਜ ਨੁੰ ਜਲਦੀ ਤੋਂ ਜਲਦੀ ਨਾਲ ਨਿਪਟਾਉ ਦੇ ਲਈ ਡਰੋਨ ਇਮੇਜਿੰਗ ਅਂੈਡ ਇਲਫਾਰਮੇਸ਼ਨ ਸਰਵਿਸ ਆਫ ਹਰਿਆਣਾ ਲਿਮੀਟੇਡ (ਣਞ੧੧ਛ.ਢਂ) ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਹਰਿਆਣਾ ਵਿਚ ਹਰ ਸਾਲ ਮੈਨੂਅਲ ਕੀਤੇ ਜਾਣ ਵਾਲੇ ਸਰਵੇ ਦੇ ਕੰਮਾਂ ਵਿਚ ਆਉਣ ਵਾਲੀ ਮੁਸ਼ਕਲਾਂ ਦੂਰ ਹੋ ਸਕਣਗੀਆਂ ਅਤੇ ਸਰਵੇ ਵਿਗਿਆਨਕ ਢੰਗ ਦੇ ਕੀਤੇ ਜਾ ਸਕਣਗੇ।

ਮੁੱਖ ਮੰਤਰੀ ਅੱਜ ਇੱਥੇ (ਣਞ੧੧ਛ.ਢਂ) ਬੋਰਡ ਆਫ ਡਾਇਰੈਕਟਰ ਦਪ ਪਹਿਲੀ ਮੀਟਿੰਗ ਦਪ ਲਗਵਾਈ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਕੀਤੇ ਜਾਣ ਵਾਲੇ ਮੈਨੂਅਲ ਸਰਵੇ ਵਿਚ ਕਾਫੀ ਸਮੇਂ ਤੇ ਧਨ ਲਗਦਾ ਹੈ ਅਤੇ ਵੱਧ ਮਨੁੱਖ ਸ਼ਕਤੀ ਦੀ ਵੀ ਵਰਤੋ ਕਰਨੀ ਪੇਂਦੀ ਹੈ। ਹੁਣ ਡਰੋਨ ਰਾਹੀਂ ਬਿਨ੍ਹਾਂ ਯੋਜਨਾ ਦੇ ਹੋ ਰਿਹਾ ਵਾਧੇ ਦਾ ਪਤਾ ਲਗਾਉਣ ਦੇ ਨਾਲ ਅਵੈਧ ਕਬਜਿਆਂ ਨੂੰ ਵੀ ਕੰਟਰੋਲ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਮੇਜ ਅਨਾਲਿਸਿਸ ਦੇ ਲਈ ਵੀ ਸੂਚਨਾ ਇਕੱਠੀ ਕੀਤੀ ਜਾ ਸਕੇਗੀ। ਇਸ ਤਰ੍ਹਾ ਡਰੋਨ ਵਿਵਸਥਾ ਕਈ ਤਰ੍ਹਾ ਦੀ ਸਮਸਿਆਵਾਂ ਦਾ ਹੱਲ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਇਹ ਇਕ ਅਨੌਖੀ ਸ਼ੁਰੂਆਤ ਹੈ। ਇਸ ਦੀ ਵਰਤੋ ਮਾਲ ਤੋਂ ਇਲਾਵਾ ਖਨਨ, ਆਵਾਜਾਈ, ਨਗਰ ਅਤੇ ਯੋਜਨਾ ਵਿਭਾਗ, ਖੇਤੀਬਾੜੀ ਆਦਿ ਵਿਭਾਗਾਂ ਵਿਚ ਕੀਤੀ ਜਾ ਸਕੇਗੀ। ਉਨ੍ਹਾਂ ਨੇ ਕਿਹਾ ਕਿ ਇਸ ਕੰਪਨੀ ਦਾ ਮੁੱਖ ਦਫਤਰ ਕਰਨਾਲ ਵਿਚ ਬਣਾਇਆ ਗਿਆ ਹੈ। ਅਤੇ ਇਹ ਡਰੋਨ ਦੀ ਖਰੀਦ ਕਰਨ ਦੇ ਲਈ ਨੋਡਲ ਏਜੰਸੀ ਹੋਵੇਗੀ। ਇਸ ਨਾਲ ਮੈਪਿੰਗ, ਭੂਮੀ ਰਿਕਾਰਡ, ਆਪਦਾ ਪ੍ਰਬੰਧਨ ਅਤੇ ਐਮਰਜੈਂਸੀ ਸੇਵਾਵਾਂ, ਸ਼ਹਿਰੀ ਖੇਤਰ ਵਿਚ ਯੋਜਨਾਗਤ ਵਿਕਾਸ ਕਰਨ ਵਿਚ ਮਦਦ ਮਿਲੇਗੀ।

ਮੀਟਿੰਗ ਵਿਚ ਵੱਖ-ਵੱਖ 25 ਏਜੰਡਿਆਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਦ੍ਰਿਸ਼ਆ ਦਾ ਚੇਅਰਮੈਨ ਨਾਮਜਦ ਕੀਤਾ ਗਿਆ ਹੈ ਅਤੇ ਮੁੱਖ ਸਕੱਤਰ ਵਿਜੈ ਵਰਧਨ ਨੂੰ ਸੀਨੀਅਰ ਵਾਇਸ ਚੇਅਰਮੈਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਬੋਰਡ ਵਿਚ 10 ਨਿਦੇਸ਼ਕ ਨਿਯੁਕਤ ਕੀਤੇ ਗਏ ਹਨ ਅਤੇ ਟੀਐਲ ਸਤਅਪ੍ਰਕਾਸ਼ ਨੂੰ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਰਨਾਲ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੂੰ ਵਧੀਕ ਮੁੱਖ ਕਾਰਜਕਾਰੀ ਲਗਾਇਆ ਗਿਆ ਹੈ।

ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿਚ ਡਰੋਨ ਪਾਇਲਟ ਦੀ ਟ੍ਰੇਨਿੰਗ ਦੇ ਲਈ ਇੰਦਰਾ ਗਾਂਧੀ ਕੌਮੀ ਉੜਾਨ ਅਕਾਦਮੀ ਦੇ ਨਾਲ ਐਮਓਯੂ ਸਾਇਨ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ ਗਈ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਮੁੱਖ ਸਕੱਤਰ ਵਿਜੈ ਵਰਧਨ, ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਟੀਵੀਐਸਐਨ ਪ੍ਰਸਾਦ, ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਐਮਡੀ ਐਚਐਸਆਈਆਈਡੀਸੀ ਅਨੁਰਾਗ ਅਗਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੋਜੂਦ ਸਨ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ 7 ਅਕਤੂਬਰ ਨੁੰ ਸੂਬੇ ਵਿਚ ਇਕੱਠੇ 68 ਹਰ ਹਿਤ ਸਟੋਰ ਦਾ ਕਰਣਗੇ ਉਦਘਾਟਨ

ਚੰਡੀਗੜ੍ਹ, 4 ਅਕਤੂਬਰ – ਹਰਿਆਣਾ ਏਗਰੋ ਇੰਡਸਟਰੀ ਵੱਲੋਂ ਸੂਬੇ ਵਿਚ 68 ਹਰਹਿਤ ਸਟੋਰ ਖੋਲੇ ਜਾ ਰਹੇ ਹਨ, ਜਿਨ੍ਹਾਂ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ 7 ਅਕਤੂਬਰ ਨੁੰ ਇੱਕ ਹੀ ਦਿਨ ਵਿਚ ਚੰਡੀਗੜ੍ਹ ਤੋਂ ਵਰਚੂਅਲੀ ਰਾਹੀਂ ਕਰਣਗੇ।

ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਏਗਰੋ ਇੰਡਸਟਰੀ ਦੇ ਚੇਅਰਮੈਨ ਅਤੇ ਬਾਦਸ਼ਾਹਪੁਰ ਦੇ ਵਿਧਾਇਕ ਰਾਕੇਸ਼ ਦੌਲਤਾਬਾਦ ਨੇ ਦਸਿਆ ਕਿ 7 ਅਕਤੂਬਰ ਵੀਰਵਾਰ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ 68 ਹਰ ਹਿਤ ਸਟੋਰ ਦਾ ਆਨਲਾਇਨ ਰਾਹੀਂ ਚੰਡੀਗੜ੍ਹ ਤੋਂ ਉਦਘਾਟਨ ਕਰਣਗੇ। ਗੁਰੂਗ੍ਰਾਮ ਜਿਲ੍ਹਾ ਵਿਚ ਉਸ ਦਿਨ 7 ਹਰ ਹਿੱਤ ਸਟੋਰ ਖੋਲੇ ਜਾਣਗੇ। ਪੂਰੇ ਸੂਬੇ ਵਿਚ ਖੋਲੇ ਜਾਣ ਵਾਲੇ 68 ਹਰ ਹਿੱਤ ਸਟੋਰ ਦੀ ਵਿਸਤਾਰ ਜਾਣਕਾਰੀ ਦਿੰਦੇ ਹੋਏ ਸ੍ਰੀ ਦੌਲਤਾਬਾਦ ਨੇ ਦਸਿਆ ਕਿ ਰਿਵਾਙੀ ਜਿਨ੍ਹੇ ਵਿਚ 8, ਜੀਂਦ ਵਿਚ 6, ਭਿਵਾਨੀ , ਹਿਸਾਰ, ਕੇਥਲ ਜਿਲ੍ਹੇ ਵਿਚ 5-5, ਕਰਨਾਲ ਤੇ ਯਮੁਨਾਨਗਰ ਵਿਚ 4-4, ਚਰਖੀ ਦਾਦਰੀ, ਪਲਵਲ, ਸੋਨੀਪਤ ਵਿਚ 3 ਸਟੋਰ , ਪੰਚਕੂਲਾ , ਮੇਵਾਤ, ਮਹੇਂਦਰਗੜ੍ਹ, ਕੁਰੂਕਸ਼ੇਤਰ ਅਤੇ ਅੰਬਾਲਾ ਵਿ 2-2 ਅਤੇ ਫਤਿਹਾਬਾਦ, ਫਰੀਦਾਬਾਦ, ਕਰਨਾਲ, ਝੱਜਰ, ਪਾਣੀਪਤ ਵਿਚ 1-1 ਸਟੋਰ ਖੋਲਿਆ ਜਾਵੇਗਾ। ਸਿਰਸਾ ਵਿਚ ਆਦਰਸ਼ ਚੋਣ ਜਾਬਤਾ ਲਾਗੂ ਹੋਣ ਦੇ ਕਾਰਨ ਉੱਥੇ ਦੇ ਸਟੋਰ ਬਾਅਦ ਵਿਚ ਖੋਲੇ ਜਾਣਗੇ।

ਹਰ ਹਿਤ ਸਟੋਰ ਯੋਜਨਾ ਦੀ ਅਵਧਾਰਣਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਰਾਕੇਸ਼ ਦੌਲਤਾਬਾਦ ਨੇ ਦਸਿਆ ਕਿ ਪਿੰਡ ਦੇ ਲੋਕਾਂ ਨੂੰ ਜਰੂਰਤ ਦੀ ਹਰ ਚੀਜ਼ ਪਿੰਡ ਵਿਚ ਉਪਲਬਧ ਹੋ ਸਕੇ ਅਤੇ ਗ੍ਰਾਮੀਣ ਲੋਕਾਂ ਨੂੰ ਰੁਜਗਾਰ ਦੇ ਨਵੇਂ ਮੌਕੇ ਪੈਦਾ ਹੋਣ, ਇਸ ਦੇ ਲਈ ਹਰਿਆਣਾ ਏਗਰੋ ਇੰਡਸਟਰੀ ਕਾਰਪੋਰੇਸ਼ਨ ਲਿਮੀਟੇਡ ਸਾਰੇ ਜਿਲ੍ਹਿਆਂ ਵਿਚ ਹਰ ਹਿਤ ਸਟੋਰ ਖੋਲ ਰਿਹਾ ਹੈ। ਇਸ ਦੇ ਲਈ ਨੌਜੁਆਨਾਂ ਤੋਂ ਬਿਨੈ ਮੰਗੇ ਗਏ ਸਨ, ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰ ਹਿੱਤ ਰਿਟੇਲ ਵਿਸਤਾਰ ਪਰਿਯੋਜਨਾ ਇਸ ਸਾਲ 2 ਅਗਸਤ ਨੂੰ ਸ਼ੁਰੂ ਕੀਤੀ ਸੀ। ਪਰਿਯੋਜਲਾ ਦੇ ਤਹਿਤ ਸੂਬੇ ਦੇ ਸਾਰੇ 22 ਜਿਲ੍ਹਿਆਂ ਵਿਚ ਲਗਭਗ 2 ਹਜਾਰ ਹਰ ਹਿਤ ਸਟੋਰ ਖੋਲਣ ਦੀ ਯੋਜਨਾ ਦੇ ਜਿਸ ਨਾਲ ਸੂਬੇ ਦੇ ਨੌਜੁਆਨਾਂ ਨੂੰ ਨਾ ਸਿਰਫ ਰੁਜਗਾਰ ਦੇ ਮੌਕੇ ਮਿਲੇਣਗੇ ਸਗੋ ਉਨ੍ਹਾਂ ਵਿਚ ਉਦਮਸ਼ੀਲਤਾ ਦਾ ਜਜਬਾ ਪੈਣਾ ਹੋਵੇਗਾ। ਰਾਕੇਸ਼ ਦੌਲਤਾਬਾਦ ਦੇ ਅਨੁਸਾਰ ਗ੍ਰਾਮੀਣ ਖੇਤਰ ਵਿਚ 1500 ਅਤੇ ਸ਼ਹਿਰੀ ਖੇਤਰ ਵਿਚ 500 ਅਜਿਹੇ ਸਟੋਰ ਖੋਲਣ ਦੀ ਯੋਜਲਾ ਹੈ। ਉਨ੍ਹਾਂ ਨੇ ਦਸਿਆ ਕਿ ਹਰ ਹਿਤ ਸਟੋਰ ‘ਤੇ ਰੋਜਾਨਾਦੀ ਜਰੂਰਤਾ ਦਾ ਕਿਰਯਾਨ ਦਾ ਸਮਾਨ ਖਪਤਕਾਰਾਂ ਨੂੰ ਮਿਲੇਗਾ, ਜਿਸ ਵਿਚ ਸਰਕਾਰੀ ਕਾਰਪੋਰੇਟਿਵ ਸੰਸਥਾਵਾਂ ਅਤੇ ਸੰਗਠਨਾਂ ਵਰਗੇ ਨੇਫੇਡ, ਹੈਫੇਡ, ਵੀਟਾ ਆਦਿ, ਐਫਪੀਓ, ਨੈਸ਼ਲ ਬ੍ਰਾਂਡ ਐਫਅਮਸੀਜੀ ਕੰਪਨੀਆਂ ਅਤੇ ਐਮਐਸਐਮਈ ਇਕਾਈਆਂ ਦੇ ਉਤਪਾਦ ਸ਼ਾਮਿਲ ਹੋਣਗੇ। ਇਹ ਸਟੋਰ ;ਿਜਫ ੀਜਿਲਹਣਹ ਨਿਵਾਸੀਆਂ ਨੂੰ ਹੀ ਅਲਾਟ ਕੀਤੇ ਜਾ ਰਹੇ ਹਨ। ਇਸ ਦੇ ਲਈ ਗੁਰੂਗ੍ਰਾਮ ਕਰਨਾਲ ਅਤੇ ਹਿਸਾਰ ਵਿਚ ਮਾਸਟਰ ਵੇਅਰਹਾਊਸ ਦਾ ਪ੍ਰਬੰਧ ਕੀਤਾ ਗਿਆ ਹੈ।

ਚੰਡੀਗੜ੍ਹ, 4 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਨੇ ਸਾਰੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿਚ ਗਰੀਬੀ ਰੇਖਾ ਤੋਂ ਹੇਠਾਂ ਜੀਵਲ ਬਤੀਤ ਕਰ ਰਹੇ ਪਰਿਵਾਰਾਂ ਦੇ ਸਰਵੇਖਣ ਦੇ ਕਾਰਜ ਵਿਚ ਤੇਜੀ ਲਿਆਉਣ ਅਤੇ ਇਸ ਦੇ ਖੇਤਰਾਂ ਦੀ ਪਹਿਚਾਣ ਕਰਨ ਦਾ ਨਿਰਦੇਸ਼ ਦਿੱਤੇ ਹਨ ਤਾਂ ਜੋ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਵੱਧ ਤੋਂ ਵੱਧ ਪਰਿਵਾਰਾਂ ਤਕ ਪਹੁੰਚ ਕੇ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ (ਐਮਐਮਏਪੀਯੂਵਾਈ) ਦੇ ਤਹਿਤ ਉਨ੍ਹਾਂ ਦੀ ਪਰਿਵਾਰਿਕ ਆਮਦਨ ਨੂੰ ਇਕ ਲੱਖ ਰੁਪਏ ਤਕ ਵਧਾਇਆ ਸਕੇ।

ਉਹ ਅੱਜ ਇੱਥੇ ਆਯੋਜਿਤ ਇਕ ਮੀਟਿੰਗ ਵਿਚ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦੀ ਸਮੀਖਿਆ ਕਰ ਰਹੇ ਸਨ।

ਮੀਟਿੰਗ ਦੌਰਾਨ ਇਸ ਯੋਜਨਾ ਦੇ ਤਹਿਤ ਯੋਗ ਪਰਿਵਾਰਾਂ ਦੀ ਪਹਿਚਾਣ ਦੇ ਲਈ ਕੀਤੇ ਜਾ ਰਹੇ ਸਰਵੇਖਣ ਕਾਰਜ ਦੀ ਪ੍ਰਗਤੀ ਦੇ ਸਬੰਧ ਵਿਚ ਵਧੀਕ ਡਿਪਟੀ ਕਮਿਸ਼ਨਰਾਂ ਤੋਂ ਫੀਡਬੈਕ ਲੈਂਦੇ ਹੋਏ ਉਨ੍ਹਾਂ ਨੇ ਜਮੀਨੀ ਪੱਧਰ ‘ਤੇ ਸਰਵੇਖਣ ਟੀਮਾਂ ਦੇ ਸਾਹਮਣੇ ਆਉਣ ਵਾਲੀ ਚਨੌਤੀਆਂ ਅਤੇ ਅਜਿਹੀ ਚਨੌਤੀਆਂ ਨਾਲ ਨਜਿਠਣ ਲਈ ਅਪਣਾਈ ਰਣਨੀਤੀਆਂ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਵੱਖ-ਵੱਖ ਯੋਜਨਾਵਾਂ ਦੇ ਤਹਿਤ ਸਰਵੇਖਣ ਟੀਮਾਂ ਵੱਲੋਂ ਸੂਚੀਬੱਧ ਕੀਤੇ ਹੋਏ ਬਿਨੈਕਾਰਾਂ ਦੇ ਨਾਮੰਜੂਰ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਯੋਗ ਲਾਭਪਾਤਰ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਚੁੱਕ ਸਕਣ।

ਇਸ ਤੋਂ ਇਲਾਵਾ, ਸ੍ਰੀ ਵੀ. ਉਮਾਸ਼ੰਕਰ ਨੇ ਉਨ੍ਹਾਂ ਨੇ ਸਰਵੇਖਣ ਟੀਮਾਂ ਨੂੰ ਅਜਿਹੇ ਬਿਨੈਕਾਰਾਂ ਨੂੰ ਨਾਮੰਜੂਰ ਕੀਤੇ ਜਾਣ ਦੇ ਕਾਰਣਾਂ ਦੀ ਜਾਣਕਾਰੀ ਦੇਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸਰਵੇਖਣ ਟੀਮਾਂ ਨੂੰ ਅਕਤੂਬਰ ਮਹੀਨੇ ਦੇ ਅੰਤ ਤਕ ਹਰੇਕ ਜਿਲ੍ਹੇ ਤੋਂ ਘੱਟ ਤੋਂ ਘੱਟ ਪੰਜ ਅਜਿਹੇ ਲਾਭਪਾਤਰਾਂ ਦੀ ਸਫਲਤਾ ਦੀ ਕਥਾ ਨੂੰ ਸਾਂਝਾ ਕਰਨਾ ਹੋਵੇਗਾ, ਜਿਨ੍ਹਾਂ ਨੇ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਇਕ ਯਕੀਨੀ ਯੋਜਨਾ ਦਾ ਲਾਭ ਚੁਕਿਆ ਹੈ ਅਤੇ ਆਪਣੀ ਆਮਦਨ ਨੂੰ ਇਕ ਲੱਖ ਰੁਪਏ ਪ੍ਰਤੀ ਸਾਲ ਤੋਂ ਵੱਧ ਵਧਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਖੇਤਰੀ ਕਮੇਟੀਆਂ ਨੂੰ ਆਪਣੀ-ਆਪਣੀ ਟੀਮ ਵਿਚ ਬੈਂਕ ਦੇ ਇਕ ਨੁਮਾਇੰਦੇ ਨੂੰ ਸ਼ਾਮਿਲ ਕਰਨ ਦੇ ਲਈ ਵੀ ਕਿਹਾ ਤਾਂ ਜੋ ਸਰਵੇਖਣ ਦੇ ਦੌਰਾਨ ਬੈਂਕ ਨਾਲ ਸਬੰਧਿਤ ਸੁਆਲਾਂ ਅਤੇ ਲੋਨਾਂ ਦੇ ਲਈ ਯੋਗਤਾ ਮਾਨਦੰਡ ਦਾ ਮੌਕੇ ‘ਤੇ ਹੀਨਿਪਟਾਨ ਕੀਤਾ ਜਾ ਸਕੇ।

ਮੀਟਿੰਗ ਦੌਰਾਨ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਪ੍ਰਧਾਨ ਸਕੱਤਰ ਵਿਨੀਤ ਗਰਗ ਨੇ ਵੀ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਸੰਬੋਧਿਤ ਕੀਤਾ ਅਤੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਪਰਿਵਾਰਾਂ ਦੀ ਪਹਿਚਾਣ ਕਰਨ ਲਈ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਸਰਵੇਖਣ ਟੀਮਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਵੇਖਣ ਦੌਰਾਨ ਲਾਭਪਾਤਰ ਦਾ ਨਾਂਅ ਗਲਤੀ ਤੋਂ ਗਲਤ ਵਿਭਾਗ ਵਿਚ ਦਰਜ ਹੋ ਜਾਂਦਾ ਹੈ ਤਾਂ ਪੋਰਟਲ ਰਾਹੀਂ ਲਾਭਪਾਤਰ ਦੇ ਨਾਂਅ ਨੂੰ ਸਬੰਧਿਤ ਵਿਭਾਗ ਵਿਚ ਸ਼ਾਮਿਲ ਕਰਵਾਇਆ ਜਾਣਾ ਚਾਹੀਦਾ ਹੈ।

 ਸਹੀ ਲਾਭਪਾਤਰਾਂ ਦੀ ਪਹਿਚਾਣ ਵਿਚ ਭੂਮਿਕਾ ਨਿਭਾਉਣ ਮਾਤਰਸ਼ਕਤੀ – ਮਨੋਹਰ ਲਾਲ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਨਾਲ ਕੀਤਾ ਸਿੱਧਾ ਸੰਵਾਦ

ਚੰਡੀਗੜ੍ਹ, 4 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਰਿਵਾਰ ਪਹਿਚਾਣ ਪੱਤਰ ਦੇ ਸਰਵੇ ਵਿਚ ਮਾਤਰਸ਼ਕਤੀ ਤੋਂ ਮਹਤੱਵਪੂਰਣ ਭੁਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਯੋਜਨਾਵਾਂ ਦਾ ਲਾਭ ਦੇਣ ਦੇ ਲਈ ਅਸਲੀ ਪਾਤਰਾਂ ਦੀ ਪਹਿਚਾਣ ਹੋ ਸਕੇ। ਉਨ੍ਹਾਂ ਕਿਹਾ ਕਿ ਮਾਤਰਸ਼ਕਤੀ ਦੇਵੀਸ਼ਕਤੀ ਹੁੰਦੀ ਹੈ ਅਤੇ ਜਦੋਂ ਦੇਵੀਸ਼ਕਤੀ ਹੁੰਦੀ ਹੈ ਅਤੇ ਜਦੋਂ ਦੇਵੀਸ਼ਕਤੀ ਖੜੀ ਹੁੰਦੀ ਹੈ ਤਾਂ ਕੁੱਝ ਵੀ ਅਸੰਭਵ ਨਹੀਂ ਹੁੰਦਾ। ਮੁੱਖ ਮੰਤਰੀ ਅੱਜ ਇੱਥੇ ਆਪਣੇ ਨਿਵਾਸ ‘ਤੇ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਨਾਲ ਜੁੜੀ ਅਧਿਕਾਰੀਆਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ।

ਮਹਿਲਾ ਅਧਿਕਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ ਸਮਾਜ ਨੂੰ ਠੀਕ ਰਸਤੇ ‘ਤੇ ਚੱਲਣ ਦਾ ਸੰਦੇਸ਼ ਦੇਣਾ ਹੈ। ਕਿਸੇ ਦਾ ਵੀ ਹੱਕ ਨਾ ਮਾਰਿਆ ਜਾਵੇ, ਅਜਿਹੀ ਵਿਵਸਥਾ ਬਨਾਉਣ ਲਈ ਕੰਮ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਦੇ ਤਸਦੀਕ ਦੇ ਆਧਾਰ ‘ਤੇ 581 ਸਰਕਾਰੀ ਯੋਜਨਾਵਾਂ ਦਾ ਲਾਭ ਯੋਗ ਲੋਕਾਂ ਨੂੰ ਘਰ ਬੈਠੇ ਮਿਲੇਗਾ। ਇਸ ਸਰਵੇ ਦੇ ਬਾਅਦ ਬਹੁਤ ਸਾਰੇ ਲੋਕ ਬੀਪੀਐਲ ਲਿਸਟ ਵਿਚ ਹਟਾਏ ਜਾਣਗੇ। ਉਨ੍ਹਾਂ ਨੇ ਇਕ ਮਹਿਲਾ ਕਾਰਜਕਰਤਾ ਦੇ ਸੀਐਮ ਵਿੰਡੋਂ ਦੀ ਸ਼ਿਕਾਇਤ ਦੇ ਸਬੰਧ ਦੇ ਸੁਝਾਅ ‘ਤੇ ਕਿਹਾ ਕਿ ਸੀਐਮ ਵਿੰਡੋਂ ਦੇ ਲਈ ਨਾਮਜਦ ਕੀਤੇ ਗਏ ਮੰਨੇ-ਪ੍ਰਮੰਨੇ ਨਾਗਰਿਕ ਬਿਨ੍ਹਾਂ ਸਮਸਿਆ ਦਾ ਹੱਲ ਕੀਤੇ ਸ਼ਿਕਾਇਤ ਦਾ ਨਿਪਟਾਰਾ ਨਾ ਕਰਨ।

ਹੁਣ ਮੁੱਖ ਮੰਤਰੀ ਨਿਵਾਸ ਵਿਚ ਆਵੇਗਾ ਸੇਲਫ ਹੈਲਪ ਗਰੁੱਪ ਵਿਚ ਬਣਿਆ ਸਰਫ-ਸਾਬਣ

ਸਿੱਧੇ ਸੰਵਾਦ ਦੌਰਾਨ ਇਕ ਮਹਿਲਾ ਅਧਿਕਾਰੀ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਸਾਹਮਣੇ ਸੇਲਫ ਹੈਲਪ ਗਰੁੱਪ ਵੱਲੋਂ ਬਣਾਏ ਜਾ ਰਹੇ ਉਤਪਾਦਾਂ ਦੀ ਵਿਕਰੀ ਦੀ ਸਮਸਿਆ ਚੁੱਕੀ। ਇਸ ‘ਤੇ ਮੁੱਖ ਮੰਤਰੀ ਨੇ ਤੁਰੰਤ ਕਿਹਾ ਕਿ ਮੁੱਖ ਮੰਤਰੀ ਨਿਵਾਸ ਵਿਚ ਸੇਲਫ ਹੈਲਪ ਗਰੁੱਪ ਵੱਲੋਂ ਬਣਾਇਆ ਜਾ ਰਿਹਾ ਸਰਫ ਅਤੇ ਸਾਬਣ ਇਸਤੇਮਾਲ ਹੋਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੇਲਫ ਹੈਲਪ ਗਰੁੱਪ ਦੇ ਉਤਪਾਦਾਂ ਨੂੰ ਸਰਟੀਫਿਕੇਟਸ਼ਨ ਅਤੇ ਹੋਰ ਜਰੁਰੀ ਜਾਂਚ ਦੇ ਬਾਅਦ ਹਰਹਿਤ ਸਟੋਰ ਵਿਚ ਵੀ ਵਿਕਰੀ ਦੇ ਲਈ ਰੱਖਿਆ ਜਾਵੇਗਾ।

ਮਹਿਲਾਵਾਂ ਨੂੰ ਵੀ ਦਿੱਤੇ ਜਾਣਗੇ ਹਰਹਿਤ ਸਟੋਰ

ਮੁੱਖ ਮੰਤਰੀ ਨੇ ਕਿਹਾ ਕਿ ਆਗਾਮੀ 7 ਅਕਤੂਬਰ ਨੂੰ ਪੂਰੇ ਸੂਬੇ ਵਿਚ 71 ਹਰਹਿਤ ਸਟੋਰ ਸ਼ੁਰੂ ਹੋ ਜਾਣਗੇ। ਇੰਨ੍ਹਾਂ ਦੀ ਗਿਣਤੀ 5 ਹਜਾਰ ਤਕ ਕਰਨ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਵੀ ਹਰਹਿਤ ਸਟੋਰ ਅਲਾਟ ਕੀਤੇ ਜਾਣਗੇ। ਇਸ ਦੇ ਲਈ ਵੱਧ ਤੋਂ ਵੱਧ ਮਹਿਲਾਵਾਂ ਦਾ ਇਸ ਦੇ ਲਈ ਆਨਲਾਇਨ ਬਿਨੈ ਕਰਾਉਣ।

30 ਹਜਾਰ ਤੋਂ ਵੱਧ ਬੇਟੀਆਂ ਦੀ ਭਰੂਣ ਹੱਤਿਆ ਰੋਕਨ ਵਿਚ ਰਹੇ ਕਾਮਯਾਬ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ 2014 ਤੋਂ ਪਹਿਲਾਂ ਹਰਿਆਣਾ ਵਿਚ ਲਿੰਗਾਨੁਪਾਤ ਦੀ ਸਥਿਤੀ ਠੀਕ ਨਹੀਂ ਸੀ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੱਭ ਤੋਂ ਪਹਿਲਾਂ ਫੋਨ ਇਸੀ ਗਲ ਦੇ ਲਈ ਆਇਆ ਕਿ ਸਾਨੂੰ ਭਰੂਣ ਹੱਤਿਆ ਰੋਕਨੀ ਹੈ। ਇਸ ਲਈ ਉਨ੍ਹਾਂ ਨੇ 22 ਜਨਵਰੀ, 2015 ਨੂੰ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੇ ਬਾਅਦ ਸਾਡੀ ਸਰਕਾਰ ਨੇ ਯੋਜਨਾਬੱਧ ਢੰਗ ਨਾਲ ਕੰਮ ਕਰਦੇ ਹੋਏ ਇਸ ਕੁਰੀਤੀ ਨੂੰ ਰੋਕਣ ਵਿਚ ਕਾਫੀ ਹੱਦ ਤਕ ਸਫਲਤਾ ਪਾਈ ਹੈ। 2014 ਵਿਚ ਜੋ ਲਿੰਗਨੁਪਾਤ 871 ਸੀ ਤੇ ਸਰਕਾਰੀ ਯਤਨਾਂ ਤੇ ਜਨਭਾਗੀਦਾਰੀ ਦੇ ਚਲਦੇ 921 ਤਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਮੂਹਿਕ ਯਤਨਾਂ ਦੇ ਚਲਦੇ ਅਸੀਂ 30000 ਤੋਂ ਵੱਧ ਬੇਟੀਆਂ ਨੂੰ ਬਚਾਉਣ ਵਿਚ ਸਫਲ ਰਹੇ ਹਨ।

150 ਕਿਲੋਮੀਟਰ ਤਕ ਬੇਟੀਆਂ ਨੂੰ ਫਰੀ ਬੱਸ ਸਹੂਲਤ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਬੇਟੀਆਂ ਦੀ ਪੜਨਾਈ ਸੂਗਮ ਬਨਾਉਣ ਲਈ ਜਿੱਥੇ ਹਰ 20 ਕਿਲੋਮੀਟਰ ਦੇ ਘੇਰੇ ਵਿਚ ਕਾਲਜ ਦੀ ਸਥਾਪਨਾ ਕੀਤੀ ਹੈ। ਉੱਥੇ ਹੁਣ ਬੇਟੀਆਂ ਨੂੰ ਪੜਾਈ ਕਰਨ ਦੇ ਲਈ 150 ਕਿਲੋਮੀਟਰ ਤਕ ਫਰੀ ਬੱਸ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਹਰਿਆਣਾ ਇਕ-ੁਹਰਿਆਣਵੀਂ ਇਕ ਤੋਂ ਜਾਤਪਾਤ ਵਾਰ

ਮੁੱਖ ਮੰਤਰੀ ਨੇ ਕਿਹਾ ਕਿ 2014 ਵਿਚ ਅਸੀਂ ਹਰਿਆਣਾ ਇਕ-ਹਰਿਆਣਵੀਂ ਇਕ ਦਾ ਨਾਰਾ ਦਿੱਤਾ ਸੀ। ਇਸ ਨਾਰੇ ਦੇ ਪਿੱਛੇ ਸਾਡਾ ਮਕਸਦ ਸੂਬੇ ਵਿਚ ਵਿਆਪਤ ਜਾਤ-ਪਾਤ, ਊਚ-ਨੀਚ ਦਾ ਭੇਦ ਖਤਮ ਕਰ ਸਮਾਜਿਕ ਸਮਰਸਤਾ ਸਥਾਪਿਤ ਕਰਨਾ ਹੈ।

**********************

ਚੰਡੀਗੜ੍ਹ, 4 ਅਕਤੂਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਗਜੇਂਦਰ ਫੌਗਾਟ ਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਕਾਰਜਕਾਰੀ ਅਧਿਕਾਰੀ (ਵਿਸ਼ੇਸ਼ ਪ੍ਰਚਾਰ) ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਦੀ ਨਿਯਮ ਅਤੇ ਸ਼ਰਤਾਂ ਬਾਅਦ ਜਾਰੀ ਕੀਤੀਆਂ ਜਾਣਗੀਆਂ।

ਵਰਨਣਯੋਗ ਹੈ ਕਿ ਸ੍ਰੀ ਫੌਗਾਟ ਇਸ ਤੋਂ ਪਹਿਲਾਂ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵਿਚ ਸਹਾਇਕ ਸੂਚਨਾ ਜਨ ਸੰਪਰਕ ਅਧਿਕਾਰੀ ਦੇ ਅਹੁਦੇ ‘ਤੇ ਕੰਮ ਕਰ ਰਹੇ ਸਨ।

******************

ਚੰਡੀਗੜ੍ਹ, 4 ਅਕਤੂਬਰ – ਹਰਿਆਣਾ ਸਰਕਾਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵੱਖ-ਵੱਖ ਮੰਤਰੀਆਂ ਦੇ ਜਨਤਾ ਦਰਬਾਰ ਵਿਚ ਆਉਣ ਵਾਲੀ ਸ਼ਿਕਾਇਤਾਂ ਦੀ ਉਹ ਪ੍ਰਾਥਮਿਕਤਾ ਦੇ ਆਧਾਰ ‘ਤੇ ਵਿਸਤਾਰ ਜਾਂਚ ਅਤੇ ਨਿਪਟਾਨ ਹੋਣ ਤਕ ਉਨ੍ਹਾਂ ਦਾ ਰਿਕਾਰਡ ਵੀ ਰੱਖਣ। ਇੰਨ੍ਹਾਂ ਆਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਸਾਰੇ ਪ੍ਰਸਾਸ਼ਨਿਕ ਸਕੱਤਰ, ਵਿਭਾਗਾਂ ਦੇ ਪ੍ਰਮੁੱਖ, ਨਿਗਮ ਦੇ ਕਮਿਸ਼ਨਰ ਅਤੇ ਸਬ-ਡਿਵੀਜਨਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਵੱਖ-ਵੱਖ ਮੰਤਰੀਆਂ ਦੇ ਜਨਤਾ ਦਰਬਾਰ ਵਿਚ ਆਉਣ ਵਾਲੀ ਸ਼ਿਕਾਇਤਾਂ ਨੁੰ ਮੰਤਰੀ ਵੱਲੋਂ ਸਬੰਧਿਤ ਵਿਭਾਗਾਂ ਨੂੰ ਜਰੂਰੀ ਕਾਰਵਾਈ ਦੇ ਲਈ ਭੇਜ ਦਿੱਤਾ ਜਾਂਦਾ ਹੈ, ਇੰਨ੍ਹਾਂ ਨੂੰ ਕੁੱਝ ਅਧਿਕਾਰੀ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਨੇ ਦਸਿਆ ਕਿ ਇਸ ਮਾਮਲੇ ਵਿਚ ਰਾਜ ਸਰਕਾਰ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਉਹ ਮੰਤਰੀਆਂ ਦੇ ਜਨਤਾ ਦਰਬਾਰ ਵਿਚ ਆਉਣ ਵਾਲੀਆਂ ਸ਼ਿਕਾਇਤਾਂ ਦੀ ਵਿਸਤਾਰ ਜਾਂਚ ਕਰ ਕੇ ਨਿਪਟਾਨ ਕਰਨ।

ਕੇਂਦਰੀ ਮੰਤਰੀ ਨੇ ਭਾਰਤੀ ਜੀਵ ਜੰਤੂ ਭਲਾਈ ਬੋਰਡ ਦੇ ਪੋਰਟਲ ਦਾ ਗੁਰੂਗ੍ਰਾਮ ਵਿਚ ਕੀਤੀ ਸ਼ੁਰੂਆਤ

ਪੋਰਟਲ ‘ਤੇ 72 ਘੰਟੇ ਵਿਚ ਮਿਲੇਗੀ ਪਸ਼ੂਆਂ ਨਾਲ ਸਬੰਧਿਤ ਵੱਖ-ਵੱਖ ਵਿਭਾਗ ਦੀ ਮੰਜੂਰੀ

ਹਰਿਆਣਾ ਸੂਬਾ ਅੱਜ ਬਣ ਚੁੱਕਾ ਮੁੰਹਖਰ ਵਰਗੀ ਘਾਤਕ ਬੀਮਾਰੀ ਤੋਂ ਪੂਰੀ ਤਰ੍ਹਾ ਮੁਕਤ – ਜੈ ਪ੍ਰਕਾਸ਼ ਦਲਾਲ

ਹਰਿਆਣਾ ਵਿਚ ਜਲਦੀ ਸ਼ੁਰੂ ਹੋਵੇਗੀ ਦਵਾਈ ਤੇ ਡਾਕਟਰੀ ਸੇਵਾ ਨਾਲ ਲੈਸ ਪਸ਼ੂ ਮੈਡੀਕਲ ਐਂਬੂਲੈਂਸ ਸੇਵਾ ਤੇ ਟੋਲ ਫਰੀ ਕਾਲ ਸੈਂਟਰ

ਚੰਡੀਗੜ੍ਹ, 4 ਅਕਤੂਬਰ ਕੇਂਦਰੀ ਪਸ਼ੂ ਪਾਲਣ, ਮੱਛੀ ਅਤੇ ਡੇਅਰੀ ਮੰਤਰੀ ਪੁਰੂਸ਼ੋਤਮ ਰੁਪਾਲਾ ਨੇ ਕਿਹਾ ਕਿ ਮਹਾਨਗਰਾਂ ਦੀ ਆਧੁਨਿਕਤਾ ਨਾਲ ਭਰੀ ਅਸੰਤੁਲਿਤ ਜੀਵਨਸ਼ੈਲੀ ਨੂੰ ਜੇਕਰ ਪਟਰੀ ‘ਤੇ ਲਿਆਉਣਾ ਹੈ ਤਾਂ ਸਾਨੂੰ ਹਰੇਕ ਮਹਾਨਗਰ ਦੇ ਬਾਹਰੀ ਇਲਾਕੇ ਵਿਚ ਕਾਊ ਹਾਸਟਲ ਦੀ ਸਥਾਪਨਾ ਕਰਨੀ ਹੋਵੇਗੀ।

ਕੇਂਦਰੀ ਮੰਤਰੀ ਪੁਰੂਸ਼ੋਤਮ ਰੁਪਾਲਾ ਅੱਜ ਕੌਮਾਂਤਰੀ ਪਸ਼ੂ ਦਿਵਸ ਦੇ ਮੌਕੇ ‘ਤੇ ਗੁਰੂਗ੍ਰਾਮ ਦੇ ਕਾਰਟਰਪੁਰੀ ਸਥਿਤ ਕਾਮਧੇਨੂ ਗਾਂਸ਼ਾਲਾ ਵਿਚ ਆਯੋਜਿਤ ਪੋ੍ਰਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਇਸ ਮੌਕੇ ‘ਤੇ ਕੇਂਦਰੀ ਮੰਤਰੀ ਨੇ ਭਾਰਤੀ ਜੀਵ ਜੰਤੂ ਭਲਾਈ ਬੋਰਡ ਨਾਲ ਸਬੰਧਿਤ ਵੱਖ-ਵੱਖ ਕੰਮਾਂ ਦੀ ਪ੍ਰਕ੍ਰਿਆਵਾਂ ਨੂੰ ਸੁਗਮ ਤੇ ਸਰਲ ਬਨਾਉਣ ਦੇ ਉਦੇਸ਼ ਨਾਲ ਬਣਾਏ ਗਏ ਪੋਰਟਲ ਦੀ ਸ਼ੁਰੂਆਤ ਵੀ ਕੀਤੀ।

ਕੇਂਦਰੀ ਮੰਤਰੀ ਸ੍ਰੀ ਰੁਪਾਲਾ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਦੀ ਕਰਨ ਦੇ ਲਈ ਉਸ ਵਿਚ ਪਸ਼ੂਪਾਲਣ ਨਾਲ ਆਮਦਨ ਜੋੜਨਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਹੋਵੇ, ਜੀਮਨ ਦੀ ਖਾਦ ਸਮਰੱਥਾ ਵਧਾਉਣੀ ਹੋਵੇ ਜਾਂ ਪੋਸ਼ਨ ਦੀ ਦ੍ਰਿਸ਼ਟੀ ਨਾਲ ਸੰਤੁਲਿਤ ਜੀਵਨਸ਼ੈਲੀ ਅਪਨਾਉਣੀ ਹੋਵੇ ਤਾਂ ਇੰਨ੍ਹਾਂ ਸਾਰੇ ਟੀਚਿਆਂ ਦੀ ਪ੍ਰਾਪਤੀ ਦਾ ਗਾਂ ਹੀ ਇਕ ਸਿਰਫ ਸਾਧਨ ਹੈ।

ਹਰਿਆਣਾ ਦੇ ਪਸ਼ੂਪਾਲਣ ਤੇ ਡੇਅਰੀ ਮੰਤਰੀ ਸ੍ਰੀ ਦਲਾਲ ਨੇ ਕਿਹਾ ਕਿ ਆਧੁਨਿਕਤਾ ਦੀ ਅੰਨੀ ਦੌੜ ਨੇ ਕੁਦਰਤ ਦਾ ਸੰਤੁਲਨ ਖਰਾਬ ਕੀਤਾ ਹੈ। ਅਸੀਂ ਸਾਰਿਆਂ ਨੂੰ ਜੀਵਨ ਜੀਣ ਦੀ ਪੁਰਾਣੀ ਵਿਧੀ ਦੇ ਬਾਰੇ ਵਿਚ ਗੰਭੀਰਤਾ ਨਾਲ ਸੋਚਣ ਦੀ ਜਰੂਰਤ ਹੈ।

ਸ੍ਰੀ ਦਲਾਲ ਨੇ ਕੇਂਦਰੀ ਮੰਤਰੀ ਨੂੰ ਜਾਣੂੰ ਕਰਾਉਂਦੇ ਹੋਏ ਕਿਹਾ ਕਿ ਹਰਿਆਣਾ ਸੂਬੇ ਵਿਚ ਕੋਵਿਡ-19 ਮਹਾਮਾਰੀ ਦੌਰਾਨ ਵੀ 45 ਲੱਖ ਤੋਂ ਵੱਧ ਪਸ਼ੂਆਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਅ ਦੇ ਟੀਕੇ ਲਗਾਏ ਗਏ ਹਨ। ਸੂਬਾ ਅੱਜ ਮੁੰਹਖਰ ਵਰਗੀ ਘਾਤਕ ਬੀਮਾਰੀ ਤੋਂ ਪੁਰੀ ਤਰ੍ਹਾ ਮੁਕਤ ਸੂਬਾ ਬਣ ਚੁੱਕਾ ਹੈ। ਅੱਜ ਹਰਿਆਣਾ ਸੂਬਾ ਪਸ਼ੂ ਹਿਤ ਵਿਚ ਲਏ ਗਏ ਸਾਰਥਕ ਫੈਸਲਿਆਂ ਦੇ ਕਾਰਨ ਪ੍ਰਤੀ ਵਿਅਕਤੀ ਦੁੱਧ ਉਪਲਬਧਤਾ ਵਿਚ ਦੇਸ਼ ਵਿਚ ਦੁਜੇ ਸਥਾਨ ‘ਤੇ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿਚ ਜਲਦੀ ਹੀ ਪਸ਼ੂਪਾਲਕਾਂ ਦੇ ਲਹੀ ਕਾਲ ਸੈਂਟਰ ਦੀ ਸਥਾਪਨਾ ਅਤੇ ਪਸ਼ੂ ਮੈਡੀਕਲ ਐਂਬੂਲੇਂਸ ਚਲਾਉਣ ਜਾ ਰਹੀ ਹੈ। ਕਿਸੇ ਵੀ ਪਸ਼ੂਪਾਲਕ ਨੂੰ ਆਪਣੇ ਪਸ਼ੂ ਨਾਲ ਸਬੰਧਿਤ ਕੋਈ ਵੀ ਸਮਸਿਆ ਹੋਣ ‘ਤੇ ਇਹ ਉਹ ਕਾਲ ਸੈਂਟਰ ਵਿਚ ਸੰਪਰਕ ਕਰ ਸਕੇਗਾ। ਕਾਲ ਸੈਂਟਰ ਵਿਚ ਕਾਲ ਪ੍ਰਾਪਤ ਹੋਣ ਦੇ ਬਾਅਦ ਨੇੜੇ ਬਲਾਕ ਤੋਂ ਪਸ਼ੂ ਮੈਡੀਕਲ ਐਂਬੂਲੇਂਸ ਨੂੰ ਸਬੰਧਿਤ ਪਸ਼ੂਪਾਲਕ ਦੇ ਬਣਾਏ ਪਤੇ ‘ਤੇ ਭੇਜਿਆ ਜਾਵੇਗਾ।

ਸ੍ਰੀ ਦਲਾਲ ਨੇ ਕਿਹਾ ਕਿ ਹਰਿਆਣਾ ਸੂਬੇ ਦੀ ਮੁਰਰਾਹ ਨਸਲ ਦੀ ਮੱਝ ਪੂਰੇ ਦੇਸ਼ ਵਿਚ ਵਧੀਆ ਹੈ। ਇਸ ਦੇ ਪੂਰੇ ਦੇਸ਼ ਵਿਚ ਵਿਸਤਾਰ ਦੀ ਜਰੂਰਤ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੇਂਦਰ ਪੱਧਰ ‘ਤੇ ਇਸ ਤਰ੍ਹਾ ਦੀ ਯੋਜਨਾ ਬਣੇ ਕਿ ਹਰਿਆਣਾ ਦੀ ਮੁਰਰਾਹ ਨਸਲ ਦਾ ਸੀਮੇਨ ਦੇਸ਼ ਦੇ ਹੋਰ ਹਿੱਸਿਆਂ ਵਿਚ ਭੇਜ ਕੇ ਵੱਧ ਦੁੱਧ ਦੇਣ ਵਾਲੀ ਇਸ ਨਸਲ ਨੁੰ ਪੋ੍ਰਤਸਾਹਨ ਦਿੱਤਾ ਜਾ ਸਕੇ।

ਇਸ ਮੌਕੇ ‘ਤੇ ਗੁਰੂਗ੍ਰਾਮ ਦੇ ਵਿਧਾਇਕ ਸੁਧੀਰ ਸਿੰਗਲਾ, ਹਰਿਆਣਾ ਪਸ਼ੂਪਾਲਨ ਅਤੇ ਡੇਅਰੀ ਵਿਭਾਗ ਦੇ ਪ੍ਰਧਾਨ ਸਕੱਤਰ ਅੰਕੁਰ ਗੁਪਤਾ, ਭਾਰਤੀ ਜੀਵ ਜੰਤੂ ਭਲਾਈ ਬੋਰਡ ਦੇ ਸਕੱਤਰ ਡਾ. ਐਸ ਕੇ ਦੱਤਾ, ਗੁਰੂਗ੍ਰਾਮ ਪਸ਼ੂਪਾਲਣ ਵਿਭਾਗ ਦੀ ਉਪ ਨਿਦੇਸ਼ਕ ਡਾ. ਪੁਨੀਤਾ ਗਹਿਲਾਵਤ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

 ਚੰਡੀਗੜ੍ਹ, 4 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਅੱਜ ਉਲ੍ਹਾਂ ਦੇ ਨਿਵਾਸ ‘ਤੇ ਰਾਜ ਦੇ ਸਾਬਕਾ ਸਿਖਿਆ ਮੰਤਰੀ ਰਾਮਬਿਲਾਸ ਸ਼ਰਮਾ ਨੇ ਮੁਲਾਕਾਤ ਕੀਤੀ ਅਤੇ ਮਹੇਂਦਰਗੜ੍ਹ ਜਿਲ੍ਹਾ ਦੀ ਸਮਸਿਆਵਾਂ ਬਾਰੇ ਚਰਚਾ ਕੀਤੀ। ਸ੍ਰੀ ਸ਼ਰਮਾ ਨੇ ਮੁੱਖ ਮੰਤਰੀ ਨੂੰ ਮਹੇਂਦਰਗੜ੍ਹ ਜਿਲ੍ਹੇ ਦੇ ਪਿੰਡ ਖੁਡਾਨਾ ਵਿਚ ਆਈਐਮਟੀ ਸਥਾਪਿਤ ਕਰਨ ਅਤੇ ਚਰਖੀ ਦਾਦਰੀ ਦੇ ਪਿੰਡ ਆਦਮਪੁਰ ਢਾੜੀ ਤੋਂ ਨਾਰਨੌਲ ਵੱਲੋਂ ਜਾਣ ਵਾਲੀ ਸੜਕ ਨੂੰ ਠੀਕ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਬਾਜਰਾ ਦੀ ਫਸਲ ਤਹਿਤ ਭਾਵਾਂਤਰ ਭਰਪਾਈ ਕਰਨ ਲਈ 600 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਦੇਣ ਦਾ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਕਿਸਾਨ ਹਿੱਤ ਵਿਚ ਹੈ।

*************************

ਚੰਡੀਗੜ੍ਹ, 4 ਅਕਤੂਬਰ – ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਸਾਈਬਰ ਸਿਕਓਰਿਟੀ ਅਵੇਅਰਨੈਸ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਵਿਦਿਆਰਥੀਆਂ, ਕਰਮਚਾਰੀਆਂ ਤੇ ਸਮਾਜ ਦੋ ਹੋਰ ਲੋਕਾਂ ਨੁੰ ਸਾਈਬਰ ਫ੍ਰਾਡ ਹੋਣ ਤੋਂ ਬਚਾਇਆ ਜਾ ਸਕੇ।

ਹਰਿਆਣਾ ਉੱਚੇਰੀ ਸਿਖਿਆ ਤੇ ਤਕਨੀਕੀ ਸਿਖਿਆ ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਦੇ ਪ੍ਰਧਾਨ ਸਕੱਤਰ ਵੱਲੋਂ ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ-ਆਪਣੇ ਸੰਸਥਾਨ ਵਿਚ ਸਾਈਬਰ ਸਿਕਓਰਿਟੀ ਅਵੇਅਰਨੈਸ ਮੁਹਿੰਮ ਚਲਾਉਣ। ਉਨ੍ਹਾਂ ਨੇ ਦਸਿਆ ਕਿ ਰਾਜ ਸਰਕਾਰ ਵੱਲੋਂ ਸਾਈਬਰ ਸਿਕਓਰਿਟੀ ਅਵੇਅਰਨੈਸ ਨਾਲ ਸਬੰਧਿਤ ਇਕ ਬੁਕਲੇਟ ਪ੍ਰਕਾਸ਼ਿਤ ਕੀਤੀ ਹੈ ਜਿਸ ਵਿਚ ਸਮਾਜ ਵਿਚ ਹੋਣ ਵਾਲੇ ਸਾਈਬਰ ਕ੍ਰਾਇਮ ਧਮਕੀ, ਸਾਈਬਰ ਫ੍ਰਾਡਸ, ਸਾਈਬਰ ਹਰਾਸਮੈਂਟ ਆਦਿ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ, ਇਸ ਤੋਂ ਇਲਾਵਾ, ਉਕਤ ਕ੍ਰਾਇਮਸ ਤੋਂ ਬੱਚਣ ਦੇ ਢੰਗ ਵੀ ਦੱਸੇ ਗਏ ਹਨ। ਉਨ੍ਹਾਂ ਨੇ ਉਕਤ ਬੁਕਲੇਟ ਨੂੰ ਸੰਸਥਾਨ ਵਿਚ ਪ੍ਰਚਾਰਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

******************************

ਚੰਡੀਗੜ੍ਹ, 4 ਅਕਤੂਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਨਿਯੁਕਤੀ ਦੀ ਉਡੀਕ ਕਰ ਰਹੀ ਐਚਸੀਐਸ ਅਧਿਕਾਰੀ ਰੁਚੀ ਸਿੰਘ ਬੇਦੀ ਨੁੰ ਉੱਚ ਸਿਖਿਆ ਵਿਭਾਗ ਦਾ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਲਗਾਇਆ ਗਿਆ ਹੈ।

Share