ਬਾਡਰ ‘ਤੇ ਰਸਤੇ ਬੰਦ ਹੋਣ ਤੋਂ ਪਰੇਸ਼ਾਨ ਗ੍ਰਾਮੀਣ ਮੁੱਖ ਮੰਤਰੀ ਨੂੰ ਮਿਲੇ ਕਈ ਗ੍ਰਾਮੀਣਾਂ ਨੇ ਰੌਂਦੇ ਹੋਏ ਸੁਣਾਇਆ ਆਪਣਾ ਦੁੱਖ ਸੀਐਮ ਨੇ ਕਿਹਾ – ਕਾਨੂੰਨ ਵਿਵਸਥਾ ਬਣਾਏ ਰੱਖਦੇ ਹੋਏ ਰਸਤੇ ਖੁਲਵਾਉਣਾ ਪ੍ਰਾਥਮਿਕਤਾ.

ਚੰਡੀਗੜ੍ਹ, 30 ਸਤੰਬਰ – ਦਿੱਲੀ ਨਾਲ ਲਗਦੇ ਸਿੰਘੂ ਅਤੇ ਟੀਕਰੀ ਬਾਡਰ ਦੇ ਆਲੇ-ਦੁਆਲੇ ਦੇ 20 ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਮੁਲਾਕਾਤ ਕਰ ਬਾਡਰ ‘ਤੇ ਬੰਦ ਰਸਤਿਆਂ ਦੇ ਕਾਰਣ ਆ ਰਹੀ ਮੁਸ਼ਕਲਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੂੰ ਜਾਣੁੰ ਕਰਵਾਇਆ। ਉਨ੍ਹਾਂ ਦੀਆਂ ਸਮਸਿਆਵਾਂ ਨੂੰ ਸੁਨਣ ਦੇ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਕਾਨੁੰਨ ਵਿਵਸਥਾ ਬਣਾਏ ਰੱਖਦੇ ਹੋਏ ਬਾਡਰ ਦੇ ਰਸਤੇ ਖੁਲਵਾਉਣ ਦਾ ਪੂਰਾ ਯਤਨ ਕਰ ਰਹੀ ਹੈ। ਇਸ ਦੌਰਾਨ ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਅਤੇ ਮੁੱਖ ਮੰਤਰੀ ਦੇ ਓਐਸਡੀ ਭੂਪੇਸ਼ਵਰ ਦਿਆਲ ਵੀ ਮੌਜੂਦ ਰਹੇ।

ਰਾਸ਼ਟਰਵਾਦੀ ਬਦਲਾਅ ਮੰਚ ਦੇ ਚੇਅਰਮੈਨ ਹੇਮੰਤ ਨਾਂਦਲ ਦੀ ਅਗਵਾਈ ਵਿਚ ਗ੍ਰਾਮੀਣਾਂ ਨੇ ਮੁੱਖ ਮੰਤਰੀ ਨਾਲ ਜਲਦੀ ਰਸਤੇ ਖੁਲਵਾਉਣ ਦੀ ਮੰਗ ਕਰਦੇ ਹੋਏ ਇਕ ਮੈਮੋ ਵੀ ਸੌਂਪਿਆ

ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਮਾਹੌਲ ਨੂੰ ਠੀਕ ਬਣਾਏ ਰੱਖਦੇ ਹੋਏ ਰਸਤੇ ਖੁਲਵਾਉਣਾ ਹੈ। ਅੱਜ ਹੀ ਸੁਪਰੀਮ ਕੋਰਟ ਨੇ ਰਸਤੇ ਖੁਲਵਾਉਣ ਵਾਲੀ ਯਾਚਿਕਾ ਵਿਚ ਸੰਯੁਕਤ ਕਿਸਾਨ ਮੋਰਚਾ ਨੂੰ ਪਾਰਟੀ ਬਣਾਏ ਜਾਣ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰੀ ਅਤੇ ਦੁਕਾਨਦਾਰ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਉਹ ਵੀ ਚਿੰਤਤ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਤੋਂ ਹੋ ਕੇ ਗੁਜਰਨ ਵਾਲੀ ਲਿੰਕ ਸੜਕਾਂ ਨੂੰ ਠੀਕ ਕਰਵਾਉਣ ਲਈ ਸਬੰਧਿਤ ਵਿਭਾਗਾਂ ਨੂੰ ਆਦੇਸ਼ ਦੇ ਕੇ ਪਾ੍ਰਥਮਿਕਤਾ ਨਾ ਕੰਮ ਕਰਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 4 ਅਕਤੂਬਰ ਨੂੰ ਇਸ ਸਬੰਧ ਵਿਚ ਕੋਰਟ ਦਾ ਫੈਸਲਾ ਆਉਣ ਦੀ ਊਮੀਦ ਹੈ, ਇਸ ਦੇ ਬਾਅਦ ਉਹ ਕੇਂਦਰੀ ਗ੍ਰਹਿ ਮੰਤਰੀ ਨਾਲ ਮਿਲਣਗੇ ਅਤੇ ਜਲਦੀ ਹੀ ਸਥਿਤੀ ਆਮ ਹੋਵੇਗੀ।

ਖੇਤਰ ਦੀ ਜਨਤਾ ਵਿਚ ਗੁੱਸਾ

ਬੰਦ ਰਸਤਿਆਂ ਦੇ ਕਾਰਨ ਹੋ ਰਹੀ ਪਰੇਸ਼ਾਨੀ ਨਾਲ ਬਾਡਰ ਖੇਤਰ ਦੇ ਲੋਕਾਂ ਵਿਚ ਬੇਹੱਦ ਗੁੱਸਾ ਹੈ। ਗ੍ਰਾਮੀਣਾਂ ਨੇ ਇਕ-ਇਕ ਕਰ ਕੇ ਆਪਣੀ ਪਰੇਸ਼ਾਨੀਆਂ ਨਾਲ ਮੁੱਖ ਮੰਤਰੀ ਨੂੰ ਜਾਣੁੰ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਰਸਤੇ ਬੰਦ ਹੋਣ ਨਾਲ ਉਹ ਬਰਬਾਦੀ ਦੀ ਕਗਾਰ ‘ਤੇ ਆ ਗਹੇ ਹਨ। ਮੁੱਖ ਮੰਤਰੀ ਨੇ ਸਾਰਿਆਂ ਦੀ ਪਰੇਸ਼ਾਨੀ ਸੁਣ ਕੇ ਉਨ੍ਹਾਂ ਨੂੰ ਜਲਦੀ ਸੁਲਝਾਉਣ ਦਾ ਭਰੋਸਾ ਦਿੱਤਾ।

ਕਈ ਹਜਾਰ ਛੋਟੇ ਦੁਕਾਨਦਾਰਾਂ ਦਾ ਕੰਮ-ਧੰਧਾ ਠੱਪ

ਗ੍ਰਾਮੀਣਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਛੋਟੇ ਦੁਕਾਨਦਾਰਾਂ ਨੇ ਵੀ ਆਪਣੀ ਪਰੇਸ਼ਾਨੀ ਨੂੰ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ। ਉਨ੍ਹਾਂ ਨੇ ਕਿਹਾ ਕਿ ਬਾਡਰ ਦੇ ਕੋਲ ਦੁਕਾਨਦਾਰਾਂ ਅਤੇ ਸ਼ੌਰੂਮ ਮਾਲਿਕਾਂ ਦੇ ਕੰਮ-ਧੰਧੇ ਪੂਰੀ ਤਰ੍ਹਾ ਠੱਪ ਹੋ ਗਏ ਹਨ। ਹਾਲਾਤ ਇਹ ਹੈ ਕਿ ਕੰਮਕਾਜ ਠੱਪ ਹੋਣ ਦੇ ਕਾਰਨ ਲੋਕਾਂ ਦੇ ਸਾਹਮਣੇ ਪਲਾਇਨ ਕਰਨ ਦੀ ਸਥਿਤੀ ਆਗਈ ਹੈ।

ਆਏ ਦਿਨ ਹੋ ਰਹੀ ਮਾਰਕੁੱਟ

ਗ੍ਰਾਮੀਣਾਂ ਨੇ ਕਿਹਾ ਕਿ ਰਸਤੇ ਬੰਦ ਕਰ ਬੈਠੇ ਲੋਕ ਸਥਾਨਕ ਨਿਵਾਸੀਆਂ ਦੇ ਜੀ ਦਾ ਜੰਜਾਲ ਬਣ ਗਏ ਹਨ। ਆਏ ਦਿਨ ਮਾਰਕੁੱਟ ਦੀ ਘਟਨਾਵਾਂ ਹੋ ਰਹੀਆਂ ਹਨ। ਰਾਤ ਦੇ ਸਮੇਂ ਸਥਾਨਕ ਲੋਕਾਂ ਦਾ ਉੱਥੋ ਆਣਾ-ਜਾਣਾ ਔਖਾ ਹੋ ਗਿਆ ਹੈ। ਗ੍ਰਾਮੀਣਾਂ ਨੇ ਦਿਨ ਅਤੇ ਰਾਤ ਦੋਨੋਂ ਵੇਲੇ ਪੁਲਿਸ ਪੈਟਰੋਲਿੰਗ ਵਧਾਉਣ ਦੀ ਮੰਗ ਕੀਤੀ। ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਪੈਟਰੋਲਿੰਗ ਤੁਰੰਤ ਵਧਾਈ ਜਾਵੇਗੀ।

ਬੱਚਿਆਂ ਦਾ ਸਕੂਲ ਜਾਣਾ ਹੋਇਆ ਬੰਦ

ਗ੍ਰਾਮੀਣਾਂ ਨੇ ਕਿਹਾ ਕਿ ਬਾਡਰ ‘ਤੇ ਰਸਤੇ ਬੰਦ ਹੋਣ ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ ਬੱਚਿਆਂ ਦਾ ਸਕੂਲਾਂ ਵਿਚ ਜਾਣਾ ਲਗਭਗ ਬੰਦ ਹੋ ਗਿਆ ਹੈ। ਇਸ ਨਾਲ ਬੱਚਿਆਂ ਦਾ ਭਵਿੱਖ ਹਨੇਰੇ ਵਿਚ ਨਜਰ ਆ ਰਿਹਾ ਹੈ।

ਐਮਰਜੈਂਸੀ ਸਥਿਤੀ ਵਿਚ ਸਮੇਂ ਨਾਲ ਹਸਪਤਾਲ ਨਾ ਪਹੁੰਚਣ ਨਾਲ ਕਈਆਂ ਦੀ ਹੋਈ ਮੌਤ

ਇਥ ਗ੍ਰਾਮੀਣ ਨੇ ਰੌਂਦੇ ਹੋਏ ਮੁੱਖ ਮੰਤਰੀ ਦੇ ਸਾਹਮਣੇ ਦਸਿਆ ਕਿ ਐਮਰਜੈਂਸੀ ਸਥਿਤੀ ਵਿਚ ਹਸਪਤਾਲ ਨਾ ਪਹੁੰਚਣ ਤੋਂ ਵੀ ਕਈ ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਅਜਿਹਾ ਵੀ ਨਹੀਂ ਹੈ ਕਿ ਰਾਤ ਵਿਚ ਕਿਸੇ ਦੀ ਹਾਲਤ ਵਿਗੜੇ ਤਾਂ ਉਸ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾ ਸਕੇ।

ਟ੍ਰਾਂਸਪੋਰਟ ਦਾ ਕੰਮ ਵੀ ਹੋਇਆ ਠੱਪ

ਵਫਦ ਵਿਚ ਸ਼ਾਮਿਲ ਕਈ ਟ੍ਰਾਂਸਪੋਰਟਰਾਂ ਨੇ ਦਸਿਆ ਕਿ ਰਸਤੇ ਬੰਦ ਹੋਣ ਦੇ ਕਾਰਨ ਟ੍ਰਾਂਸਪੋਰਟ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਮੁੱਖ ਰਸਤਾ ਬੰਦ ਹੈ, ਉੱਥੇ ਆਲੇ-ਦੁਆਲੇ ਦੇ ਰਸਤਿਆਂ ਦੀ ਹਾਲਤ ਇੰਨੀ ਖਰਾਬ ਹੈ ਕਿ ਆਏ ਦਿਨ ਗੱਡੀਾਂ ਵਿਚ ਨੁਕਸਾਨ ਹੁੰਦਾ ਹੈ। ਰਸਤਾ ਬੰਦ ਕਰ ਬੈਠੇ ਲੋਕ ਝਗੜਾ ਕਰਦੇ ਹਨ।

***************************

ਚੰਡੀਗੜ੍ਹ, 30 ਸਤੰਬਰ ( ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਰਾਜ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਹਾਲ ਹੀ ਵਿਚ ਹੋਈ ਬੇਮੌਸਮੀ ਬਾਰਿਸ਼ ਤੇ ਜਲਭਰਾਵ ਤੋਂ ਖਰਾਬ ਹੋਈ ਫਸਲ ਦੀ ਰਿਪੋਰਟ ਬਣਾ ਕੇ ਜਲਦੀ ਭੇਜਣ ਤਾਂ ਜੋ ਗਿਰਦਾਵਰੀ ਕਰਵਾ ਕਰ ਪੀੜਤ ਕਿਸਾਨਾਂ ਨੂੰ ਨੁਕਸਾਨ ਲਈ ਮੁਆਵਜਾ ਦਿੱਤਾ ਜਾ ਸਕੇ।

ਡਿਪਟੀ ਸੀਐਮ ਜਿਨ੍ਹਾ ਦੇ ਕੋਲ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਇਹ ਗਲ ਅੱਜ ਆਪਣੇ ਸਰਕਾਰੀ ਰਿਹਾਇਸ਼ ‘ਤੇ ਜਨਸ਼ਿਕਾਇਤਾਂ ਸਨਣ ਦੇ ਬਾਅਦ ਕਹੀ। ਉਨ੍ਹਾਂ ਤੋਂ ਫਤਿਹਾਬਾਦ ਜਿਲ੍ਹਾ ਦੇ ਪਿੰਡ ਭੀਮਵਾਲਾ ਦੇ ਲੋਕਾਂ ਦਾ ਇਕ ਵਫਦ ਮਿਲਣ ਆਇਆ ਹੋਇਆ ਸੀ। ਉਨ੍ਹਾਂ ਨੇ ਲੋਕਾਂ ਨੇ ਦਸਿਆ ਕਿ ਪਿੰਡ ਵਿਚ ਚੋਆ ਉੱਤੇ ਆਇਆ ਹੋਇਆ ਹੈ ਜਿਸ ਦੇ ਕਾਰਨ ਹਲਕੀ ਜਿਹੀ ਮੀਂਹ ਨਾਲ ਵੀ ਪਾਣੀ ਭਰ ਜਾਂਦਾ ਹੈ, ਜਿਸ ਦੇ ਕਾਰਨ ਫਸਲਾਂ ਵਿਚ ਨੁਕਸਾਨ ਹੋ ਰਿਹਾ ਹੈ। ਸਕੂਲ, ਜਲਘਰ ਆਦਿ ਸਰਕਾਰੀ ਭਵਨਾਂ ਦੇ ਇਲਾਵਾ ਗ੍ਰਾਮੀਣਾਂ ਦੇ ਘਰਾਂ ਵਿਚ ਵੀ ਦਰਾਰ ਆ ਗਈ ਹੈ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਗ੍ਰਾਮੀਣਾਂ ਦੀ ਸਮਸਿਆਵਾਂ ਸੁਨਣ ਦੇ ਬਾਅਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡ ਦੇ ਆਬਾਦੀ ਦੇਹ ਅਤੇ ਖੇਤਾਂ ਦੀ ਫਸਲਾਂ ਵਿਚ ਠਹਿਰੇ ਹੋਏ ਪਾਣੀ ਨੂੰ ਤੁਰੰਤ ਕੱਢਣ ਦਾ ਪ੍ਰਬੰਧ ਕਰਨ ਤਾਂ ਜੋ ਫਸਲਾਂ ਖਰਾਬ ਨਾ ਹੋਣ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਖੇਤਰ ਦੀ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣ ਦੀ ਰਿਪੋਰਟ ਤਿਆਰ ਕਰਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪਿਛਲੇ ਸਾਲ ਖਰਾਬ ਹੋਈ ਫਸਲ ਦਾ ਮੁਆਵਜਾ ਵੀ ਵੰਡ ਕਰਨ ਦੇ ਨਿਰਦੇਸ਼ ਦਿੱਤੇ।

ਚੰਡੀਗੜ੍ਹ, 30 ਸਤੰਬਰ – ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ 30 ਅਕਤੂਬਰ, 2021 ਨੂੰ ਹੋਣ ਵਾਲੇ ਏਲਨਾਬਾਦ-46 ਵਿਧਾਨ ਸਭਾ ਖੇਤਰ ਦੇ ਜਿਮਨੀ ਚੋਣ ਦੌਰਾਨ ਆਦਰਸ਼ ਚੋਣ ਜਾਬਤਾ ਲਾਗੂ ਹੋਣ ਮੱਦੇਨਜਰ ਮੁੱਖ ਸਕੱਤਰ ਵਿਜੈ ਵਰਧਨ ਦੀ ਅਗਵਾਈ ਹੇਠ ਸਕ੍ਰੀਨਿੰਗ ਕਮੇਅੀ ਦਾ ਗਠਨ ਕੀਤਾ ਹੈ। ਸਬੰਧਿਤ ਪ੍ਰਸਤਾਵਾਂ ਦੇ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਅਤੇ ਆਮ ਪ੍ਰਸਾਸ਼ਨ ਵਿਭਾਗ ਦੇ ਪ੍ਰਧਾਨ ਸਕੱਤਰ ਇਸ ਕਮੇਟੀ ਦੇ ਮੈਂਬਰ ਹੋਣਗੇ।

ਮੁੱਖ ਚੋਣ ਅਧਿਕਾਰੀ ਹਰਿਆਣਾ ਦੇ ਇਕ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਕਮੇਟੀ ਵਿਭਾਗਾਂ ਦੇ ਪ੍ਰਸਤਾਵਾਂ ੂੰ ਰਾਜ ਦੇ ਮੁੱਖ ਚੋਣ ਅਧਿਕਾਰੀ ਰਾਹੀਂ ਭਾਰਤ ਚੋਣ ਕਮਿਸ਼ਨ ਨੂੰ ਭੇਜਨ ਤੋਂ ਪਹਿਲਾਂ ਹਰੇਕ ਪ੍ਰਸਤਾਵ ਦੀ ਜਾਚ ਕਰੇਗੀ। ਸਕੀ੍ਰਨਿੰਗ ਕਮੇਟੀ ਵੱਲੋਂ ਮੰਜੂਰ ਪ੍ਰਸਤਾਵ ਸੰਪੂਰਣ ਵੇਰਵਾ ਦੇ ਨਾਲ ਭਾਰਤ ਚੋਣ ਕਮਿਸ਼ਨ ਦੀ ਸੀ-ਵਿਜਿਲ ਐਪ ਰਾਹੀਂ ਮੁੱਖ ਚੋਣ ਅਧਿਕਾਰੀ ਨੂੰ ਭੇਜੇ ਜਾਣਗੇ। ਪ੍ਰਸਤਾਵ ਦੇ ਨਾਲ ਇਕ ਅਰਜੇਂਸੀ ਨੋਟ ਵੀ ਲਗਾਉਣਾ ਹੋਵੇਗਾ, ਜਿਸ ਵਿਚ ਇਹ ਲਿਖਿਆ ਹੋਵੇਗਾ ਕਿ ਵਿਭਾਗ ਦਾ ਪ੍ਰਸਤਾਵ ਬਹੁਤ ਜਰੂਰੀ ਹੈ ਅਤੇ ਚੋਣ ਪ੍ਰਕ੍ਰਿਆ ਪੂਰੀ ਹੋਣ ਤਕ ਪ੍ਰਸਤਾਵਿਤ ਕਾਰਜ ਨੂੰ ਰੋਕਿਆ ਜਾਣਾ ਸਹੀ ਨਹੀਂ ਹੋਵੇਗਾ। ਮੁੱਖ ਚੋਣ ਕਮਿਸ਼ਨ ਅਧਿਕਾਰੀ ਸਿਰਫ ਉਨ੍ਹੀ ਪ੍ਰਸਤਾਵਾਂਨੂੰ ਭਾਰਤ ਚੋਣ ਕਮਿਸ਼ਨ ਨੁੰ ਭੇਜਣਗੇ ਜੋ ਸਕ੍ਰੀਨਿੰਗ ਕਮੇਟੀ ਨਾਲ ਮੰਜੂਰੀ ਪ੍ਰਾਪਤ ਹੋਣਗੇ।

 ਚੰਡੀਗੜ੍ਹ, 30 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੁੱਖ ਮੰਤਰੀ ਅੰਤੋਦੇਯ ਪਰਿਵਾਰ ਉਥਾਨ ਯੋਜਨਾ (ਐਮਐਮਏਪੀਯੂਵਾਈ) ਦੇ ਤਹਿਤ ਪਰਿਵਾਰ ਦੀ ਪਹਿਚਾਣ ਹੋ ਜਾਣ ਦੇ ਬਾਅਦ, ਕੌਸ਼ਲ ਸਿਖਲਾਈ ਅਤੇ ਰੁਜਗਾਰ ਜਾਂ ਸਵੈਰੁਜਗਾਰ ਸਥਾਪਿਤ ਕਰਨ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਕੇ ਉਸ ਪਰਿਵਾਰ ਦੀ ਆਮਦਨ 1 ਲੱਖ ਰੁਪਏ ਪ੍ਰਤੀ ਸਾਲ ਕੀਤੀ ਜਾਣੀ ਯਕੀਨੀ ਕੀਤੀ ਜਾਵੇ। ਉਸ ਤੋਂ ਬਾਅਦ ਇਸ ਪਾਰੀਵਾਰਿਕ ਆਮਦਨ ਨੂੰ 1.80 ਲੱਖ ਕਰਨਾ ਯਕੀਨੀ ਕਰਨ।

ਮੁੱਖ ਮੰਤਰੀ ਨੇ ਇਹ ਗਲ ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਐਮਐਮਪੀਯੂਵਾਈ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਹੀ। ਐਮਐਮਏਪੀਯੂਵਾਈ ਰਾਹੀਂ 18 ਵਿਭਾਗਾਂ ਦੀ ਭਲਾਈਕਾਰੀ ਯੋਜਨਾਵਾਂ ਨੂੰ ਲਾਭਪਾਤਰਾਂ ਤਕ ਪਹੁੰਚਾਇਆ ਜਾਵੇਗਾ।

ਇਸ ਯੋਜਨਾ ਦੇ ਤਹਿਤ ਪਹਿਲੇ ਪੜਾਅ ਵਿਚ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਰਾਹੀਂ 49,950 ਪਰਿਵਾਰਾਂ ਦੀ ਪਹਿਚਾਣ ਕੀਤੀ ਗਈ ਹੈ। ਹਰੇਕ ਜਿਲ੍ਹੇ ਵਿਚ ਇਕ ਨੋਡਲ ਅਧਿਕਾਰੀ ਦੀ ਅਗਵਾਈ ਹੇਠ ਖੇਤਰੀ ਕਮੇਟੀਆਂ ਗਠਨ ਕੀਤੀਆਂ ਗਈਆਂ ਹਨ, ਜੋ ਪਰਿਵਾਰਾਂ ਦੀ ਪਹਿਚਾਣ ਕਰਨ ਦੇ ਲਈ ਸਰਵੇ ਅਤੇ ਮੋਬਾਇਲ ਐਪਲੀਕੇਸ਼ਨ ਰਾਹੀਂ ਉਨ੍ਹਾਂ ਦੀ ਨਾਮਜਦਗੀ ਕਰਨ ਦਾ ਕਾਰਜ ਦੀ ਦੇਖਰੇਖ ਕਰ ਰਹੀ ਹੈ।

ਮੁੱਖ ਮੰਤਰੀ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਯੋਜਨਾ ਦੀ ਪ੍ਰਗਤੀ, ਪ੍ਰਾਪਤ ਬਿਨਿਆਂ ਅਤੇ ਉਨ੍ਹਾਂ ‘ਤੇ ਜਰੂਰੀ ਕਾਰਵਾਈ ਕਰਨ ਦੇ ਸਬੰਧ ਵਿਚ ਜਾਣੂੰ ਕਰਾਇਆ ਗਿਆ। ਕਰੀਬ 19 ਹਜਾਰ ਬਿਨਿਆਂ ਨੂੰ ਵੱਖ-ਵੱਖ ਵਿਭਾਗਾਂ ਨੂੰ ਅੱਗੇ ਦੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।

ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਕਿ ਸਿਰਫ ਯੋਗ ਲਾਭਪਾਤਰਾਂ ਨੂੰ ਹੀ ਯੋਜਨਾ ਦਾ ਲਾਭ ਮਿਲੇ ਅਤੇ ਹਰ ਛੇ ਮਹੀਨੇ ਵਿਚ ਇਕ ਸਮੀਖਿਆ ਮੀਟਿੰਗ ਕੀਤੀ ਜਾਵੇ।

ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਹਰਿਆਣਾ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਪ੍ਰਧਾਨ ਸਕੱਤਰ ਵਿਨੀਤ ਗਰਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਪ੍ਰਧਾਨ ਸਕੱਤਰ ਜੀ. ਅਨੁਪਮਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀਂ ਉਮਾਸ਼ੰਕਰ, ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਵਿਜਯੇਂਦਰ ਕੁਮਾਰ, ਹਾਊਸਿੰਗ ਫਾਰ ਆਲ ਵਿਭਾਗ ਦੇ ਪ੍ਰਧਾਨ ਸਕੱਤਰ ਡੀ. ਸੁਰੇਸ਼, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੀ ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਚੰਡੀਗੜ੍ਹ, 30 ਸਤੰਬਰ – ਹਰਿਆਣਾ ਸਾਹਿਤ ਅਕਾਦਮੀ ਵੱਲੋਂ ਸਾਲ 2020 ਦੇ ਲਈ ਹਿੰਦੀ ਤੇ ਹਰਿਆਣਵੀਂ ਭਾਸ਼ਾ ਦੇ ਵਧੀਆ ਕ੍ਰਿਤੀ ਪੁਰਸਕਾਰਾਂ, ਹਿੰਦੀ ਕਹਾਣੀ ਪੁਰਸਕਾਰਾਂ ਅਤੇ ਪਾਂਡੂਲਿੀਿ ਅਨੁਦਾਨਾਂ ਦਾ ਐਲਾਨ ਕੀਤਾ ਗਿਆ ਹੈ।

ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਜੋ ਹਰਿਆਣਾ ਸਾਹਿਤ ਅਕਾਦਮੀ ਦੇ ਚੇਅਰਮੈਨ ਵੀ ਹਨ ਨੇ ਹਿੰਨ੍ਹਾਂ ਪੁਰਸਕਾਰਾਂ ਅਤੇ ਅਨੁਦਾਨਾਂ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ।

ਉਨ੍ਹਾਂ ਨੇ ਦਸਿਆ ਕਿ ਵਧੀਆ ਕ੍ਰਤਿ ਪੁਰਸਕਾਰਾਂ ਦੇ ਲਈ ਹਿੰਦੀ ਕਵਿਤਾ ਵਰਗ ਵਿਚ ਹਿਸਾਰ ਦੀ ਡਾ. ਸ਼ਰਮੀਲਾ ਦੀ ਕ੍ਰਤਿ ਤੰਨ ਟੁਕੜਾ ਮਰੀਜ ਕਹਾਣੀ ਵਰਗ ਵਿਚ ਰੋਹਤਕ ਦੇ ਵਿਜੈ ਵਿਭੋਰ ਦੇ ਕਥਾ ਸੰਗ੍ਰਹਿ ਫਿਰ ਵੋਹੀ ਪਹਿਲੀ ਰਾਤੇਂ ਉਪਨਿਆਸ ਵਰਗ ਵਿਚ ਪੰਚਕੂਲਾ ਦੇ ਲਾਜਪਤਰਾਹੇ ਦੇ ਪਲ ਜੋ ਯੂੰ ਗੁਜਰੇ ਲੇਖ ਵਰਗ ਵਿਚ ਅੰਬਾਲਾ ਸ਼ਹਿਰ ਦੇ ਪੰਕਜ ਸ਼ਰਮਾ ਦੇ ਵਿਅੰਗ ਸੰਗ੍ਰਹਿ ਮੁਫਤ ਬਾਤੋਂ ਦੇ ਮੁਫਤਲਾਲ, ਜੀਵਨੀ ਵਰਗ ਵਿਚ ਚਰਖੀ ਦਾਦਰੀ ਦੇ ਡਾ. ਅਸ਼ੋਕ ਕੁਮਾਰ ਦੀ ਕਿਤਾਬ ਹਰਿਆਣਾ ਸ਼ਿਖਰ ਮਹਿਲਾਏਂ, ਯਾਤਰਾ ਬ੍ਰਤਾਂਤ ਵਰਗ ਵਿਚ ਹਿਸਾਰ ਦੇ ਬਲਜੀਤ ਸਿੰਘ ਦੀ ਕ੍ਰਤਿ ਕਾਲੇ ਪਾਣੀ ਦਾ ਸਫੇਦ ਸੱਚ ਅਤੇ ਬਾਲ ਸਾਹਿਤਅ ਵਰਗ ਵਿਚ ਭਿਵਾਨੀ ਦੇ ਮਹੇਂਦਰ ਸਿੰਘ ਸਾਗਰ ਦੀ ਕ੍ਰਤਿ ਬਾਲ ਉੜਾਨ ਨੂੰ ਚੋਣ ਕੀਤਾ ਗਿਆ ਹੈ। ਇਸੀ ਤਰ੍ਹਾ, ਹਰਿਆਣਾ ਭਾਸ਼ਾ ਵਿਚ ਝੱਜਰ ਦੇ ਡਾ. ਜੈਭਗਵਾਨ ਸ਼ਰਮਾ ਦੇ ਕਵੀ ਸੰਗ੍ਰਹਿ ਯਾਦਾਂ ਦਾ ਝਜੋਖਾ ਅਤੇ ਸੋਨੀਪਤ ਦੇ ਰਾਮਬੀਰ ਸਿੰਘ ਦਾ ਲੋਕਕਲਾ ਸਿਰਮੌਰ ਨਿਹਾਲੰਦ ਸ਼ਿਵਚਰਣ ਨੂੰ ਵਧੀਆ ਕ੍ਰਿਤ ਪੁਰਸਕਾਰ ਦੇ ਲਹੀ ਚੁਣਿਆ ਗਿਆ ਹੈ, ਇੰਨ੍ਹਾਂ ਪੁਰਸਕਾਰ ਜੇਤੂਆਂ ਨੂੰ 31-31 ਹਜਾਰ ਰੁਪਏ ਦੀ ਪੁਰਸਕਾਰ ਰਕਮ ਪ੍ਰਦਾਨ ਕੀਤੀ ਜਾਵੇਗੀ।

ਇਸ ਤਰ੍ਹਾ, ਸਾਲ 2020 ਦੀ ਹਿੰਦੀ ਕਹਾਣੀ ਮੁਕਾਬਲੇ ਵਿਚ ਸਿਰਸਾ ਦੇ ਸੁਰੇਸ਼ ਬਰਨਵਾਲ ਦੀ ਕਹਾਣੀ ਗਿੱਲੇ ਪੰਨੇ ਨੂੰ ਪ੍ਰਥਮ ਸਥਾਨ ਫਰੀਦਾਬਾਦ ਨੂੰ ਭਾਵਨਾ ਸਕਸੇਨਾ ਦੀ ਕਹਾਣੀ ਨੌਬਤ ਨੂੰ ਦੂਜੀ ਅਤੇ ਭਿਵਾਨੀ ਨੂੰ ਵਿਨਿਤਾਮਲਿਕ ਨਵੀਨ ਦੀ ਕਹਾਣੀ ਏਡਜਸਟ ਕਰੁੰਗੀ ਨੂੰ ਤੀਜਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਇੰਨ੍ਹਾਂ ਪੁਰਸਕਾਰ ਜੇਤੂਆਂ ਨੂੰ ਕ੍ਰਮਵਾਰ 5,000 ਰੁਪਏ, 4000 ਰੁਪਏ ਅਤੇ 3000 ਰੁਪਏ ਦਾ ਪੁਰਸਕਾਰ ਰਕਮ ਦਿੱਤੀ ਜਾਵੇਗੀ।

ਉਨ੍ਹਾਂ ਲੇ ਦਸਿਆ ਕਿ ਸਾਲ 2020 ਦੇ ਲਈ ਪ੍ਰਾਪਤ ਪਾਂਡੂਲਿਪੀਆਂ ਵਿੱਚੋਂ ਹਿੰਦੀ ਤੇ ਹਰਿਆਣਵੀਂ ਭਾਸ਼ਾ ਦੀ ਕੁੱਲ 20 ਪਾਂਡੂਲਿਪੀਆਂ ਦਾ ਅਨੁਦਾਨ ਦੇ ਲਈ ਚੋਣ ਕੀਤਾ ਗਿਆ ਹੈ। ਇਸ ਯੋਜਨਾ ਦੇ ਤਹਿਤ ਕਿਤਾਬ ਦੇ ਪ੍ਰਕਾਸ਼ਨ ਦੇ ਬਾਅਦ ਲੇਖਕ ਨੂੰ 20000 ਰੁਪਏ ਤਕ ਦੀ ਅਨੁਦਾਨ ਰਕਮ ਪ੍ਰਦਾਨ ਕੀਤੀ ਜਾਂਦੀ ਹੈ। ਜਿਨ੍ਹਾਂ ਲੇਖਕਾਂ ਦੀ ਪਾਂਡੂਲਿਪੀਆਂ ਦਾ ਚੋਣ ਕੀਤਾ ਗਿਅ ਹੈ ਉਨ੍ਹਾਂ ਵਿਚ ਭਿਵਾਨੀਦੇ ਕਰਤਾਰ ਸਿੰਘ ਜਾਖੜ, ਪੰਚਕੂਲਾ ਦੀ ਸ਼ਾਰਦਾ ਮਿੱਤਲ, ਸੰਗਰੂਰ ਦੀ ਸੁਨੀਤਾ ਦੇਵੀ, ਪੰਚਕੂਲਾ ਦੀ ਡਾ. ਹੇਮਲਤਾ ਸ਼ਰਮਾ, ਭਿਵਾਨੀ ਦੇ ਸ਼ਾਮ ਵਿਸ਼ਿਸ਼ਟ , ਪੰਚਕੂਲਾ ਦੀ ਸੀਮਾ ਗੁਪਤਾ, ਅੰਬਾਲਾ ਕੈਂਟ ਦੇ ਡਾ. ਸੁਰੇਸ਼ ਕੁਮਾਰ, ਭਿਵਾਨੀ ਦੇ ਡਾ. ਸਤਯਵਾਨ ਸੌਰਭ, ਹਿਸਾਰ ਦੀ ਨੀਲਮ ਨਾਰੰਗ, ਰੋਹਤਕ ਦੇ ਵਿਜੈ ਵਿਭੋਰ, ਹਿਸਾਰ ਦੇ ਬਨੀ ਸਿੰਘ ਜਾਂਗੜਾ, ਸੋਨੀਪਤ ਦੇ ਅਸ਼ੋਕ ਬੈਰਾਗੀ, ਜਗਾਧਰੀ ਦੇ ਬੀ. ਮਦਨ ਮੋਹਨ, ਹਿਸਾਰ ਦੀ ਵਿਪਿਨ ਚੌਧਰੀ, ਕਰਨਾਲ ਦੇ ਰਾਜਬੀਰ ਸ਼ਰਮਾ, ਮਹੇਂਦਰਗੜ੍ਹ ਦੇ ਤਿਰਲੋਕ ਚੰਦ, ਰਿਵਾੜੀ ਦੇ ਦਲਬੀਰ ਸਿੰਘ, ਹਿਸਾਰ ਦੀ ਸ਼ਿਖਾ ਕੁਮਾਰੀ, ਚੰਡੀਗੜ੍ਹ ਦੇ ਸੇਵਾ ਸਿੰਘ ਅਤੇ ਯਮੁਨਾਨਗਰ ਦੇ ਡਾ. ਬਹਾਦੁਰ ਸਿੰਘ ਸ਼ਾਮਿਲ ਹਨ।

ਪੀਐਸਏ ਪਲਾਂਟਾਂ ਨੂੰ ਸਥਾਪਿਤ ਕਰ ਚਾਲੂ ਕਰਨ ਹਰਿਆਣਾ ਸੱਭ ਤੋਂ ਅੱਗੇ – ਸਿਹਤ ਮੰਤਰੀ

ਹਰਿਆਣਾ ਨੇ ਪੀਐਮ ਕੇਅਰ ਤੋਂ ਮਿਲੇ 40 ਵਿਚ 39 ਨੂੰ ਕੀਤਾ ਚਾਲੂ – ਅਨਿਲ ਵਿਜ

ਚੰਡੀਗੜ੍ਹ, 30 ਸਤੰਬਰ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੀਐਮ ਕੇਅਰ ਫੰਡ ਰਾਹੀਂ ਮਹੁਇਆ ਕਰਵਾਏ ਗਏ 40 ਪ੍ਰੈਸ਼ਰ ਸਵਿੰਗ ਏਬਸੋਰਵਸ਼ਨ (ਪੀਐਸਏ) ਆਕਸੀਜਨ ਪਲਾਂਟਾਂ ਵਿੱਚੋਂ ਰਾਜ ਨੇ 39 ਪਲਾਂਟਾਂ ਨੂੰ ਸਥਾਪਿਤ ਕਰ ਚਾਲੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜੋ ਕਿ ਅੱਜ ਦੀ ਸਥਿਤੀ ਦੇ ਅਨੁਸਾਰ ਵੱਡੇ ਸੂਬਿਆਂ ਵਿਚ ਤੇਜੀ ਨਾਲ ਕਾਰਜ ਕਰਦੇ ਹੋਏ 98 ਫੀਸਦੀ ਟੀਚੇ ਨੂੰ ਪ੍ਰਾਪਤ ਕੀਤਾ ਹੈ।

ਆਕਸੀਜਨ ਦੇ ਸਬੰਧ ਵਿਚ ਉਨ੍ਹਾਂ ਨੇ ਦਸਿਆ ਕਿ ਅਸੀਂ ਹਰਿਆਣਾ ਨੂੰ ਆਕਸੀਜਨ ਦੇ ਮਾਮਲੇ ਵਿਚ ਆਤਮਨਿਰਭਰ ਬਨਾਉਣਾ ਚਾਹੁੰਦੇ ਹਨ ਅਤੇ ਇਸੀ ਕੜੀ ਵਿਚ ਪੀਐਮ ਕੇਅਰ ਫੰਡ ਤੋਂ ਮਿਲੇ 40 ਪੀਐਸਏ ਪਲਾਂਟ ਵਿੱਚੋਂ 39 ਪਲਾਂਟਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਭਾਰਤ ਸਰਕਾਰ ਨੇ ਪੀਐਮ ਕੇਅਰ ਫੰਡ ਨਾਲ ਹਰਿਆਣਾ ਨੂੰ 22 ਹੋਰ ਆਕਸੀਜਨ ਪਲਾਂਟ ਦੇਣ ਦਾ ਆਫਰ ਦਿੱਤਾ ਹੈ। ਇਸੀ ਤਰ੍ਹਾ, ਸੀਐਸਆਰ ਦੇ ਤਹਿਤ ਮਿਲੇ 22 ਆਕਸੀਜਨ ਪਲਾਂਟਾਂ ਵਿੱਚੋਂ 20 ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਸੀਐਸਆਰ ਦੇ ਤਹਿਤ 18 ਹੋਰ ਪਲਾਂਟ ਜਲਦੀ ਆਉਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ 50 ਬਿਸਤਰ ਤੋਂ ਉੱਪਰ ਦੇ ਸਾਰੇ ਹਸਪਤਾਲਾਂ ਵਿਚ ਪੀਐਸਏ ਪਲਾਂਟ ਲਗਾਏ ਜਾਣਗੇ ਤਾਂ ਜੋ ਹਰਿਆਣਾ ਵਿਚ ਆਕਸੀਜਨ ਦੀ ਕਮੀ ਨਾ ਰਹੇ।

ਉਨ੍ਹਾਂ ਨੇ ਦਸਿਆ ਕਿ ਜਦੋਂ ਕਿ ਛੋਟੇ ਸੂਬਾ ਸਿਕਿੰਮ ਨੇ ਪੀਐਮਕੇਅਰ ਤੋਂ ਮਿਲੇ 4 ਪਲਾਂਟਾਂ ਅਤੇ ਕੇਂਦਰੀ ਸ਼ਾਸਿਤ ਸੂਬੇ ਚੰਡੀਗੜ੍ਹ ਨੂੰ ਮਿਲੇ 4 ਪਲਾਂਟਾਂ, ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਨੂੰ ਮਿਲੇ 4 ਪਲਾਂਟਾਂ ਅਤੇ ਲਕਸ਼ਦੀਪ ਨੂੰ ਮਿਲੇ 2 ਪਲਾਂਟਾਂ ਨੂੰ ਆਪਣੇ ਇੱਥੇ ਸੌ-ਫੀਸਦੀ ਸਥਾਪਿਤ ਕਰ ਚਾਲੂ ਕੀਤਾ ਹੈ।

***************************

ਚੰਡੀਗੜ੍ਹ, 30 ਸਤੰਬਰ – ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿਚ ਫੈਸਲਾ ਲੈਂਦੇ ਹੋਏ ਖਰੀਫ ਦੀ ਫਸਲਾਂ ਦੇ ਰਜਿਸਟ੍ਰੇਸ਼ਣ ਦੇ ਲਈ ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਨੂੰ ਇਕ ਅਕਤੂਬਰ ਤੋਂ 3 ਅਕਤੂਬਰ, 2021 ਤਕ ਮੁੜ ਖੋਲ ਦਿੱਤਾ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਿਸਾਨਾਂ ਵੱਲੋਂ ਆਪਣੇ ਉਤਪਾਦਾਂ ਨੂੰ ਮੰਡੀਆਂ ਵਿਚ ਵੇਚਨ ਅਤੇ ਸਰਕਾਰ ਵੱਲੋਂ ਖੇਤੀਬਾੜੀ ਨਾਂਲ ਸਬੰਧਿਤ ਚਲਾਈ ਜਾ ਰਹੀ ਯੋਜਨਾਵਾਂ ਦਾ ਲਾਭ ਚੁਕਣ ਤਹਿਤ ਆਪਣੀ ਫਸਲਾਂ ਦਾ ਰਜਿਸਟ੍ਰੇਸ਼ਣ ਮੇਰੀ ਫਸਲ-ਮੇਰਾ ਬਿਊਰਾ ਵਿਚ ਕਰਵਾਉਣਾ ਜਰੂਰੀ ਹੈ। ਉਨ੍ਹਾਂ ਨੇ ਦਸਿਆ ਕਿ ਜੋ ਕਿਸਾਨ ਕਿਸੇ ਕਾਰਨ ਆਪਣੀ ਫਸਲਾਂ ਦਾ ਹੁਣ ਤਕ ਰਜਿਸਟ੍ਰੇਸ਼ਣ ਨਹੀਂ ਕਰਵਾ ਪਾਏ ਹਨ, ਉਹ ਹੁਣ ਤਕ ਅਕਤੂਬਰ ਤੋਂ 3 ਅਕਤੂਬਰ, 2021 ਤਕ ਕਰਵਾ ਸਕਦੇ ਹਨ। ਰਜਿਸਟ੍ਰੇਸ਼ਣ ਦੇ ਲਈ ਪਰਿਵਾਰ ਪਹਿਚਾਣ ਪੱਤਰ ਹੋਦਾ ਜਰੂਰੀ ਹੈ। ਉਨ੍ਹਾਂ ਨੇ ਦਸਿਆ ਕਿ ਕਿਸਾਨ ਆਪਣੀ ਫਸਲ ਨਾਲ ਸਬੰਧਿਤ ਸ਼ਿਕਾਇਤ ਪੋਰਟਲ ‘ਤੇ ਦਰਜ ਕਰਵਾ ਸਕਦੇ ਹਨ।

ਚੰਡੀਗੜ੍ਹ, 30 ਸਤੰਬਰ( – ਹਰਿਆਣਾ ਦੀ ਵਧੀਕ ਮੁੱਖ ਚੋਣ ਅਧਿਕਾਰੀ ਹੇਮਾ ਸ਼ਰਮਾ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਐਲਾਨ ਚੋਣ ਪੋ੍ਰਗ੍ਰਾਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਣ ਵਿਭਾਗ ਸਿਰਸਾ ਜਿਲ੍ਹੇ ਦੇ ਏਲਨਾਬਾਦ-46 ਵਿਧਾਨਸਭਾ ਖੇਤਰ ਦੇ ਜਿਮਨੀ ਚੋਣ ਨੂੰ ਸੁਤੰਤਰਤ, ਪਾਰਦਰਸ਼ੀ, ਨਿਰਪੱਖ ਤੇ ਸੁਰੱਖਿਅਤ ਢੰਗ ਨਾਲ ਆਯੋਜਿਤ ਕਰਵਾਉਣ ਦੇ ਲਈ ਕਟੀਬੱਧ ਹੈ।

ਸ੍ਰੀਮਤੀ ਸ਼ਰਮਾ ਅੱਜ ਇੱਥੇ ਏਲਨਾਬਾਦ ਜਿਮਨੀ ਚੋਣ ਨੂੰ ਆਯੋਜਿਤ ਕਰਵਾਉਣ ਦੇ ਉਦੇਸ਼ ਨਾਲ ਬੁਲਾਈ ਗਈ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਨੂੰ ਸੰਬੋਧਿਤ ਕਰ ਰਹੀ ਸੀ। ਉਨ੍ਹਾਂ ਨੇ ਨੁਮਾਇੰਦਿਆਂ ਨੂੰ ਜਾਣੁੰ ਕਰਵਾਇਆ ਕਿ ਚੋਣ ਕਮਿਸ਼ਨ ਵੱਲੋਂ ਕੋਵਿਡ-19 ਪੋਜੀਟਿਵ ਮਰੀਜ ਵੋਟਰਾਂ, 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਦਿਵਆਂਗ ਵੋਟਰਾਂ ਲਈ ਪੋਸਟਲ ਬੈਲੇਟ ਰਾਹੀਂ ਚੋਣ ਕਰਵਾਉਣ ਦੀ ਸਹੂਲਤ ਵੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀ ਇਹ ਯਕੀਨੀ ਕਰਨ ਕਿ ਉਨ੍ਹਾਂ ਵੱਲੋਂ ਨਾਮਜਦ ਕੀਤੇ ਜਾਣ ਵਾਲੇ ਬੂਥ ਏਜੰਟ, ਗਿਣਤੀ ਏਜੰਟ ਤੇ ਚੁਨਾਵੀ ਗਤੀਵਿਧੀਆਂ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਕੋਵਿਡ ਵੈਕਸਿਨ ਦੀ ਦੋਨੋਂ ਡੋਜ ਲੱਗੀਆਂ ਹੋਣ।

ਉਨ੍ਹਾਂ ਨੇ ਕਿਹਾ ਕਿ 28 ਸਤੰਬਰ, 2021 ਨੂੰ ਕੇਂਦਰੀ ਚੋਣ ਕਮਿਸ਼ਨ ਵੱਲੋਂ ਏਲਨਾਬਾਦ ਜਿਮਨੀ ਚੋਣ ਕਰਵਾਉਣ ਦਾ ਐਲਾਨ ਦੇ ਨਾਲ ਹੀ ਸਿਰਸਾ ਜਿਲ੍ਹੇ ਵਿਚ ਚੋਣ ਜੋਣ ਜਾਬਤਾ ਲਾਗੂ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ 8 ਅਕਤੂਬਰ ਤਕ ਨਾਮਜਦਗੀ ਭਰਨ ਜਾ ਸਕਦੇ ਹਨ, 11 ਅਕਤੂਬਰ ਨੂੰ ਨਾਮਜਦਗੀ ਪੱਤਰਾਂ ਦੀ ਜਾਂਚ ਹੋਵੇਗੀ, 13 ਅਕਤੂਬਰ ਤਕ ਨਾਮਜਦਗੀ ਵਾਪਸ ਲਏ ਜਾ ਸਕਦੇ ਹਨ, 30 ਅਕਤੂਬਰ ਨੂੰ ਚੋਣ ਹੋਵੇਗਾ ਅਤੇ 2 ਨਵੰਬਰ, 2021 ਨੁੰ ਚੋਣ ਨੀਤਜਾ ਐਲਾਲ ਹੋਵੇਗਾ ਅਤੇ 5 ਨਵੰਬਰ, 2021 ਤਕ ਚੋਣ ਪ੍ਰਕ੍ਰਿਆ ਪੂਰੀ ਕੀਤੀ ਜਾਣੀ ਹੈ। ਚੋਦ ਦੇ ਦਿਨ ਕੋਵਿਡ ਨੋਡਲ ਅਧਿਕਾਰੀ ਵੀ ਚੋਣ ਕੇਂਦਰਾਂ ‘ਤੇ ਤੈਨਾਤ ਰਹਿਣਗੇ ਇਸ ਦੇ ਲਈ ਸਿਹਤ ਵਿਭਾਗ ਨੂੰ ਅਪੀਲ ਕੀਤੀ ਗਈ ਹੈ।

ਉਨ੍ਹਾਂ ਨੇ ਦਸਿਆ ਕਿ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਖਰਚ ਦੇ ਲਈ ਵੱਖ ਤੋਂ ਬੈਂਕ ਖਾਤਾ ਖੋਲਣਾ ਹੋਵੇਗਾ ਅਤੇ ਚੋਣ ਖਰਚ ਦੀ ਜਾਣਕਾਰੀ ਦੇਣੀ ਹੋਵੇਗੀ। ਚੋਣ ਕਮਿਸ਼ਨ ਵੱਲੋਂ ਇਸ ਵਾਰ ਵਿਧਾਨਸਭਾ ਚੋਣ ਦੇ ਲਈ ਚੋਣ ਖਰਚ ਦੀ ਸੀਮਾ 30:80 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ। ਰਾਜਨੀਤਿਕ ਪਾਰਟੀਆਂ ਨੂੰ ਆਪਣੇ ਸਟਾਰ ਚੋਣ ਪ੍ਰਚਾਰਕਾਂ ਦੀ ਸੂਚੀ ਚੋਣ ਅਧਿਕਾਰੀ ਨੂੰ ਦੇਣੀ ਹੋਵੇਗੀ। ਚੋਣ ਕਮਿਸ਼ਨਰ ਵੱਲੋਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਲਹੀ 20 ਸਟਾਰ ਚੋਣ ਪ੍ਰਚਾਰਕਾਂ ਦੀ ਮੰਜੂਰੀ ਦਿੱਤੀ ਹੈ ਜਦੋਂ ਕਿ ਰਜਿਸਟਰਡ ਤੇ ਗੈਰ-ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਲਈ ਇਹ ਗਿਣਤੀ 10 ਹੈ। ਮੁੱਖ ਚੋਣ ਅਧਿਕਾਰੀ ਦੇ ਕੋਲ ਅਜਿਹੇ ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਪੋ੍ਰਗ੍ਰਾਮ ਨੋਟੀਫਾਇਡ ਹੋਣ ਦੇ ਬਾਅਦ 10 ਦਿਨਾਂ ਦੇ ਅੰਦਰ-ਅੰਦਰ ਪਹੁੰਚ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਚਾਰ ਜਾਂ ਚੋਣ ਦੌਰਾਨ ਕੋਈ ਵੀ ਵਿਅਕਤੀ ਚੋਣ ਜਾਬਤਾ ਦੀ ਉਲੰਘੰਣਾ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਉਸੀ ਸਮੇਂ ਵੀਡੀਓ ਜਾਂ ਫੋਟੋ ਰਾਹੀਂ ਸੀ-ਵਿਜਿਲ ਐਪ ‘ਤੇ ਅਪਲੋਡ ਕਰ ਭੈਜੀ ਜਾ ਸਕਦੀ ਹੈ ਅਤੇ ਇਸ ਬਾਰੇ ਵਿਚ ਮੁਲਾਂਕਨ ਟੀਮ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜਿਮਨੀ ਚੋਣ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਆਯੋਜਿਤ ਕਰਵਾਉਣ ਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਸੀ-ਵਿਜਿਲ ਐਪ ਨੂੰ ਡਾਉਨਲੋਡ ਕਰਵਾਉਣ। ਇਸ ਤੋਂ ਇਲਾਵਾ, ਉਲੰਘਣਾ ਕਰਨ ਵਾਲੇ ਲੋਕਾਂ ਦੀ ਸ਼ਿਕਾਇਤ ਤਹਿਤ ਹੈਲਪਲਾਇਨ ਨੰਬਰ 1950 ਵੀ ਹੈ, ਜੋ 24&7 ਚਾਲੂ ਹੈ।

ਸ੍ਰੀਮਤੀ ਸ਼ਰਮਾ ਨੇ ਕਿਹਾ ਕਿ ਕੋਵਿਡ-19 ਦੇ ਚਲਦੇ ਨਿਰਧਾਰਿਤ ਮਾਨਦੰਡਾਂ ਦੇ ਤਹਿਤ ਸੋਸ਼ਲ ਡਿਸਟੈਂਸਿੰਗ ਨੂੰ ਵੀ ਰਾਜਨੀਤਿਕ ਪਾਰਟੀਆਂ ਵੱਲੋਂ ਜਨਸਭਾਵਾਂ ਵਿਚ ਬਣਾਏ ਰੱਖਿਆ ਹੋਵੇਗਾ। ਉੱਥੇ, ਚੋਣ ਦੇ ਦਿਨ ਕੋਵਿਡ-19 ਤੋਂ ਚੋਣ ਲਈ ਨਿਰਧਾਰਿਤ ਮਾਨਦੰਡਾਂ ਦਾ ਪਾਲਣ ਕਰਨਾ ਹੋਵੇਗਾ।

ਉਨ੍ਹਾਂ ਨੇ ਸਾਰੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਚੋਣ ਜਾਬਤਾ ਦੀ ਕਿਸੇ ਵੀ ਤਰ੍ਹਾ ਨਾਲ ਉਲੰਘਣਾ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਚੋਣ ਜਾਬਤਾ ਪੂਰੇ ਸਿਰਸਾ ਜਿਲ੍ਹੇ ਵਿਚ ਲਾਗੂ ਹੈ। ਉਨ੍ਹਾਂ ਨੇ ਸਾਰੇ ਰਾਜਨੀਤਿਕ ਪਾਰਟੀਆਂ ਨੁੰ ਅਪੀਲ ਕਰਦੇ ਹੋਏ ਇਹ ਵੀ ਕਿਹਾ ਕਿ ਸਾਰੇ ਰਾਜਨੀਤਿਕ ਪਾਰਟੀ ਇਸ ਜਿਮਨੀ ਚੋਣ ਦੌਰਾਨ ਸਦਭਾਵਨਾ ਤੇ ਵਧੀਆ ਮਾਹੌਲ ਨੂੰ ਬਣਾਏ ਰੱਖਣ ਤਾਂ ਜੋ ਕਾਨੂੰਨ ਵਿਵਸਥਾ ਬਣੀ ਰਹੇ।

 ਆਜਾਦੀ ਦੇ 75ਵੇਂ ਅਮ੍ਰਤ ਮਹਾਉਤਸਵ ‘ਤੇ 75 ਮੀਟਰ ਦਾ ਕੌਮੀ ਝੰਡਾ ਫਹਿਰਾ ਕੇ ਰਿਕਾਰਡ ਬਨਾਉਣਗੇ ਪਰਬਤਾਰੋਹੀ – ਮੁੱਖ ਮੰਤਰੀ

75 ਮੈਂਬਰੀ ਦਲ 6111 ਮੀਟਰ ਉੱਚੀ ਮਾਊਂਟ ਯੂਨਮ ‘ਤੇ ਕਰੇਗਾ ਚੜਾਈ

25 ਦਿਵਆਂਗ ਵਿਦਿਆਰਥੀ ਪਰਬਤਾਰੋਹਣ ਵਿਚ ਪਹਿਲੀ ਵਾਰ ਲੈ ਰਹੇ ਹਿੱਸਾ

ਚੰਡੀਗੜ੍ਹ, 30 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ ਸਕੂਲ ਵਿਦਿਆਰਥੀਆਂ ਲਈ ਪਰਬਤਰੋਹਨ ਦੀ ਇਕ ਅਨੋਖੀ ਯੋਜਨਾ ਬਣਾਈ ਜਾਵੇਗੀ। ਇਸ ਦੇ ਤਹਿਤ ਜੋ ਵਿਦਿਆਰਥੀ ਪਹਾੜਾਂ ਦੀ ਸੱਭ ਤੋਂ ਉੱਚੀ 10 ਚੋਟੀਆਂ ਵਿੱਚੋਂ ਕਿਸੇ ਇਕ ਦੀ ਚੜਾਈ ਕਰੇਗਾ ਉਸ ਨੂੰ 5 ਲੱਖ ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਵੇਗੀ। ਮੁੱਖ ਮੰਤਰੀ ਅੱਜ ਇੱਥੇ ਸਕੂਲ ਵਿਦਿਆਰਥੀਆਂ ਦੇ ਪਰਬਤਰੋਹਨ ਦਲ ਨੂੰ ਰਵਾਨਾ ਕਰਨ ਤੋਂ ਪਹਿਲਾਂ ਗਲਬਾਤ ਕਰ ਰਹੇ ਸਨ।

ਮੁੰਖ ਮੰਤਰੀ ਨੇ ਕਿਹਾ ਕਿ ਆਜਾਦੀ ਦੇ 75ਵੇਂ ਅਮ੍ਰਤ ਮਹਾ ਉਤਸਵ ਦੀ ਚੇਨ ਵਿਚ ਰਾਜ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 75 ਵਿਦਿਆਰਥੀਆਂ ਤੇ ਅਧਿਆਪਕਾਂ ਦਾ ਦੱਲ ਸਕੂਲ ਸਿਖਿਆ ਵਿਭਾਗ ਅਤੇ ਨੈਸ਼ਨਲ ਏਡਵੇਂਚਰ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਦੇ ਲਾਹੌਲ ਖੇਤਰ ਵਿਚ 6111 ਮੀਟਰ ਦੀ ਉੱਚਾਈ ‘ਤੇ ਸਥਿਤ ਮਾਊਂਟ ਯੂਨਮ ‘ਤੇ ਪਰਬਤਰੋਹਣ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜੋ ਸਪੋਰਟਸ ਹੱਬ ਵਜੋ ਜਾਣਿਆ ਜਾਂਦਾ ਹੈ। ਹਰਿਆਣਾ ਦੇ ਖਿਡਾਰੀ ਓਲੰਪਿਕ ਅਤੇ ਪੈਰਾਲੰਪਿਕ ਵਿਚ ਸੱਭ ਤੋਂ ਵੱਧ ਮੈਡਲ ਲਿਆਏ ਹਨ। ਇਸ ਲਈ ਸਪੋਰਟਸ ਦੀ ਤਰਜ ‘ਤੇ ਪਰਬਤਾਰੋਹਣ ਕਰਨ ਵਾਲਿਆਂ ਦੇ ਲਈ ਵੀ ਯੋਜਨਾ ਬਣਾਈ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਵਿਚ ਜੀਵਨ ਸਿਖਿਆ ਤਕ ਹੀ ਸੀਮਤ ਨਹੀਂ ਹੈ। ਇਸ ਦੇ ਨਾਲ ਵੱਧ ਗਤੀਵਿਧੀਆਂ ਨਾਲ ਨਵੀਨਤਮ ਵਿਚਾਰ ਆਉਂਦੇ ਹਨ ਅਤੇ ਗਿਆਨ ਵੱਧਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਬਾਹਰ ਘੁੰਮੇ ਜਾਂਦੇ ਹਨ ਹੁਣ ਦੇਸ਼ ਤੇ ਦੁਨੀਆ ਦੀ ਉੱਚੀ ਚੋਟੀਆਂ ਦਾ ਪਤਾ ਚਲਦਾ ਹੈ। ਮਾਊਂਟ ਯੂਨਮ ‘ਤੇ ਪਰਵਤਾਰੋਹਨ ਕਰ ਕੇ ਅਜਿਹੀ ਗਤੀਵਿਧੀਆਂ ਵਿਚ ਜਿਨ੍ਹਾਂ ਹਿੱਸਾ ਲੈਣਗੇ ਉਨ੍ਹਾਂ ਹੀ ਜੀਵਨ ਵਿਚ ਸਫਲ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਪਰਬਤਾਰੋਹਣ ਵਿਚ ਜਾ ਰਹੇ ਦਿਵਆਂਗ ਬੱਚਿਆਂ ਦੀ ਹਿੰਮਤ ਅਤੇ ਸਾਹਤ ਨੂੰ ਦਾਦ ਦਿੰਦੇ ਹਨ, ਜੋ ਪਹਿਲੀ ਵਾਰ ਏਡਵੇਂਚਰ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਹਨ ਜੋ ਵਿਸ਼ਵ ਰਿਕਾਰਡ ਬਣਾ ਕੇ ਦੇਸ਼ ਤੇ ਸੂਬੇ ਦਾ ਨਾਂਅ ਰੋਸ਼ਨ ਕਰਣਗੇ। ਇਸ ਪਰਵਾਤਰੋਹੀ ਦੱਲ ਵਿਚ 25 ਦਿਵਆਂਗ ਵਿਦਿਆਰਥੀ ਤੇ ਅਧਿਆਪਕ ਵੀ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੋਰਨੀ ਦੇ ਮਲੱਾਹ ਵਿਚ ਸਾਲਾਨਾ ਪੋ੍ਰਗ੍ਰਾਮ ਹੁੰਦੇ ਸਨ ਪਰ ਹੁਣ ਸਕੂਲ ਦੇ ਵਿਦਿਆਰਥੀਆਂ ਦਾ ਪਰਵਤਾਰੋਹਣ ਦੇ ਲਈ ਹੋਰ ਸਥਾਨਾਂ ‘ਤੇ ਭੇਜਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਪਰਬਤਾਰੋਹਣ ਦੱਲ ਦੇ ਨਾਲ ਆਪਣੇ ਸਕੂਲ ਸਿਖਿਆ ਦੌਰਾਨ ਤਜਰਬੇ ਸਾਂਝੇ ਕੀਤੇ।

ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਪੱਧਰ ‘ਤੇ ਵਿਦਿਆਰਥੀਆਂ ਦੇ ਲਈ ਪਰਬਤਾਰੋਹਨ ਪੋ੍ਰਗ੍ਰਾਮਾਂ ਦਾ ਆਯੋਜਨ ਪਹਿਲੀ ਵਾਰ 2016 ਵਿਚ ਫੌਜੀ ਸਕੂਲ ਕੁੰਜਪੁਰਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤਕ ਪੰਚ ਵਾਰ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਿਮਾਚਲ ਦੇ ਮਨਾਲੀ ਵਿਚ ਸਥਿਤ 5289 ਮੀਟਰ ਉੱਚੀ ਚੋਟੀ ਫ੍ਰੈਂਡਸ਼ਿਪ ਪੀਕ ਦੀ ਸਫਲਤਾ ਨਾਲ ਚੜਾਈ ਕਰ ਚੁੱਕੇ ਹਨ। ਇੰਨ੍ਹਾਂ ਏਡਵੇਂਚਰ ਪੋ੍ਰਗ੍ਰਾਮਾਂ ਵਿਚ ਭਾਗੀਦਾਰੀ ਦੇ ਆਧਾਰ ‘ਤੇ ਕੌਮੀ ਪੱਧਰ ‘ਤੇ 2018-19 ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ।

ਇਸ ਮੌਕੇ ‘ਤੇ ਪਰਬਤਾਰੋਹਣ ਦੱਲ ਦੀ ਵਿਦਿਆਰਥੀ ਪ੍ਰਿਯਾ ਸੈਨੀ, ਅਮਨ, ਦਿਵਆਂਗ ਸੁਪ੍ਰਿਯਾ, ਡੈਡ ਐਂਡ ਡੰਬ ਖਾਲਿਦ ਨੇ ਕਿਹਾ ਕਿ ਅਜਿਹੀ ਗਤੀਵਿਧੀਆਂ ਨੂੰ ਚਿੱਤਰਾਂ ਰਾਹੀਂ ਹੀ ਦੇਖਦੇ ਸਨ ਪਰ ਸਰਕਾਰ ਨੇ ਇਸ ਨੂੰ ਵਾਸਤਵਿਕ ਰੂਪ ਦਿੱਤਾ ਹੈ। ਇਸ ਦੇ ਲਈ ਉਨ੍ਹਾਂ ਨੇ ਪੂਰੇ ਦੱਲ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਜਤਾਉਂਦੇ ਹੋਏ ਕਿਹਾ ਕਿ ਊਹ ਜਰੂਰੀ ਹੀ ਸਫਲ ਹੋ ਕੇ ਚੋਟੀ ‘ਤੇ 75 ਮੀਟਰ ਦਾ ਕੌਮੀ ਝੰਡਾ ਫਹਿਰਾਉਣਗੇ। ਮੁੱਖ ਮੰਤਰੀ ਨੇ ਪਰਬਤਾਰੋਹਣ ਦੱਲ ਨੁੰ ਕੌਮੀ ਝੰਡਾ ਭੇਂਟ ਕੀਤਾ।

ਇਸ ਮੌਕੇ ‘ਤੇ ਨੈਸ਼ਨਲ ਏਡਵੇਂਚਰ ਕਲੱਬ ਦੇ ਚੇਅਰਮੈਨ ਅਤੇ ਸਾਬਕਾ ਮੁੱਖ ਸਕੱਤਰ ਐਸਸੀ ਚੌਧਰੀ ਨੇ ਕਲੱਬ ਗਤੀਵਿਧੀਆਂ ਦੱਸੀਆਂ। ਨਿਦੇਸ਼ਕ ਸੈਕੇਂਡਰੀ ਸਿਖਿਆ ਜੇ ਗਣੇਸ਼ਨ, ਨਿਦੇਸ਼ਕ ਮੁੱਢਲੀ ਸਿਖਿਆ ਅੰਸ਼ਜ ਸਿੰਘ, ਵਧੀਕ ਨਿਦੇਸ਼ ਸੈਂਕੇਡਰੀ ਸਿਖਿਆ ਵਿਵੇਕ ਕਾਲਿਆ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

**************************

ਚੰਡੀਗੜ੍ਹ, 30 ਸਤੰਬਰ ( ) – ਹਰਿਆਣਾ ਸਰਕਾਰ ਨੇ 3 ਅਕਤੂਬਰ ਨੂੰ ਨਗਰ ਨਿਗਮ ਗੁਰੂਗ੍ਰਾਮ ਦੇ ਵਾਰਡ ਨੰਬਰ 34 ਅਤੇ ਨਗਰ ਨਿਗਮ ਕਰਨਾਲ ਦੇ ਵਾਰਡ ਨੰਬਰ 7 ਦੀ ਸੀਟਾਂ ਲਈ ਹੋਣ ਵਾਲੇ ਜਿਮਨੀ ਚੋਣ ਦੇ ਮੱਦੇਨਜਰ ਇੰਨ੍ਹਾਂ ਵਾਰਡਾਂ ਦੇ ਖੇਤਰ ਅਧਿਕਾਰ ਦੇ ਤਹਿਤ ਆਉਣ ਵਾਲੀ ਸਾਰੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਲਈ ਛੁੱਟੀ ਦਾ ਐਲਾਨ ਕੀਤਾ ਹੈ।

ਕਿਰਤ ਵਿਭਾਗ ਵੱਲੋਂ ਇਸ ਸਬੰਧ ਦੀ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।

********************

ਚੰਡੀਗੜ੍ਹ, 30 ਸਤੰਬਰ – ਪੂਰੇ ਦੇਸ਼ ਵਿਜ ਗ੍ਰਾਮੀਣ ਖੇਤਰਾਂ ਵਿਚ ਹਰੇਕ ਘਰ ਵਿਚ ਸਵੱਛ ਜਲ ਦੀ ਉਪਲਬਧਤਾ ਯਕੀਨੀ ਕਰਨ ਦੇ ਲਈ ਚਲਾਏ ਜਾ ਰਹੇ ਜਲ ਜੀਵਨ ਮਿਸ਼ਨ ਦੇ ਸਫਲ ਲਾਗੂ ਕਰਨ ‘ਤੇ 2 ਅਕਤੂਬਰ, 2021 ਨੂੰ ਮਹਾਤਮਾ ਗਾਂਧੀ ਦੀ ਜੈਯੰਤੀ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇਸ਼ ਵਿਚ ਗ੍ਰਾਮ ਸਭਾਵਾਂ ਨੂੰ ਸੰਬੋਧਿਤ ਕਰਣਗੇ।

ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਵਿਜੈ ਵਰਧਨ ਨੇ ਇਸ ਸਬੰਧ ਵਿਚ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਮੀਟਿੰਗ ਕਰ ਪੋ੍ਰਗ੍ਰਾਮ ਨੂੰ ਸਫਲ ਬਨਾਉਣ ਦੇ ਲਈ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

ਸ੍ਰੀ ਵਿਜੈ ਵਰਧਨ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਦੇ ਅਨੁਰੂਪ ਹਰ ਗ੍ਰਾਮ ਪੰਚਾਇਤ ਨੂੰ ਆਪਣੀ ਭਾਗੀਦਾਰੀ ਯਕੀਨੀ ਕਰਵਾਉਣਾ ਹੈ, ਤਾਂ ਜੋ ਹਰਿਆਣਾ ਜਲ ਜੀਵਨ ਮਿਸ਼ਨ ਵਿਚ ਮੋਹਰੀ ਸੂਬਿਆਂ ਵਿਚ ਆਪਣੀ ਪਹਿਚਾਣ ਬਣਾ ਸਕਣ। ਇਸ ਲਈ ਸਾਰੇ ਅਧਿਕਾਰੀ ਸਬੰਧਿਤ ਗ੍ਰਾਮ ਸਭਾਵਾਂ ਵਿਚ ਸੰਪੂਰਣ ਵਿਵਸਥਾ ਯਕੀਨੀ ਕਰ ਪੋ੍ਰਗ੍ਰਾਮ ਨੂੰ ਸਫਲ ਬਨਾਉਣ।

ਮੀਟਿੰਗ ਵਿਚ ਦਸਿਆ ਗਿਆ ਕਿ 2 ਅਕਤੂਬਰ ਨੂੰ ਨਿਰਧਾਰਿਤ ਰੂਪਰੇਖਾ ਦੇ ਅਨੁਸਾਰ ਪ੍ਰਧਾਨ ਮੰਤਰੀ ਸਾਰੇ ਗ੍ਰਾਮ ਸਭਾਵਾਂ ਨੂੰ ਸੰਬੋਧਿਤ ਕਰਣਗੇ ਅਤੇ ਜਲ ਜੀਵਨ ਮਿਸ਼ਨ ਦਾ ਵਿਜਨ, ਉਦੇਸ਼ ਤੇ ਅਗਲੀ ਰਣਨੀਤੀ ਨਾਲ ਜਾਣੁੰ ਕਰਵਾਉਣਗੇ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਹਰਿਆਣਾ ਵਿਚ ਪਿੰਡ ਵਿਚ ਜਲ ਅਤੇ ਸਵੱਛਤਾ ਕਮੇਅੀ ਗਠਨ ਕੀਤੀ ਗਈ ਹੈ। ਇਸ ਕਮੇਟੀ ਵਿਚ 50 ਫੀਸਦੀ ਮਹਿਲਾਵਾਂ ਦੀ ਭਾਗੀਦਾਰੀ ਨੂੰ ਵੀ ਯਕੀਨੀ ਕੀਤਾ ਗਿਆ ਹੈ। ਇਸ ਕਮੇਟੀ ਦੀ ਦੇਖਰੇਖ ਵਿਚ ਗ੍ਰਾਮ ਕਾਰਜ ਯੋਜਨਾ (ਵਿਜਨ ਐਕਸ਼ਨ ਪਲਾਨ) ਬਣਾਈ ਗਈ ਹੈ, ਜਿਸ ਵਿਚ ਪੇਯਜਲ ਸਪਲਾਈ ਯੋਜਨਾ ਦੇ ਬਾਰੇ ਵਿਚ ਪੂਰਾ ਵੇਰਵਾ ਹੈ ਅਤੇ ਗ੍ਰਾਮ ਪੰਚਾਇਤ ਵਿਚ ਇਸ ਵੇਰਵੇ ਦੇ ਤਹਿਤ ਪੇਯਜਲ ਸਪਲਾਈ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ।

ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਪਿੰਡ ਵਿਚ ਸਾਰੇ ਘਰਾਂ ਵਿਚ ਕਾਰਜਸ਼ੀਲ ਘਰੇਲੂ ਨਲ ਕਨੈਕਸ਼ਨ ਉਪਲਬਧ ਕਰਾਉਣ ਦਾ ਟੀਚਾ ਰੱਖਿਆ ਗਿਆ ਸੀ, ਜਿਸ ਵਿੱਚੋਂ ਸਾਰੇ ਘਰਾਂ ਵਿਚ ਨੱਲ ਦੇ ਕਨੈਕਸ਼ਨ ਉਪਲਬਧ ਕਰਵਾ ਦਿੱਤੇ ਗਏ ਹਨ ਅਤੇ ਪੇਯਜਲ ਯੋਜਨਾ ਦੇ ਮਜਬੂਤੀਕਰਣ ਦੇ ਕਾਰਜ ਪ੍ਰਗਤੀ ‘ਤੇ ਹੈ। ਜਲ ਜੀਵਨ ਮਿਸ਼ਨ ਦੇ ਤਹਿਤ ਯੋਜਨਾ ਦੇ ਲਾਗੂ ਕਰਨ ਦੇ ਬਾਅਦ ਇਸ ਦਾ ਰੱਖਰਖਾਵ ਤੇ ਸੰਚਾਲਨ ਗ੍ਰਾਮ ਜਲ ਅਤੇ ਸੀਵਰੇਜ ਕਮੇਟੀ ਵੱਲੋਂ ਕੀਤਾ ਜਾਵੇਗਾ।

ਮੀਟਿੰਗ ਵਿਚ ਦਸਿਆ ਗਿਆ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਪੀਣ ਦੇ ਪਾਣੀ ਦੀ ਗੁਣਵੱਤਾ ਯਕੀਨੀ ਕਰਨ ਦੇ ਲਈ ਹਰੇਕ ਪਿੰਡ ਵਿਚ ਪੰਜ ਮਹਿਲਾਵਾਂ ਨੂੰ ਗ੍ਰਾਮ ਪੰਚਾਇਤ ਵਿਚ ਟ੍ਰੇਨਡ ਕੀਤਾ ਗਿਆ ਹੈ ਅਤੇ ਹੁਣ ਪਿੰਡ ਦੇ ਵਿਗਿਆਨ ਦੇ ਵਿਦਿਆਰਥੀਆਂ ਨੂੰ ਵੀ ਜਲ ਦੀ ਗੁਣਵੱਤਾ ਜਾਂਚਣ ਦੇ ਲਈ ਟ੍ਰੇਨਡ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਾਫ ਪੇਯਜਲ ਉਪਲਬਧਤਾ ਨੂੰ ਯਕੀਨੀ ਕੀਤਾ ਜਾ ਸਕੇ। ਪੇਯਜਲ ਦੀ ਗੁਣਵੱਤਾ ਨੂੰ ਯਕੀਨੀ ਕਰਨ ਦੇ ਲਈ ਸਾਰੇ ਜਿਲ੍ਹਾ ਮੁੱਖ ਦਫਤਰਾਂ ‘ਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਵੱਲੋਂ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਕੋਈ ਵੀ ਵਿਅਕਤੀ ਜਾਂਚ ਦੇ ਲਈ ਇਕ ਮਾਮੂਲੀ ਫੀਸ ਅਦਾ ਕਰ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਵਾ ਸਕਦਾ ਹੈ।

ਜਲ ਜੀਵਨ ਮਿਸ਼ਨ ਦੇ ਤਹਿਤ ਹਰ ਗ੍ਰਾਮ ਪੰਚਾਇਤ ਵਿਚ ਪੰਪ ਆਪੇਰੇਟਰ, ਬਿਜਲੀ ਦੇ ਕਾਰੀਗਰ, ਪਾਇਪ ਦੇ ਕਾਰੀਗਰ ਆਦਿ ਨੂੰ ਟ੍ਰੇਨਡ ਕੀਤਾ ਜਾ ਰਿਹਾ ਹੈ, ਤਾਂ ਜੋ ਪੇਯਜਲ ਸਪਲਾਈ ਯੋਜਨਾ ਨਾਲ ਸਬੰਧਿਤ ਸਾਰੇ ਮੁਰੰਮਤ ਤੇ ਰੱਖਰਖਾਵ ਦੇ ਕਾਰਜ ਕਮੇਟੀ ਪਿੰਡ ਵਿਚ ਹੀ ਕਰਵਾ ਸਕਣ। ਇਹ ਵੀ ਦਸਿਆ ਗਿਆ ਕਿ ਭਾਰਤ ਸਰਕਾਰ ਨੇ ਹਿਕ ਡੈਸ਼ਬੋਰਡ https://ejalshakti.gov.in/ijmreport/ijmindia.aspx ਬਣਾਇਆ ਹੈ, ਜਿਸ ‘ਤੇ ਕੋਈ ਵੀ ਨਾਗਰਿਕ ਆਪਣੇ ਪਿੰਡ ਤੋਂ ਪੇਯਜਲ ਸਬੰਧਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਲ। ਇਸ ਡੈਸ਼ ਬੋਰਡ ‘ਤੇ ਜਲ ਅਤੇ ਸਵੱਛਤਾ ਕਮੇਟੀ, ਪੇਯਜਲ ਸਥਿਤੀ ਖਪਤਕਾਰਾਂ, ਪੇਯਜਲ ਗੁਦਵੱਤਾ, ਪੇਯਜਲ ਸਰੋਤ ਆਦਿ ਦੇ ਬਾਰੇ ਵਿਚ ਜਾਣਕਾਰੀ ਉਪਲਬਧ ਹੈ। ਇਸ ਡੈਸ਼ ਬੋਰਡ ਰਾਹੀਂ ਕੋਈ ਵੀ ਖਪਤਕਾਰ ਪੇਯਜਲ ਸਬੰਧਿਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਇਸ ਸਮੇਂ ਜਲ ਜੀਵਨ ਮਿਸ਼ਨ ਦੇ ਤਹਿਤ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਤੇ ਜਲ ਅਤੇ ਸਵੱਛਤਾ ਸਹਾਇਕ ਸੰਗਠਨ ਕੰਮ ਕਰ ਰਹੇ ਹਨ, ਤਾਂ ਜੋ ਸਾਰੇ ਘਰਾਂ ਵਿਚ ਰੋਜਾਨਾਂ ਤੈਅ ਗਿਣਤੀ ਵਿਚ ਸਵੱਛ ਪੇਯਜਲ ਸਪਲਾਈ ਨੁੰ ਯਕੀਨੀ ਕੀਤਾ ਜਾ ਸਕੇ।

ਮੀਟਿੰਗ ਵਿਚ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਘੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮਹਾਨਿਦੇਸ਼ਕ ਆਰ ਸੀ ਬਿਢਾਨ, ਨਿਦੇਸ਼ਕ, ਸੈਕੇਂਡਰੀ ਸਿਖਿਆ ਅਤੇ ਸਕੂਲ ਸਿਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਜੇ ਗਣੇਸ਼ਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Share