-ਹਰਿਆਣਾ ਦੇ ਗ੍ਰਾਮੀਣ ਖੇਤਰ ਵਿਚ ਸਟੇਡੀਅਮ ਦਾ ਰੱਖ੍ਰਰਖਾਵ ਤੇ ਉੱਥੇ ਮੁੱਢਲੀਆਂ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਸੂਬੇ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਵੀ ਖੇਡ ਵਿਭਾਗ ਦੇ ਨਾਲ ਮਿਲ ਅੱਗੇ ਵੱਧ ਕੇ ਤਿਆਰੀ ਸ਼ੁਰੂ

 ਚੰਡੀਗੜ੍ਹ, 29 ਸਤੰਬਰ -ਹਰਿਆਣਾ ਦੇ ਗ੍ਰਾਮੀਣ ਖੇਤਰ ਵਿਚ ਸਟੇਡੀਅਮ ਦਾ ਰੱਖ੍ਰਰਖਾਵ ਤੇ ਉੱਥੇ ਮੁੱਢਲੀਆਂ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਸੂਬੇ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਵੀ ਖੇਡ ਵਿਭਾਗ ਦੇ ਨਾਲ ਮਿਲ ਅੱਗੇ ਵੱਧ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਰੇਕ ਜਿਲ੍ਹਾ ਦੇ ਇਕ੍ਰਇਕ ਗ੍ਰਾਮੀਣ ਖੇਡ ਸਟੇਡੀਅਮ ਨੂੰ ਮਨਰੇਗਾ ਦੇ ਤਹਿਤ ਕੀਤੇ ਜਾਣ ਵਾਲੇ ਕੰਮਾਂ ਨਾਲ ਅਗਲੇ ਇਕ ਮਹੀਨੇ ਵਿਚ ਮਾਡਲ ਵਜੋ ਮਜਬੂਤ ਅਤੇ ਸੁੰਦਰ ਬਣਾਇਆ ਜਾਵੇਗਾ। ਜੋ ਵੀ ਮਾਡਲ ਵਧੀਆ ਹੋਵੇਗਾ, ਉਸ ਦੇ ਅਨੁਸਾਰ ਪੂਰੇ ਰਾਜ ਦੇ ਗ੍ਰਾਮੀਣ ਸਟੇਡੀਅਮਾਂ ਨੂੰ ਤਿਆਰ ਕੀਤਾ ਜਾਵੇਗਾ।

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਇੱਥੇ ਹਰਿਆਣਾ ਨਿਵਾਸ ਵਿਚ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕੀਤੀ।

ਡਿਪਟੀ ਸੀਐਮ, ਜੋ ਖੁਦ ਭਾਰਤੀ ਟੇਬਲ ਟੇਨਿਸ ਫੈਡਰੇਸ਼ਨ ਦੇ ਚੇਅਰਮੈਨ ਵੀ ਹਨ, ਨੇ ਹਰਿਆਣਾ ਦੇ ਗ੍ਰਾਮੀਣ ਖੇਤਰ ਵਿਚ ਖਿਡਾਰੀਆਂ ਦੇ ਲਈ ਸਰੋਤ ਮਹੁਇਆ ਕਰਵਾਉਣ ਅਤੇ ਸਰਕਾਰ ਵੱਲੋਂ ਪਹਿਲਾਂ ਤੋਂ ਬਣਾਏ ਗਏ ਰਾਜੀਵ ਗਾਂਧੀ ਖੇਡ ਪਰਿਸਰਾਂ ਨੂੰ ਮੈਂਟੇਨ ਕਰ ਸਕਾਰਾਤਮਕ ਮਾਹੌਲ ਬਣਾਉਣ ਦੇ ਲਈ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ।

ਉਨ੍ਹਾਂ ਨੇ ਕਿਹਾ ਕਿ ਓਲੰਪਿਕ ਤੋਂ ਲੈ ਕੇ ਪੈਰਾਲੰਪਿਕ ਖੇਡਾਂ ਤਕ ਹਰਿਆਣਾ ਦੇ ਖਿਡਾਰੀਆਂ ਨੇ ਦੇਸ਼ ਅਤੇ ਸੂਬੇ ਦਾ ਨਾਂਅ ਰੋਸ਼ਨ ਕੀਤਾ ਹੈ, ਇੰਨ੍ਹਾਂ ਵਿਚ ਗ੍ਰਾਮੀਣ ਖੇਤਰ ਦੇ ਖਿਡਾਰੀਆਂ ਦੀ ਗਿਣਤੀ ਵੱਧ ਹੈ। ਪਿੰਡ ਵਿਚ ਸਹੂਲਤਾਂ ਨਾ ਮਿਲਣ ਦੇ ਕਾਰਣ ਉਨ੍ਹਾਂ ਨੂੰ ਸ਼ਹਿਰਾਂ ਦਾ ਰੁੱਖ ਕਰਨਾ ਪੈਂਦਾ ਹੈ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਮੀਟਿੰਗ ਵਿਚ ਮੌਜੂਦ ਸਾਰੇ ਜਿਲ੍ਹਾ ਪਰਿਸ਼ਦਾਂ ਦੇ ਸੀਈਓ ਨੂੰ ਨਿਰਦੇਸ਼ ਦਿੱਤੇ ਕਿ ਉਹ ਅਗਲੇ ਇਕ ਮਹੀਨੇ ਵਿਚ ਆਪਣੇ੍ਰਆਪਣੇ ਜਿਲ੍ਹਿਾ ਦੇ ਇਕ੍ਰਇਕ ਪਿੰਡ ਵਿਚ ਸਟੇਡੀਅਮ ਨੂੰ ਸੁੰਦਰ ਅਤੇ ਮਜਬੂਤ ਬਣਾ ਕਰ ਦਿਖਾਉਦ, ਜਿਸ ਪਿੰਡ ਦੇ ਸਟੇਡੀਅਮ ਦਾ ਮਾਡਲ ਵਧੀਆ ਹੋਵੇਗਾ, ਉਸ ਦੇ ਮਾਡਲ ਨੂੰ ਅਪਣਾ ਕੇ ਪੂਰੇ ਰਾਜ ਦੇ ਗ੍ਰਾਮੀਣ ਖੇਤਰ ਵਿਚ ਸਟੇਡੀਅਮਾਂ ਦਾ ਸੁੰਦਰੀਕਰਦ ਤੇ ਰੱਖ੍ਰਰਖਾਵ ਕੀਤਾ ਜਾਵੇਗਾ। ਉਨ੍ਹਾਂ ਨੇ ਸਬੰਧਿਤ ਸੀਈਓ ਨੂੰ ਵੀ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।

ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਨਰੇਗਾ ਯੋਜਨਾ ਦੇ ਤਹਿਤ ਹੁਣ 282 ਕਾਰਜ ਕਰਵਾਏ ਜਾ ਸਕਦੇ ਹਨ ਜਿਨ੍ਹਾਂ ਵਿਚ ਖੇਡ ਦੇ ਮੈਦਾਨ ਨੂੰ ਸਮਤਲ ਕਰਨਾ, ਘਾਹ ਲਗਾਉਣਾ ਵਰਗੇ ਕਈ ਕੰਮ ਅਜਿਹੇ ਹਨ ਜਿਨ੍ਹਾਂ ਨਾਲ ਸਟੇਡੀਅਮਾਂ ਦੇ ਸੁੰਦਰੀਕਰਣ ਤੇ ਰੱਖ ਰਖਾਵ ਦੇ ਕਾਰਜ ਹੋ ਸਕਦੇ ਹਨ। ਉਨ੍ਹਾਂ ਨੇ ਉਕਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਜਿਹੀ ਯੋਜਨਾ ਤਿਆਰ ਕਰਨ ਜਿਸ ਨਾਲ ਮਨਰੇਗਾ ਦੇ ਤਹਿਤ ਕੀਤੇ ਜਾਣ ਵਾਲੇ ਕੰਮਾਂ ਨਾਲ ਸਟੇਡੀਅਮਾਂ ਵਿਚ ਵੱਧ ਤੋਂ ਵੱਧ ਕੰਮ ਕਰਵਾਏ ਜਾ ਸਕਣ, ਇਸ ਨਾਲ ਪਿੰਡ ਦੇ ਲੋਕਾਂ ਨੂੰ ਮਨਰੇਗਾ ਦੇ ਤਹਿਤ ਰੁਜਗਾਰ ਵੀ ਮਿਲੇਗਾ ਅਤੇ ਖਿਡਾਰੀਆਂ ਨੂੰ ਖੇਡ ਸਹੂਲਤਾਂ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਜਿਹੀ ਸੰਭਾਵਨਾਂ ਤਲਾਸ਼ਣ ਕਿ ਇੰਨ੍ਹਾ ਖੇਡ ਸਟੇਡੀਅਮਾਂ ਵਿਚ ਇੰਡੋਰ੍ਰਹਾਲ, ਵੱਡਾ ਕਮਰਾ, ਟਾਇਲੇਟ ਆਦਿ ਦੀ ਸਹੂਲਤਾ ਦੇ ਨਾਲ੍ਰਨਾਲ ਨਿਯਮਤ ਸਾਫ੍ਰਸਫਾਈ ਬਣੀ ਰੇ ਤਾਂ ਜੋ ਸਬੰਧਿਤ ਪਿੰਡ ਦੇ ਖਿਡਾਰੀਆਂ ਵਿਚ ਖੇਡ ਦੇ ਪ੍ਰਤੀ ਸਕਾਰਾਤਮਕ ਦ੍ਰਿਸ਼ਟੀ ਕੋਣ ਬਣੇ ਅਤੇ ਉਹ ਆਪਣੇ ਅਭਿਆਸ ਤੇ ਨਿਆਨ ਲਗਾ ਸਕਣ।

ਚੰਡੀਗੜ੍ਹ, 29 ਸਤੰਬਰ -ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਦੇ ਗ੍ਰਾਮੀਣਾਂ ਨੂੰ ਸਵੱਛਤਾ ਦੇ ਪ੍ਰਤੀ ਜਾਗਰੁਕ ਕਰਨ ਅਤੇ ਆਪਸੀ ਤਾਲਮੇਲ ਸਥਾਪਿਤ ਕਰ ਰਾਜ ਨੂੰ ਇਕ ਵਾਰ ਫਿਰ ਭਾਰਤ ਦੇ ਸੱਭ ਤੋਂ ਵੱਡੇ ਸਵੱਛਤਾ ਸਰਵੇਖਣ, ਸਵੱਥ ਸਰਵੇਖਦ ਗ੍ਰਾਮੀਣ੍ਰ2021 ਦੇ ਸਰਵੇ ਵਿਚ ਪੂਰੇ ਦੇਸ਼ ਵਿਚ ਟਾਪ ਤੇ ਨਿਆਉਣ ਦਾ ਯਤਨ ਕਰਨ। ਉਨ੍ਹਾਂ ਨੇ ਜਿਲ੍ਹਾ ਪਰਿਸ਼ਦ ਦੇ ਸੀਈਓ, ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ, ਕਾਰਜਕਾਰੀ ਇੰਜੀਨੀਅਰਿਾਂ ਨੂੰ ਟੀਚਾ ਨਿਰਧਾਰਿਤ ਕਰ ਕਾਰਜ ਵਿਚ ਜੁੱਟ ਜਾਣ ਦਾ ਅਪੀਲ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰੇਕ ਜਿਲ੍ਹਾ ਵਿਚ ਘੱਟ ਤੋਂ ਘੱਟ ਇਕ ਪਿੰਡ ਸਵੱਛਤਾ ਦੇ ਹਿਸਾਬ ਤੋ ਓਡੀਐਫ੍ਰਪਲਸ ਦੇ 5-ਸਟਾਰ ਪੱਧਰ ਦਾ ਹੋਵੇ।

ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਗ੍ਰਾਮੀਣ ਵਿਕਾਸ ਦਾ ਪ੍ਰਭਾਵਰ ਵੀ ਹਨ, ਨੇ ਅੱਜ ਹਿੱਥੇ ਹਰਿਆਣਾ ਨਿਵਾਸ ਵਿਚ ਸੂਬੇ ਦੇ ਸਵੱਛ ਸਰਵੇਖਣ ਗ੍ਰਾਮੀਣ 2021 ਨੂੰ ਲਾਂਚ ਕੀਤਾ। ਇਸ ਦੇ ਬਾਅਦ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕੀਤੀ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਜਿਲ੍ਹਾ ਪੱਧਰ ਦੇ ਅਧਿਕਾਰੀਆਂ ਕੇਂਦਰ ਸਰਕਾਰ ਦੇ ਸਵੱਛ ਸਰਵੇਖਣ ਗ੍ਰਾਮੀਣ੍ਰ2021 ਵਿਚ ਸਰਗਰਮ ਭਾਗੀਦਾਰੀ ਕਰ ਕੇ ਟੀਚੇ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨ। ਉਨ੍ਹਾਂ ਨੇ ਕਿਹਾ ਕਿ ਪਿੰਡ ਤੋy ਨਿਕਲਣ ਵਾਲੇ ਗੰਦੇ ਪਾਣੀ ਦੀ ਸਫਾਈ ਲਈ ਰਾਜ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਲੋਕਾਂ ਨੂੰ ਤਰਲ ਵੇਸਟ ਪ੍ਰਬੰਧਨ ਤੇ ਠੋਸ ਵੇਸਟ ਪ੍ਰਬੰਧਨ ਦੇ ਨਾਲ੍ਰਨਾਲ ਪਲਾਸਟਿਕ ਦੀ ਵਰਤੋ ਨਾ ਕਰਨ ਦੇ ਲਈ ਵੀ ਜਾਗਰੁਕ ਕਰਨ ਜਿਸ ਨਾਲ ਸਵੱਛਤਾ ਦਾ ਕਾਰਜ ਆਸਾਨ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੰਡ ਵਿਚ ਵਿਕਾਸ ਦੇ ਲਈ ਧਨ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਡਿਪਟੀ ਸੀਐਮ ਦੀ ਅਗਵਾਈ ਵਿਚ ਆਯੋਜਿਤ ਇਸ ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਸਵੱਛ ਸਰਵੇਖਣ ਗ੍ਰਾਮੀਣ੍ਰ2021 ਵਿਚ ਪੂਰੇ ਦੇਸ਼ ਦੇ 698 ਜਿਲ੍ਹਿਆਂ ਦੇ ਕਰੀਬ 17500 ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਵਿੱਚੋਂ ਹਰਿਆਣਾ ਦੇ 513 ਪਿੰਡ ਸ਼ਾਮਿਲ ਹੈ। ਕੇਂਦਰ ਸਰਕਾਰ ਵੱਲੋਂ ਇਕ ਏਜੰਸੀ ਰਾਹੀਂ ਸਰਵੇਖਣ ਕਰਵਾਇਆ ਜਾਵੇਗਾ। ਸਰਵੇਖਣ ਵਿਚ ਜਿੱਥੇ ਨਾਗਰਿਕਾਂ ਤੋਂ ਸਫਾਈ ਬਾਰੇ ਫੀਡਬੈਕ ਲਈ ਜਾਵੇਗੀ ਉੱਥੇ ਏਜੰਸੀ ਦੇ ਲੋਕ ਪਿੰਡ ਦੇ ਜਨਤਕ ਸਥਾਨਾਂ ਸਕੂਲ, ਪੰਚਾਇਤ੍ਰਘਰ, ਆਂਗਨਵਾੜੀ ਆਦਿ ਤੇ ਜਾ ਕੇ ਸਵੱਛਤਾ ਦਾ ਜਾਇਜਾ ਲੈਣਗੇ। ਸਾਰੇ ਮਾਨਕਾਂ ਤੇ ਖਰਾ ਉਤਰਣ ਬਾਅਦ ਹੀ ਰੈਕਿੰਗ ਤਿਆਰ ਕੀਤੀ ਜਾਵੇਗੀ।

ਪੀਐਸਏ ਪਲਾਂਟਾਂ ਨੂੰ ਸਥਾਪਿਤ ਕਰ ਚਾਲੂ ਕਰਨ ਹਰਿਆਣਾ ਸੱਭ ਤੋਂ ਅੱਗੇ -ਸਿਹਤ ਮੰਤਰੀ

ਹਰਿਆਣਾ ਨੇ ਪੀਐਮ ਕੇਅਰ ਤੋਂ ਮਿਲੇ 40 ਵਿਚ 39 ਨੂੰ ਕੀਤਾ ਚਾਲੂ -ਅਨਿਲ ਵਿਜ

ਚੰਡੀਗੜ੍ਹ, 29 ਸਤੰਬਰ -ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੀਐਮ ਕੇਅਰ ਫੰਡ ਰਾਹੀਂ ਮਹੁਇਆ ਕਰਵਾਏ ਗਏ 40 ਪ੍ਰੈਸ਼ਰ ਸਵਿੰਗ ਏਬਸੋਰਵਸ਼ਨ (ਪੀਐਸਏ) ਆਕਸੀਜਨ ਪਲਾਂਟਾਂ ਵਿੱਚੋਂ ਰਾਜ ਨੇ 39 ਪਲਾਂਟਾਂ ਨੂੰ ਸਥਾਪਿਤ ਕਰ ਚਾਲੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜੋ ਕਿ ਅੱਜ ਦੀ ਸਥਿਤੀ ਦੇ ਅਨੁਸਾਰ ਵੱਡੇ ਸੂਬਿਆਂ ਵਿਚ ਤੇਜੀ ਨਾਲ ਕਾਰਜ ਕਰਦੇ ਹੋਏ 98 ਫੀਸਦੀ ਟੀਚੇ ਨੂੰ ਪ੍ਰਾਪਤ ਕੀਤਾ ਹੈ।

ਆਕਸੀਜਨ ਦੇ ਸਬੰਧ ਵਿਚ ਉਨ੍ਹਾਂ ਨੇ ਦਸਿਆ ਕਿ ਅਸੀਂ ਹਰਿਆਣਾ ਨੂੰ ਆਕਸੀਜਨ ਦੇ ਮਾਮਲੇ ਵਿਚ ਆਤਮਨਿਰਭਰ ਬਨਾਉਣਾ ਚਾਹੁੰਦੇ ਹਨ ਅਤੇ ਇਸੀ ਕੜੀ ਵਿਚ ਪੀਐਮ ਕੇਅਰ ਫੰਡ ਤੋਂ ਮਿਲੇ 40 ਪੀਐਸਏ ਪਲਾਂਟ ਵਿੱਚੋਂ 39 ਪਲਾਂਟਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਭਾਰਤ ਸਰਕਾਰ ਨੇ ਪੀਐਮ ਕੇਅਰ ਫੰਡ ਨਾਲ ਹਰਿਆਣਾ ਨੂੰ 22 ਹੋਰ ਆਕਸੀਜਨ ਪਲਾਂਟ ਦੇਣ ਦਾ ਆਫਰ ਦਿੱਤਾ ਹੈ। ਇਸੀ ਤਰ੍ਹਾ, ਸੀਐਸਆਰ ਦੇ ਤਹਿਤ ਮਿਲੇ 22 ਆਕਸੀਜਨ ਪਲਾਂਟਾਂ ਵਿੱਚੋਂ 20 ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਸੀਐਸਆਰ ਦੇ ਤਹਿਤ 18 ਹੋਰ ਪਲਾਂਟ ਜਲਦੀ ਆਉਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ 50 ਬਿਸਤਰ ਤੋਂ ਉੱਪਰ ਦੇ ਸਾਰੇ ਹਸਪਤਾਲਾਂ ਵਿਚ ਪੀਐਸਏ ਪਲਾਂਟ ਲਗਾਏ ਜਾਣਗੇ ਤਾਂ ਜੋ ਹਰਿਆਣਾ ਵਿਚ ਆਕਸੀਜਨ ਦੀ ਕਮੀ ਨਾ ਰਹੇ।

ਉਨ੍ਹਾਂ ਨੇ ਦਸਿਆ ਕਿ ਜਦੋਂ ਕਿ ਛੋਟੇ ਸੂਬਾ ਸਿਕਿੰਮ ਨੇ ਪੀਐਮਕੇਅਰ ਤੋਂ ਮਿਲੇ 4 ਪਲਾਂਟਾਂ ਅਤੇ ਕੇਂਦਰੀ ਸ਼ਾਸਿਤ ਸੂਬੇ ਚੰਡੀਗੜ੍ਹ ਨੂੰ ਮਿਲੇ 4 ਪਲਾਂਟਾਂ, ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਨੂੰ ਮਿਲੇ 4 ਪਲਾਂਟਾਂ ਅਤੇ ਲਕਸ਼ਦੀਪ ਨੂੰ ਮਿਲੇ 2 ਪਲਾਂਟਾਂ ਨੂੰ ਆਪਣੇ ਇੱਥੇ ਸੌ੍ਰਫੀਸਦੀ ਸਥਾਪਿਤ ਕਰ ਚਾਲੂ ਕੀਤਾ ਹੈ।

 ਹਰਿਆਣਾ ਸੈਰ-ਸਪਾਟਾ ਦੇ ਨਕਸ਼ੇ ‘ਤੇ ਉਭਰੇਗਾ ਮੋਰਨੀ -ਤਿਕੱਰ ਤਾਲ – ਮਨੋਹਰ ਲਾਲ

ਤਿਕੱਰ ਤਾਲ ਵਿਚ ਮੁੱਖ ਮੰਤਰੀ ਨੇ ਦਿਲਚਸਪ ਵਾਟਰ ਸਪੋਰਟਸ ਦੀ ਕੀਤੀ ਸ਼ੁਰੂਆਤ

ਹਰਿਆਣਾ ਦੇ ਹੋਰ ਸਥਾਨਾਂ ‘ਤੇ ਸ਼ੁਰੂ ਕੀਤੇ ਜਾਣਗੇ ਵਾਟਰ ਸਪੋਰਟਸ

ਚੰਡੀਗੜ੍ਹ, 29 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਮੋਰਨੀ-ਤਿਕੱਰ ਤਾਲ ਦੇਸ਼ ਦੇ ਨਕਸ਼ੇ ਵਿਚ ਆਪਣੀ ਵੱਖ ਪਹਿਚਾਣ ਬਣਾਏਗਾ। ਹੁਣ ਹਰਿਆਣਾ ਤੋਂ ਹੋ ਕੇ ਗੁਜਰਣ ਵਾਲਾ ਟੂਰਿਸਟ ਟਿਕੱਰ ਤਾਲ ਦੇ ਰੋਮਾਂਚਕ ਵਾਟਰ ਸਪੋਰਟਸ ਦੇ ਵੱਲ ਖਿੱਚੇਗਾ। ਉਨ੍ਹਾਂ ਨੇ ਕਿਹਾ ਕਿ ਗੋਆ ਦੇ ਬਾਅਦ ਉੱਤਰ ਭਾਰਤ ਦੇ ਤਿਕੱਰ ਤਾਲ ਵਿਚ ਵਾਟਰ ਸਪੋਰਟਸ ਗਤੀਵਿਧੀਆਂ ਸ਼ੁਰੂ ਹੋ ਰਹੀਆਂ ਹਨ। ਇਹ ਗਲ ਉਨ੍ਹਾਂ ਨੇ ਅੱਜ ਟਿਕੱਰ ਤਾਲ ਵਿਚ ਰੋਮਾਂਚਕ ਗਤੀਵਿਧੀਆਂ ਦੀ ਸ਼ੁਰੂਆਤ ਤੇ ਹੋਮ ਸਟੇ, ਫਾਰਮ ਟੂਰੀਜਮ ਅਤੇ ਬੱਸ ਟੂਰ ਪੈਕੇਜ ਦੀ ਬ੍ਰਾਸ਼ਰ ਦੀ ਘੁੰਡ ਚੁਕਾਈ ਕਰਨ ਬਾਅਦ ਪੱਤਰਕਾਰਾਂ ਨੂੰ ਕਹੀ। ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਅੰਬਾਲਾ ਦੇ ਸਾਂਸਦ ਰਤਨਲਾਲ ਕਟਾਰਿਆ, ਹਰਿਆਣਾ ਸੈਰ-ਸਪਾਟਾ ਨਿਗਮ ਦੇ ਚੇਅਰਮੈਨ ਰਣਧੀਰ ਗੋਲਨ ਮੌਜੂਦ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਮੋਰਨੀ ਟਿਕੱਰ ਤਾਲ ਵਿਚ ਟੂਰੀਜਮ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣ ਦੇ ਲਈ ਹਰ ਜਰੂਰੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸੀ ਕੜੀ ਵਿਚ ਇਕ ਨਿਜੀ ਹੋਟਲ ਸਮੂਹ ਨੇ ਅੱਜ ਸੈਨਾਨੀਆਂ ਦੇ ਲਈ ਹੈਲੀਕਾਪਟਰ ਸਹੂਲਤ ਦੀ ਪ੍ਰਯੋਗਾਤਮਕ ਸ਼ੁਰੂਆਤ ਵੀ ਕਰ ਦਿੱਤੀ ਹੈ। ਲਾਇਸੈਂਸ ਆਦਿ ਦੀ ਜਰੂਰੀ ਉਚਚਾਰਿਕਤਾ ਪੂਰੀਆਂ ਕਰਨ ਬਾਅਦ ਇਹ ਸਹੂਲਤ ਹੋਰ ਵਧੇਗੀ। ਮੁੱਖ ਮੰਤਰੀ ਨੇ ਕਿਹਾ ਕਿ ਟਿਕੱਰ ਤਾਲ ਵਿਚ ਪੈਰਾਗਲਾਈਡਿੰਗ ਦੀ ਸਹੂਲਤ ਵੀ ਜਲਦੀ ਸ਼ੁਰੂ ਹੋ ਜਾਵੇਗੀ, ਇਸ ਵਿਚ ਕੁੱਝ ਓਪਚਾਰਿਕਤਾਵਾਂ ਹੁਣੀ ਬਾਕੀ ਹਨ, ਜੋ ਜਲਦੀ ਪੂਰੀਆਂ ਕਰ ਲਈ ਜਾਣਗੀਆਂ। ਉੱਥੇ ਪਿੰਜੌਰ ਵਿਚ ਵੀ ਹਾਟ ਬੈਲੂਨ ਗਤੀਵਿਧੀ ਲਈ ਕੰਪਨੀ ਤੋਂ ਸਮਝੌਤਾ ਹੋ ਚੁੱਕਾ ਹੈ, ਇਹ ਵੀ ਜਲਦੀ ਸ਼ੁਰੂ ਹੋਵੇਗੀ। ਮੋਰਨੀ ਟਿਕੱਰ ਤਾਲ ਖੇਤਰ ਵਿਚ ਮੋਬਾਇਲ ਕਨੈਕਟੀਵਿਟੀ, ਰੋਡ ਕਨੈਕਟੀਵਿਟੀ ਅਤੇ ਪੈਟਰੋਲ ਪੰਪ ਆਦਿ ਦੀ ਵਿਵਸਥਾ ਬਨਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ।

ਹੋਰ ਸਥਾਨਾਂ ‘ਤੇ ਵੀ ਵਾਟਰ ਪਸੋਰਟਸ ਨੂੰ ਦਿੱਤਾ ਜਾਵੇਗਾ ਪੋ੍ਰਤਸਾਹਨ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕਈ ਹੋਰ ਸਥਾਨਾਂ ‘ਤੇ ਵਾਟਰ ਸਪੋਰਟਸ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਹੈ। ਕੁਰੂਕਸ਼ੇਤਰ ਦਾ ਬ੍ਰਹਮਸਰੋਵਰ, ਕਰਨਾਲ ਦੀ ਕਰਣ ਲੇਕ, ਦਮਦਮਾ ਲੇਕ, ਰੋਹਤਕ ਵਿਚ ਤਿਲਿਆਰ ਲੇਕ ਆਦਿ ਵਿਚ ਵੀ ਵਾਟਰ ਸਪੋਰਟਸ ਗਤੀਵਿਧੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।

ਹੋਮ ਸਟੇ ਅਤੇ ਫਾਰਮ ਸਟੇ ਪੋਲਿਸੀ ਤੋਂ ਸਥਾਨਕ ਲੋਕਾਂ ਨੁੰ ਮਿਲੇਗਾ ਰੁਜਗਾਰ

ਮੁੱਖ ਮੰਤਰੀ ਨੇ ਕਿਹਾ ਕਿ ਮੋਰਨੀ-ਟਿਕੱਰ ਤਾਲ ਖੇਤਰ ਵਿਚ ਲੋਕਾਂ ਦਾ ਰੁਜਗਾਰ ਵਧਾਉਣ ਦੀ ਯੋਜਨਾ ਦੇ ਤਹਿਤ ਹੋਮ ਸਟੇ ਪੋਲਿਸੀ ਬਣਾਈ ਗਈ ਹੈ। ਇਸ ਪੋਲਿਸੀ ਨਾਲ ਲੋਕਾਂ ਦੀ ਆਮਦਨੀ ਤਾਂ ਵਧੇਗੀ ਹੀ ਨਾਲ ਹੀ ਸੈਨਾਨੀਆਂ ਨੂੰ ਵੀ ਵੱਧ ਸਹੂਲਤਾਂ ਮਿਲ ਸਕੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਇਸ ਖੇਤਰ ਵਿਚ ਫਾਰਮ ਟੂਰੀਜਮ ਨੂੰ ਪੋ੍ਰਤਸਾਹਨ ਦੇਣ ਦੀ ਯੋਜਨਾ ਬਣਾਈ ਗਈ ਹੈ। ਇਸ ਨਾਲ ਵੱਧ ਤੋਂ ਵੱਧ ਸੈਰ-ਸਪਾਟਾ ਆਕਰਸ਼ਿਤ ਹੋਣਗੇ ਅਤੇ ਉਹ ਗ੍ਰਾਮੀਣ ਤੇ ਪਹਾੜੀ ਖੇਤਰ ਦਾ ਰੋਮਾਂਚ ਚੁੱਕ ਸਕਦਗੇ।

ਵਾਟਰ ਪੁਲਿੰਗ ਪੋਲਿਸੀ ਜਲਦੀ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕੁੱਝ ਖੇਤਰਾਂ ਵਿਚ ਜਲ ਭਰਾਵ ਦੀ ਸਮਸਿਆ ਦੇ ਹੱਲ ਦੇ ਲਈ ਜਲਦੀ ਹੀ ਵਾਟਰ ਪੁਲਿੰਗ ਪੋਲਿਸੀ ਲਿਆਈ ਜਾਵੇਗੀ। ਇਸ ਦੇ ਤਹਿਤ ਜਿਲ੍ਹਾਂ ਖੇਤਰਾਂ ਵਿਚ ਜਲਭਰਾਵ ਦੀ ਸਮਸਿਆ ਹੈ ਉੱਥੇ ਲੇਕ ਦਾ ਨਿਰਮਾਣ ਕੀਤਾ ਜਾਵੇਗਾ, ਤਾਂ ਜੋ ਜਮੀਨ ਸੁਧਾਰ ਦੇ ਨਾਲ-ਨਾਲ ਸੈਰ-ਸਪਾਟਾ ਨੂੰ ਪੋ੍ਰਤਸਾਹਨ ਦਿੱਤਾ ਜਾ ਸਕੇ।

ਹਰਿਆਣਾ ਦੀ ਜੀਡੀਪੀ ਵਿਚ ਟੂਰੀਜਮ ਦਾ ਹਿੱਸਾ ਹੁਣ ਘੱਟ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਟੂਰੀਜਮ ਨੁੰ ਪੋ੍ਰਤਸਾਹਨ ਦੇਣ ਦੀ ਕਾਫੀ ਸੰਭਾਵਨਾਵਾਂ ਹੈ। ਹੁਦੀ ਤਕ ਸੂਬੇ ਦੀ ਜੀਡੀਪੀ ਵਿਚ ਟੂਰੀਜਮ ਦਾ ਹਿੱਸਾ ਬਹੁਤ ਘੱਟ ਯਾਨੀ ਸਿਰਫ 0.3 ਫੀਸਦੀ ਹੈ। ਇਸ ਨੂੰ ਵਧਾਉਣ ਦੇ ਲਈ ਹਰਿਆਣਾ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਸੈਰ-ਸਪਾਟਾ ਵਿਭਾਗ ਦੇ ਕੁੱਝ ਪ੍ਰਾਇਮ ਲੋਕੇਸ਼ਨ ਨੂੰ ਘਾਟੇ ਤੋਂ ਉਭਾਰਨ ਦੇ ਲਈ ਪੀਪੀਪੀ ਮੋੜ ‘ਤੇ ਕੰਮ ਕਰਨ ਦੀ ਵੀ ਸੰਭਾਵਨਾ ਹੈ।

ਰੇਣੁਕਾ ਕਿਸ਼ਾਓ ਡੈਮ ਤੋਂ ਜਲਦੀ ਪਾਣੀ ਮਿਲੇਗਾ

ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰੇਣੁਕਾ ਕਿਸ਼ਾਓ ਡੈਮ ਦਾ ਕਾਰਜ ਪੂਰਾ ਹੋਣ ਵਿਚ ਹੁਣ ਸਮੇਂ ਲੱਗੇਗਾ। ਇਸ ਡੈਮ ਦੇ ਬਨਣ ਨਾਲ ਹਰਿਆਣਾ ਨੂੰ ਬਹੁਤ ਵੱਧ ਲਾਭ ਮਿਲਣ ਵਾਲਾ ਹੈ। ਹੁਣ ਉਤਰਾਖੰਡ ਅਤੇ ਹਿਮਾਚਲ ਦੇ ਵਿਚ ਪਾਵਰ ਜੈਨਰੇਸ਼ਨ ਦੀ ਹਿੱਸੇਦਾਰੀ ਨੂੰ ਲੈ ਕੇ ਕੁੱਝ ਵਿਵਾਦ ਹੈ, ਜੋ ਉਨ੍ਹਾਂ ਪ੍ਰਾਂਤਾ ਨੇ ਸੁਲਝਾਉਣਾ ਹੈ। ਇਸ ਨਾਲ ਹਰਿਆਣਾ ਨੂੰ 40.7 ਫੀਸਦੀ ਪਾਣੀ ਮਿਲੇਗਾ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸੈਰ-ਸੈਪਾਟਾ ਵਿਭਾਗ ਦੇ ਪ੍ਰਧਾਨ ਸਕੱਤਰ ਐਮਡੀ ਸਿੰਨ੍ਹਾ ਅਤੇ ਅਧਿਕਾਰੀ ਮੌਜੂਦ ਰਹੇ।

****************************

ਚੰਡੀਗੜ੍ਹ, 29 ਸਤੰਬਰ – ਹਰਿਆਣਾ ਵਿਚ ਸਰਦਾਰ ਵਲੱਭ ਭਾਈ ਪਟੇਲ ਦੀ ਜੈਯੰਤੀ ਦੇ ਮੌਕੇ ‘ਤੇ 31 ਅਕਤੂਬਰ, 2021 ਨੂੰ ਗੁਰੂਗ੍ਰਾਮ ਵਿਚ ਰਾਜ ਪੱਧਰ ਰੇਨ ਫਾਰ ਯੂਨਿਅੀ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਜਿਲ੍ਹਾ ਪੱਧਰ ‘ਤੇ ਵੀ ਇਸ ਪੋ੍ਰਗ੍ਰਾਮ ਦਾ ਆਯੋਜਨ ਕੀਤਾ ਜਾਵੇਗਾ।

ਇਹ ਜਾਣਕਾਰੀ ਅੱਜ ਪੰਚਕੂਲਾ ਵਿਚ ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਕ ਮੀਟਿੰਗ ਵਿਚ ਦਿੱਤੀ ਗਈ। ਇਸ ਮੌਕੇ ‘ਤੇ ਯੁਵਾ ਆਯੋਗ ਦੇ ਚੇਅਰਮੈਨ ਅਜੈ ਗੌਥ, ਖੇਲ ਅਤੇ ਯੁਵਾ ਮਾਮਲੇ ਵਿਭਾਗ ਦੇ ਨਿਦੇਸ਼ਕ ਸ੍ਰੀ ਪੰਕਜ ਨੈਨ ਅਤੇ ਸਾਰੇ ਜਿਲ੍ਹਾ ਖੇਡ ਅਤੇ ਯੁਵਾ ਭਲਾਈ ਅਧਿਕਾਰੀ ਵੀ ਮੌਜੂਦ ਸਨ।

ਖੇਡ ਰਾਜ ਮੰਤਰੀ ਨੇ ਕਿਹਾ ਕਿ ਰਾਜ ਪੱਧਰੀ ਪੋ੍ਰਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸ਼ਿਰਕਤ ਕਰਣਗੇ। ਉਨ੍ਹਾਂ ਨੇ ਕਿਹਾ ਕਿ ਰੇਨ ਫਾਰ ਯੂਨਿਟੀ ਪੋ੍ਰਗ੍ਰਾਮ ਦਾ ਹਰ ਸਾਲ ਆਯੋਜਨ ਕੀਤਾ ਜਾਂਦਾ ਹੈ। ਰੇਨ ਫਾਰ ਯੂਨਿਟੀ ਸਰਦਾਰ ਵਲੱਭ ਭਾਈ ਪਟੇਲ ਦੀ ਤਰ੍ਹਾ ਨੌਜੁਆਨਾਂ ਨੂੰ ਇਕਜੁਟਤਾ ਦੀ ਭਾਵਨਾ ਦਾ ਸੰਦੇਸ਼ ਦੇਵੇਗੀ ਅਤੇ ਰਾਸ਼ਟਰ ਦੇ ਪ੍ਰਤੀ ਸਮਰਪਣ ਨੂੰ ਵੀ ਮਜਬੂਤੀ ਦੇਵੇਗੀ। ਇਸ ਮੌਕੇ ‘ਤੇ ਰਾਜ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਆਯੋਜਨ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਦੇ ਨਿਰਦੇ ਦਿੱਤੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪੱਧਰ ‘ਤੇ ਵੀ ਇਸ ਆਯੋਜਨ ਦਾ ਵਿਆਪਕ ਪ੍ਰਚਾਰ ਪ੍ਰਸਾਰ ਕਰਵਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਪ੍ਰਤੀਭਾਗੀ ਇਸ ਵਿਚ ਹਿੱਸਾ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਰੇਣ ਫਾਰ ਯੂਨਿਟੀ ਵਿਚ 5 ਕਿਲੋਮੀਟਰ ਦੀ ਦੌੜ ਵਿਚ ਹਰ ਉਮਰ ਵਰਗ ਦੇ ਲੋਕ ਹਿੱਸਾ ਲੈ ਸਕਦੇ ਹਨ।

ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਜਲਦੀ ਹੀ ਖਿਡਾਰੀਆਂ ਨੂੰ ਪੁਰਸਕਾਰ ਦੇਣ ਦੀ ਯੋਜਨਾ ਨੂੰ ਆਨਲਾਇਨ ਕੀਤਾ ਜਾਵੇਗਾ, ਇਸ ਦੇ ਲਈ ਸਾਰੇ ਓਪਚਾਰਿਤਾਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਹਰਿਆਣਾ ਦੀ ਖੇਡ ਨੀਤੀ ਦੀ ਸ਼ਲਾਘਾ ਹੋ ਰਹੀ ਹੈ ਅਤੇ ਖਿਡਾਰੀ ਵੀ ਮੈਡਲ ਲੈ ਕੇ ਇਸ ਖੇਡ ਨੀਤੀ ਦੀ ਸਾਰਥਕਤਾ ਸਿੱਧ ਕਰ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਿਡਾਰੀਟਾ ਨੂੰ ਪੋ੍ਰਤਸਾਹਨ ਦੇਣ ਵਿਚ ਕਿਸੇ ਤਰ੍ਹਾ ਦੀ ਦੇਰੀ ਤੇ ਲਾਪ੍ਰਵਾਹੀ ਨਾ ਕਰਨ ਅਤੇ ਜੇਕਰ ਕਿਤੇ ਓਪਚਾਰਿਤਾਵਾਂ ਵਿਚ ਕਮੀ ਹੈ ਤਾਂ ਉਸ ਨੂੰ ਠੀਕ ਕਰਵਾਉਣ ਵਿਚ ਖਿਡਾਰੀਆਂ ਦੀ ਸਹਾਇਤਾ ਕਰਨ। ਉਨ੍ਹਾਂ ਨੇ ਕਿਹਾ ਕਿ ਕੋਚ-ਪੇਰੈਂਟਸ ਮੀਟਰਸ ਦਾ ਆਯੋਜਨ ਕਰ ਵੱਧ ਤੋਂ ਵੱਧ ਬੱਚਿਆਂ ਨੂੰ ਜੋੜਨ ਤਾਂ ਜੋ ਉਨ੍ਹਾਂ ਦੀ ਪਰਾਫਾਰਮੈਂਸ ਦਾ ਆਂਕਲਨ ਹੋ ਸਕੇ।

ਉਨ੍ਹਾਂ ਨੇ ਜਿਲ੍ਹਾ ਅਧਿਕਾਰੀਆਂ ਨੂੰ ਯੂਥ ਕਲੱਬ ਖੋਲਣ ਦੇ ਲਈ ਮੈਪਿੰਗ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਨੌਜੁਆਨਾਂ ਵਿਚ ਵੱਖ-ਵੱਖ ਗਤੀਵਿਧੀਆਂ ਨੂੰ ਵਧਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਗਰੁੱਪ ਸੀ ਤੇ ਡੀ ਦੀ ਭਰਤੀ ਵਿਚ ਜਾਰੀ ਕੀਤੇ ਗਏ ਗ੍ਰੇਡੇਸ਼ਨ ਸਰਟੀਫਿਕੇਟ ਲਈ ਸਰਕਾਰ ਨੇ ਦੋ ਮਹੀਨੇ ਦਾ ਸਮੇਂ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇ ਕੋਲ ਸਹੀ ਪ੍ਰਮਾਣ ਪੱਤਰ ਹਨ ਉਹ ਅਕਤੂਬਰ ਮਹੀਨੇ ਦੇ ਅੰਤ ਤਕ ਬਿਨੇ ਕਰ ਸਕਦੇ ਹਨ।

ਖੇਡ ਰਾਜ ਮੰਤਰੀ ਨੇ ਮੀਟਿੰਗ ਦੇ ਬਾਅਦ ਤਾਊ ਦੇਵੀ ਲਾਲ ਖੇਡ ਸਟੇਡੀਅਮ ਦਾ ਨਿਰੀਖਣ ਕੀਤਾ ਅਤੇ ਅਧਿਕਾਰੀ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

 ਏਡਵੇਂਚਰ ਪ੍ਰੇਮੀਆਂ ਦੇ ਲਈ ਟਿੱਕਰ ਤਾਲ ਬਣਿਆ ਨਵਾਂ ਹੱਬ

ਹਰਿਆਣਾ ਦੇ ਮੁੱਖ ਮੰਤਰੀ ਨੇ ਮੋਰਨੀ ਵਿਚ ਏਅਰੋ ਅਤੇ ਵਾਟਰ ਸਪੋਰਟਸ ਦਾ ਕੀਤਾ ਓਪਚਾਰਿਕ ਉਦਘਾਟਨ

ਮੁੱਖ ਮੰਤਰੀ ਨੇ ਹੋਮ ਸਟੇ, ਫਾਰਮ ਸੈਰ ਸਪਾਟਾ ਅਤੇ ਧਾਰਮਿਕ ਬੱਸ ਯਾਤਰਾ ਲਈ ਜਾਰੀ ਕੀਤਾ ਬ੍ਰਾਸ਼ਰ

ਇਸ ਲਾਂਚ ਦੇ ਨਾਲ ਹੀ ਅੱਜ ਤੋਂ ਸੈਰ-ਸਪਾਟਾ ਦੇ ਲਈ ਹਰਿਆਣਾ ਦੇ ਦਰਵਾਜੇ ਖੁੱਲ ਗਏ ਹਨ, ਤਾਂ ਜੋ ਸਹੀ ਮਾਇਨੇ ਵਿਚ ਹਰਿਆਣਾ ਦਾ ਤਜਰਬਾ ਕਰ ਸਕਣ – ਮਨੋਹਰ ਲਾਲ

ਹੁਣ ਕੁਦਰਤੀ ਪ੍ਰੇਮੀਆਂ ਦੇ ਲਈ ਸੁਖਦ ਹੋਵੇਗਾ ਮੋਰਨੀ ਦਾ ਦੌਰਾ – ਮਨੋਹਰ ਲਾਲ

ਸਨਾਨੀ ਲੈ ਸਕਣਗੇ ਸਥਾਨਕ ਰੀਤੀ ਰਿਵਾਜਾਂ, ਭੋਜਨਾਂ ਦਾ ਤਜਰਬਾ – ਮਨੋਹਰ ਲਾਲ

ਚੰਡੀਗੜ੍ਹ, 29 ਸਤੰਬਰ – ਇਕ ਖੇਤੀਬਾੜੀ ਪ੍ਰਧਾਨ ਸੂਬਾ ਵਿਚ ਸਪੋਰਟਸ ਹੱਬ ਬਨਣ ਦੇ ਬਾਅਦ ਹੁਣ ਹਰਿਆਣਾ ਪਸੰਦੀਦਾ ਕੇਂਦਰ ਵਜੋ ਵੀ ਜਾਣਿਆ ਜਾਵੇਗਾ। ਰਾਜ ਵਿਚ ਸੈਰ-ਸਪਾਟਾ ਨੂੰ ਪੋ੍ਰਤਸਾਹਨ ਦੇਣ ਅਤੇ ਪੰਚਕੂਲਾ ਨੂੰ ਸੈਰ-ਸਪਾਟਾ ਦੀ ਦ੍ਰਿਸ਼ਟੀ ਨਾਲ ਇਕ ਨਵਾਂ ਕੇਂਦਰ ਬਨਾਉਣ ਦੀ ਪਰਿਕਲਪਣਾ ਦੇ ਮੱਦੇਨਜਰ ਤਿਆਰ ਕੀਤੀ ਗਈ ਵਿਆਪਕ ਯੋਜਨਾ ਦੇ ਤਹਿਤ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਮੋਰਨੀ ਦੇ ਟਿਕੱਰ ਤਾਲ ਵਿਚ ਵੱਖ-ਵੱਖ ਏਡਵੈਂਚਰ ਖੇਡ ਗਤੀਵਿਧੀਆਂ ਜਿਵੇਂ ਪੈਰਾਸੀਲਿੰਗ, ਪੈਰਾਮੋਟਰ ਅਤੇ ਜੇਟ ਸਕੂਟਰ ਦਾ ਉਦਘਾਟਨ ਕੀਤਾ।

ਮੁੱਖ ਮੰਤਰੀ ਵੱਲੋਂ ਅੱਜ ਟਿਕੱਰ ਤਾਲ ਵਿਚ ਕੀਤੇ ਗਏ ਇਸ ਓਪਚਾਰਿਕ ਉਦਘਾਟਨ ਦੇ ਨਾਲ ਹੀ ਹੁਣ ਮੋਰਨੀ ਹਿਲਸ ਦੇ ਟਿਕੱਰ ਤਾਲ ਵਿਚ ਇਹ ਵੱਖ-ਵੱਖ ਏਅਰੋ ਅਤੇ ਵਾਟਰ ਸਪੋਰਟਸ ਗਤੀਵਿਧੀਆਂ ਕਾਰੋਬਾਰੀ ਰੂਪ ਵਿਚ ਸੰਚਾਲਿਤ ਹੋ ਗਈਆਂ ਹਨ। ਇੰਨ੍ਹਾਂ ਗਤੀਵਿਧੀਆਂ ਦੇ ਸਫਲਤਾਪੂਰਵਕ ਸੰਚਾਲਨ ਲਈ ਵਿਭਾਗ ਵੱਲੋਂ ਸਥਾਨਕ ਨੋਜੁਆਨਾਂ ਦਾ ਇੰਨ੍ਹਾਂ ਗਤੀਵਿਧੀਆਂ ਨਾਲ ਸਬੰਧਿਤ ਕੌਸ਼ਨ ਨੂੰ ਵਿਕਸਿਤ ਕਰਨ ਦੇ ਲਈ ਜਰੂਰੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਸ ਨਾਲ ਇਕ ਪਾਸੇ ਜਿੱਥੇ ਰਾਜ ਵਿਚ ਸੈਰ-ਸਪਾਟਾ ਦੇ ਵਿਕਾਸ ਲਈ ਹਰਿਆਣਾ ਸਰਕਾਰ ਦੇ ਲਗਾਤਾਰ ਯਤਨਾਂ ਨੂੰ ਪ੍ਰੋਤਸਾਹਨ ਮਿਲੇਗਾ, ਉੱਥੇ ਦੂਜੇ ਪਾਸੇ ਨੌਜੁਆਨਾ ਲਈ ਰੁਜਗਾਰ ਦੇ ਮੌਕੇ ਪੈਦਾ ਹੋਣਗੇ। ਹਰਿਆਣਾ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ, ਸਾਂਸਦ ਰਤਨ ਲਾਲ ਕਟਾਰਿਆ, ਹਰਿਆਣਾ ਸੈਰ-ਸਪਾਟਾ ਨਿਗਮ ਦੇ ਚੇਅਰਮੈਨ ਰਣਧੀਰ ਸਿੰਘ ਗੋਲਨ, ਸਾਬਕਾ ਵਿਧਾਇਕ ਲਤਿਕਾ ਸ਼ਰਮਾ ਇਸ ਮੌਕੇ ‘ਤੇ ਮੌਜੂਦ ਰਹੀ।

ਸੈਰ-ਸਪਾਟੇ ਦੀ ਦ੍ਰਿਸ਼ਟੀ ਨਾਲ ਹਰੇ ਭਰੇ ਵਾਤਾਵਰਣ ਦੇ ਲਈ ਜਾਣਿਆ ਜਾਣ ਵਾਲਾ ਪੰਚਕੂਲਾ ਉਨ੍ਹਾਂ ਸੈਨਾਨੀਆਂ ਦੇ ਲਈ ਇਕ ਪ੍ਰਮੁੱਖ ਆਕਰਸ਼ਣ ਵਜੋ ਉਭਰਿਆ ਹੈ, ਜੋ ਪੰਚਕੂਲਾ ਤੋਂ ਗੁਜਰਣ ਵਾਲੀ ਖੂਬਸੂਰਤ ਪਹਾੜਾਂ ਦਾ ਆਨੰਦ ਲੈਣਾ ਚਾਹੁੰਦੇ ਹਨ। ਇਸ ਲਈ ਦੇਸ਼ ਅਤੇ ਦੁਨੀਆ ਭਰ ਵਿਚ ਹਰਿਆਣਵੀਂ ਸਭਿਆਚਾਰ ਨੂੰ ਪੋ੍ਰਤਸਾਹਨ ਦੇਣ ਦੇ ਮੱਦੇਨਜਰ ਮੁੱਖ ਮੰਤਰੀ ਨੇ ਹੋਮ ਸਟੇ ਅਤੇ ਫਾਰਮ ਟੂਰੀਜਮ ਨੀਤੀਆਂ ਦੀ ਵੀ ਸ਼ੁਰੂਆਤ ਕੀਤੀ। ਇਸ ਨਾਲ ਸੈਨਾਨੀਆਂ ਨੂੰ ਹੋਮ ਸਟੇ ਵਜੋ ਹੋਲਾਂ ਦਾ ਇਕ ਸ਼ਾਨਦਾਰ ਵਿਕਲਪ ਮਿਲ ਸਕੇਗਾ, ਜਿਸ ਨਾਲ ਉਨ੍ਹਾਂ ਨੂੰ ਸਥਾਨਕ ਪਰਿਵਾਰਾਂ ਦੇ ਨਾਲ ਉਨ੍ਹਾਂ ਦੇ ਘਰਾਂ ਵਿਚ ਰਹਿਣ ਅਤੇ ਸਥਾਨਕ ਸਭਿਆਚਾਰ ਤੇ ਭੋਜਨਾਂ ਦਾ ਤਜਰਬਾ ਮਿਲ ਸਕੇਗਾ।

ਇਹ ਹੀ ਨਹੀਂ, ਹਰਿਆਣਾ ਵਿਚ ਫਾਰਮ ਟੂਰੀਜਮ ਨੂੰ ਵੀ ਇਕ ਨਵਾਂ ਸਵਰੂਪ ਦਿੱਤਾ ਜਾ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਸ਼ਾਨਦਾਰ ਫਾਰਮਾ ਨੂੰ ਸੂਚੀ ਨਾਲ ਜੋੜਿਆ ਗਿਆ ਹੈ। ਹੁਣ ਸੈਨਾਨੀ ਛੁੱਟੀਆਂ ਦਾ ਆਨੰਦ ਲੈਣ ਲਈ ਆਪਣੇ ਪਸੰਦੀਦਾ ਫਾਰਮ ਹਾਊਸ ਦਾ ਚੋਣ ਕਰ ਸਕਦੇ ਹਨ। ਇਸ ਦੇ ਨਾਲ ਹੀ, ਇਹ ਸਥਾਨਕ ਫਾਰਮ ਮਾਲਿਕਾਂ ਅਤੇ ਗ੍ਰਾਮੀਣਾਂ ਨੂੰ ਆਜੀਵਿਕਾ ਦੇ ਮੌਕੇ ਪ੍ਰਦਾਨ ਕਰਨ ਵਿਚ ਮਦਦ ਕਰੇਗਾ।

ਇਸ ਮੌਕੇ ‘ਤੇ ਮੌਜੂਦ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਟਿਕੱਰ ਤਾਲ ਅਤੇ ਮੋਰਨੀ ਦੇ ਨਾਲ ਆਪਣੀ ਪੁਰਾਣੀ ਯਾਦਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਲ 1990 ਵਿਚ ਮੈਂ ਹਿੱਥੇ ਪਾਰਟੀ ਦੇ ਕੰਮਾਂ ਦੇ ਲਈ ਆਇਆ ਕਰਦਾ ਸੀ ਅਤੇ ਇਕ ਵਾਰ ਮੈਨੂੰ ਮਾਂਧਨਾ ਪਿੰਡ ਦੇ ਸਕੂਲ ਵਿਚ ਬੱਚਿਆਂ ਦੇ ਨਾਲ ਆਪਣਾ ਜਨਮਦਿਨ ਮਨਾਉਣ ਦਾ ਮੌਕਾ ਵੀ ਮਿਲਿਆ। ਉਸ ਸਮੇਂ ਮਹਿਸੂਸ ਹੋਇਆ ਕਿ ਇਹ ਖੇਤਰ ਵਿਕਾਸ ਦੇ ਮਾਮਲੇ ਵਿਚ ਪਿਛੜਿਆ ਰਿਹਾ ਹੈ। ਉਦੋ!ਂ ਅਸੀਂ ਇਸ ਖੇਤਰ ਨੂੰ ਸੜਕ, ਸਿਖਿਆ, ਸਿਹਤ ਸੇਵਾ ਅਤੇ ਸੈਰ-ਸਪਾਟਾ ਦੇ ਮਾਮਲੇ ਵਿਚ ਵਿਕਸਿਤ ਕਰਨ ਦੀ ਯੋਜਨਾ ਬਣਾਈ ਸੀ।

ਉਨ੍ਹਾਂ ਨੇ ਕਿਹਾ ਕਿ ਮੋਰਨੀ ਦਾ ਵਿਕਾਸ ਏਕੀਕ੍ਰਿਤ ਪੰਚਕੂਲਾ ਵਿਕਾਸ ਯੋਜਨਾ ਦੀ ਇਕ ਪ੍ਰਮੁੱਖ ਵਿਸ਼ੇਸ਼ਤਾ ਹੈ। ਇਸ ਲਈ ਜੂਨ, 2021 ਨੂੰ ਅੱਜ ਸ਼ੁਰੂ ਕੀਤੀ ਗਈ ਸਾਰੀ ਵਾਟਰ ਅਤੇ ਏਅਰੋ ਸਪੋਰਟਸ ਗਤਵਿਧੀਆਂ ਦੇ ਨਿਰੀਖਣ ਦੇ ਲਈ ਟਿਕੱਰ ਤਾਲ ਦਾ ਦੌਰਾ ਕੀਤਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇੰਨ੍ਹਾ ਖੇਡਾਂ ਦੇ ਲਈ ਇੱਥੇ ਆਈ ਸਾਰੀ ਕੰਪਨੀਆਂ ਹੁਣ ਹਰਿਆਣਾ ਸੈਰ-ਸਪਾਟਾ ਵਿਭਾਗ ਦਾ ਹਿੱਸਾ ਹਨ ਅਤੇ ਕੰਪਨੀਆਂ ਨੇ ਇੰਨ੍ਹਾਂ ਗਤੀਵਿਧੀਆਂ ਦੇ ਲਈ ਵੱਖ-ਵੱਖ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇੰਨ੍ਹਾਂ ਖੇਡ ਗਤੀਵਿਧੀਆਂ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਹਰਿਆਣਾ ਦਾ ਪਹਿਲਾ ਸੈਰ-ਸਪਾਟਾ ਸਹੂਲਤ ਕੇਂਦਰ ਦਾ ਨੀਂਹ ਪੱਥਰ ਰੱਖਿਆ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਸੈਰੁ-ਸਪਾਟਾ ਨੂੰ ਪੋ੍ਰਤਸਾਹਨ ਦੇਣਾ ਰਾਜ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ ਕਿਉਂਕਿ ਇਹ ਨਾ ਸਿਰਫ ਰੁਜਗਾਰ ਪ੍ਰਦਾਨ ਕਰਨ ਦੇ ਲਈ ਇਕ ਮਹਤੱਵਪੂਰਣ ਸਾਧਨ ਬਣ ਗਿਆ ਹੈ ਸਗੋ ਯਕੀਨੀ ਰੂਪ ਨਾਲ ਰਾਜ ਦੇ ਮਾਲ ਅਤੇ ਸਕਲ ਘਰੇਲੂ ਉਤਪਾਦ ਦੇ ਗ੍ਰਾਫ ਵਿਚ ਵੀ ਵਾਧਾ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਕੁਦਰਤੀ ਅਤੇ ਏਡਵੇਂਚਰ ਪ੍ਰੇਮੀਆਂ ਨੂੰ ਮੋਰਨੀ ਦੀ ਯਾਤਰਾ ਦੇ ਲਈ ਸੱਦਾ ਦਿੰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਇਸ ਲਾਂਚ ਦੇ ਨਾਲ ਅਸੀਂ ਸੈਨਾਨੀਆਂ ਦੇ ਲਈ ਹਰਿਆਣਾ ਨੁੰ ਸਹੀ ਮੁਾਇਨਿਆਂ ਵਿਚ ਜਾਨਣ ਲਈ ਦਰਵਾਜੇ ਖੋਲ ਦਿੱਤੇ ਹਨ।

ਹਰਿਆਣਾ ਵਿਚ ਸੈਰ-ਸਪਾਟਾ ਵਿਕਾਸ ਦੀ ਦਿਸ਼ਾ ਵਿਚ ਇਕ ਨਵਾਂ ਅਧਿਆਏ

ਅੱਜ ਦੇ ਸਮੇਂ ਵਿਚ ਜਦੋਂ ਸੇਰ-ਸਪਾਟਾ ਉਦਯੋਗ ਲਗਾਤਾਰ ਵਿਕਸਿਤ ਹੋ ਰਿਹਾ ਹੈ, ਹਰਿਆਣਾ ਸੈਨਾਨੀਆਂ ਅਤੇ ਯਾਤਰੀਆਂ ਦੇ ਲਈ ਏਡਵੈਂਚਰ ਖੇਡਾਂ ਰਾਹੀਂ ਮੌਜ-ਮਸਤੀ ਤੇ ਰੋਮਾਂਚ ਦੇ ਲਈ ਇਕ ਨਵਾਂ ਅਧਿਆਏ ਲਿਖਣ ਦੇ ਲਈ ਤਿਆਰ ਹੈ। ਏਡਵੈਂਚਰ ਸਪੋਰਟਸ ਸੈਰ-ਸਪਾਟਾ ਉਦਯੋਗ ਦੇ ਮਹਤੱਵਪੂਰਣ ਸਥਾਨ ਰੱਖਦਾ ਹੈ ਅਤੇ ਇਸ ਨੂੰ ਅਕਸਰ ਸੈਰ-ਸਪਾਟਾ ਥਾਵਾਂ ਦਾ ਇਕ ਬੈਂਚਮਾਰਕ ਮੰਨਿਆ ਜਾਂਦਾ ਹੈ। ਇਸ ਲਈ ਅੱਜ ਮੁੱਖ ਮੰਤਰੀ ਵੱਲੋਂ ਵੱਖ-ਵੱਖ ਏਡਵੈਂਚਰ ਗਤੀਵਿਧੀਆਂ ਦੀ ਸ਼ੁਰੂਆਤ ਸੈਰ-ਸਪਾਟਾ ਉਦਯੋਗ ਨੂੰ ਲਗਾਤਾਰ ਵਿਕਸਿਤ ਕਰਨ ਤੇ ਪੋ੍ਰਤਸਾਹਨ ਦੇਣ ਦੀ ਦਿਸ਼ਾ ਵਿਚ ਵਿਆਪਕ ਕਦਮ ਸਾਬਤ ਹੋਵੇਗਾ।

ਸੈਨਾਨੀ ਲੈ ਸਕਣਗੇ ਸਥਾਨਕ ਰੀਤੀ-ਰਿਵਾਜ, ਭੋਜਨਾਂ ਦਾ ਤਜਰਬਾ

ਹੋਮ ਸਟੇ ਪੋਲਿਸੀ ਦੇ ਉਦਘਾਟਨ ਦੇ ਨਾਲ ਹੀ ਸਥਾਨਕ ਨਿਵਾਸੀ ਹੁਣ ਸੈਨਾਨੀਆਂ ਅਤੇ ਯਾਤਰੀਆਂ ਨੂੰ ਕਾਰੋਬਾਰੀ ਆਧਾਰ ‘ਤੇ ਸਹੀ ਮੁੱਲਾਂ ‘ਤੇ ਆਪਣੇ ਘਰ ਨੂੰ ਰਹਿਣ ਦੇ ਲਈ ਦੇ ਸਕਦੇ ਹਨ। ਜਿਨ੍ਹਾਂ ਘਰ ਮਾਲਿਕਾਂ ਦੇ ਘਰਾਂ ਵਿਚ ਵੱਧ ਕਮਰੇ ਹਨ, ਉਹ ਸੈਨਾਨੀਆਂ ਨੂੰ ਖਾਣ-ਪੀਣ ਦੀ ਸਹੂਲਤ ਦੇ ਨਾਲ ਨਿਰਧਾਰਿਤ ਘਰਾਂ ‘ਤੇ ਦੇ ਸਕਦੇ ਹਨ। ਇਸ ਤਰ੍ਹਾ, ਸੈਨਾਨੀਆਂ ਨੂੰ ਹੋਲਾਂ ਦੇ ਕਾਰੋਬਾਰ ਵਾਤਾਵਰਣ ਦੇ ਬਜਾਏ ਸਥਾਨਕ ਰੀਤੀ-ਰਿਵਾਜਾਂ, ਭੋਜਨਾਂ ਆਦਿ ਦੇ ਤਜਰਬਾ ਦੇ ਨਾਲ ਰਹਿਣ ਦੇ ਲਹੀ ਸਵੱਛ ਅਤੇ ਸਸਤੀ ਥਾਂ ਉਪਲਬਧ ਹੋਵੇਗੀ।

ਹੋਮ ਸਟੇ ਯੋਜਨਾ ਦਾ ਉਦੇਸ਼ ਸੈਨਾਨੀਆਂ ਲਈ ਰਿਹਾਇਸ਼ ਦੇ ਵੱਧ ਵਿਕਲਪ ਬਨਾਉਣ ਦੇ ਨਾਲ-ਨਾਲ ਇਸ ਦੇ ਮੁੱਲ ਨੂੰ ਘੱਟ ਕਰ ਕੇ ਬਾਜਾਰ ਦਾ ਵਿਸਤਾਰ ਕਰਨਾ ਹੈ। ਇਹ ਯੋਜਨਾ ਵੱਡੀ ਗਿਣਤੀ ਵਿਚ ਅਜਿਹੇ ਲੋਕਾਂ ਦੇ ਲਈ ਸੈਰ-ਸਪਾਟਾ ਦੇ ਲਾਭਾਂ ਦੇ ਵਿਕੇਂਦਰੀਕਰਣ ਨੂੰ ਵੀ ਪੋ੍ਰਤਸਾਹਨ ਦੇਵੇਗੀ ਜਿਨ੍ਹਾਂ ਦੇ ਕੋਲ ਇਸ ਤਰ੍ਹਾ ਦੀ ਵਰਤੋ ਲਈ ਸੰਪਤੀ ਉਪਲਬਧ ਹੈ। ਇਹ ਯੋਜਨਾ ਵੱਖ-ਵੱਖ ਸਥਾਨਾਂ ‘ਤੇ ਅਤੇ ਮੁਕਾਬਲੇ ਮੁੱਲ ‘ਤੇ ਰਿਹਾਇਸ਼ ਵਿਕਲਪਾਂ ਦੀ ਵੱਧਤਾ ਪ੍ਰਦਾਨ ਕਰੇਗੀ। ਜੋ ਸੈਨਾਨੀ ਲੰਬੇ ਸਮੇਂ ਤਕ ਇੱਥੇ ਰੁਕਣ ਦੇ ਇਛੁੱਕ ਹਨ, ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ।

ਇਸ ਨੀਤੀ ਦੀ ਸ਼ੁਰੂਆਤ ਦੇ ਨਾਲ ਹੀ ਸੈਨਾਨੀਆਂ ਨੂੰ ਯਕੀਨੀ ਰੂਪ ਨਾਲ ਸਥਾਨਕ ਸਮੂਦਾਇਕ ਜੀਵਨ ਦਾ ਤਜਰਬਾ ਮਿਲੇਗਾ ਜਿੱਥੇ ਉਹ ਲੋਕ ਗੀਤਾਂ ਦਾ ਤਜਰਬਾ ਤੇ ਆਲੇ-ਦੁਆਲੇ ਦੇ ਗ੍ਰਾਮੀਣ ਇਲਾਕਿਆਂ ਵਿਚ ਭ੍ਰਮਣ ਕਰ ਸਕਦੇ ਹਨ। ਇਸ ਤੋਂ ਇਲਾਵਾ, ਟ੍ਰੇਕਿੰਗ, ਮਿੱਟੀ ਦੇ ਬਰਤਨ ਬਨਾਉਣ, ਭੋਜਨ, ਨਾਚ, ਕਲਾ ਅਤੇ ਸ਼ਿਲਪ ਆਦਿ ਤੋਂ ਪਰਿਚਿਤ ਹੋ ਸਕਦੇ ਹਲ। ਕੌਸ਼ਲ ਵਿਕਾਸ ਮਿਸ਼ਨ ਦੇ ਤਹਿਤ ਯੋਗ ਚੋਣ ਕੀਤੇ ਹੋਮ ਸਟੇ ਮਾਲਿਕਾਂ ਨੂੰ ਹਰਿਆਣਾ ਸੈਰ-ਸਪਾਟਾ ਵੱਲੋਂ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ।

ਹਰਿਆਣਾ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਦੇ ਲਈ ਫਾਰਮ ਸੈਰ-ਸਪਾਟਾ ਨੀਤੀ ਵਿਚ ਬਦਲਾਅ

ਰੋਜਾਨਾ ਜੀਵਨ ਦੀ ਨੀਰਸਤਾ ਨੂੰ ਛੱਡ ਕੇ ਫਾਰਮ ਟੂਰੀਜਮ ਸੈਨਾਨੀਆਂ ਤੇ ਯਾਤਰੀਆਂ ਨੂੰ ਸਾਧਾਰਣ ਗ੍ਰਾਮੀਣ ਜੀਵਨ ਨਾਲ ਜੁੜਨ ਅਤੇ ਉਸ ਦਾ ਆਨੰਦ ਲੈਣ ਦੀ ਦਿਸ਼ਾ ਵਿਚ ਪਹਿਲਾਂ ਕਦਮ ਹੈ। ਸੋਧ ਫਾਰਮ ਸੈਰ-ਸਪਾਟਾ ਨੀਤੀ ਵਿਚ ਫਾਰਮ ਮਾਲਿਕਾਂ ਅਤੇ ਸੈਨਾਨੀਆਂ ਦੋਨੋਂ ਦੇ ਲਈ ਵੱਧ ਵਿਕਲਪਾਂ ਅਤੇ ਸਹੂਲਤਾਂ ਨੂੰ ਸਮਾਹਿਤ ਕੀਤਾ ਹੈ। ਫਾਰਮ ਮਾਲਿਕ ਹੁਣ ਨੀਤੀ ਰਾਹੀਂ ਪ੍ਰਦਾਨ ਕੀਤੀ ਜਾਣ ਵਾਲੀ ਸਹੂਲਤਾਂ ਦੇ ਨਾਲ ਆਪਣੇ ਕਾਰੋਬਾਰ ਨੂੰ ਵੱਡੇ ਅਤੇ ਲਚੀਲੇ ਵਪਾਰਕ ਪੱਧਰ ‘ਤੇ ਵਿਸਤਾਰ ਕਰ ਸਕਦੇ ਹਨ। ਦੂਜੀ ਪਾਸ ਸੇਨਾਨੀ ਹੁਣ ਸੁਰੱਖਿਆ ਦੇ ਨਾਲ ਮੌਜੂਦਾ ਗ੍ਰਾਮੀਣ ਜੀਵਨ ਦਾ ਆਨੰਦ ਲੈ ਸਕਦੇ ਹਨ। ਇਹ ਗ੍ਰਾਮੀਣ ਸੈਰ-ਸਪਾਟਾ ਨੂੰ ਪੋ੍ਰਤਸਾਹਨ ਦੇਣ ਵਿਚ ਮਦਦ ਕਰੇਗਾ ਅਤੇ ਹਰਿਆਣਾ ਨੂੰ ਸੈਰਸਪਾਟਾ ਮਾਨਚਿੱਤ ‘ਤੇ ਮਹਤੱਵਪੂਰਣ ਡੇਸਟੀਨੇਸ਼ਨ ਵਜੋ ਵੱਖ ਪਹਿਚਾਣ ਸਥਾਪਿਤ ਕਰਨ ਵਿਚ ਲਾਭਦਾਇਕ ਸਿੱਧ ਹੋਵੇਗਾ।

ਹੋਮ ਸਟੇ ਅਤੇ ਫਾਰਮ ਸਟੇ ਦੇ ਮਾਲਿਕਾਂ ਨੂੰ ਕੀਤਾ ਗਿਆ ਸਨਮਾਨਿਤ

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਵੱਖ-ਵੱਖ ਗ੍ਰਹਿ ਸਵਾਮੀਆਂ ਨੂੰ, ਜਿਨ੍ਹਾਂ ਨੇ ਹੋਮ ਸਟੇ ਪੋਲਿਸੀ ਦੇ ਤਹਿਤ ਆਪਣੇ ਨਾਮਜਦਗੀ ਕਰਾਈ ਹੈ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ, ਫਾਰਮ ਸਟੇ ਨੀਤੀ ਦੇ ਤਹਿਤ ਰਜਿਸਟਰਡ ਹੋਏ 25 ਫਾਰਮਾਂ ਵਿੱਚੋਂ ਅੱਜ ਕੁੱਝ ਫਾਰਮ ਮਾਲਿਕਾਂ ਨੂੰ ਸ਼ਲਾਘਾ ਪੱਤਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੈਰ-ਸਪਾਟਾ ਵਿਭਾਗ ਵੱਲੋਂ ਅੱਜ ਓਪਚਾਰਿਕ ਰੂਪ ਨਾਲ ਸ਼ੁਰੂ ਕੀਤੀ ਗਈ ਵੱਖ-ਵੱਖ ਗਤੀਵਿਧੀਆਂ ਦੇ ਸਬੰਧ ਵਿਚ ਆਯੋਜਿਤ ਪ੍ਰਦਰਸ਼ਣੀ ਦਾ ਵੀ ਨਿਰੀਖਣ ਕੀਤਾ।

ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਸੈਰ-ਸਪਾਟਾ ਵਿਭਾਗ ਦੇ ਪ੍ਰਧਾਨ ਸਕੱਤਰ ਐਮਡੀ ਸਿੰਨ੍ਹਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਚੰਡੀਗੜ੍ਹ, 29 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੈਰ-ਸਪਾਟਾ ਨੋਜੁਆਨਾਂ ਲਈ ਵਿਚਾਰ ਧਾਰਾਵਾਂ ਦੇ ਨਾਲ-ਨਾਲ ਸੰਸਕਾਰ ਬਦਲਣ ਦਾ ਵੀ ਇਕ ਬਿਹਤਰ ਸਾਧਨ ਹੁੰਦਾ ਹੈ। ਇਸ ਤੋਂ ਇਲਾਵਾ, ਖੇਤਰ ਦੀ ਉਪਲਬਧਤਾ ਦੇ ਆਧਾਰ ‘ਤੇ ਖਿੱਚਣ ਅਤੇ ਆਮਦਨ ਦਾ ਮੁੱਖ ਸਰੋਤ ਵੀ ਹੁੰਦਾ ਹੈ।

ਮੁੱਖ ਮੰਤਰੀ ਅੱਜ ਪੰਚਕੂਲਾ ਵਿਚ ਪਹਿਲੇ ਟੂਰੀਜਮ ਫੈਸਿਲਿਟੇਸ਼ਨ ਸੈਂਟਰ ਦਾ ਨੀਂਹ ਪੱਥਰ ਰੱਖਣ ਬਾਅਦ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਧਾਰਮਿਕ ਤੇ ਦਰਸ਼ਨੀ ਡੇ ਟੂਰ ਬੱਸ ਪੈਕੇਜ ਦੀ ਵੀ ਸ਼ੁਰੂਆਤ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਵਿਚ ਪਹਿਲਾ ਟੂਰਿਸਟਸ ਫੈਸਿਲਿਟੇਸ਼ਨ ਸੈਂਟਰ ਖੋਲਿਆ ਗਿਆ ਹੈ। ਅਜਿਹੇ ਹੋਰ ਵੀ ਕੇਂਦਰ ਖੋਲੇ ਜਾਣਗੇ, ਜੋ ਖਿੱਚਣ ਦਾ ਕੇਂਦਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸੈਰ-ਸਪਾਟਾ ਦੇ ਖੇਤਰ ਵਿਚ ਖੇਡ ਅਤੇ ਹੋਰ ਏਡਵੈਂਚਰ ਗਤੀਵਿਧੀਆਂ ਦੀ ਸ਼ੁਰੂਆਤ ਕਰ ਕੇ ਸੂਬੇ ਵਿਚ ਏਡਵੈਂਚਰ ਐਕਟੀਵਿਟੀ ਨੂੰ ਪੋ੍ਰਤਸਾਹਨ ਦਿੱਤਾ ਜਾ ਰਿਹਾ ਹੈ ਤਾਂ ਜੋ ਹਰਿਆਣਾ ਨੂੰ ਟੂਰੀਜਮ ਹੱਬ ਵਜੋ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿਚ ਟੂਰੀਜਮ ਆਮਦਨ ਦਾ ਇਕ ਮੁੱਖ ਸਰੋਤ ਹੈ। ਕੋਰੋਨਾ ਦੇ ਸਮੇਂ ਕਈ ਦੇਸ਼ਾਂ ਦੀ ਆਮਦਨ ਪ੍ਰਭਾਵਿਤ ਹੋਈ ਅਤੇ ਲੋਕਾਂ ਦੀ ਮਾਨਸਿਕਤਾ ਵਿਚ ਬਦਲਾਅ ਆਇਆ ਹੈ। ਹੁਣ ਉਹ ਦੇਸ਼ ਹੌਲੀ-ਹੌਲੀ ਆਰਥਕ ਰੂਪ ਤੋਂ ਉਪਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਜਿਨ੍ਹਾ ਸਥਾਨਾਂ ਵਿਚ ਧਾਰਮਿਕ ਤੇ ਇਤਿਹਾਸਕ ਟੂਰੀਜਮ ਵੱਡੀ ਗਿਦਤੀ ਵਿਚ ਨਹੀਂ ਅਜਿਹੇ ਸਥਾਨਾਂ ‘ਤੇ ਮੋਰਨੀ ਵਰਗੀ ਪਹਾੜੀਆਂ ਨੂੰ ਏਡਵੈਂਚਰ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਟਿਕੱਰ ਤਾਲ ਵਿਚ ਵਾਟਰ-ਸਪੋਰਟਸ, ਏਅਰੋ ਸਪੋਰਟਸ, ਬੋਟਿੰਗ, ਪੇਰਾਗਲਾਈਡਿੰਗ ਆਦਿ ਗਤੀਵਿਧੀਆਂ ਵਿਸ਼ਵ ਟੂਰੀਜਮ ਡੇ ‘ਤੇ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਨਾਲ ਫਰੀਦਾਬਾਦ ਅਤੇ ਗੁਰੂਗ੍ਰਾਮ ਤੋਂ ਇਲਾਵਾ ਹਰਿਆਣਾ ਦੇ ਪਹਾੜਾਂ ਤੇ ਜੰਗਲ ਖੇਤਰਾਂ ਵਿਚ ਸੈਨਾਨੀਆਂ ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਧਾਰਮਿਕ ਤੇ ਦਰਸ਼ਨੀ ਡੇ ਟੂਰ ਬੱਸ ਪੈਕੇਜ ਪੋ੍ਰਗ੍ਰਾਮ ਦੇ ਤਹਿਤ ਇਹ ਬੱਸ ਹਫਤੇ ਵਿਚ ਦੋ ਵਾਰ ਚੱਲੇਗੀ ਅਤੇ ਸੈਨਾਨੀਆਂ ਨੂੰ ਪੰਚਕੂਲਾ, ਕਾਲਕਾ, ਮਨਸਾ ਦੇਵੀ, ਨਾਡਾ ਸਾਹਿਬ ਆਦਿ ਧਾਰਮਿਕ ਸਥਾਨਾਂ ਦਾ ਵੀ ਭ੍ਰਮਣ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੀ ਗਤੀਵਿਧੀਆਂ ਖੇਤਰ ਦੀ ਆਰਥਕ ਸਥਿਤੀ ਮਜਬੂਤ ਹੋਵੇਗੀ ਅਤੇ ਰੁਜਗਾਰ ਦੇ ਮੌਕੇ ਵੱਧਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਟੂਰੀਜਮ ਘਰਾਂ ਤਕ ਆਵੇ ਇਸ ਲਈ ਸਟੇ ਹੋਮ ਪੋਲਿਸੀ ਲੈ ਕੇ ਆਏ ਹਨ। ਇਸ ਦੇ ਨਾਲ ਹੀ, ਪਿੰਜੌਰ ਤੋਂ ਹਾਟ ਏਅਰ ਬੈਲੂਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤਰ੍ਹਾ ਪੰਚਕੂਲਾ ਜਿਲ੍ਹਾ ਸੇਨਾਨੀਆਂ ਦੇ ਖਿੱਚ ਦਾ ਕੇਂਦਰ ਬਣੇਗਾ।

ਇਸ ਮੌਕੇ ‘ਤੇ ਸਾਂਸਦ ਰਤਨ ਲਾਲ ਕਟਾਰਿਆ, ਵਿਧਾਨ ਭਸਾ ਸਪੀਕਰ ਗਿਆਨ ਚੰਦ ਗੁਪਤਾ, ਟੂਰੀਜਮ ਦੇ ਚੇਅਰਮੈਨ ਰਣਧੀਰ ਸਿੰਘ ਗੋਲਨ, ਸੈਰ-ਸਪਾਟਾ ਵਿਭਾਗ ਦੇ ਪ੍ਰਧਾਨ ਸਕੱਤਰ ਐਮਡੀ ਸਿੰਨ੍ਹਾ ਅਤੇ ਨਿਦੇਸ਼ਕ ਅਮਰਜੀਤ ਸਿੰਘ ਮਾਨ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।

**************************************

ਚੰਡੀਗੜ੍ਹ, 29 ਸਤੰਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਤੇ ਨਾਗਰਿਕ ਸੰਸਾਧਨ ਸੂਚਨਾ ਵਿਭਾਗ ਅਤੇ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਸੀਐਮ ਵਿੰਡੋਂ ਦੇ ਪ੍ਰਸਾਸ਼ਨਿਕ ਸਕੱਤਰ ਇੰਚਾਰਜ ਦਾ ਵੱਧ ਕਾਰਜਭਾਰ ਸੌਪਿੰਆਂ ਹੈ।

Share