ਕੁਰਸੀ ਦੇ ਲਾਲਚ ਲਈ ਲੜਾਈ ਕਾਂਗਰਸ ਦੇ ਪਾਪਾਂ ਦਾ ਫਲ: ਜਸਵੀਰ ਸਿੰਘ ਗੜ੍ਹੀ.

ਜਲੰਧਰ-29/9/21,

ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਕੁਰਸੀ ਦੇ ਲਾਲਚ ਦੀ ਸਰਕਾਰ ਹੈ ਅਤੇ ਇਸ ਗੱਲ ਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਕਿ ਜਦੋਂ ਦਾ ਮੁੱਖ ਮੰਤਰੀ ਨੂੰ ਉਤਾਰਿਆ ਲਾਲਚ ਤੇ ਲਾਲਚੀ ਉਜਾਗਰ ਹੋ ਰਹੇ ਹਨ, ਜਿਨ੍ਹਾਂ ਵਿੱਚ ਪਹਿਲਾ ਕੁਰਸੀ ਦਾ ਲਾਲਚ ਜਾਖੜ , ਦੂਜਾ ਸੁੱਖੀ ਰੰਧਾਵੇ ਅਤੇ ਤੀਜੇ ਲਾਲਚ ਨਵਜੋਤ ਸਿੱਧੂ ਤੇ ਪਿਆ। ਉਸੇ ਦਿਨ ਤੋਂ ਕਾਂਗਰਸ ਦੀ ਕੁਰਸੀ ਲਈ ਲਾਲਚ ਦੀ ਗ੍ਰਹਿ ਚਾਲ ਹੀ ਪੁੱਠੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤੋਂ ਨਵਾਂ ਮੁੱਖਮੰਤਰੀ ਬਣਿਆ ਉਸ ਦਿਨ ਤੋਂ ਰੋਜ਼ ਕੁਰਸੀ ਤੇ ਚੌਧਰ ਲਈ ਲਾਲਚ ਤਹਿਤ ਵਿਵਾਦ ਹੋ ਰਹੇ ਹਨ, ਜਦਕਿ 4 ਦਿਨ ਕਾਂਗਰਸ ਨੂੰ ਲਾਉਣ ਡੀਜੀਪੀ ਲੱਭਿਆ, 2 ਦਿਨ ਮੁੱਖ ਸਕੱਤਰ ਨਹੀਂ ਮਿਲਿਆ, ਅੱਜ ਪੰਜਵੇਂ ਦਿਨ ਤਿੰਨ ਘਰ ਦੇਖਣ ਤੋਂ ਬਾਅਦ ਅਟਾਰਨੀ ਜਰਨਲ ਪ੍ਰਵਾਨ ਚੜਿਆ। ਬੀਤੇ ਦਿਨੀਂ ਤਿੰਨ ਘੰਟੇ ਕੈਬਨਿਟ ਦੀ ਮੀਟਿੰਗ ਚੱਲੀ ਪਰ ਨਤੀਜਾ ਕੋਈ ਨਹੀਂ। ਉਨ੍ਹਾਂ ਕਿਹਾ ਕਿ ਅੱਜ ਮੰਤਰੀ ਮੰਡਲ ਬਣਾਇਆ ਤੇ ਅੱਜ ਵੀ ਲਾਲਚ ਦਾ ਬੰਬ ਡਿੱਗ ਪਿਆ। ਜਦਕਿ ਇਸ ਤੋਂ ਪਹਿਲਾਂ ਪਰਸੋਂ ਬਣਾਏ ਮੰਤਰੀ ਮੰਡਲ ਮੌਕੇ ਵੀ ਕਾਂਗੜ ਤੇ ਬਲਵੀਰ ਸਿਧੂ ਨੇ ਕੁਰਸੀ ਲਈ ਲਾਲਚ ਦਾ ਪ੍ਰਗਟਾਵਾ ਕੀਤਾ। ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਕੁਰਸੀ ਦੇ ਲਾਲਚ ਵਿੱਚ ਘਿਰੀ ਹੋਈ ਲਾਲਚੀਆਂ ਦੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਪੰਜਾਬੀਆਂ ਦੇ ਦੁੱਖ ਦਰਦ ਦੂਰ ਕਰਨ ਦੀ ਜਗ੍ਹਾ ਕੁਰਸੀ ਕੁਰਸੀ ਕਰਕੇ ਦਿੱਲੀ ਦਰਬਾਰ ਨੂੰ ਨਤਮਸਤਕ ਹੋ ਰਹੇ ਰਹੇ ਹਨ।
ਇਸ ਮੌਕੇ ਸ. ਗੜ੍ਹੀ ਨੇ ਦਸਿਆ ਕਿ ਆਉਣ ਵਾਲੀ 9 ਅਕਤੂਬਰ ਨੂੰ ਬਹੁਜਨ ਸਮਾਜ ਪਾਰਟੀ ਦੀ ਭੁੱਲ ਸੁਧਾਰ ਰੈਲੀ ਦੀਆਂ ਤਿਆਰੀਆਂ ਵੀ ਜੰਗੀ ਪੱਧਰ ਤੇ ਚੱਲ ਰਹੀਆਂ ਹਨ। ਉਨ੍ਹਾਂ ਦਸਿਆ ਕਿ 9 ਅਕਤੂਬਰ ਨੂੰ ਸਵੇਰੇ 11 ਵਜੇ ਜਲੰਧਰ ਦੀ ਡੀ.ਏ.ਵੀ ਯੁਨਿਵਰਸਿਟੀ ਦੇ ਨੇੜੇ, ਡੇਰਾ ਸੱਚਖੰਡ ਬੱਲਾਂ ਦੇ ਬਿਲਕੁਲ ਨਜ਼ਦੀਕ ਹੋਣ ਵਾਲੀ ਇਸ ਰੈਲੀ ਵਿੱਚ ਬਸਪਾ ਅਤੇ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਹੁੰਚ ਰਹੀ ਹੈ ਜਿਸਦੇ ਲਈ ਬਸਪਾ ਵਰਕਰਾਂ ਵਿੱਚ ਖਾਸਾ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਸਿਆ ਕਿ 9 ਅਕਤੂਬਰ ਦੀ ਇਸ ਰੈਲੀ ਲਈ ਫਗਵਾੜਾ ਤੋਂ 100 ਤੋਂ ਵੱਧ ਵੱਡੀਆਂ ਗੱਡੀਆਂ ਦਾ ਕਾਫਿਲਾ ਜਾਵੇਗਾ ਜਿਸਦੇ ਲਈ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ।

ਬੌਕਸ:
ਕਾਲਾ ਪ੍ਰਭਾਕਰ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਚਰਨਜੀਤ ਸਿੰਘ ਚੱਕ ਹਕੀਮ ਨੂੰ ਫਗਵਾੜਾ ਦਿਹਾਤੀ ਦਾ ਪ੍ਰਧਾਨ ਲਾਇਆ

ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬਸਪਾ ਦੇ 25 ਸਾਲਾਂ ਤੋਂ ਨਿਰੰਤਰ ਵਰਕਰ ਚੱਲੇ ਆ ਰਹੇ ਕਾਲਾ ਪ੍ਰਭਾਕਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕਾਲਾ ਪ੍ਰਭਾਕਰ ਨੂੰ ਜ਼ਿਲ੍ਹਾ ਕਪੂਰਥਲਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਚਰਨਜੀਤ ਸਿੰਘ ਚੱਕ ਹਕੀਮ ਨੂੰ ਫਗਵਾੜਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਵੱਲੋਂ ਫਗਵਾੜਾ ਵਿਧਾਨਸਭਾ ਹਲਕਾ ਦੇ ਚੋਣਵੇਂ ਸਾਥੀਆਂ ਨਾਲ ਕੀਤੀ ਗਈ ਮੀਟਿੰਗ ਵਿੱਚ 9 ਅਕਤੂਬਰ ਨੂੰ ਹੋਣ ਵਾਲੀ ਭੁੱਲ ਸੁਧਾਰ ਰੈਲੀ ਦੀਆਂ ਤਿਆਰੀਆਂ ਲਈ ਰੂਪਰੇਖਾ ਤੇ ਵਿਚਾਰਾਂ ਕੀਤੀਆਂ ਗਈਆਂ।

Share