ਹਰਿਆਣਾ ਵਿਚ ਕੋਵਿਡ ਵੈਕਸੀਨੇਸ਼ਨ ਦਾ ਕਾਰਜ ਤੇਜੀ ਨਾਲ ਜਾਰੀ – ਸਿਹਤ ਮੰਤਰੀਚੰਡੀਗੜ੍ਹ, 27 ਸਤੰਬਰ – ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਤੇਜੀ ਨਾਲ ਵੈਕਸੀਨੇਸ਼ਨ ਦਾ ਕਾਰਜ ਜਾਰੀ ਹੈ ਅਤੇ ਇਸੀ ਕੜੀ ਵਿਚ ਸੂਬੇ ਵਿਚ ਹੁਣ ਤਕ ਕੁੱਲ 2 ਕਰੋੜ 22 ਲੱਖ 94 ਹਜਾਰ 084 ਯੋਗ ਵਿਅਕਤੀਆਂ ਦਾ ਕੋਵਿਡ-19 ਦਾ ਵੈਕਸੀਨੇਸ਼ਨ ਹੋ ਚੁੱਕਾ ਹੈ।

ਸ੍ਰੀ ਵਿਜ ਨੇ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੁਣ ਤਕ ਕੁੱਲ 2,22,94,084 ਲੋਕਾਂ ਵਿੱਚੋਂ 1,62, 70, 137 ਲੋਕਾਂ ਨੂੰ ਕੋਵਿਡ ਦੀ ਪਹਿਲੀ ਡੋਜ ਅਤੇ 60,23,947 ਲੋਕਾਂ ਨੂੰ ਦੂਜੀ ਡੋਜ ਲਗ ਚੁੱਕੀ ਹੈ।

ਉਨ੍ਹਾਂ ਨੇ ਦਸਿਆ ਕਿ 18 ਤੋਂ 44 ਸਾਲ ਉਮਰ ਵਰਗ ਦੇ 1,22,27,596 ਲੋਕਾਂ ਨੁੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ। ਇਸ ਸ਼੍ਰੇਣੀ ਵਿਜ 98,36,818 ਲੋਕਾਂ ਨੂੰ ਪਹਿਲੀ ਡੋਜ ਲਗਾਈ ਹੈ। ਇਸ ਤਰ੍ਹਾ, 23,90,778 ਲੋਕਾਂ ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ।

ਸ੍ਰੀ ਵਿਜ ਨੇ ਦਸਿਆ ਕਿ ਇਸ ਤਰ੍ਹਾ, 45 ਤੋਂ 60 ਸਾਲ ਦੀ ਊਮਰ ਵਰਗ ਦੇ ਕੁੱਲ 51,36,631 ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ ਅਤੇ ਜਿਸ ਵਿੱਚੋਂ 3454356 ਲੋਕਾਂ ਨੂੰ ਪਹਿਲੀ ਡੋਜ ਲਗਾਈ ਗਈ ਹੈ। ਇਸੀ ਤਰ੍ਹਾ, 1682275 ਲੋਕਾਂ ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ।

ਸਿਹਤ ਮੰਤਰੀ ਨੇ ਦਸਿਆ ਕਿ 60 ਸਾਲ ਤੋਂ ਵੱਧ ਉਮਰ ਵਰਗ ਦੇ ਕੁੱਲ 3941670 ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ ਅਤੇ ਜਿਸ ਵਿੱਚੋਂ 2474753 ਲੋਕਾਂ ਨੂੰ ਪਹਿਲੀ ਡੋਜ ਲਗਾਈ ਗਈ। ਇਸੀ ਤਰ੍ਹਾ, 14,66,917 ਲੋਕਾਂ ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ।

ਸ੍ਰੀ ਵਿਜ ਨੇ ਦਸਿਆ ਕਿ ਹੁਣ ਤਕ ਫਰੰਟਲਾਇਨ ਵਰਕਰਾਂ ਦੀ ਸ਼੍ਰੇਣੀ ਵਿਚ 495624 ਵਰਕਰਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ। ਜਿਸ ਵਿੱਚੋਂ 251681 ਨੂੰ ਪਹਿਲੀ ਡੋਜ ਲਗਾਈ ਜਾ ਚੁੱਕੀ ਹੈ ਅਤੇ 243943 ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ।

ਇਸ ਤਰ੍ਹਾ, ਹੁਣ ਤਕ ਹੈਲਥੇਕਅਰ ਵਰਕਰਾਂ ਦੀ ਸ਼੍ਰੇਣੀ ਵਿਚ 492563 ਨੂੰ ਵੇਕਸੀਨੇਟ ਕੀਤਾ ਜਾ ਚੁੱਕਾ ਹੈ ਜਿਸ ਵਿੱਚੋਂ 252529 ਨੂੰ ਪਹਿਲੀ ਡੋਜ ਲਗਾਈ ਜਾ ਚੁੱਕੀ ਹੈ ਅਤੇ 240034 ਨੂੰ ਦੁਜੀ ਡੋਜ ਲਗਾਈ ਜਾ ਚੁੱਕੀ ਹੈ।

ਸਲਸਵਿਹ/2021

ਸਿਮਰਨਜੀਤ ਸਿੰਘ

**************************

ਹਰਿਆਣਾ ਵਿਚ ਸ਼ਾਂਤੀਪੂਰਵਕ ਰਿਹਾ ਭਾਰਤ ਬੰਦ

ਚੰਡੀਗੜ੍ਹ, 27 ਸਤੰਬਰ – ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨ ਸੰਗਠਨਾਂ ਵੱਲੋਂ ਕੀਤਾ ਗਿਆ ਭਾਰਤ ਬੰਦ ਦੀ ਅਪੀਲ ਹਰਿਆਣਾ ਵਿਚ ਸ਼ਾਂਤੀਪੂਰਣ ਢੰਗ ਨਾਲ ਸਪੰਨ ਹੋਇਆ।

ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਰਤ ਬੰਦ ਦਾ ਪ੍ਰਭਾਵ ਮੁੱਖ ਰੂਪ ਨਾਲ ਸੜਕਾਂ ਤੇ ਰੇਲ ਬਲਾਕ ਦੇ ਰੂਪ ਵਿਚ ਦੇਖਿਆ ਗਿਆ ਅਤੇ ਇੰਟਰਸਿਟੀ ਸੜਕਾਂ ਅਤੇ ਰੇਲ ਆਵਾਜਾਈ ਵਿਚ ਰੁਕਾਵਟ ਉਤਪਨ ਹੋਈ, ਪਰ ਸ਼ਹਿਰਾਂ ਅੇਤ ਕਸਬਿਆਂ ਦੇ ਅੰਦਰ ਗਤੀਵਿਧੀਆਂ ‘ਤੇ ਵੱਧ ਪ੍ਰਭਾਵ ਨਹੀਂ ਪਿਆ।

ਰਾਜ ਦੇ ਗੁਰੂਗ੍ਰਾਮ, ਫਰੀਦਾਬਾਦ, ਨਾਰਨੌਲ, ਰਿਵਾੜੀ ਅਤੇ ਨੁੰਹ ਜਿਲ੍ਹਿਆਂ ਵਿਚ ਬੰਦ ਦੀ ਅਪੀਲ ਦਾ ਕੋਈ ਅਸਰ ਨਹੀਂ ਦਿਖਿਆ।

ਚੰਡੀਗੜ੍ਹ, 27 ਸਤੰਬਰ -ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਵਾਲਮੀਕੀ ਸਮਾਜ ਤੇ ਅਗਰਵਾਲ ਸਮਾਜ ਦੇ ਲੋਕਾਂ ਨੇ ਸੀਐਮ ਹਾਊਸ ਤੇ ਮੁਲਾਕਾਤ ਕੀਤੀ। ਇਸ ਮੌਕੇ ਤੇ ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਸ੍ਰੀ ਕ੍ਰਿਸ਼ਣ ਬੇਦੀ ਤੇ ਵਿਧਾਇਕ ਸ੍ਰੀ ਬਿਸ਼ੰਬਰ ਸਿੰਘ ਦੀ ਅਗਵਾਈ ਹੇਠ ਵਾਲਮੀਕੀ ਸਮਾਜ ਦੇ ਇਕ ਵਫਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਉਨ੍ਹਾਂ ਦੇ ਸਰਕਾਰੀ ਨਿਵਾਸ ਤੇ ਮਿਲਿਆ ਅਤੇ ਰਾਜ ਪੱਧਰੀ ਵਾਲਮੀਕੀ ਜੈਯੰਤੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਦਾ ਅਪੀਲ ਕੀਤੀ। ਇਸ ਤਰ੍ਹਾ, ਅਗਰਵਾਲ ਸਮਾਜ ਦੇ ਲੋਕਾਂ ਦਾ ਵੀ ਇਕ ਵਫਦ ਮੁੱਖ ਮੰਤਰੀ ਨੂੰ ਮਿਲਿਆ ਅਤੇ ਅਗਰਸੇਨ ਜੈਯੰਤੀ ਪੋ੍ਰਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਣ ਦੀ ਅਪੀਲ ਕੀਤੀ।

””””””””””””””””””””

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਐਚਸੀਐਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਮੌਜੂਦਾ ਜਿਮੇਵਾਰੀਆਂ ਤੋਂ ਇਲਾਵਾ ਵੱਧ ਕਾਰਜਭਾਰ ਸੌਂਪਿਆ

ਚੰਡੀਗੜ੍ਹ, 27 ਸਤੰਬਰ -ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਐਚਸੀਐਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਮੌਜੂਦਾ ਜਿਮੇਵਾਰੀਆਂ ਤੋਂ ਇਲਾਵਾ ਵੱਧ ਕਾਰਜਭਾਰ ਸੌਂਪਿਆ ਹੈ।

ਵਧੀਕ ਡਿਪਟੀ ਕਮਿਸ਼ਨਰ੍ਰਕਮ੍ਰਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ, ਮਹੇਂਦਰਗੜ੍ਹ ਅਨੁਰਾਗ ਢਾਲਿਆ ਨੂੰ ਜਿਲ੍ਹਾ ਪਰਿਸ਼ਦ ਮਹੇਂਦਰਗੜ੍ਹ ਅਤੇ ਡੀਆਰਡੀਏ, ਮਹੇਂਦਰਗੜ੍ਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।

ਕਲਾਇਤ ਦੇ ਸਬ੍ਰਡਿਵੀਜਨਲ ਅਧਿਕਾਰੀ (ਸਿਵਲ) ਵਿਰੇਂਦਰ ਸਿੰਘ ਢੂਲ ਨੂੰ ਸਹਿਕਾਰੀ ਖੰਡ ਮਿੱਲ, ਕੈਥਲ ਦੇ ਪ੍ਰਬੰਧ ਨਿਦੇਸ਼ਕ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਇਕ ਚੰਗਾ ਕਦਮ

ਮੁੱਖ ਮੰਤਰੀ ਨੂੰ ਟਵੀਟ – ਸਮਸਿਆ ਦਾ ਹੱਲ

ਜਿਨ੍ਹਾਂ ਦੀ ਫਰਿਆਦਾਂ ‘ਤੇ ਨਹੀਂ ਹੁੰਦੀ ਸੀ ਸੁਣਵਾਈ – ਹੁਣ ਹੋ ਰਿਹਾ ਹੈ ਹੱਲ

ਚੰਡੀਗੜ੍ਹ, 27 ਸਤੰਬਰ – ਜਨਸਾਧਾਰਨ ਦੀਆਂ ਸ਼ਿਕਾਇਤਾਂ ਸੁਨਣ ਤੇ ਸਮਸਿਆਵਾਂ ਦਾ ਹੱਲ ਕਰਨ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਨੂੰ ਆਮਜਨਤਾ ਇਕ ਚੰਗਾ ਕਦਮ ਮੰਨ ਰਹੇ ਹਨ ਕਿਉਂਕਿ ਸ਼ਿਕਾਇਤਾਂ ‘ਤੇ ਤੁਰੰਤ ਐਕਸ਼ਨ ਲੈ ਕੇ ਤੇ ਹੱਲ ਕਰ ਮੁੱਖ ਮੰਤਰੀ ਦਫਤਰ ਵੱਲੋਂ ਸਮਾਜ ਦੇ ਪ੍ਰਬੁੱਧ ਵਿਅਕਤੀ ਦੀ ਮੌਜੂਦਗੀ ਵਿਚ ਖੁਦ ਸ਼ਿਕਾਇਤਕਰਤਾਵਾਂ ਤੋਂ ਫੀਡਬੈਕਲੈ ਕੇ ਉਨ੍ਹਾਂ ਦੀ ਸੰਤੁਸ਼ਟੀ ਪੁੱਛੀ ਜਾਂਦੀ ਹੈ। ਸੋਸ਼ਲ ਮੀਡੀਆ ਦਾ ਇਹ ਪਲੇਟਫਾਰਮ ਯੁਵਾ ਪੀੜੀ ਨੂੰ ਰਾਸ ਆ ਰਿਹਾ ਹੈ।

ਮੁੱਖ ਮੰਤਰੀ ਦੇ ਓਐਸਡੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਸੀਐਮ ਵਿੰਡੋਂ ‘ਤੇ ਸ਼ਿਕਾਇਤ ਦੇਣ ਦੇ ਲਈ ਸਿਰਫ ਇਕ ਸਾਦੇ ਕਾਗਜ ‘ਤੇ ਲਿਖਿਤ ਵਿਚ ਦੇਣਾ ਹੁੰਦਾ ਹੈ ਜਦੋਂ ਕਿ ਟਵੀਟਰ ਹੈਂਡਲ ‘ਤੇ ਸੀਮਤ ਸ਼ਬਦਾਂ ਵਿਚ ਆਪਣੀ ਗਲ ਪਹੁੰਚਾਉਣੀ ਹੁੰਦੀ ਹੈ। ਉਨ੍ਹਾਂ ਨੇ ਦਸਿਆ ਕਿ ਜਿਵੇਂ ਹੀ ਮੁੱਖ ਮੰਤਰੀ ਦਫਤਰ ਵਿਚ ਸ਼ਿਕਾਇਤਾਂ ਪਹੁੰਚਦੀਆਂ ਹਨ, ਸਮਰਪਿਤ ਅਧਿਕਾਰੀਆਂ ਦੀ ਟੀਮ ਵੱਲੋਂ ਤੁਰੰਤ ਐਕਸ਼ਨ ਲੈ ਕੇ ਸਬੰਧਿਤ ਵਿਭਾਗ ਨੂੰ ਆਗਾਮੀ ਕਾਰਵਾਈ ਦੇ ਲਈ ਨਿਰਦੇਸ਼ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਦਸਿਆ ਕਿ ਹਾਲ ਹੀ ਵਿਚ ਪੰਚਕੂਲਾ, ਕਰਨਾਲ, ਗੁਰੂਗ੍ਰਾਮ, ਸਿਰਸਾ, ਭਿਵਾਨੀ, ਹਿਸਾਰ, ਫਰੀਦਾਬਾਦ ਜਿਲ੍ਹਾ ਤੋਂ ਮੁੱਖ ਮੰਤਰੀ ਦੇ ਟਵੀਟਰ ਹਂੈਡਲ ‘ਤੇ ਸ਼ਿਕਾਇਤਾਂ ਆਈਆਂ। ਗੁਰੂਗ੍ਰਾਮ ਤੋਂ @jrohit708 ਨੇ 13 ਸਤੰਬਰ, 2021 ਨੂੰ ਰਾਤ 11:27 ਵਜੇ @mlkhattar, @anilvijminister, @Dchautala, @narendramodi ਮੋਬਾਇਲ ਨੰਬਰ 7027545544 ਤੋਂ ਟਿਕਟ ਨੰਬਰ 3336305 ਰਾਹੀਂ ਟਵੀਟ ਕੀਤਾ ਕਿ ਗੁਰੂਗ੍ਰਾਮ (ਹਰਿਆਣਾ) ਵਿਚ ਮਾਂ ਦੀ ਕੋਰੋਨਾ ਨਾਲ ਮੌਤ ਦੇ ਚਾਰ ਮਹੀਨੇ ਬਾਅਦ ਤਕ ਨਹੀਂ ਮਿਲ ਰਿਹਾ ਹੈ ਮੌਤ ਪ੍ਰਮਾਣ ਪੱਤਰ। ਛੋਟੇ ਬੱਚੇ ਲਗਾ ਰਹੇ ਹਸਪਤਾਲ ਅਤੇ ਕਮੇਟੀ ਦੇ ਚੱਕਰ ਪਰ ਕੋਈ ਜਵਾਬ ਨਹੀਂ ਮਿਲ ਰਿਹਾ।

ਸ੍ਰੀ ਭੁੁਪੇਸ਼ਵਰ ਦਿਆਲ ਨੇ ਦਸਿਆ ਕਿ ਸੀਐਮਓ ਤੋਂ ਇਸ ਟਵੀਟ ‘ਤੇ ਠੀਕ ਅਗਲੇ ਦਿਨ 14 ਸਤੰਬਰ, 2021 ਨੂੰ ਐਕਸ਼ਨ ਲਿਆ ਅਤੇ ਨਗਰ ਨਿਗਮ ਗੁਰੂਗ੍ਰਾਮ ਤੋਂ ਮਾਮਲੇ ਵਿਚ ਜਾਣਕਾਰੀ ਚਾਹੀ। ਉਨ੍ਹਾਂ ਨੇ ਦਸਿਆ ਕਿ 20 ਸਤੰਬਰ ਨੂੰ cmc@mcg.gov.in ‘ਤੇ ਸੂਚਿਤ ਕੀਤਾ ਗਿਆ ਕਿ ਜਨਮ ਅਤੇ ਮੌਤ ਸ਼ਾਖਾ, ਨਗਰਨਿਗਮ , ਗੁਰੂਗ੍ਰਾਮ ਵੱਲੋਂ ਬਿਨੈਕਾਰ ਨੂੰ ਪ੍ਰਮਾਣ ਪੱਤਰ ਉਪਲਬਧ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ @jrohit708 ਨੇ 21 ਸਤੰਬਰ ਨੂੰ ਸ਼ਾਮ 3:30 ਵਜੇ ਆਪਣੇ ਰਿ-ਟਵੀਟ ਵਿਚ ਕਿਹਾ ਕਿ ਜੀ ਹਾਂ। ਸਾਡੀ ਸਮਸਿਆ ਦਾ ਹੱਲ ਹੋ ਗਿਆ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਜੈ ਹਿੰਦ।

ਉਨ੍ਹਾਂ ਨੇ ਦਸਿਆ ਕਿ ਕੋਰੋਨਾ ਸਮੇਂ ਦੌਰਾਨ ਮੁੱਖ ਮੰਤਰੀ ਦੇ ਟਵੀਟਰ ਹੈਂਡਲ ‘ਤੇ ਆਈ ਇਸ ਤਰ੍ਹਾ ਦੀ ਅਨੇਕ ਸ਼ਿਕਾਇਤਾਂ ਦਾ ਹੱਲ ਮੁੱਖ ਮੰਤਰੀ ਦਫਤਰ ਵੱਲੋਂ ਕੀਤਾ ਗਿਆ ਹੈ ਉੱਥੇ ਤਕ ਕਿ ਉਹ ਕਈ ਵਾਰ ਖੁਦ ਸਿੱਧ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਦੇ ਹਨ ਅਤੇ ਸਮਸਿਆ ਦਾ ਹੱਲ ਕਰਨ ਦਾ ਕੋਈ ਨਾ ਕੋਈ ਰਸਤਾ ਕੱਢਦੇ ਹਨ। ਉਨ੍ਹਾਂ ਨੇ ਦਸਿਆ ਕਿ ਰੋਹਿਤ ਜੈਨ ਦੀ ਸਮਸਿਆ ਦਾ ਹੱਲ ਸਿਰਫ 7 ਦਿਨ ਵਿਚ ਹੀ ਕੀਤਾ ਗਿਆ। ਇਸੀ ਤਰ੍ਹਾ ਨਾਲ

ਸ਼ਿਕਾਇਤਾਂ ਦਾ ਹੱਲ ਹੋਣ ‘ਤੇ ਲੋਕ ਮੁੱਖ ਮੰਤਰੀ ਦਾ ਇਕ ਚੰਗਾ ਕਦਮ ਮੰਨਦੇ ਹਨ।

ਪੰਚਕੂਲਾ ਦੇ ਸੰਜੈ ਕੁਮਾਰ ਨੂੱ ਮਿਲੀ ਐਮਸੀਏ ਦੀ ਡਿਗਰੀ

ਉਨ੍ਹਾਂ ਨੇ ਦਸਿਆ ਕਿ ਪੰਚਕੂਲਾ ਦੇ ਸੰਜੈ ਕੁਮਾਰ ਨੇ 9 ਸਤੰਬਰ, 2021 ਨੂੰ 12:49 ‘ਤੇ @sanjayk32902505

ਨੇ ਟਵੀਟ ਕੀਤਾ ਸੀ ਕਿ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੀ ਪ੍ਰੀਖਿਆ ਸ਼ਾਖਾ ਇਹ ਕਹਿ ਕੇ ਉਸ ਦੀ ਐਮਸੀਏ ਦੀ ਡਿਗਰੀ ਨਹੀਂ ਦੇ ਰਹੀ ਸੀ, ਦੀ ਮਾਣਯੋਗ ਰਾਜਪਾਲ ਦੇ ਡਿਜੀਟਲ ਹਸਤਾਖਰ ਹੁਣ ਤਕ ਆਏ ਨਹੀਂ ਹਨ। ਇਸ ਲਈ ਅਸੀਂ ਡਿਗਰੀ ਨਹੀਂ ਭੇਜ ਸਕਦੇ। ਉਨ੍ਹਾਂ ਨੇ ਜਲਦੀ ਡਿਗਰੀ ਦਿਲਵਾਉਣ ਦੀ ਮਦਦ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਦਸਿਆ ਸੀਐਮ ਦਫਤਰ ਵੱਲੋਂ ਐਕਸ਼ਨ ਲਏ ਜਾਣ ਦੇ ਬਾਅਦ ਇਕ ਹਫਤੇ ਦੇ ਅੰਦਰ-ਅੰਦਰ ਸੰਜੈ ਕੁਮਾਰ ਨੂੰ ਉਸ ਦੀ ਡਿਗਰੀ ਮਿਲ ਗਈ। ਉਨ੍ਹਾਂ ਨੇ 16 ਸਤੰਬਰ ਨੂੰ ਰਾਤ 10:13 ਵਜੇ @cmohry, @chkanwarpal, @mlkhattar, @Dchautala ਨੂੰ ਆਪਣੇ ਰੀ-ਟਵੀਟ ਵਿਚ ਕਿਹਾ ਕਿ ਇਕ ਹਫਤੇ ਦੇ ਅੰਦਰ-ਅੰਦਰ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ ਮੈਨੂੰ ਮੇਰੀ ਡਿਗਰੀ ਮਿਲ ਗਈ ਹੈ। ਸਮਸਿਆ ਦਾ ਹੱਲ ਇਕ ਹਡਤੇ ਦੇ ਅੰਦਰ-ਅੰਦਰ ਕਰਵਾਉਣ ਦੇ ਲਈ ਮਾਣਯੋਗ ਸ੍ਰੀਮਾਨ ਜੀ ਤੁਹਾਡਾ ਧੰਨਵਾਦ।

ਸ੍ਰੀ ਭੁਪੇਸ਼ਵਰ ਦਿਆਲ ਨੇ ਦਸਿਆ ਕਿ ਇਸ ਤਰ੍ਹਾ ਕਰਨਾਲ, ਸਿਰਸਾ, ਭਿਵਾਨੀ, ਹਿਸਾਰ, ਫਰੀਦਾਬਾਦ ਜਿਲ੍ਹਿਆਂ ਤੋਂ ਆਏ ਟਵੀਟ ਦੇ ਹੋਰ ਮਾਮਲਿਆਂ ਦਾ ਵੀ ਸੀਐਮਓ ਵੱਲੋਂ ਐਕਸ਼ਨ ਲੈ ਕੇ ਹੱਲ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਲੋਕ ਇਹ ਵੀ ਕਹਿਣ ਲੱਗੇ ਹਨ ਕਿ ਜਿਨ੍ਹਾਂ ਦੀ ਫਰਿਆਦੀ ‘ਤੇ ਨਹੀਂ ਹੁੰਦੀ ਸੀ ਸੁਣਵਾਈ-ਹੁਣ ਹੋ ਰਿਹਾ ਹੈ ਹੱਲ।

***************************

ਚੰਡੀਗੜ੍ਹ, 27 ਸਤੰਬਰ – ਹਰਿਆਣਾ ਸਕੂਲ ਸਿਖਿਆ ਵਿਭਾਗ ਨੇ ਵਿਦਿਆਰਥੀਆਂ ਦੇ ਹਿੱਤ ਨੁੰ ਧਿਆਨ ਵਿਚ ਰੱਖਦੇ ਹੋਏ ਵਿਦਿਅਕ ਸੈਸ਼ਨ 2021-22 ਲਈ ਸੁਗਮ ਸਿਖਿਆ ਦੇ ਤਹਿਤ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੇਂਡਰੀ ਸਕੂਲਾਂ ਵਿਚ ਖਾਲੀ ਅਹੁਦਿਆਂ ‘ਤੇ ਨਵੇਂਨਿਯੁਕਤ ਪ੍ਰੋਫੈਸਰਾਂ ਤੇ ਅਧਿਆਪਕਾਂ ਦੀ ਸੇਵਾਵਾਂ ਲੈਣ ਦਾ ਫੈਸਲਾ ਕੀਤਾ ਹੈ।

ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਵੱਲੋਂ ਸੂਬੇ ਦੇ ਸਾਰੇ ਜਿਲ੍ਹਾ ਸਿਅਿਾ ਅਧਿਕਾਰੀ ਤੇ ਜਿਲ੍ਹਾ ਮੁੱਢਲੀ ਸਿਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਖੇਤਰ ਅਧਿਕਾਰ ਦੇ ਵਿਦਿਆਰਥੀਆਂ ਦੇ ਮੁਖੀਆ ਤੇ ਪ੍ਰਭਾਰੀ ਨੂੰ ਸੂਚਿਤ ਕਰਨ ਕਿ ਊਹ ਆਪਣੇ ਸਕੂਲ ਵਿਚ ਉਪਲਬਧ ਪੀਜੀਟੀ, ਟੀਜੀਟੀ ਅਤੇ ਸੀਐਂਡਬੀ ਅਹੁਦਿਆਂ ‘ਤੇ ਖਾਲੀ ਅਹੁਦਿਆਂ ਦੇ ਸਾਹਮਣੇ ਜਰੂਰਤ ਅਨੁਸਾਰ ਸੇਵਾ ਮੁਕਤ ਪੋ੍ਰਫੈਸਰਾਂ ਤੇ ਅਧਿਆਪਕਾਂ ਦੀ ਸੇਵਾਵਾਂ ਸਟਾਪ ਗੈਪ ਅਰੇਂਜਮੈਂਟ ਵਜੋ ਲੈ ਸਕਦੇ ਹਨ।

ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਕੀਤਾ ਵਲੱਭਗੜ੍ਹ ਦਫਤਰਾਂ ਦਾ ਅਚਾਨਕ ਨਿਰੀਖਣ

ਕੋਤਾਹੀ ਵਰਤਦ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਜਾਂਚ ਦੇ ਨਿਰਦੇਸ਼

ਚੰਡੀਗੜ੍ਹ, 27 ਸਤੰਬਰ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਅੱਜ ਵਲੱਭਗੜ੍ਹ ਦੇ ਐਸਡੀਐਮ ਦਫਤਰ ਪਰਿਸਰ ਵਿਚ ਸਥਾਨਕ ਪੰਚਾਇਤ ਭਵਨ ਵਿਚ ਵੱਖ-ਵੱਖ ਦਫਤਰਾਂ ਦਾ ਅਚਾਨਕ ਨਿਰੀਖਣ ਕੀਤਾ।

ਸ੍ਰੀ ਸ਼ਰਮਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਐਸਡੀਐਮ ਤੇ ਐਸਪੀ ਵਲੱਭਗੜ੍ਹ ਦੀ ਇਕ ਕਮੇਟੀ ਤਹਿਸੀਲ ਦਫਤਰ ਵਿਚ ਪਿਛਲੇ ਇਕ ਮਹੀਨੇ ਦੌਰਾਨ ਜਿਨ੍ਹੀ ਵੀ ਰਜਿਸਟਰੀਆਂ ਹੋਈਆਂ ਉਨ੍ਹਾਂ ਦੀ ਜਾਂਓ ਕਰ ਦੋ ਹਫਤੇ ਵਿਚ ਆਪਣੀ ਰਿਪੋਰਟ ਸੌਂਪਣ।

ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਗਰੀਬ ਪਰਿਵਾਰਾਂ ਨੂੰ ਸਰਕਾਰ ਵੱਲੋਂ ਮੁਫਤ ਰਾਸ਼ਨ ਵੰਡ ਕਰਨ ਬਾਰੇ ਵੀ ਪਿਛਲੇ ਕਈ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪੰਚ ਕਿਲੋ ਅਨਾਜ ਪ੍ਰਤੀਵਿਅਕਤੀ ਪ੍ਰਤੀ ਮਹੀਨੇ ਗਰੀਬ ਪਰਿਵਾਰਾਂ ਨੂੰ ਫਰੀ ਵਿਚ ਦਿੱਤਾ ਜਾ ਰਿਹਾ ਹੈ। ਉਸ ਵਿਚ ਵੀ ਧਾਂਧਲਿਆਂ ਦੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਨੇ ਇਸੀ ਕਮੇਟੀ ਨੂੰ ਵਲੱਭਗੜ੍ਹ ਦੇ ਸਾਰੇ 200 ਰਾਸ਼ਨ ਡਿਪੋ ਦੀ ਜਾਂਓ ਕਰਨ ਨੂੰ ਕਿਹਾ ਹੈ।

ਸ੍ਰੀ ਸ਼ਰਮਾ ਨੇ ਆਪਣੇ ਅਚਾਨਕ ਨਿਰੀਖਣ ਦੌਰਾਨ ਨਾਗਰਿਕ ਸੇਵਾ ਕੇਂਦਰ ਦੀ ਵੀ ਜਾਂਚ ਕੀਤੀ ਜਿੱਥੇ ਬਣਾਏ ਜਾ ਰਹੇ ਆਨਲਾਇਨ ਵੱਖ-ਵੱਖ ਪ੍ਰਮਾਣ ਪੱਤਰਾਂ ਅਤੇ ਲਾਇਸੈਂਸ, ਆਧਾਰਕਾਰਡ ਦੀ ਜਾਣਕਾਰੀ ਲਈ। ਉੱਥੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਖਤ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਆਮ ਜਨਤਾ ਨੂੰ ਇੱਥੇ ਕਿਸੇ ਵੀ ਤਰ੍ਹਾ ਦੀ ਕੋਈ ਪਰੇਸ਼ਾਨੀ ਨਾ ਹੋਵੇ।

*************************

ਚੰਡੀਗੜ੍ਹ, 27 ਸਤੰਬਰ – ਹਰਿਆਣਾ ਸਰਕਾਰ ਨੇ ਸੂਬੇ ਵਿਚ ਖਰੀਫ ਖਰੀਦ ਮੌਸਮ 2021-22 ਦੌਰਾਨ ਝੋਨੇ ਦੀ ਖਰੀਦ ਪਹਿਲੀ ਅਕਤੂਬਰ, 2021 ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਸਹੂਲਤ ਅਨੁਸਾਰ ਮੰਡੀਆਂ ਵਿਚ ਵਿਕਰੀ ਤਤਿਹ ਝੋਨੇ ਦੀ ਫਸਲ ਲਿਆਉਣ ਦੇ ਲਈ ਖੁਦ ਸ਼ੈਡੀਯੂਲਿੰਗ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ।

ਉਨ੍ਹਾਂ ਨੇ ਦਸਿਆ ਕਿ ਕਿਸਾਨ ਈ-ਖਰੀਫ ਸਾਫਟਵੇਅਰ ਰਾਹੀਂ ਮੰਡੀਆਂ ਵਿਚ ਆਪਣੀ ਝੋਨੇ ਦੀ ਫਸਲ ਲਿਆਉਦ ਲਈ ਸ਼ੈਡੀਯੂਲਿੰਗ ਖੁਦ ਕਰ ਸਕਦੇ ਹਨ। ਕਿਸਾਨਾਂ ਨੂੰ ਮੰਡੀਆਂ ਵਿਚ ਝੋਲਾ ਲਿਆਉਣ ਤੋਂ ਪਹਿਲਾਂ ਈ-ਖਰੀਫ ਸਾਫਟਵੇਅਰ ਦੇ ਲਿੰਕ http://ekharid.haryana.gov.in/SetSchedule ‘ਤੇ ਝੋਨੇ ਲਿਆਉਣ ਦੇ ਦਿਨ ਤੇ ਸਮੇਂ ਬਾਰੇ ਸੂਚਿਤ ਕਰਨਾ ਹੋਵੇਗਾ।

ਬੁਲਾਰੇ ਨੇ ਦਸਿਆ ਕਿ ਰਾਜ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਈ-ਖਰੀਫ ਸਾਫਟਵੇਅਰ ਦੇ ਉਕਤ ਲਿੰਕ ‘ਤੇ ਆਪਣੀ ਝੋਨੇ ਦੀ ਫਸਲ ਨੂੰ ਵੇਚਣ ਦੇ ਲਈ ਚੁਣੇ ਗਏ ਸ਼ੈਡੀਯੂਲ ਦੇ ਅਨੁਸਾਰ ਹੀ ਮੰਡੀਆਂ ਵਿਚ ਆਪਣੀ ਫਸਲ ਲਿਆਉਣ।

 ਚੰਡੀਗੜ੍ਹ, 27 ਸਤੰਬਰ – ਹਰਿਆਣਾ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਵੱਲੋਂ ਸੂਬੇ ਦੀ ਪ੍ਰਤੀ ਵਿਅਕਤੀ ਦੁੱਧ ਉਪਲਬਧਤਾ ਵਿਚ ਵਾਧਾ ਕਰਨ ਅਤੇ ਡੇਅਰੀ ਕਾਰੋਬਾਰ ਨਾਲ ਬੇਰੁਜਗਾਰ ਨੌਜੁਆਨਾਂ ਨੂੰ ਸਵੈ ਰੁਜਗਾਰਪਰਕ ਬਨਾਉਣ ਦੇ ਉਦੇਸ਼ ਨਾਲ ਦੁੱਧ ਅਤੇ ਡੇਅਰੀ ਨਾਲ ਸਬੰਧਿਤ ਕਈ ਨਵੀਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।

ਇਕ ਸਰਕਾਰੀ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਵੱਲੋਂ ਹਾਈਟੇਕ ਮਿਨੀ ਡੇਅਰੀ ਯੋਜਨਾ ਤਹਿਤ ਆਮ ਵਰਗ ਦੇ ਪਸ਼ੂਪਾਲਕ 4, 10, 20 ਤੇ 50 ਦੁਧਾਰੂ ਪਸ਼ੂਆਂ ਦੀ ਡੇਅਰੀ ਸਥਾਪਿਤ ਕਰ ਸਕਦੇ ਹਨ। ਵਿਭਾਗ ਵੱਲੋਂ 4 ਤੇ 10 ਦੁਧਾਰੂ ਪਸ਼ੂਆਂ (ਮੱਝਾਂ/ਗਾਂਵਾਂ) ਦੀ ਡੇਅਰੀ ਸਥਾਪਿਤ ਕਰਨ ਵਾਲੇ ਵਿਅਕਤੀਆਂ ਨੂੰ 25 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸੀ ਤਰ੍ਹਾ, 20 ਤੇ 50 ਦੁਧਾਰੂ ਪਸ਼ੂਆਂ ਦੀ ਡੇਅਰੀ ‘ਤੇ ਵਿਆਜ ਦੀ ਸਬਸਿਡੀ ਦੇਣ ਦਾ ਪ੍ਰਾਵਧਾਨ ਦਿੱਤਾ ਗਿਆ ਹੈ। ੲਸ ਯੋਜਨਾ ਦੇ ਤਹਿਤ ਅਨੁਸੂਚਿਤ ਜਾਤੀ ਨਾਲ ਜੁੜੇ ਵਿਅਕਤੀਆਂ ਦੇ ਲਈ 23 ਦੁਧਾਰੂ ਪਸ਼ੂਆਂ ਦੀ ਡੇਅਰੀ ਸਥਾਪਿਤ ਕਰਨ ਅਤੇ ਸੂਰ ਪਾਲਣ ਲਈ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ।

ਉਨ੍ਹਾਂ ਨੇ ਦਸਿਆ ਕਿ ਭੇਡ ਜਾਂ ਬਕਰੀਆਂ ਦੀ ਡੇਅਰੀ ਕਰਨ ਵਾਲੇ ਵਿਅਕਤੀਆਂ ਨੂੰ 90 ਫੀਸਦੀ ਸਬਸਿਡੀ ਦਿੱਤੀ ਜਾਵੇਗੀ, ਡੇਅਰੀ ਪਾਲਣ ਦਾ ਕਾਰੋਬਾਰ ਕਰਨ ਦੇ ਇਛੁੱਕ ਵਿਅਕਤੀਆਂ ਨੁੰ ਸਰਲ ਪੋਰਟਲ ‘ਤੇ ਰਜਿਸਟ੍ਰੇਸ਼ਣ ਕਰਨਾ ਹੋਵੇਗਾ। ਰਜਿਸਟ੍ਰੇਸ਼ਣ ਕਰਦੇ ਸਮੇਂ ਪਰਿਵਾਰ ਪਹਿਚਾਣ ਪੱਤਰ, ਆਧਾਰ ਕਾਰਡ, ਪੈਨ ਕਾਰਡ, ਬਂੈਕ ਪਾਸਬੁੱਕ, ਕਂੈਸਲ ਚੈਕ ਅਤੇ ਬਂੈਕ ਦੀ ਐਨਓਸੀ ਅਪਲੋਡ ਕਰਨੀ ਹੋਵੇਗੀ। ਵਿਭਾਗ ਵੱਲੋਂ ਚਲਾਈ ਜਾ ਰਹੀਆਂ ਯੋਜਨਾਵਾਂ ਦੇ ਬਾਰੇ ਵਿਚ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਕਿਸੇ ਵੀ ਕਾਰਜ ਦਿਨ ਵਿਚ ਵਿਭਾਗ ਦੇ ਨੇੜੇ ਦਫਤਰ ਵਿਚ ਸੰਪਕਰ ਸਥਾਪਿਤ ਕੀਤਾ ਜਾ ਸਕਦਾ ਹੈ।

Share