ਹਰਿਆਣਾ ਦੇ ਮੁੱਖ ਮੰਤਰੀ ਨੇ ਸਮਰਪਣ ਪੋਰਟਲ ਕੀਤਾ ਲਾਂਚ.

ਚੰਡੀਗੜ੍ਹ, 25 ਸਤੰਬਰ – ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਨੂੰ ਇਕ ਅਨੋਖੇ ਢੰਗ ਨਾਲ ਮਨਾੳਂੁਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਸਮਰਪਣ ਪੋਰਟਲ ਲਾਂਚ ਕੀਤਾ। ਇਸ ਪੋਰਟਲ ਦਾ ਉਦੇਸ਼ ਅਜਿਹੇ ਸਵੈਂਸੇਵਕਾਂ ਨੂੰ ਪੋ੍ਰਤਸਾਹਿਤ ਕਰਨਾ ਹੈ ਜੋ ਸਮਾਜ ਦੀ ਸੇਵਾ ਕਰਨ ਦੇ ਇਛੁੱਕ ਹਨ ਅਤੇ ਸਮਾਜਿਕ ਕੰਮਾਂ ਦੇ ਪ੍ਰਤੀ ਆਪਣਾ ਸਮੇਂ ਅਤੇ ਯਤਨ ਸਮਰਪਿਤ ਕਰ ਕੇ ਹਰਿਆਣਾ ਵਿਚ ਸਮਾਜਿਕ ਉਥਾਨ ਦਾ ਇਕ ਜਰੂਰੀ ਅੰਗ ਬਣ ਸਕਦੇ ਹਨ।

ਪੋਰਟਲ ਲਾਂਚ ਕਰਨ ਦੇ ਬਾਅਦ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਆਪਣੀ ਇੱਛਾ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਜੋੜਿਆ ਜਾਵੇਗਾ ਜਿਸ ਦੇ ਬਾਅਦ ਸਿਖਿਆ, ਕੌਸ਼ਲ ਵਿਕਾਸ, ਖੇਡ, ਖੇਤੀਬਾੜੀ ਆਦਿ ਦੇ ਖੇਤਰ ਵਿਚ ਨੌਜੁਆਨਾਂ, ਸੇਵਾਮੁਕਤ ਕਰਮਚਾਰੀਆਂ ਸਮੇਤ ਸਵੈਂਸੇਵਕਾਂ ਦੀ ਸੇਵਾਵਾਂ ਲਈ ਜਾਣਗੀਆਂ।

ਸਮਰਪਣ ਪਹਿਲ ਰਾਹੀਂ ਦਿੱਤੀ ਜਾਣ ਵਾਲੀ ਸਵੈਛਿੱਕ ਸੇਵਾਵਾਂ ਸਿਖਿਆ, ਮਹਿਲਾ ਅਤੇ ਬਾਲ ਵਿਕਾਸ, ਕਿਸਾਨ ਭਲਾਈ, ਕੌਸ਼ਲ ਵਿਕਾਸ ਵਰਗੇ ਸਰਕਾਰ ਦੇ ਵੱਖ-ਵੱਖ ਪੋ੍ਰਗ੍ਰਾਮਾਂ ਅਤੇ ਯਤਨਾਂ ਦੇ ਨਾਲ ਜੁੜੀ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਸਮਰਪਣ ਅਜਿਹੇ ਸਵੈਂਸੇਵਕਾਂ ਦੇ ਲਈ ਮੰਚ ਪ੍ਰਦਾਨ ਕਰਦਾ ਹੈ, ਜੋ ਸਮਾਜ ਦੇ ਲਈ ਕੁੱਝ ਕਰਨਾ ਚਾਹੁੰਦੇ ਹਨ। ਜੇਕਰ ਕੋਈ ਬੱਚਿਆਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨੂੰ ਪੜਾ ਸਕਦਾ ਹੈ, ਖੇਡ ਜਾਂ ਕੌਸ਼ਲ ਦੀ ਸਿਖਲਾਈ ਦੇ ਸਕਦਾ ਹੈ। ਜੇਕਰ ਕੋਈ ਮਹਿਲਾਵਾਂ ਦੀ ਭਲਾਈ ਦੇ ਲਈ ਕੰਮ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਪੋਸ਼ਣ, ਮਜਬੂਤੀਕਰਣ ਅਤੇ ਸੁਰੱਖਿਆ ਦੇ ਬਾਰੇ ਵਿਚ ਜਾਗਰੁਕ ਕਰ ਸਕਦਾ ਹੈ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਪਣੀ ਇੱਛਾ ਸੇਵਾ ਦਾ ਸੱਭ ਤੋਂ ਮਹਤੱਵਪੂਰਣ ਪਹਿਲੂ ਇਹ ਹੈ ਕਿ ਇਹ ਵਿਅਕਤੀ ਆਧਾਰਿਤ ਹੈ ਅਤੇ ਇਸ ਪਹਿਲ ਰਾਹੀਂ ਕੋਈ ਸਵੈਂਸੇਵੀ ਸੁਸ਼ਾਸਨ ਦੇ ਟੀਚੇ ਨੂੰ ਪੂਰਾ ਕਰਨ ਵਿਚ ਸਕਰਾਰ ਅਤੇ ਸਥਾਨਕ ਸਮੂਦਾਏ ਦੀ ਸਹਾਇਤਾ ਕਰ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਮਰਪਣ ਪ੍ਰੋਗ੍ਰਾਮ ਦਾ ਟੀਚਾ ਸਮਾਜ ਦੇ ਜਰੂਰਤਮੰਦ ਲੋਕਾਂ ਦੇ ਲਈ ਕੁੱਝ ਕਰ-ਗਜਰਨ ਦੀ ਇੱਛਾ ਰੱਖਣ ਵਾਲੇ ਵਿਅਕਤੀ ਦੀ ਰਾਹੀ ਨੂੰ ਆਸਾਨ ਕਰਨਾ ਹੈ। ਜੇਕਰ ਕੋਈ ਇਸ ਸੁਆਲ ਦਾ ਜਵਾਬ ਖੋਜ ਰਿਹਾ ਹੈ ਕਿ ਉਹ ਦੂਜਿਆਂ ਦੇ ਲਈ ਕੀ ਕਰ ਰਿਹਾ ਹੈ, ਤਾਂ ਰਾਜ ਸਰਕਾਰ ਸਮਰਪਣ ਰਾਹੀਂ ਉਸ ਨੂੰ ਸੂਬੇ ਦੇ ਸਕਾਰਾਤਮਕ ਬਦਲਾਅ ਦਾ ਵਾਹਨ ਬਨਣ ਦੇ ਲਈ ਸੱਦਾ ਦਿੰਦੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਨੇ ਵਿਦੇਸ਼ ਸਹਿਯੋਗ ਵਿਭਾਗ ਦੀ ਅਧਿਕਾਰਿਕ ਵੈਬਸਾਇਟ ਦੀ ਲਾਂਚ

ਵੈਬਸਾਇਟ ਪ੍ਰਵਾਸੀ ਹਰਿਆਣਾਵੀਂਆਂ ਨੂੰ ਹਰਿਆਣਾ ਵਿਚ ਮੁੜ ਜੋੜਨ ਦਾ ਮੌਕਾ ਪ੍ਰਦਾਨ ਕਰਦੀ ਹੈ

ਐਫਸੀਡੀ ਦਾ ਉਦੇਸ਼ ਹਰਿਆਣਾ ਨੂੰ ਵਿਸ਼ਵ ਪੱਧਰ ‘ਤੇ ਪਹਿਚਾਣ ਦਿਵਾਉਣਾ ਅਤੇ ਪੂਰੀ ਦੁਨੀਆ ਦੇ ਲੋਕਾਂ, ਸਰਕਾਰਾਂ, ਕੰਪਨੀਆਂ ਦੇ ਨਾਲ ਹਾਰਟ ਟੂ ਹਾਰਟ ਕਨੈਕਸ਼ਨ ਸਥਾਪਿਤ ਕਰਨਾ ਹੈ – ਮਨੋਹਰ ਲਾਲ

ਚੰਡੀਗੜ੍ਹ, 25 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਵਿਦੇਸ਼ ਸਹਿਯੋਗ ਵਿਭਾਗ (ਐਫਸੀਡੀ) ਦੀ ਅਧਿਕਾਰਿਕ ਵੈਬਾਇਟ http://www.fcd.haryana.gov.in ਦੀ ਸ਼ੁਰੂਆਤ ਕੀਤੀ। ਇਹ ਵੈਬਸਾਇਟ ਵਿਸ਼ ਵਿਚ ਹਰਿਆਣਾ ਦੀ ਪਹਿਚਾਣ ਬਨਾਉਣ ਦੇ ਰਾਜ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੇ ਲਈ ਇਕ ਅਨੋਖਾ ਮੰਚ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਵੈਬਸਾਇਟ ਪ੍ਰਵਾਸੀ ਹਰਿਆਣਵੀਂਆਂ ਨੂੰ ਹਰਿਆਣਾ ਨਾਲ ਮੁੜ ਜੋੜਨ ਅਤੇ ਨਵੀਂ ਸੰਭਾਵਨਾਵਾਂ ਨੂੰ ਖੋਲਣ ਦਾ ਇਕ ਅਵਿਸ਼ਵਾਸਯੋਗ ਮੌਕਾ ਪ੍ਰਦਾਨ ਕਰਦੀ ਹੈ। ਐਫਸੀਡੀ ਦੀ ਵੈਬਸਾਇਟ ਹਰਿਆਣਾ, ਹਰਿਆਣਵੀਂ ਸਭਿਆਚਾਰ ਹਰਿਆਣਾ ਵਿਚ ਨਿਵੇਸ਼ ਕਰਨ ਦੇ ਸਕਾਰਾਤਮਕ ਕਾਰਣ ਰਾਜ ਦੇ ਨਿਰਯਾਤ ਪ੍ਰਦਰਸ਼ਨ ਆਦਿ ਦੇ ਬਾਰੇ ਵਿਆਪਕ ਜਾਣਕਾਰੀ ਪ੍ਰਦਾਨ ਕਰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਵੈਬਸਾਇਟ ਦੀ ਨਵੀਂ ਵਿਸ਼ੇਸ਼ਤਾਵਾਂ ਵਿਚ ਪ੍ਰਵਾਸੀ ਰਜਿਸਟ੍ਰੇਸ਼ਣ ਫਾਰਮ, ਐਕਸਪੋਰਟ ਰਜਿਸਟ੍ਰੇਸ਼ਣ ਫਾਰਮ, ਬਿਜਨੈਸ ਇੰਫਾਰਮੇਸ਼ਨ ਫਾਰਮ, ਅਤੇ ਨਿਵੇਸ਼ਕਾਂ ਦੇ ਲਈ ਐਕਸਪੋਰਟ ਗਾਇਡ ਸ਼ਾਮਿਲ ਹਨ।

ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਸਹਿਯੋਗ ਵਿਭਾਗ ਭਾਰਤ ਵਿਚ ਕਿਸੇ ਵੀ ਰਾਜ ਵੱਲੋਂ ਸਥਾਪਿਤ ਆਪਣੀ ਤਰ੍ਹਾ ਦਾ ਪਹਿਲਾ ਵਿਭਾਗ ਹੈ। ਐਫਸੀਡੀ ਗੋ ਗਲੋਬਲ ਅਪ੍ਰੋਚ ਰਾਹੀਂ ਹਰਿਆਣਾ ਦੀ ਵਿਸ਼ਵ ਪੱਧਰ ‘ਤੇ ਪਹਿਚਾਣ ਬਨਾਉਣ ਦੇ ਰਾਜ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਪ੍ਰਚਾਰ ਕਰਦਾ ਹੈ।

ਉਨ੍ਹਾਂ ਨੇ ਕਿਹਾ ਕਿ ਐਫਸੀਡੀ ਹਰਿਆਣਾ ਸਰਕਾਰ ਦਾ ਇਕ ਸਮਰਪਿਤ ਵਿਭਾਗ ਹੈ, ਜੋ ਰਾਜ ਦੀ ਕੂਟਨੀਤੀ, ਕੌਮਾਂਤਰੀ ਪੱਧਰ ‘ਤੇ ਦੋਪੱਖੀ ਅਤੇ ਬਹੁਪੱਖੀ ਸਬੰਧ ਸਥਾਪਿਤ ਕਰਨ ਦੇ ਲਈ ਜਿਮੇਦਾਰ ਹੈ, ਅਤੇ ਹਰਿਆਣਾ ਪ੍ਰਵਾਸੀਆਂ ਦੀ ਸਹਾਇਤਾ ਕਰਦਾ ਹੈ।

ਐਫਸੀਡੀ ਦਾ ਉਦੇਸ਼ ਨਿਵੇਸ਼ ਦੇ ਲਈ ਹਿਰਆਣਾ ਨੂੰ ਸੱਭ ਤੋਂ ਪਸੰਦੀਦਾ ਡੇਸਟੀਨੇਸ਼ਨ ਵਜੋ ਪੋ੍ਰਤਸਾਹਨ ਦੇਣਾ, ਹਰਿਆਣਾ ਤੋਂ ਨਿਰਯਾਤ ਨੂੰ ਪੋ੍ਰਤਸਾਹਨ ਦੇਣ, ਵਪਾਰ, ਇਨਬਾਊਂਡ ਅਤੇ ਆਊਟਬਾਊਂਡ ਨਿਵੇਸ਼ ਨੂੰ ਪੋ੍ਰਤਸਾਹਨ ਦੇਣ ਦੇ ਲਈ ਦੇਸ਼-ਵਾਰ ਰਣਨੀਤੀ ਤਿਆਰ ਕਰਨਾ, ਹਰਿਆਣਾਵੀਂ ਸਭਿਆਚਾਰ ਨੂੰ ਅੱਗੇ ਵਧਾਉਣਾ ਅਤੇ ਵੱਖ-ਵੱਖ ਪੋ੍ਰਗ੍ਰਾਮਾਂ, ਸਿਰਫਾਰਿਸ਼ਾਂ ਅਤੇ ਸਹਿਯੋਗ ਰਾਹੀਂ ਹਰਿਆਣਵੀਂ ਦੇ ਹਿੱਤਾਂ ਨੂੰ ਅੱਗੇ ਵਧਾਉਣਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਵਿਭਾਗ ਰਾਜ ਦੀ ਨੋਡਲ ਏਜੰਸੀ ਵੀ ਹੈ, ਜੋ ਆਪਸੀ ਸਹਿਯੋਗ ਨੂੰ ਪੋ੍ਰਤਸਾਹਨ ਦੇਣ ਦੇ ਲਈ ਦੇਸ਼-ਵਾਰ ਸੰਚਾਰ ਰਣਨੀਤੀ ਤਿਆਰ ਕਰਨ ਅਤੇ ਨਿਵੇਸ਼ ਰੁਜਗਾਰ, ਸਿਖਿਆ, ਕੌਸ਼ਲ ਵਿਕਾਸ, ਸਭਿਆਚਾਰ ਅਤੇ ਐਨਆਰਆਈਪੀਆਈਓ ਮਾਮਲਿਆਂ ਨਾਲ ਸਬੰਧਿਤ ਵਿਸ਼ਿਆਂ ‘ਤੇ ਵਿਦੇਸ਼ਾਂ ਵਿਚ ਭਾਰਤੀ ਰਾਜਦੂਤਾਂ ਅਤੇ ਭਾਰਤ ਵਿਚ ਵਿਦੇਸ਼ ਰਾਜਦੂਤਾਂ ਦੇ ਨਾਲ ਸੰਪਰਕ ਸਥਾਪਿਤ ਲਈ ਜਵਾਬਦੇਹ ਹੈ।

ਉਮੀਂਦ ਹੈ ਬਾਡਰ ‘ਤੇ ਬੰਦ ਰਸਤੇ ਜਲਦੀ ਖੁਲਣਗੇ – ਮਨੋਹਰ ਲਾਲ

ਪੇਪਰ ਲੀਕ ਅਤੇ ਨਕਲ ਕਰਵਾਉਣ ਵਾਲੇ ਗੈਂਗ ਨੂੰ ਜੜ ਤੋਂ ਕਰਨਗੇ ਖਤਮ

ਚੰਡੀਗੜ੍ਹ, 25 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ ਉਮੀਂਦ ਹੈ ਕਿ ਬਾਡਰ ‘ਤੇ ਬੰਦ ਰਸਤੇ ਜਲਦੀ ਖੁਲਣਗੇ। ਊਹ ਅੱਜ ਇੱਥੇ ਹਰਿਆਣਾ ਨਿਵਾਸ ‘ਤੇ ਸਮਰਪਣ ਪੋਰਟਲ, ਹੁਨਰ ਐਪਲੀਕੇਸ਼ਨ ਅਤੇ ਵਿਦੇਸ਼ ਸਹਿਯੋਗ ਵਿਭਾਗ ਦੀ ਵੈਬਸਾਇਟ ਦਾ ਉਦਘਾਟਨ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਬਾਡਰ ‘ਤੇ ਬੰਦ ਰਸਤਿਆਂ ਦੇ ਸਬੰਧ ਵਿਚ ਸੁਪਰੀਮ ਕੋਰਅ ਦੇ ਆਦੇਸ਼ ਦੇ ਬਾਅਦ ਅਸੀਂ ਗਲਬਾਤ ਦੇ ਲਈ ਕਮੇਟੀ ਬਣਾਈ ਹੈ। ਕਿਸਾਨਾਂ ਨੂੰ ਗਲਬਾਤ ਦੇ ਲਈ ਬੁਲਾਇਆ ਵੀ ਸੀ, ਪਰ ਉਹ ਨਹੀਂ ਆਏ। ਹੁਣ ਸੁਪਰੀਮ ਕੋਰਟ ਵਿਚ ਅਗਲੀ ਸੁਣਵਾਈ ‘ਤੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਅੱਗੇ ਦੀ ਸਥਿਤੀ ਦੇ ਬਾਰੇ ਵਿਚ ਕੋਰਟ ਫੈਸਲਾ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਸ਼ਾਂਤੀਪੂਰਣ ਢੰਗ ਨਾਲ ਆਪਣੀ ਗਲ ਕਹਿਣ ਦਾ ਅਧਿਕਾਰ ਸਾਰਿਆਂ ਨੂੰ ਹੈ। ਸਾਨੂੰ ਉਮੀਂਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਣ ਵਾਲਾ ਬੰਦ ਸ਼ਾਂਤੀਪੂਰਣ ਰਹੇਗਾ। ਰਸਤੇ ਬੰਦ ਹੋਣ ਨਾਲ ਸਮਾਜ ਨੂੰ ਵੀ ਤਕਲੀਫ ਹੁੰਦੀ ਹੈ। ਇਸ ਨਾਲ ਲੋਕਾਂ ਨੂੰ ਘੁੰਮ ਕੇ ਜਾਣਾ ਪੈ ਰਿਹਾ ਹੈ, ਵਾਪਰ ਨੂੰ ਨੁਕਸਾਨ ਹੋ ਰਿਹਾ ਹੈ। ਸਮਾਜਿ ਦੇ ਹਿੱਤ ਵਿਚ ਇਹੀ ਹੈ ਕਿ ਰਸਤੇ ਜਲਦੀ ਖੁਲਣੇ ਚਾਹੀਦੇ ਹਨ।

ਮੁੱਖ ਮੰਤਰੀ ਨੇ ਪੇਪਰ ਲੀਕ ਮਾਮਲੇ ਵਿਚ ਪੈਰਵੀ ਦੇ ਸਬੰਧ ੇਵਿਚ ਪੁੱਛੇ ਗਏ ਸੁਆਲ ‘ਤੇ ਕਿਹਾ ਕਿ ਸਾਡਾ ਯਤਨ ਹੈ ਕਿ ਇਸ ਤਰ੍ਹਾ ਦੇ ਗਲਤ ਕੰਮਾਂ ਵਿਚ ਲੱਗੇ ਗੈਂਗ ਨੁੰ ਜੜ ਤੋਂ ਖਤਮ ਕੀਤਾ ਜਾਵੇ। ਇਸ ਸਬੰਧ ਵਿਚ ਪੁਲਿਸ ਵਿਭਾਗ ਨੂੰ ਸਪੈਸ਼ਲ ਟੀਮ ਗਠਤ ਕਰ ਗੰਭੀਰਤਾ ਨਾਲ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਕੋਈ ਵੀ ਕਰਮਚਾਰੀ ਗਲਤ ਕਰੇਗਾ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗਲਤ ਕੰਮ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡਾ ਉਦੇਸ਼ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣਾ ਹੈ। ਇਸ ਦੇ ਲਈ ਸਰਕਾਰ ਪੂਰੀ ਤਰ੍ਹਾ ਨਾਲ ਪ੍ਰਤੀਬੱਧ ਹੈ। ਕੋਈ ਵੀ ਕਰਮਚਾਰੀ ਜੇ ਗਲਤ ਕਰੇਗਾ ਤਾਂ ਉਸਨੂੰ ਸਖਤ ਸਜਾ ਦਿੱਤੀ ਜਾਵੇਗੀ।

7 ਅਕਤੂਬਰ ਨੂੰ 71 ਹਰਿਤ ਸਟੋਰ ਖੋਲੇ ਜਾਣਗੇ

ਹਰਿਆਣਾ ਵਿਚ ਖੋਲੇ ਜਾਣ ਵਾਲੇ ਹਰਿਤ ਸਟੋਰ ਦੇ ਸਬੰਧ ਵਿਚ ਜਵਾਬ ਦਿੰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ 17 ਸਤੰਬਰ ਤੋਂ ਸ਼ੁਰੂ ਹੋਇਆ ਸੇਵਾ ਸਮਰਪਣ ਪਰਵ 7 ਅਕਤੂਬਰ ਤਕ ਚੱਲੇਗਾ, ਜਿਸ ਦੇ ਤਹਿਤ 7 ਅਕੂਬਰ ਨੂੰ 71 ਹਰਿਤ ਸਟੋਰ ਖੋਲੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨਮੰਤਰੀ ਦਾ 71ਵਾਂ ਜਨਦਿਨ ਹੈ ਅਤੇ 7 ਅਕਤੂਬਰ ਨੂੰ ਉਨ੍ਹਾਂ ਨੂੰ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋ ਸਹੁੰ ਚੁੱਕੀ ਸੀ। ਇਸੀ ਦੇ ਚਲਦੇ 7 ਅਕਤੂਬਰ 71 ਹਰਿਤ ਸਟੋਰ ਖੋਲਣ ਦਾ ਫੈਸਲਾ ਕੀਤਾ ਹੈ।

ਹਰ ਪ੍ਰਾਪਰਟੀ ਦੇ ਰਜਿਸਟ੍ਰੇਸ਼ਣ ਦੇ ਲਈ ਕੀਤਾ ਜਾ ਰਿਹਾ ਕੰਮ

ਮੁੱਖ ਮੰਤਰੀ ਨੇ ਕਿਹਾ ਕਿ ਹਰ ਪ੍ਰਾਪਰਟੀ ਦੇ ਰਜਿਸਟ੍ਰੇਸ਼ਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਸਾਰੀ ਪ੍ਰਾਪਰਟੀ ਦੀ ਇੰਡੀਵਿਜੂਅਲ ਆਈਡੇਂਟਿਟੀ ਬਣਾਏ ਜਾਣ ਦੀ ਪ੍ਰਿਕ੍ਰਿਆ ‘ਤੇ ਕੰਮ ਚਲ ਰਿਹਾ ਹੈ। ਵਰਨਣਯੋਗ ਹੈ ਕਿ ਸਵਾਮਿਤਵ ਯੋਜਨਾ ਦੇ ਤਹਿਤ ਗ੍ਰਾਮੀਣ ਖੇਤਰਾਂ ਵਿਚ ਲਾਲ ਡੋਰਾ ਮੁਕਤ ਕਰਦੇ ਹੋਏ ਹਰ ਪ੍ਰਾਪਰਟੀ ਦੀ ਰਜਿਸਟਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਹੀ ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸੂਬੇ ਵਿਚ 1200 ਅਣਅਥੋਰਾਇਜਡ ਕਲੋਨੀਆਂ ਨੁੰ ਰੈਗੂਲਰ ਕੀਤਾ ਜਾਵੇਗਾ।

ਈ-ਵਹੀਕਲ ਦੀ ਪੋਲਿਸੀ ਜਲਦੀ ਲਿਆਈ ਜਾਵੇਗੀ

ਵਾਹਨਾਂ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਈ-ਵਹੀਕਲ ਪੋਲਿਸੀ ਬਨਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਟ੍ਰਾਂਸਪੋਰਟ ਵਿਭਾਗ ਇਸ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਈ-ਵਹੀਕਲ ਪੋਲਿਸੀ ਅਮਲ ਵਿਚ ਲਿਆਈ ਜਾਵੇਗੀ। ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਵਿਚ ਪੁਰਾਣੇ ਡੀਜਲ-ਪੈਟਰੋਲ ਦੇ ਆਟੋ ਨੂੰ ਈ-ਆਟੋ ਵਿਚ ਬਦਲਦ ‘ਤੇ ਕੰਮ ਕੀਤਾ ਜਾ ਰਿਹਾ ਹੈ।

*****************************

ਮੁੱਖ ਮੰਤਰੀ ਮਨੋਹਰ ਲਾਲ ਨੇ ਹੁਨਰ ਐਪ ਕੀਤਾ ਲਾਂਚ

ਐਪ ਦਾ ਉਦੇਸ਼ ਨੌਜੁਆਨਾਂ ਨੂੰ ਸਵੈਰੁਜਗਾਰ ਸਥਾਪਿਤ ਕਰਨ ਵਿਚ ਮਦਦ ਕਰਨਾ ਹੈ।

ਹੁਨਰ ਐਪ ਸੂਬੇ ਦੇ ਨੌਜੁਆਨਾਂ ਦੇ ਵਿਕਾਸ ਦੇ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ – ਮਨੋਹਰ ਲਾਲ

ਚੰਡੀਗੜ੍ਹ, 25 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਵੱਲੋਂ ਵਿਕਸਿਤ ਹੁਨਰ-ਹਰਿਆਣਾ, ਉਦਮ, ਨੌਕਰੀ ਅਤੇ ਰੁਜਗਾਰ ਐਪ ਲਾਂਚ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਐਪ ਰਾਹੀਂ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਵੱਲੋਂ ਉਮੀਂਦਵਾਰਾਂ ਨੂੰ ਸਵੈਰੁਜਗਾਰ ਸਥਾਪਿਤ ਕਰਨ ਤਹਿਤ ਪੜਾਅਵਾਰ ਢੰਗ ਨਾਲ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਇਸ ਐਪ ਰਾਹੀਂ ਹਰਿਆਣਾ ਦੇ ਨੌਜੁਆਨਾਂ ਨੂੰ ਵੱਖ-ਵੱਖ ਉਦਯੋਗਿਕ, ਤਕਨੀਕੀ, ਵਪਾਰਕ ਅਤੇ ਪ੍ਰਤੀਯੋਗ ਕੋਰਸਿਸ ਦੀ ਵੀ ਸਿਖਲਾਈ ਦਿੱਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਐਪ ਵਿਚ ਕਲਾਸ 6 ਤੋਂ 12 ਤਕ ਸਕੂਲ ਵਿਦਿਆਰਥੀਆਂ ਦਾ ਸਮਪੂਰਣ ਕੋਰਸ ਉਪਲਬਧ ਹੋਵੇਗਾ ਅਤੇ ਨਵੀਂ ਸਿਖਿਆ ਨੀਤੀ-2020 ਦੇ ਤਹਿਤ ਕਾਲਜ ਤੇ ਸਕੂਲ ਦੇ ਵਿਦਿਆਰਥੀ ਵੱਖ-ਵੱਖ ਵਰਕ, ਵਰਕਸ਼ਾਪ, ਵੈਬੀਨਾਰ ਅਤੇ ਇੰਟਰਨਸ਼ਿਪ ਸਬੰਧਿਤ ਸਹਾਇਤਾ ਵੀ ਪ੍ਰਾਪਤ ਕਰ ਸਕਣਗੇ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹੁਨਰ ਐਪ ਹਰਿਆਣਾ ਦੇ ਨੌਜੁਆਨਾਂ ਦੇ ਉਥਾਨ ਦੇ ਲਈ ਮੀਲ ਦਾ ਪੱਧਰ ਸਾਬਤ ਹੋਵੇਗਾ।

ਪੰਡਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ‘ਤੇ ਹਰਿਆਣਾ ਨੇ ਤਿੰਨ ਪ੍ਰਮੁੱਖ ਆਈਟੀ ਪਲੇਟਫਾਰਮ ਕੀਤੇ ਲਾਂਚ

ੋਸਾਡੀ ਨੀਤੀਆਂ ਅੰਤੋਂਦੇਯ ਦੇ ਸਿਧਾਂਤ ‘ਤੇ ਕੇਂਦ੍ਰਿਤ – ਮਨੋਹਰ ਲਾਲ

ਪੰਡਿਤ ਦੀਨਦਿਆਲ ਵੱਲੋਂ ਦਿੱਤੇ ਗਏ ਏਕਾਤਮ ਮਨੁੱਖਵਾਦ ਦਾ ਦਰਸ਼ਨ ਸਦਾ ਹੀ ਰਾਜ ਸਰਕਾਰ ਦੇ ਸਿਧਾਂਤਾਂ ਦਾ ਹਿੱਸਾ ਰਿਹਾ ਹੈ – ਮੁੱਖ ਮੰਤਰੀ

ਮੁੱਖ ਮੰਤਰੀ ਨੇ ਪੇਪਰ ਲੀਕ ਦੇ ਲਈ ਪੈਸੇ ਮੰਗਣ ਵਾਲਿਆਂ ਦੀ ਜਾਣਕਾਰੀ ਸਾਂਝੀ ਕਰਨ ਦੇ ਲਈ ਆਮ ਜਨਤਾ ਦੇ ਲਈ ਟੋਲ ਫਰੀ ਨੰਬਰ ਕੀਤਾ ਲਾਂਚ

ਚੰਡੀਗੜ੍ਹ, 25 ਸਤੰਬਰ – ਪੂਰੇ ਦੇਸ਼ ਵਿਚ ਅੱਜ ਸਮਰਪਣ ਦਿਵਸ ਵਜੋ ਮਨਾਏ ਜਾ ਰਹੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਦੇ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਮ ਆਦਮੀ ਦੀ ਭਲਾਈ ਲਈ ਬਣਾਈ ਗਈ ਹਰ ਯੋਜਨਾ ਦੇ ਲਾਗੂ ਕਰਨ ਲਈ ਰਾਜ ਸਰਕਾਰ ਦੀ ਰਣਨੀਤੀ ਅੰਤੋਂਦੇਯ ਦੇ ਸਿਧਾਂਤ- ਪਹਿਲਾਂ ਆਖੀਰੀ ਵਿਅਕਤੀ ਦੀ ਸੇਵਾ ਅਤੇ ਉਕਾਨ ਕਰਨ ‘ਤੇ ਕੇਂਦ੍ਰਿਤ ਹੈ।

ਮੁੱਖ ਮੰਤਰੀ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਮੰਨਿਆ ਹੈ ਕਿ ਕਿਸੀ ਵੀ ਰਾਜ ਦਾ ਵਾਧਾ ਅਤੇ ਆਰਥਕ ਪ੍ਰਗਤੀ ਦਾ ਉੱਪਰ ਬੈਠੇ ਲੋਕਾਂ ਤੋਂ ਪਤਾ ਨਹੀਂ ਲਗਾਇਆ ਜਾ ਸਕਦਾ ਹੈ ਸਗੋਂ ਇਸ ਦਾ ਪਤਾ ਉਦੋਂ ਲਗਾਇਆ ਜਾ ਸਕਦਾ ਹੈ, ਦਜੋਂ ਸਾਰੇ ਜਨ ਭਲਾਈਕਾਰੀ ਯੋਜਨਾਵਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਨੂੰ ਮਿਲਣਾ ਯਕੀਨੀ ਹੋਵੇ।

ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਭਲਾਈਕਾਰੀ ਪਰਿਯੋਜਨਾਵਾਂ ਦਾ ਲਾਭ ਯੋਗ ਲਾਭਪਾਤਰਾਂ ਤਕ ਪਹੁੰਚਾਉਣਾ ਯਕੀਨੀ ਕਰਨ ਦੇ ਲਈ ਇਹ ਮਹਤੱਵਪੂਰਣ ਹੈ ਕਿ ਸ਼ਾਸਨ ਅਤੇ ਸੇਵਾਵਾਂ ਦੇ ਵੰਡ ਵਿਚ ਸੁਧਾਰ ਕੀਤਾ ਜਾਵੇ। ਇਸ ਦੇ ਲਈ ਰਾਜ ਸਰਕਾਰ ਵੱਲੋਂ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਡਿਤ ਦੀਨਦਿਆਲ ਨੇ ਹਮੇਸ਼ਾ ਏਕਾਤਮ ਮਨੁੱਖਵਾਦ ਦੇ ਦਰਸ਼ਨ ਅਤੇ ਅੰਤੋਂਦੇਯ ਦੀ ਅਵਧਾਰਣਾ ਦਾ ਪ੍ਰਚਾਰ ਕੀਤਾ ਹੈ, ਜੋ ਰਾਜ ਸਰਕਾਰ ਦੀ ਕਿਸੇ ਵੀ ਲੋਕ ਭਲਾਈ ਨੀਤੀ ਨੂੰ ਬਨਾਉਣ ਵਿਚ ਪ੍ਰਮੁੱਖ ਸਿਧਾਂਤ ਹੈ।

ਉਨ੍ਹਾਂ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤੋਂਦੇਯ ਦੇ ਦਰਸ਼ਨ ਦੇ ਅਨੁਰੂਪ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਵਿਸ਼ਵਾਸ ਦਾ ਨਾਰਾ ਦਿੱਤਾ ਸੀ। ਇਸ ਵਿਚ ਪਿਛਲੇ ਦਿਨਾਂ ਉਨ੍ਹਾਂ ਨੇ ਸੱਭਕਾ ਪ੍ਰਯਾਸ ਵੀ ਜੋੜਿਆ ਹੈ, ਜੋ ਸਰਕਾਰ ਦੀ ਗਰੀਬ, ਕਿਸਾਨ ਸਮੇਤ ਸਮਾਜ ਦੇ ਹੋਰ ਵਰਗਾਂ ਦੇ ਉਥਾਨ ਦੀ ਪ੍ਰਾਥਮਿਕਤਾ ‘ਤੇ ਚਾਨਣ ਪਾਉਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਦੇ ਨਾਲ-ਨਾਲ ਅੱਜ ਹਰਿਆਣਾ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਦੀ ਜੈਯੰਤੀ ਵੀ ਹੈ, ਉਨ੍ਹਾਂ ੂਨੂੰ ਵੀ ਨਮਨ ਕਰਦਾ ਹਾਂ।

ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾ ਪੰਡਿਤ ਦੀਨਦਿਆਲ ਉਪਾਧਿਆਏ ਨੇ ਆਖੀਰੀ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਦੇ ਉਥਾਨ ਦੇ ਲਈ ਅੰਤੋਂਦੇਯ ਦਰਸ਼ਨ ਪ੍ਰਦਾਨ ਕੀਤਾ ਸੀ, ਉਸੀ ਤਰ੍ਹਾ ਚੌਧਰੀ ਦੇਵੀਲਾਲ ਨੇ ਬੁਢਾਪਾ ਪੈਂਸ਼ਨ ਅਤੇ ਘੁਮੰਤੂ ਜਾਤੀਆਂ ਦੇ ਬੱਚਿਆਂ ਨੂੰ ਸਿਖਿਆ ਦੇ ਲਈ ਪੇ੍ਰਰਿਤ ਕਰਨ ਤਹਿਤ ਰੋਜਾਨਾ ਇਕ ਰੁਪਇਆ ਸਕਾਲਰਸ਼ਿਪ ਦੇਣ ਵਰਗੀ ਕਾਰਗਰ ਯੋਜਨਾਵਾਂ ਸ਼ੁਰੂ ਕੀਤੀਆਂ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ ਨੂੰ 17 ਸਤੰਬਰ ਤੋਂ ਲੈ ਕੇ 7 ਅਕਤੂਬਰ ਤਕ ਪੂਰੇ ਦੇਸ਼ ਵਿਚ ਸੇਵਾ ਸਮਰਪਣ ਪਰਵ ਮਨਾਇਆ ਜਾ ਰਿਹਾ ਹੈ। ਇਸ ਕੜੀ ਵਿਚ ਅੱਜ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਨੂੰ ਸਮਰਪਣ ਦਿਵਸ ਵਜੋ ਮਨਾਇਆ ਜਾ ਰਿਹਾ ਹੈ। ਅਸੀਂ ਵੀ ਸੂਬੇ ਵਿਚ ਸਮਰਪਣ ਪੋ੍ਰਗ੍ਰਾਮ ਰਾਹੀਂ ਅਜਿਹੇ ਮਹਾਪੁਰਸ਼ਾਂ ਦੇ ਪ੍ਰਤੀ ਸ਼ੁਕਰਗੁਜਾਰੀ ਵਿਅਕਤ ਕਰਦੇ ਹਨ।

ਪੇਪਰ ਲੀਕ ਨੈਟਵਰਕ ਨੂੰ ਖਤਮ ਕਰਨ ਦੇ ਲਈ ਜਾਣਕਾਰੀ ਦੇਣ ਤਹਿਤ ਆਮ ਜਨਤਾ ਦੇ ਲਈ ਟੋਲ ਫਰੀ ਨੰਬਰ ਸ਼ੁਰੂ

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਰਾਜ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾ ਨਾਲ ਖਤਮ ਕਰਨ ਲਈ ਜੀਰੋ ਟੋਲਰੇਂਸ ਨੀਤੀ ਨੂੰ ਅਪਣਾਇਆ ਗਿਆ ਹੈ ਅਤੇ ਹੁਣ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਪੇਪਰ ਲੀਕ ਨੈਟਵਰਕ ਨੂੰ ਖਤਮ ਕਰਨ ਦੇ ਲਈ ਜਾਣਕਾਰੀ ਦੇਣ ਤਹਿਤ ਰਾਜ ਵਿਜੀਲਂੈਸ ਬਿਉਰੋ ਦਾ ਇਕ ਟੋਲ ਫਰੀ ਨੰਬਰ 18001802022 ਸ਼ੁਰੂ ਕੀਤਾ ਗਿਆ ਹੈ। ਇਸ ਨੰਬਰ ‘ਤੇ ਉਮੀਦਵਾਰ ਪੇਪਰ ਲੀਕ ਦੀ ਏਵਜ ਵਿਚ ਪੈਸੇ ਮੰਗਣ ਵਾਲਿਆਂ ਦੀ ਜਾਣਕਾਰੀ ਦੇ ਸਕਦੇ ਹਨ।

ਮੁੱਖ ਮੰਤਰੀ ਨੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਕਦੀ ਵੀ ਪੇਪਰ ਲੀਕ ਨਾਲ ਜੁੜੇ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੋਵੇ, ਜੋ ਉਨ੍ਹਾਂ ਨੇ ਪ੍ਰੀਖਿਆ ਦੇ ਸੁਆਲਪੱਤਰਾਂ ਜਾਂ ਉੱਤਰ ਕੁੰਜੀ ਨੂੰ ਐਂਡਵਾਂਸ ਵਿਚ ਦੇਣ ਦਾ ਦਾਵਾ ਕਰਦੇ ਹਨ, ਤਾਂ ਉਮੀਦਵਾਰ ਇਸ ਟੋਲ ਫਰੀ ਨੰਬਰ ‘ਤੇ ਅਜਿਹੇ ਸਾਰੇ ਲੋਕਾਂ ਦੀ ਜਾਣਕਾਰੀ ਤੁਰੰਤ ਸਾਂਝੀ ਕਰਨ ਤਾਂ ਜੋ ਉਨ੍ਹਾਂ ਨੂੰ ਫੜਿਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਅਪਰਾਧੀਆਂ ਨੂੰ ਜੜ ਤੋਂ ਫੜਨ ਵਿਚ ਜਨਭਾਰਦੀਦਾਰੀ ਯਕੀਨੀ ਰੂਪ ਨਾਲ ਅਹਿਮ ਭੁਮਿਕਾ ਨਿਭਾ ਸਕਦੀ ਹੈ।

ਮੋਦੀ-ਮਨੋਹਰ ਸਰਕਾਰ ਨੂੰ ਇਤਿਹਾਸ ਵਿਚ ਯਾਦ ਕੀਤਾ ਜਾਵੇਗਾ

ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾ ਦੇ ਕ੍ਰਾਂਤੀਕਾਰੀ ਕਦਮ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਸਾਨਾਂ ਦਾ ਹਿੱਤਾਂ ਅਤੇ ਭਲਾਈ ਦੀ ਰੱਖਿਆ ਦੇ ਲਈ ਜੋ ਕਦਮ ਚੁੱਕੇ ਹਨ, ਉਨ੍ਹਾਂ ਨੂੰ ਯਕੀਨੀ ਰੂਪ ਨਾਲ ਇਤਿਹਾਸ ਵਿਚ ਯਾਦ ਕੀਤਾ ਜਾਵੇਗਾ। ਇੰਨ੍ਹਾਂ ਹੀ ਨਹੀਂ ਹਰਿਆਣਾ ਸਰਕਾਰ ਨੇ ਵੀ ਕਿਸਾਨਾਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੀ।

ਛੋਟੇ ਪੈਮਾਨੇ ਦੇ ਵਪਾਰਾਂ ਨੂੰ ਪ੍ਰੋਤਸਾਹਨ ਦੇਣ, ਨਵੇਂ ਸਟਾਰਟ ਅੱਪ, ਮੇਕ ਇੰਨ ਇੰਡੀਆ, ਨਵੀਂ ਸਿਖਿਆ ਨੀਤੀ-2020ਵਿਚ ਖੇਤਰੀ ਭਾਸ਼ਾਵਾਂ ਨੂੰ ਸ਼ਾਮਿਲ ਕਰਨ, ਉਜਵਲਾ ਯੋਜਨਾ ਆਦਿ ਯੋਜਨਾਵਾਂ ਤੇ ਕਦਮ ਭਾਰਤ ਨੂੰ ਵਿਕਾਸ ਦੇ ਪੱਥ ‘ਤੇ ਲੈ ਜਾਣ ਦੇ ਨਾਲ-ਨਾਲ ਗਰੀਬ ਲੋਕਾਂ ਦੇ ਉਥਾਨ ਨੂੰ ਯਕੀਨੀ ਕਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ।

ਹਰਿਆਣਾ ਕਿਸਾਨਾਂ ਦੀ ਭਲਾਈ ਦੇ ਲਈ ਬਹੁਤ ਯੋਜਨਾ ਚਲਾ ਰਹੀ ਹੈ। ਬਾਰਿਸ਼ ਦੇ ਕਾਰਣ ਨੁਕਸਾਨ ਫਸਲਾਂ ਦਾ ਆਂਕਲਨ ਕਰਨ ਦੇ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਮਧੂਮੱਖੀ ਪਾਲਣ ਕਾਰੋਬਾਰ ਨੂੰ ਪੋ੍ਰਤਸਾਹਨ ਦੇਣ ਅਤੇ ਕਿਸਾਨਾਂ ਨੂੰ ਮਧੂਮੱਖੀ ਪਾਲਿਣ ਨੂੰ ਪੋ੍ਰਤਸਾਹਿਤ ਕਰਨ ਲਈ ਹਾਲ ਹੀ ਵਿਚ ਮਧੂਮੱਖੀ ਪਾਲਣ ਨੀਤੀ ਸ਼ੁਰੂ ਕੀਤੀ ਗਈ ਹੈ।

ਰਾਜਨੀਤੀ ਤੋਂ ਪੇ੍ਰਰਿਤ ਲੋਕ ਖੇਤੀਬਾੜੀ ਕਾਨੂੰਨਾਂ ਦੇ ਬਾਰੇ ਵਿਚ ਅਫਵਾਹ ਫੈਲਾ ਰਹੇ ਹਨ

ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਤਿੰਨ ਖੇਤੀਬਾੜੀ ਕਾਨੂੰਨ ਹੁਣ ਤਕ ਲਾਗੂ ਨਹੀਂ ਹੋਏ ਹੈ ਪਰ ਰਾਜਨੀਤਿਕ ਰੋਟੀਆਂ ਸੇਕਣ ਵਾਲਿਆਂ ਤੋਂ ਪੇ੍ਰਰਿਤ ਲੋਕ ਇੰਨ੍ਹਾਂ ਤਿੰਨ ਕਾਨੂੰਨਾਂ ਦੇ ਬਾਰੇ ਵਿਚ ਅਫਵਾਹ ਫੈਲਾ ਰਹੇ ਹਨ। ਇੱਥੇ ਤਕ ਕਿ ਕਾਂਗਰਸ ਨੇ ਵੀ ਪਹਿਲਾਂ ਇੰਨ੍ਹਾਂ ਕਾਨੂੰਨਾਂ ਦਾ ਸਮਰਥਨ ਕੀਤਾ ਸੀ ਪਰ ਹੁਣ ਉਹ ਇਸ ਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਹਨ। ਕਿਉਂਕਿ ਮੋਦੀ ਸਰਕਾਰ ਦਜੋਂ ਵੀ ਜਨ ਭਲਾਈਕਾਰੀ ਫੈਸਲੇ ਲੈਂਦੀ ਹੈ ਤਾਂ ਉਨ੍ਹਾਂ ਨੁੰ ਹਮੇਸ਼ਾਂ ਪਰੇਸ਼ਾਨੀ ਹੁੰਦੀ ਹੈ। ਉਹ ਜਿਸ ਤਰ੍ਹਾ ਦਾ ਨਕਾਰਾਤਮਕ ਮਾਹੌਲ ਬਣਾ ਰਹੇ ਹਨ, ਉਹ ਅਰਾਜਕਤਾ ਤੋਂ ਇਲਾਵਾ ਹੋਰ ਕੁੱਝ ਨਹੀ ਹੈ।

ਪੰਜਾਬ ਦੀ ਆਰਥਕ ਸਥਿਤੀ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਗਚ ਪੈਦਾ ਹੋਏ ਅਰਾਜਕਤਾ ਦੇ ਮਾਹੌਲ ਦੇ ਕਾਰਨ ਅੱਜ ਤਕ ਉਨ੍ਹਾਂ ਦੀ ਆਰਥਕ ਸਥਿਤੀ ਖਰਾਬ ਹੈ। ਉੱਥੇ ਹਰਿਆਣਾ ਦੀ ਆਰਥਕ ਸਥਿਤੀ ਦੇਸ਼ ਦੇ ਮੋਹਰੀ ਰਾਜਾਂ ਵਿਚ ਹੈ।

ਮੁੱਖ ਮੰਤਰੀ ਨੇ ਦਸਿਆ ਕਿ ਇਸ ਸਾਲ ਹੋਈ ਭਾਰੀ ਵੱਰਖਾ ਦੇ ਚਲਦੇ ਫਸਲ ਖਰੀਦ ਪ੍ਰਕ੍ਰਿਆ 1 ਅਕਤੂਬਰ, 2021 ਤੋਂ ਸ਼ੁਰੂ ਹੋ ਜਾਵੇਗੀ। ਪਹਿਲਾਂ ਖਰੀਦ 25 ਸਤੰਬਰ, 2021 ਤੋਂ ਸ਼ੁਰੂ ਹੁੰਦੀ ਸੀ ਅਤੇ ਪਰੇਸ਼ਾਨੀ ਮੁਕਤ ਅਤੇ ਸੁਚਾਰੂ ਖਰੀਦ ਦੇ ਲਈ ਕਾਫੀ ਵਿਵਸਥਾ ਕੀਤੀ ਗਈ ਹੈ।

ਹਰਿਆਂਣਾ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਚੰਗੀ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਚੰਗੀ ਹੈ। ਹਰਿਆਣਾ ਦੇਸ਼ ਦਾ ਇਕਲੌਤਾ ਅਜਿਹਾ ਰਾਜ ਹੈ ਜਿਸ ਨੇ ਬਿਜਲੀ ਦੇ ਖੇਤਰ ਵਿਚ ਕ੍ਰਾਂਤੀਕਾਰੀ ਸੁਧਾਰ ਹੋਏ ਹਨ। ਇਕ ਸਮੇਂ ਸੀ ਜਦੋਂ ਰਾਜ ਵਿਚ ਲਾਇਨ ਲਾਸ ਅਤੇ ਬਿਜਲੀ ਚੋਰੀ ਲਗਭਗ 34 ਫੀਸਦੀ ਸੀ ਜੋ ਹੁਣ 14 ਫੀਸਦੀ ਹੀ ਰਹਿ ਗਈ ਹੈ। ਬਿਜਲੀ ਚੋਰੀ ਦੇ ਮਾਮਲੇ ਵਿਚ ਬਿਜਲੀ ਵਿਭਾਗ ਵੱਲੋਂ ਜੁਰਮਾਨੇ ਦੇ ਰੂਪ ਵਿਚ 121 ਕਰੋੜ ਰੁਪਏ ਦੀ ਭਾਰਤੀ ਰਕਮ ਇਕੱਠਾ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ 6700 ਪਿੰਡਾਂ ਵਿੱਚੋਂ 5500 ਪਿੰਡਾਂ ਵਿਚ ਚੌਵੀਂ ਘੰਟੇ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹਰਿਆਣਾ ਦੇਸ਼ ਦਾ ਪਹਿਲਾ ਰਾਜ ਬਣ ਜਾਵੇਗਾ ਜੋ ਸਾਰੇ ਪਿੰਡਾਂ ਨੂੰ ਚੌਵੀਂ ਘੰਟੇ ਬਿਜਲੀ ਮਹੁਇਆ ਕਰਵਾਏਗਾ।

ਹਰ ਯੁਵਾ ਨੂੰ ਰੁਜਗਾਰ ਦੇ ਮੌਕੇ ਦੇਣ ਦੇ ਲਈ ਸਮਰਪਿਤ ਯਤਨ ਕੀਤੇ ਜਾ ਰਹੇ ਹਨ

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿਚ ਹਰ ਯੁਵਾ ਨੂੰ ਰੁਜਗਾਰ ਦੇ ਮੌਕੇ ਦੇਣ ਦੇ ਲਈ ਸਮਰਪਿਤ ਯਤਨ ਕੀਤੇ ਜਾ ਰਹੇ ਹਨ। ਰਾਜ ਸਰਕਾਰ ਦੀ ਮਹਤੱਵਕਾਂਸ਼ੀ ਪਰਿਵਾਰ ਪਹਿਚਾਣ ਪੱਤਰ ਯੋਜਨਾ ਦੇ ਤਹਿਤ ਸੱਭ ਤੋਂ ਘੱਟ ਆਮਦਨ ਵਾਲੇ ਹਰੇਕ ਪਰਿਵਾਰ ਦੀ ਪਹਿਚਾਣ ਕੀਤੀ ਜਾ ਰਹੀ ਹੈ, ਤਾਂ ਜੋ ਪਰਿਵਾਰ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਪਰੀਵਾਰਿਕ ਆਮਦਨ ਨੁੰ ਘੱਟ ਤੋਂ ਘੱਟ ਇਕ ਲੱਖ ਕ ਵਧਾਉਣ ਦੇ ਲਈ ਰੁਜਗਾਰ ਦਿੱਤਾ ਜਾ ਸਕੇ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਰੇ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਹੈ, ਪਰ ਅਸੀਂ ਇਹ ਯਕੀਨੀ ਕਰ ਰਹੇ ਹਨ ਕਿ ਹੋਰ ਖੇਤਰ ਵਿਚ ਸਾਰਿਆਂ ਨੂੰ ਰੁਜਗਾਰ ਦੇਣ ਦੇ ਮੌਕੇ ਪੈਦਾ ਹੋਣ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿਚ ਟਾਟਾ ਸਟੀਕ, ਆਦਿਤਅ ਬਿਰਲਾ ਗਰੁੱਪ ਵਰਗੀ ਵੱਡੇ ਬਿਜਨੈਸ ਘਰਾਨੇ ਆਪਣੀ ਇਕਾਈਆਂ ਲਗਾਉਣ ਲਈ ਹਰਿਆਣਾ ਆਏ ਹਨ। ਇਸ ਦਾ ਮਤਲਬ ਸਾਫ ਹੈ ਕਿ ਨੌਜੁਆਨਾਂ ਨੂੰ ਵੱਧ ਰੁਜਗਾਰ ਦੇ ਮੌਕੇ ਮਿਲਣਗੇ।

ਉਨ੍ਹਾਂ ਨੇ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾ ਨਾਲ ਮਿਟਾਉਣ ਦੇ ਲਈ ਇਤਿਹਾਸਕ ਅਤੇ ਕ੍ਰਾਂਤੀਕਾਰੀ ਸੁਧਾਰ ਕੀਤੇ ਹਨ। ਅਸੀਂ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦੇਣਾ ਯਕੀਨੀ ਕਰਨ ਦੇ ਲਈ ਸਮਰਪਿਤ ਅਤੇ ਡਿਜੀਟਲ ਸੁਧਾਰ ਕੀਤੇ ਗਏ ਹਨ।

ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਉੱਚ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਆਨੰਦ ਮੋਹਨ ਸ਼ਰਣ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਇਲੈਕਟ੍ਰੋਨਿਕਸ, ਸੂਚਨਾ ਤਕਨਾਲੋਜੀ ਅਤੇ ਸੰਚਾਰ ਵਿਭਾਗ ਦੇ ਪ੍ਰਧਾਨ ਸਕੱਤਰ ਵਿਨੀਤ ਗਰਗ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਪ੍ਰਧਾਨ ਸਕੱਤਰ ਏਕੇਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਵਿਦੇਸ਼ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ, ਮੁੱਖ ਮੰਤਰੀ ਦੀ ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Share