ਬਸਪਾ ਕਾਂਗਰਸ ਦੀ ਬੇਲਗਾਮ ਜੁਬਾਨ ਨੂੰ ਸੱਤਾ ਤੋਂ ਚਲਦਾ ਕਰਕੇ ਲਗਾਮ ਕੱਸਣ ਲਈ ਕੰਮ ਕਰੇਗੀ – ਜਸਵੀਰ ਸਿੰਘ ਗੜ੍ਹੀ

ਸਰਦੂਲਗੜ੍ਹ 3 ਅਗਸਤ

ਬਹੁਜਨ ਸਮਾਜ ਪਾਰਟੀ ਵਲੋਂ ਸਰਦੂਲਗੜ੍ਹ ਤੋਂ ਮੋਫਰ ਤੱਕ ਹਜਾਰਾਂ ਦੀ ਗਿਣਤੀ ਵਿੱਚ ਪੈਦਲ, ਮੋਟਰਸਾਈਕਲ ਅਤੇ ਕਾਰਾਂ ਦਾ ਵੱਡਾ ਕਾਫਲਾ ਸਰਦੂਲਗੜ੍ਹ ਦੀਆਂ ਸੜਕਾਂ ਤੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਦੀ ਅਗਵਾਈ ਵਿੱਚ ਉਤਰਿਆ l ਬੀਤੇ ਦਿਨੀਂ ਸਰਦੂਲਗੜ੍ਹ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਦਲਿਤ ਭਾਈਚਾਰੇ ਨੂੰ ਜਾਤੀਸੂਚਕ ਸਬਦਾਂ ਦੀ ਵਰਤੋਂ ਕਰਦੀਆਂ ਹਰਾਮੀ ਕਹਿ ਦਿੱਤਾ ਅਤੇ ਕਾਂਗਰਸ ਸਰਕਾਰ ਨੇ ਕੋਈ ਕਾਰਵਾਈ ਸ਼੍ਰੀ ਮੋਫਰ ਖਿਲਾਫ ਨਹੀਂ ਕੀਤੀ l ਜਦੋਂ ਕਿ ਇਸਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਦੇ ਆਗੂ ਬਹੁਜਨ ਸਮਾਜ ਨੂੰ ਗੈਰ ਪੰਥਕ ਤੇ ਅੱਪਵਿਤੱਰ ਤੱਕ ਕਹਿ ਚੁੱਕੇ ਸਨ। ਇਸ ਵਿਸ਼ਾਲ ਰੋਸ ਰੈਲ਼ੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਿੱਸਾ ਲਿਆ। ਜਿਸ ਵਿਚ ਅਕਾਲੀ ਦਲ ਤੋਂ ਸ਼੍ਰੀ ਬਲਵਿੰਦਰ ਸਿੰਘ ਭੂੰਦੜ, ਗੁਲਜ਼ਾਰ ਸਿੰਘ ਰਣੀਕੇ, ਵਿਧਾਇਕ ਦਿਲਰਾਜ ਭੂੰਦੜ ਆਦਿ ਆਗੂਆਂ ਨੇ ਸਮਝੌਤਾ ਕੀਤਾ।
ਪੰਜਾਬ ਦੀ ਕਾਂਗਰਸ ਸਰਕਾਰ ਨੇ ਪ੍ਰਸ਼ਾਸਨ ਦੁਆਰਾ ਹਾਈਵੇ ਰੋਡ ਉੱਤੇ ਘੱਗਰ ਦਰਿਆ ਵਿੱਚੋ ਗੰਦ ਇਕੱਠਾ ਕਰਕੇ ਉਚੇ ਉਚੇ ਢੇਰ ਲਗਾ ਦਿੱਤੇ ਤਾਂ ਕਿ ਬਹੁਜਨ ਸਮਾਜ ਪਾਰਟੀ ਦੀ ਵਿਸ਼ਾਲ ਮੋਟਰਸਾਈਕਲ ਰੈਲੀ ਨੂੰ ਰੋਕਿਆ ਜਾ ਸਕੇ l ਸਥਿਤੀ ਉਸ ਵੇਲੇ ਤਣਾਅ ਪੂਰਨ ਹੋ ਗਈ ਜਦੋ ਪੁਲਿਸ ਮੁਲਾਜਮਾਂ ਵਲੋਂ ਬਸਪਾ ਦੇ ਸਾਥੀਆਂ ਨੂੰ ਰਸਤਿਆਂ ਵਿੱਚ ਰੋਕ ਟੋਕ ਕਰਨੀ ਸ਼ੁਰੂ ਕਰ ਦਿੱਤੀ। ਇਸ ਸਾਰੇ ਤਣਾਅ ਪੂਰਨ ਮਾਹੌਲ ਨੂੰ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਅਤੇ ਬਸਪਾ ਲੀਡਰਸ਼ਿਪ ਨੇ ਬਹੁਤ ਹੀ ਸੂਝਬੂਝ ਨਾਲ ਸ਼ਾਂਤ ਕੀਤਾ। ਸਰਦੂਲਗੜ੍ਹ ਦਾ ਨਜ਼ਾਰਾ ਇਹ ਸੀ ਕਿ ਬਸਪਾ ਦੀ ਇਸ ਮੋਟਰਸਾਈਕਲ ਰੈਲ਼ੀ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਬੁਰੀ ਤਰਾਂ ਘਬਰਾਈ ਹੋਈ ਸੀ ਅਤੇ ਪ੍ਰਸ਼ਾਂਸ਼ਨ ਘੋਰ ਦਬਾਅ ਵਿੱਚ ਸੀl ਵਿਸ਼ਾਲ ਮੋਟਰਸਾਈਕਲ ਰੈਲ਼ੀ ਨੂੰ ਰੋਕਣ ਲਈ ਸੱਤ ਜਿਲਿਆ ਦੀ ਪੁਲਿਸ ਤਾਇਨਾਤ ਕੀਤੀ ਹੋਈ ਹੈ ਹਰ ਇਕ ਪਾਸੇ ਨੀਲੇ ਨੀਲੇ ਅਤੇ ਪੀਲੇ ਝੰਡੇ ਦਿਖਾਈ ਦੇ ਰਹੇ ਹਨ।
ਸ. ਗੜ੍ਹੀ ਨੇ ਮੰਚ ਤੋਂ ਪੰਜਾਬ ਸਰਕਾਰ ਨੂੰ ਚੁਨੌਤੀ ਦਿੰਦਿਆਂ ਕਿਹਾ ਕੇ ਪੰਜਾਬ ਦੀ ਗੂੰਗੀ ਤੇ ਬੋਲੀ ਕਾਂਗਰਸ ਸਰਕਾਰ ਬਸਪਾ ਦੀਆਂ ਰੈਲੀਆਂ ਨੂੰ ਰੋਕਣ ਲਈ ਜਿਨ੍ਹਾਂ ਮਰਜੀ ਜ਼ੋਰ ਲਗਾ ਲਵੇ ਬਸਪਾ ਅਨੁਸ਼ਾਸਨ ਵਿੱਚ ਅਤੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਰੈਲੀਆਂ ਕਰਦੀ ਰਹੇਗੀ ਅਤੇ ਕਾਂਗਰਸ ਦੀ ਬੇਲਗਾਮ ਜੁਬਾਨ ਨੂੰ ਲਗਾਮ ਦੇਣ ਦਾ ਕੰਮ ਕਰੇਗੀ। ਓਹਨਾ ਕਿਹਾ ਕੇਦਰ ਦੀ ਭਾਜਪਾ ਸਰਕਾਰ ਨੇ ਹਰਿਆਣਾ ਅਤੇ ਦਿੱਲੀ ਦੀਆਂ ਸੜਕਾਂ ਤੇ ਟੋਏ ਪੁਟੇ , ਵੱਡੇ ਵੱਡੇ ਕਿਲ ਲਗਵਾ ਦਿੱਤੇ ਤਾਂ ਕਿ ਕਿਸਾਨ ਦਿੱਲੀ ਪਹੁੰਚ ਕੇ ਸੰਘਰਸ਼ ਵਿੱਚ ਹਿੱਸਾ ਨਾ ਲੈ ਸਕੇ, ਉਹੀ ਕੰਮ ਹੁਣ ਪੰਜਾਬ ਦੀ ਨਿਕੰਮੀ ਕਾਂਗਰਸ ਸਰਕਾਰ ਸੜਕਾਂ ਤੇ ਵੱਡੇ ਵੱਡੇ ਗੰਦ ਦੇ ਢੇਰ ਲਗਾਕੇ ਬਹੁਜਨ ਇਨਕਲਾਬ ਨੂੰ ਰੋਕਣ ਲਈ ਕੋਸ਼ਿਸ਼ ਕਰ ਰਹੀ ਹੈ l ਦਲਿਤ ਪਛੜੇ ਸਮਾਜ ਦਾ ਅਪਮਾਨ ਕਰਨ ਵਾਲੀ ਕਾਂਗਰਸ ਤੇ ਆਪ ਪਾਰਟੀ ਖਿਲਾਫ 29 ਅਗਸਤ ਨੂੰ ਬਸਪਾ ਕਰੇਗੀ ਸੂਬਾ ਪੱਧਰੀ ਰੈਲੀ ਕਰੇਗੀ। ਭਾਜਪਾ, ਕਾਂਗਰਸ ਤੇ ਆਪ ਤਿੰਨਾਂ ਪਾਰਟੀਆ ਦੀ ਸੋਚ ਇੱਕ ਹੈ ਅਤੇ ਹੁਣ ਜਦੋ ਬਸਪਾ ਦਾ ਅਕਾਲੀ ਦਲ ਬਾਦਲ ਨਾਲ ਸਮਝੌਤਾ ਹੋ ਗਿਆ ਹੈ ਤਾਂ ਇਹਨਾਂ ਪਾਰਟੀਆਂ ਦੇ ਆਗੂ ਦਲਿਤ ਭਾਈਚਾਰੇ ਨੂੰ ਜਾਤੀ ਤੋਰ ਤੇ ਜਲੀਲ ਕਰਨ ਲਗ ਪਏ ਹਨ l ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਕਾਂਗਰਸ ਦੇ ਐਮ ਪੀ ਸ਼੍ਰੀ ਰਵਨੀਤ ਬਿੱਟੂ ਨੇ ਸ਼੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਦੀਆ ਸੀਟਾਂ ਬਸਪਾ ਨੂੰ ਅਕਾਲੀ ਦਲ ਬਾਦਲ ਵਲੋਂ ਸਮਝੌਤੇ ਤਹਿਤ ਮਿਲਣ ਤੇ ਦਲਿਤ ਭਾਈਚਾਰੇ ਨੂੰ ਅਪਵਿੱਤਰ ਤੇ ਗੈਰ ਪੰਥਕ ਕਿਹਾ। ਆਮ ਆਦਮੀ ਪਾਰਟੀ ਦੀ ਨੇਤਾ ਨੇ ਭਾਰਤੀ ਸੰਵਿਧਾਨ ਨੂੰ ਗ਼ਲਤ ਤੇ ਘਟੀਆ ਦੱਸਿਆ l ਜਿਸ ਨਾਲ ਕਰੋੜਾਂ ਦਲਿਤਾਂ ਪਛੜੀਆਂ ਸ਼੍ਰੇਣੀਆਂ ਦੇ ਹਿਰਦੇ ਵਲੂੰਧਰੇ ਗਏ ਬਾਬਾ ਸਾਹਿਬ ਜੀ ਦੀ ਕਲਮ ਦਾ ਅਪਮਾਨ ਕੀਤਾ ਗਿਆ l
ਸ ਗੜ੍ਹੀ ਨੇ ਬਹੁਤ ਹੀ ਰੋਸ ਨਾਲ ਕਿਹਾ ਕਿ ਅੱਜ ਦਲਿਤ ਇਹ ਮਹਿਸੂਸ ਕਰਨ ਲੱਗ ਪਿਆ ਹੈ ਕਿ ਉਹ ਆਜ਼ਾਦ ਭਾਰਤ ਵਿੱਚ ਗੁਲਾਮ ਹੈ ਕਿਉਂਕਿ ਜੇਕਰ ਕੋਈ ਨੇਤਾ ਦਲਿਤਾਂ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਉਸ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੁੰਦੀ l ਇਸ ਦਾ ਖਾਮਿਆਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ , ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਮੈਬਰ ਰਾਜ ਸਭਾ ਸਕੱਤਰ ਜਰਨਲ ਅਕਾਲੀ ਦਲ, ਦਿਲਰਾਜ ਸਿੰਘ ਭੂੰਦੜ ਵਿਧਾਇਕ, ਗੁਲਜਾਰ ਸਿੰਘ ਰਣੀਕੇ ਸਾਬਕਾ ਮੰਤਰੀ, ਨੱਛਤਰ ਪਾਲ ਜਰਨਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ, ਗੁਰਜੰਟ ਸਿੰਘ ਭੀਖੀ, ਰਜਿੰਦਰ ਭੀਖੀ, ਮੇਜਰ ਸਿੰਘ, ਆਤਮਾ ਸਿੰਘ ਪਰਮਾਰ, ਕਿਸਾਨ ਆਗੂ ਹਰਜਿੰਦਰ ਸਿੰਘ ਮਿਥੁਨ, ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਜਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ, ਨਗਿੰਦਰ ਸਿੰਘ ਕੁਸਲਾ, ਜਸਵੀਰ ਸਿੰਘ ਜੱਸੀ, ਸੌਦਾਗਰ ਸਿੰਘ, ਸ਼ਤੀਸ ਕੁਮਾਰ ਗੋਇਲ, ਜਤਿੰਦਰ ਸਿੰਘ ਸੋਢੀ, ਸੁਖਦੇਵ ਸਿੰਘ ਚੈਨੇਵਾਲਾ, ਬਲਦੇਵ ਸਿੰਘ ਮੀਰਪੁਰ, ਰਾਣੀ ਕੌਰ ਫਰਮਾਹੀ, ਲਾਲ ਸਿੰਘ ਸੁਲਹਾਣੀ, ਚਮਕੌਰ ਸਿੰਘ ਵੀਰ, ਭੁਪਿੰਦਰ ਬੀਰਬਲ, ਅੰਗਰੇਜ਼ ਸਿੰਘ ਜਟਾਣਾ, ਬਲਵੀਰ ਸਿੰਘ, ਤੇਜਾ ਸਿੰਘ ਬਰੇਟਾ ਆਦਿ ਵੱਡੀ ਗਿਣਤੀ ਵਿਚ ਬਸਪਾ ਵਰਕਰਾਂ ਦਾ ਹਜ਼ੂਮ ਸ਼ਾਮਿਲ ਸੀ।

Share