ਰਿਵਾੜੀ ਦੇ ਪਿੰਡ ਮਾਜਰਾ ਵਿਚ ਬਣਾਏ ਜਾਣ ਵਾਲੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ (ਏਮਜ) ਦੇ ਨਿਰਮਾਣ ਨੂੰ ਲੈ ਕੇ ਰਸਮੀ ਕਾਰਵਾਈ ਪੂਰੀ-ਬਨਵਾਰੀ ਲਾਲ.

ਚੰਡੀਗੜ੍ਹ, 16 ਅਪ੍ਰੈਲ – ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਰਿਵਾੜੀ ਦੇ ਪਿੰਡ ਮਾਜਰਾ ਵਿਚ ਬਣਾਏ ਜਾਣ ਵਾਲੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ (ਏਮਜ) ਦੇ ਨਿਰਮਾਣ ਨੂੰ ਲੈ ਕੇ ਰਸਮੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਜਰਾ ਵਿਚ ਏਮਜ ਦੇ ਨਿਰਮਾਣ ਨਾਲ ਰਿਵਾੜੀ, ਮਹੇਂਦਰਗੜ੍ਹ, ਚਰਖੀ-ਦਾਦਰੀ, ਭਿਵਾਨੀ ਅਤੇ ਰਾਜਸਥਾਨ ਦੇ ਝੂੰਝਨੂ, ਜਿਲਾ ਅਲਵਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ, ਨਿਮਰਾਨਾ, ਭਿਵਾੜੀ ਤੇ ਬਾਵਲ ਵਰਗ ਸਨਅਤੀ ਖੇਤਰ ਵਿਚ ਕੰਮਕਰਦੇ ਲੱਖਾਂ ਲੋੋਕਾਂ ਨੂੰ ਵੀ ਇਸ ਸੰਸਕਾਨ ਦੇ ਆਉਣ ਨਾਲ ਫਾਇਦਾ ਹੋੋਵੇਗਾ।

ਡਾ. ਬਨਵਾਰੀ ਲਾਲ ਅੱਜ ਰਿਵਾੜੀ ਵਿਚ ਏਮਜ ਨਿਰਮਾਣ ਨੂੰ ਲੈ ਕੇ ਅਧਿਕਾਰੀਆਂ ਤੇ ਲੋਕਾਂ ਨਾਲ ਮੀਟਿੰਗ ਕਰ ਰਹੇ ਸਨ।

ਸਹਿਕਾਰਤੀ ਮੰਤਰੀ ਨੇ ਕਿਹਾ ਕਿ ਰਿਵਾੜੀ ਦੇ ਪਿੰਡ ਮਾਜਰਾ ਦੇ ਵਾਸੀਆਂ ਦੀ 40 ਲੱਖ ਰੁਪਏ ਪ੍ਰਤੀ ਏਕੜ ਮੁਆਵਜਾ ਤੇ ਸ਼ਾਪ-ਕਮ-ਆਫਿਸ ਦੀ ਗੱਲ ਮੰਨ ਲਈ ਹੈ। ਉਨ੍ਹਾਂ ਨੇ ਇਸ ਮੌਕੇ ਪਿੰਡ ਮਾਜਰਾ ਦੇ ਵਾਸੀਆਂ ਦੀ ਐਸਸੀਓ ਨੂੰ ਲੈ ਕੇ ਜੋ ਸ਼ੱਕ ਸੀ, ਉਸ ਨੂੰ ਵੀ ਦੂਰ ਕੀਤਾ। ਮੰਤਰੀ ਨੇ ਕਿਹਾ ਕਿ ਸ਼ਾਪ-ਕਮ-ਆਫਿਸ ਦੇ ਵਿਕਾਸ ਦਾ ਵਿਕਲਪ ਪਿੰਡ ਵਾਸੀਆਂ ਦੇ ਅਧੀਨ ਹੈ, ਉਹ ‘ਤੇ ਉਹ ਖੁਦ ਫੈਸਲਾ ਕਰਨ ਲਈ ਆਜਾਦ ਹਨ। ਡਾ. ਬਨਵਾਰੀ ਲਾਲ ਨੇ ਕਿਹਾ ਪੇਂਡੂ ਸੁਸਾਇਟੀ ਬਣਾ ਕੇ ਬਿਲਡਿੰਗ ਪਾਸ ਕਰਵਾ ਕੇ ਖੁਦ ਨਿਰਮਾਣ ਜਾਂ ਫਿਰ ਐਚਐਸਆਈਆਈਡੀਸੀ ਤੋਂ ਵਿਕਸਿਤ/ਨਿਰਮਾਣ ਕਰਵਾਉਣ, ਇਸ ‘ਤੇ ਫੈਸਲਾ ਲੈਣ ਲਈ ਪਿੰਡ ਵਾਸੀ ਆਜਾਦ ਹਨ। ਉਨ੍ਹਾਂ ਕਿਹਾ ਕਿ ਏਮਜ ਲਈ ਜਿੰਨ੍ਹਾਂ ਦੀ ਜਮੀਨ ਲਈ ਜਾਵੇਗੀ, ਉਨ੍ਹਾਂ ਨੂੰ ਐਸਸੀਓ ਦਿੱਤਾ ਜਾਵੇਗਾ।

ਡਾ. ਬਨਵਾਰੀ ਲਾਲ ਨੇ ਕਿਹਾ ਕਿ ਏਮਜ ਦੇ ਨਿਰਮਾਣ ਤੋਂ ਬਾਅਦ ਪਿੰਡ ਮਾਜਰਾ ਦਾ ਨਾਂਅ ਵਿਸ਼ਵ ਦੇ ਨਕਸ਼ੇ ‘ਤੇ ਆਪਣੀ ਪਛਾਣ ਬਣਾਉਣ। ਇਸ ਏਮਜ ਬਣਨ ਨਾਲ ਸਾਰੀਆਂ ਨੂੰ ਵਧੀਆ ਮੈਡੀਕਲ ਸਹੂਲਤਾਂ ਮਿਲੇਗੀ ਅਤੇ ਖੇਤਰ ਦੇ ਨੌਜੁਆਨਾਂ ਨੂੰ ਰੁਜ਼ਗਾਰ ਮਿਲੇਗਾ। ਡਾ. ਬਨਵਾਰੀ ਲਾਲ ਨੇ ਏਮਜ ਨਿਰਮਾਣ ਦੀ ਤਰੱਕੀ ਨੂੰ ਲੈਕੇ ਵਿੱਤ ਤੇ ਯੋਜਨਾ ਵਿਪਾਗ ਦੇ ਵਧੀਕ ਮੁੱਖ ਸਕੱਤਰ ਅਤੇ ਮੈਡੀਕਲ ਸਿਖਿਆ ਤੇ ਖੋੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਨਾਲ ਟੈਲੀਫੋਨ ‘ਤੇ ਗੱਲ ਵੀ ਕੀਤੀ।

*****

ਚੰਡੀਗੜ੍ਹ, 16 ਅਪ੍ਰੈਲ – ਹਰਿਆਣਾ ਕੈਬਿਨੇਟ ਦੀ ਮੀਟਿੰਗ 22 ਅਪ੍ਰੈਲ ਨੂੰ ਸਵੇਰੇ 11:00 ਵਜੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਦੀ ਚੌਥੀ ਮੰਜਿਲ ‘ਤੇ ਹੋਵੇਗੀ।

Share