ਰੇਲ ਆਵਾਜਾਈ ਦੀ ਬਹਾਲੀ ਨਾਲ ਸੂਬੇ ਵਿਚ 46 ਰੈਕਾਂ ਰਾਹੀਂ 114348 ਮੀਟ੍ਰਿਕ ਟਨ ਯੂਰੀਏ ਦੀ ਹੋਈ ਸਪਲਾਈ.

ਚੰਡੀਗੜ੍ਹ, 29 ਨਵੰਬਰ:
ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ, ਰੇਲ ਆਵਾਜਾਈ ਦੀ ਬਹਾਲੀ ਨਾਲ ਹੁਣ ਤੱਕ ਸੂਬੇ ਵਿਚ 46 ਰੈਕਾਂ ਰਾਹੀਂ 114348 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ ਹੈ।
ਸੂਬੇ ਵਿਚ ਹੁਣ ਤੱਕ 46 ਰੈਕਾਂ ਰਾਹੀਂ 114348 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਆਬਾ ਇਲਾਕੇ ਵਿਚ 6 ਰੈਕਾ ਰਾਹੀਂ 13765 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਕਰ ਗਈ ਹੈ ਜਦਕਿ ਮਾਝਾ ਇਲਾਕੇ ਵਿਚ 11 ਰੈਕਾਂ ਰਾਹੀਂ 26412 ਅਤੇ ਮਾਲਵਾ ਵਿਚ 29 ਰੈਕਾਂ ਰਾਹੀਂ 74171 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ।
ਸਟੇਸ਼ਨ ਪੱਧਰ ‘ਤੇ ਯੂਰੀਏ ਦੀ ਸਪਲਾਈ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 25 ਨਵੰਬਰ ਨੂੰ ਧੂਰੀ ਅਤੇ ਮਾਨਸਾ ਹਰੇਕ ਵਿਚ 3195 ਮੀਟ੍ਰਿਕ ਟਨ ਯੂਰੀਏ ਦੀ ਆਮਦ ਹੋਈ ਜਦਕਿ ਤਰਨ ਤਾਰਨ ਵਿਚ 2662 ਮੀਟ੍ਰਿਕ ਟਨ, ਫਾਜ਼ਿਕਲਾ ਵਿਚ 2644 ਮੀਟ੍ਰਿਕ ਟਨ, ਰਾਮਪੁਰਾ ਫੂਲ ਵਿਚ ਅਤੇ ਮਾਨਸਾ ਹਰੇਕ ਵਿਚ 1500 ਮੀਟ੍ਰਿਕ ਟਨ ਅਤੇ ਗੁਰਦਾਸਪੁਰ, ਅੰਮ੍ਰਿਤਸਰ ਅਤੇ ਖੰਨਾ (ਹਰੇਕ) ਵਿਚ 2600 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ।
ਇਸੇ ਤਰ੍ਹਾਂ, 26 ਨਵੰਬਰ ਨੂੰ, ਅੰਮ੍ਰਿਤਸਰ ਵਿਚ 2600 ਮੀਟ੍ਰਿਕ ਟਨ, ਲੁਧਿਆਣਾ ਤੇ ਬਟਾਲਾ (ਹਰੇਕ) ਵਿਚ 500 ਮੀਟ੍ਰਿਕ ਟਨ, ਰਾਮਪੁਰਾ ਫੂਲ, ਧੂਰੀ ਅਤੇ ਸੰਗਰੂਰ ਵਿਚ 3000 ਮੀਟ੍ਰਿਕ ਟਨ ਅਤੇ ਜਲੰਧਰ ਵਿਚ 2650 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਹੋਈ।
ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 27 ਨਵੰਬਰ ਨੂੰ, ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ ਅਤੇ ਜਲੰਧਰ (ਹਰੇਕ) ਵਿਚ 2650 ਮੀਟ੍ਰਿਕ ਟਨ, ਮੋਗਾ ਵਿਚ 2655 ਮੀਟ੍ਰਿਕ ਟਨ, ਰੋਪੜ ਵਿਚ 2000 ਮੀਟ੍ਰਿਕ ਟਨ ਅਤੇ ਤਰਨ ਤਾਰਨ ਵਿਚ 3000 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਹੋਈ।
ਇਸੇ ਤਰ੍ਹਾਂ 28 ਨਵੰਬਰ ਨੂੰ ਜਲੰਧਰ ਵਿਚ ਇਕ ਦਿਨ ਵਿਚ ਦੋ ਵਾਰ 2600 ਅਤੇ 865 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ ਜਦਕਿ ਸੁਨਾਮ ਵਿਚ 3000 ਮੀਟ੍ਰਿਕ ਟਨ, ਰਾਜਪੁਰਾ ਵਿਚ 2655 ਮੀਟ੍ਰਿਕ ਟਨ, ਕੋਟਕਪੂਰਾ ਵਿਚ 2634 ਮੀਟ੍ਰਿਕ ਟਨ, ਮੁਕਤਸਰ ਵਿਚ ਇਕ ਦਿਨ ‘ਚ ਦੋ ਵਾਰ 2650 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਹੋਈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿਚ ਦੋ ਵਾਰ 2650 ਅਤੇ 1350 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਹੋਈ ਅਤੇ ਲੁਧਿਆਣਾ ਵਿਚ ਵੀ ਇਕ ਦਿਨ ‘ਚ ਦੋ ਵਾਰ 2650 ਅਤੇ 1350 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ। ਇਸ ਤੋਂ ਇਲਾਵਾ ਬਟਾਲਾ ਅਤੇ ਪਟਿਆਲਾ ਵਿਚ ਹਰੇਕ ਨੂੰ 3200 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਹੋਈ।
ਇਸੇ ਦੌਰਾਨ, 29 ਨਵੰਬਰ ਨੂੰ ਸੰਗਰੂਰ ਵਿਚ ਇਕੋ ਦਿਨ ਦੋ ਵਾਰ 2600 ਮੀਟ੍ਰਿਕ ਟਨ ਯੂਰੀਏ, ਰਾਮਪੁਰਾ ਫੂਲ ਵਿਚ 2600 ਮੀਟ੍ਰਿਕ ਟਨ, ਜਲੰਧਰ ਅਤੇ ਫ਼ਿਰੋਜਪੁਰ ਵਿਚ ਹਰੇਕ ਨੂੰ 3000 ਮੀਟ੍ਰਿਕ ਟਨ, ਅਬੋਹਰ, ਪਟਿਆਲਾ ਅਤੇ ਸੁਨਾਮ (ਹਰੇਕ) ਨੂੰ 2650 ਮੀਟ੍ਰਿਕ ਟਨ, ਅੰਮ੍ਰਿਤਸਰ ਵਿਚ 2600 ਮੀਟ੍ਰਿਕ ਟਨ, ਸੁਨਾਮ ਅਤੇ ਮੁਕਤਸਰ (ਹਰੇਕ) ਨੂੰ 2600 ਮੀਟ੍ਰਿਕ ਟਨ, ਖੰਨਾ ਤੇ ਲੁਧਿਆਣਾ ਵਿਚ 3000 ਮੀਟ੍ਰਿਕ ਟਨ ਅਤੇ ਮੁਕਤਸਰ ਵਿਚ 2643 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ।
ਜ਼ਿਕਰਯੋਗ ਹੈ ਕਿ ਰੇਲ ਆਵਾਜਾਈ ‘ਤੇ ਰੋਕ ਕਾਰਨ ਯੂਰੀਏ ਅਤੇ ਕੋਲਾ ਦੀ ਸਪਲਾਈ ਕਾਫ਼ੀ ਪ੍ਰਭਾਵਿਤ ਹੋਈ ਜਿਸ ਕਾਰਨ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਪਰ ਹੁਣ ਰੇਲ ਆਵਾਜਾਈ ਦੀ ਮੁੜ ਬਹਾਲੀ ਨਾਲ ਸੂਬੇ ਦੇ ਅਰਥਚਾਰੇ ਦੇ ਇਹਨਾਂ ਦੋ ਮਹੱਤਵਪੂਰਨ ਖੇਤਰਾਂ ਨੂੰ ਹੁਲਾਰਾ ਮਿਲੇਗਾ।

Share