ਸਮਾਜ ਦੇ ਸੱਭ ਤੋਂ ਪਿਛੜੇ ਵਿਅਕਤੀ ਤੇ ਵਰਗ ਨੂੰ ਸਰਕਾਰੀ ਯੋਜਨਾਵਾਂ ਦਾ ਸੱਭ ਤੋਂ ਪਹਿਲਾਂ ਲਾਭ ਦੇ ਕੇ ਉਸ ਦਾ ਵਿਕਾਸ ਕਰਨਾ ਹੀ ਮੌਜੂਦਾ ਸੂਬਾ ਸਰਕਾਰ ਦੀ ਪ੍ਰਾਥਮਿਕਤਾ ਹੈ – ਮੁੱਖ ਮੰਤਰੀ.

ਚੰਡੀਗੜ੍ਹ, 29 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਨੇ ਕਿਹਾ ਕਿ ਸਮਾਜ ਦੇ ਸੱਭ ਤੋਂ ਪਿਛੜੇ ਵਿਅਕਤੀ ਤੇ ਵਰਗ ਨੂੰ ਸਰਕਾਰੀ ਯੋਜਨਾਵਾਂ ਦਾ ਸੱਭ ਤੋਂ ਪਹਿਲਾਂ ਲਾਭ ਦੇ ਕੇ ਉਸ ਦਾ ਵਿਕਾਸ ਕਰਨਾ ਹੀ ਮੌਜੂਦਾ ਸੂਬਾ ਸਰਕਾਰ ਦੀ ਪ੍ਰਾਥਮਿਕਤਾ ਹੈ|
ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਗਲ ਅੱਜ ਹਿਸਾਰ ਵਿਚ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਰਣਬੀਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਹੀ|
ਮੁੱਖ ਮੰਤਰੀ ਨੇ ਕਿਹਾ ਕਿ ਮੈ ਖੁਦ ਨੂੰ ਹਰਿਆਣਾ ਦੀ ਪੂਰੀ ਜਨਤਾ ਨੂੰ ਆਪਣਾ ਪਰਿਵਾਰ ਮੰਨਦਾ ਹਾਂ ਅਤੇ ਆਪਣੇ ਪਰਿਵਾਰ ਦੇ ਪਿਛੜੇ ਮੈਂਬਰਾਂ ਦੀ ਮਦਦ ਕਰਨਾ ਮੇਰੀ ਜਿਮੇਵਾਰੀ ਹੈ, ਇਸ ਲਈ ਇਸ ਦੇ ਲਈ ਮੈਂ ਧੰਨਵਾਦ ਕਰਨ ਦੀ ਜਰੂਰਤ ਨਹੀਂ ਹੈ| ਧੰਨਵਾਦ ਆਪਣੇ ਲੋਕਾਂ ਦਾ ਨਹੀਂ ਸਗੋਂ ਪਰਾਏ ਲੋਕਾਂ ਦਾ ਕੀਤਾ ਜਾਂਦਾ ਹੈ| ਪਰਿਵਾਰ ਦੇ ਮੁਖੀਆ ਵਜੋ ਮੈਂ ਆਪਣੀ ਜਿਮੇਵਾਰੀ ਨਿਭਾਈ ਹੈ| ਸੱਭਕਾ ਸਾਥ-ਸੱਭਕਾ ਵਿਕਾਸ ਅਤੇ ਹਰਿਆਣਾ ਇਕ-ਹਰਿਆਣਵੀਂ ਇਕ ਦਾ ਮੰਤਰ ਹੀ ਸਾਡਾ ਮੂਲਮੰਤਰ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਇਕ ਸਮੇਂ ਸੀ ਜਦੋਂ ਸਰਕਾਰੀ ਨੌਕਰੀ ਉਨ੍ਹਾਂ ਨੂੰ ਮਿਲਦੀ ਸੀ, ਜਿਨ੍ਹਾਂ ਦੇ ਹੱਥ ਵਿਚ ਪੈਸਾ ਅਤੇ ਤਾਕਤ ਸੀ| ਪਰਚੀ ਅਤੇ ਖਬਚਹ ਦੇ ਸਿਸਟਮ ਨੂੰ ਅਸੀਂ ਤੋੜ ਦਿੱਤਾ ਹੈ| ਸਿਸਟਮ ਦੇ ਦਲਾਲਾਂ ਨੂੰ ਅਸੀਂ ਬਾਹਰ ਕੀਤਾ ਹੈ|ਆਮਜਨਤਾ ਨੁੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਲਈ ਥਾਂ-ਥਾਂ ਅੰਤੋਦੇਯ ਤੇ ਸਰਲ ਕੇਂਦਰ, ਈ-ਦਿਸ਼ਾ ਕੇਂਦਰ, ਪਿੰਡ-ਪਿੰਡ ਵਿਚ ਅਟੱਲ ਸੇਵਾ ਕੇਂਦਰ ਬਣਾਏ ਗਏ ਹਨ, ਜਿੱਥੇ ਜਰੂਰਤਮੰਦ ਵਿਅਕਤੀ ਸਰਲਤਾ ਤੋਂ ਯੋਜਨਾ ਦਾ ਲਾਭ ਲੈ ਸਕਦੇ ਹਨ| ਯੋਗ ਲਾਭਪਾਤਰਾਂ ਨੂੰ ਯੋਜਨਾਵਾਂ ਦੀ ਰਕਮ ਸਿੱਧੇ ਉਸ ਦੇ ਖਾਤਿਆਂ ਵਿਚ ਭਿਜਵਾਈ ਜਾਂਦੀ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਸੱਭ ਹੋਣ ਦੇ ਬਾਵਜੂਦ ਹੁਣ ਵੀ ਮੈਨੂੰ ਸੰਤੰਸ਼ ਨਹੀਂ ਹੈ| ਯੋਗ-ਅਯੋਗ ਦੀ ਪਹਿਚਾਣ ਕਰਨ ਵਿਚ ਸਿਸਟਮ ਵਿਚ ਹੁਣ ਅਤੇ ਸੁਧਾਰ ਦੀ ਜਰੂਰਤ ਹੈ| ਇਸ ਦੇ ਲਈ ਪਰਿਵਾਰ ਪਹਿਚਾਣ ਯੋਗ ਬਣਾਏ ਜਾ ਰਹੇ ਹਨ, ਜਿਸ ਵਿਚ ਹਰ ਪਰਿਵਾਰ ਦੀ ਡਿਟੇਲ ਹੋਵੇਗੀ| ਇਸ ਦੇ ਰਜਿਸਟ੍ਰੇਸ਼ਣ ਦਾ 52 ਫੀਸਦੀ ਕਾਰਜ ਪੂਰਾ ਹੋ ਚੁੱਕਾ ਹੈ| ਇਸ ਦੇ ਰਾਹੀਂ ਸਰਕਾਰ ਉਸ ਵਿਅਕਤੀ ਪਰਿਵਾਰ ਦੀ ਪਹਿਚਾਣ ਆਸਾਨੀ ਨਾਲ ਕਰ ਸਕੇਗੀ, ਜੋ ਹੁਣ ਤਕ ਵਾਂਝੇ ਹਨ| ਉਨ੍ਹਾਂ ਨੇ ਕਿਹਾ ਕਿ ਦੌੜਨ ਵਾਲਿਆਂ ਨੂੰ ਸਮਝਨਾ ਹੋਵੇਗਾ ਕਿ ਪਿੱਛੇ ਰਹਿ ਗਏ ਲੋਕਾਂ ਨੂੰ ਵੀ ਨਾਲ ਲੈ ਕੇ ਚਲਨਾ ਹੈ| ਹਰ ਕਿਸੇ ਨੂੰ ਆਪਣੇ ਤੋਂ ਪਿਛੇ ਵਾਲਿਆਂ ਨੂੰ ਅੱਗੇ ਵਧਾਉਣ ਲਈ ਕਾਰਜ ਕਰਨਾ ਹੋਵੇਗਾ, ਤਾਂ ਹੀ ਸੱਭ ਦਾ ਭਲਾ ਹੋਵੇਗਾ|
ਉਨ੍ਹਾਂ ਨੇ ਕਿਹਾ ਕਿ ਮੈਂ ਲਗਾਤਾਰ ਸੂਬਾਵਾਸੀਆਂਦੀ ਦੁੱਖ-ਤਕਲੀਫ ਦੂਰ ਕਰਨ ਲਈ ਯਤਨਸ਼ੀਲ ਰਹਿੰਦਾ ਹੈ| ਹੁਣ ਪਿਛੜਾ ਵਰਗ-ਏ ਨੂੰ ਪੰਚਾਇਤੀ ਰਾਜ ਵਿਚ ਰਾਖਵਾਂ ਦੇਣ ਦਾ ਮਾਮਲਾ ਮੇਰੀ ਜਾਣਕਾਰੀ ਵਿਚ ਲਿਆਇਆ ਗਿਆ ਤਾਂ ਮੈਨੂੰ ਇਹ ਮੰਗ ਜਾਇਜ ਲੱਗੀ ਅਤੇ ਇਸ ਨੂੰ ਪੂਰਾ ਕੀਤਾ| ਰਾਖਵਾਂ ਕਿਸੇ ਦਾ ਸ਼ੌਂਕ ਨਹੀਂ ਹੈ, ਸਗੋਂ ਜਰੂਰਤ ਹੈ| ਸਹਾਰਾ ਮਿਲਣ ਦੇ ਬਾਅਦ ਜਦੋਂ ਸਮਾਜ ਅੱਗੇ ਵੱਧ ਜਾਵੇਗਾ ਤਾਂ ਸੰਭਵ ਤੌਰ ‘ਤੇ ਇਸ ਦੀ ਜਰੂਰਤ ਨਹੀਂ ਰਹੇਗੀ|
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਸੱਭ ਦੀ ਮਦਦ ਕਰੇਗੀ ਜੋ ਕਿਸੇ ਵੀ ਕਾਰਣ ਨਾਲ ਜਰੂਰਤਮੰਦ ਹਨ| ਸਰਕਾਰ ਨੇ ਮੇਧਾਵੀ ਵਿਦਿਆਰਥੀਆਂ ਨੂੰ ਉੱਚ ਸਿਖਿਆ ਪ੍ਰਾਪਤੀ ਦੇ ਲਈ ਸਕਾਲਰਸ਼ਿਪ ਅਤੇ ਲੋਨ ਦੇਣ ਦੀ ਵਿਵਸਥਾ ਕੀਤੀ ਹੈ| ਜਿਸ ਬੱਚੇ ਨੂੰ ਵਿਦੇਸ਼ ਵਿਚ ਪੜਾਈ ਕਰਨੀ ਹੈ, ਡਾਕਟਰ, ਇੰਜੀਨੀਅਰ ਬਨਣਾ ਹੈ ਜਾਂ ਖੋਜ ਕਰਨੀ ਹੈ ਤਾਂ ਉਸ ਨੂੰ ਮਿਲਣ ਵਾਲੇ ਲੋਨ ਦੇ ਲਈ ਮਾਂ-ਪਿਓ ਨੂੰ ਗਾਰੰਟੀ ਨਹੀਂ ਦੇਣੀ ਹੋਵੇਗੀ| ਇਸ ਦੀ ਗਾਰੰਟੀ ਸਰਕਾਰ ਦੇਵੇਗੀ|
ਉਨ੍ਹਾਂ ਨੇ ਪਿਛੜਾ ਸਮਾਜ ਨੂੰ ਸ਼ਿਲਕਾਰਾਂ ਤੇ ਕਰਮਯੋਗੀ ਵਰਗ ਦੱਸਦੇ ਹੋਏ ਕਿਹਾ ਕਿ ਇਹ ਸਮਾਜ ਸਾਡੀ ਅਰਥਵਿਵਸਥਾ ਦਾ ਆਧਾਰ ਹੈ| ਕਪੜਾ, ਆਭੂਸ਼ਨ, ਬਰਤਨ ਤੇ ਸ਼ਿਲਪ ਵਰਗੇ ਕਾਰਜ ਕਰਨ ਵਾਲੇ ਪਿਛੜਾ ਵਰਗ ਸਮਾਜ ਦੀ ਆਜਾਦੀ ਦੇ ਸਮੇਂ ਸਾਡੀ ਅਰਥਵਿਵਸਥਾ ਵਿਚ 24 ਫੀਦੀ ਹਿੱਸੇਦਾਰੀ ਸੀ, ਪਰ ਇਸ ਵਰਗ ਦੇ ਕੌਸ਼ਲ ਵਿਚ ਆਧੁਨਿਕ ਦੌਰ ਦੇ ਅਨੁਰੂਪ ਵਿਕਾਸ ਨਹੀਂ ਹੋ ਪਾਇਆ ਹੈ| ਇਸ ਦੇ ਲਈ ਸਰਕਾਰ ਨੇ ਪਲਵਲ ਵਿਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਵੱਖ-ਵੱਖ ਕੋਰਸ ਹਨ, ਇੰਨ੍ਹਾਂ ਦਾ ਸੱਭ ਤੋਂ ਵੱਧ ਲਾਭ ਇਸ ਵਰਗ ਦੇ ਬੱਚਿਆਂ ਨੂੰ ਪ੍ਰਾਪਤ ਹੋਵੇਗਾ| ਸੂਬੇ ਵਿਚ ਇਸ ਸਮੇਂ ਹੇਅਰ ਸੈਲੂਨ, ਬਿਊਟੀ ਪਾਰਲਰ ਦੀ ਸਿਖਲਾਈ ਲਈ 4 ਸਿਖਲਾਈ ਕੇਂਦਰ ਚੱਲ ਰਹੇ ਹਨ|
ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ ਨੇ ਪਿਛੜਾ ਵਰਗ ਨੂੰ ਪੰਚਾਇਤੀ ਚੋਣ ਵਿਚ 8 ਫੀਸਦੀ ਰਾਖਵਾਂ ਦਿੱਤੇ ਜਾਣ ‘ਤੇ ਪੂਰੇ ਸੂਬੇ ਦੇ ਪਿਛੜੇ ਵਰਗ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ| ਉਨ੍ਹਾਂ ਨੇ ਕਿਹਾ ਕਿ ਪਿਛੜਾ ਵਰਗ ਵੱਲੋਂ ਹਰਿਆਣਾ ਗਠਨ ਦੇ ਸਮੇਂ ਤੋਂ ਹੀ ਪੰਚਾਇਤੀ ਰਾਜ ਪ੍ਰਣਾਲੀ ਵਿਚ ਰਾਖਵਾਂ ਦੇਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੇ ਲਈ ਅਨੇਕ ਕ੍ਿਰਮਸ਼ਨ ਵੀ ਬਣੇ ਪਰ ਕਿਸੇ ਸਰਕਾਰ ਨੇ ਇਸ ਮੰਗ ਨੂੰ ਪੂਰਾ ਨਹੀਂ ਕੀਤਾ| ਇਸ ਮੰਗ ਨੂੰ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਤੇ ਰਾਮ ਮੋਨਹਰ ਲੋਹਿਆ ਵਰਗੇ ਮਹਾ ਪੁਰਸ਼ਾਂ ਨੇ ਵੀ ਚੁਕਿਆ| ਹੁਣ ਮੌਜੂਦਾ ਭਾਜਪਾ ਸਰਕਾਰ ਨੇ ਪੰਚਾਇਤੀ ਰਾਜ ਵਿਚ ਬਹੁਤ ਪਿਛੜੇ ਵਰਗ ਨੂੰ ਰਾਖਵਾਂ ਦੇ ਕੇ ਪੂਰੇ ਸਕਾਜ ਦੀ ਦਸ਼ਕਾਂ ਪੁਰਾਣ ਮੰਗ ਨੂੰ ਪੂਰਾ ਕੀਤਾ ਹੈ|
ਪ੍ਰੋਗ੍ਰਾਮ ਨੂੰ ਪਿਛੜਾ ਵਰਗ ਦੇ ਸੂਬੇ ਪ੍ਰਧਾਨ ਮਦਨਲਾਲ ਚੌਹਾਨ, ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ ਸਮੇਤ ਹੋਰ ਨੇਤਾਵਾਂ ਨੇ ਵੀ ਸੰਬੋਧਿਤ ਕੀਤਾ| ਅਭਿਨੰਦਨ ਸਮਾਰੋਹ ਵਿਚ ਹਿਸਾਰ ਵਿਧਾਇਕ ਡਾ. ਕਮਲ ਗੁਪਤਾ, ਭਾਜਪਾ ਜਿਲ੍ਹਾ ਪ੍ਰਧਾਨ ਕੈਪਟਨ ਭੁਪੇਂਦਰ, ਹਰਿਆਣਾ ਪਿਛੜਾ ਵਰਗ ਕਮਿਸ਼ਨ ਦੇ ਚੇਅਰਮੈਨ ਸਤਬੀਰ ਵਰਮਾ ਸਮੇਤ ਅਨੇਕ ਮਾਣਯੋਗ ਵਿਅਕਤੀ ਨੇ ਹਿੱਸੇਦਾਰੀ ਕੀਤੀ| ਇਸ ਦੌਰਾਨ ਹਰਿਆਣਾ ਕੇਸ਼ਕਲਾ ਬੋਰਡ ਦੇ ਚੇਅਰਮੈਨ ਤੇ ਲੋਕਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਸੁਰੇਸ਼ ਸੈਨ ਨੇ ਪਾਰਟੀ ਅਧਿਕਾਰੀਆਂ ਸਮੇਤ ਭਾਜਪਾ ਦੀ ਮੈਂ੍ਹਬਰਸ਼ਿਪ ਗ੍ਰਹਿਣ ਕੀਤੀ|

ਹਰਿਆਣਾ ਦੇ ਮੁੱਖ ਮੰਤਰੀ ਨੇ ਗੁਰੂਗ੍ਰਾਮ ਸਥਿਤ ਪੁਰਾਣੇ ਨਾਗਰਿਕ ਹਸਪਤਾਲ ਦੇ ਵਿਸਥਾਰ ਦੇ ਲਈ ਨਾਲ ਲਗਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ (ਬਾਲ) ਦਾ ਨਿਰੀਖਣ ਕੀਤਾ
ਚੰਡੀਗੜ੍ਹ, 29 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਅੱਜ ਗੁਰੂਗ੍ਰਾਮ ਤੋਂ ਹਿਸਾਰ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ਹਿਰ ਦੇ ਵਿਚੋਂ-ਵਿਚ ਸਥਿਤ ਪੁਰਾਣੇ ਨਾਗਰਿਕ ਹਸਪਤਾਲ ਦੇ ਵਿਸਥਾਰ ਦੇ ਲਈ ਨਾਲ ਲਗਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ (ਬਾਲ) ਦਾ ਨਿਰੀਖਣ ਕੀਤਾ|
ਵਰਨਣਯੋਗ ਹੈ ਕਿ ਪੁਰਾਣੇ ਨਾਗਰਿਕ ਹਸਪਤਾਲ ਭਵਨ ਦਾ ਵਿਸਥਾਰ ਕਰ ਕੇ ਉਸ ਦੀ ਸਮਰੱਥਾ ਵਧਾ ਕੇ 500 ਬੈਡ ਕਰਨਾ ਪ੍ਰਸਤਾਵਿਤ ਹੈ, ਜਿਸ ਦੇ ਲਈ ਨਾਲ ਲਗਦੇ ਸਰਕਾਰੀ ਸਕੂਲ ਦੀ ਜੀਮਨ ਦਾ ਕੁੱਝ ਹਿੱਸਾ ਸਿਖਿਆ ਵਿਭਾਗ ਤੋਂ ਸਿਹਤ ਵਿਭਾਗ ਨੂੰ ਟ੍ਰਾਂਸਫਰ ਕੀਤਾ ਜਾਣਾ ਹੈ| ਮੁੱਖ ਮੰਤਰੀ ਨੇ ਅੱਜ ਸੀਨੀਅਰ ਅਧਿਕਾਰੀਆਂ ਦੇ ਨਾਲ ਸਕੂਲ ਪਰਿਸਰ ਦਾ ਨਿਰੀਖਣ ਕਰਦੇ ਹੋਏ ਹਸਪਤਾਲ ਦੇ ਵਿਸਥਾਰ ਨੂੰ ਹਰੀ ਝੰਡੀ ਦਿੱਤੀ| ਇਸ ਦੌਰਾਨ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਤੋਂ ਇਲਾਵਾ ਸਿਖਿਆ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ|
ਨਾਗਰਿਕ ਹਸਪਤਾਲ ਭਵਨ ਦੇ ਵਿਸਥਾਰ ਦੇ ਬਾਰੇ ਵਿਚ ਚਰਚਾ ਕਰਦੇ ਹੋਏ ਅੱਜ ਇਹ ਫੈਸਲਾ ਕੀਤਾ ਗਿਆ ਕਿ ਸਕੂਲ ਦੀ ਜਮੀਨ ਦਾ ਜਿਨ੍ਹਾਂ ਹਿੱਸਾ ਸਿਹਤ ਵਿਭਾਗ ਨੂੰ ਟ੍ਰਾਂਸਫਰ ਕੀਤਾ ਜਾਣਾ ਹੈ ਉਨ੍ਹੇ ‘ਤੇ ਚਾਰਦੀਵਾਰੀ ਖਿੱਚ ਕੇ ਅੱਗੇ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇ|
ਨਿਰੀਖਣ ਦੌਰਾਨ ਮੁੱਖ ਮੰਤਰੀ ਨੇ ਜਿਲ੍ਹਾ ਸਿਖਿਆ ਅਧਿਕਾਰੀ ਤੋਂ ਬੱਚਿਆਂ ਲਈ ਵੈਕਲਪਿਕ ਵਿਵਸਥਾ ਅਤੇ ਸਕੂਲ ਦੇ ਲਈ ਨਿਰਧਾਰਿਤ ਨਿਯਮਾਂ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ| ਜਿਲ੍ਹਾ ਸਿਖਿਆ ਅਧਿਕਾਰੀ ਕੈਪਟਨ ਇੰਦੂ ਬੋਕਨ ਲੇ ਜਾਣੂੰ ਕਰਵਾਇਆ ਕਿ ਸਕੂਲ ਦਾ ਜੋ ਭਵਨ ਤੋੜਨ ਦਾ ਪ੍ਰਸਤਾਵ ਹੈ, ਉਸ ਵਿਚ ਲਗਾਈ ਜਾਣ ਵਾਲੀ ਕਲਾਸਾਂ ਸੁਖਰਾਲੀ ਦੇ ਸਰਕਾਰੀ ਸਕੂਲ ਵਿਚ ਲਗਾਈਆਂ ਜਾ ਸਕਦੀਆਂ ਹਨ| ਉਨ੍ਹਾਂ ਨੇ ਇਹ ਵੀ ਦਸਿਆ ਕਿ ਜਮੀਨ ਦਾ ਹਿੱਸਾ ਸਿਹਤ ਵਿਭਾਗ ਨੂੰ ਟ੍ਰਾਂਸਫਰ ਕਰਨ ਬਾਅਦ ਵੀ ਗੁਰੂਗ੍ਰਾਮ ਵਰਗੇ ਮਹਾਨਗਰਾਂ ਲਈ ਬਣੇ ਨਾਰਮ ਅਨੁਸਾਰ ਸਕੂਲ ਲਈ ਕਾਫੀ ਥਾਂ ਬੱਚ ਜਾਂਦੀ ਹੈ ਜਿਸ ਵਿਚ ਬਹੁਮੰਜਿਲਾ ਭਵਨ ਬਣਾ ਕੇ ਸਕੂਲ ਦੀ ਸਾਰੀ ਕਾਲਸਾਂ ਲਗ ਸਕਦੀਆਂ ਹਨ|
ਮੁੱਖ ਮੰਤਰੀ ਤੋਂ ਹਰੀ ਝੰਡੀ ਮਿਲਣ ਬਾਅਦ ਹੁਣ ਪੁਰਾਣੇ ਨਾਗਰਿਕ ਹਸਪਤਾਲ ਦੇ ਵਿਸਥਾਰ ਦਾ ਰਾਸਤਾ ਸਾਫ ਹੋ ਗਿਆ ਹੈ| ਪਿਲਾਂ ਪੁਰਾਣੇ ਭਵਨ ਨੂੰ ਡਿੱਗਾਇਆ ਜਾਵੇਗਾ ਜਿਸ ਦੇ ਲਈ ਲੋਕ ਨਿਰਮਾਣ ਵਿਭਾਗ ਟੈਂਡਰ ਮੰਗੇਗਾ| ਇਸ ਮੌਕੇ ‘ਤੇ ਸਿਵਲ ਸਰਜਨ ਡਾ. ਵੀਰੇਂਦਰ ਯਾਦਵ ਨੇ ਦਸਿਆ ਕਿ ਪੁਰਾਣੇ ਨਾਗਰਿਕ ਹਸਪਤਾਲ ਪਰਿਸਰ ਵਿਚ ਬਣੇ ਸਿਵਲ ਸਰਜਨ ਦਫਤਰ ਨੂੰ ਵੀ ਸ਼ਿਫਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਨਵੇਂ ਹਸਪਤਾਲ ਭਵਨ ਨਿਰਮਾਣ ਲਈ ਪੂਰੀ ਥਾਂ ਲੋਕ ਨਿਰਮਾਣ ਵਿਭਾਗ ਨੂੰ ਉਪਲਬਧ ਕਰਵਾਈ ਜਾ ਸਕੇ| ਡਾ. ਯਾਦਵ ਨੇ ਦਸਿਆ ਕਿ ਪੁਰਾਣੇ ਭਵਨ ਨੂੰ ਡਿਮੋਲਿਸ਼ ਕਰਨ ਬਾਅਦ ਨਾਲ ਲਗਦੇ ਸਕੂਲ ਦੀ ਜਮੀਨ ਦਾ ਕੁੱਝ ਹਿੱਸਾ ਮਿਲਾ ਕੇ ਇੱਥੇ ਇਕ ਸ਼ਾਨਦਾਰ ਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ 500 ਬੈਡ ਸਮਰੱਥਾ ਦਾ ਨਵਾਂ ਨਾਗਰਿਕ ਹਸਪਤਾਲ ਭਵਨ ਬਣਾਇਆ ਜਾਵੇਗਾ ਅਤੇ ਇਹ ਕਾਰਜ ਵੀ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਰਾਹੀਂ ਹੋਵੇਗਾ|
ਇਸ ਮੌਕੇ ‘ਤੇ ਜਿਲ੍ਹਾ ਡਿਪਟੀ ਕਮਿਸ਼ਨਰ ਅਮਿਤ ਖੱਤਰੀ, ਪੁਲਿਸ ਕਮਿਸ਼ਨਰ ਕੇਕੇ ਰਾਓ, ਵਧੀਕ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪਵਾਰ, ਸਿਵਲ ਸਰਜਨ ਡਾ. ਵੀਰੇਂਦਰ ਯਾਦਵ ਜਿਲ੍ਹਾ ਸਿਖਿਆ ਅਧਿਕਾਰੀ ਕੈਪਟਨ ਇੰਦੂ ਬੋਕਨ ਵੀ ਮੌਜੂਦ ਸਨ|

ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਸਥਿਤ ਗਿਰੀ ਸੈਂਟਰ ਵਿਚ 4 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਸਿੰਥੈਟਿਕ ਟ੍ਰੈਕ ਖਿਡਾਰੀਆਂ ਦੇ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ – ਮੁੱਖ ਮੰਤਰੀ
ਚੰਡੀਗੜ੍ਹ, 29 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਚੈਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਸਥਿਤ ਗਿਰੀ ਸੈਂਟਰ ਵਿਚ 4 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਬਸਣਿਆ ਸਿੰਥੈਟਿਕ ਟ੍ਰੈਕ ਖਿਡਾਰੀਆਂ ਦੇ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ| ਇੱਥੇ ਅਭਿਆਸ ਕਰ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੈ ਸੂਬੇ ਦੇ ਦੇਸ਼ ਦਾ ਨਾਂਅ ਰੋਸ਼ਨ ਕਰਣਗੇ|
ਮੁੱਖ ਮੰਤਰੀ ਮਨੋਹਰ ਲਾਲ ਇਸ ਕੌਮਾਂਤਰੀ ਸਿੰਥੈਟਿਕ ਟ੍ਰੈਕ ਦੇ ਉਦਘਾਟਨ ਮੌਕੇ ‘ਤੇ ਮੌਜੂਦ ਲੋਕਾਂ ਨੂੰ ਬੰਬੋਧਿਤ ਕਰ ਰਹੇ ਸਨ| ਇਸ ਦੇ ਬਾਅਦ ਮੁੱਖ ਮੰਤਰੀ ਨੇ ਯੂਨੀਵਰਸਿਟੀ ਵਿਚ ਹੀ ਕੌਮਾਂਤਰੀ ਸਾਇੰਟਿਸਟ ਹਾਸਟਲ ਦਾ ਵੀ ਉਦਘਾਟਨ ਕੀਤਾ|
ਮੁੱਖ ਮੰਤਰੀ ਨੇ ਕਿਹਾ ਕਿ 19 ਸਾਲ ਤਕ ਦੀ ਉਮਰ ਦੇ ਖਿਡਾਰੀਆਂ ਲਈ ਖੇਡੋਂ ਇੰਡੀਆ ਪ੍ਰੋਗ੍ਰਾਮ ਸੰਚਾਲਿਤ ਹੈ ਜਿਸ ਦੇ ਤਹਿਤ ਹੀ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ| ਇਸ ਨਾਲ ਕਿਸ਼ੋਰ ਅਵਸਥਾ ਵਿਚ ਹੀ ਖਿਡਾਰੀ ਅਭਿਆਸ ਕਰਦੇ ਹੋਏ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਆਪਣੀ ਪਹਿਚਾਣ ਬਣਾਉਨ ਵਿਚ ਕਾਮਯਾਬ ਹੋ ਰਹੇ ਹਨ| ਉਨ੍ਹਾਂ ਨੇ ਕਿਹਾ ਕਿ ਖੇਡੋਂ ਇੰਡੀਆ ਦੇ ਤਹਿਤ ਸਾਲ 2021 ਵਿਚ ਆਯੋਜਿਤ ਕੀਤੇ ਜਾਣ ਵਾਲੇ ਖੇਡਾਂ ਦੀ ਮੇਜਬਾਨੀ ਹਰਿਆਣਾ ਕਰੇਗਾ ਅਤੇ ਇਸ ਦਾ ਮੁੱਖ ਕੇਂਦਰ ਪੰਚਕੂਲਾ ਹੋਵੇਗਾ| ਇਸ ਖੇਡ ਮਹਾਕੁੰਭ ਵਿਚ ਪੂਰੇ ਦੇਸ਼ ਤੋਂ 12 ਤੋਂ 15 ਹਜਾਰ ਖਿਡਾਰੀ ਹਿੱਸਾ ਲੈਣਗੇ| ਇਸ ਵਿਚ 20 ਤਰ੍ਹਾ ਦੇ ਇਵੈਂਟ ਆਯੋਜਿਤ ਕੀਤੇ ਜਾਣਗੇ| ਉਨ੍ਹਾਂ ਨੇ ਕਿਹਾ ਕਿ ਖੇਡੋ ਇੰਡੀਆ ਦੇ ਤਹਿਤ ਲਵੰਬਰ ਜਾਂ ਦਸੰਬਰ ਵਿਚ ਹੀ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ, ਪਰ ਇਸ ਵਾਰ ਕੋਰੋਨਾ ਮਹਾਮਾਰੀ ਦੇ ਚਲਦੇ ਇਹ ਸੰਭਵ ਨਹੀਂ ਹੋ ਪਾਇਆ| ਇਸ ਲਈ ਅਗਲੇ ਸਾਲ ਦੇ ਲਈ ਇੰਨ੍ਹਾਂ ਖੇਡਾਂ ਦੀ ਮੇਜਬਾਨੀ ਹਰਿਆਣਾ ਸੂਬੇ ਨੂੰ ਮਿਲੀ ਹੈ|
ਉਨ੍ਹਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਇਸ ਦੀ ਤਿਆਰੀਆਂ ਵਿਚ ਜੁੱਟ ਜਾਣ ਤਾਂ ਜੋ ਇੰਨ੍ਹਾਂ ਖੇਡਾਂ ਵਿਚ ਉਹ ਬਿਹਰੀਨ ਪ੍ਰਦਰਸ਼ਨ ਸਕਣ| ਇੰਨ੍ਹਾਂ ਖੇਡਾਂ ਦੇ ਸਫਲ ਆਯੋਜਨ ਵਿਚ ਸਿਖਿਆ ਵਿਭਾਗ ਤੇ ਖੇਡ ਵਿਭਾਗ ਦੀ ਮਹਤੱਵਪੂਰਣ ਭੂਮਿਕਾ ਰਹਿੰਦੀ ਹੈ| ਉਨ੍ਹਾਂ ਨੇ ਆਸ ਪ੍ਰਗਟਾਉਂਦੇ ਹੋਏ ਕਿਹਾ ਕਿ ਇੰਨ੍ਹਾਂ ਖੇਡਾਂ ਵਿਚ ਮੇਜਬਾਨ. ਦੇ ਨਾਲ-ਨਾਲ ਜੇਤੂ ਬਨਣ ‘ਤੇ ਜੋਰ ਰਹੇਗਾ|
ਇਸ ਮੌਕੇ ‘ਤੇ ਕੁੜੀਆਂ ਦੀ ਸੌ ਮੀਟਰ ਤੇ ਮੁੰਡਿਆਂ ਦੀ 400 ਮੀਟਰ ਦੀ ਦੌੜ ਵੀ ਕਰਵਾਈ ਗਈ| ਇਸ ਤੋਂ ਇਲਾਵਾ ਖੁਦ ਮੁੱਖ ਮੰਤਰੀ, ਵਾਇਸ ਚਾਂਸਲਰ ਤੇ ਹੋਰ ਅਧਿਕਾਰੀਆਂ ਨੇ ਵੀ ਟ੍ਰੈਕ ‘ਤੇ ਦੌੜ ਲਗਾਈ|
ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸਮਰ ਸਿੰਘ ਨੇ ਮੁੱਖ ਮਹਿਮਾਨ ਦੇ ਸਾਹਮਣੇ ਯੂਨੀਵਰਸਿਟੀ ਦੀ ਖੇਡਾਂ ਵਿਚ ਉਪਲਬਧੀਆਂ ਦਾ ਜਿਕਰ ਕਰਦੇ ਹੋਏ ਦਸਿਆ ਕਿ ਇੰਥੋਂ ਅਭਿਆਸ ਕਰਨ ਵਾਲੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ ‘ਤੇ ਯੂਨੀਵਰਸਿਟੀ ਦਾ ਨਾਂਅ ਚਮਕਾਇਆ ਹੈ|
ਵਿਦਿਆਰਥੀ ਭਲਾਈ ਨਿਦੇਸ਼ਕ ਡਾ. ਦੇਵੇਂਦਰ ਸਿੰਘ ਦਹਿਆ ਨੇ ਯੂਨੀਵਰਸਿਟੀ ਦੀ ਖੇਡ ਉਪਲਬਧੀਆਂ ਦੇ ਬਾਰੇ ਵਿਚ ਵਿਸਥਾਰਪੂਰਣ ਦਸਦੇ ਹੋਏ ਕਿਹਾ ਕਿ ਇਥੋ. ਅਭਿਆਸ ਕਰ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੇ ਖਿਡਾਰੀਆਂ ਵਿਚ ਗੀਤਾ ਜੁਤਸ਼ੀ ਨੇ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਤੇ ਪਦਮਸ੍ਰੀ ਅਵਾਰਡ ਜੇਤੂ ਰਹੀ ਹੈ|
ਯੂਨੀਵਰਸਿਟੀ ਵਿਚ ਆਯੋਜਿਤ ਪ੍ਰੋਗ੍ਰਾਮ ਵਿਚ ਹਰਿਆਣਾ ਵਿਧਾਲਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ, ਹਿਸਾਰ ਦੇ ਵਿਧਾਇਕ ਡਾ. ਕਮਲ ਗੁਪਤਾ, ਬੀਜੇਪੀ ਜਿਲ੍ਹਾ ਪ੍ਰਧਾਨ ਕੈਪਨਟ ਭੁਪੇਂਦਰ ਸਿੰਘ ਵੀਰ ਚੱਕਰ ਤੋਂ ਇਲਾਵਾ ਜਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀ ਅਤੇ ਸ਼ਹਿਰ ਦੇ ਮਾਣਯੋਗ ਵਿਅਕਤੀ ਮੌਜੂਦ ਸਨ|

Share