ਹਰਿਆਣਾ ਦੇ ਮੁੱਖ ਸਕੱਤਰ ਨੇ ਸੂਬੇ ਵਿਚ ਲਾਇਬ੍ਰੇਰੀਆਂ ਦਾ ਸਮਾਂ ਵਧਾਏ ਜਾਣ ਦੇ ਆਦੇਸ਼ ਦਿੱਤੇ.

.
ਚੰਡੀਗੜ, 27 ਨਵੰਬਰ – ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਵੱਖ-ਵੱਖ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਪ੍ਰੀਖਿਆਰਥੀਆਂ ਲਈ ਜਿਲਾ ਤੇ ਬਲਾਕ ਪੱਧਰ ਦੀ ਲਾਇਬ੍ਰੇਰੀ ਵਿਚ ਪੜ•ਾਈ ਸਮੱਗਰੀ ਦੀ ਚੋਣ ਧਿਆਨ ਨਾਲ ਕੀਤੀ ਜਾਵੇ| ਇਸ ਤੋਂ ਇਲਾਵਾ, ਲਾਇਬ੍ਰੇਰੀਆਂ ਦੇ ਸਮੇਂ ਨੂੰ ਵੀ ਵਧਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦੀ ਵਰਤੋਂ ਕਰ ਸਕਣ|
ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਦੇ ਤਹਿਤ ਘੱਟ ਗਿਣਤੀ ਭਾਈਚਾਰੇ ਦੇ ਚੁਣੇ ਸੱਤ ਜਿਲਿਆਂ ਵਿਚ ਪਲਵਲ, ਫਤਿਹਾਬਾਦ, ਮੇਵਾਤ, ਕੈਥਲ, ਕੁਰੂਕਸ਼ੇਤਰ, ਯਮੁਨਾਨਗਰ ਤੇ ਸਿਰਸਾ ਦੇ 15 ਬਲਾਕਾਂ ਦੀ ਲਗਭਗ 35 ਕਰੋੜ ਰੁਪਏ ਦੀ ਵੱਖ-ਵੱਖ ਪਰਿਯੋਜਨਾਵਾਂ ਦੀ ਇਜਾਜਤ ਪ੍ਰਦਾਨ ਕੀਤੀ|
ਪ੍ਰਵਾਨ ਕੀਤੀ ਗਈ ਪਰਿਯੋਜਨਾਵਾਂ ਵਿਚ ਨੂੰਹ ਬਲਾਕ ਦੇ ਮੇਵਾਤ ਇੰਜੀਨੀਅਰਿੰਗ ਕਾਲਜ ਵਿਚ ਮਹਿਲਾ ਹੋਸਟਲ, ਪਿਹੋਵਾ ਬਲਾਕ ਵਿਚ ਇਕ ਜਨਤਕ ਕੇਂਦਰ ਤੇ 3 ਡਿਸਪੈਂਸਰਿਆਂ, 86 ਸਕੂਲਾਂ ਵਿਚ ਪਖਾਨੇ (ਲੜਕੇ ਤੇ ਲੜਕੀਆਂ ਲਈ), ਸਵੈ ਸਹਾਇਤਾ ਸਮੂਹਾਂ ਦੇ ਕੰਮ ਕਰਨ ਦੇ 105 ਸ਼ੈਡ, ਆਂਗਨਵਾੜੀ ਕੇਂਦਰ, ਲਾਇਬ੍ਰੇਰੀ ਅਤੇ ਹਥੀਨ ਬਲਾਕ ਵਿਚ ਜਿਮ ਉਪਕਰਣ ਤੇ ਮੈਟ ਸ਼ਾਮਿਲ ਹਨ| ਇਸ ਤੋਂ ਇਲਾਵਾ, ਉਨਾਂ ਨੇ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਅਭਿਨਵ ਪਰਿਯੋਜਨਾਵਾਂ ‘ਤੇ ਵੀ ਕੰਮ ਕਰਨ ਦੇ ਆਦੇਸ਼ ਦਿੱਤੇ|
ਮੀਟਿੰਗ ਵਿਚ ਮੁੱਖ ਸਕੱਤਰ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਸਿਖਿਆ ਪ੍ਰਦਾਨ ਕਰਨ ਲਈ ਸਕੂਲ ਸਿਖਿਆ ਵਿਭਾਗ ਵੱਲੋਂ ਟੈਬਲੇਟ ਦਿੱਤੇ ਜਾਣੇ ਹਨ| ਅਜਿਹੇ ਵਿਚ ਇੰਨਾਂ ਘੱਟ ਗਿਣਤੀ ਭਾਈਚਾਰੇ ਦੇ 15 ਬਲਾਕਾਂ ਵਿਚ ਪਹਿਲ ਦੇ ਆਧਾਰ ‘ਤੇ ਟੈਬਲੇਟ ਦਿੱਤੇ ਜਾਣ|
ਮੀਟਿੰਗ ਵਿਚ ਦਸਿਆ ਗਿਆ ਕਿ ਪੀਐਮਜੇਵੀਕੇ ਯੋਜਨਾ ਦਾ ਮੰਤਵ ਪਿਛੜਾਪਨ ਦੇ ਮਾਪਦੰਡ ‘ਤੇ ਕੌਮੀ ਔਸਤ ਅਤੇ ਘੱਟ ਗਿਣਤੀ ਭਾਈਚਾਰਿਆਂ ਵਿਚਕਾਰ ਦੇ ਫਰਕ ਨੂੰ ਘੱਟ ਕਰਨਾ ਹੈ| ਜਿੱਥੇ ਕੁਲ ਆਬਾਦੀ ਦਾ ਘੱਟੋਂ ਘੱਟ 25 ਫੀਸਦੀ ਘੱਟਗਿਣਤੀ ਹੁੰਦੇ ਹਨ, ਉੱਥੇ ਯੋਜਨਾ ਨੂੰ ਲਾਗੂ ਕੀਤਾ ਜਾ ਰਿਹਾ ਹੈ| ਇਸ ਯੋਜਨਾ ਦੇ ਤਹਿਤ 33 ਫੀਸਦੀ ਤੋਂ 40 ਫੀਸਦੀ ਸਰੋਤ ਖਾਸਤੌਰ ‘ਤੇ ਮਹਿਲਾ ਕੇਂਦਰਿਤ ਪਰਿਯੋਜਨਾਵਾਂ ਲਈ ਵੰਡ ਕੀਤਾ ਜਾਂਦਾ ਹੈ| ਇਸ ਤੋਂ ਇਲਾਵਾ, 80 ਫੀਸਦੀ ਸਰੋਤਾਂ ਨੂੰ ਸਿਖਿਆ, ਸਿਹਤ ਅਤੇ ਕੌਸ਼ਲ ਵਿਕਾਸ ਨਾਲ ਸਬੰਧਤ ਪਰਿਯੋਜਨਾਵਾਂ ਲਈ ਨਿਰਧਾਤਿਰ ਕੀਤੀ ਗਈ ਹੈ|
ਮੀਟਿੰਗ ਵਿਚ ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਨਿਗਮ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਮਿਤ ਝਾ, ਵਿੱਤ ਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ|

******

ਹਰਿਆਣਾ ਰਾਜ ਚੋਣ ਕਮਿਸ਼ਨ ਨੇ ਨਗਰ ਪਰਿਸ਼ਦ ਤੇ ਨਗਰ ਪਾਲਿਕਾ ਦੇ ਚੇਅਰਮੈਨ ਦੀ ਚੋਣ ਲਈ ਚੋਣ ਖਰਚ ਦੀ ਸੀਮਾ ਨਿਰਧਾਰਿਤ ਕੀਤੀ
ਚੰਡੀਗੜ, 27 ਨਵੰਬਰ – ਹਰਿਆਣਾ ਰਾਜ ਚੋਣ ਕਮਿਸ਼ਨ ਨੇ ਨਗਰ ਪਰਿਸ਼ਦ ਦੇ ਚੇਅਰਮੈਨ ਲਈ ਚੋਣ ਖਰਚ ਸੀਮਾ 15 ਲੱਖ ਰੁਪਏ ਅਤੇ ਨਗਰ ਪਾਲਿਕਾ ਦੇ ਚੇਅਰਮੈਨ ਲਈ 10 ਲੱਖ ਰੁਪਏ ਨਿਰਧਾਰਿਤ ਕੀਤੀ ਹੈ|
ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ 30 ਅਕਤੂਬਰ, 2020 ਨੂੰ ਹਰਿਆਣਾ ਨਗਰ ਪਾਲਿਕਾ ਐਕਟ, 1973 ਵਿਚ ਸੋਧ ਕੀਤੀ ਗਈ ਸੀ ਕਿ ਹੁਣ ਨਗਰ ਪਰਿਸ਼ਦ ਅਤੇ ਨਗਰ ਪਾਲਿਕਾ ਦੇ ਚੇਅਰਮੈਨ ਸਿੱਧੇ ਚੋਣ ਰਾਹੀਂ ਸਬੰਧਤ ਵਾਰਡਾਂ ਦੇ ਵੋਟਰਾਂ ਵੱਲੋਂ ਚੁਣੇ ਜਾਣਗੇ| ਇਸ ਦੇ ਚਲਦੇ ਰਾਜ ਚੋਣ ਕਮਿਸ਼ਨ ਨੇ ਨਗਰ ਪਰਿਸ਼ਦ ਅਤੇ ਨਗਰ ਪਾਲਿਕਾ ਦੇ ਚੇਅਰਮੈਨ ਲਈ ਚੋਣ ਖਰਚ ਸੀਮਾ ਨਿਰਧਾਰਿਤ ਕੀਤੀ ਹੈ|
ਕਮਿਸ਼ਨ ਨੇ ਇਹ ਵੀ ਆਦੇਸ਼ ਦਿੱਤੇ ਹੈ ਕਿ ਨਗਰ ਪਰਿਸ਼ਦ ਅਤੇ ਨਗਰ ਪਾਲਿਕਾ ਦੇ ਚੇਅਰਮੈਨ ਲਈ ਚੋਣ ਲੜਣ ਵਾਲੇ ਉਮੀਦਵਾਰ ਜਾਂ ਉਨਾਂ ਦੇ ਚੋਣ ਏਜੰਟ ਵੱਲੋਂ ਚੋਣ ਖਰਚ ਦਾ ਬਿਊਰਾ ਰੱਖਣਾ ਹੋਵੇਗਾ ਅਤੇ ਨਤੀਜੇ ਐਲਾਨ ਹੋਣ ਦੇ 30 ਦਿਨਾਂ ਅੰਦਰ ਖਰਚ ਦਾ ਬਿਊਰਾ ਜਿਲਾ ਡਿਪਟੀ ਕਮਿਸ਼ਨਰ ਕੋਲ ਜਮਾਂ ਕਰਵਾਉਣਾ ਹੋਵੇਗਾ| ਇਸ ਤੋਂ ਇਲਾਵਾ, ਇਹ ਵੀ ਆਦੇਸ਼ ਦਿੱਤੇ ਹਨ ਕਿ ਜੇਕਰ ਕੋਈ ਉਮੀਵਾਰ ਨਿਰਧਾਰਿਤ ਸਮੇਂ ਵਿਚ ਚੋਣ ਖਰਚ ਦਾ ਬਿਊਰਾ ਪੇਸ਼ ਕਰਨ ਵਿਚ ਅਸਫਲ ਹੁੰਦਾ ਹੈ ਤਾਂ ਕਮਿਸ਼ਨ ਉਸ ਨੂੰ ਅਯੋਗ ਐਲਾਨ ਕਰ ਸਕਦਾ ਹੈ ਅਤੇ ਉਮੀਦਵਾਰ ਆਦੇਸ਼ ਜਾਰੀ ਹੋਣ ਦੀ ਮਿਤੀ ਤੋਂ 5 ਸਾਲ ਲਈ ਅਯੋਗ ਹੋ ਜਾਵੇਗਾ|
ਉਮੀਦਵਾਰ ਖੁਦ ਜਾਂ ਉਸ ਦੇ ਐਥੋਰਾਇਜਡ ਚੋਣ ਏਜੰਟ ਵੱਲੋਂ ਨਾਮਜਦਗੀ ਪੱਤਰ ਭਰਨ ਤੋਂ ਲੈ ਕੇ ਚੋਣ ਨਤੀਜੇ ਐਲਾਨ ਹੋਣ ਵਾਲੇ ਦਿਨ ਤਕ ਚੋਣ ਨਾਲ ਸਬੰਧਤ ਸਾਰੇ ਖਰਚਿਆਂ ਲਈ ਵੱਖ ਤੋਂ ਖਾਤਾ ਰੱਖਣਾ ਹੋਵੇਗਾ| ਕੁਲ ਖਰਚ ਉਪਰੋਕਤ ਸੀਮਾ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ|
ਰਾਜ ਚੋਣ ਕਮਿਸ਼ਨ ਵੱਲੋਂ ਚੋਣ ਲੜਣ ਵਾਲੇ ਉਮੀਦਵਾਰ ਜਾਂ ਉਸ ਦੇ ਚੋਣ ਏਜੰਟ ਵੱਲੋਂ ਉਪਰੋਕਤ ਸੀਮਾ ਤੋਂ ਵੱਧ ਖਰਚ ਕਰਨ ਦੇ ਮਾਮਲੇ ਵਿਚ ਕਿਸੇ ਵੀ ਤਰਾਂ ਦੇ ਉਲੰਘਣ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|

*******

ਸੜਕ ਦੁਰਘਟਨਾ ਵਿਚ ਪ੍ਰਦਰਸ਼ਨਕਾਰੀ ਦੀ ਗਈ ਜਾਨ, ਮਾਮਲਾ ਦਰਜ
ਚੰਡੀਗੜ੍ਹ, 27 ਨਵੰਬਰ – ਹਰਿਆਣਾ ਪੁਲਿਸ ਨੇ ਮੁੰਢਾਲ, ਜਿਲ੍ਹਾ ਭਿਵਾਨੀ ਵਿਚ ਸੜਕ ਹਾਦਸੇ ਵਿਚ ਦਿੱਲੀ ਜਾ ਰਹੇ ਇਕ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਦੇ ਮਾਮਲੇ ਵਿਚ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ| ਟਰੱਕ ਡਰਾਈਵਰ ਨੇ ਪਿੱਛੇ ਤੋਂ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ| ਇਸ ਘਟਨਾ ਵਿਚ ਦੋ ਹੋਰ ਲੋਕ ਵੀ ਜਖਮੀ ਹੋਏ|
ਇਸ ਸਬੰਧ ਵਿਚ ਇਕ ਮਾਮਲਾ ਸਦਰ ਪੁਲਿਸ ਸਟੇਸ਼ਨ, ਭਿਵਾਨੀ ਵਿਚ ਦਰਜ ਕੀਤਾ ਗਿਆ ਹੈ|
ਇਸ ਸਬੰਧ ਵਿਚ ਤੱਥਾਂ ਨੁੰ ਸਾਂਝਾ ਕਰਦੇ ਹੋਏ ਹਰਿਆਣਾ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਅੱਜ ਸਵੇਰੇ 4 ਵਜੇ, ਮੁੰਢਾਲ ਵਿਚ ਇਕ ਪੁਲਿਸ ਬੈਰੀਕੇਡ ‘ਤੇ ਟਰੱਕ ਨੰਬਰ ਐਚਆਰ 46 ਈ 6520 ਨੇ ਦਿੱਲੀ ਜਾ ਰਹੇ ਇਕ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ| ਇਸ ਸੜਕ ਹਾਦਸੇ ਵਿਚ ਟਰੈਕਟਰ-ਟਰਾਲੀ ਵਿਚ ਸਵਾਰ ਪੰਜਾਬ ਦੇ ਮਾਨਸਾ ਨਿਵਾਸੀ ਤਾਨਹਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਲੋਕ ਜਖਮੀ ਹੋ ਗਏ|
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਜਖਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭਿਵਾਨੀ ਪਹੁੰਚਾਇਆ|
ਇਸ ਸਬੰਧ ਵਿਚ ਸ਼ਿਕਾਇਤ ਮਿਲਣ ਬਾਅਦ, ਟਰੱਕ ਡਰਾਈਵਰ ਦੇ ਖਿਲਾਫ ਭਾਰਤੀ ਦੰਡ ਸੰਹਿਤਾ ਦੀ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| ਅੱਗੇ ਦੀ ਜਾਂਚ ਜਾਰੀ ਹੈ| ਇਸ ਸਬੰਧ ਵਿਚ ਸਥਿਤੀ ਸ਼ਾਂਤੀਪੂਰਣ ਹੈ|
ਸਲਸਵਿਹ/2020
******

ਚੰਡੀਗੜ੍ਹ, 27 ਨਵੰਬਰ – ਹਰਿਆਣਾ ਦੇ ਸ਼ਹਿਰੀ ਅਤੇ ਗ੍ਰਾਮ ਆਯੋਜਨਾ ਵਿਭਾਗ ਵੱਲੋਂ ਜਿਲ੍ਹਾ ਪੰਚਕੂਲਾ ਦੇ ਪਿੰਡ ਬਕਸ਼ੀਵਾਲਾ ਵਿਚ ਖੇਤੀਬਾੜੀ ਯੋਗ ਜਮੀਨ ‘ਤੇ ਬਿਨਾਂ ਮੰਜੂਰੀ ਪਲਾਟ ਕੱਟਣ ਅਤੇ ਫਾਰਮ ਹਾਊਸ ਬਨਾਉਣ ਦੇ ਮਾਮਲੇ ਵਿਚ ਸੀਐਮ ਵਿੰਡੋਂ ‘ਤੇ ਪ੍ਰਾਪਤ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਅਵੈਧ ਨਿਰਮਾਣ ਨੂੰ ਡਿੱਗਾ ਕੇ ਉੱਥੇ ਸਥਿਤੀ ਬੇਹਾਲ ਕਰ ਦਿੱਤੀ ਗਈ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹੇ ਦੇ ਪਿੰਡ ਬਕਸ਼ੀਵਾਲਾ ਨਿਵਾਸੀ ਇਕ ਮਹਿਲਾ ਨੇ ਸੀਐਮ ਵਿੰਡੋਂ ‘ਤੇ ਦਿੱਤੀ ਇਕ ਸ਼ਿਕਾਇਤ ਵਿਚ ਦਸਿਆ ਸੀ ਕਿ ਉਸ ਦੇ ਪਿੰਡ ਦੇ ਕੁੱਝ ਪ੍ਰਭਾਵਸ਼ਾਲੀ ਲੋਕ ਵੱਲੋਂ ਖੇਤੀਬਾੜੀ ਯੋਗ ਜਮੀਨ ‘ਤੇ ਬਿਨ੍ਹਾਂ ਮੰਜੂਰੀ ਪਲਾਟ ਕੱਟੇ ਜਾ ਰਹੇ ਹਨ| ਇਸ ਤੋਂ ਇਲਾਵਾ, ਉੱਥੇ ਉਨ੍ਹਾਂ ਦੇ ਵੱਲੋਂ ਫਾਰਮ ਹਾਊਸ ਵੀ ਬਣਾਇਆ ਜਾ ਰਿਹਾ ਹੈ| ਸ਼ਿਕਾਇਤ ਕਰਨ ਵਾਲੇ ਦਾ ਕਹਿਨਾ ਸੀ ਕਿ ਇਹ ਲੋਕ ਮਨਮਰਜੀ ਦਾਮਾਂ ‘ਤੇ ਪਲਾਟ ਵੇਚ ਰਹੇ ਹਨ| ਇਸ ਤੋਂ ਇਕ ਪਾਸੇ ਜਿੱਥੇ ਸਰਕਾਰ ਨੂੰ ਮਾਲ ਦਾ ਨੁਕਸਾਨ ਹੋ ਰਿਹਾ ਹੈ ਤਾਂ ਉੱਥੇ ਖੇਤੀਬਾੜੀ ਯੋਗ ਜਮੀਨ ‘ਤੇ ਨਜਾਇਜ ਢੰਗ ਨਾਲ ਪਲਾਟ ਕੱਟ ਕੇ ਵੇਚਣ ਨਾਲ ਖਰੀਦਾਰਾਂ ਦੇ ਨਾਲ ਵੀ ਧੁਖਾਧੜੀ ਹੋ ਰਹੀ ਹੈ|

Share