ਆਈਟੀਆਈ ਪਾਸ ਟ੍ਰੇਨੀਆਂ ਨੂੰ ਵਧੀਆ ਪ੍ਰੈਕਟੀਕਲ ਸਿਖਲਾਈ ਪ੍ਰਦਾਨ ਕਰਨ ਅਤੇ ਪਲੇਸਮੈਂਟ ਵਿਚ ਸੁਧਾਰ ਤਹਿਤ ਮੇਧਾ ਲਰਨਿੰਗ ਫਾਊਂਡੇਸ਼ਨ ਦੇ ਨਾਲ ਦੋ ਸਮਝੌਤੇ ਮੈਮੋ (ਐਮਓਯੂ) ‘ਤੇ ਹਸਤਾਖਰ

ਚੰਡੀਗੜ, 25 ਨਵੰਬਰ – ਹਰਿਆਣਾ ਕੋਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ (ਐਸਡੀਆਈਟੀ) ਨੇ cਕੀਤੇ ਹਨ|
ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਕੋਵਿਡ-19 ਲਾਕਡਾਊਨ ਸਮੇਂ ਦੋਰਾਨ ਵੈਬਸਾਇਟ ਰਾਹੀਂ ਵਿਭਾਗ ਨੇ ਸਾਰੇ ਆਈਟੀਆਈ ਸਿਖਲਾਈ ਲਈ ਸੈਧਾਂਤਿਕ ਵਿਸ਼ਿਆਂ ਤਹਿਤ ਆਨਲਾਇਨ ਈ-ਲਰਨਿੰਗ ਪ੍ਰਣਾਲੀ ਲਾਗੂ ਕੀਤੀ ਹੈ, ਜੋ ਕਿ ਟ੍ਰੇਡ ਅਨੁਸਾਰ ਅਤੇ ਯੂਨਿਟ ਅਨੁਸਾਰ ਵਾਟਸਐਪ ਸਮੂਹਾਂ ਦੇ ਨਾਲ ਵੀ ਹਨ|
ਦੇਸ਼ ਦੀ ਕਾਰੋਬਾਰੀ ਸਿਖਿਆ ਪ੍ਰਣਾਲੀ ਵਿਚ ਆਪਣੀ ਤਰਾ ਦੀ ਇਕ ਪਹਿਲ, ਕਰਦੇ ਹੋਏ ਐਸਡੀਆਈਟੀ ਨੇ ਮੇਧਾ ਲਰਨਿੰਗ ਫਾਊਂਡੇਸ਼ਨ ਦੇ ਨਾਂਲ ਇਕ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਹਨ| ਉਨਾਂ ਨੇ ਕਿਹਾ ਕਿ ਇਹ ਪਹਿਲ ਹਰਿਆਣਾ ਵਿਚ ਆਨਲਾਇਨ ਵਿਦਿਅਕ ਅਤੇ ਸਿੱਖਣ ਦੀ ਸਮਰੱਥਾ ਨੂੰ ਵਧਾਏਗੀ|
ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮਹਾਨਿਦੇਸ਼ਕ ਡਾ. ਰਾਕੇਸ਼ ਗੁਪਤਾ ਨੇ ਦਸਿਆ ਕਿ ਇਸ ਪਰਿਯੋਜਨਾ ਦੇ ਤਹਿਤ ਮੇਧਾ ਲਰਨਿੰਗ ਫਾਊਡੇਸ਼ਨ ਬਿਨਾਂ ਕਿਸੇ ਲਾਗਤ ਦੇ ਲਰਨਿੰਗ ਮੈਨੇਜਮੈਂਟ ਸਿਸਟਮ (ਐਲਐਮਐਸ) ਸਥਾਪਿਤ ਕਰੇਗਾ| ਜਿਸ ਦੇ ਰਾਹੀਂ ਆਈਟੀਆਈ ਟ੍ਰੇਨੀ ਸੈਂਧਾਂਤਿਕ ਵਿਸ਼ਿਆਂ ਨੂੰ ਆਨਲਾਇਨ ਪੜਾ ਸਕਦੇ ਹਨ ਅਤੇ ਹਫਤੇਵਾਰ ਅਤੇ ਮਹੀਨਾ ਮੁਲਾਂਕਣ ਕਰ ਸਕਦੇ ਹਨ| ਇਸ ਤੋਂ ਇਲਾਵਾ, ਇਹ ਪਰਿਯੋਜਨਾ ਆਨ-ਕੈਂਪਸ ਸਮੇਂ ਦੌਰਾਨ ਟ੍ਰੇਨੀਆਂ ਨੂੰ ਸਰਵੋਤਮ ਪ੍ਰੈਕਟੀਕਲ ਸਿਖਲਾਈ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੋਵੇਗੀ| ਮੇਧਾ ਲਰਨਿੰਗ ਫਾਊਂਡੇਸ਼ਨ ਦੀ ਆਈਟੀ ਟੀਮ ਸਾਰੇ ਆਈਟੀਆਈ ਪਰਿਸਰਾਂ ਵਿਚ ਇਸ ਤਕਨਾਲੋਜੀ ਨੂੰ ਲਾਗੂ ਕਰਨ ਤੋਂ ਪਹਿਲਾਂ ਆਈਟੀਆਈ ਟ੍ਰੇਨੀਆਂ ਅਤੇ ਵਿਦਿਆਰਥੀਆਂ ਨੂੰ ਐਲਐਮਐਸ ਦੀ ਵਰਤੋ ਕਰਨ ਦੇ ਸਬੰਧ ਵਿਚ ਸਿਖਿਅਤ ਕਰੇਗੀ| ਇਸ ਐਲਐਮਐਸ ਦਾ ਸੱਭ ਤੋਂ ਚੰਗਾ ਭਾਗ ਇਹ ਹੈ ਕਿ ਵਿਦਿਆਰਥੀਆਂ ਨੂੰ ਐਲਐਮਐਸ ਸਮੱਗਰੀ ਤਕ ਪਹੁੰਚਣ ਦੇ ਲਈ 24%7 ਇੰਟਰਨੈਟ ਕਨੈਕਟੀਵਿਟੀ ਦੀ ਜਰੂਰਤ ਨਹੀਂ ਹੋਵੇਗੀ|
ਡਾ. ਗੁਪਤਾ ਨੇ ਦਸਿਆ ਕਿ ਅਕਤੂਬਰ, 2020 ਵਿਚ ਵਿਭਾਗ ਨੇ ਆਈਟੀਆਈ ਪਾਸ ਟ੍ਰੇਨੀਆਂ ਦੇ ਪਲੇਸਮੈਂਟ ਨਤੀਜਿਆਂ ਵਿਚ ਸੁਧਾਰ ਲਿਆਉਣ ਲਈ ਮੇਧਾ ਲਰਨਿੰਗ ਫਾਊਂਡੇਸ਼ਨ ਦੇ ਨਾਲ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤਾ ਹੈ| ਇਸ ਸਮਝੌਤਾ ਮੈਮੋ ਦੇ ਤਹਿਤ, ਮੇਧਾ ਲਰਨਿੰਗ ਫਾਊਂਡੇਸ਼ਨ ਨੇ ਮੀਟ ਐਪ ਸ਼ੁਰੂ ਕੀਤਾ ਹੈ ਜਿਸਦੇ ਰਾਹੀਂ ਆਈਟੀਆਈ ਪਾਸ ਟ੍ਰੇਨੀਆਂ ਤਹਿਤ ਆਨਲਾਇਨ ਪਲੇਸਮੈਂਟ ਮੁਹਿੰਮ ਆਯੋਜਿਤ ਕੀਤੀ ਜਾਵੇਗੀ|

ਚੰਡੀਗੜ, 25 ਨਵੰਬਰ – ਦੇਸ਼ ਦੇ ਫੌਜੀ ਸਕੂਲਾਂ ਦੀ ਕਲਾਸ ਛੇਵੀਂ ਤੇ ਨੌਵੀਂ ਵਿਚ ਵਿਦਿਅਕ ਸ਼ੈਸ਼ਨ 2021-22 ਦੇ ਲਈ ਪ੍ਰਵੇਸ਼ ਪਾਉਣ ਦੇ ਇਛੁੱਕ ਵਿਦਿਆਰਥੀਆਂ ਦੀ ਮੰਗ ‘ਤੇ ਆਲ ਇੰਡੀਆ ਫੌਜੀ ਸਕੂਲ ਇੰਟਰਨੈਂਸ ਐਕਜਾਮੀਨੇਸ਼ਨ ਦੇ ਲਈ ਆਨਲਾਇਨ ਰਜਿਸਟ੍ਰੇਸ਼ਣ ਕਰਨ ਦੀ ਆਖੀਰੀ ਮਿੱਤੀ ਵਧਾ ਕੇ 3 ਦਸੰਬਰ, 2020 ਕਰ ਦਿੱਤੀ ਗਈ ਹੈ| ਇਸ ਬਾਰੇ ਵਿਚ ਜਾਂਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਬਾਰੇ ਵਿਚ ਹੋਰ ਵਿਸਥਾਰ ਜਾਣਕਾਰੀ ਨੈਸ਼ਨਲ ਟੇਸਟਿੰਗ ਏਜੰਸੀ ਦੀ ਵੈਬਸਾਇਟ https://aissee.nta.nic.in ‘ਤੇ ਦੇਖੀ ਜਾ ਸਕਦੀ ਹੈ|

*****
ਚੰਡੀਗੜ, 25 ਨਵੰਬਰ – ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਅਕਤੂਬਰ, 2020 ਦੇ ਸਮੇਂ ਦੌਰਾਨ 7 ਜਾਚਾਂ ਦਰਜ ਕੀਤੀਆਂ ਅਤੇ 9 ਜਾਂਚਾਂ ਪੂਰੀਆਂ ਕਰ ਲਈ ਗਈਆਂ ਹਨ| ਜਿਸ ਦੀ ਆਖੀਰੀ ਰਿਪੋਰਟ ਵਿਜੀਲੈਂਸ ਵਿਭਾਗ ਨੁੰ ਭੇਜ ਦਿੱਤੀ ਗਈ ਹੈ|
ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮਹੀਨੇ ਦੌਰਾਨ ਪੂਰੀਆਂ ਕੀਤੀਆਂ ਗਈਆਂ 9 ਜਾਂਚਾਂ ਵਿੱਚੋਂ 4 ਜਾਂਚਾ ਵਿਚ ਦੋਸ਼ੀ ਸਿੱਧ ਹੋ ਚੁੱਕੇ ਹਨ| ਜਿਨਾਂ ਵਿੱਚੋਂ ਪਹਿਲੀ ਜਾਂਚ ਵਿਚ ਇਕ ਗੈਜਟਿਡ ਅਧਿਕਾਰੀ ਦੇ ਵਿਰੁੱਧ ਵਿਭਾਗੀ ਦੀ ਕਾਰਵਾਈ ਕਰਨ, ਦੂਜੀ ਜਾਂਚ ਵਿਚ 5 ਨਾਨ-ਗੈਜਟਿਡ ਅਧਿਕਾਰੀਆਂ ਤੋਂ 27,449 ਰੁਪਏ ਦੀ ਵਸੂਲੀ ਕਰਨ, ਤੀਜੀ ਜਾਂਚ ਵਿਚ ਇਕ ਨਾਨ ਗੈਜਟਿਡ ਅਧਿਕਾਰੀ ਦੇ ਵਿਰੁੱਧ ਅਪਰਾਧਿਕ ਮੁਕਦਮਾ ਦਰਜ ਕਰਨ ਅਤੇ ਵਿਭਾਗ ਦੀ ਕਾਰਵਾਈ ਕਰਨ ਅਤੇ ਚੌਥੀ ਜਾਂਚ ਵਿਚ ਇਕ ਪ੍ਰਾਈਵੇਟ ਵਿਅਕਤੀ ਦੇ ਵਿਰੁੱਧ ਅਪਰਾਧਿਕ ਮੁਕਦਮਾ ਦਰਜ ਕਰਨ ਅਤੇ ਇਕ ਨਾਨ ਗੈਜਟਿਡ ਅਧਿਕਾਰੀ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਕਰਨ ਦਾ ਸੁਝਾਅ ਦਿੱਤਾ ਹੈ|
ਇਸ ਤੋਂ ਇਲਾਵਾ, ਇਸ ਮਹੀਨੇ ਦੌਰਾਨ ਬਿਊਰੋ ਨੇ 4 ਸਪੈਸ਼ਲ ਚੈਕਿੰਗ/ਤਕਨੀਕੀ ਰਿਪੋਰਟ ਸਰਕਾਰ ਨੁੰ ਭੇਜਿਆ ਹੈ, ਜਿਨਾਂ ਵਿੱਚੋਂ 1 ਕਾਰਜ ਸੰਤੋਸ਼ਜਨਕ ਪਾਇਆ ਗਿਆ| ਬਾਕੀ 3 ਕੰਮਾਂ ਵਿਚ 11 ਗਜਟਿਡ ਅਧਿਕਾਰੀਆਂ, 4 ਨਾਨ ਗਜਟਿਡ ਅਧਿਕਾਰੀਆਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਕਰਨ ਅਤੇ ਸਬੰਧਿਤ ਠੇਕੇਦਾਰਾਂ ਤੋਂ 17,45,725 ਰੁਪਏ ਦੀ ਵਸੂਲੀ ਕਰਨ ਦਾ ਸੁਝਾਅ ਦਿੱਤਾ ਗਿਆ ਹੈ|
ਉਨਾਂ ਦਸਿਆ ਕਿ ਮਹੀਨਾ ਅਕਤੂਬਰ ਦੌਰਾਨ, ਮੁੱਖ ਸਿਪਾਹੀ ਮਾਨ ਸਿੰਘ, ਨੰਬਰ 408/ਪਲਵਲ ਪੁਲਿਸ ਚੌਕੀ ਅਲਾਵਰਪੁਰ; ਜਿਲਾ ਪਲਵਲ ਨੂੰ 10 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਗਿਰਫਤਾਰ ਕੀਤਾ ਹੈ ਅਤੇ ਉਸ ਦੇ ਵਿਰੁੱਧ ਭ੍ਰਿਸ਼ਟਾਚਾਰ ਹੱਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ|

ਹਰਿਆਣਾ ਦੇ ਰਾਜਪਾਲ ਨੇ ਸੂਬਾ ਵਾਸੀਆਂ ਨੂੰ ਸੰਵਿਧਾਨ ਦਿਵਸ ਦੀ ਦਿਲੋ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ
ਚੰਡੀਗੜ੍ਹ, 25 ਨਵੰਬਰ – ਹਰਿਆਣਾ ਦੇ ਰਾਜਪਾਲ ਸਤਅਦੇਵ ਨਰਾਇਣ ਆਰਿਆ ਨੇ ਸੂਬਾ ਵਾਸੀਆਂ ਨੂੰ ਸੰਵਿਧਾਨ ਦਿਵਸ ਦੀ ਦਿਲੋ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ ਹੈ| ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇਸ਼ ਨੂ ੰ ਇਕ ਸੰਪੂਰਣ ਪ੍ਰਭੂਤਵ ਸਪੰਨ ਸਮਾਜਵਾਦੀ, ਪੰਥ ਨਿਰਪੱਖ, ਲੋਕਤਾਂਤਰਿਕ, ਗਣਰਾਜ ਬਨਾਉਣ ਲਈ ਸਾਰੀ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ, ਅਭੀਵਿਅਕਤੀ, ਭਰੋਸਾ, ਧਰਮ ਅਤੇ ਉਪਾਸਨਾ ਦੀ ਸੁਤੰਤਰਤਾ, ਜਿਮੇਵਾਰੀ ਅਤੇ ਮੌਕਾ ਪ੍ਰਦਾਨ ਕਰਦਾ ਹੈ|
ਸ੍ਰੀ ਆਰਿਆ ਨੇ ਕਿਹਾ ਕਿ ਵਿਅਕਤੀ ਦੀ ਗਰਿਮਾ, ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਯਕੀਨੀ ਕਰਨ ਵਾਲੀ ਭਾਈਚਾਰਾਂ ਵਧਾਉਣ ਲਈ ਸੰਵਿਧਾਨ ਸਭਾ ਵਿਚ 26 ਨਵੰਬਰ, 1949 ਵਿਚ ਸੰਵਿਧਾਨ ਨੂੰ ਅੰਗੀਕ੍ਰਿਤ ਤੇ ਐਕਟ ਕੀਤਾ ਗਿਆ| ਇਸ ਦਿਨ ਨੂੰ ਪੂਰੇ ਦੇਸ਼ ਵਿਚ ਸੰਵਿਧਾਨ ਦਿਵਸ ਵਜੋ ਮਨਾਇਆ ਜਾ ਰਿਹਾ ਹੈ|
ਉਨ੍ਹਾਂ ਨੇ ਸੰਵਿਧਾਨ ਦਿਵਸ ਦੇ ਮੌਕੇ ‘ਤੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਅਤੇ ਮਹਾਨ ਸਮਾਜ ਸੁਧਾਰਕ ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਦਕਰ ਨੂੰ ਨਮਨ ਕਰਦੇ ਹੋਏ ਉਨ੍ਹਾਂ ਦੇ ਅਥੱਕ ਯਤਨਾਂ ਨੂੰ ਸ਼ਲਾਘਾ ਕੀਤੀ ਹੈ| ਉਨ੍ਹਾਂ ਨੇ ਆਮਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਿਨ ਸੰਵਿਧਾਨ ਦੀ ਪ੍ਰਸਤਾਵਨਾ ਨੁੰ ਪੜਨ ਅਤੇ ਪ੍ਰਸਤਾਵਨਾ ਦੇ ਆਦਰਸ਼ਾਂ ਨੂੰ ਬਣਾਏ ਰੱਖਣ ਲਈ ਪ੍ਰਤੀਬੱਧ ਹੋਵੇ|

******
ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਦਫਤਰਾਂ ਤੇ ਬ੍ਰਾਚਾਂ ਵਿਚ 26 ਨਵੰਬਰ ਸੰਵਿਧਾਨ ਦਿਵਸ ਮਨਾਉਣ ਦਾ ਫੈਸਲਾ ਕੀਤਾ
ਚੰਡੀਗੜ੍ਹ, 25 ਨਵੰਬਰ – ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਦਫਤਰਾਂ ਤੇ ਬ੍ਰਾਚਾਂ ਵਿਚ 26 ਨਵੰਬਰ ਸੰਵਿਧਾਨ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿਚ ਸੰਵਿਧਾਨ ਦੀ ਪ੍ਰਸਤਾਵਨਾ (ਪ੍ਰੀਏਂਬਲ) ਨੁੰ ਪੜਿਆ ਜਾਵੇਗਾ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਸਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੁਜਰਾਤ ਦੇ ਕੇਵੜੀਆਂ ਵਿਚ ਅਖਿਲ ਭਾਰਤੀ ਪੀਠਾਸੀਨ ਅਧਿਕਾਰੀਆਂ ਦੇ ਸਮੇਲਨ ਦੌਰਾਨ 26 ਨਵੰਬਰ ਨੂੰ ਸਵੇਰੇ 11 ਵਜੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜਨ ਦੀ ਅਗਵਾਈ ਕਰਨਗੇ| ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਰਾਜ ਦੇ ਸਾਰੇ ਵਿਭਾਗਾਂ ਦੇ ਦਫਤਰ, ਸਵਾਇਤ ਨਿਗਮਾਂ, ਸੰਗਠਨਾਂ, ਸਥਾਨਕ ਸ਼ਾਸਨ ਸੰਸਥਾਵਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਵੀ ਪ੍ਰਧਾਨ ਮੰਤਰੀ ਦੇ ਇਸ ਪ੍ਰਸਤਾਵਨਾ ਪੜਨ ਦੇ ਪ੍ਰੋਗ੍ਰਾਮ ਸ਼ਾਮਿਲ ਹੋਣ ਦੇ ਨਿਰਦੇਸ਼ ਦਿੱਤੇ ਹਨ| ਸੰਵੈਧਾਨਿਕ ਮੁੱਲਾਂ ਤੇ ਮੌਲਿਕ ਅਧਿਕਾਰਾਂ ‘ਤੇ ਚਰਚਾ ਤੇ ਵੈਬਿਨਾਰ ਸਮੇਤ ਹੋਰ ਪ੍ਰੋਗ੍ਰਾਮ ਦਾ ਆਯੋਜਨ ਵੀ ਕੀਤਾ ਜਾਵੇਗਾ|
ਇਸ ਸਬੰਧ ਵਿਚ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ, ਮੰਡਲ ਕਮਿਸ਼ਨਰਾਂ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਕ ਪੱਤਰ ਲਿਖਿਆ ਗਿਆ ਹੈ|

Share