ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਤੋਂ ਦਿੱਲੀ ਚੱਲੋ ਅਪੀਲ ਦੇ ਆਪਣੇ ਪ੍ਰਸਤਾਵ ਨੂੰ ਰਾਜਹਿੱਤ ਵਿਚ ਵਾਪਸ ਲੈਣ ਦੀ ਅਪੀਲ ਕੀਤੀ.

ਚੰਡੀਗੜ੍ਹ, 24 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਤੋਂ ਦਿੱਲੀ ਚੱਲੋ ਅਪੀਲ ਦੇ ਆਪਣੇ ਪ੍ਰਸਤਾਵ ਨੂੰ ਰਾਜਹਿੱਤ ਵਿਚ ਵਾਪਸ ਲੈਣ ਦੀ ਅਪੀਲ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਤਿੰਨੋਂ ਖੇਤੀਬਾੜੀ ਐਕਟ ਕਿਸਾਨਾਂ ਦੇ ਹਿੱਤ ਵਿਚ ਹਨ ਅਤੇ ਸੂਬੇ ਵਿਚ ਮੰਡੀ ਤੇ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ਦੀ ਵਿਵਸਥਾ ਮੌਜੂਦਾ ਦੀ ਤਰ੍ਹਾ ਭਵਿੱਖ ਵਿਚ ਵੀ ਜਾਰੀ ਰਹੇਗੀ|
ਸ੍ਰੀ ਮਨੋਹਰ ਲਾਲ ਅੱਜ ਇੱਥੇ ਮੀਡੀਆ ਨਾਲ ਗਲਬਾਤ ਕਰ ਰਹੇ ਸਨ|
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਹੀ ਭਰੋਸਾ ਕੀਤਾ ਜਾ ਚੁੱਕਾ ਹੈ ਕਿ ਰਾਜ ਸਰਕਾਰ ਘੱਟੋ ਘੱਟ ਸਹਾਇਕ ਮੁੱਲ ‘ਤੇ ਕਣਕ ਅਤੇ ਝੋਨੇ ਦੀ ਖਰੀਦ ਕਰਨ ਦੇ ਨਾਲ-ਨਾਲ ਬਾਜਰਾ ਸਰੋਂ, ਮੂੰਗ, ਸੂਰਜਮੁਖੀ ਆਦਿ ਦੀ ਖਰੀਦ ਜਾਰੀ ਰੱਖੇਗੀ ਅਤੇ ਕਿਸਾਨਾਂ ਦੀ ਸਹੂਲਤ ਦੇ ਲਈ ਰਾਜ ਵਿਚ ਵੱਧ ਮੰਡੀਆਂ ਦੀ ਸਥਾਪਨਾ ਵੀ ਕੀਤੀ ਜਾਵੇਗੀ| ਉਨ੍ਹਾਂ ਨੇ ਕਿਸਾਨਾਂ ਤੋਂ ਉਨ੍ਹਾਂ ਲੋਕਾਂ ਤੋਂ ਚੌਕਸ ਰਹਿਨ ਦੀ ਵੀ ਅਪੀਲ ਕੀਤੀ ਜੋ ਆਪਣੇ ਸਵਾਰਥ ਲਈ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ|
ਉਨ੍ਹਾਂ ਨੇ ਕਿਹਾਕਿ ਰਾਜ ਸਰਕਾਰ ਵੱਲੋਂ ਸੂਬੇ ਵਿਚ ਕਾਨੂੰਨ ਵਿਵਸਥਾ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਕਿਸਾਨਾਂ ਵੱਲੋਂ ਕੀਤੇ ਗਏ ਦਿੱਲੀ ਚਲੋ ਅਪੀਲ ਦੇ ਮੱਦੇਨਜਰ 25 ਅਤੇ 26 ਨਵੰਬਰ, 2020 ਨੂੰ ਹਰਿਆਣਾ-ਪੰਜਾਬ ਸੀਮਾ ਅਤੇ 26 ਅਤੇ 27 ਨਵੰਬਰ, 2020 ਨੂੰ ਹਰਿਆਣਾ-ਦਿੱਲੀ ਸੀਮਾ ‘ਤੇ ਆਵਾਜਾਈ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ ਹੈ| ਮੁੱਖ ਮੰਤਰੀ ਨੇ ਇੰਨ੍ਹਾਂ ਦਿਨਾਂ ਵਿਚ ਹਰਿਆਣਾ-ਪੰਜਾਬ ਸੀਮਾ ਅਤੇ ਹਰਿਆਣਾ-ਦਿੱਲੀ ਸੀਮਾ ਦੇ ਵੱਲ ਜਾਣ ਵਾਲੇ ਸੜਕ ਮਾਰਗਾਂ ‘ਤੇ ਯਾਤਰਾ ਤੋਂ ਬੱਚਣ ਦੀ ਵੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾ ਦੀ ਅਸਹੂਲਤ ਨਾ ਹੋਵੇ|
ਹਰਿਆਣਾ ਵਿਚ ਰਾਤ ਨੂੰ ਕਰਫਿਊ ਲਗਾਉਣ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ ਹਰਿਆਣਾ ਵਿਚ ਰਾਤ ਦਾ ਕਰਫਿਊ ਲਗਾਉਣ ਦੀ ਕੋਈ ਜਰੂਰਤ ਨਹੀਂ ਹੈ|
ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਤੀਜੇ ਪੜਾਅ ਵਿਚ ਕੁੱਝ ਰਾਜ ਪ੍ਰਭਾਵਿਤ ਹੋਏ ਹਨ| ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਅੱਠ ਅਜਿਹੇ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਕੋਵਿਡ-19 ਸਥਿਤੀ ਦੀ ਸਮੀਖਿਆ ਕੀਤੀ ਹੈ| ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੁੰ ਭਰੋਸਾ ਦਿੱਤਾ ਹੈ ਕਿ ਹਰਿਆਣਾ ਸੰਕ੍ਰਮਣ ਦੇ ਪ੍ਰਸਾਰ ਨੂੰ ਰੋਕਣ ਦੇ ਯਤਨਾਂ ਵਿਚ ਹੋਰ ਤੇਜੀ ਲਿਆਏਗਾ|
ਇਸ ਮੌਕੇ ‘ਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਪੀ.ਸੀ. ਮੀਣਾ ਅਤੇ ਸ਼ਹਿਰੀ ਸਥਾਨਕ ਵਿਭਾਗ ਦੇ ਨਿਦੇਸ਼ ਅਸ਼ੋਕ ਕੁਮਾਰ ਮੀਣਾ ਮੌਜੂਦ ਸਨ|

ਚੰਡੀਗੜ੍ਹ, 24 ਨਵੰਬਰ – ਸੋਸ਼ਲ ਮੀਡੀਆ ਗ੍ਰੀਵੈਂਸ ਟ੍ਰੇਕਰ (ਐਸਐਮਜੀਟੀ) ਨੂੰ ਹੋਰ ਕਾਰਗਰ ਬਨਾਉਣ ਲਈ ਸੀਐਮ ਵਿੰਡੋਂ ਦਦੇ ਓਵਰਆਲ ਇੰਚਾਰਜ ਅਤੇ ਜਨ ਸੁਰੱਖਿਆ ਸ਼ਿਕਾਇਤ ਅਤੇ ਸੁਸਾਸ਼ਨ ਸਲਾਹਕਾਰ ਅਨਿਲ ਕੁਮਾਰ ਰਾਓ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਮਿਲਣ ਵਾਲੀਆਂ ਜਨ ਸ਼ਿਕਾਇਤਾਂ ਦੇ ਹੱਲ ਵਿਚ ਗੈਰ-ਜਰੂਰੀ ਦੇਰੀ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ|
ਸ੍ਰੀ ਰਾਓ ਅੱਜ ਇੱਥੇ ਸੋਸ਼ਲ ਮੀਡੀਆ ਰਾਹੀਂ ਮਿਲਣ ਵਾਲੀਆਂ ਸ਼ਿਕਾਇਤਾਂ ਦੇ ਨਿਦਾਨ ਦੇ ਸਬੰਧ ਵਿਚ ਵੱਖ-ਵੱਖ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ| ਮੀਟਿੰਗ ਵਿਚ ਉਨ੍ਹਾਂ ਨੇ ਨੋਡਲ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਾ ਹੱਲ ਜਲਦੀ ਨਾਲ ਕਰਨ ਦਾ ਨਿਰਦੇਸ਼ ਦਿੱਤਾ| ਉਨ੍ਹਾਂ ਨੇ ਮਾਲ ਅਤੇ ਆਪਦਾ ਪ੍ਰਬੰਧਨ ਅਤੇ ਉੱਚੇਰੀ ਸਿਖਿਆ ਵਿਭਾਗ ਦੇ ਨੋਡਲ ਅਧਿਕਾਰੀਆਂ ਨੂੰ ਸਮਸਿਆਵਾਂ ਦੇ ਹੱਲ ਵਿਚ ਦੇਰੀ ਹੋਣ ਦੇ ਮਾਮਲਿਆਂ ਵਿਚ ਵਿਭਾਗ ਦੀ ਅਧਿਕਾਰੀਆਂ/ਕਰਮਚਾਰੀਆਂ ਦੀ ਜਿਮੇਵਾਰੀ ਤੈਅ ਕਰਨ ਦਾ ਵੀ ਨਿਰਦੇਸ਼ ਦਿੱਤਾ|
ਮੀਟਿੰਗ ਵਿਚ ਦਸਿਆ ਗਿਆ ਕਿ ਐਸਐਮਜੀਟੀ ਨਾਲ ਸਬੰਧਿਤ ਨੋਡਲ ਅਧਿਕਾਰੀਆਂ ਦਾ ਇਕ ਵਟਸਐਪ ਗਰੁੱਪ ਵੀ ਬਣਾਇਆ ਜਾਵੇਗਾ ਤਾਂ ਜੋ ਸ਼ਿਕਾਇਤਾਂ ਦਾ ਨਿਪਟਾਨ ਜਲਦੀ ਤੋਂ ਜਲਦੀ ਹੋ ਸਕੇ| ਉਨ੍ਹਾਂ ਨੇ ਇਹ ਵੀ ਦਸਿਆ ਕਿ ਸਬੰਧਿਤ ਕੰਪਿਊਟਰ ਆਪਰੇਟਰਾਂ ਦੇ ਲਈ ਜਲਦੀ ਹੀ ਕੋਵਿਡ-19 ਦੇ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਟ੍ਰੇਨਿੰਗ ਦੀ ਵਿਵਸਥਾ ਵੀ ਕੀਤੀ ਜਾਵੇਗੀ| ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਉਹ ਲਗਾਤਾਰ ਚਲਣ ਵਾਲੀ ਪ੍ਰਕ੍ਰਿਆ ਹੈ ਅਤੇ ਉਹ ਸਮਸਿਆ ਦੇ ਨਿਦਾਨ ਦੇ ਲਈ ਸ੍ਰਮੀਖਿਆ ਮੀਟਿੰਗ ਦਾ ਇੰਤਜਾਰ ਨੇ ਕਰਣ| ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸਮੀਖਿਆ ਮੀਟਿੰਗ ਹੁਣ ਹਰ ਮਹੀਨੇ ਕੀਤੀ ਜਾਵੇਗੀ|
ਉਨ੍ਹਾਂ ਨੇ ਮੀਟਿੰਗ ਵਿਚ ਮੌਜੂਦ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗ ਦੇ ਕੰਮ ਵਿਚ ਸੁਧਾਰ ਹੋਵੇਗਾ ਤਾਂ ਵਿਭਾਗ ਦੀ ਛਵੀਂ ਵੀ ਸੁਧਰੇਗੀ| ਵਿਭਾਗ ਦੇ ਕੰਮ ਦਾ ਸੁਚਾਰੂ ਢੰਗ ਨਾਲ ਨਿਰੀਖਣ ਕਰਨ ਅਤੇ ਆਪਸੀ ਤਾਲਮੇਲ ਨਾਲ ਕੰਮ ਲੈਣ ਤਾਂ ਜੋ ਜਨ ਮਾਨਸ ਦੀ ਸਮਸਿਆਵਾਂ ਦਾ ਜਲਦੀ ਹੱਲ ਹੋ ਸਕੇ| ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਕਾਰਜ ਦੀ ਸਮੀਖਿਆ ਕਰਦੇ ਹੋਏ ਜਲਦੀ ਤੋਂ ਜਲਦੀ ਨਾਲ ਕੰਮ ਕਰਨ ਵਾਲਿਆਂ ਕਰਮਚਾਰੀਆਂ/ਅਧਿਕਾਰੀਆਂ ਨੂੰ ਪ੍ਰਸ਼ਤੀ ਪੱਤਰ ਦੇਣ ਬਾਰੇ ਵੀ ਕਿਹਾ|
ਖੁਰਾਕ ਅਤੇ ਸਪਲਾਈ ਵਿਭਾਗ, ਮੈਡੀਕਲ ਸਿਖਿਆ ਅਤੇ ਖੋਜ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਟ੍ਰਾਂਸਪੋਰਟ ਵਿਭਾਗ ਦੀ ਬਿਹਤਰ ਕਾਰਜ ਕਰਨ ਲਈ ਸ਼ਲਾਘਾ ਕੀਤੀ ਗਈ|
ਹੁਣ ਵੱਖ-ਵੱਖ ਵਿਭਾਗਾਂ ਦੀ ਇਸ ਆਧਾਰ ‘ਤੇ ਵੀ ਸਮੀਖਿਆ ਹੋਵੇਗੀ ਕਿ ਕਿਹੜਾ ਵਿਭਾਗ ਕਿੰਨੀ ਜਲਦੀ ਨਾਲ ਸ਼ਿਕਾਇਤਾਂ ‘ਤੇ ਕਾਰਵਾਈ ਕਰਦਾ ਹੈ| ਇਸ ਦੇ ਲਈ ਵਿਭਾਗਾਂ ਦੀ ਅੰਕਾਂ ਦੇ ਆਧਾਰ ‘ਤੇ ਗ੍ਰੇਡਿੰਗ ਕੀਤੀ ਜਾਵੇਗੀ| ਸ਼ਿਕਾਇਤ ਆਉਣ ਦੇ ਘੰਟੇ ਭਰ ਦੇ ਅੰਦਰ ਹੀ ਉਸਦੀ ਰਸੀਵਿੰਗ ਦੀ ਜਾਣਕਾਰੀ ਦੇਣ ‘ਤੇ ਸਬੰਧਿਤ ਵਿਭਾਗ ਨੂੰ 10 ਨੰਬਰ, ਇਕ ਤੋਂ ਦੋ ਘੰਟੇ ਦੇ ਅੰਦਰ ਜਾਣਕਾਰੀ ਦੇਣ ‘ਤੇ 7 ਨੰਬਰ, ਦੋ ਤੋਂ ਤਿੰਨ ਘੰਟੇ ਦੇ ਅੰਦਰ ਜਾਣਕਾਰੀ ਦੇਣ ‘ਤੇ 5 ਨੰਬਰ ਅਤੇ ਤਿੰਨ ਘੰਟੇ ਤੋਂ ਵੱਧ ਸਮੇਂ ਲਗਾਉਣ ‘ਤੇ 0 ਨੰਬਰ ਦਿੱਤੇ ਜਾਂਣਗੇ| ਇਸ ਤਰ੍ਹਾ ਸ਼ਿਕਾਇਤ ਦੇ ਨਿਦਾਨ ਵਿਚ ਲਗਣ ਵਾਲਾ ਸਮੇਂ ਦੇ ਆਧਾਰ ‘ਤੇ ਵੀ ਨੰਬਰ ਦਿੱਤੇ ਜਾਣਗੇ| ਸ਼ਿਕਾਇਤ ਜੇ ਸਬੰਧਿਤ ਵਿਭਾਗ ਤੋਂ ਇਲਾਵਾ ਹੋਰ ਵਿਭਾਗ ਨੂੰ ਚਲੀ ਜਾਂਦੀ ਹੈ ਤਾਂ ਉਸ ਦੀ ਜਾਣਕਾਰੀ ਜਲਦੀ ਤੋਂ ਜਲਦੀ ਐਸਐਮਜੀਟੀ ਮੁੱਖ ਦਫਤਰ ਨੂੰ ਦੇਣ ਤਾਂ ਜੋ ਉਸ ਨੁੰ ਸਹੀ ਵਿਭਾਗ ਨੂੰ ਭੇਜਿਆ ਜਾ ਸਕੇ|
ਮੀਟਿੰਗ ਦੌਰਾਨ ਜਿੱਥੇ ਸਮੇਂ ‘ਤੇ ਜਿੱਥੇ ਸਮੇਂ ‘ਤੇ ਸਮਸਿਆਵਾਂ ਦਾ ਹੱਲ ਕਰਨ ਵਾਲੇ ਵਿਭਾਗਾਂ ਦੀ ਸ਼ਲਾਘਾ ਕੀਤੀ ਗਈ, ਉੁੱਥੇ ਹੀ ਲਾਪ੍ਰਵਾਈ ਕਰਨ ਵਾਲੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੋਰ ਮਿਹਨਤ ਕਰਨ ਦੇ ਨਿਰਦੇਸ਼ ਦਿੱਤੇ ਗਏ|

ਹਰਿਆਣਾ ਸਰਕਾਰ ਨੇ ਸੂਬੇ ਵਿਚ ਸਮਾਜਿਕ ਸਮਾਰੋਹਾਂ ਜਿਵੇਂ ਵਿਆਹ, ਰਾਜਨੀਤਿਕ ਜਾਂ ਧਾਰਮਿਕ ਪ੍ਰੋਗ੍ਰਾਮਾਂ ਆਦਿ ਵਿਚ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ
ਚੰਡੀਗੜ੍ਹ, 24 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਾਲ ਹੀ ਵਿਚ ਐਨਸੀਆਰ ਤੇ ਇਸ ਦੇ ਨਾਲ ਲਗਦੇ ਜਿਲ੍ਹਿਆਂ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਹੋਇਆ ਵਾਧੇ ਦੇ ਚਲਦੇ ਹਰਿਆਣਾ ਸਰਕਾਰ ਨੇ ਸੂਬੇ ਵਿਚ ਸਮਾਜਿਕ ਸਮਾਰੋਹਾਂ ਜਿਵੇਂ ਵਿਆਹ, ਰਾਜਨੀਤਿਕ ਜਾਂ ਧਾਰਮਿਕ ਪ੍ਰੋਗ੍ਰਾਮਾਂ ਆਦਿ ਵਿਚ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ ਹੈ| ਹੁਣ ਛੇ ਜਿਲ੍ਹਿਆਂ ਨਾਂਅ ਗੁਰੂਗ੍ਰਾਮ, ਰਿਵਾੜੀ, ਫਰੀਦਾਬਾਦ, ਰੋਹਤਕ, ਸੋਨੀਪਤ ਅਤੇ ਹਿਸਾਰ ਵਿਚ ਇਨਡੋਰ ਹਾਲ ਵਿਚ ਹੋਣ ਵਾਲੇ ਪ੍ਰੋਗ੍ਰਾਮਾਂ ਵਿਚ 50 ਲੋਕ ਅਤੇ ਖੁੱਲੇ ਸਥਾਨਾਂ ‘ਤੇ ਹੋਣ ਵਾਲੇ ਪ੍ਰੋਗ੍ਰਾਮਾਂ ਵਿਚ 100 ਲੋਕ ਸ਼ਾਮਿਲ ਹੋਣ ਸਕਣਗੇ| ਜਦੋਂ ਕਿ ਬਾਕੀ ਜਿਲ੍ਹਿਆਂ ਵਿਚ ਇਹ ਗਿਣਤੀ ਇਨਡੋਰ ਹਾਲ ਵਿਚ ਹੋਣ ਵਾਲੇ ਪ੍ਰੋਗ੍ਰਾਮਾਂ ਵਿਚ 100 ਅਤੇ ਖੁਲੇ ਸਥਾਨਾਂ ‘ਤੇ ਹੋਣ ਵਾਲੇ ਪ੍ਰੋਗ੍ਰਾਮਾਂ ਵਿਚ 200 ਤਕ ਸੀਮਤ ਹੋਣਗੇ| ਇਹ ਆਦੇਸ਼ 26 ਨਵੰਬਰ, 2020 ਤੋਂ ਲਾਗੂ ਹੋਣਗੇ|
ਸ੍ਰੀ ਮਨੋਹਰ ਲਾਲ ਨੇ ਇਹ ਜਾਣਕਾਰੀ ਅੱਜ ਇੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੋਵਿਡ-19 ਸਥਿਤੀ ‘ਤੇ ਅੱਠ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫ੍ਰੈਸਿੰਗ ਰਾਹੀਂ ਹੋਈ ਮੀਟਿੰਗ ਦੌਰਾਨ ਦਿੱਤੀ| ਮੀਟਿੰਗ ਵਿਚ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਵੀ ਮੌਜੂਦ ਸਲ| ਹਰਿਆਣਾ ਦੇ ਇਲਾਵਾ, ਰਾਜਸਤਾਨ, ਛਤੀਸਗੜ੍ਹ, ਮਹਾਰਾਸ਼ਟਰ, ਪੱਛਮ ਬੰਗਾਲ, ਕੇਰਲ, ਗੁਜਰਾਤ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਵੀ ਮੀਟਿੰਗ ਵਿਚ ਹਿੱਸਾ ਲਿਆ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਚ ਕੋਵਿਡ-19 ਦੀ ਸਥਿਤੀ ਪਹਿਲੇ ਅਤੇ ਦੂਜੇ ਪੜਾਅ ਵਿਚ ਸੰਤੋਸ਼ਜਨਕ ਰਹੀ| ਹਾਲਾਂਕਿ ਕੋਵਿਡ-19 ਦੇ ਤੀਜੇ ਪੜਾਅ ਵਿਚ ਪਿਛਲੇ ਕੁੱਝ ਦਿਨਾਂ ਵਿਚ ਵਿਸ਼ੇਸ਼ ਰੂਪ ਨਾਲ ਐਨਸੀਆਰ ਖੇਤਰ ਵਿਚ ਆਉਣ ਵਾਲੇ ਜਿਲ੍ਹਿਆਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ| ਇਸ ਨੂੰ ਧਿਆਨ ਵਿਚ ਰੱਖਦੇ ਹੋਏ ਰਾਜ ਸਰਕਾਰ ਨੇ ਐਨਸੀਆਰ ਵਿਚ ਟੇਸਟਿੰਗ ਨੁੰ ਤੇਜ ਕਰ ਦਿੱਤਾ ਹੈ ਤਾਂ ਜੋ ਕੋਵਿਡ-19 ਪਾਜੀਟਿਵ ਪਾਏ ਜਾਣ ਵਾਲੇ ਲੋਕਾਂ ਨੂੰ ਆਈਸੋਲੇਟ ਕੀਤਾ ਜਾ ਸਕੇ|
ਰਾਜ ਸਰਕਾਰ ਵੱਲੋਂ ਕੋਵਿਡ-19 ਸਥਿਤੀ ਤੋਂ ਪ੍ਰਭਾਵੀ ਢੰਗ ਨਾਲ ਨਜਿਠਣ ਲਈ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਦਾ ਵਰਨਣ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪ੍ਰਤੀ ਮਿਲਿਅਨ ਟੇਸਟਿੰਗ 1.24 ਲੱਖ ਤਕ ਪਹੁੰਚ ਗਈ ਹੈ ਜੋ ਕਿ ਕੌਮੀ ਔਸਤ 80,000 ਪ੍ਰਤੀ ਮਿਲਿਅਨ ਤੋਂ ਬਹੁਤ ਵੱਧ ਹਨ| ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ ਰਾਜ ਵਿਚ ਰੋਜਾਨਾ 32,000 ਟੇਸਟ ਕੀਤੇ ਜਾ ਰਹੇ ਹਨ, ਜਿਸ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਵਧਾਇਆ ਜਾਵੇਗਾ| ਇਸ ਤੋਂ ਇਲਾਵਾ, ਕੋਵਿਡ-19 ਪਾਜੀਟਿਵ ਮਰੀਜਾਂ ਦੇ ਕੰਟੈਕਟ ਟੇਸਟਿੰਗ ‘ਤੇ ਵੀ ਵਿਸ਼ੇਸ਼ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਸੰਕ੍ਰਮਣ ਦੇ ਪ੍ਰਸਾਰ ‘ਤੇ ਜਾਂਚ ਰੱਖੀ ਜਾ ਸਕੇ| ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ ਰਾਜ ਵਿਚ ਕੋਵਿਡ-19 ਪਾਜੀਟਿਵ ਮਾਮਲਿਆਂ ਦੀ ਦਰ 6.86 ਫੀਸਦੀ ਹੈ ਅਤੇ ਮੌਤ ਦਰ ਸਿਰਫ 1 ਫੀਸਦੀ ਹੈ| ਉਨ੍ਹਾਂ ਨੇ ਕਿਹਾ ਕਿ ਮੌਤ ਦਰ ਨੂੰ ਇਕ ਫੀਸਦੀ ਤੋਂ ਘੱਟ ਕਰਨ ਦੇ ਸਤਨ ਕੀਤੇ ਜਾ ਰਹੇ ਹਨ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਵਿਚ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਏ ਰੱਖਨ ਲਈ ਜਾਗਰੁਕ ਤੇ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ| ਇਸ ਕੜੀ ਵਿਚ ਰਾਜ ਵਿਚ ਜਲਦੀ ਹੀ ਇਕ ਕਰੋੜ ਮਾਸਕ ਵੰਡੇ ਜਾਣਗੇ| ਪੁਲਿਸ ਅਤੇ ਸ਼ਹਿਰੀ ਸਥਾਨਕ ਵਿਭਾਗ ਨੁੰ ਨਿਰਦੇਸ਼ ਦਿੱਤੇ ਗਏ ਹਨ ਕਿ ਮਾਸਕ ਪਹਿਨਣ ਦੇ ਮਾਨਦੰਡਾਂ ਨੂੰ ਸਖਤੀ ਨਾਲ ਲਾਗੂ ਕਰ ਅਤੇ ਇੰਨ੍ਹਾਂ ਮਾਨਦੰਡਾਂ ਦਾ ਉਲੰਘਣ ਕਰਨ ਵਾਲਿਆਂ ਦੇ ਚਾਲਾਨ ਕਰਨਾ ਜਾਰੀ ਰੱਖਣ| ਮਾਸਕ ਨਾ ਪਹਿਨਣ ਵਾਲਿਆਂ ‘ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ|
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਕੋਵਿਡ-19 ਤੋਂ ਉਤਪਨ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਪੂਰੀ ਤਰ੍ਹਾ ਤਿਆਰ ਹੈ| ਸਰਕਾਰ ਨੇ ਹਸਪਤਾਲਾਂ ਦੇ ਬੁਨਿਆਦੀ ਢਾਂਚਿਆਂ ਨੂੰ ਹੋਰ ਮਜਬੂਤ ਕੀਤਾ ਹੈ| ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ 57,000 ਬੈਡਾਂ ਦੀ ਵਿਵਸਥਾ ਕੀਤੀ ਗਈ ਹੈ| ਨਾਲ ਹੀ, ਕਾਫੀ ਗਿਣਤੀ ਵਿਚ ਆਕਸੀਜਨ ਸਿਲੇਂਡਰ, ਵੈਂਟੀਲੇਟਰ, ਆਈਸੀਯੂ ਬੈਡਾਂ ਆਦਿ ਵੀ ਉਪਲਬਧ ਹਨ| ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੋਮ ਆਈਸੋਲੇਸ਼ਨ ਵਾਲੇ ਕੋਵਿਡ-19 ਰੋਗੀਆਂ ਦੀ ਦੇਖਭਾਲ ਦੀ ਵਿਵਸਥਾ ਨੁੰ ਹੋਰ ਮਜਬੂਤ ਕੀਤਾ ਹੈ ਤਾਂ ਜੋ ਉਨ੍ਹਾਂ ਨੂੰ ਘਰਾਂ ਵਿਚ ਹੀ ਉਪਚਾਰ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ|
ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਭਾਰਤ ਵਿਚ ਕੋਵਿਡ-19 ਵੈਕਸੀਨ ਪ੍ਰੋਗ੍ਰਾਮ ‘ਤੇ ਵੀ ਇਕ ਮੀਟਿੰਗ ਕੀਤੀ ਅਤੇ ਵੈਕਸੀਨ ਦੇ ਪ੍ਰਾਥਮਿਕ ਲਾਭਪਾਤਰਾਂ ਅਤੇ ਸਿਹਤ ਪ੍ਰਣਾਲੀ ਦੀ ਤਿਆਰੀਆਂ ‘ਤੇ ਮੁੱਖ ਮੰਤਰੀਆਂ ਤੋਂ ਸੁਝਾਅ ਵੀ ਮੰਗੇ|
ਮੀਟਿੰਗ ਵਿਚ ਮੁੱਖ ਸਕੱਤਰ ਵਿਜੈ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਗ੍ਰਹਿ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦਫਤਰ ਵਿਚ ਸਲਾਹਕਾਰ ਯੋਗੇਂਦਰ ਚੌਧਰੀ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਅਮਿਤ ਕੁਮਾਰ ਅਗਰਵਾਲ ਅਤੇ ਆਸ਼ਿਮਾ ਬਜਾੜ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੀ ਨਿਦੇਸ਼ਕ ਅਮਨੀਤ ਪੀ. ਕੁਮਾਰ, ਸ਼ਹਿਰੀ ਸਥਾਨਕ ਵਿਭਾਗ ਦੇ ਨਿਦੇਸ਼ਕ ਆਸ਼ੋਕ ਮੀਣਾ, ਪੁਲਿਸ ਮਹਾਨਿਦੇਸ਼ਕ ਮਨੋਜ ਯਾਦਵ ਸਮੇਤ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|

Share