ਸੂਬਾ ਸਰਕਾਰ ਨੇ ਵਿਦਿਆਰਥੀਆਂ ਨੂੰ ਸਰਕਾਰੀ ਸੇਵਾ ਦਾ ਵਿਕਲਪ ਚੁਨਣ ਲਈ ਪ੍ਰੋਤਸਾਹਿਤ ਕਰਨ ਤਹਿਤ ਇਕ ਅਨੋਖੀ ਨੀਤੀ ਤਿਆਰ ਕੀਤੀ.

ਚੰਡੀਗੜ, 23 ਨਵੰਬਰ – ਹਰਿਆਣਾ ਵਿਚ ਜਨਤਕ ਹੈਲਥਕੇਅਰ ਸੰਸਥਾਨਾਂ ਵਿਚ ਕਾਫੀ ਡਾਕਟਰਾਂ ਦੀ ਜਰੂਰਤ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਨੇ ਵਿਦਿਆਰਥੀਆਂ ਨੂੰ ਸਰਕਾਰੀ ਸੇਵਾ ਦਾ ਵਿਕਲਪ ਚੁਨਣ ਲਈ ਪ੍ਰੋਤਸਾਹਿਤ ਕਰਨ ਤਹਿਤ ਇਕ ਅਨੋਖੀ ਨੀਤੀ ਤਿਆਰ ਕੀਤੀ ਹੈ| ਇਸ ਦੇ ਤਹਿਤ ਵਿਦਿਆਰਥੀਆਂ ਨੂੰ ਸਰਕਾਰੀ ਸੇਵਾ ਦੇ ਵੱਲ ਮਜਬੂਰ ਕਰਨ ਦੇ ਬਜਾਏ ਕਿਤੇ ਵੀ ਕੰਮ ਕਰਨ ਦੇ ਵਿਕਲਪ ਨੂੰ ਬਰਕਰਾਰ ਰਖਿਆ ਗਿਆ ਹੈ|
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਵਿਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਸਰਕਾਰ ਵੱਲੋਂ ਹਾਲ ਹੀ ਵਿਚ ਇਸ ਅਨੋਖੀ ਨੀਤੀ ਦੀ ਸ਼ੁਰੂਆਤ ਕੀਤੀ ਗਈ ਹੈ| ਬੁਲਾਰੇ ਨੇ ਦਸਿਆ ਕਿ ਇਸ ਨੀਤੀ ਦੇ ਅਧੀਨ ਜੋ ਵਿਦਿਆਰਥੀ ਐਮਬੀਬੀਐਸ ਡਿਗਰੀ ਲਈ ਚੋਣ ਕੀਤੇ ਹੁੰਦੇ ਹਨ ਤਾਂ ਉਸ ਨੂੰ ਦਾਖਲੇ ਦੇ ਸਮੇਂ 10 ਲੱਖ ਰੁਪਏ ਸਾਲਾਨਾ ਬਾਂਡ ਦਾ ਭੁਗਤਾਨ ਕਰਨਾ ਹੋਵੇਗਾ, ਜਿਸ ਵਿਚ ਐਮਬੀਬੀਐਸ ਕੋਰਸ ਦੀ ਪੂਰੇ ਸਮੇਂ ਦੀ ਸਾਲਾਨਾ ਫੀਸ ਸ਼ਾਮਿਲ ਨਹੀਂ ਹੋਵੇਗੀ| ਉਮੀਦਵਾਰ ਦੇ ਕੋਲ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਸਹੂਲਤ ਅਨੁਸਾਰ ਬੈਂਕ ਤੋਂ ਸਿਖਿਆ ਕਰਜਾ ਪ੍ਰਾਪਤ ਕਰਨ ਜਾਂ ਕਰਜਾ ਲਏ ਬਿਨਾਂ ਸੰਪੂਰਣ ਬਾਂਡ ਰਕਮ ਦਾ ਭੁਗਾਤਨ ਕਰਨ ਦਾ ਵਿਕਲਪ ਹੋਵੇਗਾ|
ਬੁਲਾਰੇ ਨੇ ਦਸਿਆ ਕਿ ਕਿਸੇ ਵੀ ਉਮੀਦਵਾਰ ਨੂੰ ਸਿਖਿਆ ਕਰਜਾ ਪ੍ਰਦਾਨ ਕਰਨ ਤੋਂ ਇਨਕਾਰ ਜਾਂ ਵਾਂਝਾ ਨਹੀਂ ਰੱਖਿਆ ਜਾਵੇਗਾ| ਸੂਬਾ ਸਰਕਾਰ ਸਿਖਿਆ ਕਰਜਾ ਸਹੂਲਤ ਦਾ ਲਾਭ ਚੁੱਕਣ ਵਾਲੇ ਹਰੇਕ ਵਿਦਿਆਰਥੀ ਨੁੰ ਕਰਜਾ ਰਕਮ ਦੀ 100 ਫੀਸਦੀ ਸੀਮਾ ਤਕ ਕ੍ਰੇਡਿਟ ਗਾਰੰਟੀ ਪ੍ਰਦਾਨ ਕਰੇਗੀ ਤਾਂ ਜੋ ਉਮੀਦਵਾਰ ਨੂੰ ਕਿਸੇ ਵੀ ਕਾਰਣ ਕਰਜਾ ਦੇਣ ਤੋਂ ਵਾਂਝੇ ਨਾ ਕੀਤਾ ਜਾਵੇ| ਕਰਜਾ ਪ੍ਰਾਪਤ ਕਰਨ ਲਈ ਉਮੀਦਵਾਰ ਨੂੰ ਕਿਸੇ ਵੀ ਤਰਾ ਦੀ ਸਿਕਓਰਿਟੀ ਜਾਂ ਕਾਲੇਟਰ ਦੇਣ ਦੀ ਜਰੂਰਤ ਨਹੀਂ ਹੋਵੇਗੀ| ਇਸ ਉਦੇਸ਼ ਦੇ ਲਈ ਸੂਬਾ ਸਰਕਾਰ ਨੇ ਉੱਚ ਸਿਖਿਆ ਕਰਜਾ ਕ੍ਰੇਡਿਟ ਗਾਰੰਟੀ ਯੋਜਨਾ ਨੂੰ ਵੱਖ ਤੋਂ ਨੋਟੀਫਾਇਡ ਕੀਤਾ ਹੈ|
ਬੁਲਾਰੇ ਨੇ ਦਸਿਆ ਕਿ ਗਰੈਜੂਏਟ ਪੱਧਰ (ਇੰਟਰਸ਼ਿਪ ਸਮੇਤ) ‘ਤੇ ਜੇਕਰ ਉਮੀਦਵਾਰ ਨਿਰਦੇਸ਼ਿਤ ਪ੍ਰਕ੍ਰਿਆ ਅਨੁਸਾਰ ਰਾਜ ਸਰਕਾਰ ਦੇ ਕਿਸੇ ਵੀ ਜਨਤਕ ਸਿਹਤ ਸੰਸਥਾਨ ਵਿਗਚ ਰੁਜਗਾਰ ਪ੍ਰਾਪਤ ਕਰਨ ਵਿਚ ਸਫਲ ਹੁੰਦਾ ਹੈ, ਵੁਸ ਦੇ ਬਾਅਦ, ਜਦੋਂ ਤਕ ਉਮੀਦਵਾਰ ਰਾਜ ਸਰਕਾਰ ਦੇ ਜਨਤਕ ਸਿਹਤ ਸੰਸਥਾਨ ਦੀ ਸੇਵਾ ਵਿਚ ਕੰਮ ਕਰਦਾ ਹੋਵੇਗਾ, ਰਾਜ ਸਰਕਾਰ ਕਰਜੇ ਦੀ ਕਿਸਤਾਂ (ਮੂਲ ਰਕਮ ਅਤੇ ਵਿਆਜ ਸਮੇਤ) ਭੁਗਤਾਨ ਕਰੇਗੀ ਜੋ ਤਨਖਾਹ ਅਤੇ ਦੇਯ ਭੱਤੇ ਤੋਂ ਇਲਾਵਾ ਹੋਵੇਗਾ|
ਉਨਾਂ ਨੇ ਦਸਿਆ ਕਿ ਜੇਕਰ ਉਮੀਦਵਾਰ ਰਾਜ ਸਰਗਾਰ ਿ ਕਿਸੇ ਵੀ ਜਨਤਕ ਸਿਹਤ ਸੰਸਥਾਨ ਵਿਚ ਰੁਜਗਾਰ ਪ੍ਰਾਪਤ ਕਰਨ ਦੀ ਇੱਛਾ ਨਹੀਂ ਰੱਖਦਾ ਹੈ, ਤਾਂ ਉਮੀਦਵਾਰ ਕਰਜਾ (ਵਿਆਜ ਸਮੇਤ) ਦੀ ਅਦਾਇਗੀ ਲਈ ਜਿਮੇਵਾਰ ਹੋਵੇਗਾ| ਕਰਜਾ ਪ੍ਰਦਾਨ ਕਰਨ ਵਾਲੇ ਬੈਂਕ ਜਾਂ ਰਾਜ ਸਰਕਾਰ ਜਿਵੇਂ ਦਾ ਵੀ ਮਾਮਲਾ ਹੋਵੇ, ਡਿਫਾਲਟਰ ਰਕਮ ਦੀ ਵਸੂਲੀ ਕਰੇਗਾ ਜਾ ਸਮੇਂ-ਸਮੇਂ ‘ਤੇ ਨੋਟੀਫਾਇਡ ਨੀਤੀ ਅਨੂਸਾਰ ਵਸੂਲੀ ਲਈ ਕਾਰਵਾਈ ਕਰੇਗਾ|
ਬੁਲਾਰੇ ਨੇ ਦਸਿਆ ਕਿ ਜੇਕਰ ਉਮੀਦਵਾਰ ਗਰੈਜੂਏਟ ਹੋਣ ਦੇ ਬਾਅਦ ਵੀ ਬੇਰੁਜਗਾਰ ਰਹਿੰਦਾ ਹੈ ਜਾਂ ਲਗਾਤਾਰ ਯਤਨਾਂ ਦੇ ਬਾਵਜੂਦ ਕਿਸੇ ਵੀ ਤਰਾ ਦਾ ਸਰਕਾਰੀ ਰੁਜਗਾਰ (ਠੇਕਾ ਰੁਜਗਾਰ ਸਮੇਤ) ਪ੍ਰਾਪਤ ਕਰਨ ਵਿਚ ਅਸਮਰੱਥ ਰਹਿੰਦਾ ਹੈ ਤਾਂ ਰਾਜ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਗਾਰੰਟੀ ਨੂੰ ਲਾਗੂ ਕੀਤਾ ਜਾ ਸਕਦਾ ਹੈ ਅਤੇ ਵਿਦਿਆਰਥੀ ‘ਤੇ ਕਿਸੇ ਵੀ ਤਰਾ ਦਾ ਦਬਾਅ ਪਾਏ ਬਿਨਾਂ ਰਾਜ ਸਰਕਾਰ ਕ੍ਰੇਡਿਟ ਗਾਰੰਟੀ ਟਰਸਟ ਰਾਹੀਂ ਕਰਜਾ ਰਕਮ ਦਾ ਭੁਗਤਾਨ ਕਰੇਗੀ|
ਉਨਾਂ ਨੇ ਦਸਿਆ ਕਿ ਇਸ ਨੀਤੀ ਰਾਹੀਂ ਸਰਕਾਰ ਦਾ ਉਦੇਸ਼ ਵਿਦਿਆਰਥੀ-ਡਾਕਟਰ ਨੂੰ ਸਰਕਾਰੀ ਰੁਜਗਾਰ ਪ੍ਰਾਪਤ ਕਰਨ ਦੇ ਲਈ ਪ੍ਰੋਤਸਾਹਿਤ ਕਰਨਾ ਹੈ, ਨਾਲ ਹੀ ਅਜਿਹੇ ਵਿਦਿਆਰਥੀਆਂ ਦੀ ਸੁਰੱਖਿਆ ਕਰਨਾ ਜੋ ਇਮਾਨਦਾਰੀ ਨਾਲ ਯਤਨਾਂ ਦੇ ਬਾਵਜੂਦ ਰੁਜਗਾਰ ਪ੍ਰਾਪਤ ਕਰਨ ਵਿਚ ਅਸਮਰੱਥ ਹਨ| ਸਿਰਫ ਵਿਦਿਆਰਥੀ ਜੋ ਨਿਜੀ ਖੇਤਰ ਵਿਚ ਰੁਜਗਾਰ ਪ੍ਰਾਪਤ ਕਰਨ ਲਈ ਅੱਗੇ ਵੱਧਨਾ ਚਾਹੁੰਦੇ ਹਨ ਜਾਂ ਗਰੈਜੂਏਟ ਪੱਧਰ ‘ਤੇ ਮੈਡੀਕਲ ਖੇਤਰ ਵਿਚ ਕੰਮ ਨਹੀਂ ਕਰਦੇ ਹਨ, ਉਨਾਂ ਨੂੰ ਕਰਜਾ ਰਕਮ ਦਾ ਭੁਗਤਾਨ ਕਰਨਾ ਹੋਵੇਗਾ|
ਉਨਾਂ ਨੇ ਦਸਿਆ ਕਿ ਰਾਜ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਵਿਦਿਆਰਥੀਆਂ ਵੱਲੋਂ ਭੁਗਤਾਨ ਕੀਤੀ ਜਾਣ ਵਾਲੀ ਬਾਂਡ ਰਕਮ ਨੂੰ ਇਕ ਵਿਸ਼ੇਸ਼ ਟਰਸਟ ਰੱਖਿਆ ਜਾਵੇਗਾ, ਜਿਸ ਦੀ ਵਰਤੋ ਵਿਦਿਆਰਥੀ-ਡਾਕਟਰ, ਜੋ ਜਨਤਕ ਸਿਹਤ ਸੰਸਥਾਨ ਜਾਂ ਸਿਹਤ ਦੇਖਭਾਲ ਮੈਡੀਕਲ ਸਿਖਿਆ ਅਤੇ ਖੋਜ ਲਈ ਹਨ ਕਾਰਜ ਕਰਣਗੇ, ਦੇ ਕਰਜਾ ਦੇ ਭੁਗਤਾਨ ਲਈ ਕੀਤਾ ਜਾਵੇਗਾ ਨਾ ਹੀ ਕਿਸੇ ਹੋਰ ਉਦੇਸ਼ ਦੇ ਲਈ|
ਬੁਲਾਰੇ ਨੇ ਦਸਿਆ ਕਿ ਇੰਨਾਂ ਸਾਰੇ ਕਦਮਾਂ ਤੋਂ ਇਲਾਵਾ, ਰਾਜ ਸਰਕਾਰ ਹਰ ਵਿਦਿਆਰਥੀ, ਜੋ ਸਰਕਾਰੀ ਮੈਡੀਕਲ ਕਾਲਜ ਵਿਚ ਦਾਖਲਾ ਲੈਂਦਾ ਹੈ, ਉ; ਨੂੰ ਪ੍ਰਤੀਸਾਲ 15 ਲੱਖ ਰੁਪਏ ਤਕ ਦੀ ਸਬਸਿਡੀ ਦਿੰਦੀ ਹੈ|
ਉਨਾਂ ਨੇ ਦਸਿਆ ਕਿ ਸੂਬਾ ਸਰਕਾਰ ਮੈਡੀਕਲ ਸਿਖਿਆ ਸੰਸਥਾਨਾਂ ਦੀ ਗਿਣਤੀ ਦੇ ਵਿਸਥਾਰ ਦੀ ਵੀ ਪ੍ਰਕ੍ਰਿਆ ਵਿਚ ਹੈ, ਜਿਸ ਦੇ ਚਲਦੇ ਵੱਧ ਤੋਂ ਵੱਧ ਡਾਕਟਰਾਂ ਨੂੰ ਤਿਆਰ ਕਰਨ ਤਹਿਤ ਮੈਡੀਕਲ ਸਿਖਿਆ ਲਈ ਦਾਖਲਾ-ਸਮਰੱਥਾ ਵਿਚ ਵਾਧਾ ਹੋ ਰਿਹਾ ਹੈ| ਇਹ ਡਾਕਟਰ ਜਨਤਕ ਸਿਹਤ ਸੰਸਥਾਨਾਂ ਵਿਚ ਸਥਾਨਕ ਜਰੂਰਤਾ ਦੀ ਸਪਲਾਈ ਕਰ ਸਕਦੇ ਹਨ| ਉਨਾਂ ਨੇ ਦਸਿਆ ਕਿ ਸੂਬੇ ਵਿਚ ਜਿੱਥੇ ਸਾਲ 2014 ਵਿਚ ਚਾਰ ਸਰਕਾਰੀ (ਸਰਕਾਰੀ ਅਨੁਦਾਨ ਪ੍ਰਾਪਤ) ਕਾਲਜ ਸਨ, ਉਹ ਹੁਣ ਇੰਨਾਂ ਦੀ ਗਿਣਤੀ ਛੇ ਹੋ ਗਈ ਹੈ ਅਤੇ ਅੱਠ ਕਾਲਜ ਪਲਾਨਿੰਗ ਅਤੇ ਨਿਰਮਾਣ ਪੜਾਅ ਵਿਚ ਹਨ|
ਇਸ ਤੋਂ ਇਲਾਵਾ, ਕੋਵਿਡ-19 ਮਹਾਮਾਰੀ ਨੇ ਚੰਗੀ ਗੁਣਵੱਤਾ ਵਾਲੀ ਜਨਤਕ ਸਿਹਤ ਪ੍ਰਣਾਲੀ ਨੂੰ ਪ੍ਰੋਤਸਾਹਨ ਦੇਣ ਦੀ ਜਰੂਰਤ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ ਜੋ ਸਾਰਿਆਂ ਨੂੰ ਮੈਡੀਕਲ ਦੇਖਭਾਲ ਪ੍ਰਦਾਨ ਕਰ ਸਕਦੀ ਹੈ| ਕਿਸੇ ਵੀ ਚੰਗੀ ਗੁਣਵੱਤਾ ਵਾਲੀ ਸਿਹਤ ਸੇਵਾ ਪ੍ਰਣਾਲੀ ਦਾ ਜਰੂਰੀ ਆਧਾਰ ਯੋਗ ਡਾਕਟਰਾਂ ਦੀ ਕਾਫੀ ਗਿਣਤੀ ਹੈ|

ਹਰਿਆਣਾ ਮੁੱਖ ਮੰਤਰੀ ਸੋਸ਼ਲ ਮੀਡੀਆ ਗਵਰਨੈਂਸ ਟ੍ਰੈਕਰ (ਐਸਜੀਐਮਟੀ) ਸੂਬਾਵਾਸੀਆਂ ਤੋਂ ਢੇਰਾਂ ਧੰਨਵਾਦ ਸੰਦੇਸ਼ ਅਤੇ ਖੂਬ ਸ਼ਲਾਘਾ ਸਮੇਟ ਰਿਹਾ ਹੈ
ਚੰਡੀਗੜ, 23 ਨਵੰਬਰ -ਸ਼ਿਕਾਇਤਾਂ ਦੇ ਜਲਦੀ ਹੱਲ ਅਤੇ ਜਲਦੀ ਪ੍ਰਤੀਕ੍ਰਿਆ ਦੇ ਚਲਦੇ ਹਰਿਆਣਾ ਮੁੱਖ ਮੰਤਰੀ ਸੋਸ਼ਲ ਮੀਡੀਆ ਗਵਰਨੈਂਸ ਟ੍ਰੈਕਰ (ਐਸਜੀਐਮਟੀ) ਸੂਬਾਵਾਸੀਆਂ ਤੋਂ ਢੇਰਾਂ ਧੰਨਵਾਦ ਸੰਦੇਸ਼ ਅਤੇ ਖੂਬ ਸ਼ਲਾਘਾ ਸਮੇਟ ਰਿਹਾ ਹੈ|
ਪਿਛਲੇ ਇਕ ਹਫਤੇ ਵਿਚ ਹਰਿਆਣਾ ਦੇ ਮੁੱਖ ਮੰਤਰੀ ਦਫਤਰ ਦੇ ਟਵੀਟਰ ਹੈਂਡਲ ਨੂੱ ਕਈ ਅਜਿਹੇ ਸੰਦੇਸ਼ ਮਿਲੇ ਹਨ ਜਿਨਾਂ ਵਿਚ ਲੋਕਾਂ ਨੇ ਅਧਿਕਾਰਿਕ ਟਵੀਟਰ ਹੈਂਡਲ 0cmohry ‘ਤੇ ਕੀਤੀ ਗਈ ਸ਼ਿਕਾਇਤਾਂ ਦੇ ਜਲਦੀ ਹੰਲ ਲਈ ਧੰਨਵਾਦ ਪ੍ਰਗਟਾਇਆ ਹੈ|
ਅਜਿਹੇ ਹੀ ਇਕ ਟਵੀਟ ਵਿਚ ਰਾਮਫਲ ਨੇ ਰਾਜ ਸਰਕਾਰ ਵੱਲੋਂ ਬੁਢਾਪਾ ਪੈਂਸ਼ਨ ਜਾਰੀ ਨਾ ਕਰਨ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਸੀ ਜਿਸ ਦਾ ਤੁਰੰਤ ਹੱਲ ਕਰ ਦਿੱਤਾ ਗਿਆ| ਰਾਮਫਲ ਨੇ ਇਸ ‘ਤੇ ਧੰਨਵਾਦ ਪ੍ਰਗਟਾਉਂਦੇ ਹੋਏ, ਟਵੀਟ ਕਰ ਕਿਹਾ ਕਿ ਉਨਾਂ ਦੀ ਸ਼ਿਕਾਇਤ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਉਨਾਂ ਦਾ ਮਜਬੂਤ ਭਰੋਸਾ ਹੈ ਕਿ ਰਾਜ ਸੁਰੱਖਿਅਤ ਹੱਥਾ ਵਿਚ ਹੈ|
ਇਕ ਹੋਰ ਟਵੀਟ ਵਿਚ ਜਿਲਾ ਚਰਖੀ ਦਾਦਰੀ ਦੇ ਮੂਲ ਨਿਵਾਸੀ ਸਦਾਨੰਦ ਛਿੱਲਰ ਨੇ ਐਸਜੀਐਮਟੀ ਵੱਲੋਂ ਪ੍ਰਦਾਨ ਕੀਤੀ ਗਈ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨਾਂ ਦੀ ਸ਼ਿਕਾਇਤ ਦਾ ਜਲਦੀ ਹੱਲ ਕਰ ਦਿੱਤਾ ਗਿਆ| ਉਨਾਂ ਦਾ ਕਹਿਨਾ ਸੀ ਕਿ ਉਨਾਂ ਨੇ ਹਾਲ ਹੀ ਵਿਚ ਝੋਨਾ ਖਰੀਦ ਦੌਰਾਨ ਇਕ ਸ਼ਿਕਾਇਤ ਕੀਤੀ ਸੀ ਜਿਸ ਦੇ ਬਾਅਦ ਉਨਾਂ ਨੇ ਤੁਰੰਤ ਸਬੰਧਿਤ ਦਫਤਰ ਤੋਂ ਇਕ ਫੋਨ ਆਇਆ| ਗਲਬਾਤ ਦੌਰਾਨ ਚਰਖੀ ਦਾਦਰੀ ਮੰਡੀ ਵਿਚ ਅਧਿਕਾਰੀਆਂ ਦੇ ਨਾਲ ਉਨਾਂ ਦੀ ਗਲ ਕਰਵਾਈ ਗਈ ਅਤੇ ਉਨਾਂ ਦੀ ਸ਼ਿਕਾਇਤ ਨੂੰ ਪ੍ਰਾਥਮਿਕਤਾ ਨਾਲ ਹੱਲ ਕਰ ਦਿੱਤਾ ਗਿਆ| ਸਦਾਨੰਦ ਛਿੱਲਰ ਨੇ ਆਪਣੇ ਟਵੀਟ ਵਿਚ ਕਿਹਾ ਕਿ ਇਸ ਸਮਸਿਆ ਦਾ ਹੱਲ ਦੋ ਦਿਨਾਂ ਦੇ ਅੰਦਰ ਹੋ ਗਿਆ ਅਤੇ ਉਹ ਸਬੰਧਿਤ ਵਿਭਾਗ ਦੇ ਧੰਨਵਾਦੀ ਹਨ| ਉਨਾਂ ਨੇ ਕਿਹਾ ਕਿ ਜਲਦੀ ਪ੍ਰਤੀਕ੍ਰਿਆ ਤੋਂ ਪਤਾ ਚਲਦਾ ਹੈ ਕਿ ਰਾਜ ਸਰਕਾਰ ਲੋਕਾਂ ਦੇ ਪ੍ਰਤੀ ਨਿਰਮਤਾ ਵਾਲੇ ਹਨ|
ਗੁਰੂਗ੍ਰਾਮ ਦੇ ਰਹਿਣ ਵਾਲੇ ਵਿਪਿਨ ਸ਼ੁਕਲਾ ਆਪਣੇ ਇਲਾਕੇ ਵਿਚ ਖੁੱਲੇ ਗੱਡੇ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਸੀ| ਇਸ ‘ਤੇ ਸਬੰਧਿਤ ਅਧਿਕਾਰੀਆਂ ਵੱਲੋਂ ਤੁਰੰਤ ਗੱਡੇ ਦੀ ਮੁਰੰਮਤ ਕਰਵਾਈ ਗਈ| ਬਾਅਦ ਵਿਚ, ਵਿਪਿਨ ਸ਼ੁਕਲਾ ਨੇ ਆਪਣੇ ਟਵੀਟ ਵਿਚ ਉਨਾਂ ਨੂੰ ਸਾਰੇ ਅਧਿਕਾਰੀਆਂ ਦਾ ਧੰਨਵਾਦ ਪ੍ਰਗਟਾਇਆ, ਜਿਨਾਂ ਨੇ ਉਨਾਂ ਦੀ ਸ਼ਿਕਾਇਤ ਦਾ ਜਲਦੀ ਹੱਲ ਕੀਤਾ ਸੀ|
ਇਸ ਤਰਾ, ਗੁਰੂਗ੍ਰਾਮ ਨਿਵਾਸੀ ਮਨੀਸ਼ਾ ਨੇ ਸਥਾਨਕ ਡਿਪੋ ਵਿਚ ਰਾਸ਼ਨ ਦੀ ਸਪਲਾਈ ਦੇ ਬਾਰੇ ਸ਼ਿਕਾਇਤ ਕੀਤੀ ਸੀ| ਉਨਾਂ ਨੇ ਸ਼ਿਕਾਇਤ ਵਿਚ ਦਸਿਆ ਕਿ ਡਿਪੋ ਮਾਲਿਕ ਦਾ ਕਹਿਨਾ ਹੈ ਕਿ ਸਰਕਾਰ ਹੁਣ ਮੁਫਤ ਰਾਸ਼ਨ ਨਹੀਂ ਦਿੰਦੀ| ਸਬੰਧਿਤ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਤੁਰੰਤ ਚੁਕਿਆ ਗਿਆ ਅਤੇ ਦੋ ਦਿਨਾਂ ਦੇ ਅੰਦਰ ਇਸ ਮੁੱਦੇ ਨੂੰ ਸੁਲਝਾ ਲਿਆ ਗਿਆ| ਮਨੀਸ਼ਾ ਨੇ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨਾਂ ਦਾ ਮੁੱਦਾ ਹੱਲ ਹੋ ਗਿਆ ਹੈ|
ਰਾਹੁਲ ਮਿੱਤਲ ਨੇ ਹਿਸਾਰ ਵਿਚ ਇਕ ਨਵੀਂ ਨਿਰਮਾਣਿਤ ਸੜਕ ਦੇ ਵਿਚ ਇਕ ਖੰਬੇ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਸੀ| ਉਨਾਂ ਨੇ ਸਬੰਧਿਤ ਅਧਿਕਾਰੀਆਂ ਤੋਂ ਇਸ ਨੂੰ ਹਟਾਉਣ ਦਾ ਅਪੀਲ ਕੀਤੀ ਕਿਉਂਕਿ ਇਸ ਨਾਲ ਦੁਰਘਟਨਾ ਹੋਣ ਦਾ ਅੰਦੇਸ਼ਾ ਸੀ| ਸ਼ਿਕਾਇਤ ‘ਤੇ ਸਬੰਧਿਤ ਵਿਭਾਗ ਨੇ ਤੇਜੀ ਨਾਲ ਕਾਰਵਾਈ ਕੀਤੀ ਅਤੇ ਖੰਬੇ ਨੂੰ ਸ਼ਿਫਟ ਕਰ ਦਿੱਤਾ| ਰਾਹੁਲ ਨੇ ਜਲਦੀ ਕੀਤੀ ਗਈ ਕਾਰਵਾਈ ਦੇ ਲਈ ਟਵੀਟਰ ‘ਤੇ 0cmohry ਦਾ ਧੰਨਵਾਦ ਪ੍ਰਗਟ ਕੀਤਾ|
ਸੋਸ਼ਲ ਮੀਡੀਆ ਉਪਯੋਗਕਰਤਾ ਟਵੀਟਰ ‘ਤੇ 0cmohry ਨੂੰ ਟੈਗ ਕਰ ਸਕਦੇ ਹਨ ਅਤੇ ਆਪਣੀ ਸ਼ਿਕਾਇਤਾਂ ਦੱਸ ਸਕਦੇ ਹਨ|

Share