ਹਰਿਆਣਾ ਸਰਕਾਰ ਸੂਬੇ ਵਿਚ ਕੀਤੇ ਜਾ ਰਹੇ ਡਰੋਨ ਫਲਾਇੰਗ ਕਾਰਜ ਨੂੰ ਜਨਵਰੀ 2021 ਤਕ ਪੂਰਾ ਕਰ ਲਵੇਗੀ.

ਚੰਡੀਗੜ੍ਹ, 21 ਨਵੰਬਰ – ਹਰਿਆਣਾ ਸਰਕਾਰ ਹਰਿਆਣਾ ਲਾਰਜ ਸਕੇਲ ਮੈਪਿੰਗ ਪਰਿਯੋਜਨਾਂ ਅਤੇ ਸਵਾਮਿਤਵ ਯੋਜਨਾ ਦੇ ਤਹਿਤ ਸੂਬੇ ਵਿਚ ਕੀਤੇ ਜਾ ਰਹੇ ਡਰੋਨ ਫਲਾਇੰਗ ਕਾਰਜ ਨੂੰ ਜਨਵਰੀ 2021 ਤਕ ਪੂਰਾ ਕਰ ਲਵੇਗੀ ਅਤੇ ਮਾਰਚ, 2021 ਤਕ ਫੀਚਰ ਐਕਸਟ੍ਰੇਕਸ਼ਨ ਕਾਰਜ ਨੂੰ ਵੀ ਆਖੀਰੀ ਰੂਪ ਦੇ ਦਿੱਤਾ ਜਾਵੇਗਾ|
ਇਹ ਜਾਣਕਾਰੀ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਭਾਰਤ ਦੇ ਜਨਰਲ ਸਰਵੇਅਰ ਲੈਫਟੀਨੈਂਟ ਜਨਜਲ ਗਿਰੀਸ਼ ਕੁਮਾਰ ਅਤੇ ਰਾਜ ਦੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਆਯੋਜਿਤ ਲਾਰਜ ਸਕੇਲ ਮੈਪਿੰਗ ਪਰਿਯੋਜਨਾ ਅਤੇ ਸਵਾਮਿਤਵ ਯੋਜਨਾ ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੀ ਗਈ|
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਹਰੇਕ ਰੇਵੇਨਿਯੂ ਏਸਟੇਟ ਵਿਚ ਨਿਜੀ, ਜਨਤਕ, ਖੇਤੀਬਾੜੀ ਅਤੇ ਨਿਵਾਸ ਖੇਤਰ ਆਦਿ ਨੂੰ ਵਰਗੀਕ੍ਰਿਤ ਕਰਦੇ ਹੋਏ ਉਸ ਰੇਵੇਨਿਯੂ ਏਸਟੇਟ ਦੀ ਕੁੱਲ ਜਮੀਨ ਦਾ ਡੇਟਾ ਇਕੱਠਾ ਕੀਤਾ ਜਾਵੇ| ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਨੋਡਲ ਅਧਿਕਾਰੀ ਨਿਯੁਕਤ ਕਰਨ ਤਾਂ ਜੋ ਇਸ ਪਰਿਯੋਜਨਾ ਵਿਚ ਸਬੰਧਿਤ ਕੰਮਾਂ ਵਿਚ ਤੇਜੀ ਲਿਆਈ ਜਾ ਸਕੇ|
ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿਲਿਆਂ ਵਿਚ ਹੁਣ ਤਕ ਕੰਮ ਪੂਰਾ ਨਹੀਂ ਹੋਇਆ ਹੈ, ਉੱਥੇ ਡਰੋਨ ਅਤੇ ਸਰਵੇਖਣ ਕਰਨ ਵਾਲੀ ਟੀਮਾਂ ਦੀ ਗਿਣਤੀ ਦੁਗਣੀ ਕਰ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ| ਇਸ ਤੋਂ ਇਲਾਵਾ, ਪ੍ਰਾਰੂਪ ਮਾਨਚਿੱਤਰ ਦਾ ਕਾਰਜ ਵੀ ਪ੍ਰਾਥਮਿਕਤਾ ਦੇ ਆਧਾਰ ‘ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ| ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਗੁਰੂਗ੍ਰਾਮ, ਚਰਖੀ ਦਾਦਰੀ, ਫਰੀਦਾਬਾਦ, ਕਰਨਾਲ, ਝੱਜਰ, ਭਿਵਾਨੀ ਅਤੇ ਰੋਹਤਕ ਵਿਚ ਲੰਬਿਤ ਜਮਾਬੰਦੀਆਂ ਨੂੰ ਜਲਦੀ ਤੋਂ ਜਲਦੀ ਆਨਲਾਇਨ ਕੀਤਾ ਜਾਵੇ|
ਭਾਰਤ ਦੇ ਜਨਰਲ ਸਰਵੇਅਰ ਲੈਫਟੀਨੈਂਟ ਜਨਰਲ ਗਿਰੀਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ ਪਰਿਯੋਜਨਾ ਦੇ ਟੀਚਿਆਂ ਨੂੰ ਸੁਚਾਰੂ ਅਤੇ ਜਲਦੀ ਰੂਪ ਨਾਲ ਲਾਗੂ ਕਰਨ ਦੇ ਲਈ ਲਾਇਨ ਮਾਰਕਿੰਗ ਦੇ ਨਾਲ-ਨਾਲ ਡਰੋਨ ਫਲਾਇੰਗ, ਨਿਰੀਖਣਾਂ ਅਤੇ ਫੀਚਰ ਐਕਸਟ੍ਰੇਕਸ਼ਨ ਦੇ ਹਫਤਾਵਾਰ ਟੀਚਾ ਦਿੱਤਾ ਜਾ ਰਿਹਾ ਹੈ ਅਤੇ ਹਰ ਹਫਤੇ ਇੰਨ੍ਹਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ| ਸਬੰਧਿਤ ਅਧਿਕਾਰੀਆਂ ਨੂੰ ਇੰਨ੍ਹਾਂ ਸਾਰੇ ਕੰਮਾਂ ਦੀ ਮਾਨੀਟਰਿੰਗ ਕਰਨ ਦੇ ਲਈ ਵੀ ਨਿਰਦੇਸ਼ ਦਿੱਤੇ ਗਏ ਹਨ|
ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਗਿਆ ਕਿ ਮਹੇਂਦਰਗੜ੍ਹ, ਰਿਵਾੜੀ, ਝੱਜਰ, ਚਰਖੀ ਦਾਦਰੀ ਅਤੇ ਰੋਹਤਕ ਸਮੇਤ ਕੁੱਝ ਜਿਲ੍ਹਿਆਂ ਵਿਚ ਸਵਾਮਿਤਵ ਯੋਜਨਾ ਦੇ ਤਹਿਤ ਸੌ-ਫੀਸਦੀ ਕਾਰਜ ਜਲਦੀ ਪੂਰਾ ਕਰ ਲਿਆ ਜਾਵੇਗਾ|
ਮੀਟਿੰਗ ਵਿਚ ਦਸਿਆ ਗਿਆ ਕਿ ਕਰਨਾਲ ਦੀਆਂ ਤਸਵੀਰਾਂ ਲਈ 360 ਕੈਮਰਿਆਂ ਦੀ ਨਵੀਂ ਤਕਨੀਕ ਦੀ ਵਰਤੋ ਕੀਤੀ ਗਈ ਹੈ| ਮੈਪਿੰਗ ਪੂਰੀ ਹੋ ਜਾਣ ਬਾਅਦ ਇਹ ਫੋਟੋ ਮਾਨਚਿੱਤਰਾਂ ਦੇ ਨਾਲ ਏਕੀਕ੍ਰਿਤ ਕੀਤੇ ਜਾਣਗੇ ਅਤੇ ਇਹ ਕਾਰਜ 10 ਦਸੰਬਰ, 2020 ਤਕ ਪੂਰਾ ਹੋ ਜਾਵੇਗਾ| ਮੌਜੂਦਾ ਵਿਚ 18 ਜਿਲ੍ਹਿਆਂ ਵਿਚ ਡਰੋਨ ਟੀਮਾਂ ਦੀ ਪ੍ਰਤੀਨਿਯੁਕਤੀ ਕੀਤੀ ਗਈ ਹੈ ਅਤੇ ਬਾਕੀ ਜਿਲ੍ਹਿਆਂ ਵਿਚ ਵੀ ਜਲਦੀ ਹੀ ਟੀਮਾਂ ਦੀ ਪ੍ਰਤੀਨਿਯੁਕਤੀ ਕੀਤੀ ਜਾਵੇਗੀ|
ਇਸ ਮੌਕੇ ‘ਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਅਮਿਤ ਕੁਮਾਰ ਅਗਰਵਾਲ ਵੀ ਮੌਜੂਦ ਸਨ|

*****

ਸੂਬਾ ਪੱਧਰ ਦੀ ਖੇਡ ਮੁਕਾਬਲਿਆਂ ਵਿਚ ਤਮਗਾ ਹਾਸਲ ਕਰਨ ਵਾਲੇ ਖਿਡਾਰੀਆਂ ਤੋਂ ਸਕਾਲਰਸ਼ਿਪ ਲਈ 15 ਦਸੰਬਰ ਤਕ ਬਿਨੈ ਮੰਗੇ
ਚੰਡੀਗੜ, 21 ਨਵੰਬਰ – ਹਰਿਆਣਾ ਖੇਡ ਅਤੇ ਯੁਵਾ ਮਾਮਲੇ ਵਿਭਾਗ ਨੇ ਸਾਲ 2019-20 ਵਿਚ ਸੂਬਾ ਪੱਧਰ ਦੀ ਖੇਡ ਮੁਕਾਬਲਿਆਂ ਵਿਚ ਤਮਗਾ ਹਾਸਲ ਕਰਨ ਵਾਲੇ ਖਿਡਾਰੀਆਂ ਤੋਂ ਸਕਾਲਰਸ਼ਿਪ ਲਈ 15 ਦਸੰਬਰ ਤਕ ਬਿਨੈ ਮੰਗੇ ਹਨ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਬੁਲਾਰੇ ਨੇ ਦਸਿਆ ਕਿ ਸਾਲ 2019-20 ਦੇ ਤਹਿਤ ਪਹਿਲੀ ਅਪ੍ਰੈਲ, 2019 ਤੋਂ 31 ਮਾਰਚ, 2020 ਦੇ ਸਮੇਂ ਦੌਰਾਨ ਜਿਨਾਂ ਖਿਡਾਰੀਆਂ ਨੇ ਸੂਬਾ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਤਮਗੇ ਹਾਸਲ ਕੀਤੇ ਹਨ ਅਜਿਹੇ ਖਿਡਾਰੀ ਸਕਾਲਰਸ਼ਿਪ ਲਈ 15 ਦਸੰਬਰ, 2020 ਤਕ ਆਪਣੇ ਬਿਨੈ ਸਬੰਧਿਤ ਜਿਲਾ ਖੇਡ ਅਤੇ ਯੁਵਾ ਮਾਮਲੇ ਦਫਤਰ ਵਿਚ ਜਮਾ ਕਰਵਾ ਸਕਦੇ ਹਨ|
ਸਕਾਲਰਸ਼ਿਪ ਦੇ ਲਈ ਬਿਨੈ ਪੱਤਰ ਅਤੇ ਸ਼ਰਤਾਂ ਵਿਭਾਗ ਦੀ ਵੈਬਸਾਇਟ www.haryanasports.gov.in ‘ਤੇ ਉਪਲਬਧ ਹਨ|

ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਜਲ ਹਰ ਘਰ ਵਿਚ ਨਲ ਅਤੇ ਹਰ ਨਲ ਵਿਚ ਸਵੱਛ ਜਲ ਉਪਲਬਧ ਕਰਵਾਇਆ ਜਾ ਰਿਹਾ ਹੈ – ਮਹਿਲਾ ਅਤੇ ਬਾਲ ਵਿਕਾਸ ਮੰਤਰੀ
ਚੰਡੀਗੜ, 21 ਨਵੰਬਰ – ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਜਲ ਹੈ ਤਾਂ ਜੀਵਨ ਹੈ, ਇਸੀ ਆਧਾਰ ‘ਤੇ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਜਲ ਜੀਵਨ ਮਿਸ਼ਨ ਯੋਜਨਾ ਦੇ ਤਹਿਤ ਹਰ ਘਰ ਵਿਚ ਨਲ ਅਤੇ ਹਰ ਨਲ ਵਿਚ ਸਵੱਛ ਜਲ ਉਪਲਬਧ ਕਰਵਾਇਆ ਜਾ ਰਿਹਾ ਹੈ|
ਰਾਜ ਮੰਤਰੀ ਕਮਲੇਸ਼ ਢਾਂਡਾ ਅੱਜ ਜਿਲਾ ਕੈਥਲ ਦੇ ਕਲਾਇਤ ਬਲਾਕ ਲਈ ਜਲ ਜੀਵਨ ਮਿਸ਼ਨ ਪ੍ਰੋਗ੍ਰਾਮ ਦੇ ਤਹਿਤ ਪਾਣੀ ਦੀ ਜਾਂਚ ਤਹਿਤ ਮੋਬਾਇਲ ਵਾਟਰ ਟੇਸਟਿੰਗ ਲੈਬ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਬਾਅਦ ਲੋਕਾਂ ਨਾਲ ਗਲਬਾਤ ਕਰ ਰਹੀ ਸੀ|
ਉਨਾਂ ਨੇ ਕਿਹਾ ਕਿ ਇਕ ਕਰੋੜ ਰੁਪਏ ਦੀ ਮੋਬਾਇਲ ਵਾਟਰ ਟੇਸਟਿੰਗ ਲੈਬੋਰੇਟਰੀ ਵੈਨ ਸੂਬਾਵਾਸੀਆਂ ਲਈ ਚੰਗੀ ਸੌਗਾਤ ਲੈ ਕੇ ਆਈ ਹੈ ਤਾਂ ਜੋ ਗੁਣਵੱਤਾ ਵਾਲਾ ਪਾਣੀ ਹਰ ਘਰ ਵਿਚ ਪਹੁੰਚਾਉਣਾ ਯਕੀਨੀ ਕੀਤਾ ਜਾ ਸਕੇ| ਇਹ ਮੋਬਾਇਲ ਵੈਨ ਪਿੰਡ-ਪਿੰਡ ਜਾ ਕੇ ਪਾਣੀ ਦੇ ਸੈਂਪਲ ਲੈ ਕੇ ਮੌਕੇ ‘ਤੇ ਹੀ ਪਾਣੀ ਦੀ ਗੁਣਵੱਤਾ ਦੇ ਬਾਰੇ ਵਿਚ ਜਾਣਕਾਰੀ ਦੇਵੇਗੀ|
ਉਨਾਂ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਪ੍ਰੋਗ੍ਰਾਮ ਦੇ ਤਹਿਤ 2024 ਤਕ ਪੂਰੇ ਦੇਸ਼ ਵਿਚ ਹਰ ਘਰ ਵਿਚ ਸਵੱਛ ਜਲ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ| ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਰ ਘਰ ਵਿਚ ਨਲ ਦੇ ਜਰਿਏ ਸਵੱਛ ਜਲ ਪਹੁੰਚਾਉਣ ਲਈ 3.5 ਲੱਖ ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਹੈ| ਪੀਣ ਦੇ ਪਾਣੀ ਦੀ ਸਮਸਿਆ ਖਾਸਕਰ ਪੇਂਡੂ ਇਲਕਿਆਂ ਵਿਚ ਵੱਧ ਵਿਕਟ ਹੈ ਅਤੇ ਇਸ ਸਮਸਿਆ ਤੋਂ ਸੱਭ ਤੋਂ ਵੱਧ ਮਹਿਲਾਵਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਸਮਸਿਆ ਦੇ ਸਥਾਈ ਹੱਲ ਲਈ ਜਲ ਜੀਵਨ ਮਿਸ਼ਨ ਦੇ ਤਹਿਤ ਕਾਰਜ ਕੀਤੇ ਜਾ ਰਹੇ ਹਨ|
ਉਨਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਹਰਿਆਣਾ ਸਰਕਾਰ ਪੂਰੀ ਪ੍ਰਤੀਬੱਧਤਾ ਨਾਲ ਮਿਸ਼ਨ ਨੂੰ ਜਲਦੀ ਤੋਂ ਜਲਦੀ ਸਫਲ ਬਨਾਉਣ ਲਈ ਯਤਨ ਕਰ ਰਹੀ ਹੈ| ਕਲਾਇਤ ਬਲਾਕ ਵਿਚ ਪੀਣ ਦੇ ਪਾਣੀ ਨੂੰ ਹਰ ਘਰ ਵਿਚ ਪਹੁੰਚਾਉਣ ਲਈ 18 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ 42 ਕਰੋੜ ਰੁਪਏ ਦੇ ਕਾਰਜ ਜਲਦੀ ਸ਼ੁਰੂ ਹੋਣ ਵਾਲੇ ਹਨ|

****
ਹਰਿਆਣਾ ਰਾਜ ਵਿਜੀਲੈਂਸ ਬਿਊਰੋ ਵੱਲੋਂ ਵਕਫ ਬੋਰਡ ਰੋਹਤਕ ਦੇ ਸੰਪਦਾ ਅਧਿਕਾਰੀ ਤੇ ਰੈਂਟ ਕਲੈਕਟਰ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਗਿਰਫਤਾਰ ਕੀਤਾ
ਚੰਡੀਗੜ, 21 ਨਵੰਬਰ – ਹਰਿਆਣਾ ਰਾਜ ਵਿਜੀਲੈਂਸ ਬਿਊਰੋ ਵੱਲੋਂ ਵਕਫ ਬੋਰਡ ਰੋਹਤਕ ਦੇ ਸੰਪਦਾ ਅਧਿਕਾਰੀ ਤੇ ਰੈਂਟ ਕਲੈਕਟਰ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਗਿਰਫਤਾਰ ਕੀਤਾ ਗਿਆ|
ਬਿਊਰੋ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ਼ਿਕਾਇਤਕਰਤਾ ਹਰੀਸ਼ ਕੁਮਾਰ ਵਾਸੀ ਮਹਿਮ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਵਕਫ ਰੋਰਡ ਦੇ 220 ਵਰਗ ਗਜ ਦੇ ਪਲਾਟ ਨੂੰ ਕਿਰਾਏ ‘ਤੇ ਲੈਣ ਲਈ ਬਿਨੈ ਕੀਤਾ ਸੀ, ਜਿਸ ਦੀ ਏਵਜ ਵਿਚ ਪਹਿਲਾਂ ਉਕਤ ਅਧਿਕਾਰੀ ਇਕ ਲੱਖ 60,000 ਰਿਸ਼ਵਤ ਦੀ ਮੰਗ ਕਰ ਰਿਹਾ ਸੀ ਅਤੇ 80,000 ਰੁਪਏ ਪਹਿਲਾਂ ਤੇ 80,000 ਰੁਪਏ ਕੰਮ ਹੋਣ ਦੇ ਬਾਅਦ ਦੇਣ ਬਾਰੇ ਕਹਿ ਰਿਹਾ ਸੀ ਪਰ ਸੌਦਾ 50,000 ਰੁਪਏ ਵਿਚ ਤੈਅ ਹੋ ਗਿਆ ਹੈ| ਉਕਤ ਸੂਚਨਾ ‘ਤੇ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਨਿਰੀਖਕ ਪ੍ਰਦੀਪ ਦੀ ਅਗਵਾਈ ਵਿਚ ਛਾਪਾ ਮਾਰ ਕੇ ਤੇ ਡਿਊਟੀ ਮੈਜੀਸਟ੍ਰੇਟ ਸੁਰੇਸ਼ ਚੰਦਰ ਖਰਬ, ਨਾਇਬ ਤਹਿਸੀਲਦਾਰ, ਰੋਹਤਕ ਦੀ ਮੌਜੂਦਗੀ ਵਿਚ ਨਸੀਰ, ਰੈਂਟ ਕਲੈਕਟਰ ਤੇ ਅਲੋਕ ਪੰਥ, ਸੰਪਦਾ ਅਧਿਕਾਰੀ, ਵਕਫ ਬੋਰਡ, ਰੋਹਤਕ ਨੂੰ ਰੰਗੀ ਹੱਥੀ ਗਿਰਫਤਾਰ ਕੀਤਾ| ਦੋਨੋਂ ਦੋਸ਼ੀਆਂ ਨੂੰ ਪੁਛਗਿਛ ਬਾਅਦ ਕੋਰਟ ਵਿਚ ਪੇਸ਼ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਪ੍ਰਗਤੀ ‘ਤੇ ਹੈ|

Share