ਹਰਿਆਣਾ ਦੇ ਸਿਹਤ ਮੰਤਰੀ ਨੇ ਅੱਜ ਕੋਰੋਨਾ ਵੈਕਸੀਨ ਦੇ ਤੀਜੇ ਤੇ ਆਖੀਰੀ ਪੜਾਅ ਦੀ ਜਾਂਚ ਦਾ ਪਹਿਲਾ ਇੰਜੈਕਸ਼ਨ ਲਗਵਾਇਆ.

ਚੰਡੀਗੜ੍ਹ, 20 ਨਵੰਬਰ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਸਵਦੇਸ਼ੀ ਕੰਪਨੀ ਭਾਰਤ ਬਾਇਓਟੇਕ ਵੱਲੋਂ ਨਿਰਮਾਣਿਤ ਵੈਕਸੀਨ ਦੇ ਤੀਜੇ ਤੇ ਆਖੀਰੀ ਪੜਾਅ ਦੀ ਜਾਂਚ ਦਾ ਪਹਿਲਾ ਇੰਜੈਕਸ਼ਨ ਲਗਵਾਇਆ| ਸ੍ਰੀ ਵਿਜ ਟ੍ਰਾਇਲ ਵਿਚ ਬਤੌਰ ਵਾਲੰਟਿਅਰ ਇੰਜੈਕਸ਼ਨ ਲਗਵਾਉਣ ਵਾਲੇ ਪਹਿਲੇ ਮੰਤਰੀ ਬਣ ਗਏ ਹਨ|
ਸ੍ਰੀ ਵਿਜ ਨੇ ਕਿਹਾ ਕਿ ਹਿੰਦੂਸਤਾਨ ਦੇ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਸਵਦੇਸ਼ੀ ਕੰਪਨੀ ਦੇ ਇਸ ਤੋਂ ਪਹਿਲਾਂ ਵੈਕਸੀਨ ਦੇ ਦੋ ਸਫਲ ਜਾਂਚ ਹੋ ਚੁੱਕੇ ਹਨ ਅਤੇ ਇਸ ਦਾ ਆਖੀਰੀ ਅਤੇ ਤੀਜੀ ਜਾਂਚ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ| ਜਿਸ ਕੋਰੋਨਾ ਦੀ ਬੀਮਾਰੀ ਨਾਲ ਪੂਰਾ ਵਿਸ਼ਵ ਪੀੜਤ ਅਤੇ ਡਰਿਆ ਹੈ ਉਸ ਤੋਂ ਲੜਨ ਲਈ ਹਿੰਦੂਸਤਾਨ ਦੀ ਇਕ ਕੰਪਨੀ ਭਾਰਤ ਬਾਇਓਟੈਕ ਕੋਰੋਨਾ ਦੀ ਵੈਕਸੀਨ ਤਿਆਰ ਕਰ ਰਹੀ ਹੈ ਅਤੇ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਦੇ ਨਾਲ ਮਿਲ ਕੇ ਜਾਂਚ ਕਰ ਰਹੀ ਹੈ|
ਸਿਹਤ ਮੰਤਰੀ ਨੇ ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤੋਂ ਡਰਨ ਵਾਲੀ ਕੋਈ ਗਲ ਨਹੀਂ ਹੈ| ਲੋਕਾਂ ਨੂੰ ਅੱਗੇ ਆ ਕੇ ਵੱਧ ਤੋਂ ਵੱਧ ਗਿਣਤੀ ਵਿਚ ਇਸ ਦਾ ਹਿੱਸਾ ਬਨਣਾ ਚਾਹੀਦਾ ਹੈ| ਇਸ ਲਈ ਉਨ੍ਹਾਂ ਨੇ ਸੱਭ ਤੋਂ ਪਹਿਲਾ ਖੁਦ ‘ਤੇ ਇਸ ਦੀ ਜਾਂਚ ਕਰਵਾਈ ਹੈ ਤਾ ਜੋ ਲੋਕਾਂ ਦੇ ਮਨ ਵਿਚ ਕਿਸੇ ਤਰ੍ਹਾ ਦੀ ਸ਼ੰਕਾ ਜਾਂ ਡਰ ਨਾ ਰਹੇ|ਤੀਜੇ ਅਤੇ ਆਖੀਰੀ ਪੜਾਅ ਦੀ ਵੈਕਸੀਨ ਦੀ ਜਾਂਚ 25 ਹਜਾਰ 800 ਲੋਕਾਂ ‘ਤੇ ਕੀਤੀ ਜਾਵੇਗੀ|
ਸਿਹਤ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਇਕ ਹਜਾਰ ਵਾਲੰਟਿਅਰ ਨੂੰ ਕੋਰੋਨਾ ਵੈਕਸੀਨ ਜਾਂਚ ਲਈ ਰਜਿਸਟਰਡ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਉਮਰ ਦਾ ਵਿਅਕਤੀ ਵਾਲੰਟਿਅਰ ਵਜੋ ਇਸ ਮੁਹਿੰਮ ਦਾ ਹਿੱਸਾ ਬਣ ਸਕਦਾ ਹੈ|ਜੇ ਕੋਈ ਵਿਅਕਤੀ ਕੋਰੋਨਾ ਵੈਕਸੀਨ ਟ੍ਰਾਇਲ ਦਾ ਹਿੱਸਾ ਬਨਣਾ ਚਾਹੁੰਦਾ ਹੈ, ਤਾਂ ਉਹ ਰੋਹਤਕ ਪੀਜੀਆਈ ਵੱਲੋਂ ਜਾਰੀ ਹੈਲਪਲਾਇਨ ਨੰਬਰ 9416447071 ‘ਤੇ ਸੰਪਰਕ ਕਰ ਸਕਦਾ ਹੈ ਜਾਂ ਤਅਰੀ|ਫਰਡਜਦ19“ਪਠ.ਜ;|ਫਰਠ ‘ਤੇ ਮੇਲ ਕਰ ਸਕਦਾ ਹੈ|
ਉਨ੍ਹਾਂ ਨੇ ਕਿਹਾ ਕਿ ਜਿਨ ਵਾਲੰਟਿਅਰ ‘ਤੇ ਇਸ ਵੈਕਸੀਨ ਦਾ ਟ੍ਰਾਇਲ ਕੀਤਾ ਜਾਵੇਗਾ, ਉਨ੍ਹਾਂ ਦੀ ਡਾਕਟਰਾਂ ਦੀ ਟੀਮ ਵੱਲੋਂ ਸਮੇਂ-ਸਮੇਂ ‘ਤੇ ਜਾਂਚ ਵੀ ਕੀਤੀ ਜਾਵੇਗੀ ਤਾਂ ਜੋ ਵੈਕਸੀਨ ਤੋਂ ਹੋਣ ਵਾਲੇ ਪ੍ਰਭਾਵ ‘ਤੇ ਨਜਰ ਰੱਖੀ ਜਾ ਸਕੇ|
ਉਨ੍ਹਾਂ ਨੇ ਕਿਹਾ ਕਿ ਤੀਜੇ ਤੇ ਆਖੀਰੀ ਪੜਾਅ ਦੇ ਸਫਲ ਜਾਂਚ ਬਾਅਦ ਸਰਕਾਰ ਇਸ ਦੀ ਇਜਾਜਤ ਦੇ ਦਿੰਦੀ ਹੈ ਤਾਂ ਦੇਸ਼ ਦੇ ਲੋਕਾਂ ਨੂੰ ਸਾਲ 2021 ਦੇ ਸ਼ੁਰੂ ਵਿਚ ਹੀ ਵੈਕਸੀਨ ਨੂੰ ਕੋਰੋਨਾ ਦੇ ਲਈ ਇਸਤੇਮਾਲ ਕੀਤਾ ਜਾਵੇਗਾ ਅਤੇ ਕੋਰੋਨਾ ਦੇ ਡਰ ਵਿਚ ਜੀ ਰਹੇ ਲੋਕਾਂ ਨੂੰ ਇਸ ਬੀਮਾਰੀ ਤੋਂ ਮੁਕਤੀ ਮਿਲੇਗੀ|
ਇਸ ਤੋਂ ਪਹਿਲਾ ਡਾਕਟਰਾਂ ਦੀ ਟੀਮ ਨੇ ਸ੍ਰੀ ਵਿਜ ਦੇ ਸਿਹਤ ਦੀ ਜਾਂਚ ਕੀਤੀ ਅਤੇ ਰੋਹਤਕ ਪੀਜੀਆਈ ਦੇ ਐਕਸਪਰਟ ਡਾਕਟਰਾਂ ਦੀ ਨਿਗਰਾਨੀ ਵਿਚ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿਚ ਵੈਕਸੀਨ ਦਿੱਤੀ ਗਈ| ਵੈਕਸੀਨ ਦੇ ਟ੍ਰਾਇਲ ਦੌਰਾਨ ਰੋਹਤਕ ਪੀਜੀਆਈ ਦੇ ਵਾਇਸ ਚਾਂਸਲਰ ਡਾ. ਓਪੀ ਕਾਲਰਾ ਹਰਿਆਣਾ ਨੋਡਲ ਅਫਸਰ ਡਾ. ਧਰੁਵ ਚੌਧਰੀ ਆਪਣੀ ਟੀਮ ਦੇ ਨਾਲ ਮੌਜੂਦ ਰਹਿਣ|

ਚੰਡੀਗੜ੍ਹ, 20 ਨਵੰਬਰ – ਹਰਿਆਣਾ ਸਰਕਾਰ ਲੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗ ਦੇ ਪ੍ਰਮੁੱਖਾਂ ਅਤੇ ਨਿਗਮ, ਬੋਰਡ ਤੇ ਰਾਜ ਆਯੋਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਆਊਟਸੋਰਸਿੰਗ ਪਾਲਿਸੀ ਪਾਰਟਰ-1 ਦੇ ਅਧੀਨ ਠੇਕੇਦਾਰ ਰਾਹੀਂ ਸਫਾਈ ਕਰਮਚਾਰੀਆਂ ਦੀ ਨਿਯੁਕਤੀ ਕਰਨ ਸਮੇਂ ਇਹ ਯਕੀਨੀ ਕੀਤਾ ਜਾਵੇ ਕਿ ਠੇਕੇਦਾਰ ਆਊਟਸੋਰਸਿੰਗ ਪਾਲਿਸੀ ਪਾਰਟ-1 ਦੇ ਅਧੀਨ ਲਗਾਏ ਗਏ ਪੁਰਾਣੇ ਸਫਾਈ ਕਰਮਚਾਰੀਆਂ ਨੁੰ ਹਟਾ ਕੇ ਨਵੇਂ ਸਫਾਈ ਕਰਮਚਾਰੀਆਂ ਨੂੰ ਨਹੀਂ ਲਗਾਏਗਾ|
ਸਰਕਾਰ ਦੇ ਇਸ ਫੈਸਲੇ ਦੇ ਲਈ ਹਰਿਆਣਾ ਰਾਜ ਸਫਾਈ ਕਰਮਚਾਰੀ ਆਯੋਗ ਦੇ ਚੇਅਰਮੈਨ ਕ੍ਰਿਸ਼ਣ ਕੁਮਾਰ ਨੇ ਰਾਜ ਦੇ ਸਫਾਈ ਕਰਮਚਾਰੀਆਂ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਪ੍ਰਗਟ ਕੀਤਾ ਹੈ|
ਕ੍ਰਿਸ਼ਣ ਕੁਮਾਰ ਨੇ ਦਸਿਆ ਕਿ ਆਯੋਗ ਦੀ ਜਾਣਕਾਰੀ ਵਿਚ ਆਇਆ ਕਿ ਆਊਟਸੋਰਸਿੰਗ ਪਾਲਿਸੀ ਪਾਰਟ-1 ਦੇ ਤਹਿਤ ਨਿਯੁਕਤ ਪੁਰਾਣੇ ਸਫਾਈ ਕਰਮਚਾਰੀਆਂ ਨੂੰ ਠੇਕੇਦਾਰ ਵੱਲੋਂ ਹਟਾ ਕੇ ਨਵੇਂ ਸਫਾਈ ਕਰਮਚਾਰੀ ਨਿਯੁਕਤ ਕਰ ਦਿੱਤੇ ਜਾਂਦੇ ਹਨ ਜਿਸ ਦੇ ਕਾਰਣ ਹਟਾਏ ਗਏ ਪੁਰਾਣ ਕਰਮਚਾਰੀ ਬੇਰੁਜਗਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਕੋਲ ਆਜੀਵਿਕਾ ਦਾ ਕੋਈ ਸਰੋਤ ਨਾ ਹੋਣ ਦੇ ਕਾਰਣ ਉਨ੍ਹਾਂ ਨੂੰ ਆਪਣੈ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿਚ ਬਹੁਤ ਮੁਸ਼ਕਲ ਆਊਂਦੀ ਹੈ| ਆਯੋਗ ਨੇ ਇਸਦਾ ਬੋਧ ਲੈਂਦੇ ਹੋਏ ਸੂਬਾ ਸਰਕਾਰ ਨੂੰ ਅਜਿਹੀ ਪ੍ਰਥਾ ਰੋਕਨ ਬਾਰੇ ਜਰੂਰੀ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਸੀ| ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਰਕਾਰ ਨੈ ਨਿਰਦੇਸ਼ ਜਾਰੀ ਕੀਤੇ ਹਨ|
ਸਰਕਾਰ ਦੇ ਇਸ ਫੈਸਲੇ ਨਾਲ ਪੁਰਾਣੇ ਸਫਾਈ ਕਰਮਚਾਰੀਆਂ ਦੇ ਸਥਾਨ ‘ਤੇ ਨਵੇਂ ਸਫਾਈ ਕਰਮਚਾਰੀ ਲਗਾਉਣ ਬਾਰੇ ਕੁਝ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਅਨਿਯਮਤਤਾਵਾਂ ‘ਤੇ ਕੰਟਰੋਲ ਲੱਗੇਗਾ ਅਤੇ ਪ੍ਰਭਾਵਿਤ ਸਫਾਈ ਕਰਮਚਾਰੀਆਂ ਨੂੰ ਰਾਹਤ ਮਿਲੇਗੀ|

ਖੇਤੀਬਾੜੀ ਉਤਪਾਦਨ ਖੇਤਰ ਵਿਚ ਸਹਿਕਾਰਿਤਾ ਨੂੰ ਪ੍ਰੋਤਸਾਹਨ ਦੇਣ ਲਈ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਹੀ ਮੁੱਲ ਦੇਣ ਲਈ ਹੈਫੇਡ ਵੱਲੋਂ ਹਰ ਜਿਲੇ ਵਿਚ ਬਾਜਾਰ ਖੋਲੇ ਜਾਣਗੇ – ਸਹਿਕਾਰਿਤਾ ਮੰਤਰੀ
ਚੰਡੀਗੜ੍ਹ, 20 ਨਵੰਬਰ – ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਖੇਤੀਬਾੜੀ ਉਤਪਾਦਨ ਖੇਤਰ ਵਿਚ ਸਹਿਕਾਰਿਤਾ ਨੂੰ ਪ੍ਰੋਤਸਾਹਨ ਦੇਣ ਲਈ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਹੀ ਮੁੱਲ ਦੇਣ ਲਈ ਹੈਫੇਡ ਵੱਲੋਂ ਹਰ ਜਿਲੇ ਵਿਚ ਬਾਜਾਰ ਖੋਲੇ ਜਾਣਗੇ| ਇੰਨ੍ਹਾਂ ਬਾਜਾਰਾਂ ਵਿਚ ਡੇਅਰੀ ਦੇ ਉਤਪਾਦ ਦੇ ਨਾਲ-ਨਾਲ ਹੈਫੇਡ ਵੱਲੋਂ ਰੋਜਮਰਾ ਦੀ ਵਰਤੋ ਹੋਣ ਵਾਲੀਆਂ ਵਸਤੂਆਂ ਨੂੰ ਰੱਖਿਆ ਜਾਵੇਗਾ| ਇਸ ਤੋ. ਇਲਾਵਾ, ਵੀਟਾਂ ਦੇ ਬੂਥਾਂ ਦੀ ਗਿਣਤੀ ਵਧਾਉਣ ਲਈ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਲਿਖਿਆ ਗਿਆ ਹੈ ਅਤੇ ਇੰਨ੍ਹਾਂ ਬੂਥਾਂ ‘ਤੇ ਨਾ ਸਿਰਫ ਦੁੱਧ ਉਤਪਾਦ ਸਗੋ ਸਬਜੀ ਤੇ ਫੱਲ ਵੀ ਵੇਚੇ ਜਾਣਗੇ|
ਸਹਿਕਾਰਿਤਾ ਮੰਤਰੀ ਅੱਜ ਕਰਨਾਲ ਵਿਚ ਸਹਿਕਾਰਿਤਾ ਦਿਵਸ ‘ਤੇ ਰਾਜ ਪੱਧਰ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ|
ਉਨ੍ਹਾਂ ਨੇ ਕਿਹਾ ਕਿ ਸਹਿਕਾਰਿਤਾ ਰਾਹੀਂ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਲ 2022 ਵਿਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਸਪਨੇ ਨੂੰ ਸਾਕਾਰ ਕੀਤਾ ਜਾ ਸਕਦਾ ਹੈ| ਇਸ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਆਡੀਓ ਸੰਦੇਸ਼ ਵੀ ਸੁਣਾਇਆ ਗਿਆ ਅਤੇ ਸਹਿਕਾਰਿਤਾ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਦੀ ਛੋਟੀ ਫਿਲਮ ਦਿਖਾਈ ਗਈ|
ਉਨ੍ਹਾਂ ਨੇ ਕਿਹਾ ਕਿ ਸਹਿਕਾਰਿਤਾ ਇਕ ਅਜਿਹਾ ਜਰਿਆ ਹੈ ਜੋ ਹਰ ਵਿਅਕਤੀ ਨੂੰ ਖੁਸ਼ਹਾਲ ਬਣਾ ਸਕਦਾ ਹੈ| ਇਸ ਦੇ ਲਈ ਸਾਰੇ ਲੋਕ ਖੁਸ਼ਹਾਲੀ ਦਾ ਸੰਕਲਪ ਲੈ ਕੇ ਸਹਿਕਾਰਿਤਾ ਨੁੰ ਵਿਕਲਪ ਮੰਨਣ ਤਾਂ ਵਿਕਾਸ ਸੰਭਵ ਹੈ| ਉਨ੍ਹਾਂ ਨੇ ਕਿਹਾ ਕਿ ਸਹਿਕਾਰਿਤਾ ਦੇ ਖੇਤਰ ਵਿਚ ਖੇਤੀਬਾੜੀ ਉਤਪਾਦਾਂ ਦੀ ਮਾਰਕਟਿੰਗ ਕਿਸਾਨਾਂ ਲਈ ਦੁੱਧ ਉਤਪਾਦਨ ਦਾ ਬਾਜਾਰੀਕਰਣਇਕ ਆਮਦਨ ਦਾ ਚੰਗਾ ਜਰਿਆ ਹੈ| ਇਸ ਦੇ ਲਈ ਸਰਕਾਰ ਵੱਲੋਂ ਘੱਟ ਕਰਜੇ ‘ਤੇ ਅਨੁਦਾਨ ਦਿੱਤਾ ਜਾਂਦਾ ਹੈ| ਉਨ੍ਹਾਂ ਨੇ ਦਸਿਆ ਕਿ ਸਹਿਕਾਰਿਤਾ ਦੇ ਅੱਠ ਫੈਡਰੇਸ਼ਨ ਹਨ ਜੋ ਕਿ ਵੱਖ-ਵੱਖ ਮਾਧਿਅਮਾਂ ਨਾਲ ਆਮ ਆਦਮੀ ਦੀ ਆਮਦਨ ਸਰੋਤ ਨੂੰ ਵਧਾਉਣ ਵਿਚ ਸਹਿਯੋਗ ਕਰਦਾ ਹੈ| ਉਨ੍ਹਾਂ ਨੇ ਕਿਹਾ ਕਿ ਹੈਫੇਡ ਦਾ ਨਾਂਅ ਪੂਰੇ ਦੇਸ਼ ਵਿਚ ਹੈ, ਉਸ ਦੀ ਗੁਣਵੱਤਾ ਵੀ ਬਹੁਤ ਚੰਗੀ ਹੈ ਅਤੇ ਲੋਕ ਉਸ ‘ਤੇ ਭਰੋਸਾ ਵੀ ਕਰਦੇ ਹਨ|
ਉਨ੍ਹਾਂ ਨੇ ਕਿਹਾ ਕਿ ਸ਼ੂਗਰਫੈਡ ਰਾਹੀਂ ਹਰਿਆਣਾ ਸਰਕਾਰ ਵੱਲੋਂ ਕੈਥਲ, ਪਲਵਲ ਅਤੇ ਮਹਿਮ ਖੰਡ ਮਿੱਲਾਂ ਵੱਲੋਂ ਖੰਡ ਦੇ ਨਾਲ-ਨਾਲ ਗੁੜ ਤੇ ਸ਼ੱਕਰ ਬਨਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਸ਼ਾਹਬਾਦ ਵਿਚ ਇਨਥਾਲ ਬਨਾਉਣ ਦਾ ਕੰਮ ਜਲਦੀ ਸ਼ੁਰੂ ਹੋਵੇਗਾ ਅਤੇ ਕੈਥਲ ਸ਼ੂਗਰ ਮਿੱਲ ਵਿਚ ਵੀ ਬਾਈਪਿਨ ਬ੍ਰਿਕੇਟਿੰਗ ਬਨਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ| ਇਸ ਦੇ ਲਈ ਕਿਸਾਨਾਂ ਤੋਂ 120 ਰੁਪਏ ਪ੍ਰਤੀ ਕੁਇੰਟਲ ਪਰਾਲੀ ਖਰੀਦੀ ਜਾਵੇਗੀ| ਕਿਸਾਨਾਂ ਨੂੰ ਇਸ ਦਾ ਆਰਥਿਕ ਲਾਭ ਹੋਵੇਗਾ ਉੱਥੇ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ|
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਗੰਨੇ ਦੀ ਪੇਮੈਂਟ ਸਮੇਂ ‘ਤੇ ਦੇ ਰਹੀ ਹੈ| ਇਨ੍ਹਾਂ ਹੀ ਨਹੀਂ ਕਿਸਾਨਾਂ ਦੀ ਗੰਨੇ ਦੀ ਉਤਪਾਦਨ ਸਮਰੱਥਾ ਵੱਧ ਹੋਵੇ ਇਸ ਦੇ ਲਈ ਚੰਗੀ ਕਿਸਮ ਦੀ ਫਸਲ ਦਾ ਉਤਪਾਦਨ ਵੀ ਗੰਨਾ ਵਿਕਾਸ ਯੋਜਨਾ ਵੱਲੋਂ ਕੀਤਾ ਜਾ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਸਰਕਾਰ ਜੋ ਵੀ ਪੈਸਾ ਕਰਜਾ ਵਜੋ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ, ਉਸ ਦੀ ਸਮੇਂ ‘ਤੇ ਅਦਾਇਗੀ ਹੋਵੇ ਤਾਂ ਹੋਰ ਲੋਕਾਂ ਨੂੰ ਵੀ ਇਸ ਦਾ ਲਾਭ ਹੋ ਸਕਦਾ ਹੈ| ਲੋਕਾਂ ਨੂੰ ਸਰਕਾਰ ਦੇ ਪੈਸੇ ਨੂੰ ਆਪਣਾ ਪੈਸਾ ਸਮਝਨਾ ਚਾਹੀਦਾ ਹੈ ਅਤੇ ਇਸ ਪੈਸੇ ਤੋਂ ਆਪਣਾ ਕਾਰੋਬਾਰ ਵਧਾਉਣਾ ਚਾਹੀਦਾ ਹੈ|
ਇਸ ਮੌਕੇ ‘ਤੇ ਸਹਿਕਾਰਿਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਹਰਿਆਣਾ ਸਹਿਕਾਰਿਤਾ ਦੇ ਖੇਤਰ ਵਿਚ ਕਾਫੀ ਉਪਲਬਧੀ ਹਾਸਲ ਕਰ ਰਿਹਾ ਹੈ| ਸੂਬੇ ਦੀ 22 ਹਜਾਰ ਸਹਿਕਾਰੀ ਕਮੇਟੀਆਂ ਵਿੱਚੋਂ 12 ਹਜਾਰ ਚੰਗਾ ਕੰਮ ਕਰ ਰਹੀਆਂ ਹਨ| ਸਾਰੀ ਕਮੇਟੀਆਂ ਨੂੰ ਆਉਣ ਵਾਲੇ ਸਮੇਂ ਵਿਚ ਕੰਪਿਊਟਰੀਕਰਣ ਕੀਤਾ ਜਾਵੇਗਾ ਤਾਂ ਜੋ ਪਾਰਦਰਸ਼ਿਤਾ ਰਹਿ ਸਕੇ ਅਤੇ ਜੋ ਵੀ ਉਨ੍ਹਾਂ ਦੇ ਆਪਸੀ ਵਿਵਾਦ ਹੋਣਗੇ, ਉਨ੍ਹਾਂ ਨੂੰ ਨਿਰਧਾਰਿਤ ਸਮੇਂ ਵਿਚ ਪੂਰਾ ਕੀਤਾ ਜਾ ਸਕੇਗਾ|
ਉਨ੍ਹਾਂ ਨੇ ਕਿਹਾ ਕਿ ਹੈਫੇਡ ਵੱਲੋਂ ਬਹੁਤ ਚੰਗਾ ਕੰਮ ਕੀਤਾ ਜਾ ਰਿਹਾ ਹੈ ਅਪ੍ਰੈਲ, 2020 ਤੋਂ ਅਕਤੂਬਰ 2020 ਤਕ ਹੈਫੇਡ ਵੱਲੋਂ 1.25 ਲੱਚ ਟਨ ਯੂਰਿਆ ਤੇ 34 ਹਜਾਰ ਟਨ ਡੀਏਪੀ ਉਪਲਬਧ ਕਰਵਾਇਆ ਗਿਆ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਰਾਜ ਹੈ ਜਿੱਥੇ ਕਿਸਾਨ ਵੱਲੋਂ ਉਤਪਾਦਿਤ ਸਾਰੀ ਫਸਲਾਂ ਨੂੰ ਖਰੀਦਿਆ ਜਾਂਦਾ ਹੈ, ਹੈਫੇਡ ਇਸ ਵਿਚ ਸੱਭ ਤੋਂ ਵੱਧ ਯੋਗਦਾਨ ਦਿੰਦਾ ਹੈ, ਤਿੱਲ, ਦਾਲ, ਸਰੋਂ, ਝੋਨੇ ਦੀ ਖਰੀਦ ਵਿਚ ਹੈਫੇਡ ਅਹਿਮ ਭੂਮਿਕਾ ਨਿਭਾਉਦਾ ਹੈ| ਇਸ ਪ੍ਰੋਗ੍ਰਾਮ ਵਿਚ ਆਰਸੀਐਸ ਆਰਐਸ ਵਰਮਾ ਨੇ ਆਉਂਦੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਪ੍ਰਗਟਾਇਆ|
ਉਤਪਾਦਨ ਵਿਚ ਕੈਥਲ ਕਰਨਾ ਮਿੱਲ ਰਹੀ ਅਵੱਲ
ਸਹਿਕਾਰਿਤਾ ਦੇ ਰਾਜ ਪੱਧਰ ਪ੍ਰੋਗ੍ਰਾਮ ਵਿਚ ਸਹਿਕਾਰੀ ਖੰਡ ਮਿੱਲ ਕੈਥਲ ਨੇ ਸਾਲ 2019-20 ਦੇ ਪਿਰਾਈ ਸੀਜਨ ਵਿਚ 41.22 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 4.16 ਲੱਖ ਕੁਇੰਟਲ ਖੰਡ ਦਾ ਉਤਪਾਦਨ ਕਰ ਕੇ ਮਿੱਲ ਨੇ 94.76 ਫੀਸਦੀ ਤਕਨੀਕੀ ਸਮਰੱਥਾ ਨੂੰ ਪ੍ਰਾਪਤ ਕੀਤਾ|
ਇਸ ਮਿੱਲ ਦੇ ਪ੍ਰਬੰਧ ਨਿਦੇਸ਼ਕ ਪੂਜਾ ਚਾਵਰਿਆ ਨੂੰ ਸਨਮਾਨਿਤ ਕੀਤਾ ਗਿਆ ਤੇ ਦੂਜਾ ਸਥਾਨ ਪ੍ਰਾਪਤ ਕਰਨ ‘ਤੇ ਕਰਨਾਲ ਖੰਡ ਮਿੱਲ ਦੇ ਚੇਅਰਮੈਨ ਨਿਸ਼ਾਂਤ ਕੁਮਾਰ ਯਾਦਵ ਤੇ ਐਮਡੀ ਅਦਿਤੀ ਨੂੰ ਸਨਮਾਨਿਤ ਕੀਤਾ ਗਿਆ| ਖੰਡ ਮਿੱਲ ਨੇ ਸਾਲ 2019-20 ਵਿਚ 34.72 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 3.66 ਲੱਖ ਕੁਇੰਟਲ ਖੰਡ ਦਾ ਉਤਪਾਦਨ ਕਰ ਕੇ ਮਿੱਲ ਵੱਲੋਂ 91.72 ਫੀਸਦੀ ਤਕਨੀਕੀ ਸਮਰੱਥਾ ਨੂੰ ਪ੍ਰਾਪਤ ਕੀਤਾ, ਜੋ ਸ਼ਲਾਘਾਯੋਗ ਹੈ|
ਸਹਿਕਾਰਿਤਾ ਦੇ ਰਾਜ ਪੱਧਰ ਪ੍ਰੋਗ੍ਰਾਮ ਵਿਚ ਨਗਰ ਨਿਗਮ ਮੇਅਰ ਰੇਣੂ ਬਾਲਾ ਗੁਪਤਾ, ਭਾਜਪਾ ਦੇ ਜਿਲ੍ਹਾਂ ਪ੍ਰਧਾਨ ਯੋਗੇਂਦਰ ਰਾਣਾ, ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਹਰਕੋ ਬੈਂਕ ਦੇ ਚੇਅਰਮੈਨ ਅਰਵਿੰਦ ਯਾਦਵ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|

****
ਹਰਿਆਣਾ ਵਿਚ ਕੋਵਿਡ-19 ਦੇ ਸੰਕ੍ਰਮਣ ਦੇ ਵੱਧਦੇ ਮਾਮਲਿਆਂ ਰਾਜ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੁੰ 30 ਨਵੰਬਰ, 2020 ਤਕ ਬੰਦ ਕਰਨ ਦਾ ਫੈਸਲਾ ਕੀਤਾ
ਚੰਡੀਗੜ੍ਹ, 20 ਨਵੰਬਰ – ਹਰਿਆਣਾ ਵਿਚ ਕੋਵਿਡ-19 ਦੇ ਸੰਕ੍ਰਮਣ ਦੇ ਵੱਧਦੇ ਮਾਮਲਿਆਂ ਅਤੇ ਸਕੂਲੀ ਵਿਦਿਆਰਥੀਆਂ ਦੇ ਸਿਹਤ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੁੰ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਲਈ ਅਗਲੇ 30 ਨਵੰਬਰ, 2020 ਤਕ ਬੰਦ ਕਰਨ ਦਾ ਫੈਸਲਾ ਕੀਤਾ ਹੈ|
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਸਕੂਲ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਸਕੂਲ ਸਿਖਿਆ ਮੁੱਖ ਦਫਤਰ ਵੱਲੋਂ ਸੂਬੇ ਦੇ ਸਾਰੇ ਜਿਲਾ ਸਿਖਿਆ ਅਧਿਕਾਰੀ, ਜਿਲ੍ਹਾ ਮੁੱਢਲੀ ਸਿਖਿਆ ਅਧਿਕਾਰੀ, ਜਿਲ੍ਹਾ ਪਰਿਯੋਜਨਾ ਤਾਲਮੇਲ, ਬਲਾਕ ਸਿਖਿਆ ਅਧਿਕਾਰੀ, ਬਲਾਕ ਮੁੱਢਲੀ ਸਿਖਿਆ ਅਧਿਕਾਰੀ ਤੇ ਸਕੂਲ ਮੁਖੀਆਵਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਕੂਲ ਬੰਦ ਰਹਿਣ ਦੌਰਾਨ ਸਕੂਲ ਪਰਿਸਰ ਨੂੰ ਸੰਕ੍ਰਮਣ ਮੁਕਤ ਕਰਨ ਲਈ ਚੰਗੀ ਤਰ੍ਹਾ ਸੈਨੇਟਾਈਜ ਕਰਨਾ ਯਕੀਨੀ ਕਰਨ| ਇੰਨ੍ਹਾਂ ਨਿਰਦੇਸ਼ਾਂ ਦਾ ਉਲੰਘਣ ਕਰਨ ‘ਤੇ ਸਕੂਲ ਮੁਖੀਆ ਅਤੇ ਪ੍ਰਬੰਧਕ ਜਿਮੇਵਾਰ ਹੋਣਗੇ|

ਚੰਡੀਗੜ੍ਹ, 20 ਨਵੰਬਰ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਅਵੈਧ ਵਾਹਨਾਂ ਦੇ ਪ੍ਰਤੀ ਇਕ ਵਾਰ ਫਿਰ ਤੋਂ ਸਖਤ ਰੁੱਖ ਅਖਿਤਿਆਰ ਕਰਦੇ ਹੋਏ ਕਿਹਾ ਕਿ ਸਵਾਰੀਆਂ ਢੋਣ ਵਿਚ ਲਗੇ ਅਜਿਹੇ ਵਾਹਨ ਚਾਲਕ ਜਿਨ੍ਹਾਂ ਦੇ ਕੋਲ ਨਾ ਪਰਮਿਟ ਹੈ, ਨਾ ਇੰਛਿਓਰੈਂਸ ਹੈ ਅਤੇ ਨਾ ਹੀ ਫਿਟਨੈਸ ਹੈ, ਅਜਿਹੇ ਲੋਕ ਜਨਤਾ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਹਨ ਅਤੇ ਸੂਬੇ ਵਿਚ ਇਸ ਤਰ੍ਹਾ ਦੇ ਵਾਹਨਾਂ ਨੂੰ ਕਿਸੇ ਵੀ ਸੂਰਤ ਵਿਚ ਚਲਣ ਨਹੀਂ ਦਿੱਤਾ ਜਾਵੇਗਾ| ਅਜਿਹੇ ਅਵੈਧ ਵਾਹਨਾਂ ਦੀ ਚੈਕਿੰਗ ਦੇ ਲਈ ਸਬੰਧਿਤ ਡਿਪੋ ਮਹਾਪ੍ਰਬੰਧਕ ਅਤੇ ਡੀਟੀਓ ਵੱਲੋਂ ਸੰਯੁਕਤ ਟੀਮ ਬਣਾ ਕੇ ਟੋਲ ਪਲਾਜਾ ‘ਤੇ ਨਾਕੇ ਲਗਾਏ ਜਾਣਗੇ|
ਸ੍ਰੀ ਮੂਲਚੰਦ ਸ਼ਰਮਾ ਨੇ ਇਹ ਗਲ ਅੱਜ ਇੱਥੇ ਟ੍ਰਾਂਸਪੋਰਟ ਵਿਭਾਗ ਵਿਚ ਆਨਲਾਇਨ ਟ੍ਰਾਂਸਫਰ ਡਰਾਇਵ ਦੇ ਉਦਘਾਟਨ ਮੌਕੇ ‘ਤੇ ਕਹੀ| ਉਨ੍ਹਾਂ ਨੇ ਦਸਿਆ ਕਿ ਇਸ ਤਬਾਦਲਾ ਮੁਹਿੰਮ ਦੇ ਤਹਿਤ ਅੱਜ 53 ਇੰਸਪੈਕਟਰ ਅਤੇ 89 ਕਲਰਕਾਂ ਨੁੰ ਮਿਲਾ ਕੇ ਕੁੱਲ 144 ਕਰਮਚਾਰੀਆਂ ਨੇ ਡਿਪੋ ਜਾਂ ਲੋਕੇਸ਼ਨ ਲਈ ਆਪਣਾ ਵਿਕਲਪ ਭਰਿਆ ਸੀ| ਇੰਨ੍ਹਾਂ ਵਿੱਚੋਂ 45 ਕਰਮਚਾਰੀਆਂ ਨੂੰ ਪਹਿਲਾ ਵਿਕਲਪ ਜਦੋਂ ਕਿ 32 ਨੂੰ ਦੂਜਾ ਵਿਕਲਪ ਮਿਲਿਆ ਹੈ ਇੰਨਾਂ ਵਿਚੋਂ 8 ਇੰਸਪੈਕਟਰ ਅਤੇ 26 ਕਲਰਕਾਂ ਦਾ ਤਬਾਦਲਾ ਕੀਤਾ ਗਿਆ ਹੈ| ਉਨ੍ਹਾਂ ਨੇ ਦਸਿਆ ਕਿ ਰਾਜ ਟ੍ਰਾਂਸਪੋਰਟ ਮੁੱਖ ਦਫਤਰ ਨੇ ਸਵੈਛਿੱਕ ਭਾਗੀਦਾਰੀ ਦੀ ਆਖੀਰੀ ਮਿੱਤੀ 27 ਅਕਤੂਬਰ ਦੇ ਅਨੁਸਾਰ ਕਲਰਕਾਂ ਅਤੇ ਇੰਪੈਕਟਰਾਂ ਦੇ ਕਾਡਰ ਵਿਚ 15 ਅਕਤੂਬਰ ਨੂੰ ਆਨਲਾਇਨ ਟ੍ਰਾਂਸਫਰ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ|
ਉਨ੍ਹਾਂ ਨੇ ਕਿਹਾ ਕਿ ਆਨਲਾਇਨ ਤਬਾਦਲਾ ਸ਼ੁਰੂ ਹੋਣ ਨਾਲ ਨਾ ਸਿਰਫ ਵਿਭਾਗ ਦੀ ਤਬਾਦਲਾ ਪ੍ਰਕ੍ਰਿਆ ਵਿਚ ਪਾਰਦਰਸ਼ਿਤਾ ਆਵੇਗੀ ਸਗੋ ਇਸ ਤੋਂ ਕਰਮਚਾਰੀ ਵੀ ਸੰਤੁਸ਼ਟ ਹੋਣਗੇ| ਪਹਿਲਾਂ ਜਿੱਥੇ ਕਰਮਚਾਰੀਆਂ ਨੂੱ ਤਬਾਦਲਿਆਂ ਲਈ ਚੰਡੀਗੜ੍ਹ ਦੇ ਚੱਕਰ ਲਗਾਉਣੇ ਪੈਂਦੇ ਸਨ ਉੱਥੇ ਹੁਣ ਇਸ ਪ੍ਰਕ੍ਰਿਆ ਤੋਂ ਕਰਮਚਾਰੀ ਘਰ ਬੈਠੇ ਤਬਾਦਲੇ ਲਈ ਆਪਣਾ ਵਿਕਲਪ ਦੇ ਸਕਦੇ ਹਨ| ਉਨ੍ਹਾਂ ਨੇ ਦਸਿਆ ਕਿ 500 ਕਰਮਚਾਰੀਆਂ ਤੋਂ ਵੱਧ ਗਿਣਤੀ ਵਾਲੇ ਕਾਡਰ ਵਿਚ ਇਹ ਸਿਸਟਮ ਲਾਗੂ ਹੋਵੇਗਾ|
ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸੂਬੇ ਵਿਚ ਕੋਵਿਡ-19 ਦੇ ਬਾਅਦ ਹੌਲੀ-ਹੌਲੀ ਜਨ-ਜੀਵਨ ਪਟਰੀ ‘ਤੇ ਮੁੜ ਰਿਹਾ ਹੈ| ਇਸ ਲਈ ਹੀ ਕਿਲੋਮੀਟਰ ਸਕੀਮ ਦੀ ਬੱਸਾ ਦੇ ਨਾਲ-ਨਾਲ ਲੰਬੇ ਰੂਟ ਦੀ ਸਾਰੀ ਬੱਸਾਂ ਚਲਾਈਆਂ ਜਾਣਗੀਆਂ ਤਾਂ ਜੋ ਆਮ ਜਨਤਾ ਨੂੰ ਆਉਣ ਜਾਣ ਲਈ ਸਸਤਾ ਅਤੇ ਭਰੋਸੇ ਮੰਦ ਵਿਕਲਪ ਉਪਲਬਧ ਹੋਵੇ ਉਨ੍ਹਾਂ ਨੇ ਕਿਹਾ ਕਿ ਡਿਪੋ ਮਹਾਪ੍ਰਬੰਧਕ ਜਾਂ ਟ੍ਰੇਫਿਕ ਮੈਨੇਜਰ ਵੱਲੋਂ ਸਥਾਨਕ ਪੱਧਰ ‘ਤੇ 4-5 ਕਰਮਚਾਰੀਆਂ ਦੀ ਟੀਮ ਬਣਾਈ ਜਾਵੇਗੀ ਜੋ ਜਮੀਨੀ ਪੱਧਰ ‘ਤੇ ਬੱਸਾਂ ਦੀ ਜਰੂਰਤ ਦਾ ਪਤਾ ਲਗਾਏਗੀ| ਇਸ ਸਬੰਧ ਵਿਚ ਹਫਤਾਵਾਰ ਜਾਂ ਮਹੀਨੇ ਦੇ ਹਿਸਾਬ ਨਾਲ ਯੋਜਨਾ ਬਣਾਈ ਜਾਵੇਗੀ|
ਇਸ ਮੌਕੇ ‘ਤੇ ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਸ਼ਤਰੂਜੀਤ ਕਪੂਰ, ਨਿਦੇਸ਼ਕ ਵੀਰੇਂਦਰ ਦਹਿਆ ਅਤੇ ਸੰਯੁਕਤ ਨਿਦੇਸ਼ਕ ਰਾਜ ਟ੍ਹਾਂਸਪੋਰਟ-1, ਸ੍ਰੀਮਤੀ ਮੀਨਾਕਸ਼ੀ ਰਾਜ ਸਮੇਤ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ|

ਚੰਡੀਗੜ੍ਹ, 20 ਨਵੰਬਰ – ਭਾਰਤ ਚੋਣ ਕਮਿਸ਼ਨ ਵੱਲੋਂ ਰਾਜ ਦੇ ਸਾਰੇ 90 ਵਿਧਾਨਸਭਾ ਚੋਣ ਖੇਤਰਾਂ ਦੀ ਚੋਣ ਸੂਚੀਆਂ ਦਾ ਇਕ ਜਨਵਰੀ 2021 ਨੂੰ ਕੁਆਲੀਫਾਇੰਗ ਮਿੱਤੀ ਮੰਨ ਕੇ 16 ਨਵੰਬਰ, 2020 ਨੂੰ ਡ੍ਰਾਫਟ ਪ੍ਰਕਾਸ਼ਨ ਕਰਵਾਇਆ ਗਿਆ ਹੈ| ਸੂਚੀ ਨੁੰ ਆਖੀਰੀ ਰੂਪ ਦੇਣ ਤੋਂ ਪਹਿਲਾਂ ਵੋਟਰਾਂ ਤੋਂ 15 ਦਸੰਬਰ, 2020 ਤਕ ਦਾਵੇ ਅਤੇ ਆਪੱਤੀਆਂ ਮੰਗੀਆਂ ਗਈਆਂ ਹਨ|
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਤੇ ਚੋਣ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਅਗਰਵਾਲ ਨੇ ਦਸਿਆ ਕਿ ਜਿਸ ਵਿਅਕਤੀ ਦੀ ਉਮਰ ਇਕ ਜਨਵਰੀ, 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ ਅਤੇ ਉਸ ਦਾ ਨਾਂਅ ਪ੍ਰਕਾਸ਼ਿਤ ਕੀਤੀ ਗਈ ਵੋਟਰ ਸੂਚੀ ਵਿਚ ਸ਼ਾਮਿਲ ਨਹੀਂ ਹੈ ਜਾਂ ਇਸ ਦੇ ਵੇਰਵੇ ਵਿਚ ਕਿਸੇ ਤਰ੍ਹਾ ਦੀ ਗਲਤੀ ਦਰਜ ਹੈ ਤਾਂ ਉਸ ਵਿਅਕਤੀ ਨੂੰ 15 ਦਸੰਬਰ, 2020 ਤਕ ਸਬੰਧਿਤ ਫਾਰਮ ਨੁੰ ਜਰੂਰੀ ਦਸਤਾਵੇਜਾਂ ਦੇ ਨਾਲ ਆਪਣੇ ਜਿਲ੍ਹੇ ਨਾਲ ਸਬੰਧਿਤ ਚੋਣ ਪੱਧਰ ਅਧਿਕਾਰੀ, ਚੋਣ ਰਜਿਸਟ੍ਰੇਸ਼ਣ ਅਧਿਕਾਰੀ ਜਾਂ ਜਿਲ੍ਹਾ ਚੋਣ ਦਫਤਰ ਵਿਚ ਜਮ੍ਹਾ ਕਰਵਾਉਣਾ ਹੋਵੇਗਾ| ਇਹ ਫਾਰਮ ਮੁੱਖ ਚੋਣ ਅਧਿਕਾਰੀ ਦੀ ਵੈਬਸਾਇਟ ‘ਤੇ ਵੀ ਉਪਲਬਧ ਹੈ| ਫਾਰਮ ਅਨਾਲਾਇਨ ਅਤੇ ਆਫਲਾਇਨ ਦੋਨੋਂ ਤਰ੍ਹਾ ਨਾਲ ਭਰਿਆ ਜਾ ਸਕਦਾ ਹੈ|
ਉਨ੍ਹਾਂ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ 28 ਨਵੰਬਰ ਤੇ 29 ਨਵੰਬਰ, 2020 ਅਤੇ 12 ਦਸੰਬਰ ਤੇ 13 ਦਸੰਬਰ, 2020 ਨੂੰ ਵਿਸ਼ੇਸ਼ ਮੁਹਿੰਮ ਦੇ ਦਿਨ ਸਾਰੇ ਬੂਥ ਪੱਧਰ ਅਧਿਕਾਰੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਚੋਣ ਕੇਂਦਰਾਂ ‘ਤੇ ਰਹਿਣਗੇ| ਵਧੇਰੇ ਜਾਣਕਾਰੀ ਲਈ ਵਿਭਾਗ ਦੇ ਟੋਲ ਫਰੀ ਨੰਬਰ 1950 ‘ਤੇ ਸੰਪਰਕ ਕਰ ਸਕਦੇ ਹਨ|

Share