ਸੂਬੇ ਵਿਚ ਪੰਚਾਇਤਾਂ ਵੱਲੋਂ ਕਰਵਾਏ ਜਾਣ ਵਾਲੇ ਕੰਮਾਂ ਲਈ ਮੌਜੂਦਾ ਪੰਚਾਇਤਾਂ ਨੂੰ ਰਕਮ ਜਾਰੀ ਕਰਨ ਤੋਂ ਪਹਿਲਾਂ ਜਿਲ੍ਹਾ ਪਰਿਸ਼ਦ ਦੇ ਸੀਈਓ ਤੋਂ ਮੰਜੂਰੀ ਲੈਣੀ ਜਰੂਰੀ ਹੋਵੇਗੀ – ਡਿਪਟੀ ਮੁੱਖ ਮੰਤਰੀ.

ਚੰਡੀਗੜ੍ਹ, 19 ਨਵੰਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਨਵੀਂ ਪੰਚਾਇਤਾਂ ਦੇ ਗਠਨ ਤਕ ਸੂਬੇ ਵਿਚ ਪੰਚਾਇਤਾਂ ਵੱਲੋਂ ਕਰਵਾਏ ਜਾਣ ਵਾਲੇ ਕੰਮਾਂ ਲਈ ਮੌਜੂਦਾ ਪੰਚਾਇਤਾਂ ਨੂੰ ਰਕਮ ਜਾਰੀ ਕਰਨ ਤੋਂ ਪਹਿਲਾਂ ਜਿਲ੍ਹਾ ਪਰਿਸ਼ਦ ਦੇ ਸੀਈਓ ਤੋਂ ਮੰਜੂਰੀ ਲੈਣੀ ਜਰੂਰੀ ਹੋਵੇਗੀ| ਇਸ ਤੋਂ ਇਲਾਵਾ, ਫਿਕਸ-ਡਿਪੋਜਿਟ ਦੀ ਵਰਤੋ ਕਰਨ ਤੋਂ ਪਹਿਲਾਂ ਰਾਜ ਪੱਧਰ ‘ਤੇ ਵਿਭਾਗ ਦੇ ਨਿਦੇਸ਼ਕ ਤੋਂ ਮੰਜੂਰੀ ਲੈਣਾ ਜਰੂਰੀ ਕਰ ਦਿੱਤਾ ਗਿਆ ਹੈ|
ਡਿਪਟੀ ਮੁੱਖ ਮੰਤਰੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਪੰਚਾਇਤੀ ਚੋਣ ਦੇ ਨੇੜੇ ਆਉਂਦੇ ਹੀ ਕੁੱਝ ਸਰਪੰਚਾਂ ਵੱਲੋਂ ਵਿਕਾਸ ਕੰਮਾਂ ਵਿਚ ਭੇਦਭਾਵ ਅਤੇ ਫੰਡ ਦੇ ਦੁਰਵਰਤੋ ਕਰਨ ਦੇ ਦੋਸ਼ ਲਗਦੇ ਹਨ, ਇਸ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅੱਜ ਦੇ ਬਾਅਦ ਭਵਿੱਖ ਵਿਚ ਨਵੀਂ ਪੰਚਾਇਤਾਂ ਦਾ ਗਠਨ ਹੋਣ ਤਕ ਪੰਚਾਇਤੀ ਫੰਡ ਦਾ ਖਰਚ ਕਰਨਾ ਤੋਂ ਪਹਿਲਾ ਪੰਚਾਇਤ-ਸਕੱਤਰ ਦੀ ਥਾਂ ਜਿਲ੍ਹਾ ਪਰਿਸ਼ਦ ਦੇ ਸੀਈਓ ਦੀ ਮੰਜੂਰੀ ਲੈਣੀ ਜਰੂਰੀ ਹੋਵੇਗੀ| ਨਵੀਂ ਪੰਚਾਇਤ ਬਨਣ ਤਕ ਸਕੱਤਰ ਦੀ ਸ਼ਕਤੀਆਂ ਸੀਈਓ ਨੂੰ ਟ੍ਰਾਂਸਫਰ ਕਰ ਦਿੱਤੀ ਗਈ ਹੈ| ਉਨ੍ਹਾਂ ਨੇ ਦਸਿਆ ਕਿ ਵਿਭਾਗ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਭਵਿੱਖ ਵਿਚ ਨਵੀਂ ਪੰਚਾਇਤਾਂ ਦੇ ਗਠਨ ਤਕ ਫਿਕਸ-ਡਿਪੋਜਿਟ ਦੀ ਵਰਤੋ ਕਰਨ ਤੋਂ ਪਹਿਲਾ ਰਾਜ ਪੱਧਰ ‘ਤੇ ਵਿਭਾਗ ਦੇ ਨਿਦੇਸ਼ਕ ਤੋਂ ਮੰਜੂਰੀ ਲੈਣੀ ਜਰੂਰੀ ਹੋਵੇਗੀ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਰਾਜ ਸਰਕਾਰ ਨੇ ਹਾਲ ਹੀ ਵਿਚ ਵਿਧਾਨਸਭਾ ਸ਼ੈਸ਼ਨ ਦੌਰਾਨ ਪੰਚਾਇਤ-ਐਕਟ ਵਿਚ ਸੋਧ ਕੀਤਾ ਹੈ, ਇਸ ਬਾਰੇ ਵਿਚ ਰਾਜ ਚੋਣ ਕਮਿਸ਼ਨ ਨੂੰ ਵੀ ਪੱਤਰ ਲਿਖ ਦਿੱਤਾ ਹੈ ਕਿ ਉਹ ਹਿਸ ਸੋਧ ਅਨੁਸਾਰ ਪੰਚਾਇਤ ਚੋਣ ਦੀ ਤਿਆਰੀ ਕਰਣ|

*******
ਸੂਬੇ ਦੇ ਲੋਕਾਂ ਨੂੰ ਮਿਲਨ ਵਾਲੀ ਵੱਖ-ਵੱਖ ਪੈਂਸ਼ਨਾਂ ਵਿਚ ਜੇਕਰ ਕਿਸੇ ਵੀ ਤਰ੍ਹਾ ਦੀ ਮੁਸ਼ਕਲ ਆਉਂਦੀ ਹੈ ਤਾਂ ਉਸ ਦਾ ਜਲਦੀ ਹੀ ਨਿਪਟਾਨ ਕੀਤਾ ਜਾਵੇ – ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ
ਚੰਡੀਗੜ੍ਹ, 19 ਨਵੰਬਰ – ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮਿਲਨ ਵਾਲੀ ਵੱਖ-ਵੱਖ ਪੈਂਸ਼ਨਾਂ ਵਿਚ ਜੇਕਰ ਕਿਸੇ ਵੀ ਤਰ੍ਹਾ ਦੀ ਮੁਸ਼ਕਲ ਆਉਂਦੀ ਹੈ ਤਾਂ ਉਸ ਦਾ ਜਲਦੀ ਹੀ ਨਿਪਟਾਨ ਕੀਤਾ ਜਾਵੇ|
ਉਨ੍ਹਾਂ ਨੇ ਇਹ ਗਲ ਅੱਜ ਇੱਥੇ ਵਿਭਾਗ ਦੇ ਅਧਿਕਾਰੀਆਂ ਨੂੰ ਸਮੀਖਿਆ ਮੀਟਿੰਗ ਦੌਰਾਨ ਕਹੀ|
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਚਲਾਈ ਜਾ ਰਹੀ ਯੋਜਨਾਵਾਂ ਨੂੰ ਜਨ-ਜਨ ਤਕ ਪਹੁੰਚਾਉਣ ਦਾ ਕੰਮ ਕਰਨ ਤਾਂ ਜੋ ਯੋਗ ਵਿਅਕਤੀ ਨੁੰ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਸਕੇ|
ਸ੍ਰੀ ਯਾਦਵ ਨੇ ਕਿਹਾ ਕਿ ਸੂਬੇ ਦੇ 28 ਲੱਖ 86 ਹਜਾਰ ਲਾਭਪਾਰਤਾਂ ਨੂੰ ਵੱਖ-ਵੱਖ ਪੈਂਸ਼ਨ ਯੋਜਨਾਵਾਂ ਦੇ ਤਹਿਤ ਲਾਭ ਦਿੱਤਾ ਜਾ ਰਿਹਾ ਹੈ| ਇਸ ਤੋਂ ਇਲਾਵਾ, ਵਿਭਾਗ ਵੱਲੋਂ ਦਿਵਆਂਗਜਨਾਂ ਦੇ ਲਈ ਸਕੂਲ ਸਿਖਿਆ, ਨੇਤਰਹੀਨ ਦੇ ਲਈ ਸਿਖਲਾਈ ਦੇਣਾ, ਪੜਨ ਵਾਲੇ ਦਿਵਆਂਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਯੋਜਨਾ ਦੇ ਨਾਲ-ਨਾਲ ਵਿਭਾਗ ਸਮਾਜਿਕ ਸੰਸਥਾਵਾਂ ਦੇ ਨਾਲ ਮਿਲ ਕੇ ਨਸ਼ੇ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੁਕ ਕਰਨ ਦਾ ਕੰਮ ਵੀ ਕਰ ਰਿਹਾ ਹੈ|
ਰਾਜ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਪਰਿਵਾਰ ਪਹਿਚਾਣ ਪੱਤਰ ਨਹੀਂ ਬਣਵਾਏ ਉਹ ਜਲਦੀ ਹੀ ਬਣਵਾ ਲੈਣ ਤਾਂ ਜੋ ਉਨ੍ਹਾਂ ਨੂੰ ਵਿਭਾਗ ਦੀ ਯੋਜਨਾਵਾਂ ਦਾ ਸਮੂਚਾ ਲਾਭ ਮਿਲ ਸਕੇ|
ਮੀਟਿੰਗ ਵਿਚ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਪ੍ਰਧਾਨ ਸਕੱਤਰ ਆਨੰਦ ਮੋਹਨ ਸ਼ਰਣ, ਨਿਦੇਸ਼ਕ ਅਜੈ ਸਿੰਘ ਤੋਮਰ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ|

ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਕਰਨਾਲ ਦੇ ਇਕ ਪਟਵਾਰੀ ਨੂੰ 5 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਗਿਰਫਤਾਰ ਕੀਤਾ
ਚੰਡੀਗੜ੍ਹ, 19 ਨਵੰਬਰ – ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਕਰਨਾਲ ਦੇ ਇਕ ਪਟਵਾਰੀ ਨੂੰ 5 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਗਿਰਫਤਾਰ ਕੀਤਾ ਹੈ ਅਤੇ ਇਕ ਹੋਰ ਮਾਮਲੇ ਵਿਚ ਵਿਜੀਲੈਂਸ ਵਿਭਾਗ ਦੀ ਸਿਫਾਰਿਸ਼ ‘ਤੇ ਸਰਕਾਰ ਨੇ ਠੇਕੇਦਾਰਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕਰਨ ਸਮੇਤ ਨਗਰ ਨਿਗਮ ਪਾਣੀਪਤ ਦੇ 2 ਕਾਰਜਕਾਰੀ ਇੰਜੀਨੀਅਰਾਂ, 2 ਨਿਗਮ ਇੰਜੀਨੀਅਰਾਂ ਤੇ 2 ਜੂਨੀਅਰ ਇੰਜੀਨੀਅਰਾਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਦੇ ਆਦੇਸ਼ ਦਿੱਤੇ ਹਨ|
ਬਿਉਰੋ ਦੇ ਇਕ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੇ ਮਾਮਲੇ ਵਿਚ ਜਿਲ੍ਹਾ ਕਰਨਾਲ ਨਾਲ ਸਬੰਧਿਤ ਹੈ| ਸ਼ਿਕਾਇਤਕਰਤਾ ਇਰਸ਼ਾਦ ਵਾਸੀ ਪਿੰਡ ਨੰਗਲ ਰਾਜਪੂਤ, ਜਿਲ੍ਹਾ ਸਹਾਰਨਪੁਰ ਨੇ ਵਿਜੀਲੈਂਸ ਬਿਊਰੋ, ਕਰਨਾਲ ਨੁੰ ਸ਼ਿਕਾਇਤ ਦਿੱਤੀ ਕਿ ਇੰਦਰੀ ਵਿਚ ਉਸ ਦੀ ਕੁੱਝ ਜਮੀਨ ਹੈ, ਜਿਸ ਦੀ ਚੱਕਬੰਦੀ ਦੀ ਏਵਜ ਵਿਚ ਪਟਵਾਰੀ ਪਰਮਜੀਤ ਪੰਚ ਹਜਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ| ਬਿਊਰੋ ਨੇ ਕਾਰਵਾਈ ਕਰਦੇ ਹੋਏ ਭ੍ਰਿਸ਼ਟਾਚਾਰ ਐਕਟ ਦੀ ਧਾਰਾਵਾਂ ਵਿਚ ਮਾਮਲਾ ਦਰਜ ਕਰ ਕੇ ਸੁਨੀਲ ਕੁਮਾਰ, ਡਿਪਟੀ ਪੁਲਿਸ ਸੁਪਰਡੈਂਟ ਦੇ ਅਗਵਾਈ ਵਿਚ ਵਿਜੀਲੈਂਸ, ਕਰਨਾਲ ਦੀ ਟੀਮ ਵੱਲੋਂ ਰੇਡ ਕੀਤੀ ਗਈ| ਡਿਊਟੀ ਮੈਜੀਸਟ੍ਰੇਟ ਰਾਜੇਸ਼ ਕੁਮਾਰ ਬੀ.ਡੀ.ਪੀ.ਓ ਦੀ ਮੌਜੂਦਗੀ ਵਿਚ ਦੋਸ਼ੀ ਪਟਵਾਰੀ ਨੁੰ 5 ਹਜਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੱਗੀ ਹੱਥੀ ਗਿਰਫਤਾਰ ਕੀਤਾ ਹੈ|
ਦੂਜਾ ਮਾਮਲਾ ਪਾਣੀਪਤ ਨਗਰ ਨਿਗਮ ਵੱਲੋਂ ਵੱਖ-ਵੱਖ ਗਲੀਆਂ ਤੇ ਸੜਕਾਂ ਦੇ ਨਿਰਮਾਣ ਨਾਲ ਸਬੰਧਿਤ ਹੈ| ਵਿਜੀਲੈਂਸ ਵਿਭਾਗ, ਪੰਚਕੂਲਾ ਦੀ ਤਕਨੀਕੀ ਟੀਮ ਵੱਲੋਂ ਪਾਣੀਪਤ ਨਗਰ ਨਿਗਮ ਦੀ ਕਈ ਗਲੀਆਂ ਤੇ ਸੜਕਾਂ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ ਸੀ, ਜਿਸ ਵਿਚ ਪਾਇਆ ਗਿਆ ਕਿ ਠੇਕੇਦਾਰਾਂ ਵੱਲੋਂ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰਾਂ, ਨਿਗਮ ਇੰਜੀਨੀਅਰਾਂ ਤੇ ਜੂਨੀਅਰ ਇੰਜੀਨੀਅਰਾਂ ਦੀ ਲਾਪ੍ਰਵਾਹੀ ਦਾ ਫਾਇਦਾ ਚੁੱਕ ਕੇ ਘਟੀਆ ਪੱਧਰ ਦੀ ਨਿਰਮਾਣ ਸਮੱਗਰੀ ਦੀ ਵਰਤੋ ਕੀਤੀ ਗਈ ਹੈ ਤੇ ਸਰਕਾਰ ਨੂੰ ਲੱਖਾ ਰੁਪਏ ਦਾ ਚੁਣਾ ਲਗਾਇਆ ਹੈ| ਵਿਜੀਲੈਂਸ ਬਿਊਰੋ ਦੀ ਰਿਪੋਰਟ ‘ਤੇ ਹੁਣ ਸਰਕਾਰ ਨੇ ਸਬੰਧਿਤ ਠੇਕੇਦਾਰਾਂ ਤੋਂ ਲਗਭਗ 13,37,427 ਰੁਪਏ ਦੀ ਵਸੂਲੀ ਸਮੇਤ ਨਗਰ ਨਿਗਮ ਪਾਣੀਪਤ ਦੇ 2 ਕਾਰਜਕਾਰੀ ਇੰਜੀਨੀਅਰਾਂ, 2 ਨਿਗਮ ਇੰਜੀਨੀਅਰਾਂ ਤੇ 2 ਜੂਨੀਅਰ ਇੰਜੀਨੀਅਰਾਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਦੇ ਆਦੇਸ਼ ਦਿੱਤੇ ਹਨ|

******

ਰਾਜ ਟ੍ਰਾਂਸਪੋਰਟ ਦੇ ਵੱਖ-ਵੱਖ ਡਿਪੋਆਂਵਿਚ ਖੜੀ ਕੰਡਮ ਬੱਸਾਂ ਦਾ ਜਲਦੀ ਤੋਂ ਜਲਦੀ ਨਿਪਟਾਨ ਕੀਤਾ ਜਾਵੇ – ਟ੍ਰਾਂਸਪੋਰਟ ਮੰਤਰੀ
ਚੰਡੀਗੜ੍ਹ, 19 ਨਵੰਬਰ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਜ ਟ੍ਰਾਂਸਪੋਰਟ ਦੇ ਵੱਖ-ਵੱਖ ਡਿਪੋਆਂਵਿਚ ਖੜੀ ਕੰਡਮ ਬੱਸਾਂ ਦਾ ਜਲਦੀ ਤੋਂ ਜਲਦੀ ਨਿਪਟਾਨ ਕੀਤਾ ਜਾਵੇ| ਇਸ ਤੋਂ ਇਲਾਵਾ, ਮਹਤੱਵਪੂਰਣ ਸਥਾਨਾਂ ‘ਤੇ ਸਥਿਤ ਬੱਸ ਅੱਡਿਆਂ ‘ਤੇ ਪੈਟਰੋਲ ਪੰਪ ਚੋਲਣ ਦੀ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣ ਤਾਂ ਜੋ ਵਿਭਾਗ ਦੇ ਲਈ ਵੱਧ ਮਾਲ ਜੁਟਾਇਆ ਜਾ ਸਕੇ|
ਟ੍ਰਾਂਸਪੋਰਟ ਮੰਤਰੀ ਨੇ ਅੱਜ ਇੱਥੇ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਇਹ ਨਿਰਦੇਸ਼ ਦਿੱਤੇ| ਮੀਟਿੰਗ ਵਿਚ ਬੱਸ ਅੱਡਿਆਂ ਰਾਹੀਂ ਬੱਸਾਂ ਦੇ ਸਹੀ ਸੰਚਾਲਨ, ਈ-ਟਿਕਟਿੰਗ, ਬੱਸਾਂ ਦੀ ਚੈਕਿੰਗ ਅਤੇ ਅਵੈਧ ਵਾਹਨਾਂ ਦੀ ਜਾਂਚ ਅਤੇ ਬੱਸਾਂ ਅਤੇ ਬੱਸ ਅਡਿਆਂ ‘ਤੇ ਲਗਾਏ ਜਾਣ ਵਾਲੇ ਇਸ਼ਤਿਹਾਰਾਂ ਸਮੇਤ ਕਈ ਮੁਦਿਆਂ ‘ਤੇ ਚਰਚਾ ਕੀਤੀ ਗਈ| ਇਸ ਤੋਂ ਇਲਾਵਾ, 8 ਸਤੰਬਰ, 2020 ਨੁੰ ਹੋਈ ਮੀਟਿੰਗ ਦੀ ਕਾਰਵਾਈ ‘ਤੇ ਐਕਸ਼ਨ ਟੇਕਨ ਰਿਪੋਰਟ ਵੀ ਪੇਸ਼ ਕੀਤੀ ਗਈ| ਇਸ ਦੌਰਾਨ ਵਿਭਾਗ ਨਾਲ ਸਬੰਧਿਤ ਮੁੱਖ ਮੰਤਰੀ ਐਲਾਨਾਂ ਦੀ ਵੀ ਸਮੀਖਿਆ ਕੀਤੀ ਗਈ| ਮੀਟਿੰਗ ਵਿਚ ਦਸਿਆ ਗਿਆ ਕਿ ਵਲੱਭਗੜ੍ਹ ਵਿਚ ਪੀਪੀਪੀ ਮੋੜ ‘ਤੇ ਬੱਸ ਅੱਡਿਆਂ ਦਾ ਨਿਰਮਾਣ ਕੀਤਾ ਜਾਵੇਗਾ|
ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸੂਬੇ ਵਿਚ ਕੋਵਿਡ-19 ਦੇ ਬਾਅਦ ਹੌਲੀ-ਹੌਲੀ ਜਨ ਜੀਵਨ ਪਟਰੀ ‘ਤੇ ਮੁੜ ਰਿਹਾ ਹੈ ਅਜਿਹੇ ਵਿਚ ਡਿਪੋ ਮਹਾਪ੍ਰਬੰਧਕ ਜਾਂ ਟ੍ਰੈਫਿਕ ਮੈਨੇਜਰ ਵੱਲੋਂ ਸਥਾਨਕ ਪੱਧਰ ‘ਤੇ 4-5 ਕਰਮਚਾਰੀਆਂ ਦੀ ਟੀਮ ਬਣਾਈ ਜਾਵੇ ਜੋ ਜਮੀਨੀ ਪੱਧਰ ‘ਤੇ ਬੱਸਾਂ ਦੀ ਜਰੂਰਤ ਪਤਾ ਲਗਾਉਣ| ਇਸ ਸਬੰਧ ਵਿਚ ਹਫਤਾਵਾਰ ਜਾਂ ਮਹੀਨੇ ਦੇ ਹਿਸਾਰ ਨਾਲ ਯੋਜਨਾ ਬਣਾਈ ਜਾਵੇ|
ਮੀਟਿੰਗ ਵਿਚ ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਸ਼ਤਰੂਜੀਤ ਸਿੰਘ, ਮਹਾਨਿਦੇਸ਼ਕ ਵੀਰੇਂਦਰ ਦਹਿਆ ਅਤੇ ਸੰਯੁਕਤ ਨਿਦੇਸ਼ਕ ਰਾਜ ਟ੍ਰਾਂਸਪੋਰਟ-1, ਸ੍ਰੀਮਤੀ ਮੀਨਾਕਸ਼ੀ ਰਾਜ ਸਮੇਤ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ|

ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਖਰੀਫ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਸਮੂਚੇ ਢੰਗ ਨਾਲ ਕੀਤੀ ਗਈ – ਡਿਪਟੀ ਮੁੱਖ ਮੰਤਰੀ
ਚੰਡੀਗੜ੍ਹ, 19 ਨਵੰਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਸ ਵਾਰ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਖਰੀਫ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਸਮੂਚੇ ਢੰਗ ਨਾਲ ਕੀਤੀ ਗਈ ਅਤੇ ਦੂਜੇ ਸੂਬਿਆਂ ਤੋਂ ਅਵੈਧ ਢੰਗ ਨਾਲ ਲਿਆ ਕੇ ਵੇਚੀ ਜਾਣ ਵਾਲੇ ਝੋਨੇ ਦੀ ਫਸਲ ‘ਤੇ ਰੋਕ ਲਗਾਈ ਗਈ ਹੈ| ਉਨ੍ਹਾਂ ਨੇ ਰਜਿਸਟਰਡ ਫਸਲਾਂ ਨੂੰ ਵੇਚਣ ਵਾਲੇ ਕਿਸਾਨਾਂ ਨੂੰ ਆਪਣੇ ਡੇਟਾ ਨੂੰ ਅੱਪਡੇਟ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀ ਪੇਮੈਂਟ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾ ਸਕੇ|
ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਵਿਚ ਦਸਿਆ ਕਿ ਇਸ ਵਾਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਕਿਸਾਨਾਂ ਦੀ ਝੋਨੇ ਦੀ ਖਰੀਦ ਬਹੁਤ ਹੀ ਚੰਗੇ ਢੰਗ ਨਾਲ ਕੀਤੀ ਹੈ| ਉਨ੍ਹਾਂ ਨੇ ਦਸਿਆ ਕਿ ਪਹਿਲੀ ਵਾਰ ਸਰਕਾਰ ਨੇ ਅਨਾਜ ਮੰਡੀ ਜਾਂ ਖਰੀਦ ਕੇਂਦਰ ਤੋਂ ਲੈ ਕੇ ਗੋਦਾਮ ਅਤੇ ਮੀਲਾਂ ਤਕ ਝੋਨੇ ਦੀ ਢੁਆਈ ਦੀ ਸਵੈ ਵਿਵਸਥਾ ਕੀਤੀ ਹੈ ਜਿਸ ਦੇ ਕਾਰਣ ਫਸਲ ਦਾ ਉਠਾਨ ਸਮੇਂ ‘ਤੇ ਹੋ ਰਿਹਾ ਹੈ| ਉਨ੍ਹਾਂ ਨੇ ਦਸਿਆ ਕਿ ਰਾਜ ਵਿਚ ਕਰੀਬ 200 ਅਨਾਜ ਮੰਡੀ/ਖਰੀਦ ਕੇਂਦਰਾਂ ਤੋਂ ਕੱਲ 18 ਨਵੰਬਰ, 2020 ਤਕ ਸਰਕਾਰ ਨੇ 55 ਲੱਖ 7 ਹਜਾਰ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ ਜਿਸ ਵਿੱਚੋਂ 53 ਲੱਖ 65 ਹਜਾਰ ਮੀਟ੍ਰਿਕ ਟਨ ਗੋਦਾਮ ਅਤੇ ਮੀਲਾਂ ਤਕ ਪਹੁੰਚਾ ਦਿੱਤਾ ਗਿਆ ਹੈ| ਹਰਿਆਣਾ ਦੇ ਜਿਆਦਾਤਰ ਰਜਿਸਟਰਡ ਕਿਸਾਨਾਂ ਦੀ ਝੋਨਾ ਖਰੀਦ ਲਈ ਗਈ ਹੈ|
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਨੇ ਦੂਜੇ ਸੂਬਿਆਂ ਦੇ ਉਨ੍ਹਾਂ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਇਕ ਨਵੰਬਰ 2020 ਤੋਂ ਖਰੀਦ ਸ਼ੁਰੂ ਕੀਤੀ ਸੀ ਜਿਨ੍ਹਾਂ ਨੇ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਣ ਕਰਵਾਇਆ ਸੀ| ਉਨ੍ਹਾਂ ਨੇ ਦਸਿਆ ਕਿ 18 ਨਵੰਬਰ, 2020 ਨੂੰ ਗੁਆਂਢੀ ਸੂਬਿਆਂ ਦੀ 26 ਹਜਾਰ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ, ਜੇ ਅਗਲੇ ਇਕ-ਦੋ ਦਿਨ ਤਕ ਲਗਭਗ 25 ਹਜਾਰ ਮੀਟ੍ਰਿਕ ਟਨ ਤੋਂ ਘੱਟ ਝੋਨਾ ਮੰਡੀਆਂ ਵਿਚ ਆਇਆ ਤਾਂ 21-22 ਨਵੰਬਰ ਨੂੰ ਖਰੀਦ ਬੰਦ ਕਰ ਦਿੱਤੀ ਜਾਵੇਗੀ|
ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਪਿਛਲੇ ਸਾਲ ਦੀ ਤੁਲਣਾ ਵਿਚ ਇਸ ਸਾਲ ਰਾਜ ਵਿਚ 8.50 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਘੱਟ ਹੋਈ ਹੈ| ਉਨ੍ਹਾਂ ਨੇ ਝੋਨੇ ਦੀ ਘੱਟ ਖਰੀਦ ਹੋਣ ਦੇ ਕਾਰਣਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਵਾਰ ਜਿੱਥੇ ਕਾਫੀ ਕਿਸਾਨਾਂ ਨੇ ਫਸਲ ਵਿਵਿਧੀਕਰਣ ਦੇ ਤਹਿਤ ਝੋਨੇ ਦੀ ਥਾਂ ਹੋਰ ਫਸਲਾਂ ਦੀ ਬੁਆਈ ਕੀਤੀ ਹੈ ਉੱਥੇ ਹੋਰ ਸੂਬਿਆਂ ਤੋਂ ਅਵੈਧ ਢੰਗ ਤੋਂ ਲਿਆ ਕੇ ਵੇਚੀ ਜਾਣ ਵਾਲੀ ਝੋਨੇ ‘ਤੇ ਰੋਕ ਲੱਗੀ ਹੈ|
ਉਨ੍ਹਾਂ ਨੇ ਦਸਿਆ ਕਿ ਬਾਜਰਾ, ਮੂੰਗ, ਮੱਕੀ ਤੇ ਮੂੰਗਫਲੀ ਦੀ ਵੀ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦ ਕੀਤੀ ਗਈ| ਪਿਛਲੇ ਸਾਲ ਜਿੱਥੇ ਬਾਜਰੇ ਦੀ ਖਰੀਦ 3 ਲੱਖ ਇਕ ਹਜਾਰ ਮੀਟ੍ਰਿਕ ਟਨ ਹੋਈ ਸੀ ਉੱਥੇ ਇਸ ਸਾਲ ਕਲ 18 ਨਵੰਬਰ, 2020 ਤਕ ਕਰੀਬ 135 ਮੰਡੀਆਂ ਵਿਚ 7 ਲੱਖ 2 ਹਜਾਰ ਮੀਟ੍ਰਿਕ ਟਨ ਦੀ ਖਰੀਦ ਹੋਈ ਹੈ| ਉਨ੍ਹਾਂ ਨੇ ਦਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਆਪਣੀ ਬਾਜਰੇ ਦੀ ਫਸਲ ਨੂੰ ਬਾਅਦ ਵਿਚ ਰਜਿਸਟਰਡ ਕੀਤਾ ਹੈ ਉਨ੍ਹਾਂ ਦੀ ਤਸਦੀਕ ਚਲ ਰਹੀ ਹੈ ਜਿਸ ਦੇ ਕਾਰਣ ਰਿਵਾੜੀ ਤੇ ਮਹੇਂਦਰਗੜ੍ਹ ਜਿਲਾ ਵਿਚ ਹੁਣ ਵੀ ਬਾਜਰੇ ਦੀ ਖਰੀਦ ਜਾਰੀ ਹੈ| ਇਸ ਤਰ੍ਹਾ, ਇਸ ਵਾਰ 23 ਮੰਡੀਆਂ ਰਾਹੀਂ 1099 ਮੀਟ੍ਰਿਕ ਟਨ ਮੂੰਗ ਦੀ, 19 ਮੰਡੀਆਂ ਰਾਹੀਂ 4016 ਮੀਟ੍ਰਿਕ ਟਨ ਮੱਕੀ ਦੀ ਅਤੇ 8 ਮੰਡੀਆਂ ਰਾਹੀਂ 691 ਮੀਟ੍ਰਿਕ ਟਨ ਮੂੰਗਫਲੀ ਦੀ ਖਰੀਦ ਕੀਤੀ ਗਈ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਮੌਜੂਦਾ ਸਰਕਾਰ ਨੇ ਖਰੀਫ-2020 ਦੌਰਾਨ 5 ਮਾਮਲਿਆਂ ਦੀ ਘੱਟੋ ਘੱਟ ਸਹਾਇਕ ਮੁੱਲ ‘ਤੇ ਕੁੱਲ 11813 ਕਰੋੜ ਰੁਪਏ ਕੀਮਤ ਦੀ ਫਸਲਾਂ ਦੀ ਖਰੀਦ ਕੀਤੀ ਜਿਨ੍ਹਾਂ ਵਿੱਚੋਂ ਕਰੀਬ 90 ਫੀਸਦੀ ਕਿਸਾਨਾਂ ਦੀ ਪੇਮੈਂਟ ਕਰ ਦਿੱਤੀ ਗਈ ਹੈ| ਉਨ੍ਹਾਂ ਨੇ ਦਸਿਆ ਕਿ ਕੁੱਝ ਕਿਸਾਨਾਂ ਦੀ ਪੇਮੈਂਟ ਉਨ੍ਹਾਂ ਦੇ ਡਾਟਾ-ਮਿਲਾਨ ਨਾ ਹੋਣ ਦੇ ਕਾਰਣ ਰੁਕੀ ਹੋਈ ਹੈ, ਕਾਲ-ਸੈਂਟਰ ਰਾਹੀਂ ਉਨ੍ਹਾਂ ਦੇ ਡੇਟਾ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਫਸਲ ਦੀ ਅਦਾਇਗੀ ਕੀਤ ਜਾ ਸਕੇ| ਉਨ੍ਹਾਂ ਨੇ ਮਿਸ-ਮੈਚ ਡੇਟਾ ਵਾਲੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਨੇੜੇ ਮਾਰਕਿਟ ਕਮੇਟੀ ਦੇ ਸਕੱਤਰ ਦੇ ਕੋਲ ਜਾ ਕੇ ਡੇਟਾ ਨੂੰ ਅਪਡੇਟ ਕਰਵਾ ਲੈਣ ਤਾਂ ਜੋ ਉਨ੍ਹਾਂ ਦੀ ਫਸਲ ਦੀ ਪੇਮੈਂਟ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾ ਸਕੇ|
ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਦੋ-ਤਿੰਨ ਦਿਨ ਪਹਿਲਾਂ ਆਈ ਵੱਰਖਾ ਨਾਲ ਭਿਵਾਨੀ ਤੇ ਹਿਸਾਰ ਜਿਲ੍ਹਿਆਂ ਵਿਚ ਹੋਏ ਨੁਕਸਾਨ ਦੀ ਰਿਪੋਰਟ ਦੇਣ ਦੇ ਲਈ ਉੱਥੇ ਦੇ ਡਿਪਟੀ ਕਮਿਸ਼ਨਰਾਂ ਨੂੰ ਨਿੜਰਦੇਸ਼ ਦਿੱਤੇ ਗਏ ਹਨ, ਰਿਪੋਰਟ ਮਿਲਣ ਦੇ ਬਾਅਦ ਇਸ ਮਾਮਲੇ ਵਿਚ ਸਹੀ ਕਾਰਵਾਈ ਕੀਤੀ ਜਾਵੇਗੀ|

*******
ਸੂਬੇ ਦੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਮਹਿਲਾਵਾਂ ਨੂੰ ਆਤਮਨਿਰਭਰ ਬਨਾਉਣ ਤੇ ਸਵੈਰੁਜਗਾਰ ਸਥਾਪਿਤ ਕਰਨ ਲਈ ਦਸੰਬਰ ਮਹੀਨੇ ਵਿਚ ਵੱਖ-ਵੱਖ ਸਿਖਲਾਈਆਂ ਦਾ ਆਯੋਜਨ ਕੀਤਾ ਜਾਵੇਗਾ
ਚੰਡੀਗੜ੍ਹ, 19 ਨਵੰਬਰ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਸੂਬੇ ਦੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਮਹਿਲਾਵਾਂ ਨੂੰ ਆਤਮਨਿਰਭਰ ਬਨਾਉਣ ਤੇ ਸਵੈਰੁਜਗਾਰ ਸਥਾਪਿਤ ਕਰਨ ਲਈ ਦਸੰਬਰ ਮਹੀਨੇ ਵਿਚ ਵੱਖ-ਵੱਖ ਸਿਖਲਾਈਆਂ ਦਾ ਆਯੋਜਨ ਕੀਤਾ ਜਾਵੇਗਾ| ਸਿਖਲਾਈਆਂ ਦਾ ਆਯੋਜਨ ਸਾਇਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ ਸਿਖਲਾਈ ਅਤੇ ਵਿਦਿਅਕ ਸੰਸਥਾਨ ਵਿਚ ਹੋਵੇਗਾ| ਇੰਨ੍ਹਾਂ ਸਿਖਲਾਈਆਂ ਵਿਚ ਹਿੱਸਾ ਲੈਣ ਲਈ ਬਿਨੈ ਦੀ ਆਖੀਰੀ ਮਿੱਤੀ 27 ਨਵੰਬਰ ਹੈ|
ਯੂਨੀਵਰਸਿਟੀ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਸਿਖਲਾਈ ਵਿਸਥਾਰ ਸਿਖਿਆ ਨਿਦੇਸ਼ਕ ਡਾ. ਆਰ.ਐਸ. ਹੁਡਾ ਦੀ ਦੇਖਰੇਖ ਵਿਚ ਆਯੋਜਿਤ ਕੀਤੇ ਜਾਣਗੇ| ਸਿਖਲਾਈ ਲਈ ਬਿਨੈ ਫਾਰਮ ਲੁਦਾਸ ਰੋਡ ‘ਤੇ ਐਚਏਯੂ ਦੇ ਗੇਟ ਨੰਬਰ 3 ਦੇ ਨੇੜੇ ਕਿਸਾਨ ਆਸ਼ਰਮ ਸਥਿਤ ਸੰਸਥਾਨ ਦੇ ਦਫਤਰ ਵਿਚ ਮਿਲਣਗੇ| ਫਾਰਮ ਨੂੰ ਸਾਰੇ ਦਸਤਾਵੇਜਾਂ ਸਮੇਤ (ਜਾਤੀ ਪ੍ਰਮਾਣ ਪੱਤਰ, ਪਾਸਪੋਰਟ ਸਾਇਜ ਫੋਟੋ, ਆਧਾਰ ਕਾਰਡ, ਰਾਸ਼ਨ ਕਾਰਡ ਤੇ ਦਸਵੀਂ ਪਾਸ ਦਾ ਸਰਟੀਫਿਕੇਟ) ਪੂਰਾ ਭਰ ਕੇ ਜਮ੍ਹਾ ਕਰਵਾਉਣਾ ਹੋਵੇਗਾ|
ਇਸ ਦੌਰਾਨ ਹਰਿਆਣਾ ਦੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਮਹਿਲਾਵਾਂ ਨੂੰ ਫੱਲ-ਸਬਜੀਆਂ ਦੇ ਜਾਂਚ ਅਤੇ ਅਨਾਜ ਦੇ ਮੁੱਲ ਸਬੰਧਿਤ ਉਤਪਾਦਾਂ ਦੇ ਲਈ ਸਿਲਖਾਈ ਦਿੱਤੀ ਜਾਵੇਗੀ, ਜਿਸ ਵਿਚ ਉਨ੍ਹਾਂ ਨੂੰ ਫੱਲ ਤੇ ਸਬਜੀਆਂ ਦੇ ਵੱਖ-ਵੱਖ ਉਤਪਾਦ ਜਿਵੇਂ ਸਕੈਸ਼, ਮੁਰੱਬਾ, ਕੈਂਡੀ, ਅਚਾਰ-ਚਟਨੀ, ਆਦਿ ਬਨਾਉਣਾ ਸਿਖਾਇਆ ਜਾਵੇਗਾ| ਇਸ ਤੋਂ ਇਲਾਵਾ, ਅਨਾਜ ਦੇ ਮੁੱਲ ਸਵਰਧਨ ਲਈ ਅਨੇਕ ਤਰ੍ਹਾ ਦੇ ਉਤਪਾਦ ਬਨਾਉਣ ਸਿਖਾਏ ਜਾਣਗੇ| ਇੱਥੋ ਸਿਖਲਾਈ ਹਾਸਲ ਕਰਨ ਦੇ ਬਾਅਦ ਮਹਿਲਾਵਾਂ ਛੋਟੇ ਪੱਧਰ ‘ਤੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੀ ਹੈ ਅਤੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੀ ਹੈ|

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 5 ਆਈਏਐਸ ਅਤੇ 10 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ
ਚੰਡੀਗੜ੍ਹ, 19 ਨਵੰਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 5 ਆਈਏਐਸ ਅਤੇ 10 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ|
ਪਲਵਲ ਦੀ ਜਿਲ੍ਹਾ ਨਗਰ ਕਮਿਸ਼ਨਰ ਮੋਨਿਕਾ ਗੁਪਤਾ ਨੂੰ ਪਲਵਲ ਦਾ ਵਧੀਕ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ| ਨਾਲ ਹੀ ਉਨ੍ਹਾਂ ਨੂੰ ਪਲਵਲ ਦੇ ਜਿਲ੍ਹਾ ਨਗਰ ਕਮਿਸ਼ਨਰ ਦਾ ਵੱਧ ਕਾਰਜਭਾਰ ਵੀ ਸੌਂਪਿਆ ਗਿਆ ਹੈ|
ਆਰਟੀਏ, ਪੰਚਕੂਲਾ ਦੇ ਸਕੱਤਰ ਮਹਾਵੀਰ ਸਿੰਘ ਨੂੰ ਕੁਰੂਕਸ਼ੇਤਰ ਦਾ ਵਧੀਕ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ|
ਭਿਵਾਨੀ ਦੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਨਰਵਾਲ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਚਰਖੀ ਦਾਦਰੀ ਦੇ ਵਧੀਕ ਡਿਪਟੀ ਕਮਿਸ਼ਨਰ ਦਾ ਕਾਰਜਭਾਰ ਸੌਂਪਿਆ ਗਿਆ ਹੈ|
ਮਹੇਂਦਰਗੜ੍ਹ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਵਿਸ਼ਰਾਮ ਕੁਮਾਰ ਮੀਣਾ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਕਨੀਨਾ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਦਾ ਕਾਰਜਭਾਰ ਸੌਂਪਿਆ ਗਿਆ ਹੈ|
ਕਰਨਾਲ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਆਯੂਸ਼ ਸਿੰਨਹਾ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਇੰਦਰੀ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਦਾ ਕਾਰਜਭਾਰ ਸੌਂਪਿਆ ਗਿਆ ਹੈ|
ਟ੍ਰਾਂਸਫਰ ਕੀਤੇ ਗਏ ਐਚਸੀਐਸ ਅਧਿਕਾਰੀਆਂ ਵਿਚ ਆਰਟੀਏ, ਕਰਨਾਲ ਦੀ ਸਕੱਤਰ ਅਤੇ ਆਯੂਸ਼ਮਾਨ ਭਾਰਤ ਹਰਿਆਣਾ ਸਿਹਤ ਸਰੰਖਣ ਅਥਾਰਿਟੀ, ਪੰਚਕੂਲਾ ਦੀ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਵੀਨਾ ਹੁਡਾ ਨੂੰ ਕਰਨਾਲ ਦਾ ਵਧੀਕ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ| ਨਾਲ ਹੀ ਉਨ੍ਹਾਂ ਨੂੰ ਆਰਟੀਏ, ਕਰਨਾਲ ਦੇ ਸਕੱਤਰ ਦਾ ਵੱਧ ਕਾਰਜਭਾਰ ਵੀ ਸੌਂਪਿਆ ਗਿਆ ਹੈ|
ਨੁੰਹ ਦੇ ਜਿਲ੍ਹਾ ਨਗਰ ਕਮਿਸ਼ਨਰ ਮੁਨੀਸ਼ ਨਾਗਪਾਲ ਨੂੰ ਨੁੰਹ ਦਾ ਵਧੀਕ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ| ਨਾਲ ਹੀ ਉਨ੍ਹਾਂ ਨੂੰ ਨੁੰਹ ਦੇ ਜਿਲ੍ਹਾ ਨਗਰ ਕਮਿਸ਼ਨਰ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ|
ਆਰਟੀਏ, ਜੀਂਦ ਦੇ ਸਕੱਤਰ ਸਤਯੇਂਦਰ ਦੁਹਨ ਨੂੰ ਜੀਂਦ ਦਾ ਵਧੀਕ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ| ਨਾਲ ਹੀ ਉਨ੍ਹਾਂ ਨੂੰ ਆਰਟੀਏ ਜੀਂਦ ਦੇ ਸਕੱਤਰ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ|
ਫਤਿਹਾਬਾਦ ਦੇ ਜਿਲ੍ਹਾ ਨਗਰ ਕਮਿਸ਼ਨਰ ਸਮਵਰਤਕ ਸਿੰਘ ਖੰਗਵਾਲ ਨੁੰ ਫਤਿਹਾਬਾਦ ਦਾ ਵਧੀਕ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ| ਨਾਲ ਹੀ, ਉਨ੍ਹਾਂ ਨੂੰ ਫਤਿਹਾਬਾਦ ਦੇ ਜਿਲ੍ਹਾ ਨਗਰ ਕਮਿਸ਼ਨਰ ਦਾ ਵੱਧ ਕਾਰਜਭਾਰ ਵੀ ਸੌਂਪਿਆ ਗਿਆ ਹੈ|
ਇੰਦਰੀ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਸੁਮਿਤ ਸਿਹਾਗ ਨੂੰ ਨਰਵਾਨਾ ਦਾ ਸਬ-ਡਿਵੀਜਨਲ ਅਧਿਕਾਰੀ (ਸਿਵਲ) ਲਗਾਇਆ ਗਿਆ ਹੈ|
ਕੁਰੂਕਸ਼ੇਤਰ ਦੇ ਸਿਟੀ ਮੈਜੀਸਟ੍ਰੇਟ ਅਤੇ ਮਿਲਕ ਪਲਾਂਟ ਕੁਰੂਕਸ਼ੇਤਰ ਦੇ ਮਹਾਪ੍ਰਬੰਧਕ ਪ੍ਰਤੀਪਾਲ ਸਿੰਘ ਮੋਠਸਰਾ ਨੁੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਲਾਡਵਾ ਦਾ ਸਬ-ਡਿਵੀਜਨਲ ਅਧਿਕਾਰੀ (ਸਿਵਲ) ਲਗਾਇਆ ਗਿਆ ਹੈ|
ਹਿਸਾਰ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਅਸ਼ਵੀਰ ਸਿੰਘ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਬਰਵਾਲਾ ਦਾ ਸਬ-ਡਿਵੀਜਨਲ ਅਧਿਕਾਰੀ (ਸਿਵਲ) ਲਗਾਇਆ ਗਿਆ ਹੈ|
ਨਿਯੁਕਤੀ ਦੀ ਉਡੀਕ ਕਰ ਰਹੇ ਵੀਰੇਂਦਰ ਸਿੰਘ ਢੂਲ ਨੁੰ ਬਿਲਾਸਪੁਰ ਦਾ ਸਬ-ਡਿਵੀਜਨਲ ਅਧਿਕਾਰੀ (ਸਿਵਲ) ਲਗਾਇਆ ਗਿਆ ਹੈ|
ਕਨੀਨਾ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਰਣਬੀਰ ਸਿੰਘ ਨੂੰ ਨਾਰਨੌਲ ਦਾ ਸਬ-ਡਿਵੀਜਨਲ ਅਧਿਕਾਰੀ (ਸਿਵਲ) ਲਗਾਇਆ ਗਿਆ ਹੈ|
ਬਰਵਾਲਾ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਰਾਜੇਸ਼ ਕੁਮਾਰ ਨੂੰ ਜੀਂਦ ਦਾ ਸਬ-ਡਿਵੀਜਨਲ ਅਧਿਕਾਰੀ (ਸਿਵਲ) ਲਗਾਇਆ ਗਿਆ ਹੈ|

Share