– ਹਰਿਆਣਾ ਰਾਜਭਵਨ ਵਿਚ ਅੱਜ 55ਵੇਂ ਹਰਿਆਣਾ ਦਿਵਸ ‘ਤੇ ਆਯੋਜਿਤ ਸਮਾਰੋਹ ਕੋਵਿਡ-19 ਪ੍ਰੋਟੋਕਾਲ ਨਿਯਮਾਂ ਦੇ ਤਹਿਤ ਵਿਧੀਵਤ ਅਤੇ ਉਤਸ਼ਾਹਪੂਰਣ ਢੰਗ ਨਾਲ ਮਨਾਇਆ ਗਿਆ|

ਚੰਡੀਗੜ੍ਹ, 1 ਨਵੰਬਰ – ਹਰਿਆਣਾ ਰਾਜਭਵਨ ਵਿਚ ਅੱਜ 55ਵੇਂ ਹਰਿਆਣਾ ਦਿਵਸ ‘ਤੇ ਆਯੋਜਿਤ ਸਮਾਰੋਹ ਕੋਵਿਡ-19 ਪ੍ਰੋਟੋਕਾਲ ਨਿਯਮਾਂ ਦੇ ਤਹਿਤ ਵਿਧੀਵਤ ਅਤੇ ਉਤਸ਼ਾਹਪੂਰਣ ਢੰਗ ਨਾਲ ਮਨਾਇਆ ਗਿਆ| ਸਮਾਰੋਹ ਵਿਚ ਹਰਿਆਣਾ ਦੇ ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਕੈਬੀਨੇਟ ਦੇ ਹੋਰ ਮੈਂਬਰ ਤੇ ਫਸਟ ਲੇਡੀ ਗਵਰਨਰ ਸ੍ਰੀਮਤੀ ਸਰਸਵਤੀ ਦੇਵੀ ਵੀ ਮੌਜੂਦ ਰਹੀ|
ਰਾਜਪਾਲ ਨੇ ਇਸ ਮੋਕੇ ‘ਤੇ ਸੂਬਾ ਵਾਸੀਆਂ ਨੂੰ ਹਰਿਆਣਾ ਦਿਵਸ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ|
ਇਸ ਤੋਂ ਇਲਾਵਾ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੀ ਲੋਕਾਂ ਨੂੰ ਹਰਿਆਣਾ ਦਿਵਸ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਉਨਾਂ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਨੂੰ ਭਵਿੱਖ ਵਿਚ ਵੀ ਨਵੀਨ ਤਕਨੀਕ ਤੇ ਤਕਨਾਲੋਜੀ ਨਾਲ ਲੈਸ ਦੁਨੀਆ ਦਾ ਸੱਭ ਤੋਂ ਵੱਧ ਵਿਕਸਿਤ ਸੂਬਾ ਬਨਾਉਣ ਦੀ ਦਿਸ਼ਾ ਵਿਚ ਆਪਣਾ ਯੋਗਦਾਨ ਦੇਣ ਤਾਂ ਜੋ ਸੂਬਾ ਹੋਰ ਵੱਧ ਖੁਸ਼ਹਾਲ ਅਤੇ ਸਮਰਿੱਧ ਬਣੇ|
ਇਸ ਮੌਕੇ ‘ਤੇ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਤਨ ਲਾਲ ਕਟਾਰਿਆ ਨੇ ਹਰਿਆਣਾ ਦਿਵਸ ‘ਤੇ ਸੂਬਾਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪੰਜਾਬ ਤੋਂ ਵੱਖ ਹੋ ਕੇ ਜਦੋਂ ਹਰਿਆਣਾ ਰਾਜ ਬਣਿਆ ਸੀ ਤਾਂ ਉਸ ਸਮੇਂ ਸੰਸਾਧਨ ਸੀਮਤ ਸਨ ਜਦੋਂ ਕਿ ਅੱਜ ਹਰਿਆਣਾ ਸੂਬਾ ਪੰਜਾਬ ਤੋਂ ਕਈ ਮਾਮਲਿਆਂ ਵਿਚ ਕਿਤੇ ਅੱਗੇ ਨਿਕਲ ਚੁੱਕਾ ਹੈ|
ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਨੇ ਵੀ ਹਰਿਆਣਾ ਦਿਵਸ ‘ਤੇ ਸੂਬਾਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪਿਛਲੇ 54 ਸਾਲਾਂ ਦੌਰਾਨ ਬੇਮਿਸਾਲ ਪ੍ਰਗਤੀ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਖੇਡ ਤੇ ਖੇਤੀਬਾੜੀ ਤੋਂ ਇਲਾਵਾ ਉਦਯੋਗਿਕ ਖੇਤਰ ਵਿਚ ਵੀ ਸੂਬੇ ਨੇ ਬੇਮਿਸਾਨ ਪ੍ਰਗਤੀ ਕੀਤੀ ਹੈ|
ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਨੇ ਇਸ ਮੌਕੇ ‘ਤੇ ਸੂਬਾ ਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਵੈਸੇ ਤਾਂ ਸੂਬੇ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ ਪਰ ਖੇਡਾਂ ਦੇ ਖੇਤਰ ਵਿਚ ਪੁਰੀ ਦੁਨੀਆ ਵਿਚ ਹਰਿਆਣਾ ਦਾ ਡੰਕਾ ਵੱਜ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਅੱਜ ਕੌਮਾਂਤਰੀ ਪੱਧਰ ‘ਤੇ ਹੋਣ ਵਾਲੀ ਖੇਡ ਮੁਕਾਬਲਿਆਂ ਵਿਚ ਹਰਿਆਣਾ ਦੇ ਖਿਡਾਰੀ ਕਰੀਬ 50 ਫੀਸਦੀ ਮੈਡਲ ਲਿਆਉਂਦੇ ਹਨ|
ਸਮਾਰੋਹ ਵਿਚ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਮੁੱਖ ਸਕੱਤਰ ਵਿਜੈ ਵਰਧਨ, ਰਾਜਪਾਲ ਦੀ ਸਕੱਤਰ ਡਾ. ਜੀ. ਅਨੁਪਮਾ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ, ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਲੇਖਨ ਅਤੇ ਪ੍ਰਿੰਟਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਨੀਲ ਗੁਲਾਟੀ, ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ, ਐਡਵੋਕੇਟ ਜਨਰਲ ਹਰਿਆਣਾ ਬਲਦੇਵ ਰਾਜ ਮਹਾਜਨ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਰਸਤੋਗੀ, ਏਡੀਜੀਪੀ, ਸੀਆਈਡੀ ਅਲੋਕ ਮਿੱਤਲ, ਡੀਜੀਪੀ ਕ੍ਰਾਇਮ ਮੋਹਮਦ ਅਕੀਲ, ਉੱਤਰੀ ਕਮਾਨ ਦੇ ਜੀਓਸੀ-ਇਨ-ਸੀ ਲੇਫਟੀਨੈਂਟ ਆਰ.ਪੀ. ਸਿੰਘ, ਸ਼ੂਗਰਫੈਡ ਦੇ ਚੇਅਰਮੈਨ ਰਾਮਕਰਣ, ਸਾਬਕਾ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਤੋਂ ਇਲਾਵਾ ਅਨੇਕ ਸੀਨੀਅਰ ਅਧਿਕਾਰੀ, ਸਾਬਕਾ ਅਧਿਕਾਰੀ ਅਤੇ ਮਾਣਯੋਗ ਲੋਕ ਵੀ ਮੌਜੁਦ ਸਨ|

ਹਰਿਆਣਾ ਖੇਡਾਂ ਦੇ ਹੱਬ ਵਜੋ ਉਭਰ ਰਿਹਾ ਹੈ – ਮੁੱਖ ਮੰਤਰੀ
ਚੰਡੀਗੜ੍ਹ, 1 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਖੇਡਾਂ ਦੇ ਹੱਬ ਵਜੋ ਉਭਰ ਰਿਹਾ ਹੈ ਨੌਜੁਆਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਸੂਬੇ ਵਿਚ ਨਵੀਂ ਖੇਡ ਨੀਤੀ ਬਣਾਈ ਗਈ ਹੈ| ਹੁਣ ਖੇਡੋ ਇੰਡੀਆ ਦੇ ਤਹਿਤ ਕੌਮੀ ਪੱਧਰ ਦੇ ਮੁਕਾਬਲੇ ਨਵੰਬਰ-2021 ਵਿਜ ਪੰਚਕੂਲਾ ਵਿਚ ਆਯੌਜਿਤ ਹੋਣਗੇ, ਇੰਨ੍ਹਾਂ ਦੀ ਤਿਆਰੀ ਅੱਜ ਤੋਂ ਹੀ ਹਰਿਆਣਾ ਦਿਵਸ ‘ਤੇ ਸ਼ੁਰੂ ਕਰ ਦਿੱਤੀ ਗਈ ਹੈ|
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਕਰਨਾਲ ਦੇ ਕਰਣ ਸਟੇਡੀਅਮ ਵਿਚ ਰਾਜ ਪੱਧਰ ਹਰਿਆਣਾ ਦਿਵਸ ਸਮਾਰੋਹ ਵਿਚ ਬੋਲ ਰਹੇ ਸਨ|
ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਖੇਡੋ ਇੰਡੀਆ ਪ੍ਰੋਗ੍ਰਾਮ ਦੀ ਮੇਜਬਾਨ ਹਰਿਆਣਾ ਹੈ| ਹੁਣ ਸਾਰੇ ਨੌਜੁਆਨਾਂ ਨੂੰ ਅੱਜ ਸੰਕਲਪ ਲੈਣਾ ਹੋਵੇਗਾ ਕਿ ਸਾਨੂੰ ਇੰਨ. ਮਿਹਨਤ ਕਰਨੀ ਚਾਹੀਦੀ ਹੈ ਕਿ ਸਾਨੂੰ ਪਿਛਲੇ ਸਾਲ ਵਿਚ ਦੂਜੇ ਨੰਬਰ ‘ਤੇ ਆਏ ਸਨ, ਪਰ ਹੁਣ ਇੰਨ੍ਹਾਂ ਖੇਡਾਂ ਵਿਚ ਪਹਿਲੇ ਸਥਾਨ ਪ੍ਰਾਪਤ ਕਰ ਦੇ ਤੇ ਸੂਬੇ ਦਾ ਨਾਂਅ ਰੋਸ਼ਨ ਕਰਨ, ਇਸ ਦੇ ਲਈ ਹਰਿਆਣਾ ਸਰਕਾਰ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਦੇ ਰਹੀ ਹੈ|
ਉਨ੍ਹਾਂ ਨੇ ਸੱਭ ਤੋਂ ਪਹਿਲਾਂ ਹਰਿਆਣਾ ਬਨਣ ਦੇ 54 ਸਾਲ ਪੂਰੇ ਹੋਣ ‘ਤੇ ਸੱਭ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਵਲੱਭਭਾਈ ਪਟੇਲ ਦੀ ਜੈਯੰਤੀ ‘ਤੇ ਕੌਮੀ ਏਕਤਾ ਦਿਵਸ ਦੀ ਸੁੰਹ ਵੀ ਦਿਵਾਈ| ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਸੰਕਲਪ ਲੈਣ ਦਾ ਹੈ, ਸਾਰੇ ਨੌਜੁਆਨਾਂ ਨੂੰ ਸੰਕਲਪ ਲੈ ਕੇ ਅੱਗੇ ਵੱਧਣਾ ਹੋਵੇਗਾ, ਸਾਰਾ ਸੂਬਾ ਤਰੱਕੀ ਕਰੇਗਾ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਖਿਡਾਰੀ ਨੂੰ ਓਲੰਪਿਕ ਵਿਚ ਮਿਲਨ ਵਾਲੇ 15 ਲੱਖ ਰੁਪਏ ਦੀ ਰਕਮ ਵਿੱਚੋਂ ਮੈਡਲ ਲਿਆਉਣ ਤੋਂ ਪਹਿਲਾਂਹੀ 5 ਲੱਖ ਰੁਪਏ ਦੇਣ ਦੀ ਪਹਿਲ ਕੀਤੀ ਹੈ ਤਾਂ ਜੋ ਖਿਡਾਰੀ ਇਸ ਰਕਮ ਨਾਲ ਆਪਣੀ ਤਿਆਰੀ ਕਰ ਸਕਣ|
ਉਨ੍ਹਾਂ ਨੇ ਕਿਹਾ ਕਿ ਯੁਵਾ ਖੇਡਾਂ ਨਾਲ ਜੁੜੇ, ਇਸ ਦੇ ਲਈ ਸੂਬੇ ਵਿਚ 525 ਖੇਡ ਨਰਸਰੀਆਂ ਬਣਾਈਆਂ ਗਈਆਂ| ਇੰਨ੍ਹਾਂ ਹੀ ਨਹੀਂ ਪਿੰਡ ਦੇ ਲੋਕਾਂ ਦੀ ਖੇਡਾਂ ਵਿਚ ਦਿਲਚਸਪੀ ਵਧੇ, ਇਸ ਦੇ ਲਈ ਖੇਡ ਵਿਯਾਮਸ਼ਾਲਾਂ ਬਣਾਈਆਂ ਗਈਆਂ ਅਤੇ ਖੇਡ ਸਟੇਡੀਅਮ ਦਾ ਸੁਧਾਰੀਕਰਣ ਕੀਤਾ ਜਾ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸ਼ਹਿਰਾਂ ਵਿਚ ਖਿਡਾਰੀਆਂ ਦੇ ਲਈ ਕੌਮੀ ਤੇ ਕੌਮਾਂਤਰੀ ਪੱਧਰ ਦੇ ਸਟੇਡੀਅਮ ਬਣਾਏ ਜਾ ਰਹੀ ਹਨ ਤਾਂ ਜੋ ਉਨ੍ਹਾਂ ਨੂੰ ਖੇਡਾਂ ਦੀ ਸਾਰੀ ਸਹੂਲਤਾਂ ਮਿਲ ਸਕਣ| ਸਾਡਾ ਸੰਕਲਪ ਹੈ ਕਿ ਹਰਿਆਣਾ ਖੇਡਾਂ ਵਿਚ ਕੌਮਾਂਤਰੀ ਪੱਧਰ ‘ਤੇ ਉਪਲਬਧੀ ਪ੍ਰਾਪਤ ਕਰੇ| ਉਨ੍ਹਾਂ ਨੇ ਕਿਹਾ ਕਿ ਖਡਾਰੀ ਖੇਲਦੇ ਸਮੇਂ ਗੰਭੀਰ ਰੂਪ ਨਾਲ ਚੋਟਿਲ ਹੋ ਜਾਂਦਾ ਸੀ, ਪਰ ਉਸ ਦੇ ਇਲਾਜ ਲਈ ਦੂਜੇ ਸੂਬਿਆਂ ਵਿਚ ਜਾਣਾ ਪੈਂਦਾ ਸੀ, ਹੁਣ ਹਰਿਆਣਾ ਵਿਚ 4 ਇੰਜਰੀ ਸਂੈਟਰ ਬਣਾਏ ਜਾ ਰਹੇ ਹਨ, ਇੰਨ੍ਹਾਂ ਵਿੱਚੋਂ ਰੋਹਤਕ ਦੇ ਸੈਂਟਰ ‘ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਲਦੀ ਹੀ ਦੂਜੇ ਸੈਂਟਰ ਵੀ ਬਣਾ ਦਿੱਤੇ ਜਾਣਗੇ| ਹੁਣ ਖਿਡਾਰੀਆਂ ਨੂੰ ਆਪਣੇ ਇਲਾਜ ਦੇ ਲਈ ਕਿਤੇ ਬਾਹਰ ਜਨਹੀਂ ਜਾਣਾ ਪਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਰਾਈ ਸਪੋਰਟਸ ਸਕੂਲ ਦਾ ਦਰਜਾ ਵਧਾ ਕੇ ਉਸ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ|
ਖੇਡ ਵਿਭਾਗ ਦੇ ਵਧੀਕ ਮੁੱਖ ਸਕੱਤਰ ਯੋਗੇਂਦਰ ਚੌਧਰੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਹਰਿਆਣਾਂ ਨੇ ਖੇਡਾਂ ਦੇ ਮਾਮਲੇ ਵਿਚ ਦੇਸ਼ ਵਿਚ ਆਪਣਾ ਸਥਾਨ ਬਣਾਇਆ ਹੈ, ਸੂਬੇ ਦੀ ਆਬਾਦੀ ਦੇਸ਼ ਦੀਹ ਆਬਾਦੀ ਦਾ 2 ਫੀਸਦੀ ਹੈ, ਪਰ ਖੇਡਾਂ ਦੇ ਮਾਮਲੇ ਵਿਚ ਦੇਸ਼ ਨੂੰ ਮਿਲਨ ਵਾਲੇ ਮੈਡਲਾਂ ਵਿੱਚੋਂ 50 ਫੀਸਦੀ ਮੈਡਲ ਹਰਿਆਣਾ ਦੇ ਖਿਡਾਰੀ ਪ੍ਰਾਪਤ ਕਰਦੇ ਹਨ| ਇਹ ਸੂਬੇ ਦੀ ਖੇਡ ਨੀਤੀ ਦੇ ਨਤੀਜੇ ਹਨ| ਉਨ੍ਹਾਂ ਨੇ ਕਿਹਾ ਕਿ ਅੱਜ ਖਿਡਾਰੀਆਂ ਨੂੰ ਸਾਰੇ ਜਰੂਰੀ ਸਹੂਲਤਾਂ ਮਿਲ ਰਹੀਆਂ ਹਨ| ਮੁੱਖ ਮੰਤਰੀ ਮਨੋਹਰ ਲਾਲ ਹਰ ਸਮੇਂ ਇਹ ਹੀ ਸੋਚਦੇ ਹਨ ਕਿ ਦੂਰ ਪਿੰਡਾਂ ਵਿਚ ਰਹਿਣ ਵਾਲੇ ਗਰੀਬ ਨੂੰ ਕਿਵੇਂ ਹਰਿਆਣਾ ਸਰਕਾਰ ਦੀਆਂ ਸਹੂਲਤਾਂ ਮਿਲਣ| ਇਸ ਦੇ ਲਈ ਇਹ ਯਤਨ ਵੀ ਕਰਦੇ ਹਨ| ਪਿੰਡ ਪੱਧਰ ‘ਤੇ ਖੇਡ ਨਰਸਰੀ ਤੇ ਵਿਆਮਸ਼ਾਲਾਂ ਬਨਾਉਣਾ ਮੁੱਖ ਮੰਤਰੀ ਦੀ ਗ੍ਰਾਮੀਣ ਨੌਜੁਆਨਾਂ ਨੂੰ ਖੇਡਾਂ ਨਾਲ ਜੋੜਨ ਦੀ ਦੂਰਗਾਮੀ ਸੋਜ ਦਾ ਨਤੀਜਾ ਹੈ| ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਪ੍ਰੇਟੀਨਯੁਕਤ ਡਾਇਟ ਦੇਣ ਦੀ ਵੀ ਪਹਿਲ ਕੀਤੀ ਹੈ|
ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਵਿਚ ਆਯੋਜਿਤ ਖੇਡ ਮੁਕਾਬਲੇ ਪ੍ਰੋਗ੍ਰਾਮ ਵਿਚ ਸੱਭ ਤੋਂ ਪਹਿਲਾਂ ਸੜਕ ਦੁਰਘਟਨਾ ਵਿਚ ਮਾਰੇ ਗਏ ਸੀਕ ਪਾਥਰੀ ਪਿੰਡ ਦੇ 20 ਸਾਲਾਂ ਕਬੱਡੀ ਖਿਡਾਰੀ ਰਵੀ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਅੱਜ ਬਹੁਤ ਦੁੱਖ ਹੋ ਰਿਹਾ ਹੈ ਕਿ ਜਦੋਂ ਇਕ ਸੜਕ ਦੁਰਘਟਨਾ ਨੇ ਯੁਵਾ ਖਿਡਾਰੀ ਦਾ ਜੀਵਨ ਲੈ ਲਿਆ ਹੈ| ਮੁੱਖ ਮੰਤਰੀ ਨੇ ਰਵੀ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ|ੀਂ
ਸਟੇਡੀਅਮ ਵਿਚ ਹਰਿਆਣਾ ਦਿਵਸ ‘ਤੇ ਆਯੋਜਿਤ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਖੇਡ ਵਿਭਾਗ ਵੱਲੋਂ ਜਾਰੀ ਐਪ ਦੀ ਲਾਂਚਿੰਗ ਕੀਤੀ| ਇਸ ਐਪ ਨੂੰ ਖੇਡੋ ਹਰਿਆਣਾ ਨਾਂਅ ਦਿੱਤਾ ਗਿਆ ਹੈ| ਇਸ ਐਪ ਰਾਹੀਂ ਖਿਡਾਰੀ ਖੇਡਾਂ ਨਾਲ ਸਬੰਧਿਤ ਹਰ ਜਾਣਕਾਰੀ ਘਰ ਬੈਠੇ ਪ੍ਰਾਪਤ ਕਰ ਸਕਣਗੇ| ਖਿਡਾਰੀਆਂ ਨੂੰ ਇਸ ਐਪ ਰਾਹੀਂ ਖੇਡ ਮੁਕਾਬਲਿਆਂ ਦੀ ਜਾਣਕਾਰੀ ਮਿਲਦੀ ਰਹੇਗੀ|

*******
ਹਰਿਆਣਾ ਦੇ ਰਾਜਪਾਲ ਨੇ ਹਰਿਆਣਾ ਦਿਵਸ ਦੇ ਮੌਕੇ ‘ਤੇ ਸੂਬਾ ਵਾਸੀਆਂ ਨੂੰ ਦਿਲੋ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ
ਚੰਡੀਗੜ੍ਹ, 1 ਨਵੰਬਰ – ਹਰਿਆਣਾ ਦੇ ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ ਹਰਿਆਣਾ ਦਿਵਸ ਦੇ ਮੌਕੇ ‘ਤੇ ਸੂਬਾ ਵਾਸੀਆਂ ਨੂੰ ਦਿਲੋ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ ਹੈ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵੱਖ-ਵੱਖ ਖੇਤਰਾਂ ਵਿਚ ਦੇਸ਼ ਵਿਚ ਪਹਿਲੇ ਸਥਾਨ ‘ਤੇ ਹੈ| ਇਹ ਸੂਬਾ ਵਾਸੀਆਂ ਦੇ ਕੜੀ ਮਿਹਨਤ ਅਤੇ ਸਹਿਯੋਗ ਨਾਲ ਸੰਭਵ ਹੋ ਪਾਇਆ ਹੈ| ਹਰਿਆਣਾ ਲਗਾਤਾਰ ਪ੍ਰਗਤੀ ਦੇ ਪੱਥ ‘ਤੇ ਵੱਧਦੇ ਹੋਏ ਉਚਾਈ ਦੀ ਹੋਰ ਬੁਲੰਦੀਆਂ ਨੂੰ ਛੋਹੇਗਾ|
ਸ੍ਰੀ ਆਰਿਆ ਨੇ ਸੂਬਾ ਵਾਸੀਆਂ ਨੂੰ ਅਪੀਲ ਹੈ ਕਿ ਉਹ ਕੋਵਿਡ-19 ਸੰਕ੍ਰਮਣ ਤੋਂ ਬਚਾਅ ਲਈ ਸਰਕਾਰ ਵੱਲੋਂ ਨਿਰਧਾਰਿਤ ਨਿਯਮਾਂ ਦਾ ਪਾਲਣ ਕਰਨ| ਸਮਾਜਿਕ ਦੂਰੀ ਬਣਾਏ ਰੱਖਦੇ ਹੋਏ ਆਲੇ-ਦੁਆਲੇ ਦੇ ਖੇਤਰ ਵਿਚ ਸਾਫ-ਸਫਾਈ ਰੱਖਣ ਅਤੇ ਸੈਨੇਟਾਈਜਰ ਦੀ ਵਰਤੋ ਰਕਣ| ਇਸ ਨਾਲ ਜਲਦੀ ਹੀ ਹਰਿਆਣਾ ਸੂਬਾ ਕੋਰੋਨਾ ਮੁਕਤ ਹੋਵੇਗਾ|
ਰਾਜਪਲ ਨੇ ਹਰਿਆਣਾ ਦਿਵਸ ਦੇ ਪਾਵਨ ਮੌਕੇ ‘ਤੇ ਸੂਬੇ ਦੀ ਖੁਸ਼ਹਾਲੀ, ਸਮਰਿੱਧੀ ਅਤੇ ਪ੍ਰਗਤੀ ਦੀ ਕਾਮਨਾ ਕਰਦੇ ਹੋਏ ਸੂਬਾ ਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਰਿਆਂ ਦੇ ਜੀਵਨ ਵਿਚ ਨਵੇਂ ਉਤਸਾਹ ਅਤੇ ਖੁਸ਼ੀਆਂ ਦਾ ਸੰਚਾਰ ਹੋਵੇ|

ਗੁਰੂਗ੍ਰਾਮ ਵਿਚ ਯੂ-ਟਰਨ ਫਲਾਈਓਵਰ ਦਾ ਉਦਘਾਟਨ ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਕੀਤਾ
ਚੰਡੀਗੜ੍ਹ, 1 ਨਵੰਬਰ – ਗੁਰੂਗ੍ਰਾਮ ਵਿਚ ਕੌਮੀ ਰਾਜਮਾਰਗ ਨੰਬਰ 48 ‘ਤੇ ਡੀਐਲਐਫ ਸਾਈਬਰ ਸਿਟੀ ਦੇ ਨੇੜੇ ਬਣਾਇਆ ਗਿਆ ਯੂ-ਟਰਨ ਫਲਾਈਓਵਰ ਅੱਜ ਹਰਿਆਣਾ ਦਿਵਸ ਤੋਂ ਵਾਹਨ ਚਾਲਕਾਂ ਦੇ ਲਈ ਖੁੱਲ ਗਿਆ ਹੈ| ਇਸ ਯੂ-ਟਰਨ ਫਲਾਈਓਵਰ ਦਾ ਉਦਘਾਟਨ ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਕੀਤਾ| ਉਨ੍ਹਾਂ ਨੇ ਕਿਹਾ ਕਿ ਇਹ ਯੂ-ਟਰਨ ਫਲਾਈਓਵਰ ਬਣਾ ਕੇ ਗੁਰੂਗ੍ਰਾਮ ਨੂੰ ਟ੍ਰੈਫਿਕ ਜਾਮ ਮੁਕਤ ਬਨਾਉਣ ਦੀ ਦਿਸ਼ਾ ਵਿਚ ਅਸੀ ਇਕ ਹੋਰ ਕਦਮ ਵਧਾਇਆ ਹੈ|
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਰਚੂਅਲ ਰਾਹੀਂ ਇਸ ਯੂ-ਟਰਨ ਫਲਾਈਓਵਰ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਲਗਭਗ 52 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਫਲਾਈਓਵਰ ਨਾਲ ਗੁਰੂਗ੍ਰਾਮ ਦੇ ਲੋਕਾਂ ਅਤੇ ਵਾਹਨ ਤੋਂ ਇੱਥੇ ਆਉਣ ਵਾਲੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ| ਇਸ ਨਾਲ ਜਿੱਥੇ ਇਕ ਪਾਸੇ ਗੁਰੂਗ੍ਰਾਮ ਵਿਚ ਡੀਐਲਐਫ ਸਾਈਬਰ ਸਿਟੀ ਜਾਂ Jੈਂਬਿਅੰਸ ਮਾਲ ਪਾਸੋਂ ਦਿੱਲੀ ਜਾਂ ਉਦਯੋਗ ਵਿਹਾਰ ਜਾਣ ਵਾਲੇ ਵਾਹਨ ਚਾਲਕ ਟ੍ਰੇਫਿਕ ਜਾਮ ਅਤੇ ਦੁਰਘਟਨਾ ਤੋਂ ਬੱਚ ਪਾਉਣਗੇ, ਉੱਥੇ ਦੂਜੇ ਪਾਸੇ ਟ੍ਰੇਫਿਕ ਜਾਮ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਤੋਂ ਗੁਰੂਗ੍ਰਾਮ ਵਾਸੀਆਂ ਨੂੰ ਰਾਹਤ ਮਿਲੇਗੀ ਅਤੇ ਵਾਹਨ ਚਾਲਕਾਂ ਦੇ ਸਮੇਂ ਦੀ ਬਚੱਤ ਹੋਵੇਗੀ|
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇਕ-ਇਕ ਕਰ ਕੇ ਗੁਰੂਗ੍ਰਾਮ ਦੀ ਟ੍ਰੇਫਿਕ ਜਾਮ ਨਾਲ ਸਬੰਧਿਤ ਸਮਸਿਆਵਾਂ ਨੂੰ ਹੱਲ ਕਰ ਰਹੇ ਹਨ| ਪਹਿਲਾਂ ਇਫਕੋ ਚੌਕ, ਸਿਵਨੇਚਰ ਟਾਵਰ ਅਤੇ ਰਾਜੀਵ ਚੌਕ ਨੂੰ ਟ੍ਰੇਫਿਕ ਜਾਮ ਤੋਂ ਮੁਕਤ ਕੀਤਾ ਅਤੇ ਉਸ ਦੇ ਬਾਅਦ ਹੀਰੋ ਹਾਂਡਾ ਚੌਕ ‘ਤੇ ਫਲਾਈਓਵਰ ਬਣਾ ਕੇ ਉਸ ਨੂੰ ਜਾਮ ਮੁਕਤ ਕੀਤਾ| ਹੁਣ ਸ਼ੰਕਰ ਚੌਕ ਨੂੰ ਜਾਮ ਮੁਕਤ ਕੀਤਾ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਦੇ Jੈਂਬਿਅੰਸ ਮਾਲ ਦੇ ਕੋਲ ਵੀ ਕੌਮੀ ਰਾਜਮਾਰਗ ਨੰਬਰ 48 ‘ਤੇ ਚਾਰ ਲੇਣ ਦਾ ਯੂ-ਟਰਨ ਅੰਡਰਪਾਸ ਬਣਾਇਆ ਜਾ ਰਿਹਾ ਹੈ, ਜੋ ਆਪਣੇ ਨਿਰਮਾਣ ਦੇ ਆਖੀਰੀ ਪੜਾਅ ਵਿਚ ਹੈ| ਇਹ ਅੰਡਰਪਾਸ ਬਨਣ ਦੇ ਬਾਅਦ ਗੁਰੂਗ੍ਰਾਮ ਵਾਸੀਆਂ ਨੂੰ Jੈਂਬਿਅੰਸ ਮਾਲ ਜਾਂ ਡੀਐਫਐਲ ਸਾਈਬਰ ਸਿਟੀ ਦੇ ਵੱਲ ਜਾਣ ਲਈ ਦਿੱਲੀ ਦੇ ਰਜੋਕਰੀ ਫਲਾਈਓਵਰ ਦੇ ਹੇਠਾਂ ਤੋਂ ਘੁੰਮ ਕੇ ਆਉਣ ਦੀ ਜਰੂਰਤ ਨਹੀਂ ਪਵੇਗੀ ਅਤੇ ਉਹ ਇਸ ਅੰਡਰਪਾਸ ਤੋਂ ਹੀ ਆਪਣੇ ਡੇਸਟੀਨੇਸ਼ਨ ‘ਤੇ ਪਹੁੰਚ ਪਾਉਣਗੇ| ਦਿੱਲੀ-ਜੈਪੁਰ ਹਾਈਵੇ ‘ਤੇ ਡੀਐਲਐਫ ਸਾਈਬਰ ਸਿਟੀ ਦੇ ਨੇੜੇ ਬਣਾਏ ਗਏ ਯੂ-ਟਰਨ ਫਲਾਈਓਵਰ ਅਤੇ Jੈਂਬਿਅੰਸ ਮਾਲੇ ਦੇ ਨੇੜੇ ਬਣਾਏ ਜਾ ਰਹੇ ਯੂ-ਟਰਨ ਅੰਡਰਪਾਸ, ਦੋਨਾਂ ਦੀ ਕੁੱਲ ਅਨੁਮਾਨਿਤ ਲਾਗਤ 122 ਕਰੋੜ 16 ਲੱਖ ਰੁਪਏ ਹੈ ਜਿਸ ਵਿੱਚੋਂ ਲਗਭਗ 52 ਕਰੋੜ ਰੁਪਏ ਦੀ ਲਾਗਤ ਦੇ ਯੂ-ਟਰਨ ਏਲੀਵੇਟਿਡ ਫਲਾਈਓਵਰ ਦਾ ਨਿਰਮਾਣ ਪੂਰਾ ਕੀਤਾ ਗਿਆ ਹੈ| ਪੂਰੇ ਪ੍ਰੋਜੈਕਟ ਦੀ ਲਾਗਤ ਨੂੰ 75ਯ35 ਅਨੂਪਾਤ ਵਿਚ ਐਨਐਚਆਈ ਤੇ ਰਾਜ ਸਰਕਾਰ ਖਰਚ ਕਰ ਰਹੀ ਹੈ| ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਵਿਚ ਵੱਖ-ਵੱਖ ਪ੍ਰੋਜੈਕਟਰਾਂ ‘ਤੇ ਕੰਮ ਚੱਲ ਰਿਹਾ ਹੈ, ਜਿਵੇਂ ਦੁਆਰਕਾ ਐਕਸਪ੍ਰੈਸ ਵੇ ਦਾ ਕੰਮ ਜਾਂ ਮੇਟਰੋ ਵਿਸਥਾਰ ਹੋਵੇ, ਅਜਿਹੇ ਵੱਖ-ਵੱਖ ਵਿਕਾਸ ਕੰਮਾਂ ਵਿਚ ਗੁਰੂਗ੍ਰਾਮ ਜਿਲ੍ਹਾ ਦੇ ਵੱਧਦੇ ਉਦਯੋਗਿਕੀਕਰਣ ਨੂੱ ਵੀ ਲਾਭ ਮਿਲ ਰਿਹਾ ਹੈ|
ਈ-“ਦਘਾਟਨ ਮੌਕੇ ‘ਤੇ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਦੇ ਪਰਿਯੋਜਨਾ ਨਿਦੇਸ਼ਕ ਸ਼ਸ਼ੀ ਭੂਸ਼ਣ ਨੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਦਸਿਆ ਕਿ ਨਵੇਂ ਨਿਰਮਾਣਿਤ ਯੂ-ਟਰਨ ਫਲਾਈਓਵਰ ਦੀ ਲੰਬਾਈ 675 ਮੀਟਰ ਹੈ ਅਤੇ ਇਸ ਦੀ ਚੌੜਾਈ 12.5 ਮੀਟਰ ਹੈ| ਉਨ੍ਹਾਂ ਨੇ ਦਸਿਆ ਕਿ ਕੋਵਿਡ-19 ਦੀ ਚਨੌਤੀ ਦੇ ਬਾਵਜੂਦ ਇਸ 3 ਲੇਨ ਦੇ ਯੂ-ਟਰਨ ਫਲਾਈਓਵਰ ਦਾ ਨਿਰਮਾਣ 18 ਮਹੀਨਿਆਂ ਦੀ ਨਿਰਧਾਰਿਤ ਸਮੇਂ ਵਿਚ ਪੁਰਾ ਕੀਤਾ ਗਿਆ ਹੈ| ਨਿਰਮਾਣ ਪੂਰਾ ਹੋਣ ਦੇ ਬਾਅਦ ਵੀ ਇਸ ਦਾ ਰੱਖਾਵ 48 ਮਹੀਨਿਆਂ ਤਕ ਸਬੰਧਿਤ ਨਿਰਮਾਣ ਏਜੰਸੀ ਹੀ ਕਰੇਗੀ| ਇਸ ਦਾ ਨਿਰਮਾਣ ਮਾਰਚ 2019 ਵਿਚ ਸ਼ੁਰੂ ਹੋਇਆ ਸੀ| ਉਨ੍ਹਾਂ ਨੇ ਇਹ ਵੀ ਕਿਹਾ ਕਿ ਅਨੁਮਾਨ ਹੈ ਕਿ ਇਸ ਡਲਾਈਓਵਰ ਦਾ ਲਗਭਗ 16000 ਵਾਹਨ ਵਰਤੋ ਕਰਣਗੇ|
ਇਸ ਮੌਕੇ ‘ਤੇ ਈ-ਉਦਘਾਟਨ ਦੇ ਨਾਂਲ ਫਲਾਈਓਵਰ ਨਾਲ ਜੁੜੀ ਡਾਕਿਯੂਮਂੈਟਰੀ ਵੀ ਦਿਖਚਾਈ ਗਈ|

******

ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਕਰਨਾਲ ਵਿਚ ਕੂੜਾ-ਕਚਰਾ ਚੁੱਕਣ ਵਾਲੇ 40 ਨਵੇਂ ਟਿੱਪਰਾਂ ਤੇ 2 ਜੀਸੀਬੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਚੰਡੀਗੜ੍ਹ, 1 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕਰਨਾਲ ਦੇ ਸੈਕਟਰ-12 ਸਥਿਤ ਐਚਐਬੀਪੀ ਗਰਾਊਂਡ ਤੋਂ ਕੂੜਾ-ਕਚਰਾ ਚੁੱਕਣ ਵਾਲੇ 40 ਨਵੇਂ ਟਿੱਪਰਾਂ ਤੇ 2 ਜੀਸੀਬੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ| ਨਵੇਂ ਟਿੱਪਰ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਨਗਰ ਨਿਗਮ, ਕਰਨਾਲ ਨੂੰ ਦਿੱਤੇ ਗਏ ਹਨ| ਨਿਗਮ ਵਿਚ ਹੁਣ ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਇੱਪਰਾਂ ਦੀ ਕੁੱਲ ਗਿਣਤੀਅ 90 ਹੋ ਗਈ ਹੈ, ਹੁਣ ਸ਼ਹਿਰ ਦੇ ਹਰੇਕ ਵਾਰਡ ਵਿਚ 2 ਦੀ ਥਾਂ 4 ਟਿੱਪਰਾਂ ਦੀਆਂ ਸੇਵਾਵਾਂ ਰਹਿਣਗੀਆਂ, ਜਿਸ ਨਾਲ ਕੂੜਾ ਇਕੱਠਾ ਕਰਣ ਅਤੇ ਉਸ ਨੂੰ ਸੋਲਿਡ ਵੇਸਟ ਪਲਾਂਟ ਵਿਚ ਲੈ ਜਾਣ ਦੇ ਕਾਰਜ ਵਿਚ ਹੋਰ ਬਿਹਰਤੀ ਹੋਵੇਗੀ|
ਮੁੱਖ ਮੰਤਰੀ ਨੇ ਨਗਰ ਨਿਗਮ ਦੇ ਸਫਾਈ ਸੰਸਾਧਨ ਵਿਚ ਨਵੇ ਟਿੱਪਰਾਂ ਦੇ ਸ਼ਾਮਿਲ ਹੋਣ ‘ਤੇ ਨਿਗਮ ਅਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ|
ਨਵੇਂ ਟਿੱਪਰ ਪਹਿਲੇ ਟਿੱਪਰਾਂ ਤੋਂ ਵੱਖ ਹਨ- ਦੱਸ ਦੇਣ ਕਿ 40 ਨਵੇਂ ਟਿੱਪਰਾਂ ਦੀ ਖਾਸੀਅਤ ਹੈ ਕਿ ਉਨ੍ਹਾਂ ਵਿਚ ਗਿੱਲੇ ਅਤੇ ਸੁੱਖੇ ਕੂੜੇ ਦੇ ਲਈ ਹਰਾ ਅਤੇ ਨੀਲਾ ਹੋਣ ਦੇ ਨਾਲ-ਨਾਲ ਬਾਕਸ ਵੀ ਵੱਖ-ਵੱਖ ਬਣਾਏ ਗਏ ਹਨ, ਤਾਂ ਜੋ ਹਾਊਸਹੋਲਡ ਜਾਂ ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਸਙਾਈ ਕਰਮਚਾਰੀਆਂ ਨੂੰ ਸੈਗਰੀਗੇਸ਼ਨ ਵਿਚ ਕਿਸੇ ਤਰ੍ਹਾ ਦੀ ਮੁ ਕਲ ਨਾ ਆਵੇ| ਇਹ ਹੀ ਨਹੀ ਪਿਛੇ ਦੀ ਸਾਇਡ ਵਿਚ ਬਾਇਓਮੈਡੀਕਲ ਵੇਸਟ ਤੇ ਈ-ਵੇਸਟ ਪਾਉਣ ਲਈ ਲੋਹੇ ਦੇ ਦੋ ਸਰਕਲ ਬਣਾਏ ਗਏ ਹਨ, ਜਿਨ੍ਹਾਂ ਵਿਚ ਅਜਿਹੇ ਵੇਸਟ ਲਈ ਡਸਟਬਿਨ ਰੱਖੇ ਜਾਣਗੇ|
ਦੂਜੇ ਪਾਸੇ ਨਵੇਂ ਟਿੱਪਰਾਂ ਨੂੰ ਲੈ ਕੇ ਨਿਗਮ ਕਮਿਸ਼ਨਰ ਵਿਕਰਮ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾਂ ਹੁਣ ਹੋਰ ਬਿਹਰਤ ਬਣੇਗੀ| ਕਰਨਾਲ ਸਫਾਈ ਦੇ ਮਾਮਲੇ ਵਿਚ ਪਹਿਲਾਂ ਹੀ ਕੌਮੀ ਪੱਧਰ ‘ਤੇ ਕਈ ਵਾਰ ਸਨਾਮਜਨਕ ਰੈਂਕਿੰਗ ਪ੍ਰਾਪਤ ਕਰ ਚੁੱਕਾ ਹੈ| ਹੁਣ ਇੰਨ੍ਹਾਂ ਉਪਾਆਂ ਨਾਲ ਬਿਨ੍ਹਾਂ ਕਿਸੇ ਸ਼ੱਕ ਕਰਨਾਲ ਟਾਪ 10 ਵਿਚ ਆਪਣਾ ਸਥਾਨ ਹਾਸਲ ਕਰੇਗਾ, ਅਜਿਹੀ ਉਮੀਦ ਹੈ| ਉਨ੍ਹਾਂ ਨੇ ਹਾਊਸਹੋਲਡ ਤੋਂ ਵੀ ਅਪੀਲ ਕੀਤੀ ਹੈ ਕਿ ਗਲੀ-ਮੋਹੱਲਿਆਂ ਵਿਚ ਜਿਵੇਂ ਹੀ ਟਿੱਪਰ ਮਿਲਣ ਦੀ ਸੂਚਨਾ ਮਿਲੇ ਘਰ ਤੋਂ ਨਿਕਲਣ ਵਾਲੇ ਗਿੱਲੇ ਅਤੇ ਸੁੱਖੇ ਕੁੜੇ ਨੂੰ ਵੱਖ-ਵੱਖ ਕਰ ਕੇ ਹੀ ਪਾਉਣ| ਨਗਰ ਨਿਗਮ ਵੱਲੋਂ ਪਹਿਲਾਂ ਹੀ ਸਾਰੇ ਹਾਊਸ ਹੋਲਡ ਨੂੰ ਸੋਰਸ ਸੈਗ੍ਰੀਗੇਸ਼ਨ ਲਈ ਨੀਲੇ ਅਤੇ ਹਰੇ ਡਸਟਬਿਨ ਵੰਡ ਕੀਤੇ ਗਏ ਸਨ, ਉਨ੍ਹਾਂ ਵਿਚ ਹੀ ਕੂੜਾ ਪਾਊਣ|

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਹਰਿਆਣਾ ਦਿਵਸ ਦੇ ਮੌਕੇ ‘ਤੇ ਭਾਰਤਨੈਟ ਦੇ ਤਹਿਤ ਕਰਨਾਲ ਜਿਲ੍ਹੇ ਦੀ ਕਰੀਬ 288 ਚੌਪਾਲਾਂ ਨੂੰ ਵਾਈ-ਫਾਈ ਨਾਲ ਲੈਸ ਕੀਤਾ
ਚੰਡੀਗੜ੍ਹ, 1 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਹਰਿਆਣਾ ਦਿਵਸ ਦੇ ਮੌਕੇ ‘ਤੇ ਭਾਰਤਨੈਟ ਦੇ ਤਹਿਤ ਕਰਨਾਲ ਜਿਲ੍ਹੇ ਦੀ ਕਰੀਬ 288 ਚੌਪਾਲਾਂ ਨੂੰ ਵਾਈ-ਫਾਈ ਨਾਲ ਲੈਸ ਕੀਤਾ| ਕਰਨਾਲ ਵਿਚ ਇਸ ਈ-ਚੌਪਾਲ ਪ੍ਰੋਗ੍ਰਾਮ ਦਾ ਉਦਘਾਟਨ ਮੁੱਖ ਮੰਤਰੀ ਮਨੋਹਰ ਲਾਲ ਨੇ ਯੋਜਨਾ ਦਾ ਲਾਭ ਲੈ ਰਹੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਬੀਐਲਈ ਨਾਲ ਸਿੱਧਾ ਸੰਵਾਦ ਕੀਤਾ| ਉਨ੍ਹਾਂ ਨੇ ਕਿਹਾ ਕਿ ਵਾਈ-ਫਾਈ ਦੀ ਸਹੂਲਤ ਨਾਲ ਲੋਕਾਂ ਨੂੰ ਹੁਣ ਘਰ ਬੇਠੈ ਹੀ ਘੱਟ ਕੀਮਤ ‘ਤੇ ਸਰਕਾਰ ਦੀ 550 ਤੋਂ ਵੱਧ ਯੌਜਨਾਵਾਂ ਤੇ ਸੇਵਾਵਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ| ਹੁਣ ਉਨ੍ਹਾਂ ਨੇ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ|
ਮੁੱਖ ਮੰਤਰੀ ਨੇ ਈ-ਚੌਪਾਲ ਦੇ ਉਦਘਾਟਨ ਮੌਕੇ ‘ਤੇ ਦਸਿਆ ਕਿ ਹੁਣ ਕਰਨਾ ਦੀ 382 ਗ੍ਰਾਮ ਪੰਚਾਇਤਾਂ ਤੋਂ 288 ਪੰਚਾਇਤਾਂ ਵਿਚ ਫਾਈਬਰ ਆਪਟਿਕਲ ਕੇਬਲ ਵਿਛਾਉਣ ਦਾ ਕਾਰਜ ਪੂਰਾ ਹੋ ਚੁੱਕਾ ਹੈ, ਜਦੋਂ ਕਿ 225 ਗ੍ਰਾਮ ਪੰਚਾਇਤਾਂ ਵਿਚ ਇੰਟਰਨੈਟ ਤੇ ਵਾਈ-ਫਾਈ ਦੀ ਸਹੂਲਤ ਸਚਾਰੂ ਢੰਗ ਨਾਲ ਚੱਲ ਰਹੀ ਹੈ| ਇਸ ਦੇ ਲਈ ਉਨ੍ਹਾਂ ਨੇ ਜਿਲ੍ਹਾ ਦੀ ਪੰਚਾਇਤਾਂ ਨੂੰ ਵਧਾਈ ਦਿੱਤੀ| ਉਨ੍ਹਾਂ ਨੇ ਕਿਹਾ ਕਿ ਇਹ ਇੰਫੋਰਮੇਸ਼ਨ ਤਕਨਾਲੋਜੀ ਆਈਟੀ ਭਾਰਤਨੈਟ ਅਤੇ ਕਾਮਨ ਸਰਵਿਸ ਸੈਂਟਰ ਦੀ ਮਿਹਨਤ ਦਾ ਫੱਲ ਹੈ ਅਤੇ ਇਹ ਅੱਜ ਦੇ ਸਮੇਂ ਦੀ ਜਰੂਰਤ ਹੈ| ਪਿੰਡ ਹੋਵੇ ਜਾਂ ਸ਼ਹਿਰ ਸਾਰੇ ਥਾਵਾਂ ਮੋਬਾਇਲ ਤੇ ਕੰਪਿਊਟਰ ਦੀ ਵਰਤੋ ਹੋ ਰਹੀ ਹੈ, ਜਦੋਂ ਤੋਂ ਘੜੀਆਂ ਵੀ ਇੰਟਰਨੈਟ ਨਾਲ ਕਨੈਕਟ ਹੋ ਗਈਆਂ ਹਨ| ਦੂਰਸੰਚਾਰ ਕ੍ਰਾਂਤੀ ਨਾਲ ਦੁਨੀਆ ਵਿਚ ਇਕ-ਦੂਜੇ ਤੋਂ ਦੂਰੀਆਂ ਖਤਮ ਹੋ ਗਈਆਂ ਹਨ, ਕੋਈ ਵੀ ਵਿਅਕਤੀ ਘਰ ਤੋਂ ਦੇਸ਼ ਤੇ ਦੁਨੀਆ ਦੇ ਕਿਸੇ ਕੋਨੇ ਵਿਚ ਗਲਬਾਤ ਤੇ ਸੰਦੇਸ਼ ਭੇਜ ਸਕਦਾ ਹੈ| ਉਨ੍ਹਾਂ ਨੇ ਕਿਹਾ ਕਿ ਪਹਿਲਾਂ ਛੋਟੇ-ਛੋਟੇ ਕੰਮਾਂ ਦੇ ਲਈ ਵਿਅਕਤੀ ਸਰਕਾਰੀ ਦਫਤਰਾਂ ਦੇ ਚੱਕਰ ਕੱਟਨੇ ਪੈਂਦੇ ਸਨ, ਹੁਣ ਇੰਟਰਨੈਟ ਰਾਹੀਂ ਅਜਿਹੇ ਕੰਮਾਂ ਦਾ ਘਰ ਬੈਠੇ ਹੀ ਲਾਭ ਲੈ ਸਕਦੇ ਹਨ| ਇਸ ਦੇ ਚਾਜਜਿਜ ਵੀ ਬਹੁਤ ਜਾਇਜ ਹਨ, ਸਿਰਫ 10 ਰੁਪਏ ਖਰਚ ਕਰ ਕੇ ਕੋਈ ਵਿਅਕਤੀ ਇੰਟਰਨੈਟ ਦੀ ਵਰਤੋ ਕਰ ਸਕਦਾ ਹੈ, ਜਿਸ ਨਾਲ ਜਰੂਰਤ ਅਨੁਸਾਰ ਵਧਾਇਆ ਜਾ ਸਕਦਾ ਹੈ|
ਮੁੱਖ ਮੰਤਰੀ ਨੇ ਅੱਗੇ ਦਸਿਆ ਕਿ ਹਰਿਆਣਾ ਵਿਚ 550 ਅਜਿਹੀ ਸੇਵਾਵਾਂ ਤੇ ਯੋਜਨਾਵਾਂ ਹਨ, ਜਿਨ੍ਹਾਂ ਦਾ ਲਾਭ ਲੈਣ ਲਈ ਆਨਲਾਇਨ ਫਾਰਮ ਭਰੇ ਜਾਂਦੇ ਹਨ| ਸਰਕਾਰ ਦੀ ਮੇਰੀ ਫਸਲ-ਮੇਰਾ ਬਿਊਰਾ ਯੋਜਨਾ ਕਿਸਾਨ ਹਿੱਤਕਾਰੀ ਹੈ, ਜਿਸ ਦਾ ਵੇਰਵਾ ਪੋਰਟਲ ‘ਤੇ ਪਾਉਣਾ ਹੁੰਦਾ ਹੈ| ਖਾਸ ਗਲ ਇਹ ਹੈ ਕਿ ਇਸ ਦੇ ਲਈ 10 ਰੁਪਏ ਏਕੜ ਦੇ ਹਿਸਾਬ ਨਾਲ ਸਰਕਾਰ ਸਬੰਧਿਤ ਕਿਸਾਨ ਨੂੰ ਦਿੰਦੀ ਹੈ| ਹਰਿਆਣਾ ਵਿਚ ਬਹੁਤ ਕਿਸਾਨਾਂ ਨੇ ਇਸ ਨੂੰ ਅਪਨਾਇਆ ਹੈ ਅਤੇ ਉਨ੍ਹਾਂ ਨੂੰ ਮੰਡੀਆਂ ਵਿਚ ਫਸਲ ਵੇਚਣ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਨਹੀਂ ਆਈ| ਮੁੱਖ ਮੰਤਰੀ ਨੇ ਪ੍ਰੋਗ੍ਰਾਮ ਵਿਚ ਮੌਜੂਦ ਵੱਖ-ਵੱਖ ਪੰਚਾਇਤਾਂ ਦੇ ਸਰਪੰਚਾਂ ਰਾਹੀਂ ਅਪੀਲ ਕਰ ਕਿਹਾ ਕਿ ਸਰਕਾਰ ਕਿਸੇ ਵੀ ਵਰਗ ਲਈ ਜੋ ਫੈਸਲਾ ਲੈਂਦੀ ਹੈ, ਉਸ ਦਾ ਲਾਭ ਚੁੱਕ ਲੈਣਾ ਚਾਹੀਦਾ ਹੈ|
ਇਸ ਦੇ ਬਾਅਦ ਮੁੱਖ ਮੰਤਰੀ ਨੇ ਪ੍ਰੋਗ੍ਰਾਮ ਵਿਚ ਸ਼ਾਮਿਲ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਬੀਐਲਈ ਨਾਲ ਸੰਵਾਦ ਕੀਤਾ ਅਤੇ ਉਨ੍ਹਾਂ ਤੋਂ ਕਾਮਨ ਸਰਵਿਸ ਸੈਂਟਰ ਰਾਹੀਂ ਪ੍ਰਾਪਤ ਰੁਜਗਾਰ ਤੇ ਆਮਦਨ ਬਾਰੇ ਗਲ ਕੀਤੀ| ਗੁੜਪੁਰ ਖਾਲਸਾ ਦੇ ਸਰਪੰਚ ਤੋਂ ਉਨ੍ਹਾਂ ਨੇ ਪੁਛਿਆ ਕਿ ਪਿੰਡ ਵਿਚ ਵਾਈ-ਫਾਈ ਦੇ ਕਿੰਨੇ ਕਨੈਕਸ਼ਨ ਹੋ ਗਏ ਹਨ| ਇਸ ‘ਤੇ ਸਰਪੰਚ ਨੇ ਦਸਿਆ ਕਿ ਸਰਕਾਰ ਦੀ ਇਸ ਮਹਤੱਵਕਾਂਸ਼ੀ ਯੋਜਨਾ ਨਾਲ ਪਿੰਡ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਅਤੇ ਹੁਣ ਤਕ 80 ਲੋਕਾਂ ਨੇ ਨਿਜੀ ਕਨੈਕਸ਼ਨ ਲੈ ਲਏ ਹਨ| ਉਨ੍ਹਾਂ ਨੇ ਦਸਿਆ ਕਿ ਪ੍ਰਾਈਵੇਟ ਜਾਬ ਕਰਨ ਵਾਲੇ ਅਤੇ ਕੋਚਿੰਗ ਕਲਾਸਿਸ ਦੇ ਵਿਦਿਆਰਥੀਆਂ ਨੇ ਇਸ ਸੇਵਾ ਦਾ ਚੰਗਾ-ਖਾਸਾ ਫਾਇਦਾ ਚੁਕਿਆ ਹੈ, ਇਸ ਦੇ ਲਈ ਸਰਪੰਚ ਨੇ ਮੁੱਖ ਮੰਤਰੀ ਧੰਨਵਾਦ ਪ੍ਰਗਟਾਇਆ ਹੈ|
ਮੁੱਖ ਮੰਤਰੀ ਨੇ ਇਸ ਤਰ੍ਹਾ ਕੁਟੇਲ ਦੇ ਸਰਪੰਚ ਸੰਦੀਪ ਕਲਿਆਣ, ਰਾਏਸਨ ਦੀ ਬੀਐਲਈ ਮੰਜੂ ਬਾਲਾ ਅਤੇ ਕਾਛਵਾ ਦੇ ਬੀਐਲਈ ਤੋਂ ਵੀ ਕਾਮਨ ਸਰਵਿਸ ਸੈਂਟਰ ਅਤੇ ਉਸ ਤੋਂ ਹੋਣ ਵਾਲੀ ਆਮਦਨ ਨੂੰ ਲੈ ਕੇ ਸੰਵਾਦ ਕੀਤਾ|
ਪ੍ਰੋਗ੍ਰਾਮ ਵਿਚ ਜਿਲ੍ਹਾ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਵਾਈ-ਫਾਈ ਚੌਪਾਲ ਸਹੂਨਤ ਨਾਲ ਹਰੇਕ ਪੰਚਾਇਤ ਵਿਚ ਘੱਟ ਤੋਂ ਘੱਟ 5 ਸਰਕਾਰੀ ਲੋਕੇਸ਼ਨ ਜਿਵੇਂ ਗ੍ਰਾਮ ਸਕੱਤਰੇਤ, ਆਂਗਨਵਾੜੀ, ਪੀ.ਐਚ.ਸੀ. ਤੇ ਸੀਐਚਸੀ, ਪੁਲਿਸ ਸਟੇਸ਼ਨ ਤੇ ਸਰਕਾਰੀ ਸਕੂਲ ਵਰਗੀ ਥਾਵਾਂ ‘ਤੇ ਇਕ ਸਾਲ ਦੇ ਲਈ ਵਾਈ-ਫਾਈ ਦੀ ਦਿੱਤੀ ਜਾ ਰਹੀ ਹੈ| ਉਨ੍ਹਾਂ ਦਸਿਆ ਕਿ ਸਾਰੀ ਪੰਚਾਇਤਾਂ ਨੂੰ ਵਾਈ-ਫਾਈ ਯੁਕਤ ਕਰਨ ਲਈ ਜੋਰ-ਸ਼ੋਰ ਨਾਲ ਕੰਮ ਚੱਲ ਰਿਹਾ ਹੈ, ਜਿਸ ਵਿਚ ਭਾਰਤਨੈਟ ਤੇ ਸੀਐਚਸੀ ਮਹਤੱਵਪੂਰਣ ਸਹਿਯੋਗ ਦੇ ਰਹੇ ਹਨ|
ਪ੍ਰੋਗ੍ਰਾਮ ਵਿਚ ਕਾਮਨ ਸਰਵਿਸ ਸੈਂਟਰ ਪ੍ਰਦਾਤਾ ਸੇਵਾ ਦੇ ਨੈਸ਼ਨਲ ਹੈਡ ਮਨੀਸ਼ ਅਗਰਵਾਲ ਨੇ ਦਸਿਆ ਕਿ ਦੇਸ਼ ਦੀ ਕੁੱਲ 6 ਹਜਾਰ 188 ਗ੍ਰਾਮ ਪੰਚਾਇਤਾਂ ਵਿੱਚੋਂ 5 ਹਜਾਰ 79 ਵਾਈ-ਫਾਈ ਯੁਕਤ ਹੋ ਗਈ ਹੈ| ਇਸ ਤਰ੍ਹਾ ਕਰੀਬ 4 ਹਜਾਰ 743 ਪੰਚਾਇਤਾਂ ਵਿਚ ਵਾਈ-ਫਾਈ ਹਾਟ ਸਪਾਟ ਹੈ, 16 ਹਜਾਰ 9 ਘਰਾਂ ਵਿਚ ਫਾਈਬਰ ਦੀ ਵਾਇਰਿੰਗ ਕੀਤੀ ਗਈ ਹੈ, ਜਦੋਂ ਕਿ 11 ਹਜਾਰ ਪਿੰਡ ਵਿਚ ਉੱਪਰ ਬਣਾਈ ਗਈ ਸਰਕਾਰੀ ਲੋਕੇਸ਼ਨ ‘ਤੇ ਬੀਐਸਐਨਐਲ ਅਤੇ ਬੀਬੀਐਨਐਲ ਦੀ ਨੇਟ ਸਰਵਿਸ ਭਾਰਤਨੇਟ ਵੱਲੋਂ ਇਕ ਸਾਲ ਦੇ ਲਈ ਫਰੀ ਵਾਈਫਾਈ ਸਹੂਲਤ ਦਿੱਤੀ ਜਾ ਰਹੀ ਹੈ|

  • Share