ਹਰਿਆਣਾ ਸਰਕਾਰ ਨੇ 15 ਆਈ.ਏ.ਐਸ. ਅਧਿਕਾਰੀਆਂ ਦੇ ਪਦੋਂਉੱਨਤੀ ਦੇ ਆਦੇਸ਼ ਜਾਰੀ ਕੀਤੇ.

ਚੰਡੀਗੜ੍ਹ 29 ਦਸੰਬਰ  – ਹਰਿਆਣਾ ਸਰਕਾਰ ਨੇ ਪਹਿਲੀ ਜਨਵਰੀ, 2018 ਤੋਂ 15 ਆਈ.ਏ.ਐਸ. ਅਧਿਕਾਰੀਆਂ ਦੇ ਪਦੋਂਉੱਨਤੀ ਦੇ ਆਦੇਸ਼ ਜਾਰੀ ਕੀਤੇ ਹਨ।

1993 ਬੈਚ ਦੇ ਵੀ.ਊਮਾਂਕਰ, ਸ੍ਰੀਮਤੀ ਸੁਕ੍ਰਿਤੀ ਲਿਖੀ ਅਤੇ ਸ੍ਰੀਮਤੀ ਨੀਰਜਾ ਸ਼ੇਖਰ ਨੂੰ ਉੱਚਤਮ ਪ੍ਰਸ਼ਾਸਨਿਕ ਗ੍ਰੇਡ ਵਿਚ ਪਦੋਂਉੱਨਤ ਕੀਤਾ ਹੈ। ਸਰਕਾਰ ਨੇ ਸ੍ਰੀਮਤੀ ਦਿਪਤੀ ਊਮਾ ਸ਼ੰਕਰ, ਜੋ ਇਸ ਸਮੇਂ ਕੇਂਦਰ ਵਿਚ ਡੈਪੂਟੇਸ਼ਨ ‘ਤੇ ਹੈ, ਨੂੰ ਵੀ ਉੱਚਤਮ ਪ੍ਰਸ਼ਾਸਨਿਕ ਗ੍ਰੇਡ ਵਿਚ ਪ੍ਰੋਫੋਰਮਾ ਪਦੋਂਉੱਨਤੀ ਦਿੱਤੀ ਹੈ।

ਇਸ ਤਰ੍ਹਾਂ, 2009 ਬੈਚ ਦੇ ਯਸ਼ ਗਰਗ ਪੰਕਜ, ਸ੍ਰੀਮਤੀ ਸ਼ਰਣਦੀਪ ਕੌਰ ਬਰਾੜ, ਅਸ਼ੋਕ ਕੁਮਾਰ ਸ਼ਰਮਾ ਅਤੇ ਮਨੀ ਰਾਮ ਸ਼ਰਮਾ ਨੂੰ ਜੂਨੀਅਰ ਪ੍ਰਸ਼ਾਸਨਿਕ ਗ੍ਰੇਡ ਵਿਚ ਪਦੋਂਉੱਨਤ ਕੀਤਾ ਹੈ।

2014 ਬੈਚ ਦੇ ਅਨੀਸ਼ ਯਾਦਵ, ਮਨੋਜ ਕੁਮਾਰ, ਮੁਨੀਸ਼ ਸ਼ਰਮਾ, ਸ੍ਰੀਮਤੀ ਰਾਣੀ ਨਾਗਰ, ਵਿਕਰਮ ਅਤੇ ਸ੍ਰੀਮਤੀ ਮੋਨਿਕਾ ਗੁਪਤਾ ਨੂੰ ਸੀਨੀਅਰ ਟਾਈਮ ਸਕੇਲ ਵਿਚ ਪਦੋਂਉੱਨਤ ਕੀਤਾ ਹੈ।