ਸੱਤ ਮੈਗਾ ਨਿਵੇਸ਼ ਪ੍ਰਸਤਾਵਾਂ ਨੂੰ ਪ੍ਰਵਾਨਗੀ.

ਚੰਡੀਗੜ੍ਹ, 28 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹਰਿਆਣਾ ਇੰਟਰ੍ਰਪ੍ਰਾਇਜ ਪ੍ਰਮੋਸ਼ਨ ਬੋਰਡ ਨੇ ਅੱਜ ਇੱਥੇ ਸੱਤ ਮੈਗਾ ਨਿਵੇਸ਼ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ, ਜਿੰਨ੍ਹਾਂ ਨੇ ਉਦਮ ਪ੍ਰੋਤਸਾਹਨ ਨੀਤੀ ਵਿਚ ਮੌਜ਼ੂਦਾ ਪ੍ਰਵਧਾਨ ਦੇ ਤਹਿਤ ਵਿਸ਼ੇਸ਼ ਪ੍ਰੋਤਸਾਹਨ ਪੈਕੇਜ ਲਈ ਅਪੀਲ ਕੀਤੀ ਹੈ। ਸੂਬਾ ਸਰਕਾਰ ਦੀ ਇਕ ਪ੍ਰਵਾਨਗੀ ਤੋਂ ਬਾਅਦ ਸੂਬੇ ਵਿਚ ਜਿੱਥੇ ਕੁਲ 1587 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ, ਉੱਥੇ ਕਰੀਬ 2200 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।

ਮੀਟਿੰਗ ਵਿਚ ਦਸਿਆ ਗਿਆ ਕਿ ਜਿੰਨ੍ਹਾਂ ਸੱਤ ਕੰਪਨੀਆਂ ਪੈਨਾਸੋਨਿਕ ਇੰਡਿਆ, ਅਨਰਿਚ ਅਗਰੋ, ਕੰਧਾਰੀ ਬਵਰੇਜਿਜ, ਸਟਾਰ ਵਾਇਰ ਇੰਡਿਆ ਲਿਮਟਿਡ, ਗੁਰੂਟੇਕ ਇੰਫਰਾ ਅਰਥ ਪ੍ਰਾਇਵੇਟ ਲਿਮਟਿਡ, Âਟੋਟੇਕ ਡੇਵਲੇਪਮੈਂਟ ਸੈਂਟਰ ਪ੍ਰਾਇਵੇਟ ਲਿਮਟਿਡ ਅਤੇ ਕਾਪ ਕੋਨਸ ਪ੍ਰਾਇਵੇਟ ਲਿਮਟਿਡ ਦੇ ਮੈਗਾ ਨਿਵੇਸ਼ ਦੇ ਪ੍ਰਸਤਾਵਾਂ ਦੀ ਮੰਜ਼ੂਰੀ ਪ੍ਰਦਾਨ ਕੀਤੀ ਗਈ ਹੈ ਉਹ ਪੰਚਕੂਲਾ, ਪਾਣੀਪਤ, ਰਿਵਾੜੀ, ਝੱਜਰ, ਰੋਹਤਕ, ਅੰਬਾਲਾ, ਫਰੀਦਾਬਾਦ ਅਤੇ ਗੁਰੂਗ੍ਰਾਮ ਜਿਲ੍ਹਿਆਂ ਵਿਚ ਜਲਦ ਹੀ ਸਥਾਪਿਤ ਹੋਵੇਗੀ। ਇਹ ਪਰਿਯੋਜਨਾਵਾਂ ਆਰ ਐਂਡ ਡੀ, ਫੂਡ ਪ੍ਰੋਸੈਸਿੰਗ, ਈ.ਐਸ.ਡੀ.ਐਮ., ਅਰੋਸਪੇਸ ਅਤੇ ਰੱਖਿਆ ਖੇਤਰ ਲਈ ਵਿਨਿਰਮਾਣ ਵਰਗੇ ਖੇਤਰ ਵਿਚ ਪ੍ਰਸਤਾਵਿਤ ਹੈ।

ਵੱਖ-ਵੱਖ ਨਿਵੇਸ਼ਕਾਂ ਨੂੰ ਲਾਭ ਦੇਣ ਲਈ ਸੂਬਾ ਸਰਕਾਰ ਨੇ ਇਕ ਅਨੁਕੂਲਿਤ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਪੈਕੇਜ ਇਕ ਬਹੁਤ ਹੀ ਉਪਯੋਗੀ ਉਪਕਰਣ ਹੈ, ਜੋ ਸੂਬਾ ਲਈ ਟੈਕਸ ਲਾਭ ਦਾ ਅਨੁਮਾਨ ਲਗਦਾ ਹੈ ਅਤੇ ਇਕ ਨਿਸ਼ਚਿਤ ਅਨੁਪਾਤ, ਥਾਂ ਦੇ ਆਧਾਰ ‘ਤੇ ਬਾਹਰ ਦੇ ਨਿਵੇਸ਼ਕਾਂ ਦੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ।