ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰਾਂ ਦੀ ਸ਼ਿਕਾਇਤਾਂ ਦਰਜ ਕਰਨ ਅਤੇ ਪੁਰਾਣੀ ਸ਼ਿਕਾਇਤਾਂ ਦੀ ਸੁਣਵਾਈ ਦੇ ਲਈ ਖਪਤਕਾਰ ਸ਼ਿਕਾਇਤ ਨਿਪਟਾਰਾ ਮੰਚ ਦੇ ਮੈਂਬਰ ਜਨਵਰੀ ਮਹੀਨੇ ਵਿਚ ਵੱਖ-ਵੱਖ ਸਥਾਨਾਂ ਦਾ ਦੌਰਾ ਕਰਨਗੇ।
ਚੰਡੀਗੜ੍ਹ, 27 ਦਸੰਬਰ – ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰਾਂ ਦੀ ਸ਼ਿਕਾਇਤਾਂ ਦਰਜ ਕਰਨ ਅਤੇ ਪੁਰਾਣੀ ਸ਼ਿਕਾਇਤਾਂ ਦੀ ਸੁਣਵਾਈ ਦੇ ਲਈ ਖਪਤਕਾਰ ਸ਼ਿਕਾਇਤ ਨਿਪਟਾਰਾ ਮੰਚ ਦੇ ਮੈਂਬਰ ਜਨਵਰੀ ਮਹੀਨੇ ਵਿਚ ਵੱਖ-ਵੱਖ ਸਥਾਨਾਂ ਦਾ ਦੌਰਾ ਕਰਨਗੇ।
ਨਿਗਮ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੰਚ ਦੇ ਮੈਂਬਰ 2 ਜਨਵਰੀ ਨੂੰ ਯਮੁਨਾਨਗਰ, 3 ਜਨਵਰੀ ਨੂੰ ਕਰਨਾਲ, 5 ਨੂੰ ਪਾਣੀਪਤ, 10 ਜਨਵਰੀ ਨੂੰ ਸੋਨੀਪਤ, 18 ਜਨਵਰੀ ਨੂੰ ਰੋਹਤਕ, 23 ਜਨਵਰੀ ਨੂੰ ਪੰਚਕੂਲਾ, 24 ਨੂੰ ਅੰਬਾਲਾ, 25 ਜਨਵਰੀ ਨੂੰ ਕੁਰੂਕਸ਼ੇਤਰ, 29 ਜਨਵਰੀ ਨੂੰ ਝੱਜਰ ਅਤੇ 30 ਜਨਵਰੀ ਨੂੰ ਕੈਥਲ ਦੇ ਸੁਪਰਾਟੈਡਿੰਗ ਇੰਜੀਨੀਅਰਾਂ ਦੇ ਦਫ਼ਤਰਾਂ ਵਿਚ ਸ਼ਿਕਾਇਤਾਂ ਦੀ ਸੁਣਵਾਈ ਕਰਨਗੇ ਅਤੇ ਨਵੀ ਸ਼ਿਕਾਇਤਾਂ ਵੀ ਦਰਜ ਕਰਨਗੇ। ਇਸ ਨਾਲ ਖਪਤਕਾਰਾਂ ਨੂੰ ਆਪਣੇ ਕੇਸ ਦੀ ਸੁਣਵਾਈ ਦੀ ਸੁਵਿਧਾ ਨੇੜਲੇ ਸਥਾਨ ‘ਤੇ ਉਪਲੱਬਧ ਹੋਵੇਗੀ।
Îਮੰਚ ਦੇ ਮੈਂਬਰ ਖਪਤਕਾਰਾਂ ਦੀ ਸਾਰੇ ਤਰ੍ਹਾ ਦੀ ਸਮੱਸਿਆਵਾਂ ਦੀ ਸੁਣਵਾਈ ਕਰਨਗੇ, ਜਿਸ ਵਿਚ ਮੁੱਖ ਬਿਲਿੰਗ, ਵੋਲਟੇਜ, ਮੀਟਰਿੰਗ ਨਾਲ ਸਬੰਧਿਤ ਸ਼ਿਕਾਇਤਾਂ, ਕਨੈਕਸ਼ਨ ਕੱਟਣੇ ਅਤੇ ਜੋੜਨੇ ਬਿਜਲੀ ਸਪਲਾਈ ਵਿਚ ਰੁਕਾਵਟਾਂ, ਕਾਰਜ ਕੁਸ਼ਲਤਾ, ਸੁਰੱਖਿਆ, ਵਿਸ਼ਵਾਸ ਵਿਚ ਕਮੀ ਅਤੇ ਹਰਿਆਣਾ ਬਿਜਲੀ ਵਿਨਿਲਾਮਕ ਕਮਿਸ਼ਨ ਦੇ ਆਦੇਸ਼ਾਂ ਦੀ ਅਣਗਹਿਲੀ ਆਦਿ ਸ਼ਾਮਿਲ ਹਨ। ਬਹਰਹਾਲ, ਮੰਚ ਵੱਲੋ ਬਿਜਲੀ ਐਕਟ ਦੀ ਧਾਰਾ 126 ਅਤੇ ਧਾਰਾ 135 ਤੋ 139 ਦੇ ਤਹਿਤ ਬਿਜਲੀ ਚੋਰੀ ਅਤੇ ਬਿਜਲੀ ਅਣਅਧਿਕਾਰਤ ਉਪਯੋਗ ਦੇ ਮਾਮਲਿਆਂ ਵਿਚ ਦੰਡ ਅਤੇ ਜੁਰਮਾਨਾ ਅਤੇ ਧਾਰਾ 161 ਦੇ ਤਹਿਤ ਜਾਂਚ ਅਤੇ ਦੁਰਘਟਨਾਵਾਂ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਨਹੀ ਕੀਤੀ ਜਾਵੇਗੀ।