,ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੦ਵਾਂ ਪ੍ਰਕਾਸ਼ ਪੁਰਬ ਦੇਸ ਪ੍ਰਦੇਸ ਵਿਚ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ।

ਪੰਚਕੂਲਾ-੨੫ ਦਸੰਬਰ,ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੦ਵਾਂ ਪ੍ਰਕਾਸ਼ ਪੁਰਬ ਦੇਸ ਪ੍ਰਦੇਸ ਵਿਚ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ।ਸਾਰੇ ਹੀ ਗੁਰਦੁਆਰਿਆਂ ਨੂੰ ਰੰਗ ਬਰੰਗੇ ਖੁਸ਼ਬੂਦਾਰ ਮਹਿਕਦੇ ਫ਼ੁਲਾਂ ਤੇ ਟਿਮਟਮਾਂਦੀਆਂ ਰੋਸ਼ਨੀਆਂ ਨਾਲ ਸਜਾeਆਿ ਗਿਆ ਸੀ ਜਿਥੇ ਤੜਕਸਾਰ ਤੌ ਹੀ ਵਡੀ ਗਿਣਤੀ ਵਿਚ ਪਹੁੰਚ ਕੇ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਨਤਮਸਤਕ ਹੁੰਦੀਆਂ ਰਹੀਆਂ ਤੇ ਰਾਗੀ ਜਥਿਆਂ ਵਲੌ ਧੁਰ ਕੀ ਬਾਣੀ ਦੇ ਰਸ ਭਿੰਨੇ ਕੀਰਤਨ ਦਾ ਰਸ ਮਾਨਦੀਆਂ ਰਹੀਆਂ । ਸਾਰੇ ਹੀ ਗੁਰਦੁਵਾਰਿਆਂ ਵਿਚ ਗੁਰੁ ਕਾ ਲੰਗਰ ਅਟੱਟ ਵਰਤਾਇਆ ਗਿਆ।ਸ੍ਰੀ ਗੁਰੂ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਜੀ ਵਿਖੇ ਵਿਸ਼ਵ ਪਧਰ ਤੇ ਮਨਾਏ ਜਾ ਰਹੇ ਇਸ ਦਿਨ ਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪੁਜੀਆਂ।ਇਸੇ ਤਰਾਂ ਸ੍ਰੀ ਗੁਰਦੁਆਰਾ ਨਾਡਾ ਸਾਹਿਬ ਪੰਚਕੂਲਾ ਤੇ ਇਸ ਦੇ ਆਸ ਪਾਸ ਦੇ ਗੁਰਦੁਆਰਿਆਂ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ,ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ,ਗੁ.ਫਤਿਹਗੜ ਸਾਹਿਬ ਜੀ ਵਿਖੇ ਵੀ ਵਡੀ ਗਿਣਤੀ ਵਿਚ ਸੰਗਤਾਂ ਪੁਜੀਆਂ।