ਕਸਤੂਰਬਾ ਗਾਂਧੀ ਬਾਲਿਕਾ ਸਕੂਲ ਨੂੰ 12ਵੀਂ ਕਲਾਸ ਤਕ ਅੱਪਗ੍ਰੇਡ ਕਰਨ ਦੇ ਨਿਰਦੇਸ਼.

 

ਚੰਡੀਗੜ੍ਹ, 20 ਦਸੰਬਰ  – ਹਰਿਆਣਾ ਵਿਚ ਕੰਨਿਆ ਸਿਖਿਆ ਨੂੰ ਪ੍ਰੋਤਸਾਹਨ ਦੇਣ ਦੇ ਮੱਦੇਨਜਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਵਿਚ ਵਿਦਿਅਕ ਤੌਰ ‘ਤੇ ਪਿਛੜੇ ਬਲਾਕਾਂ ਵਿਚ ਸਥਾਪਿਤ ਕਸਤੂਰਬਾ ਗਾਂਧੀ ਬਾਲਿਕਾ ਸਕੂਲ ਨੂੰ 12ਵੀਂ ਕਲਾਸ ਤਕ ਅੱਪਗ੍ਰੇਡ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਕਿਹਾ ਹੈ ਕਿ ਸਕੂਲਾਂ ਵਿਚ ਸਾਰੀ ਜਰੂਰੀ ਢਾਂਚਾਗਤ ਸਹੂਲਤਾਂ ਮਹੁੱਇਆ ਕਰਵਾਈ ਜਾਵੇ।

ਮੁੱਖ ਮੰਤਰੀ ਨੇ ਇਹ ਨਿਰਦੇਸ਼ ਇੱਥੇ ਆਯੋਜਿਤ ਹਰਿਆਣਾ ਸਕੂਲ ਸਿਖਿਆ ਪਰਿਯੋਜਨਾ ਪਰਿਸ਼ਦ ਦੀ ਸਰਵ ਸਿਖਿਆ ਮੁਹਿੰਮ ਦੀ ਜਨਰਲ ਕਾਊਂਸਲਿੰਗ ਦੀ ਸੱਤਵੀਂ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੀ। ਮੀਟਿੰਗ ਵਿਚ ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਅਤੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਪਰਿਸ਼ਦ ਦੇ ਸਾਰੇ ਕਰਮਚਾਰੀਆਂ ਦੇ ਲਈ ਸੱਤਵੇਂ ਤਨਖਾਹ ਕਮਿਸ਼ਨ ਦੀ ਮੰਜੂਰੀ ਵੀ ਪ੍ਰਦਾਨ ਕੀਤੀ।

ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਜਦੋਂ ਇਹ ਸਕੂਲ 12ਵੀਂ ਕਲਾਸ ਤਕ ਅੱਪਗ੍ਰੇਡ ਹੋ ਜਾਵੇ ਤਾਂ ਇੰਨ੍ਹਾਂ ਸਕੂਲਾਂ ਵਿਚ ਸਾਇੰਸ ਸਟ੍ਰੀਮ ਨੂੰ ਵੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਸਰਕਾਰੀ ਸਕੂਲਾਂ ਵਿਚ ਮੌਜੂਦਾ ਰਾਜ ਸਰਕਾਰ ਸਿਖਿਆ ਦੀ ਗੁਣਵੱਤਾ ਵਿਚ ਸੁਧਾਰ ਦੇ ਲਈ ਵਚਨਬੱਧ ਹਨ। ਕੇਂਦਰੀ ਮਨੁੱਖ ਸਰੋਤ ਵਿਕਾਸ ਮੰਤਰਾਲੇ ਨੇ ਰਾਜ ਦੇ 36 ਵਿਦਿਅਕ ਤੌਰ ‘ਤੇ ਪਿਛੜੇ ਬਲਾਕਾਂ ਦੇ ਲਈ 36 ਕਸਤੂਰਬਾ ਗਾਂਧੀ ਬਾਲਿਕਾ ਸਕੂਲ ਦੀ ਮੰਜੂਰੀ ਪ੍ਰਦਾਨ ਕੀਤੀ ਸੀ ਜਿੰਨ੍ਹਾਂ ਵਿੱਚੋਂ 31 ਸਕੂਲ ਰਿਹਾਇਸ਼ੀ ਮਾਧਿਅਮ ਨਾਲ ਸੰਚਾਲਿਤ ਹਨ ਜਦੋਂ ਕਿ ਇੰਨ੍ਹਾਂ ਵਿੱਚਂੋ 8 ਸਕੂਲ ਕੌਮੀ ਸੀਨੀਅਰ ਸਿਖਿਆ ਮੁਹਿੰਮ ਦੇ ਤਹਿਤ ਸੈਕੰਡਰੀ ਪੱਧਰ ਤਕ ਅੱਪਗ੍ਰੇਡ ਕੀਤੇ ਜਾ ਚੁੱਕੇ ਹਨ।

ਮਾਲੀ ਵਰ੍ਹੇ 2016-17 ਅਤੇ 2017-18 ਦੇ ਲਈ ਐਸ.ਐਸ.ਏ. ਦੇ ਵਿਕਾਸ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਨੇ ਪ੍ਰੇਰਣਾ ਦਾਇਕ ਵਿਦਿਆਰਥੀਆਂ ਦੇ ਲਈ ਸਿਰਜਿਤ, ਨਵੀਂਆਂ ਗਤੀਵਿਧੀਆਂ ਸ਼ੁਰੂ ਕਰਨ ‘ਤੇ ਜੋਰ ਦਿੱਤਾ। ਇਸ ਤੋਂ ਇਲਾਵਾ, ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਦਿੱਤੀ ਜਾਣ ਵਾਲੀ ਗ੍ਰਾਂਟ ਕਿਸਤਾਂ ਨੂੰ ਸਮੇਂ ‘ਤੇ ਜਾਰੀ ਕਰਾਉਣ ਦੇ ਲਈ ਯਤਨ ਕਰਨ ਦੇ ਵੀ ਨਿਰਦੇਸ਼ ਦਿੱਤੇ ਅਤੇ ਸਾਲ 2017-18 ਦ ਪਲਾਨ ਬਜਟ ਦੇ ਅਨੁਸਾਰ ਉਸ ਦਾ ਖਰਚ ਵੀ ਯਕੀਨੀ ਹੋਣਾ ਚਾਹੀਦਾ ਹੈ।

ਮੀਟਿੰਗ ਵਿਚ ਦਸਿਆ ਕਿ ਸਿਖਿਆ ਸਾਸ਼ਤਰ ਪੜ੍ਹੇ ਭਾਰਤ ਬੜੇ ਦੇ ਤਹਿਤ ਕਈ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਵਿਦਿਆਰਥੀਆਂ ਦੇ ਵਿੱਚ ਭਾਸ਼ਾ ਦੇ ਅਨੁਸਾਰ ਉਤਸਾਹ ਨੂੰ ਜਾਗਰੂਕ ਕਰਨ ਦੇ ਮੱਦੇਨਜਰ ਲਾਗੂ ਕੀਤਾ ਜਾ ਰਿਹਾ ਹੈ। ਸਕੁਲਾਂ ਵਿਚ ਵੱਖ-ਵੱਖ ਪ੍ਰੋਗ੍ਰਾਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਨ੍ਹਾਂ ਵਿਚ ਮੁਕਾਬਲੇ, ਕਲੱਬ ਦੀ ਸਰਿਜਨ, ਸਵੱਛ ਸਕੂਲ ਅਭਿਆਨ, ਨਾਗਰਿਕ ਜਾਗਰੁਕਤਾ ਪ੍ਰੋਗ੍ਰਾਮ ਅਤੇ ਮਿਲਨ ਪ੍ਰੋਗ੍ਰਾਮ ਸ਼ਾਮਿਲ ਹਨ। ਮੀਟਿੰਗ ਵਿਚ ਦਸਿਆ ਗਿਆ ਕਿ ਸਰਵ ਸਖਿਆ ਅਭਿਆਨ ਦੇ ਲਈ ਸਾਲ 2017-18 ਤਹਿਤ ਕੇਂਦਰ ਸਰਕਾਰ ਨੇ 114467.76 ਲੱਖ ਰੁਪਏ ਦਾ ਸਾਲਾਨਾ ਬਜਟ ਮੰਜੂਰ ਕੀਤਾ ਹੈ।

ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਕੇ.ਕੇ. ਖੰਡੇਲਵਾਲ ਨੇ ਐਸ.ਐਸ.ਏ. ਅਤੇ ਆਰ.ਐਮ.ਐਸ.ਏ. ਦੇ ਵਿਕਾਸ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ ਅਤੇ ਮਾਲੀ ਵਰ੍ਹੇ 2016-17 ਅਤੇ 2017-18 ਵਿਚ ਕਰਾਈ ਗਈ ਗਤੀ ਵਿਧੀਆਂ ਦੀ ਵੀ ਜਾਣਕਾਰੀ ਦਿੱਤੀ।

ਮੀਟਿੰਗ ਵਿਚ ਮੁੱਖ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਸ. ਢਿਲੋ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਰਸਤੌਗੀ, ਸਮਾਜਿਕ ਨਿਆਂ ਅਧਿਕਾਰਿਤਾ ਵਿਭਾਗ ਦੀ ਪ੍ਰਧਾਨ ਸਕੱਤਰ ਸੁਮਿਤਾ ਮਿਸ਼ਰਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਅਨਿਲ ਕੁਮਾਰ, ਸ਼ਹਿਰੀ ਸਥਾਨਕ ਵਿਭਾਗ ਦੇ ਮਹਾਨਿਦੇਸ਼ਕ ਨੀਤਿਨ ਯਾਦਵ, ਹਰਿਆਣਾ ਸਕੂਲ ਸਿਖਿਆ ਪਰਿਯੋਜਨਾ ਦੇ ਰਾਜ ਪਰਿਯੋਜਨਾ ਨਿਦੇਸ਼ਕ ਐਸ.ਐਸ. ਫ਼ੁਲਿਆ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

Share