ਨਾਗਰਿਕ ਹਸਪਤਾਲ, ਅੰਬਾਲਾ ਛਾਉਣੀ ਵਿਚ 3 ਦਰਜਨ ਦਿਲ ਰੋਗੀਆਂ ਦਾ ਸਫਲ ਇਲਾਜ ਕੀਤਾ ਗਿਆ – ਸਿਹਤ ਮੰਤਰੀ.

ਚੰਡੀਗੜ੍ਹ, 19 ਦਸੰਬਰ  – ਨਾਗਰਿਕ ਹਸਪਤਾਲ, ਅੰਬਾਲਾ ਛਾਉਣੀ ਵਿਚ ਸ਼ੁਰੂ ਕੀਤੀ ਗਈ ਕੈਥਲ ਲੈਬ ਵਿਚ ਸਿਰਫ ਇਕ ਹਫਤੇ ਵਿਚ ਕਰੀਬ 3 ਦਰਜਨ ਦਿਲ ਰੋਗੀਆਂ ਦਾ ਸਫਲ ਇਲਾਜ ਕੀਤਾ ਗਿਆ ਹੈ। ਇਹ ਸਹੂਲਤ ਦੇਸ਼ ਵਿਚ ਪਹਿਲੀ ਵਾਰ ਕਿਸੇ ਸਰਕਾਰੀ ਹਸਪਤਾਲ ਵਿਚ ਪਾਇਲਟ ਪ੍ਰੋਜੈਕਟ ਦੇ ਆਧਾਰ ‘ਤੇ ਮਹੁੱਇਆ ਕਰਵਾਈ ਜਾ ਰਹੀ ਹੈ, ਜਿਸ ਨੁੰ ਪਹਿਲੇ ਪੜਾਅ ਵਿਚ ਸੂਬੇ ਦੇ 3 ਹੋਰ ਜਿਲ੍ਹਿਆਂ ਵਿਚ ਸ਼ੁਰੂ ਕੀਤੀ ਜਾ ਰਿਹਾ ਹੈ।

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਸ ਕੈਥ ਲੈਬ ਵਿਚ ਇਕ ਹਫਤੇ ਵਿਚ ਹੀ 13 ਮਰੀਜਾਂ ਨੂੰ ਸਟੰਟ ਪਾਇਆ ਹੈ, 20 ਮਰੀਜਾਂ ਦੀ Âੰਜਿਓਗ੍ਰਾਫੀ ਅਤੇ ਤਿੰਨ ਮਰੀਜਾਂ ਨੂੰ ਓਪਨ ਹਾਰਟ ਸਰਜਰੀ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦਸਿਆ ਕਿ ਸੂਬੇ ਦੇ ਨਾਗਰਿਕਾਂ ਨੂੰ ਇਹ ਸਹੂਲਤ ਨਿੱਜੀ ਹਸਪਤਾਲਾਂ ਦੀ ਤੁਲਨਾ ਵਿਚ ਕਰੀਬ ਇਕ ਚੌਥਾਈ ਕੀਮਤ ‘ਤੇ ਦਿੱਤੀ ਜਾ ਰਹੀ ਹੈ। ਦਿਲ ਦੇ ਰੋਗੀਆਂ ਨੂੰ ਸਿਰਫ 46,000 ਰੁਪਏ ਵਿਚ ਸਟੰਟ ਪਾਇਆ ਜਾ ਰਿਹਾ ਹੈ, ਜਿਸ ਲਈ ਪੀ.ਜੀ.ਆਈ., ਚੰਡੀਗੜ੍ਹ ਵਿਚ ਕਰੀਬ ਡੇਢ ਲੱਖ ਰੁਪਏ ਖਰਚ ਹੁੰਦੇ ਹਨ। ਇੰਨ੍ਹਾਂ ਹੀ ਨਹੀਂ, ਹਰਿਆਣਾ ਦੇ ਬੀ.ਪੀ.ਐਲ., ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਇਸ ਸਹੂਲਤ ਮੁਫਤ ਦਿੱਤੀ ਜਾ ਰਹੀ ਹੈ।

ਸ੍ਰੀ ਵਿਜ ਨੇ ਦਸਿਆ ਕਿ ਕੈਥ ਲੈਬ ਸ਼ੁਰੂ ਕਰਨ ਦੇ ਸਿਰਫ ਇਕ ਹਫਤੇ ਦੇ ਸਮੇਂ ਵਿਚ 85 ਮਰੀਜਾਂ ਦੀ ਦਿਲ ਸਬੰਧੀ ਬਿਮਾਰੀਆਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਅੰਬਾਲਾ ਦੇ ਇਸ ਹਸਪਤਾਲ ਵਿਚ ਉੱਤਰ ਪ੍ਰਦੇਸ਼, ਪੰਜਾਬ ਅਤੇ ਹਿਮਾਚਲ ਦੇ ਲੋਕ ਵੀ ਇਲਾਜ ਲਈ ਆ ਰਹੇ ਹਨ। ਇਸ ਤੋਂ ਇਲਾਵਾ, ਫਰੀਦਾਬਾਦ, ਪਲਵਲ ਅਤੇ ਗੁਰੂਗ੍ਰਾਮ ਵਿਚ ਵੀ ਇਹ ਸਹੂਲਤ ਛੇਤੀ ਸ਼ੁਰੂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਸ ਸਹੂਲਤ ਦਾ ਪੂਰੇ ਸੂਬੇ ਵਿਚ ਵਿਸਥਾਰ ਕੀਤਾ ਜਾਵੇਗਾ।

ਨਾਗਰਿਕ ਹਸਪਤਾਲ ਅੰਬਾਲਾ ਛਾਉਣ ਦੀ ਇਸ ਕੈਥਲ ਲੈਬ ਵਿਚ ਦਿਮਾਗੀ ਸਟੋਕ ਤੋਂ ਬਚਾਉਣ ਲਈ ਕੀਤੀ ਜਾਣ ਵਾਲੀ ਇੰਜਿਓਪਲਾਸਟੀ, ਨਸਾਂ ਦੀ ਬਲਾਕੇਜ ਦੇ ਕਾਰਣ ਪੈਰ ਕੱਟਣ ਵਰਗੀ ਸਥਿਤੀ ਤੋਂ ਬਚਾਉਣ ਲਈ ਪੈਰਾਂ ਦੀ  ਇੰਜਿਓਪਲਾਸਟੀ ਅਤੇ ਬੀ.ਪੀ. ਕੰਟ੍ਰੋਲ ਲਈ ਗੁਰਦੇ ਦੀ ਧਮਨਿਆਂ ਦੀ Âੰਜਿਓਪਲਾਸਟੀ ਦੀ ਸਹੂਲਤ ਵੀ ਮਹੁੱਇਆ ਹੈ। ਇਸ ਕੇਂਦਰ ਵਿਚ ਇਕੋ, ਟੀ.ਐਮ.ਟੀ., ਹੋਲਟਰ, ਇੰਜੀਓਗ੍ਰਾਫੀ, ਇੰਜੀਓਪਲਾਸਟੀ, ਸਟੇਂਡਰੀ ਪਲਾਸਟਰੀ, ਪੇਸਮੇਕਰ ਵਰਗੀ ਸਹੂਲਤਾਂ ਮਹੁੱਇਆ ਹਨ। ਇਸ ਲਈ ਮਾਹਿਰ ਡਾਕਟਰਾਂ ਨੂੰ ਲਗਾਇਆ ਗਿਆ ਹੈ।

ਅੰਬਾਲਾ ਦੇ ਸਿਵਲ ਸਰਜਨ ਨੇ ਦਸਿਆ ਕਿ ਇਸ ਸਮੇਂ ਹਸਪਤਾਲ ਵਿਚ 5 ਰੋਗੀਆਂ ਦਾ ਅਜੇ ਤਕ ਮੁਫਤ ਜਾਂਚ ਕੀਤੀ ਗਈ ਹੈ। ਇੰਨ੍ਹਾਂ ਵਿਚੋਂ ਇਕ ਰੋਗੀ ਮਹਿਲਾ ਅਜਿਹੀ ਵੀ ਹੈ, ਜੋ ਪੈਸੇ ਦੀ ਕਮੀ ਕਾਰਣ ਪੀ.ਜੀ.ਆਈ., ਚੰਡੀਗੜ੍ਹ ਤੋਂ ਸਿਵਲ ਹਸਪਤਾਲ ਅੰਬਾਲਾ ਛਾਉਣੀ ਪੁੱਜੀ ਹੈ। ਇਸ ਸਮੇਂ ਦਿੱਲ ਆਰੋਗਿਆ ਕੇਂਦਰ ਵਿਚ 16 ਮਰੀਜ ਭਰਤੀ ਹੈ, ਜਿੰਨ੍ਹਾਂ ਵਿਚੋਂ 6 ਰੋਗੀਆਂ ਦੀ ਇੰਜੀਓਗ੍ਰਾਫੀ ਕੀਤੀ ਗਈ ਹੈ। ਮਰੀਜਾਂ ਦੀ ਦੇਖਭਾਲ ਲਈ ਆਈ.ਸੀ.ਯੂ. ਵਿਚ ਵੈਂਟਿਲੇਟਰ ਸਮੇਤ 11 ਬਿਸਤਰਿਆਂ ਦੀ ਵਿਵਸਥਾ ਕੀਤੀ ਗਈ ਹੈ।

Share