ਸਮਾਜ ਵਿਚ ਹਰੇਕ ਵਿਅਕਤੀ ਨੂੰ ਇਮਾਨਦਾਨ ਹੋਣਾ ਚਾਹੀਦਾ -ਮਨੋਹਰ ਲਾਲ .

ਚੰਡੀਗੜ੍ਹ,16/12/17,  ਹਰਿਆਣਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਤੇਜ ਗਤੀ ਨਾਲ ਹੋ ਰਹੀ ਤਰੱਕੀ ਅਤੇ ਵਿਕਾਸ ਦੇ ਯਤਨਾਂ ਵਿਚ ਸਾਰੇ ਨਾਗਰਿਕਾਂ ਵਿਚ ਅਪਨੇਪਣ ਨੂੰ ਮਜਬੂਤ ਕਰਨ ਦੀ ਭਾਵਨਾ ‘ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕਿਸੇ ਵੀ ਚੰਗੇ ਸੁਝਾਅ ਦਾ ਅਸੀਂ ਸੁਆਗਤ ਕਰਦੇ ਹਾਂ ਅਤੇ ਇਸ ਦਿਸ਼ਾ ਵਿਚ ਜੇਕਰ ਕੋਈ ਸੁਝਾਅ ਦਿੱਤਾ ਜਾਂਦਾ ਹੈ ਤਾਂ ਉਸ ‘ਤੇ ਜਨਹਿਤ ਵਿਚ ਵਿਚਾਰ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਟਿੰਬਲ ਟ੍ਰੇਲ, ਪ੍ਰਵਾਣੂ ਵਿਚ ਆਯੋਜਿਤ ਕੀਤੇ ਜਾ ਰਹੇ ਤਿੰਨ ਦਿਨਾਂ ਚਿੰਤਨ ਕੈਂਪ ਦੇ ਅੱਜ ਦੂਜੇ ਦਿਨ ਇੰਟਰਐਕਟਿਵ ਸੈਸ਼ਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਸਮਾਜ ਵਿਚ ਹਰੇਕ ਵਿਅਕਤੀ ਨੂੰ ਇਮਾਨਦਾਨ ਹੋਣਾ ਚਾਹੀਦਾ ਹੈ। ਰਾਜ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਜੀਰੋ ਟੋਲਰੇਂਸ ਦੀ ਨੀਤੀ ਅਪਨਾਈ ਹੈ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜ਼ੂਦਾ ਰਾਜ ਸਰਕਾਰ ਵੱਲੋਂ ਆਪਣੇ ਤਿੰਨ ਸਾਲ ਦੇ ਸਮੇਂ ਦੌਰਾਨ ਕਰਵਾਏ ਗਏ ਕੰਮ ਪਿਛਲੀ ਸਰਕਾਰ ਦੇ 10 ਸਾਲਾਂ ਦੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਤੋਂ ਵੱਧ ਹੈ। ਹਰਿਆਣਾ ਨੂੰ ਹੁਣ ਤਕ ਵੱਖ-ਵੱਖ ਖੇਤਰਾਂ ਵਿਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਦੇ ਸਨਮਾਨ ਵਿਚ ਕੇਂਦਰ ਸਰਕਾਰ ਅਤੇ ਹੋਰ ਸੰਗਠਨਾਂ ਤੋਂ 46 ਪੁਰਸਕਾਰ ਪ੍ਰਾਪਤ ਹੋਏ ਹਨ।

ਸੂਬੇ ਵਿਚ ਭਾਜਪਾ ਸਰਕਾਰ ਬਣਨ ਤੋਂ ਲੈਕੇ ਹੁਣ ਤਕ ਵਿਕਾਸ ਕੰਮਾਂ ਦੀ ਇਕ ਕੜੀ ਸ਼ੁਰੂ ਕੀਤੀ ਗਈ ਹੈ, ਜੋ ਸੂਬੇ ਵਿਚ ਕਿਸੇ ਵੀ ਸਰਕਾਰ ਵੱਲੋਂ ਕਦੇ ਵੀ ਸ਼ੁਰੂ ਨਹੀਂ ਕੀਤੀ ਗਈ। ਕੌਸ਼ਲ ਵਿਕਾਸ ਯਕੀਨੀ ਕਰਕੇ ਨੌਜੁਆਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੋਕੇ ਪ੍ਰਦਾਨ ਕਰਨ ਅਤੇ ਸੂਬੇ ਵਿਚ ਨਿਵੇਸ਼ ਨੂੰ ਖਿੱਚਣ ਲਈ ਖਾਸ ਧਿਆਨ ਦਿੱਤਾ ਗਿਆ ਹੈ।

ਹਰਿਆਣਾ ਦਾ ਇਜ ਆਫ ਡਿਊਇੰਗ ਬਿਜਨੈਸ ਵਿਚ 14ਵਾਂ ਨੰਬਰ ਸੀ, ਜੋ ਹੁਣ ਪਹਿਲੇ ਨੰਬਰ ਲਈ ਮੁਕਾਬਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਮੌਜ਼ੂਦਾ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਵਿਚ ਪਾਰਦਰਸ਼ੀ ਆਨਲਾਈਨ ਅਧਿਆਪਕ ਤਬਾਦਲਾ ਨੀਤੀ, ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ, ਕੈਰੋਸੀਨ ਮੁਕਤ ਰਾਜ ਬਣਾਉਣਾ ਅਤੇ ਬੇਟੀ ਬਚਾਓ, ਬੇਟੀ ਪੜਾਓ ਮੁੱਖ ਹਨ।

ਸਭਿਆਚਾਰ ਅਤੇ ਪਰੰਪਰਾ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਸਮਾਜ ਜਾਂ ਦੇਸ਼, ਜਿਸ ਦੇ ਕੋਲ ਅਮੀਰ ਸਭਿਆਚਾਰਕ ਧਰੋਹਰ ਨਹੀਂ ਹੈ, ਤਰੱਕੀ ਨਹੀਂ ਕਰ ਸਕਦਾ।

ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਾ੍ਰਮ ਦਾ ਵਰਣਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮਹੱਤਵਕਾਂਗੀ ਪ੍ਰੋਗ੍ਰਾਮ ਦੇ ਪ੍ਰਭਾਵੀ ਲਾਗੂਕਰਨ ਲਈ ਰਾਜ ਸਰਕਾਰ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਹਰਿਆਣਾ ਦੇਸ਼ ਦੇ ਹੋਰ ਰਾਜਾਂ ਨੂੰ ਪ੍ਰੇਰਿਤ ਕਰ ਸਕਦਾ ਹੈ। ਰਾਜ ਸਰਕਾਰ ਨੇ ਖੁਦ ਅਲਗੇ ਤਿੰਨ ਸਾਲਾਂ ਦੌਰਾਨ ਹਰਿਆਣਾ ਨੂੰ ਖੂਨ ਘੱਟ ਤੋਂ ਮੁਕਤ ਬਣਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ।

ਇਸ ਤੋਂ ਪਹਿਲਾਂ, ਇਸ ਮੌਕੇ ‘ਤੇ ਬੋਲਦੇ ਹੋÂੈ ਹਰਿਆਣਾ ਸ਼ਾਸਨ ਸੁਧਾਰ ਐਥਾਰਿਟੀ ਦੇ ਚੇਮਰਮੈਨ ਪ੍ਰੋ. ਪ੍ਰਮੋਦ ਕੁਮਾਰ ਨੇ ਚਿੰਤਨ ਕੈਂਪ ਦੇ ਆਯੋਜਨ ਵਿਚ ਰਾਜ ਸਰਕਾਰ ਦੇ ਯਤਨਾਂ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਬਿਨਾਂ ਕਿਸੇ ਡਰ ਦੇ ਆਪਣੇ ਸੁਝਾਅ ਦੇਣ ਦਾ ਮੌਮਾ ਪ੍ਰਦਾਨ ਕਰਦਾ ਹੈ।

ਉਨ੍ਹਾਂ ਨੇ ਰਾਜ ਸਰਕਾਰ ਦੀ ਅਧਿਆਪਕ ਤਬਾਦਲਾ ਨੀਤੀ ਨੂੰ ਇਕ ਮਹੱਤਵਪੂਰਨ ਪਹਿਲ ਦਸਿਆ ਅਤੇ ਵੱਖ-ਵੱਖ ਪੱਧਰਾਂ ‘ਤੇ ਸ਼ਕਤੀਆਂ ਦਾ ਵਿਕੇਂਦਰੀਕਰਣ, ਉਦਯੋਗ ਵਿਭਾਗ ਅਤੇ ਮੁੱਖ ਮੰਤਰੀ ਦੀ ਸਿੰਗਲ ਵਿੰਡੋ ਪ੍ਰਣਾਲੀ ਸਮੇਤ ਹੋਰ ਮਹੱਤਵਪੂਰਨ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੇਵਾ ਅਧਿਕਾਰ ਐਕਟ ਦਾ ਪ੍ਰਭਾਵੀ ਲਾਗੂਕਰਨ ਯਕੀਨੀ ਕਰਨ ਦੀ ਲੋਂੜ ‘ਤੇ ਜ਼ੋਰ ਦਿੱਤਾ।

ਦੀ ਟ੍ਰਿਬਿਊਨ ਦੇ ਆਡਿਰ-ਇੰਨ-ਚੀਡ ਹਰੀਸ਼ ਖਰੇ ਨੇ ਕਿਹਾ ਕਿ ਸੁਸ਼ਾਸਨ ਚੰਗੀ ਰਾਜਨੀਤੀ ਦਾ ਹਿੱਸਾ ਹੈ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਦਫਤਰ ਨੇ ਆਪਣੀ ਸ਼ਕਤੀਆਂ ਦਾ ਵਿਕੇਂਦਰੀਕਰਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਮੂਲ ਸਹੂਲਤਾਂ ਪ੍ਰਦਾਨ ਕਰਨ ਲਈ ਦਕਸ਼ ਅਤੇ ਪ੍ਰਭਾਵੀ ਪ੍ਰਣਾਲੀ ਵਿਕਸਿਤ ਕਰੇਗੀ।

ਲੇਫਿਟੀਨੇਂਟ ਕਮਾਂਡਰ ਸੰਧਿਆ ਚੌਹਾਨ ਜੋ ਰਿਵਾੜੀ ਤੋਂ ਹਨ, ਜੋ ਗਣਤੰਤਰ ਦਿਵਸ ਪਰੇਡ, 2015 ਦੌਰਾਨ ਨੇਵੀ ਦਸਤੇ ਦੀ ਅਗਵਾਈ ਕਰਨ ‘ਤੇ ਮਸ਼ਹੂਰ ਹੋਈ ਹੈ, ਨੇ ਰਾਜ ਸਰਕਾਰ ਦੇ ਹਰੇਕ 20 ਕਿਲੋਮੀਟਰ ਦੇ ਘੇਰੇ ਵਿਚ ਸਰਕਾਰੀ ਕੰਨਿਆ ਕਾਲਜ ਖੋਲ੍ਹਣ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਤਰੱਕੀ ਦੇ ਰਸਤੇ ‘ਤੇ ਚਲ ਰਿਹਾ ਹੈ ਅਤੇ ਲੋਕ ਰਾਜ ਸਰਕਾਰ ਦੀ ਪਹਿਲਾਂ ਦੀ ਸ਼ਲਾਘਾ ਕਰ ਰਹੇ ਹਨ।

Share