ਗੁਰਸ਼ਰਨ ਸਿੰਘ ਨਾਟ ਉਤਤਵ ਦਾ ਦੂਜਾ ਦਿਨ , ਡਾ. ਲੱਖਾ ਲਹਿਰੀ ਦੇ ਨਿਰਦੇਸ਼ਨ ਵਿੱਚ ‘ਮਾਇਆਵੀ ਸਰੋਵਰ’ ਨੇ ਉਠਾਏ ਅਹਿਮ ਸਵਾਲ

 

 

ਚੰਡੀਗੜ੍ਹ22 ਨਵੰਬਰ , ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਦੂਜੇ ਦਿਨ ਸਾਰਥਕ ਰੰਗਮੰਚ ਐਂਡ ਵੈੱਲਫੇਅਰ ਸੋਸਾਇਟੀ ਪਟਿਆਲਾ ਨੇ ਸ਼ੰਕਰ ਸ਼ੇਸ ਦੇ ਨਾਟਕ ਮਾਇਆਵੀ ਸਰੋਵਰ’ ਦਾ ਮੰਚਨ ਕੀਤਾ। ਇਸ ਹਿੰਦੀ ਨਾਟਕ ਦਾ ਪੰਜਾਬੀ ਰੂਪਾਂਤਰ ਨਿਰਦੇਸ਼ਕ ਡਾ. ਲੱਖਾ ਲਹਿਰੀ ਨੇ ਤਿਆਰ ਕੀਤਾ ਹੈ। ਇਸ ਨਾਟਕ ਦਾ ਕਥਾਨਕ ਪੁਰਾਤਨ ਤੇ ਮਿਥਿਹਾਸਕ ਕਥਾ ਤੋਂ ਲਿਆ ਗਿਆ ਹੈਜਿਸ ਵਿੱਚ ਰਾਜਾ ਮਾਇਆਵੀ ਸਰੋਵਰ ਵਿੱਚ ਇਸ਼ਨਾਨ ਕਰਨ ਬਾਅਦ ਇਸਤਰੀ ਦਾ ਰੂਪ ਵਟਾ ਲੈਂਦਾ ਹੈ। ਇਸ ਰੂਪ ਵਿੱਚ ਰਿਸ਼ੀ ਲਈ ਆਕਰਸ਼ਤ ਹੋ ਕੇ ਬੱਚੇ ਨੂੰ ਜਨਮ ਦਿੰਦਾ ਹੈ ਅਤੇ ਨਾਟਕ ਦੇ ਅੰਤ ਵਿੱਚ ਆਪਣੀ ਪਤਨੀ ਨਾਲ ਰਾਜ ਕਰਨ ਦੇ ਅਧਿਕਾਰ ਲਈ ਵਾਦ-ਵਿਵਾਦ ਕਰਦਾ/ਕਰਦੀ ਹੈਜਿਸਦਾ ਪਹਿਲਾ ਬੱਚਾ ਰਾਜਾ ਰੂਪੀ ਪਤੀ ਦੀ ਪਤਨੀ ਤੋਂ ਹੈ। ਇਸ ਵਿੱਚ ਕਈ ਬੰਦੇ ਜੰਗਲੀ ਤੇ ਪਾਲਤੂ ਜਾਨਵਰਾਂ ਦੀ ਸ਼ਕਲ ਧਾਰ ਕੇ ਘੁੰਮ ਰਹੇ ਹਨਜਿਨ੍ਹਾਂ ਦੇ ਰੂਪ ਤੋਂ ਹੀ ਉਨ੍ਹਾਂ ਦੇ ਬਦਲੇ ਹੋਏ ਕਿਰਦਾਰ ਦਰਸ਼ਕ ਦੇ ਸਾਹਮਣੇ ਪੇਸ਼ ਹੁੰਦੇ ਹਨ। ਇਸ ਵਿੱਚ ਗਾਂ ਹੈਜਿਸਦੇ ਗਊ ਮਾਤਾ ਹੋਣ ਦੇ ਸੱਚ-ਅਸੱਚ ਸਾਹਮਣੇ ਲਿਆ ਰਹੀ ਹੈ। ਇਸੇ ਤਰ੍ਹਾਂ ਉੱਲੂ ਵੀ ਹੈਜੋ ਕਿਸੇ ਵਿਦਿਅਕ ਅਦਾਰੇ ਦਾ ਮੁਖੀ ਹੈ। ਇਹ ਕਿਰਦਾਰ ਵਿਦਿਅਕ ਨਿਜ਼ਾਮ ਅਤੇ ਫਰੇਬੀ ਕਿਸਮ ਦੀ ਬੌਧਿਕਤਾ ਦਾ ਪਰਦਾਫ਼ਾਸ਼ ਕਰਦੇ ਹਨ। ਇਸ ਨਾਟਕ ਦੀ ਕਥਾ ਦਾ ਮੁਹਾਂਦਰਾ ਰਾਜਾਸ਼ਾਹੀ ਦੌਰ ਦਾ ਹੈਜਦਕਿ ਇਸਦਾ ਚਿਹਰਾ ਮੌਜੂਦਾ ਸਿਆਸੀ ਸਮਾਜੀ ਹਾਲਾਤ ਸੰਗ ਤਾਲ-ਮੇਲ ਦੀ ਸੂਹ ਦਿੰਦਾ ਹੈ।

ਮਾਇਆਵੀ ਸਰੋਵਰ’ ਹਾਸ-ਵਿਅੰਗ ਤੇ ਤਿੱਖੀ ਕਟਾਖ਼ਸ਼ੀ ਸ਼ੈਲੀ ਵਿੱਚ ਸਮਕਾਲੀ ਸਮਾਜ ਦੇ ਗੰਭੀਰ ਸਵਾਲ ਉਠਾਉਂਦਾ ਹੈ। ਇਹ ਉਸ ਰਾਜੇ ਦਾ ਜ਼ਿਕਰ ਵੀ ਛੇੜਦਾ ਹੈਜੋ ਆਪਣੀ ਪਰਜਾ ਦੇ ਦੁੱਖ-ਸੁੱਖ ਦੀ ਚਿੰਤਾ ਭੁਲਾ ਕੇ ਦੁਨੀਆਂ ਭਰ ਦੇ ਦੇਸ਼ਾਂ ਦੀ ਯਾਤਰਾ ਵਿੱਚ ਮਸਰੂਫ਼ ਰਹਿੰਦਾ ਹੈ। ਇਸ ਨਾਟਕ ਦਾ ਅੰਦਾਜ਼ ਹਲਕਾ-ਫੁਲਕਾ ਹੈਜਿਸਨੂੰ ਨਾਟਕੀਅਤਾ ਸਦਕਾ ਔਰਤ ਦੀ ਸਿਰਜਣਾਤਮਕਤਾਉਸਦੇ ਮਿਹਨਤੀ ਸੁਭਾਅ ਤੇ ਪਿਆਰ ਦਾ ਸਿਖ਼ਰ ਛੋਹ ਲੈਣ ਵਾਲ਼ੀ ਮਮਤਾ ਸਦਕਾ ਸਰਵੋਤਮ ਦਰਸਾਇਆ ਗਿਆ ਹੈ। ਇਹ ਸਵਾਲ ਵੀ ਉਠਾਇਆ ਗਿਆ ਹੈ ਕਿ ਗੁਣਾਂ ਨਾਲ਼ ਭਰਪੂਰ ਔਰਤ ਨੂੰ ਸਮਾਜ ਵਿੱਚ ਬਣਦਾ ਮਾਣ-ਸਤਿਕਾਰ ਕਿਉਂ ਨਹੀਂ ਮਿਲ਼ ਰਿਹਾ ?ਇਹ ਸਵਾਲ ਪੈਦਾ ਕਰਨਾ ਹੀ ਨਾਟਕ ਦਾ ਮੂਲ ਸਰੋਕਾਰ ਹੈ। ਇਸੇ ਲਈ ਨਾਟਕ ਦਾ ਰਾਜਾ ਮਰਦ ਕਾਇਆ ਵਿੱਚ ਵਾਪਸੀ ਦੀ ਤਾਂਘ ਠੁਕਰਾ ਦਿੰਦਾ ਹੈਹਾਲਾਂਕਿ ਉਹ ਮਰਦ ਰੂਪ ਵਿੱਚ ਆ ਕੇ ਹੀ ਦੁਬਾਰਾ ਰਾਜਾ ਬਣਨ ਦਾ ਹੱਕਦਾਰ ਬਣ ਸਕਦਾ ਹੈ।

ਇਸ ਨਾਟਕ ਆਪਣੇ ਸਿਖ਼ਰ ਵੱਲ ਵਧਦੇ ਹੋਏ ਮਾਇਆਵੀ ਸਰੋਵਰ ਦੇ ਅਰਥ ਹੋਰ ਗਹਿਰੇ ਕਰਦਾ ਜਾਂਦਾ ਹੈ। ਇਹ ਸਰੋਵਰ ਇਤਿਹਾਸ ਦੇ ਹਰ ਯੁੱਗ ਦੇ ਚਾਲੂ ਨਿਜ਼ਾਮ ਪ੍ਰਤੀਕ ਬਣ ਕੇ ਉੱਭਰਦੇ ਹਨਜਿਨ੍ਹਾਂ ਨੂੰ ਸੱਤਾਧਾਰੀ ਜਮਾਤਾਂ ਆਪਣੇ ਸਵਾਰਥ ਲਈ ਅਪਣਾਉਂਦੀਆਂ ਹਨ ਅਤੇ ਜਨਤਾ ਨੂੰ ਬੁੱਧੂ ਬਣਾਈ ਰੱਖਣ ਲਈ ਇਸਤੇਮਾਲ ਕਰਦੀਆਂ ਹਨ। ਇਹ ਸਰੋਵਰਜੇ ਇਨ੍ਹਾਂ ਦਾ ਪਰਜਾ ਦੇ ਪੱਖ ਵਿੱਚ ਸਹੀ ਇਸਤੇਮਾਲ ਹੋਵੇ ਤਾਂ ਕੁਦਰਤ ਦਾ ਅਮੁੱਕ ਖ਼ਜ਼ਾਨਾ ਹਨਜੋ ਮਾਨਵਤਾ ਦੇ ਖ਼ੁਸ਼ਹਾਲ ਤੇ ਬਿਹਤਰ ਜੀਵਨ ਦੀ ਗਾਰੰਟੀ ਬਣ ਸਕਦੇ ਹਨ।

 

ਪੇਸ਼ਕਸ਼ : ਸਾਰਥਕ ਰੰਗਮੰਚ ਐਂਡ ਵੈੱਲਫੇਅਰ ਸੋਸਾਇਟੀਪਟਿਆਲਾ

ਮੂਲ ਲੇਖਕ : ਸ਼ੰਕਰ ਸ਼ੇਸ਼    /    ਪੰਜਾਬੀ ਰੂਪਾਂਤਰ ਨਿਰਦੇਸ਼ਨ : ਡਾ. ਲੱਖਾ ਲਹਿਰੀ

ਸਹਿ ਨਿਰਦੇਸ਼ਨ : ਡਾ. ਇੰਦਰਜੀਤ ਕੌਰ

ਗੀਤ : ਸ਼ਬਦੀਸ਼   /   ਕੰਪੋਜਰ : ਡਾ. ਅਲੰਕਾਰ ਸਿੰਘ     /    ਸੰਗੀਤ : ਹਰਜੀਤ ਗੁੱਡੂ

Share