ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦਾ ਪ੍ਰੀਵਾਰਵਾਦ ਵੱਲ ਵਧਣਾ ਇਕ ਗੰਭੀਰ ਮਸਲਾ ਅਤੇ ਚਿੰਤਾ ਦਾ ਵਿਸ਼ਾ – ਭੌਰ।

ਚੰਡੀਗੜ੍ਹ ੨੧ ਨਵੰਬਰ,ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦਾ ਪ੍ਰੀਵਾਰਵਾਦ ਵੱਲ ਵਧਣਾ ਇਕ ਗੰਭੀਰ ਮਸਲਾ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਹੈ।ਇਹ ਪ੍ਰਗਟਾਵਾ ਪੰਥਕ ਫਰੰਟ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਕਨਵੀਨਰ ਸ੍ਰ.ਸੁਖਦੇਵ ਸਿੰਘ ਭੌਰ ਜੀ ਨੇ ਅੱਜ ਇਥੇ ਪ੍ਰੈਸ ਨੂੰ ਸੰਬੋਦਿਤ ਕਰਦਿਆਂ ਕੀਤਾ।ਪਿਛਲੇ ਇਕ ਦਹਾਕੇ ਤੌ ਸਿੱਖ ਕੌਮ ਨੂੰ ਪੰਜਾਬ ਵਿਚ ਇਕ ਵਿaੂਂਤਬੱਧ ਢੰਗ ਨਾਲ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਠੇਸ ਪਹੁੰਚੀ,ਥਾਂ ਥਾਂ ਸਤਿਗੁਰਾਂ ਦੇ ਸਰੂਪ ਅਗਨ ਭੇਟ ਹੋਏ,ਪਵਿੱਤਰ ਪੰਨਿਆਂ ਨੂੰ ਗਲੀਆਂ ਨਾਲੀਆਂ ਵਿਚ ਸੁਟਿਆ ਗਿਆ,ਸਿੱਖਾਂ ਦੀ ਆਪਣੀ ਸਰਕਾਰ ਹੁੰਦਿਆਂ ਸਿੱਖਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ,ਡੇਰਾਵਾਦ ਪ੍ਰਫੁਲਤ ਹੋਇਆ,ਇਸ ਨਾਲ ਹਰ ਸਿੱਖ ਦਾ ਹਿਰਦਾ ਵਲੂੰਦਰਿਆ ਗਿਆ।ਪਰ ਪਾਰਟੀ ਦੀ ਸੀਨਅਰ ਲੀਡਰਸ਼ਿਪ ਚੁੱਪ ਰਹੀ।ਕੌਮ ਨੂੰ ਸਹੀ ਦਿਸ਼ਾ ਦੇਣ ਲਈ ਫਰੰਟ ਵਲੌ ਅਪੀਲ ਕੀਤੀ ਗਈ ਹੈ ਕਿ ਸ਼੍ਰੋ.ਕਮੇਟੀ ਮੈਂਬਰ ੨੯ ਨਵੰਬਰ ਦੀ ਚੋਣ ਸਮੇਂਪੰਥਕ ਹਿੱਤ ਦਾ ਖਿਆਲ ਰਖਣ।

Share