ਵਾਤਾਵਰਣ ਦੀ ਸ਼ੁਧਤਾ ਅਤੇ ਸੁਰੱਖਿਅਤ ਧਰਤੀ ਵਾਸਤੇ ਰੇਡੀਓ ਸਟੇਸ਼ਨ ਮਿਲਕੇ ਅਭਿਆਨ ਸ਼ੁਰੂ ਕਰਨਗੇ.

ਚੰਡੀਗੜ੍ਹ-੧੩ ਨਵੰਬਰ,ਵਾਤਾਵਰਣ ਦੀ ਸ਼ੁਧਤਾ ਅਤੇ ਸੁਰੱਖਿਅਤ ਧਰਤੀ ਵਾਸਤੇ ਰੇਡੀਓ ਸਟੇਸ਼ਨ ਮਿਲਕੇ ਅਭਿਆਨ ਸ਼ੁਰੂ ਕਰਨਗੇ।ਇਹ ਜਾਣਕਾਰੀ ਅੱਜ ਇਥੇ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਚੰਡੀਗੜ੍ਹ ਦੇ ਸਾਰੇ ਪ੍ਰਾਇਵੇਟ ਰੇਡੀਓ ਸਟੇਸ਼ਨਾ ਵਲੌ ਮਿਲਕੇ ਬਣਾਈ ਗਈ ਯੂਨਾਇਟੇਡ ਫਾਰ ਗਰੀਨ ਸੰਸਥਾ ਵਲੌ ਦਿਤੀ ਗਈ। ਅੱਜ ਜਦ ਸਾਰਾ ਦੇਸ਼ ਪ੍ਰਦੂਸ਼ਣ ਦੀ ਲਪੇਟ ਵਿਚ ਆ ਗਿਆ ਹੈ ਅਤੇ ਮਾਨਵਤਾ ਲਈ ਖਤਰਨਾਕ ਸਿਧ ਹੋ ਰਿਹਾ ਤਾਂ ਇਸਤਰਾਂ ਦੇ ਅਭਿਆਨ ਦੀ ਲੋੜ ਹੈ। ਇਸ ਅਭਿਆਨ ਨੂੰ ਟਰਾਈ ਸਿਟੀ ਦੀ ਰੀਅਲ ਏਸਟੇਟ ਕੰਪਨੀ ਗਰੀਨ ਲੋਟਸ ਵਲੌ ਪ੍ਰਾਯੋਜਿਤ ਕੀਤਾ ਜਾ ਰਿਹਾ ਹੈ, ਜਿਸਦਾ ਉਦੇਸ਼ ਲੋਕਾਂ ਨੂੰ ਵਾਤਾਵਰਣ ਬਾਰੇ ਜਾਗਰੂਕ ਕਰਨਾ ਹੈ।

Share