ਨਾਟਕ ‘ਸੂਰਾ ਸੋ ਪਹਿਚਾਨੀਐ’ ਦੀ ਪੇਸ਼ਕਾਰੀ ੭ ਅਤੇ ੮ ਨਵੰਬਰ ਨੂੰ ਹਰ ਰੋਜ ਸ਼ਾਮ ੬.੩੦ ਵਜੇ ਪੰਜਾਬ ਕਲਾ ਭਵਨ ਵਿਖੇ.
ਚੰਡੀਗੜ੍ਹ-੬-ਨਵੰਬਰ, ਇਪੈਕਟ ਆਰਟਸ (ਰਜਿ) ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੌਂ ਨਾਟਕ ‘ਸੂਰਾ ਸੋ ਪਹਿਚਾਨੀਐ’ ਦੀ ਪੇਸ਼ਕਾਰੀ ੭ ਅਤੇ ੮ ਨਵੰਬਰ ਨੂੰ ਹਰ ਰੋਜ ਸ਼ਾਮ ੬.੩੦ ਵਜੇ ਪੰਜਾਬ ਕਲਾ ਭਵਨ ਵਿਖੇ ਹੋਵੇਗੀ।ਇਸ ਨਾਟਕ ਦਾ ਵਿਸ਼ਾ ਬਹੁਤ ਹੀ ਸੰਜੀਦਾ ਹੈ ਅਤੇ ਚਾਰ ਸਾਹਿਬਜ਼ਾਦਿਆਂ ਦੀਆਂ ਬੇਮਿਸਾਲ ਸ਼ਹੀਦੀਆਂ ਤੇ ਅਧਾਰਿਤ ਹੈ।ਇਸ ਵਿਚ ਸਿੱਖੀ ਨੂੰ ਸੰਭਾਲਣ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰਖਣ ਦਾ ਸੰਦੇਸ਼ ਦਿਤਾ ਗਿਆ ਹੈ।ਇਸ ਦੇ ਲੇਖਕ ਰਵਿੰਦਰ ਸਿੰਘ ਸੋਡੀ ਅਤੇ ਨਿਰਦੇਸ਼ਕ ਬਨਿੰਦਰਜੀਤ ਸਿੰਘ ਬਨੀ ਹਨ।
Share