ਪੇਡਲਰਸ, ਅੰਕਲ ਜੈਕ ਅਤੇ ਸਿੰਧੀ ਸਵੀਟਸ ਦੇ ਸਹਿਯੋਗ ਨਾਲ ਕੈਲੀਫੋਰਨੀਆ ਵਾਲਨਟ ਕਮਿਸ਼ਨ ਨੇ ਸ਼ਹਿਰ ‘ਚ ਪਹਿਲੇ ਵਾਲਨਟ ਫੈਸਟੀਵਲ ਦਾ ਆਯੋਜਨ
ਚੰਡੀਗੜ•, 6 ਨਵੰਬਰ, 2017: ਪੇਡਲਰਸ, ਅੰਕਲ ਜੈਕ ਅਤੇ ਸਿੰਧੀ ਸਵੀਟਸ ਦੇ ਸਹਿਯੋਗ ਨਾਲ ਕੈਲੀਫੋਰਨੀਆ ਵਾਲਨਟ ਕਮਿਸ਼ਨ ਨੇ ਸ਼ਹਿਰ ‘ਚ ਪਹਿਲੇ ਵਾਲਨਟ ਫੈਸਟੀਵਲ ਦਾ ਆਯੋਜਨ ਕੀਤਾ।
6 ਨਵੰਬਰ, 2017 ਤੋਂ ਪੇਡਲਰਸ ਏਲਾਂਤੇ ‘ਚ ਸ਼ੁਰੂ ਹੋਇਆ ਇਹ ਮਹੀਨਾ ਭਰ ਚੱਲਣ ਵਾਲਾ ਫੈਸਟੀਵਲ ਕੈਲੀਫੋਰਨੀਆ ਵਾਲਨਟਸ ਦੇ ਨਾਲ ਇੰਡੋ – ਵੈਸਟਰਨ ਪਕਵਾਨ ਪੇਸ਼ ਕਰ ਰਿਹਾ ਹੈ, ਜਿਨ•ਾਂ ‘ਚ ਵਾਲਨਟ ਕਬਾਬ, ਵਾਲਨਟ ਅਤੇ ਚੀਜ ਸਿਗਾਰ, ਵਾਲਨਟ ਫ੍ਰਾਈਜ, ਬੇਕਡ ਹਨੀ ਵਾਲਨਟ ਅਤੇ ਵਾਲਨਟ ਡਿਲਾਇਟ ਆਦਿ ਸ਼ਾਮਿਲ ਹਨ।
ਕੈਲੀਫੋਰਨੀਆ ਵਾਲਨਟ ਬੋਰਡ ਅਤੇ ਕਮਿਸ਼ਨ ‘ਚ ਸੀਨੀਅਰ ਮਾਰਕੀਟਿੰਗ ਡਾਇਰੈਕਟਰ, ਇੰਟਰਨੈਸ਼ਨਲ, ਕੁ ਪਾਮੇਲਾ ਗ੍ਰੇਵੀਏਟ ਨੇ ਕਿਹਾ, ‘ਕੈਲੀਫੋਰਨੀਆ ਵਾਲਨਟ ਫੈਸਟੀਵਲ, ਸ਼ਹਿਰ ‘ਚ ਵਾਲਨਟ ਫੈਸਟੀਵਲ ਦਾ ਪਹਿਲਾ ਐਡਿਸ਼ਨ ਹੈ, ਜਿਹੜਾ ਮਹਿਮਾਨਾ ਨੂੰ ਬਿਹਤਰੀਨ ਅਤੇ ਸਵਾਦਿਸ਼ਟ ਅਨੁਭਵ ਦੇਣ ਦੇ ਲਈ ਸਮਰਪਿਤ ਹੈ। ਅਸੀਂ ਟ੍ਰਾਈਸਿਟੀ ‘ਚ ਵਾਲਨਟਸ ਦੀ ਵਰਤੋਂ ਅਤੇ ਲਾਭਾਂ ‘ਤੇ ਚਾਨ•ਣਾ ਪਾਉਣਾ ਚਾਹੁੰਦੇ ਹਾਂ ਅਤੇ ਇਹ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ ਕਿ ਇਹ ਹਰ ਤਰ•ਾਂ ਦੇ ਭੋਜਨ ਅਤੇ ਹਰ ਮੌਕੇ ਦੇ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਸਨੈਕ ਹਨ। ਇਹ ਨਾ ਸਿਰਫ ਦਿਲ ਦੀ ਸਿਹਤ ਦੇ ਲਈ ਵਧੀਆ ਹਨ, ਸਗੋਂ ਇਕੱਲੇ ਅਜਿਹੇ ਨਟ ਹਨ, ਜਿਨ•ਾਂ ‘ਚ ਪੌਦਿਆਂ ਤੋਂ ਮਿਲਣ ਵਾਲਾ ਓਮੇਗਾ 3 ਹੁੰਦਾ ਹੈ। ਇਸ ਲਈ ਇਹ ਸ਼ਾਕਾਹਾਰੀ ਲੋਕਾਂ ਦੇ ਲਈ ਵਧੀਆ ਹਨ। ਸਾਨੂੰ ਆਸ ਹੈ ਕਿ ਸਾਡੇ ਮਹਿਮਾਨ ਇਸ ਸਵਾਦਿਸ਼ਟ ਪਕਵਾਨ ਦਾ ਆਨੰਦ ਮਾਣਨਗੇ, ਜਿਹੜੇ ਅਸੀਂ ਉਨ•ਾਂ ਦੇ ਲਈ ਤਿਆਰ ਕੀਤੇ ਹਨ ਅਤੇ ਉਹ ਆਪਣੇ ਦੈਨਿਕ ਭੋਜਨ ‘ਚ ਵਾਲਨਟਸ ਨੂੰ ਸ਼ਾਮਿਲ ਕਰਨਗੇ।’
ਸ਼੍ਰੀ ਵਿਪੁਲ ਦੂਆ, ਸੀਈਓ, ਪੇਡਲਰਸ ਨੇ ਕਿਹਾ, ‘ਵਾਲਨਟਸ ਬਿਹਤਰੀਨ ਸਵਾਦ ਅਤੇ ਟੈਕਸਚਰ ਪ੍ਰਦਾਨ ਕਰਦੇ ਹਨ, ਜਿਹੜੇ ਵਿਭਿੰਨ ਤਰ•ਾਂ ਦੇ ਪਕਵਾਨਾਂ ਦੇ ਨਾਲ ਸਮਾਯੋਜਿਤ ਹੋ ਜਾਂਦਾ ਹੈ। ਇਨ•ਾਂ ਨੂੰ ਕੱਚਾ, ਟੋਸਟੇਡ, ਕੈਂਡੀ ਦੇ ਨਾਲ ਜਾਂ ਮਸਾਲਿਆਂ ਦੇ ਨਾਲ ਸਰਵ ਕੀਤਾ ਜਾ ਸਕਦਾ ਹੈ ਅਤੇ ਵਿਭਿੰਨ ਤਰ•ਾਂ ਦੀ ਰੈਸਪੀ ‘ਚ ਮਿਲਾਇਆ ਜਾ ਸਕਦਾ ਹੈ। ਸ਼ਹਿਰ ‘ਚ ਸਿਹਤਮੰਦ ਸਨੈਕਿੰਗ ਅਤੇ ਫਿੰਗਰ ਫੂਡ ਵਿਕਲਪਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਵਾਲਨਟਸ ਸਾਡੇ ਮੈਨਿਊ ‘ਚ ਸ਼ਾਮਿਲ ਕੀਤੇ ਜਾਣ ਦੇ ਲਈ ਇੱਕ ਬਹੁਤ ਜ਼ਿਆਦਾ ਉੱਤਮ ਵਿਕਲਪ ਹਨ। ਵਾਲਨਟਸ ਨਾ ਸਿਰਫ ਸਿਹਤਮੰਦ ਹੁੰਦੇ ਹਨ ਸਗੋਂ ਇਹ ਵਿਭਿੰਨ ਤਰ•ਾਂ ਦੇ ਪਕਵਾਨਾਂ ਦੇ ਲਈ ਵੀ ਬਹੁਤ ਹੀ ਗੁਣਵੱਤਾ ਭਰੇ ਅਤੇ ਬਹੁਆਯਾਮੀ ਤੱਤ ਹਨ।’
ਸਿੰਧੀ ਸਵੀਟਸ ਦੇ ਸ਼੍ਰੀ ਅਨੁਪਮ ਬਜਾਜ ਨੇ ਕਿਹਾ, ‘ਵਾਲਨਟਸ ਵਿਭਿੰਨ ਪਕਵਾਨਾਂ ਦੇ ਲਈ ਇੱਕ ਬਿਹਤਰੀਨ ਤੱਤ ਹਨ। ਮਿੱਠੀ ਰੈਸਪੀ ‘ਚ ਸਿਹਤਮੰਦ ਵਿਕਲਪਾਂ ਦੀ ਵਧਦੀ ਮੰਗ ਦੇ ਨਾਲ ਸਾਨੂੰ ਵਰਤੋਂ ਕਰਨ ਅਤੇ ਆਪਣੀਆਂ ਪੇਸ਼ਕਸ਼ਾਂ ਦਾ ਵਿਸਥਾਰ ਕਰਨ ਦਾ ਮੌਕਾ ਮਿਲਿਆ। ਆਪਣੀ ਮੌਜ਼ੂਦਾ ਕਲਾਸਿਕ ਰੈਸਪੀ ‘ਚ ਵਾਲਨਟ ਸ਼ਾਮਿਲ ਕਰਕੇ ਸਾਨੂੰ ਨਵੇਂ ਵਿਕਲਪ ਪੇਸ਼ ਕਰਨ ‘ਚ ਮਦਦ ਮਿਲੀ। ਹੁਣ ਅਸੀਂ ਆਪਣੇ ਗ੍ਰਾਹਕਾਂ ਨੂੰ ਹਰ ਨਿਵਾਲੇ ‘ਚ ਅਦਭੁਤ ਅਤੇ ਨਵੇਂ ਸਵਾਦ ਦੇ ਨਾਲ ਸਿਹਤ ਦਾ ਵਿਕਲਪ ਵੀ ਪ੍ਰਦਾਨ ਕਰ ਸਕਦੇ ਹਾਂ।’
ਇਸ ਮੌਕੇ ‘ਤੇ ਵਾਲਨਟ ਫ੍ਰਾਈਜ ਦਾ ਪ੍ਰਦਰਸ਼ਨ ਕਰਦੇ ਹੋਏ ਸੈਲੀਬ੍ਰਿਟੀ ਸ਼ੈਫ ਅਤੇ ਅੰਕਲ ਜੈਕ ਦੇ ਸੰਸਥਾਪਕ, ਅੰਕੁਸ਼ ਅਰੋੜਾ ਨੇ ਦੱਸਿਆ, ‘ਆਪਣੀ ਸਭ ਤੋਂ ਮਸ਼ਹੂਰ ਡਿਸ਼ਾਂ ਨੂੰ ਕੈਲੀਫੋਰਨੀਆ ਵਾਲਨਟਸ ਦੇ ਨਾਲ ਨਿਰਮਿਤ ਅਤੇ ਪੇਸ਼ ਕਰਨ ਦੇ ਲਈ ਇਹ ਮੌਕਾ ਸਭ ਤੋਂ ਵਧੀਆ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵਾਲਨਟ ਸਾਡੇ ਦੈਨਿਕ ਸਨੈਕਸ ‘ਚ ਲਜੀਜ ਅਤੇ ਕੁਰਕੁਰਾ ਸਵਾਦ ਜੋੜ ਦਿੰਦੇ ਹਨ। ਸਾਨੂੰ ਕੈਲੀਫੋਰਨੀਆ ਵਾਲਨਟ ਕਮਿਸ਼ਨ ਨਾਲ ਜੁੜਨ ਦੀ ਖੁਸ਼ੀ ਹੈ ਅਤੇ ਸਾਨੂੰ ਆਸ ਹੈ ਕਿ ਇਨ•ਾਂ ਵਾਲਨਟਸ ਦੇ ਨਾਲ ਅਸੀਂ ਫਟਾਫਟ ਰੈਸਪੀ ਤਿਆਰ ਕਰਕੇ ਆਪਣੇ ਗ੍ਰਾਹਕਾਂ ਦਾ ਅਨੁਭਵ ਵਧੀਆ ਬਣਾਵਾਂਗੇ।’
ਤਾਂ ਤੁਸੀਂ ਕਿਸਦਾ ਇੰਤਜ਼ਾਰ ਕਰ ਰਹੇ ਹੋ? ਆਓ ਅਤੇ ਵਾਲਨਟਸ ਦੀ ਨਵੀਂ ਦੁਨੀਆਂ ਦਾ ਅਨੁਭਵ ਕਰੋ ਅਤੇ ਸਾਲ ਦੇ ਸਭ ਤੋਂ ਸਵਾਦਿਸ਼ਟ ਪਕਵਾਨ ਦਾ ਹਿੱਸਾ ਬਣ ਜਾਓ।
ਜ਼ਿਆਦਾ ਜਾਣਕਾਰੀ ਦੇ ਲਈ ਵਿਜਿਟ ਕਰੋ: facebook.com/ 3aliforniaWalnuts.9ndia * 03aWalnuts9ndia
ਕੈਲੀਫੋਰਨੀਆ ਵਾਲਨਟ ਕਮਿਸ਼ਨ ਦੇ ਬਾਰੇ ‘ਚ:
ਸਾਲ 1987 ‘ਚ ਸਥਾਪਿਤ, ਕੈਲੀਫੋਰਨੀਆ ਵਾਲਨਟ ਕਮਿਸ਼ਨ, ਉਤਪਾਦਕਾਂ ਦੇ ਜ਼ਰੂਰੀ ਮੂਲਾਂਕਣ ਵੱਲੋਂ ਵਿਤਪੋਸ਼ਿਤ ਹੈ। ਇਹ ਕਮਿਸ਼ਨ ਸਟੇਟ ਆਫ ਕੈਲੀਫੋਰਨੀਆ ਦੀ ਇੱਕ ਏਜੰਸੀ ਹੈ, ਜਿਹੜੀ ਸੈਕਟਰੀ ਆਫ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ (ਸੀਡੀਐਫਏ) ਦੇ ਨਾਲ ਕੰਮ ਕਰਦਾ ਹੈ। ਸੀਡਬਲਿਊਸੀ ਮੁੱਖ ਰੂਪ ਨਾਲ: ਸਿਹਤ ਰਿਸਰਚ ਅਤੇ ਨਿਰਯਾਤ ਬਜ਼ਾਰ ਦੇ ਵਿਕਾਸ ਦੀਆਂ ਗਤੀਵਿਧੀਆਂ ‘ਚ ਲੱਗੀ ਹੈ। ਉਦਯੋਗ, ਸਿਹਤ ਰਿਸਰਚ ਅਤੇ ਰੈਸਪੀ ਦੇ ਵਿਚਾਰਾਂ ‘ਤੇ ਜ਼ਿਆਦਾ ਜਾਣਕਾਰੀ ਦੇ ਲਈ www.walnuts.org ‘ਤੇ ਵਿਜਿਟ ਕਰੋ।
ਐਸਸੀਐਸ ਗਰੁੱਪ ਦੇ ਬਾਰੇ ‘ਚ:
ਐਸਸੀਐਸ ਗਰੁੱਪ ਗੁੜਗਾਓਂ ਸਥਿੱਤ ਐਗ੍ਰੀਬਿਜਨਸ ਕੰਸਲਟਿੰਗ ਫਰਮ ਹੈ, ਜਿਹੜੀ ਫੂਡ, ਬੇਵਰੇਜ ਅਤੇ ਖੇਤੀ ਉਤਪਾਦਾਂ ਨਾਲ ਸੰਬੰਧਿਤ ਮਾਰਕੀਟਿੰਗ, ਇੰਟਰਨੈਸ਼ਨਲ ਟ੍ਰੇਡ ਅਤੇ ਕਮਿਊਨੀਕੇਸ਼ਨ ਸਟ੍ਰੇਟਜੀ ‘ਚ ਮਾਹਿਰ ਹੈ। ਇਹ ਫਰਮ ਭਾਰਤੀ ਗ੍ਰਾਹਕਾਂ ਦੀ ਆਮਦਨ ਵਧਾਉਣ ਅਤੇ ਉਨ•ਾਂ ਦੇ ਗਲੋਬਲ ਅਰਥਵਿਵਸਥਾ ‘ਚ ਸ਼ਾਮਿਲ ਹੋਣ ਦੇ ਨਾਲ ਪ੍ਰੀਮੀਅਮ ਫੂਡਸ ਦੀ ਖਰੀਦਾਰੀ ਦੀ ਪੱਧਤੀ ਅਤੇ ਉਨ•ਾਂ ਦੇ ਵਿਕਸਿਤ ਹੁੰਦੇ ਹੋਏ ਸਵਾਦ ਨੂੰ ਸਮਝਦੀ ਹੈ। ਐਸਸੀਐਸ ਗਰੁੱਪ ਭਾਰਤ ‘ਚ ਕੈਲੀਫੋਰਨੀਆ ਵਾਲਨਟ ਕਮਿਸ਼ਨ ਦੀ ਅਗਵਾਈ ਕਰਦਾ ਹੈ।