ਸ੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਉੱਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮੰਨਾਇਆ .

ਪੰਚਕੂਲਾ ੪ ਨਵੰਬਰ,ਸ੍ਰੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢ੍ਹਾ ਸਾਹਿਬ,ਸ੍ਰੀ ਗੁਰਦੁਵਾਰਾ ਸਾਹਿਬ ਸੈਕਟਰ ੧੫,੪,੭,੧੨,ਬਲਟਾਨਾ, ਪਿੰਜੌਰ,ਕਾਲਕਾ,ਬਰਵਾਲਾ,ਰਾਏਪੁਰ ਰਾਣੀ ਅਤੇ ਜਿਲੇ ਦੇ ਆਸ ਪਾਸ ਦੇ ਪਿੰਡਾਂ ਅਤੇ ਕਸਬਿਆਂ ਵਿਚ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਉੱਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮੰਨਾਇਆ ਗਿਆ। ੨ ਨਵੰਬਰ ਨੂੰ ਆਰੰਭ ਕੀਤੇ ਗਏ ਆਖੰਡ ਪਾਠਾਂ ਦੇ ਭੋਗ ਪਾਏ ਗਏ।ਸਵੇਰ ਤੌ ਹੀ ਨਾਨਕ ਲੇਵਾ ਸੰਗਤਾਂ ਅਲਾਹੀ ਬਾਣੀ ਦੇ ਕੀਰਤਨ ਦਾ ਰਸ ਮਾਨਣ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਗੇ ਹਜ਼ਾਰਾਂ ਦੀ ਗਿਣਤੀ ਵਿਚ ਨੱਤਮਸਤਕ ਹੁੰਦੀਆਂ ਰਹੀਆਂ।ਇਸ ਮੌਕੇ ਤੇ ਗੁਰੁ ਕਾ ਲੰਗਰ ਵੀ ਅੱਟੁਟ ਵਰਤਾਇਆ ਗਿਆ ਤੇ ਸੰਗਤਾਂ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੀਆਂ ਲੰਗਰ ਛੱਕ ਕੇ ਨਿਹਾਲ ਹੁੰਦੀਆਂ ਰਹੀਆਂ।ਸਾਰੇ ਹੀ ਗੁਰਦੁਆਰਿਆਂ ਵਿਖੇ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਦੀਪ ਮਾਲਾ ਵੀ ਕੀਤੀ ਗਈ ਤੇ ਆਤਸ਼ਬਾਜ਼ੀ ਵੀ ਹੋਈ।

Share