ਨਗਰ ਕੀਰਤਨ ਦੀਆਂ ਰੌਣਕਾਂ।

ਪੰਚਕੂਲਾ ੧ ਨਵੰਬਰ,ਸ਼ਹਿਰ ਦੀਆਂ ਸਮੂਹ ਨਾਨਕ ਲੇਵਾ ਸੰਗਤਾਂ ਵੱਲੌ ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਇਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ।ਫ਼ੁਲਾਂ ਨਾਲ ਸ਼ਿੰਗਾਰੀ ਬਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸ਼ਸ਼ੋਬਿਤ ਸੀ।ਇਸ ਨਗਰ ਕੀਰਤਨ ਦਾ ਆਰੰਭ ਸ੍ਰੀ ਗੁਰੂਦਵਾਰਾ ਸਾਹਿਬ ਸੈਕਟਰ-੭ ਤੌ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਸੈਕਟਰਾਂ ਦੇ ਬਜ਼ਾਰਾਂ ਵਿਚੌ ਲੰਘਦਾ ਹੋਇਆ ਸੈਕਟਰ ੧੫ ਦੇ ਗੁਰਦੁਆਰਾ ਵਿਖੇ ਜੈਕਾਰਿਆਂ ਦੀ ਗੂੰਜ ਵਿਚ ਸਮਾਪਤ ਹੋਇਆ, ਸਾਰੇ ਰਸਤਿਆਂ ਵਿਚ ਸੰਗਤਾਂ ਵਲੌ ਚਾਹ, ਦੁੱਧ ਤੇ ਫ਼ਲਾਂ ਦੇ ਲੰਗਰ ਅਟੁੱਟ ਲਾਏ ਗਏ ਸਨ ਤੇ ਸੰਗਤਾਂ ਰਸ ਭਿੰਨੇ ਕੀਰਤਨ ਦ ਰੱਸ ਮਾਣਦੀਆਂ ਹੋਈਆਂ ਲੰਗਰ ਛੱਕ ਕੇ ਨਿਹਾਲ ਹੁੰਦੀਆਂ ਰਹੀਆਂ।

Share