ਗਜ਼ਲ

ਗਜ਼ਲ
ਦਿਵਾਲੀ ਦਿਵਾਲੀ ਨਾ ਰਹੀ,ਦਿਵਾਲੀ ਨੂੰ ਕੀ ਹੋ ਗਿਆ ਹੈ।
ਇਸਦਾ ਟਿੰਮ ਟਿਮਾਂਉਂਦਾ ਦੀਪ,ਦੀਪਾਂ ਤੌ ਜੁਦਾ ਹੋ ਗਿਆ ਹੈ।
ਇਸਦੇ ਦੀਵਿਆਂ ‘ਚ ਨਹੀਂ ਰਹੀ,ਪਹਿਲਾਂ ਜਿਹੀ ਲੋਅ ਤੇ ਮਹਿਕ,
ਨਕਲੀ ਰੋਸ਼ਨੀਆਂ ਦੀ ਚੱਕਾ ਚੌਧ ‘ਚ ਮਨੁੱਖ ਅੰਨਾ ਬੋਲਾ ਹੋ ਗਿਆ ਹੈ।
ਨਾ ਤਾਰਿਆਂ ‘ਚ ਲੋਅ ਨਾ ਰਹੀ ਚੰਦ ਸੂਰਜ ਚ ਰੋਸ਼ਨੀ,
ਪ੍ਰਦੂਸ਼ਨ ,ਸ਼ੋਰ ਸ਼ਰਾਬੇ ‘ਚ ਧੁੰਧਲਾ ਅਸਮਾਨ ਹੋ ਗਿਆ ਹੈ।
ਪੌਣਾ ‘ਚ ਸੁਗੰਧੀਆਂ,ਨਾ ਨਦੀਆਂ ‘ਚ ਸੀਤਲ ਜਲ ਰਹੇ,
ਹਵਾ ਚ ਸਾਹ ਲੈਣਾ ਵੀ ਔਖਾ,ਜਲ ਵੀ ਜਹਿਰੀਲਾ ਹੋ ਗਿਆ ਹੈ।
ਦਿਵਾਲੀ ‘ਚ ਘਰ ਅੰਦਰ ਲੁਕ ਜਾਣ ਨੂੰ ਕਰਦਾ ਹੈ ਦਿਲ,
ਖੁਲ੍ਹੇ ‘ਚ ਸਾਹ ਲੈਣਾ ਤਾਂ ਕੀ,ਸਣਨਾ ਵੀ ਔਖਾ ਹੋ ਗਿਆ ਹੈ।
ਦਿਵਾਲੀ ਤੇ ਹੋ ਜਾਂਦਾ ਹੈ,ਮਹੌਲ ਹੀ ਕੁਝ ਇਸਤਰਾਂ,
ਖੁਲੇ ਚ ਸਾਹ ਲੈਣਾ ਤਾਂ ਕੀ,ਸੁਣਨਾ ਵੀ ਔਖਾ ਹੋ ਗਿਆ ਹੈ।
ਖਾਣ ਪੀਣ ਦੀ ਹਰ ਸ਼ੈਅ ‘ਚ ਹੁੰਦੀ ਹੈ ਮਿਲਾਵਟ ਇੰਤਨੀ,
ਹਰ ਰੋਜ ਹਸਪਤਾਲ ਜਾਣਾ ਹੀ ਨਿੱਤ ਨੇਮ ਹੋ ਗਿਆ ਹੈ।
ਸ਼ੁਧ ਸ਼ੈਅ ਖਾਦੀ ਪੀਤੀ ਨੂੰ ਕਈ ਜਮਾਨੇ ਹੋ ਗਏ,
ਸ਼ੁਧ ਸ਼ੈਅ ਮਿਲਣ ਤੇ ਵੀ ਹੁਣ ਸ਼ਕ ਹੋ ਗਿਆ ਹੈ।
ਦੋਸਤਾਂ ਦੇ ਤੋਹਫੇ ਫਿਕੇ ਪਣ ਚ ਮਿਲਾਵਟ ਇੰਨੀ ਹੋ ਗਈ,
ਜਹਿਰੀਲੇ ਹੀ ਨਾ ਹੋਣ,ਲੈਣੇ ਵੀ ਸ਼ਕੀ ਹੋ ਗਿਆ ਹੈ।
ਪਵਿੱਤਰ ਦਿਵਾਲੀ ਅੱਜ ਇੰਨੀ ਅਪਵਿੱਤਰ ਹੋ ਗਈ,
ਪਵਿੱਤਰਤਾ ਚੌ ਪੱਿਵਤਰਤਾ ਲਭਣੀ ਵੀ ਮੁਸ਼ਕਲ ਹੋ ਗਈ।
ਪ੍ਰਦੂਸ਼ਿਤ ਰਹਿਤ ਦਿਵਾਲੀ ਮੰਨਾਉਣ ਦੇ ਝੂਠੇ ਨਾਹਰੇ,
ਰੈਲੀਆਂ,ਪ੍ਰਦਰਸ਼ਨ ਇਕ ਦਿਲ ਬਹਿਲਾਵਾ ਹੋ ਗਿਆ ਹੈ।
ਦਿਵਾਲੀ ਦੇ ਨਾ ਤੇ ਮਨੁੱਖਤਾ ਤਬਾਹੀ ਦੇ ਰਾਹ ਪੈ ਗਈ,
‘ਸੈਣੀ’ ਪ੍ਰਦੂਸ਼ਨ,ਮਿਲਾਵਟ ਰਾਹ ਤੌ ਹਟਾਉਣਾ ਜਰੂਰੀ ਹੋ ਗਿਆ ਹੈ।

Share