ਵਿਸ਼ਵ ਦੀ ਪ੍ਰਸਿਦ ੮੦੦ ਸਾਲ ਪੁਰਾਣੀ ਆਕਸਫੋਰਡ ਯੂੰਨੀਵਰਸਿਟੀ ਵਲੌ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਸ੍ਰ. ਮਨਮੋਹਨ ਸਿੰਘ ਜੀ ਦੇ ਨਾਮ ਤੇ ਇਕ ਵਡਾ ਇਨਾਮ ਸ਼ੁਰੂ ਕਰਨ ਦੀ ਘੋਸ਼ਨਾ.

ਪੰਚਕੂਲਾ-੧੯ ਅਕਤੂਬਰ,ਵਿਸ਼ਵ ਦੀ ਪ੍ਰਸਿਦ ੮੦੦ ਸਾਲ ਪੁਰਾਣੀ ਆਕਸਫੋਰਡ ਯੂੰਨੀਵਰਸਿਟੀ ਵਲੌ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਸ੍ਰ. ਮਨਮੋਹਨ ਸਿੰਘ ਜੀ ਦੇ ਨਾਮ ਤੇ ਇਕ ਵਡਾ ਇਨਾਮ ਸ਼ੁਰੂ ਕਰਨ ਦੀ ਘੋਸ਼ਨਾ ਕੀਤੀ ਗਈ ਹੈ।ਯੂੰਨੀਵਰਸਟੀ ਦੇ ਇਸ ਫੈਸਲੇ ਨੇ ਸਾਰੇ ਵਿਸ਼ਵ ਵਿਚ ਭਾਰਤ ਦਾ ਮਾਨ ਵਧਾਇਆ ਹੈ, ਜਿਸ ਕਾਰਨ ਹਰ ਭਾਰਤੀ ਦਾ ਵਿਸ਼ਵ ਵਿਚ ਸਿਰ ਊਚਾ ਹੋਇਆ ਹੈ ਅਤੇ ਖਾਸ ਕਰਕੇ ਪੰਜਾਬੀਆਂ ਅਤੇ ਸਿਖਾਂ ਦੀ ਕਾਬਲੀਅਤ ਦੀ ਧਾਂਕ ਦੀ ਚਰਚਾ ਹਰ ਪਾਸੇ ਹੋ ਰਹੀ ਹੈ।ਪਰ ਕਿੰਨੇ ਅਫਸੋਸ ਦੀ ਗਲ ਹੈ ਕਿ ਨਾ ਹੀ ਦੇਸ਼ ਦੇ ਮੀਡੀਆ ਵਲੌ ਅਤੇ ਨਾ ਹੀ ਪੰਜਾਬੀਆਂ ਤੇ ਖਾਸ ਕਰਕੇ ਕਿਸੇ ਵੀ ਸਿੱਖ ਸੰਗਠਨ ਵਲੌ ਇਸ ਦੀ ਚਰਚਾ ਜਾਂ ਪ੍ਰਸੰਸਾ ਕੀਤੀ ਗਈ ਹੈ।

Share