,ਜਦ ਤਕ ਸ਼ਹਿਰ ਦੀਆਂ ਖੂੰਨੀ ਸੜਕਾਂ ਦੇ ਖੱਡੇ ਭਰੇ ਨਹੀਂ ਜਾਂਦੇ ਧਰਨਾ ਜਾਰੀ ਰਹੇਗਾ ਉਪਿੰਦਰ ਕੌਰ ਵਾਲੀਆ ਮੇਅਰ. ਪੰਚਕੂਲਾ ਨਗਰ ਨਿਗਮ

ਪੰਚਕੂਲਾ-੨੮ ਸਤੰਬਰ,ਜਦ ਤਕ ਸ਼ਹਿਰ ਦੀਆਂ ਖੂੰਨੀ ਸੜਕਾਂ ਦੇ ਖੱਡੇ ਭਰੇ ਨਹੀਂ ਜਾਂਦੇ ਧਰਨਾ ਜਾਰੀ ਰਹੇਗਾ ਉਪਿੰਦਰ ਕੌਰ ਵਾਲੀਆ ਮੇਅਰ ਪੰਚਕੂਲਾ ਨਗਰ ਨਿਗਮ ਨੇ ਆਪਣੇ ਸਹਿਯੋਗੀ ਕੌਸਲਰਾਂ ਤੇ ਸਫਾਈ ਕਰਮਚਾਰੀ ਸੰਗਠਨਾ ਸਮੇਤ ਧਰਨੇ ਦੇ ਚੋਥੇ ਦਿਨ ਇਹ ਪ੍ਰਗਟਾਵਾ ਕਰਦਿਆਂ ਦਸਿਆ ਕਿ ਸਰਕਾਰੀ ਸ਼ਹਿ ਤੇ ਅਫਸਰਸ਼ਾਹੀ ਵਲੌ ਨਿਗਮ ਦੇ ਕੰਮਾਂ ਵਿਚ ਅੜਿਕੇ ਲਾaਣ ਕਰ ਕੇ ਸੜਕਾਂ ਹਾਲਤ ਇੰਨੀ ਖਰਾਬ ਹੋ ਚੁਕੀ ਹੈ ਕਿ ਖੱਡਿਆਂ ਕਾਰਨ ਸੜਕ ਹਾਦਸਿਆਂ ਵਿਚ ਚਾਰ ਮੌਤਾਂ ਹੋ ਚੁਕੀਆਂ ਹਨ ਤੇ ਦੋ ਵਿਅਕਤੀ ਹਸਪਤਾਲ ਵਿਚ ਹਨ ਅਤੇ ਕਈ ਜ਼ਖਮੀਂ ਹੋ ਚੁਕੇ ਹਨ।ਪਿੰਜੋਰ-ਧਰਮ ਪੁਰ ਸੜਕ ਦੀ ਹਾਲਤ ਇਸ ਤੌ ਵੀ ਖਰਾਬ ਹੈ ਤੇ ਟੈਡਰ ਪਾਸ ਹੋਣ ਦੇ ਬਾਵਜੂਦ ਵੀ ਕੰਮ ਸ਼ੁਰੂ ਨਹੀਂ ਹੋਣ ਦਿਤਾ ਜਾ ਰਿਹਾ,੧੦੦ ਤੌ ਵਧ ਫਾਈਲਾਂ ਅਫਸਰ ਦਬਾਈ ਬੈਠੇ ਹਨ।ਸਫਾਈ ਕਰਮਚਾਰੀਆਂ ਦੀਆਂ ੨੨੯ ਨਿਯੁਕਤੀਆਂ ਰੋਕੀਆਂ ਹੋਈਆਂ ਹਨ ਤੇ ਕਈ ਅਫਸਰਾਂ ਦੇ ਘਰਾਂ ਵਿਚ ਕੰਮ ਕਰ ਰਹੇ ਹਨ। ਬਜਾਰਾਂ ਵਿਚ ਨਾਜਾਇਜ ਕਬਜੇ ਕਰਵਾ ਕੇ ਵਸੂਲੀ ਕੀਤੀ ਜਾ ਰਹੀ ਹੈ।ਅਵਾਰਾ ਪਸ਼ੂ ਤੇ ਕੁਤਿਆਂ ਕਾਰਨ ਸੜਕ ਹਾਦਸੇ ਹੋ ਰਹੇ ਹਨ ਤੇ ਲੋਕ ਪੇਸ਼ਾਨ ਹਨ।ਸ਼ਹਿਰ ਦੇ ਇਤਹਾਸ ਵਿਚ ਇਹ ਪਹਿਲਾ ਮੋਕਾ ਹੈ ਜਿਥੇ ਮੇਅਰ ਨੂੰ ਧਰਨੇ ਤੇ ਬੈਠਨਾ ਪਿਆ ਹੈ ਅਤੇ ਸਰਕਾਰ ਚੁਪ ਹੈ ਤੇ ਲੋਕ ਪ੍ਰੇਸ਼ਾਨ ਹਨ।ਸਰਕਾਰ ਸ਼ਕਾਇਤਾਂ ਦੇ ਅਧਾਰ ਤੇ ਬਦੇ ਅਫਸਰਾਂ ਨੂੰਵਾਰ ਵਾਰ ਫਿਰ ਇਥੇ ਲਾ ਰਹੀ ਹੈ।

Share