ਚੰਡੀਗੜ੍ਹ ਬਿਜਨਸ ਕੌਸਲ ਦੇ ਨਵੇਂ ਪ੍ਰਧਾਨ ਨੀਰਜ ਬਜਾਜ ਨੇ ਅੋਹਦਾ ਸੰਭਾਲਿਆ.

ਚੰਡੀਗੜ੍ਹ-੨੫ ਸਤੰਬਰ,ਚੰਡੀਗੜ੍ਹ ਬਿਜਨਸ ਕੌਸਲ ਦੇ ਨਵੇਂ ਪ੍ਰਧਾਨ ਨੀਰਜ ਬਜਾਜ ਨੇ ਅੋਹਦਾ ਸੰਭਾਲਿਆ ਅਤੇ ਕੌਸਲ ਦੇ ਹਿੱਤਾਂ, ਲੋਕਭਲਾਈ ਦੇ ਕੰਮਾਂ ਲਈ ਕੰਮ ਕਰਨ ਦਾ ਵਿਸ਼ਵਾਸ ਦਿਲਾਇਆ।ਇਸ ਤੌ ਪਹਿਲਾਂ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਪਹਿਲੇ ਪ੍ਰਧਾਨ ਬਲਦੇਵ ਗੋਇਲ ਨੇ ਕੌਸਲ ਵਲੌ ਕੀਤੀਆਂ ਗਈਆਂ ਗਤੀ ਵਿਧੀਆਂ ਬਾਰੇ ਦਸਿਆ।ਉਨਾਂ੍ਹ ਨੇ ਸ਼ਹਿਰ ਲਈ ਮੈਟਰੋ ਦੀ ਲੋੜ ਬਾਰੇ ਦਸਿਆ ਅਤੇ ਕਿਹਾ ਕਿ ਵਧ ਰਹੀ ਅਵਾਜਾਈ ਤੇ ਨਿੱਤ ਦੇ ਸੜਕ ਜਾਂਮ ਲਈ ਇਸ ਦੀ ਬਹੁਤ ਲੋੜ ਹੈ।ਅੰਦੋਲਨ ਸਮਸਿਆਵਾਂ ਦਾ ਹਲ ਨਹੀ ਅਤੇ ਮਸਲੇ ਗਲਬਾਤ ਨਾਲ ਹੱਲ ਕੀਤੇ ਜਾ ਸਕਦੇ ਹਨ।ਉਨਾਂ੍ਹ ਇਸ ਦੀਆਂ ਕਈ ਉਦਾਹਰਣਾ ਵੀ ਦਿਤੀਆਂ।

Share