ਆਕਾਸ਼ ਚਾਵਲਾ ਦਾ ਪਹਿਲਾ ਗਾਣਾ ‘ਪਰਫੇਕਟ ਪੀਸ’ ਹੋਇਆ ਰੀਲੀਜ਼

ਚੰਡੀਗੜ, 18 ਸਤੰਬਰ, 2017: ਸ਼ਹਿਰ ਦੇ ਉਭਰਦੇ ਗਾਇਕ ਆਕਾਸ਼ ਚਾਵਲਾ ਨੇ ਅੱਜ ਚੰਡੀਗੜ ਪ੍ਰੈਸੱ ਕਲੱਬ ਵਿੱਚ ਆਪਣਾ ਪਹਿਲਾ ਗਾਣਾ, ‘ਪਰਫੇਕਟ ਪੀਸ’ ਰੀਲੀਜ਼ ਕੀਤਾ। ਏ.ਕੇ. ਪ੍ਰੋਡਕਸ਼ਨ ਦੇ ਬੈਨਰ ਹੇਠ ਬਣੇ ਇਸ ਗਾਣੇ ਦਾ ਵੀਡਿਓ ਛੇਤੀ ਹੀ ਪੰਜਾਬੀ ਮਿਊਜ਼ਿਕ ਚੈਨਲਾਂ ਉਤੇ ਜਾਰੀ ਕੀਤਾ ਜਾਵੇਗਾ। ਵੀਡਿਓ ਦਾ ਨਿਰਦੇਸ਼ਨ ਕੀਤਾ ਹੈ ਮਸ਼ਹੂਰ ਗਾਇਕ ਅਤੇ ਡਾਇਰੈਕਟਰ ਬੌਬੀ ਬਾਜਵਾ ਨੇ ਅਤੇ ਇਸਦੇ ਨਿਰਮਾਤਾ ਹਨ ਰਾਕੇਸ਼ ਪੁਰੀ। ਜੋ ਕਿ ਅੱਜ ਇਸ ਮੌਕੇ ਉਤੇ ਹਾਜਰ ਸਨ।

ਇਹ ਗਾਣਾ ਪੰਜਾਬੀ ਹਿਟਸ ਅਤੇ ਜੋਸ਼ ਵਰਗੇ ਪੰਜਾਬੀ ਟੈਲੀਵਿਜ਼ਨ ਚੈਨਲਾਂ ਉਤੇ 30 ਸਤੰਬਰ ਨੂੰ ਦੇਖਣ ਲਈ ਮਿਲੇਗਾ। ਇਸ ਗਾਣੇ ਦਾ ਸੰਗੀਤ ਦਿੱਤਾ ਹੈ ਸੋਲ ਰੌਕਰਸ ਨੇ।

ਮਸ਼ਹੂਰ ਡਾਇਰੈਕਟਰ ਬੌਬੀ ਬਾਜਵਾ ਨੇ ਇਸ ਟ੍ਰੈਕ ਨੂੰ ਜਾਰੀ ਕੀਤਾ। ਬੌਬੀ ਨੇ ਸਾਲ 2000 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਤੱਕ ਉਹ 300 ਤੋਂ ਜਿਆਦਾ ਵੀਡਿਓ ਕਰ ਚੁੱਕੇ ਹਨ। ਜਿਨਾਂ ਵਿੱਚ ਐਡਵਰਟਾਇਜ਼ਮੈਂਟ, ਡੌਕਯੂਮੈਂਟਰੀ ਅਤੇ ਸ਼ਾਰਟ ਫਿਲਮਾਂ ਸ਼ਾਮਿਲ ਹਨ।

ਆਕਾਸ਼ ਚਾਵਲਾ, ਸੂਚਨਾਂ ਟੈਕਨੋਲੋਜੀ (ਆਈਟੀ) ਵਿੱਚ ਬੈਚਲਰ ਹਨ ਅਤੇ ਇਸ ਤੋਂ ਪਹਿਲਾਂ ਉਹ ਮੈਕਸ ਲਾਇਫ ਸਟਾਇਲ ਅਤੇ ਰਿਲਾਇੰਸ ਵਰਗੇ ਪ੍ਰਸਿੱਧ ਬ੍ਰਾਂਡਾਂ ਦੇ ਲਈ ਮਾਡਲਿੰਗ ਵੀ ਕਰ ਚੁੱਕੇ ਹਨ। ਉਨਾਂ ਨੇ ਕਈਂ ਕੈਲੰਡਰ ਸ਼ੂਟਸ ਵੀ ਕੀਤੇ ਹਨ। ਜਿਆਦਾ ਜਾਣਕਾਰੀ ਦਿੰਦੇ ਹੋਏ ਆਕਾਸ਼ ਨੇ ਕਿਹਾ ਕਿ ਉਨਾਂ ਨੂੰ ਹਮੇਸ਼ਾਂ ਤੋਂ ਹੀ ਸੰਗੀਤ ਅਤੇ ਗਾਉਣ ਦਾ ਸ਼ੌਂਕ ਰਿਹਾ ਹੇ ਅਤੇ ਆਖਰਕਾਰ ਉਨਾਂ ਨੂੰ ਇਸ ਗਾਣੇ ਦੇ ਨਾਲ ਬ੍ਰੇਕ ਮਿਲ ਹੀ ਗਿਆ। ਆਕਾਸ਼ ਨੇ ਦੱਸਿਆ ਕਿ ਮਸ਼ਹੂਰ ਬਾਲੀਵੁੱਡ ਕੰਪੋਜਰ ਦਿਲੀਪ ਸੇਨ ਨੇ ਉਨਾਂ ਨੂੰ ਰੌਮਾਂਟਿਕ ਨੰਬਰ ਦੇ ਲਈ ਸਾਇਨ ਕੀਤਾ ਹੈ ਜੋ ਇਸ ਸਾਲ ਦੇ ਅਖੀਰ ਤੱਕ ਰੀਲੀਜ਼ ਕੀਤਾ ਜਾਵੇਗਾ।

ਆਕਾਸ਼ ਦੱਸਦੇ ਹਨ ਕਿ ਸੋਲ ਰੌਕਰਸ ਨੇ ਪਹਿਲਾਂ ਉਨਾਂ ਨੂੰ ‘ਪਰਫੇਕਟ ਪੀਸ’ ਗਾਣੇ ਦੇ ਲਈ ਮਾਡਲਿੰਗ ਕਰਨ ਨੂੰ ਕਿਹਾ ਸੀ। ਪਰ ਉਨਾਂ ਨੂੰ ਬਾਅਦ ਵਿੱਚ ਬਤੌਰ ਗਾਇਕ ਲੈ ਲਿਆ ਗਿਆ ਕਿਉਂਕਿ ਉਨਾਂ ਨੂੰ ਲੱਗਿਆ ਕਿ ਇਹ ਗਾਣਾ ਉਹ ਖੁੱਦ ਵੀ ਗਾ ਸਕਦੇ ਹਨ। ਆਕਾਸ਼ ਕਹਿੰਦੇ ਹਨ, ਕਿ ”ਮੈਨੂੰ ਕਮਰਸ਼ੀਅਲ ਗਾਉਣ ਵਿੱਚ ਕੋਈ ਅਨੁਭਵ ਨਹੀਂ ਹੈ ਪਰ ਮੈਨੂੰ ਇਸ ਨੂੰ ਆਪਣਾ ਕੈਰੀਅਰ ਬਨਾਉਣ ਵਿੱਚ ਰੂਚੀ ਸੀ। ਮੈਂ ਹਾਲ ਹੀ ਵਿੱਚ ਸੈਕਟਰ 48 ਵਿੱਚ ਇਸ ਟ੍ਰੇਨਰ ਤੋਂ ਗਾਉਣ ਵੀ ਔਪਚਾਰਿਕ ਟ੍ਰੇਨਿੰਗ ਲੈਣਾ ਸ਼ੁਰੂ ਕੀਤਾ ਹੈ।”

ਗਾਣੇ ਦੀ ਥੀਮ ਉਤੇ ਬੋਲਦੇ ਹੋਏ ਆਕਾਸ਼ ਨੇ ਕਿਹਾ ਕਿ ਇਹ ਇੱਕ ਹਲਕਾ ਪੈਪੀ ਪੰਜਾਬੀ ਪਾਰਟੀ ਨੰਬਰ ਹੈ ਜਿਸ ਵਿੱਚ ਇੱਕ ਪੰਜਾਬੀ ਕੁੜੀ ਸੁੰਦਰਤਾ ਦੀ ਸਰਾਹਨਾਂ ਕੀਤੀ ਗਈ ਹੈ।

ਸੀਯੂ ਨਾਮ ਦੀ ਇੱਕ ਐਪ ਨੇ ਇਸ ਗਾਣੇ ਦੇ ਲਈ ਆਕਾਸ਼ ਨੂੰ ਪਰਾਯੋਜਿਤ ਕੀਤਾ ਹੈ। ਇਹ ਐਪ ਸਥਾਨਕ ਵਪਾਰੀਆਂ ਦੇ ਆਨਲਾਇਨ ਕਾਰੋਬਾਰ ਅਤੇ ਉਨਾਂ ਦੇ ਗਾਹਕਾਂ ਦੀ ਸੰਖਿਆਂ ਵਧਾਉਣ ਵਿੱਚ ਮਦਦ ਕਰਦੀ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਬੌਬੀ ਬਾਜਵਾ ਨੇ ਕਿਹਾ ਕਿ ਆਕਾਸ਼ ਇੱਕ ਉਭਰਦੇ ਕਲਾਕਾਰ ਹਨ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੁੱਝ ਵੱਡਾ ਕਰਨ ਦੀ ਸਮਰੱਥਾ ਰੱਖਦੇ ਹਨ। ਉਨਾਂ ਨੇ ਕਿਹਾ ਕਿ ਗਾਣੇ ਦਾ ਵੀਡਿਓ ਛੇਤੀ ਹੀ ਰੀਲੀਜ਼ ਕੀਤਾ ਜਾਵੇਗਾ ਅਤੇ ਇਸਦੀ ਸ਼ੂਟਿੰਗ ਡਿਸਕ ਉਤੇ ਵੀ ਕੀਤੀ ਗਈ ਹੈ।

Share