ਜ਼ਮੀਨ ਖਿਸਕਣ ਨਾਲ ਇਥੇ ਭਾਰੀ ਜਾਨੀ ਨੁਕਸਾਨ ਹੁਣ ਤਕ ੪੬ ਲਾਸ਼ਾਂ ਬਰਾਮਦ.
ਮੰਡੀ-੧੩ ਅਗਸਤ,ਜ਼ਮੀਨ ਖਿਸਕਣ ਨਾਲ ਇਥੇ ਭਾਰੀ ਜਾਨੀ ਨੁਕਸਾਨ ਹੋਇਆ ਹੈ ।ਹੁਣ ਤਕ ੪੬ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ।ਇਸ ਦੇ ਨਾਲ ਹੀ ੨ ਬਸਾਂ ਤੇ ਕਈ ਵਾਹਨ ਵੀ ਮਲਬੇ ਹੇਠ ਦਬ ਗਏ ਹਨ।ਹਿਮਾਚਲ ਦੇ ਮੁਖ ਮੰਤਰੀ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ ਲੈਣ ਪਿਛੌ ਬਚਾਅ ਕਾਰਜ ਤੇਜ ਕਰ ਦਿਤੇ ਗਏ ਹਨ, ੫ ਜ਼ਖ਼ਮੀਆਂ ਨੂੰ ਹਸਪਤਾਲ ਭੇਜ ਦਿਤਾ ਗਿਆ ਹੈ।ਲਾਸ਼ਾਂ ਵਿਚੌ ੨੬ ਵਿਅਕਤੀਆਂ ਦੀ ਪਹਿਚਾਣ ਕਰ ਲਈ ਗਈ ਹੈ।ਪ੍ਰਧਾਨ ਮੰਤਰੀ ਵਲੌ ਦੁਖਦਾ ਪ੍ਰਗਟਾਵਾ ਕੀਤਾ ਗਿਆ ਹੈ।