ਯੂਨੀਵਰਸਲ ਬ੍ਰਾਡਕਾਸਟਿੰਗ ਗਰੁੱਪ ਨੇ ਅਨਾਊਂਸ ਕੀਤੇ ਸਕਾਈ ਰਾਈਡਰਸ ਅਤੇ ਮੁਸਕਾਨ ਇੰਟਰਨੈਸ਼ਨਲ ਫਿਲਮ ਨਾਮਕ ਦੋ ਨਵੇਂ ਪ੍ਰੋਡਕਸ਼ਨ ਹਾਊਸ ਸਕਾਈ ਰਾਈਡਰਸ ਅਤੇ ਮੁਸਕਾਨ ਇੰਟਰਨੈਸ਼ਨਲ ਮੂਵੀਜ ਕਰਨਗੇ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਨਿਰਮਾਣ

c

ਚੰਡੀਗੜ:( 5/ 5 17. ਫਿਲਮ ਜਗਤ ‘ਚ ਜਲਦੀ ਹੀ ਦੋ ਹੋਰ ਨਵੇਂ ਪ੍ਰੋਡਕਸ਼ਨ ਹਾਊਸ ਦੀ ਇੰਟਰੀ ਹੋਣ ਜਾ ਰਹੀ ਹੈ। ਜਿਸਦੀ ਜਾਣਕਾਰੀ ਅੱਜ ਜੇ ਡਬਲਿਊ ਮੈਰੀਅਟ ਹੋਟਲ, ਚੰਡੀਗੜ ‘ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਯੂਨੀਵਰਸਲ ਬ੍ਰਾਡਕਾਸਟਿੰਗ ਗਰੁੱਪ ਦੇ ਬੈਨਰ ਹੇਠ ਸਕਾਈ ਰਾਈਡਰਸ ਅਤੇ ਮੁਸਕਾਨ ਇੰਟਰਨੈਸ਼ਨਲ ਮੂਵੀਜ ਨਾਮਕ ਦੋ ਨਵੇਂ ਪ੍ਰੋਡਕਸ਼ਨ ਹਾਊਸਿਜ ਦੀ ਘੋਸ਼ਣਾ ਯੂਨੀਵਰਸਲ ਬ੍ਰਾਡਕਾਸਟਿੰਗ ਗਰੁੱਪ ਦੇ ਨਿਰਦੇਸ਼ਕ ਹੈਰੀ ਗਿਲਜ ਨੇ ਕੀਤੀ। ਇਸ ਮੌਕੇ ਤੇ ਸਕਾਈ ਰਾਈਡਰਸ ਦੇ ਸੀ ਈ ਓ ਰਾਜ ਖੱਖ ਅਤੇ ਮੁਸਕਾਨ ਇੰਟਰਨੈਸ਼ਨਲ ਮੂਵੀਜ ਦੇ ਪ੍ਰਬੰਧ ਨਿਰਦੇਸ਼ਕ ਪੰਕਜ ਮੋਹਨ ਭੀ ਹਾਜਿਰ ਸਨ।

ਹੈਰੀ ਗਿਲਜ ਨੇ ਦੱਸਿਆ ਕਿ ਮੁਸਕਾਨ ਇੰਟਰਨੈਸ਼ਨਲ ਮੂਵੀਜ ਦੇ ਪ੍ਰੋਡਕਸ਼ਨ ਹਾਊਸ ਤਹਿਤ ਹਿੰਦੀ ਦੀਆਂ ਦੋ ਫਿਲਮਾਂ ਦਾ ਨਿਰਮਾਣ ਕੀਤਾ ਜਾਵੇਗਾ। ਜਿਸ ‘ਚ ਪਹਿਲੀ ਫਿਲਮ ‘ਗਰਲਫਰੈਂਡ ਵਰਸਿਜ ਬੁਆਏਫਰੈਂਡ’ ਹੈ ਅਤੇ ਇੰਟਰਨੈਸ਼ਨਲ ਪ੍ਰੋਜੈਕਟ ਅਤੇ ਬਾਈਬਲ ਦੇ ਅਨੁਸਾਰ ਭਰੂਣ ਹੱਤਿਆ ‘ਤੇ ਅਧਾਰਿਤ ਦੂਜੀ ਫਿਲਮ ‘ਏਂਜਲ ਡੇ’ ਹੈ, ਜਿਸ ‘ਚ ਮੁੱਖ ਭੂਮਿਕਾ ਦੇ ਲਈ ਆਰ ਮਾਧਵਨ ਅਤੇ ਕੰਗਣਾ ਰਣੌਤ ਨਾਲ ਗੱਲਬਾਤ ਚੱਲ ਰਹੀ ਹੈ।

ਹੈਰੀ ਗਿਲਜ ਨੇ ਅੱਗੇ ਦੱਸਿਆ ਕਿ ਇਸੇ ਤਰਾ ਸਕਾਈ ਰਾਈਡਰਸ ਪ੍ਰੋਡਕਸ਼ਨ ਹਾਊਸ ਤਹਿਤ ਪੰਜਾਬੀ ਫਿਲਮਾਂ ਦਾ ਨਿਰਮਾਣ ਹੋਵੇਗਾ। ਜਿਸਦੇ ਤਹਿਤ ਪਹਿਲੀ ਪੰਜਾਬੀ ਫਿਲਮ ‘ਆਰਕੈਸਟਰਾ’ ਹੈ ਜਿਹੜੀ ਕਿ ਮਹਿਲਾ ਸਸ਼ਕਤੀਕਰਣ ‘ਤੇ ਅਧਾਰਿਤ ਤਿੰਨ ਕੁੜੀਆਂ ਦੀ ਕਹਾਣੀ ਹੈ ਜਿਸ ‘ਚ ਦ੍ਰਿਸ਼ਟੀ ਗਰੇਵਾਲ ਮੁੱਖ ਭੂਮਿਕਾ ‘ਚ ਹੋਵੇਗੀ। ਇਸ ਤੋਂ ਇਲਾਵਾ ਘੈਂਟ ਫੈਮਲੀ ਅਤੇ ਗੁਰਮੁਖ ਨਾਮਕ ਦੋ ਹੋਰ ਫਿਲਮਾਂ ਹਨ। ਹੈਰੀ ਗਿਲਜ ਦੇ ਅਨੁਸਾਰ ਗਰੁੱਪ ਦੇ ਦੋ ਬਹੁਤ ਮਹੱਤਵਕਾਂਕਸ਼ੀ ਪ੍ਰੋਜੈਕਟ ਵੀ ਜਲਦੀ ਹੀ ਸ਼ੁਰੂ ਹੋਣਗੇ, ਜਿਸ ‘ਚ ਇੱਕ ਤਾਂ 400 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਰਜਨੀਕਾਂਤ ਅਭਿਨੀਤ ਸਾਊਥ ਇੰਡੀਅਨ ਮੂਵੀ ‘ਦਿ ਰਾਜਾਜ’ ਹੋਵੇਗੀ ਅਤੇ ਦੂਜੀ 1200 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਬ੍ਰੈਡ ਪਿੱਟ ਅਤੇ ਐਂਜਲੀਨਾ ਜੋਲੀ ਅਭਿਨੀਤ ਇੰਟਰਨੈਸ਼ਨਲ ਫਿਲਮ ‘ਥੈਂਕਸ’ ਹੋਵੇਗੀ।

ਉਨਾਂ ਨੇ ਦੱਸਿਆ ਕਿ ਰਣਬੀਰ ਕਪੂਰ ਸਟਾਰਰ ਹਿੰਦੀ ਫਿਲਮ ‘ਦਿੱਲੀਵਾਲੇ’ ਵੀ ਜਲਦੀ ਹੀ ਫਲੋਰ ‘ਤੇ ਹੋਵੇਗੀ ਜਿਸਦੀ ਸ਼ੂਟਿੰਗ 2018 ‘ਚ ਸ਼ੁਰੂ ਹੋਵੇਗੀ। ਮਯੰਕ ਮਿਸ਼ਰਾ ਨਿਰਦੇਸ਼ਿਤ ਹਿੰਦੀ ਫਿਲਮ ‘ਮੂਝੇ ਪਾਕਿਸਤਾਨ ਨਹੀਂ ਜਾਨਾ’ ਉਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ।

ਯੂਨੀਵਰਸਲ ਬ੍ਰਾਡਕਾਸਟਿੰਗ ਗਰੁੱਪ ਦੇ ਬਾਰੇ ‘ਚ:
ਯੂਨੀਵਰਸਲ ਬ੍ਰਾਡਕਾਸਟਿੰਗ ਗਰੁੱਪ ਦੀ ਸ਼ੁਰੂਆਤ ਸਾਲ 2004 ‘ਚ ਸਾਊਥ ‘ਚ ਫਿਲਮਾਂ ‘ਚ ਫਾਈਨਾਂਸ ਦੇ ਨਾਲ ਹੋਈ ਸੀ। ਇਸ ਤੋਂ
ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਫਿਲਮ ਡਿਸਟ੍ਰੀਬਿਊਸ਼ਨ ਦਾ ਵੀ ਕੰਮ ਸ਼ੁਰੂ ਕੀਤਾ ਗਿਆ, ਜਿਸ ‘ਚ ਗਰੁੱਪ ਦੇ ਕੋਲ ਅੰਤਰਰਾਸ਼ਟਰੀ 2500 ਅਤੇ ਇੰਡੀਅਨ 1200 ਥਿਏਟਰਜ ਹਨ। ਸਾਲ 2013 ‘ਚ ਗਰੁੱਪ ਨੇ ਪ੍ਰੋਡਕਸ਼ਨ ‘ਚ ਵੀ ਸ਼ੁਰੂਆਤ ਕੀਤੀ।