ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ੩੫੦ਵੇਂ ਪ੍ਰਕਾਸ਼ ਉੱਤਸਵ ਦੀਆਂ ਦੇਸ ਵਿਦੇਸ’ਚ ਭਾਰੀ ਰੌਣਕਾਂ.
ਪੰਚਕੂਲਾ-੫ ਜਨਵਰੀ,ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ੩੫੦ਵੇਂ ਪ੍ਰਕਾਸ਼ ਉੱਤਸਵ ਦੀਆਂ ਦੇਸ ਵਿਦੇਸ’ਚ ਭਾਰੀ ਰੌਣਕਾਂ ਲਗੀਆਂ। ਸ੍ਰੀ ਗੁਰੂ ਜੀ ਦੇ ਜਨਮ ਅਸਥਾਨ ਪਟਨਾਂ ਸਾਹਿਬ ਜੀ ਵਿਖੇ ਲੱਖਾਂ ਦੀ ਗਿਣਤੀ ਵਿਚ ਦੇਸ ਵਿਦੇਸ ਤੌ ਸੰਗਤਾਂ ਪੁਜੀਆਂ ।ਇਸ ਪਵਿਤਰ ਅਸਥਾਨ ਤੌ ਕਈ ਕਿਲੋਮੀਟਰ ਲੰਮਾਂ ਨਗਰ ਕੀਰਤਨ ਵੀ ਸਜਾਇਆ ਗਿਆ। ਪਟਨਾਂ ਸਾਹਿਬ ਜੀ ਵਿਖੇ aੁਘੀਆਂ ਸ਼ਖਸ਼ੀਅਤਾਂ ਤੇ ਸਿਆਸੀ ਨੇਤਾ ਵੀ ਦਰਸ਼ਨਾ ਲਈ ਪੁਜੇ ਹੋਏ ਸਨ। ਪੰਚਕੂਲਾ ਦੇ ਸਾਰੇ ਗੁਰਦੁਵਾਰਿਆਂ ਵਿਚ ਵੀ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮੰਨਾਇਆ ਗਿਆ।ਹਰ ਥਾਂ ਤੇ ਗੁਰੂ ਦਾ ਲੰਗਰ ਵੀ ਖੂਬ ਵਰਤਾਇਆ ਗਿਆ ।