ਦਲਿਤਾਂ ਤੇ ਦਿਨ ਪ੍ਰਤੀ ਦਿਨ ਅਤਿਆਚਾਰਾਂ’ਚ ਵਾਧਾ.
ਲਖਨਊ-੧੦ ਅਗਸਤ,ਦਲਿਤਾਂ ਤੇ ਦਿਨ ਪ੍ਰਤੀ ਦਿਨ ਅਤਿਆਚਾਰਾਂ’ਚ ਵਾਧਾ ਹੋ ਰਿਹਾ ਹੈ।ਤਾਜ਼ੀ ਜਾਣਕਾਰੀ ਅਨੁਸਾਰ ਲਖਮੀਰ ਪੁਰ ਵਿਖੇ ਵਾਪਰੀ ਇਕ ਘਟਨਾ ਵਿਚ ਇਕ ੨੨ ਸਾਲ ਦੇ ਨੌਜੁਆਨ ਨੂੰ ਚੋਰੀ ਕਰਨ ਦੇ ਸ਼ੱਕ ਵਿਚ ਲੋਕਾਂ ਨੇ ਉਸ ਨੂੰ ਨੰਗਾ ਕਰਕੇ ਗਲੀਆਂ ਵਿਚ ਘੂਮਾਇਆ ਤੇ ਉਸ ਨੂੰ ਕੁੱਟ ਕੁੱਟ ਕੇ ਮਾਰ ਦਿਤਾ ਅਤੇ ਉਸ ਦੀ ਲਾਸ਼ ਨੂੰ ਵੀ ਸੜਕ ਤੇ ਹੀ ਪਿਆ ਰਹਿਣ ਦਿਤਾ।ਇਕ ਹੋਰ ਜਾਣਕਾਰੀ ਅਨੁਸਾਰ ਇਕ ਦਲਿਤ ਤੇ ਉਸਦੀ ੧੨ ਸਾਲ ਦੀ ਲੜਕੀ ਨੂੰ ਮੰਦਿਰ ਦੇ ਪੁਜਾਰੀ ਨੇ ਮੰਦਿਰ ਦੇ ਨਲਕੇ ਤੌ ਪਾਣੀ ਪੀਣ ਤੌ ਰੋਕ ਦਿਤਾ ।ਸ਼ਾਮਲੀ ਜ਼ਿਲੇ ਵਿਚ ੬੦ ਸਾਲ ਦੇ ਇਕ ਦਲਿਤ ਆਦਮੀਂ ਨੂੰ ੨ ਵਿਅਕਤੀਆਂ ਨੇ ਕੁੱਟ ਕੁੱਟ ਕੇ ਮਾਰ ਦਿਤਾ ।ਪੁਲਿਸ ਕੇਸ ਦੀ ਜ਼ਾਂਚ ਕਰ ਰਹੀ ਹੈ ਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿਤਾ ਗਿਆਹੈ।