ਗ਼ਜ਼ਲ….. ਮਿਲਦੇ ਨੇ ਜਦ ਅੱਖੀਆਂ, ਝੁਕਾ ਲੈਂਦੇ ਨੇ।

ਮਿਲਦੇ ਨੇ ਜਦ ਅੱਖੀਆਂ, ਝੁਕਾ ਲੈਂਦੇ ਨੇ।
ਹੋਠ ਹਿਲਦੇ ਨਹੀਂ,ਫਿਰ ਵੀ ਬੁਲਾ ਲੈਂਦੇ ਨੇ।
ਉਹਦੇ ਜਲਵੇ, ਉਹਦੇ ਨਖਰੇ,ਬਸ ਤੋਬਾ ਤੋਬਾ,
ਉਹ ਤੂਫਾਨਾਂ ‘ਚ ਵੀ, ਦੀਪ ਜਲਾ ਲੈਂਦੇ ਨੇ।
ਬੇਸਹਾਰੇ ਬਸ ਲੈ ਕੇ, ਗ਼ਮਾਂ ਦੇ ਸਹਾਰੇ,
ਗ਼ਮਾਂ ਨਾਲ ਹੀ, ਦਿਲ ਪ੍ਰਚਾਅ ਲੈਂਦੇ ਨੇ।
ਦਿਲ ਦੀ ਅੱਗ,ਬੁਝਾਂਉਣ ਦੀ ਖਾਤਰ,
ਉਹ ਮੈਖਾਨਾਂ ਹੀ ਘਰ, ਬਣਾ ਲੈਂਦੇ ਨੇ।
ਗ਼ਮ ਦੀ ਦੌਲਤ ਵਿਚੋਂ,’ਸੈਣੀ’ ਵਰਗੇ,
ਨਿੱਤ ਖੁਲਾ੍ਹ ਡੁਲਾ ੍ਹਵੀ, ਖਾ ਲੈਂਦੇ ਨੇ।

Share