ਗ਼ਜ਼ਲ…. ਛੱਡ ਨਾ ਹੋਵੇ ਸ਼ਰਾਬ, ਭਾਵੇਂ ਮਹਿੰਗੀ ਹੈ।

ਛੱਡ ਨਾ ਹੋਵੇ ਸ਼ਰਾਬ, ਭਾਵੇਂ ਮਹਿੰਗੀ ਹੈ।
ਪੀਂਦੇ ਨਿੱਤ ਜਨਾਬ, , ਭਾਵੇਂ ਮਹਿੰਗੀ ਹੈ।
ਨਿੱਤ ਮੈਖ਼ਾਨੇ ਜਾਣ ਨੂੰ, ਜੀ ਕਰਦਾ,
ਪੀਨੇ ਆਂ ਨਾਲ ਕਬਾਬ, ਭਾਵੇਂ ਮਹਿੰਗੀ ਹੈ।
ਜ਼ਾਮ ਵਿਚੋਂ ਜਦ ਸਾਕੀ,ਯਾਰੋ ਦਿਸਣ ਲਗੇ,
ਸੋਡਾ ਰਲ ਕੇ ਬਣੇ ਸ਼ਬਾਬ, ਭਾਵੇਂ ਮਹਿੰਗੀ ਹੈ।
ਦਿਲਬਰ ਲਈ ਤਾਂ ਚੰਨ, ਅਸਮਾਂਨ ਲਾਹੁਣ ਲਈ,
ਨਾ ਰਸਤਾ ਲਗੇ ਖਰਾਬ, ਭਾਵੇਂ ਮਹਿੰਗੀ ਹੈ।
ਭੁੱਲ ਜਾਂਦੇ ਗ਼ਮ ਦਰਦ ਨੇ ਸਾਰੀ ਦੁਨੀਆਂ ਦੇ,
ਨਹੀਂ ਰੱਖਦੇ ਕਦੇ ਹਿਸਾਬ, ਭਾਵੇਂ ਮਹਿੰਗੀ ਹੈ।
ਧਰਤੀ ਉੱਤੇ ਪੈਰ ਨਸ਼ੇ ‘ਚ,ਨਹੀਂ ਲਗਦੇ,
ਇਹ ਸ਼ੈ ਹੈ ਲਾ ਜਵਾਬ, ਭਾਵੇਂ ਮਹਿੰਗੀ ਹੈ।
ਸਾਕੀਹੱਥੋਂ ਪੀਤਿਆਂ, ‘ਸੈਣੀ’ ,ਇੰਜ ਲਗਦਾ,
ਬਣਾਇਆ ਸਾਨੂੰ ਨਵਾਬ, , ਭਾਵੇਂ ਮਹਿੰਗੀ ਹੈ।

Share