ਗ਼ਜ਼ਲ…….

ਗ਼ਜ਼ਲ…….
ਥੋੜ੍ਹਾ ਜਿਹਾ ਮੁਸਕਰਾ ਸਾਕੀਆ।
ਜਾਮ ਤੇ ਜਾਮ ਪਿਲਾ ਸਾਕੀਆ।
ਹੈ ਹੋਸ਼ਾਂ ਤੋਂ ਮਸਤੀ ਚੰਗੀ,
ਮੇਰੇ ਹੋਸ਼ ਗੁਆ ਸਾਕੀਆ।
ਬੇਫਿਕਰੀ ‘ਚ ਮੌਜਾਂ ਹੀ ਮੌਜਾਂ,
ਸੁਖ ਦੀ ਨੀਂਦ ਸੁਆ ਸਾਕੀਆ।
ਪਿਆਰ ਤੇਰੇ ‘ਚ ਧੋਖਾ ਹੀ ਧੋਖਾ,
ਐਵੇਂ ਨਾ ਭਰਮਾ ਸਾਕੀਆ।
ਸਾਡੇ ਹੋਸ਼ ਗੁਆਣ ਤੋਂ ਪਹਿਲਾਂ,
ਖ਼ੁਦ ਤਾਂ ਹੋਸ਼ ‘ਚ ਆ ਸਾਕੀਆ।
ਨਹੀਂ ਪਿਲਾਉਣੀ ਨਾ ਪਿਲਾ ਬੇਸ਼ਕ,
ਬਹਾਨੇ ਨਾ ਬਣਾ ਸਾਕੀਆ।
ਮੁਕ ਗਈ ਜੇ ਮਹਿਖਾਨਿਉਂ,
ਖਾਲੀ ਜਾਮ ਵਿਖਾ ਸਾਕੀਆ.

Share